ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 11 ਦਸੰਬਰ ਨੂੰ ਇੰਟਰਨੈਸ਼ਨਲ ਭਾਰਤੀ ਫੈਸਟੀਵਲ, 2020 ਨੂੰ ਸੰਬੋਧਨ ਕਰਨਗੇ

Posted On: 09 DEC 2020 9:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਦਸੰਬਰ, 2020 ਨੂੰ ਬਾਅਦ ਦੁਪਹਿਰ 04:30 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਇੰਟਰਨੈਸ਼ਨਲ ਭਾਰਤੀ ਫੈਸਟੀਵਲ, 2020 ਨੂੰ ਸੰਬੋਧਨ ਕਰਨਗੇ। ਇਸ ਸਾਲ ਇਹ ਫੈਸਟੀਵਲ ਵਰਚੁਅਲ ਮੋਡ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਕਵੀ ਅਤੇ ਕਲਾਕਾਰ ਹਿੱਸਾ ਲੈਣਗੇ। ਮਹਾਕਵੀ ਸੁਬ੍ਰਾਮਣਯ ਭਾਰਤੀ ਦੀ 138ਵੀਂ ਜਨਮ ਵਰ੍ਹੇਗੰਢ ਮਨਾਉਣ ਦੇ ਲਈ ਵਣਵਿਲ ਕਲਚਰਲ ਸੈਂਟਰ ਦੁਆਰਾ ਇਸ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ।

 

****

 

ਡੀਐੱਸ/ਐੱਸਐੱਚ



(Release ID: 1679625) Visitor Counter : 107