ਮੰਤਰੀ ਮੰਡਲ

ਕੈਬਨਿਟ ਨੇ ਭਾਰਤ ਅਤੇ ਲਕਸਮਬਰਗ ਦਰਮਿਆਨ ਦੁਵੱਲੇ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਲਈ ਸਿਕਓਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ) ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ

Posted On: 09 DEC 2020 3:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਸਿਕਓਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ) ਅਤੇ ਫਾਈਨੈਂਸ਼ੀਅਲ ਐਂਡ ਕਮਿਸ਼ਨ ਡੇ ਸਰਵੀਲੈਂਸ ਡੂ ਸੈਕਟਿਊਰ ਫਾਈਨੈਂਸਰ  (ਸੀਐੱਸਐੱਸਐੱਫ),  ਲਕਸਮਬਰਗ  ਦਰਮਿਆਨ ਦੁਵੱਲੇ ਸਹਿਮਤੀ ਪੱਤਰ  (ਐੱਮਓਯੂ)  ‘ਤੇ ਹਸਤਾਖਰ ਕਰਨ ਲਈ  ਸਿਕਓਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ) ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ  ਦੇ ਦਿੱਤੀ ਹੈ। 

 

ਉਦੇਸ਼

 

ਇਸ ਸਹਿਮਤੀ ਪੱਤਰ ਨਾਲ ਸਕਿਓਰਿਟੀਜ਼ ਨਿਯਮਾਂ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਪਸੀ ਸਹਾਇਤਾ ਦੀ ਸੁਵਿਧਾ ਦੇਣ, ਟੈਕਨੀਕਲ ਗਿਆਨ  ਦੇ ਉਪਯੋਗ ਸਬੰਧੀ ਨਿਗਰਾਨੀ ਕਾਰਜਾਂ ਦੇ ਕੁਸ਼ਲ ਪ੍ਰਦਰਸ਼ਨ ਲਈ ਯੋਗਦਾਨ ਕਰਨ ਅਤੇ ਭਾਰਤ ਅਤੇ ਲਕਸਮਬਰਗ ਦੇ ਸਕਿਓਰਿਟੀਜ਼ ਬਜ਼ਾਰਾਂ ਨੂੰ ਨਿਯੰਤ੍ਰਿਤ ਕਰਨ ਵਾਲੇ ਨਿਯਮਾਂ ਤੇ ਕਾਨੂੰਨਾਂ ਦੇ ਪ੍ਰਭਾਵੀ ਲਾਗੂਕਰਨ ਨੂੰ ਸਮਰੱਥ ਬਣਾਉਣ ਦੀ ਸੰਭਾਵਨਾ ਹੈ। 

 

ਪ੍ਰਮੁੱਖ ਪ੍ਰਭਾਵ : 

 

ਸੀਐੱਸਐੱਸਐੱਫ, ਸੇਬੀ ਦੇ ਸਮਾਨ,  ਅੰਤਰਰਾਸ਼ਟਰੀ ਸਕਿਓਰਿਟੀਜ਼ ਕਮਿਸ਼ਨ ਸੰਗਠਨ ਦੇ ਬਹੁਪੱਖੀ  ਸਹਿਮਤੀ ਪੱਤਰ  (ਆਈਓਐੱਸਸੀਓ ਐੱਮਐੱਮਓਯੂ)  ਦਾ ਸਹਿ-ਹਸਤਾਖਰਕਰਤਾ ਹੈ। ਹਾਲਾਂਕਿ ਆਈਓਐੱਸਸੀਓ ਐੱਮਐੱਮਓਯੂ ਦੇ ਦਾਇਰੇ ਵਿੱਚ ਟੈਕਨੀਕਲ ਸਹਿਯੋਗ ਦੇ ਪ੍ਰਾਵਧਾਨ ਨਹੀਂ ਹਨ। ਪ੍ਰਸਤਾਵਿਤ ਦੁਵੱਲਾ ਸਹਿਮਤੀ ਪੱਤਰ ਸਕਿਓਰਿਟੀਜ਼ ਕਾਨੂੰਨਾਂ ਦੇ ਪ੍ਰਭਾਵੀ ਪਰਿਵਰਤਨ  ਦੇ ਲਈ ਸੂਚਨਾ ਸਾਂਝਾ ਕਰਨ ਦੇ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦੇਵੇਗਾ ਅਤੇ ਤਕਨੀਕੀ ਸਹਾਇਤਾ ਪ੍ਰੋਗਰਾਮ ਨੂੰ ਸਥਾਪਿਤ ਕਰਨ ਵਿੱਚ ਵੀ ਸਹਾਇਤਾ ਪ੍ਰਦਾਨ ਕਰੇਗਾ। ਤਕਨੀਕੀ ਸਹਾਇਤਾ ਪ੍ਰੋਗਰਾਮ,  ਪੂੰਜੀ ਬਜ਼ਾਰ ; ਕਰਮਚਾਰੀਆਂ ਲਈ ਸਮਰੱਥ ਨਿਰਮਾਣ ਗਤੀਵਿਧੀਆਂ ਅਤੇ ਟ੍ਰੇਨਿੰਗ ਪ੍ਰੋਗਰਾਮ ਨਾਲ ਸਬੰਧਿਤ ਮਾਮਲਿਆਂ ਵਿੱਚ ਸਲਾਹ-ਮਸ਼ਵਰੇ ਦੇ ਨਾਲ ਅਥਾਰਿਟੀਆਂ ਨੂੰ ਲਾਭ ਪਹੁੰਚਾਵੇਗਾ। 

 

ਪਿਛੋਕੜ:

 

ਭਾਰਤ ਵਿੱਚ ਸਕਿਓਰਿਟੀਜ਼ ਬਜ਼ਾਰ ਨੂੰ ਰੈਗੂਲੇਟ ਕਰਨ ਦੇ ਲਈ ਸਿਕਓਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ ਐਕਟ, 1992  ਦੇ ਤਹਿਤ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ) ਦੀ ਸਥਾਪਨਾ ਕੀਤੀ ਗਈ ਸੀ।  ਸੇਬੀ ਦਾ ਉਦੇਸ਼ ਨਿਵੇਸ਼ਕਾਂ ਦੇ ਹਿਤਾਂ ਦੀ ਰੱਖਿਆ ਕਰਨਾ ਅਤੇ ਭਾਰਤ ਵਿੱਚ ਸਿਕਓਰਿਟੀਜ਼ ਬਜ਼ਾਰਾਂ  ਦੇ ਵਿਕਾਸ ਨੂੰ ਹੁਲਾਰਾ ਦੇਣਾ ਅਤੇ ਇਨ੍ਹਾਂ ਨੂੰ ਰੈਗੂਲੇਟ ਕਰਨਾ ਹੈ। 

 

ਸੇਬੀ  ਦੇ ਮੁੱਖ ਕਾਰਜਾਂ ਵਿੱਚ ਸ਼ਾਮਲ ਹਨ - ਰਜਿਸਟ੍ਰੇਸ਼ਨ,  ਰੈਗੂਲੇਸ਼ਨ ਅਤੇ  ਸਿਕਓਰਿਟੀਜ਼ ਬਜ਼ਾਰ ਵਿੱਚ ਕੰਮ ਕਰਨ ਵਾਲੇ ਵਿਚੋਲਿਆਂ ਦੀ ਨਿਗਰਾਨੀ ;  ਸੈਲਫ- ਰੈਗੂਲੇਟਰੀ ਸੰਗਠਨਾਂ ਨੂੰ ਰੈਗੂਲੇਟ ਕਰਨਾ ਅਤੇ ਹੁਲਾਰਾ ਦੇਣਾ;  ਸਕਿਓਰਿਟੀਜ਼ ਬਜ਼ਾਰਾਂ ਨਾਲ ਸਬੰਧਿਤ ਧੋਖਾਧੜੀ ਅਤੇ ਅਣ-ਉਚਿਤ ਵਪਾਰ ਪਿਰਤਾਂ ਨੂੰ ਰੋਕਣਾ ਅਤੇ ਭਾਰਤ ਜਾਂ ਵਿਦੇਸ਼ ਦੀਆਂ ਅਥਾਰਿਟੀਆਂ ਨਾਲ ਅਜਿਹੀ ਜਾਣਕਾਰੀ ਸਾਂਝੀ ਕਰਨਾ ਜੋ ਕਾਰਜਾਂ  ਦੇ ਕੁਸ਼ਲ ਨਿਭਾਅ ਲਈ ਜ਼ਰੂਰੀ ਹੋ ਸਕਦੀ ਹੈ। 

 

ਲਕਸਮਬਰਗ ਦਾ ਕਮਿਸ਼ਨ ਡੇ ਸਰਵੀਲਾਂਸ ਡੂ ਸੈਕਟਿਊਰ ਫਾਈਨੈਂਸਰ  (ਸੀਐੱਸਐੱਸਐੱਫ)  ਇੱਕ ਜਨਤਕ ਕਾਨੂੰਨ ਇਕਾਈ ਹੈ,  ਜਿਸ ਦੇ ਪਾਸ ਪ੍ਰਸ਼ਾਸਨਿਕ ਅਤੇ ਵਿੱਤੀ ਖੁਦਮੁਖਤਿਆਰੀ ਹੈ ਅਤੇ ਇਸ ਦੀ ਸਥਾਪਨਾ ਕਾਨੂੰਨ  ਦੇ ਤਹਿਤ 23 ਦਸੰਬਰ, 1998 ਨੂੰ ਹੋਈ ਸੀ।  ਸੀਐੱਸਐੱਸਐੱਫ, ਲਕਸਮਬਰਗ  ਦੇ ਸੰਪੂਰਨ ਵਿੱਤੀ ਕੇਂਦਰ  (ਬੀਮਾ ਖੇਤਰ ਨੂੰ ਛੱਡ ਕੇ)  ਦੀ ਵਿਵੇਕਪੂਰਨ ਦੇਖਭਾਲ਼ ਦੇ ਲਈ ਸਮਰੱਥ ਅਥਾਰਿਟੀ ਹੈ।  ਸੀਐੱਸਐੱਸਐੱਫ ਸਕਿਓਰਿਟੀਜ਼ ਬਜ਼ਾਰ  ਦੀ ਰੈਗੂਲੇਸ਼ਨ ਅਤੇ ਨਿਗਰਾਨੀ  ਲਈ ਵੀ ਕਾਨੂੰਨੀ ਰੂਪ ਨਾਲ ਉੱਤਰਦਾਈ ਹੈ।

 

******

 

ਡੀਐੱਸ



(Release ID: 1679517) Visitor Counter : 149