PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
08 DEC 2020 5:36PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
est in the
#Unite2FightCorona
#IndiaFightsCorona
ਭਾਰਤ ਵਿੱਚ 5 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਰੋਜ਼ਾਨਾ ਸਭ ਤੋਂ ਘੱਟ ਨਵੇਂ ਕੇਸ ਦਰਜ ਹੋਏ
ਕੁੱਲ ਐਕਟਿਵ ਮਾਮਲੇ 3.83 ਲੱਖ ਨਾਲ '4 ਫੀਸਦੀ ਦੀ ਦਰ' ਤੋਂ ਹੇਠਾਂ ਆਏ; ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ; ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ 400 ਤੋਂ ਘੱਟ
ਭਾਰਤ ਨੇ ਕੋਵਿਡ ਵਿਰੁੱਧ ਆਪਣੀ ਲੜਾਈ ਵਿੱਚ ਇਕ ਹੋਰ ਮਹੱਤਵਪੂਰਣ ਮੀਲ ਪੱਥਰ ਦੀ ਪ੍ਰਾਪਤੀ ਕੀਤੀ ਹੈ। ਪਿਛਲੇ 24 ਘੰਟਿਆਂ ਵਿੱਚ ਨਵੇਂ ਪੁਸ਼ਟੀ ਵਾਲੇ ਕੇਸ ਲਗਭਗ 5 ਮਹੀਨਿਆਂ ਬਾਅਦ ਪਹਿਲੀ ਵਾਰ 27,000 (26,567) ਤੋਂ ਘੱਟ ਦਰਜ ਹੋਏ ਹਨ। ਨਵੇਂ ਪੁਸ਼ਟੀ ਵਾਲੇ ਕੇਸ 10 ਜੁਲਾਈ, 2020 ਨੂੰ 26,506 ਰਿਪੋਰਟ ਹੋਏ ਸਨ। ਕੋਵਿਡ ਮਰੀਜ਼ ਵੱਡੀ ਗਿਣਤੀ ਹਰ ਦਿਨ ਠੀਕ ਹੋ ਰਹੇ ਹਨ ਅਤੇ ਮੌਤ ਦਰ ਵਿੱਚ ਦਰਜ ਕੀਤੀ ਜਾ ਰਹੀ ਲਗਾਤਾਰ ਗਿਰਾਵਟ ਦੇ ਨਾਲ, ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਵੀ ਜਾਰੀ ਹੈ। ਇਕ ਹੋਰ ਪ੍ਰਾਪਤੀ ਤਹਿਤ, ਭਾਰਤ ਦਾ ਐਕਟਿਵ ਮਾਮਲਿਆਂ ਦਾ ਕੇਸ ਭਾਰ ਅੱਜ ਘੱਟ ਕੇ 4 ਫੀਸਦੀ ਤੋਂ ਹੇਠਾਂ ਆ ਗਿਆ ਹੈ। ਐਕਟਿਵ ਮਾਮਲੇ ਬਹੁਤ ਘੱਟ ਕੇ 3.83 ਲੱਖ ਰਹਿ ਗਏ ਹਨ। ਦੇਸ਼ ਦੇ ਪੋਜੀਟਿਵ ਕੇਸ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 3,83,866 (3.96 ਫੀਸਦੀ) ਰਹਿ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 39,045 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 12,863 ਮਾਮਲਿਆਂ ਦੀ ਕਮੀ ਆਈ ਹੈ। ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਕਿਤੇ ਵੱਧ ਦਰਜ ਨਵੀਂ ਰਿਕਵਰੀ ਨੇ ਅੱਜ ਰਿਕਵਰੀ ਦਰ ਨੂੰ ਵਧਾ ਕੇ 94.59 ਫੀਸਦੀ ਕਰ ਦਿੱਤਾ ਹੈ। ਕੁਲ ਰਿਕਵਰ ਹੋਏ ਕੇਸ ਅੱਜ 91,78,946 'ਤੇ ਖੜੇ ਹਨ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 76.31ਫੀਸਦੀ ਮਾਮਲਿਆਂ ਵਿੱਚ ਦਸ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਯੋਗਦਾਨ ਦਿੱਤਾ ਜਾ ਰਿਹਾ ਹੈ । ਕੋਵਿਡ ਤੋਂ 7,345 ਵਿਅਕਤੀ ਰਿਕਵਰ ਹੋਣ ਦੇ ਨਾਲ, ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ। ਕੇਰਲ ਵਿੱਚ ਰੋਜ਼ਾਨਾ 4,705 ਹੋਰ ਰਿਕਵਰੀ ਦਰਜ ਕੀਤੀ ਗਈ ਹੈ, ਜਦੋਂਕਿ ਦਿੱਲੀ ਨੇ ਪਿਛਲੇ 24 ਘੰਟਿਆਂ ਦੌਰਾਨ 3,818 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ। ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਨਵੇਂ ਮਾਮਲਿਆਂ ਵਿੱਚ 72.50 ਫੀਸਦੀ ਦਾ ਯੋਗਦਾਨ ਪਾਇਆ ਹੈ। ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 3,272 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 3,075 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਪੱਛਮੀ ਬੰਗਾਲ ਵਿੱਚ ਕੱਲ੍ਹ 2,214 ਨਵੇਂ ਕੇਸ ਦਰਜ ਕੀਤੇ ਗਏ। ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 385 ਨਵੇਂ ਮਾਮਲਿਆਂ ਵਿਚੋਂ 75.58 ਫੀਸਦੀ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਦਰਜ ਹੋਏ ਹਨ। ਰਿਪੋਰਟ ਕੀਤੀ ਗਈਆਂ ਨਵੀਂਆਂ ਮੌਤਾਂ ਵਿਚੋਂ 16.36 ਫੀਸਦੀ ਦਿੱਲੀ ਤੋਂ ਦਰਜ ਹੋਈਆਂ ਹਨ ਜਿਥੇਂ 63 ਮੌਤਾਂ ਰਿਪੋਰਟ ਹੋਈਆਂ ਹਨ। ਪੱਛਮੀ ਬੰਗਾਲ ਵਿੱਚ ਮੌਤ ਦੀ ਗਿਣਤੀ 48 ਹੈ ਜਦੋਂ ਕਿ ਮਹਾਰਾਸ਼ਟਰ ਵਿੱਚ 40 ਮੌਤਾਂ ਹੋਈਆਂ ਹਨ । ਦੇਸ਼ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 400 ਤੋਂ ਘੱਟ ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ।
https://pib.gov.in/PressReleasePage.aspx?PRID=1679019
ਕੋਵਿਡ -19 ਵੈਕਸੀਨ ਟੀਕੇ ਵਿਕਸਤ ਕਰਨ ਵਿੱਚ ਭਾਰਤ ਸਭ ਤੋਂ ਅੱਗੇ: ਡਾ. ਹਰਸ਼ ਵਰਧਨ
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ ਹਰਸ਼ਵਰਧਨ ਨੇ ਕੱਲ ਡੀਐੱਸਟੀ-ਸੀਆਈਆਈ ਇੰਡੀਆ ਪੁਰਤਗਾਲ ਟੈਕਨੋਲੋਜੀ ਸੰਮੇਲਨ 2020, ਜੋ ਕਿ ਪੁਰਤਗਾਲ ਦੇ ਨਾਲ ਸਹਿਭਾਗੀ ਦੇਸ਼ ਵਜੋਂ ਇੱਕ ਵੱਡੀ ਈਵੈਂਟ ਹੈ, ਨੂੰ ਦੱਸਿਆ “ਭਾਰਤ ਵਿੱਚ, ਤਕਰੀਬਨ 30 ਟੀਕੇ ਵਿਕਾਸ ਦੇ ਵਿਭਿੰਨ ਪੜਾਅ ਵਿੱਚ ਹਨ। ਇਨ੍ਹਾਂ ਵਿੱਚੋਂ ਦੋ ਵਿਕਾਸ ਦੇ ਸਭ ਤੋਂ ਅਡਵਾਂਸਡ ਪੜਾਅ ਵਿੱਚ ਹਨ - ਆਈਸੀਐੱਮਆਰ-ਭਾਰਤ ਬਾਇਓਟੈਕ ਸਹਿਯੋਗ ਦੁਆਰਾ ਤਿਆਰ ਕੀਤਾ ਗਿਆ ਕੋਵੈਕਸਿਨ ਅਤੇ ਭਾਰਤ ਦੇ ਸੀਰਮ ਇੰਸਟੀਟਿਊਟ ਦੁਆਰਾ ਤਿਆਰ ਕੀਤਾ ਗਿਆ ਕੋਵੀਸ਼ੀਲਡ। ਦੋਵੇਂ ਫੇਜ਼ -3 ਦੇ ਕਲੀਨਿਕਲ ਅਜ਼ਮਾਇਸ਼ ਪੜਾਅ ਵਿੱਚ ਹਨ। ਸਾਡੀ ਪ੍ਰਮੁੱਖ ਸੰਸਥਾ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ - ਉਨ੍ਹਾਂ ਦੀ ਅਜ਼ਮਾਇਸ਼ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਹੈ। ਭਾਰਤ ਟੀਕੇ ਦੇ ਸਾਰੇ ਪ੍ਰਮੁੱਖ ਦਾਅਵੇਦਾਰਾਂ ਲਈ ਕਲੀਨਿਕਲ ਅਜ਼ਮਾਇਸ਼ਾਂ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਸੀਰਮ ਇੰਸਟੀਟਿਊਟ ਆਵ੍ ਇੰਡੀਆ, ਵਿਸ਼ਵ ਦਾ ਸਭ ਤੋਂ ਵੱਡਾ ਵੈਕਸੀਨ (ਟੀਕਾ) ਨਿਰਮਾਤਾ, ਓਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਿਤ ਵੈਕਸੀਨ (ਟੀਕੇ) ਲਈ ਟਰਾਇਲ ਕਰ ਰਿਹਾ ਹੈ।
ਜ਼ਾਈਡਸ ਕੈਡੀਲਾ ਵਲੋਂ ਵੀ ਇੱਕ ਸਵਦੇਸ਼ੀ ਡੀਐੱਨਏ ਟੀਕੇ ਦਾ ਪੀਐੱਚ 2 ਟਰਾਇਲ ਕੀਤਾ ਜਾ ਰਿਹਾ ਹੈ। ਸਾਡੀਆਂ ਵੱਡੀਆਂ ਫਾਰਮਾ ਕੰਪਨੀਆਂ ਵਿਚੋਂ ਇੱਕ, ਡਾਕਟਰ ਰੈਡੀਜ਼ ਲੈਬਾਰਟਰੀਜ਼ ਵਲੋਂ ਅੰਤਮ ਪੜਾਅ ਦੀਆਂ ਮਨੁੱਖੀ ਅਜ਼ਮਾਇਸ਼ਾਂ ਕਰਨ ਅਤੇ ਨਿਯਮਿਤ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਵਿੱਚ ਰੂਸੀ ਟੀਕਾ ਵਿਤ੍ਰਿਤ ਕੀਤਾ ਜਾਵੇਗਾ।” ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਖੁਲਾਸਾ ਕੀਤਾ ਕਿ ਭਾਰਤ ਦਾਖਲ ਪੇਟੈਂਟਾਂ ਦੀ ਗਿਣਤੀ ਦੇ ਸਬੰਧ ਵਿੱਚ ਵਿਸ਼ਵ ਦੇ ਚੋਟੀ ਦੇ 10 ਦੇਸ਼ਾਂ ਵਿਚੋਂ ਇੱਕ ਹੈ। ਕੋਵਿਡ ਦੀ ਚੁਣੌਤੀ ਨਾਲ ਨਜਿਠਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਉੱਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ “ਸਰਕਾਰ ਦੁਆਰਾ ਸਮਰਥਿਤ 100 ਤੋਂ ਵਧੇਰੇ ਸਟਾਰਟ-ਅੱਪਸ ਨੇ ਕੋਵਿਡ -19 ਦੁਆਰਾ ਦਰਪੇਸ਼ ਚੁਣੌਤੀਆਂ ‘ਤੇ ਕਾਬੂ ਪਾਉਣ ਲਈ ਇਨੋਵੇਟਿਵ ਉਤਪਾਦ ਅਤੇ ਹੱਲ ਮੁਹੱਈਆ ਕਰਵਾਏ ਹਨ।”
https://pib.gov.in/PressReleasePage.aspx?PRID=1678862
ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ 2020 ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਵਰਚੁਅਲ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) 2020 ਵਿਖੇ ਉਦਘਾਟਨੀ ਭਾਸ਼ਣ ਦਿੱਤਾ। ਆਈਐੱਮਸੀ 2020 ਦਾ ਵਿਸ਼ਾ ਹੈ "ਇਨਕਲੁਸਿਵ ਇਨੋਵੇਸ਼ਨ- ਸਮਾਰਟ, ਸਿਕਿਓਰ, ਸਸਟੇਨੇਬਲ"। ਇਸ ਦਾ ਉਦੇਸ਼ 'ਆਤਮਨਿਰਭਰ ਭਾਰਤ', 'ਡਿਜੀਟਲ ਕ੍ਰਾਂਤੀ', ਅਤੇ 'ਸਥਿਰ ਵਿਕਾਸ, ਉੱਦਮਤਾ ਅਤੇ ਇਨੋਵੇਸ਼ਨ' ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਪੂਰਾ ਕਰਨਾ ਹੈ। ਇਸ ਦਾ ਉਦੇਸ਼ ਵਿਦੇਸ਼ੀ ਅਤੇ ਸਥਾਨਕ ਨਿਵੇਸ਼ਾਂ ਨੂੰ ਆਕਰਸ਼ਿਤ ਕਰਨਾ ਅਤੇ ਦੂਰਸੰਚਾਰ ਅਤੇ ਉੱਭਰ ਰਹੇ ਟੈਕਨੋਲੋਜੀ ਸੈਕਟਰਾਂ ਵਿੱਚ ਖੋਜ ਤੇ ਵਿਕਾਸ (ਆਰ ਐਂਡ ਡੀ) ਨੂੰ ਉਤਸ਼ਾਹਿਤ ਕਰਨਾ ਵੀ ਹੈ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਟੈਲੀਕੌਮ ਉਪਕਰਣਾਂ, ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਲਈ ਗਲੋਬਲ ਕੇਂਦਰ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ, ਤਕਨੀਕੀ ਅੱਪਗ੍ਰੇਡੇਸ਼ਨ ਦੇ ਕਾਰਨ ਸਾਡਾ ਹੈਂਡਸੈੱਟਾਂ ਅਤੇ ਯੰਤਰਾਂ ਨੂੰ ਅਕਸਰ ਬਦਲਣ ਦਾ ਸੱਭਿਆਚਾਰ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੋਬਾਈਲ ਟੈਕਨੋਲੋਜੀ ਸਦਕਾ ਹੀ ਹੈ ਕਿ ਅਸੀਂ ਲੱਖਾਂ ਭਾਰਤੀਆਂ ਨੂੰ ਅਰਬਾਂ ਡਾਲਰ ਦਾ ਲਾਭ ਮੁਹੱਈਆ ਕਰਾਉਣ ਦੇ ਯੋਗ ਹੋ ਗਏ ਹਾਂ, ਅਸੀਂ ਮਹਾਮਾਰੀ ਦੌਰਾਨ ਗ਼ਰੀਬਾਂ ਅਤੇ ਕਮਜ਼ੋਰਾਂ ਦੀ ਜਲਦੀ ਸਹਾਇਤਾ ਕਰਨ ਦੇ ਯੋਗ ਹੋਏ ਹਾਂ ਅਤੇ ਅਸੀਂ ਅਰਬਾਂ ਦੇ ਨਕਦ ਰਹਿਤ ਲੈਣ-ਦੇਣ ਨੂੰ ਦੇਖ ਰਹੇ ਹਾਂ ਜਿਸ ਨਾਲ ਰਸਮੀਕਰਨ ਅਤੇ ਪਾਰਦਰਸ਼ਤਾ ਨੂੰ ਹੁਲਾਰਾ ਮਿਲਦਾ ਹੈ ਅਤੇ ਅਸੀਂ ਸਾਰੇ ਟੋਲ ਬੂਥਾਂ 'ਤੇ ਨਿਰਵਿਘਨ ਸੰਪਰਕ ਰਹਿਤ ਇੰਟਰਫੇਸ ਵੀ ਸਮਰੱਥ ਕਰਾਂਗੇ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਮੋਬਾਈਲ ਨਿਰਮਾਣ ਵਿੱਚ ਸਫਲਤਾ ਪ੍ਰਾਪਤ ਕਰਨ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਭਾਰਤ ਮੋਬਾਈਲ ਨਿਰਮਾਣ ਲਈ ਸਭ ਤੋਂ ਤਰਜੀਹੀ ਮੰਜ਼ਿਲਾਂ ਵਿੱਚੋਂ ਇੱਕ ਵਜੋਂ ਉੱਭਰ ਰਿਹਾ ਹੈ।
https://pib.gov.in/PressReleasePage.aspx?PRID=1679018
ਪ੍ਰਧਾਨ ਮੰਤਰੀ ਦੁਆਰਾ ‘ਇੰਡੀਅਨ ਮੋਬਾਈਲ ਕਾਂਗਰਸ’ ਨੂੰ ਕੀਤੇ ਸੰਬੋਧਨ ਦਾ ਮੂਲ–ਪਾਠ
https://pib.gov.in/PressReleasePage.aspx?PRID=1679017
ਪ੍ਰਧਾਨ ਮੰਤਰੀ ਨੇ ਇਨਵੈਸਟ ਇੰਡੀਆ ਨੂੰ ਵਧਾਈਆਂ ਦਿੱਤੀਆਂ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਸੰਮੇਲਨ (ਯੂਐੱਨਸੀਟੀਏਡੀ-ਅੰਕਟੈਡ) ਦੁਆਰਾ ਇਨਵੈਸਟ ਇੰਡੀਆ ਨੂੰ ਸਾਲ 2020 ਦਾ ਸੰਯੁਕਤ ਰਾਸ਼ਟਰ ਨਿਵੇਸ਼ ਪ੍ਰੋਤਸਾਹਨ ਪੁਰਸਕਾਰ ਦਿੱਤੇ ਜਾਣ ‘ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਯੂਐੱਨਸੀਟੀਏਡੀ (ਅੰਕਟੈਡ) ਦੀ ਤਰਫੋਂ ਪ੍ਰਦਾਨ ਕੀਤੇ ਜਾਣ ਵਾਲੇ ਸੰਯੁਕਤ ਰਾਸ਼ਟਰ ਨਿਵੇਸ਼ ਪ੍ਰੋਤਸਾਹਨ ਪੁਰਸਕਾਰ ਨੂੰ ਜਿੱਤਣ ਦੇ ਲਈ ਇਨਵੈਸਟ ਇੰਡੀਆ ਨੂੰ ਵਧਾਈਆਂ। ਇਹ ਭਾਰਤ ਨੂੰ ਦੁਨੀਆ ਦੀ ਪਸੰਦੀਦਾ ਨਿਵੇਸ਼ ਮੰਜ਼ਿਲ ਬਣਾਉਣ ਅਤੇ ਵਪਾਰ ਕਰਨ ਵਿੱਚ ਅਸਾਨੀ ਦੀਆਂ ਸਥਿਤੀਆਂ ਵਿੱਚ ਸੁਧਾਰ ਲਿਆਉਣ ਦੀ ਸਾਡੀ ਸਰਕਾਰ ਦੇ ਪ੍ਰਯਤਨਾਂ ਦਾ ਇੱਕ ਪ੍ਰਮਾਣ ਹੈ।”
https://pib.gov.in/PressReleasePage.aspx?PRID=1678981
ਸੰਯੁਕਤ ਰਾਸ਼ਟਰ ਨੇ ਇਨਵੈਸਟ ਇੰਡੀਆ ਨੂੰ ਨਿਵੇਸ਼ ਪ੍ਰੋਤਸਾਹਨ ਅਵਾਰਡ 2020 ਦਾ ਜੇਤੂ ਐਲਾਨਿਆ
ਸੰਯੁਕਤ ਰਾਸ਼ਟਰ (ਯੂਐਨਸੀਟੀਏਡੀ) ਨੇ ਇਨਵੈਸਟ ਇੰਡੀਆ- ਭਾਰਤ ਦੀ ਰਾਸ਼ਟਰੀ ਨਿਵੇਸ਼ ਪ੍ਰਮੋਸ਼ਨ ਏਜੰਸੀ- ਨੂੰ 2020 ਦੇ ਸੰਯੁਕਤ ਰਾਸ਼ਟਰ ਨਿਵੇਸ਼ ਪ੍ਰੋਤਸਾਹਨ ਅਵਾਰਡ ਦਾ ਜੇਤੂ ਐਲਾਨਿਆ ਹੈ। ਪੁਰਸਕਾਰ ਸਮਾਰੋਹ 7 ਦਸੰਬਰ 2020 ਨੂੰ ਯੂਐਨਸੀਟੀਏਡੀ ਦੇ ਜਿਨੇਵਾ ਵਿੱਚ ਮੁੱਖ ਦਫਤਰ ਵਿਖੇ ਹੋਇਆ। ਪੁਰਸਕਾਰ ਵਿਸ਼ਵ ਭਰ ਵਿੱਚ ਇਨਵੈਸਟਮੈਂਟ ਪ੍ਰਮੋਸ਼ਨ ਏਜੰਸੀਆਂ (ਆਈਪੀਏ) ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਸਰਬੋਤਮ ਅਭਿਆਸਾਂ ਨੂੰ ਮਾਨਤਾ ਦਿੰਦਾ ਹੈ ਅਤੇ ਮਨਾਉਂਦਾ ਹੈ।
https://pib.gov.in/PressReleasePage.aspx?PRID=1678902
ਪ੍ਰਧਾਨ ਮੰਤਰੀ ਅਤੇ ਕਤਰ ਦੇ ਅਮੀਰ ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਤਰ ਦੇ ਅਮੀਰ ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਤਰ ਦੇ ਆਗਾਮੀ ਰਾਸ਼ਟਰੀ ਦਿਵਸ ਲਈ ਮਹਾਮਹਿਮ ਅਮੀਰ ਨੂੰ ਵਧਾਈਆਂ ਦਿੱਤੀਆਂ। ਵਧਾਈਆਂ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ, ਮਹਾਮਹਿਮ ਅਮੀਰ ਨੇ ਕਤਰ ਵਿੱਚ ਭਾਰਤੀ ਭਾਈਚਾਰੇ ਵੱਲੋਂ ਰਾਸ਼ਟਰੀ ਦਿਵਸ ਸਮਾਰੋਹਾਂ ਵਿੱਚ ਹਿੱਸਾ ਲੈਣ ਮੌਕੇ ਦਿਖਾਏ ਜਾਂਦੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਹਾਲ ਹੀ ਵਿੱਚ ਮਨਾਏ ਗਏ ਦੀਵਾਲੀ ਦੇ ਤਿਉਹਾਰ ਲਈ ਪ੍ਰਧਾਨ ਮੰਤਰੀ ਨੂੰ ਵਧਾਈਆਂ ਵੀ ਦਿੱਤੀਆਂ। ਦੋਹਾਂ ਨੇਤਾਵਾਂ ਨੇ ਨਿਵੇਸ਼ ਪ੍ਰਵਾਹ ਅਤੇ ਊਰਜਾ ਸੁਰੱਖਿਆ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਇਸ ਸਬੰਧ ਵਿੱਚ ਹਾਲ ਹੀ ਵਿੱਚ ਹੋਈ ਸਕਾਰਾਤਮਕ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕਤਰ ਨਿਵੇਸ਼ ਅਥਾਰਿਟੀ ਦੁਆਰਾ ਭਾਰਤ ਵਿੱਚ ਨਿਵੇਸ਼ਾਂ ਨੂੰ ਹੋਰ ਸੁਵਿਧਾ ਦੇਣ ਲਈ ਇੱਕ ਵਿਸ਼ੇਸ਼ ਟਾਸਕ-ਫੋਰਸ ਬਣਾਉਣ ਦਾ ਫੈਸਲਾ ਕੀਤਾ, ਅਤੇ ਭਾਰਤ ਵਿੱਚ ਸਮੁੱਚੀ ਊਰਜਾ ਵੈਲਿਊ-ਚੇਨ ਵਿੱਚ ਕਤਰ ਦੇ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਸੰਕਲਪ ਲਿਆ। ਦੋਵੇਂ ਨੇਤਾ ਨਿਯਮਿਤ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਏ, ਅਤੇ ਕੋਵਿਡ-19 ਮਹਾਮਾਰੀ ਦੇ ਕਾਰਨ ਪੈਦਾ ਹੋਈ ਜਨ-ਸਿਹਤ ਸਥਿਤੀ ਦੇ ਨਾਰਮਲ ਹੋਣ ਤੋਂ ਬਾਅਦ ਵਿਅਕਤੀਗਤ ਤੌਰ 'ਤੇ ਮਿਲਣ ਲਈ ਉਤਸੁਕ ਸਨ।
https://pib.gov.in/PressReleasePage.aspx?PRID=1679047
ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੂਅਲ ਮੈਕ੍ਰੋਂ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੂਅਲ ਮੈਕ੍ਰੋਂ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲਬਾਤ ਵਿੱਚ ਫਰਾਂਸ ਵਿੱਚ ਹੋਏ ਆਤੰਕੀ ਹਮਲਿਆਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ ਅਤੇ ਆਤੰਕਵਾਦ, ਅਤਿਵਾਦ ਤੇ ਕੱਟੜਵਾਦ ਦੇ ਖ਼ਿਲਾਫ਼ ਲੜਾਈ ਵਿੱਚ ਫਰਾਂਸ ਦੇ ਪ੍ਰਤੀ ਭਾਰਤ ਦੇ ਪੂਰਨ ਸਮਰਥਨ ਨੂੰ ਦੁਹਰਾਇਆ। ਦੋਹਾਂ ਨੇਤਾਵਾਂ ਨੇ ਕੋਵਿਡ-19 ਵੈਕਸੀਨ ਤੱਕ ਪਹੁੰਚ ਅਤੇ ਸਮਰੱਥਾ, ਕੋਰੋਨਾ ਦੇ ਬਾਅਦ ਆਰਥਿਕ ਖੇਤਰਾਂ ਨਾਲ ਜੁੜੇ ਸੁਧਾਰਾਂ, ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ, ਸਮੁੰਦਰੀ ਸੁਰੱਖਿਆ, ਰੱਖਿਆ ਸਹਿਯੋਗ, ਡਿਜੀਟਲ ਅਰਥਵਿਵਸਥਾ ਅਤੇ ਸਾਈਬਰ ਸੁਰੱਖਿਆ, ਬਹੁਪੱਖਵਾਦ ਨੂੰ ਹੁਲਾਰਾ ਦੇਣ, ਜਲਵਾਯੂ ਪਰਿਵਰਤਨ ਅਤੇ ਜੈਵ ਵਿਵਿਧਤਾ ਦੇ ਵਿਸ਼ਿਆਂ ਸਮੇਤ ਹੋਰ ਦੁਵੱਲੇ, ਖੇਤਰੀ ਅਤੇ ਆਪਸੀ ਹਿਤਾਂ ਨਾਲ ਸਬੰਧਿਤ ਆਲਮੀ ਮੁੱਦਿਆਂ ਬਾਰੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਭਾਰਤ ਅਤੇ ਫਰਾਂਸ ਦੇ ਰਣਨੀਤਕ ਸਹਿਯੋਗ ਸਬੰਧਾਂ ਵਿੱਚ ਮਜ਼ਬੂਤੀ ਅਤੇ ਗਹਿਰਾਈ ਨੂੰ ਲੈ ਕੇ ਤਸੱਲੀ ਪ੍ਰਗਟਾਈ ਅਤੇ ਕੋਰੋਨਾ ਮਹਾਮਾਰੀ ਦੇ ਬਾਅਦ ਦੇ ਸਮੇਂ ਇਕੱਠੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਆਲਮੀ ਪੱਧਰ ‘ਤੇ ਕੋਰੋਨਾ ਮਹਾਮਾਰੀ ਦੀ ਸਥਿਤੀ ਦੇ ਨਾਰਮਲ ਹੋਣ ਦੇ ਬਾਅਦ ਭਾਰਤ ਵਿੱਚ ਰਾਸ਼ਟਰਪਤੀ ਮੈਕ੍ਰੋਂ ਦਾ ਸੁਆਗਤ ਕਰਨ ਦੀ ਇੱਛਾ ਵੀ ਜਾਹਿਰ ਕੀਤੀ।
https://pib.gov.in/PressReleasePage.aspx?PRID=1678960
ਉਪ ਰਾਸ਼ਟਰਪਤੀ ਦੇ ਦਖ਼ਲ ਤੋਂ ਬਾਅਦ ਕੇਂਦਰ ਏਲੁਰੂ ਨੂੰ ਮੈਡੀਕਲ ਮਾਹਿਰਾਂ ਦੀ ਟੀਮ ਭੇਜ ਰਿਹਾ ਹੈ
ਪਿਛਲੇ ਕੁਝ ਦਿਨਾਂ ਦੌਰਾਨ ਅਣਪਛਾਤੀ ਬਿਮਾਰੀ ਕਾਰਨ ਅਨੇਕ ਬੱਚਿਆਂ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਦੁਆਰਾ ਅੱਜ ਕੇਂਦਰੀ ਸਿਹਤ ਮੰਤਰੀ ਸ਼੍ਰੀ ਹਰਸ਼ ਵਰਧਨ ਨਾਲ ਗੱਲਬਾਤ ਕਰਨ ਤੋਂ ਬਾਅਦ ਕੇਂਦਰ ਮੈਡੀਕਲ ਮਾਹਿਰਾਂ ਦੀ ਤਿੰਨ–ਮੈਂਬਰੀ ਇੱਕ ਟੀਮ ਆਂਧਰ ਪ੍ਰਦੇਸ਼ ਦੇ ਏਲੁਰੂ ਭੇਜ ਰਿਹਾ ਹੈ। 300 ਤੋਂ ਵੱਧ ਬੱਚਿਆਂ ਦੇ ਬੀਮਾਰ ਪੈਣ ਦੀਆਂ ਰਿਪੋਰਟਾਂ ਦੇਖ ਕੇ ਉਪ ਰਾਸ਼ਟਰਪਤੀ ਨੇ ਇਸ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਲਈ ਪਹਿਲਾਂ ਜ਼ਿਲ੍ਹਾ ਕਲੈਕਟਰ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਉਨ੍ਹਾਂ ਮੰਗਲਗਿਰੀ ਵਿਖੇ ਏਮਸ ਦੇ ਡਾਇਰੈਕਟਰ ਅਤੇ ਏਮਸ ਦਿੱਲੀ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੱਚਿਆਂ ਦੇ ਬਲੱਡ–ਸੈਂਪਲ ਦਿੱਲੀ ਭੇਜੇ ਗਏ ਸਨ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਨੇ ਸ਼੍ਰੀ ਹਰਸ਼ ਵਰਧਨ ਨਾਲ ਗੱਲਬਾਤ ਕਰਕੇ ਉਨ੍ਹਾਂ ਇਸ ਭੇਤ ਭਰੇ ਰੋਗ ਦਾ ਪਤਾ ਲਾਉਣ ਤੇ ਪੀੜਤ ਬੱਚਿਆਂ ਨੂੰ ਇਲਾਜ ਮੁਹੱਈਆ ਕਰਵਾਉਣ ਵਿੱਚ ਹਰ ਤਰ੍ਹਾਂ ਦੀ ਮਦਦ ਕਰਨ ਲਈ ਕਿਹਾ। ਮੰਤਰੀ ਨੇ ਉਨ੍ਹਾਂ ਨੁੰ ਭਰੋਸਾ ਦਿਵਾਇਆ ਗਿਆ ਕਿ ਲੈਬ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਬਿਮਾਰੀ ਦੇ ਕਾਰਨ ਪਤਾ ਲਾਉਣ ਲਈ ਸਾਰੇ ਕਦਮ ਚੁੱਕੇ ਜਾਣਗੇ। ਕੇਂਦਰੀ ਸਿਹਤ ਮੰਤਰੀ ਅਤੇ ਏਮਸ ਦੇ ਡਾਇਰੈਕਟਰ ਨੇ ਉਪ ਰਾਸ਼ਟਰਪਤੀ ਨੂੰ ਯਕੀਨ ਦਿਵਾਇਆ ਕਿ ਬਲੱਡ ਸੈਂਪਲਾਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਰੋਗ ਦਾ ਨਿਦਾਨ ਕੀਤਾ ਜਾਵੇਗਾ। ਇਹ ਬੱਚੇ ਘੁਮੇਰ ਆਉਣ, ਬੇਹੋਸ਼ ਹੋਣ, ਸਿਰ ਦਰਦ ਤੇ ਉਲਟੀਆਂ ਜਿਹੀਆਂ ਸ਼ਿਕਾਇਤਾਂ ਤੋਂ ਪੀੜਤ ਦੱਸੇ ਜਾਂਦੇ ਹਨ।
https://pib.gov.in/PressReleasePage.aspx?PRID=1678860
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਅਸਾਮ: ਅਸਾਮ ਵਿੱਚ 166 ਹੋਰ ਲੋਕਾਂ ਵਿੱਚ ਕੋਵਿਡ-19 ਦਾ ਪਾਜ਼ਿਟਿਵ ਟੈਸਟ ਪਾਇਆ ਗਿਆ ਅਤੇ ਕੱਲ 131 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ ਵਧ ਕੇ 213925 ਤੱਕ ਹੋ ਗਏ ਹਨ, ਕੁੱਲ ਡਿਸਚਾਰਜ ਮਰੀਜ਼ 209342, ਐਕਟਿਵ ਕੇਸ 3585 ਅਤੇ ਕੁੱਲ 995 ਮੌਤਾਂ ਹੋਈਆਂ ਹਨ।
-
ਕੇਰਲ: ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਰਾਜ ਵਿੱਚ ਅੱਜ ਹੋਈਆਂ ਤਿੰਨ - ਪੱਧਰੀ ਸਥਾਨਕ ਬਾਡੀ ਚੋਣਾਂ ਦੇ ਪਹਿਲੇ ਪੜਾਅ ਵਿੱਚ 70% ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਹੈ। ਮਹਾਮਾਰੀ ਫੈਲਣ ਤੋਂ ਬਾਅਦ ਰਾਜ ਵਿੱਚ ਇਹ ਪਹਿਲੀ ਚੋਣ ਹੈ। ਪੰਜ ਜ਼ਿਲ੍ਹਿਆਂ ਵਿੱਚ ਅੱਜ ਬੂਥਾਂ ’ਤੇ ਦਰਮਿਆਨੀ ਤੋਂ ਤੇਜ਼ ਪੋਲਿੰਗ ਸ਼ਾਂਤਮਈ ਢੰਗ ਨਾਲ ਹੋਈ। ਕੋਵਿਡ ਦੇ ਪ੍ਰਭਾਵ ਕਾਰਨ ਬਹੁਤ ਸਾਰੇ ਖੇਤਰਾਂ ਵਿੱਚ ਵੋਟਿੰਗ ਪ੍ਰਤੀਸ਼ਤਤਾ ਦੇ ਘਟਣ ਦਾ ਡਰ ਸੀ, ਪਰ ਲਗਭਗ ਸਾਰੇ ਬੂਥਾਂ ਵਿੱਚ ਵੱਡੇ ਪੱਧਰ ’ਤੇ ਵੋਟਿੰਗ ਵੇਖੀ ਗਈ। ਡਾਕ ਰਾਹੀਂ ਵੋਟਿੰਗ ਤੋਂ ਇਲਾਵਾ, ਕੋਵਿਡ-19 ਦੇ ਮਰੀਜ਼ਾਂ ਨੂੰ ਨਿਯਮਤ ਵੋਟਰਾਂ ਦੁਆਰਾ ਵੋਟ ਪਾਉਣ ਤੋਂ ਬਾਅਦ ਵੋਟ ਪਾਉਣ ਦੀ ਮਨਜੂਰੀ ਦਿੱਤੀ ਗਈ। ਜਿਨ੍ਹਾਂ ਵਿਅਕਤੀਆਂ ਨੂੰ ਕੋਵਿਡ ਪਾਜ਼ਿਟਿਵ ਪਾਇਆ ਗਿਆ ਜਾਂ ਸੋਮਵਾਰ ਦੁਪਹਿਰ 3 ਵਜੇ ਤੋਂ ਬਾਅਦ ਕੁਆਰੰਟੀਨ ਹੋਣ ਲਈ ਨਿਰਦੇਸ਼ ਦਿੱਤੇ ਗਏ ਸਨ, ਉਨ੍ਹਾਂ ਨੂੰ ਪੀਪੀਈ ਕਿੱਟਾਂ ਪਾ ਕੇ ਵੋਟਿੰਗ ਕਰਨ ਦੀ ਮਨਜੂਰੀ ਦਿੱਤੀ ਗਈ। ਅਲਾਪੂਜਾ ਅਤੇ ਪਠਾਣਾਮਿਤਿੱਤਾ ਜ਼ਿਲ੍ਹਿਆਂ ਵਿੱਚ ਪੋਲਿੰਗ ਬੂਥਾਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮੁੱਖ ਚੋਣ ਅਧਿਕਾਰੀ ਟੀਕਾ ਰਾਮ ਮੀਨਾ ਨੇ ਰਾਜ ਦੀ ਰਾਜਧਾਨੀ ਵਿੱਚ ਵੋਟਰ ਸੂਚੀ ਵਿੱਚ ਆਪਣਾ ਨਾਮ ਗਾਇਬ ਹੋਣ ’ਤੇ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
-
ਤਮਿਲ ਨਾਡੂ: ਅੱਜ ਤਮਿਲ ਨਾਡੂ ਦੇ ਵੱਖ-ਵੱਖ ਜ਼ਿਲ੍ਹਿਆਂ ਪੁਡੁਕੋਟਾਈ, ਤਿਰੂਵਰੂਰ, ਮਾਇਲਾਦੁਥੁਰਾਈ, ਸਿਰਕਾਜ਼ੀ, ਈਰੋਡ, ਸੱਤਿਆਮੰਗਲਮ, ਕਾਂਚੀਪੁਰਮ, ਚੇਂਜਲਪੱਟੂ, ਤੰਜਾਵਰ ਅਤੇ ਕਰੂਰ ਵਿੱਚ ਲਗਭਗ 50 ਫ਼ੀਸਦੀ ਦੁਕਾਨਾਂ ਬੰਦ ਰਹੀਆਂ। ਇਸ ਦੌਰਾਨ ਕੱਲ੍ਹ 1312 ਨਵੇਂ ਕੇਸ ਆਏ, 1389 ਨੂੰ ਛੁੱਟੀ ਹੋਈ ਅਤੇ 16 ਮੌਤਾਂ ਹੋਈਆਂ ਹਨ। ਕੁੱਲ ਕੇਸ: 7,91,552; ਐਕਟਿਵ ਕੇਸ: 10,695; ਮੌਤਾਂ: 11,809; ਡਿਸਚਾਰਜ: 7,69,048।
-
ਕਰਨਾਟਕ: ਕਰਨਾਟਕ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਰਾਜ ਵਿੱਚ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲਵੇ ਅਤੇ 10 ਦਿਨਾਂ ਦੇ ਅੰਦਰ-ਅੰਦਰ ਫੈਸਲਾ ਲਵੇ ਕਿ ‘ਵਿਦਿਆਗਾਮਾ’ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ ਜਾਂ ਨਹੀਂ। ਵਿਦਿਆਗਾਮਾ ਖ਼ਾਸਕਰ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਪ੍ਰੋਗਰਾਮ ਹੈ ਜਿਨ੍ਹਾਂ ਕੋਲ ਤਕਨਾਲੋਜੀ ਜਾਂ ਇੰਟਰਨੈੱਟ ਦੀ ਸਹੂਲਤ ਨਹੀਂ ਹੈ।
-
ਆਂਧਰ ਪ੍ਰਦੇਸ਼: ਮੁੱਖ ਮੰਤਰੀ ਵਾਈ. ਐੱਸ. ਜਗਨਮੋਹਨ ਰੈਡੀ ਨੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਇਲੁਰੂ ਵਿੱਚ ਭੇਦਭਰੀ ਬਿਮਾਰੀ ਦੇ ਕਾਰਨਾਂ ਦੀ ਪਛਾਣ ਕਰਨ ਲਈ ਕੀਤੇ ਗਏ ਟੈਸਟਾਂ ਬਾਰੇ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਤ ਲੋਕਾਂ ਦੇ ਲੈਬ ਦੇ ਨਮੂਨਿਆਂ ’ਤੇ ਮੈਡੀਕਲ ਮਾਹਰਾਂ ਦੀ ਏਮਜ਼ ਟੀਮ ਦੁਆਰਾ ਕੀਤੇ ਗਏ ਟੈਸਟਾਂ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਵਿੱਚ ਲੈੱਡ ਅਤੇ ਨਿੱਕਲ ਵਰਗੇ ਤੱਤ ਮੌਜੂਦ ਸਨ। ਇਹ ਵੀ ਖੁਲਾਸਾ ਹੋਇਆ ਕਿ ਵੇਰਵੇ ਵੀ ਜਲਦੀ ਆਉਣਗੇ ਕਿਉਂਕਿ ਆਈਆਈਸੀਟੀ ਵੀ ਟੈਸਟ ਕਰਵਾ ਰਹੀ ਹੈ। ਇਸ ਦੌਰਾਨ, ਡਬਲਯੂਐੱਚਓ ਦੇ ਦੋ ਡੈਲੀਗੇਟ ਰਹੱਸਮਈ ਬਿਮਾਰੀ ਦਾ ਕਾਰਨ ਲੱਭਣ ਲਈ ਇਲੁਰੂ ਪਹੁੰਚੇ ਹਨ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਤੇਲੰਗਾਨਾ ਵਿੱਚ 682 ਨਵੇਂ ਕੇਸ ਆਏ, 761 ਦੀ ਰਿਕਵਰੀ ਹੋਈ ਅਤੇ 3 ਮੌਤਾਂ ਹੋਈਆਂ ਹਨ; ਕੁੱਲ ਕੇਸ: 2,74,540, ਐਕਟਿਵ ਕੇਸ: 7,696, ਮੌਤਾਂ: 1477, ਡਿਸਚਾਰਜ: 2,65,367.
-
ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਰੋਜ਼ਾਨਾ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਆਈ ਹੈ, ਪਰ ਮੁੰਬਈ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸ਼ਾਮਲ ਮੁੰਬਈ ਮੈਟਰੋਪੋਲੀਟਨ ਖੇਤਰ (ਐੱਮਐੱਮਆਰ) ਦਾ ਕੇਸਾਂ ਵਿੱਚ ਯੋਗਦਾਨ ਵਧਿਆ ਹੈ। ਐੱਮਐੱਮਆਰ ਵੀ ਮਹਾਰਾਸ਼ਟਰ ਦਾ ਸਭ ਤੋਂ ਪ੍ਰਭਾਵਤ ਖੇਤਰ ਰਿਹਾ ਹੈ। 7 ਦਸੰਬਰ ਨੂੰ ਕੁੱਲ 3,075 ਮਾਮਲਿਆਂ ਵਿੱਚੋਂ, ਐੱਮਐੱਮਆਰ (ਦਿਨ ਦੇ ਕੁੱਲ ਕੇਸਾਂ ਵਿੱਚੋਂ 34.14%) ਤੋਂ 1,050 ਕੇਸ ਸਾਹਮਣੇ ਆਏ ਹਨ।
-
ਗੁਜਰਾਤ: ਨੋਵਲ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਅਹਿਮਦਾਬਾਦ ਵਿੱਚ ਰਾਤ ਦੇ ਕਰਫਿਊ ਨੂੰ ਸੋਮਵਾਰ ਨੂੰ ਹੋਰ ਵਧਾ ਦਿੱਤਾ ਗਿਆ। ਇਸ ਤੋਂ ਪਹਿਲਾਂ, ਸ਼ਹਿਰ ਵਿੱਚ 23 ਨਵੰਬਰ ਨੂੰ ਲਾਗੂ ਹੋਏ ਰਾਤ ਦੇ ਕਰਫਿਊ ਨੂੰ 7 ਦਸੰਬਰ ਤੱਕ ਵਧਾ ਦਿੱਤਾ ਗਿਆ ਸੀ। ਸੋਮਵਾਰ ਸਵੇਰੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਅਗਲੇ ਆਦੇਸ਼ਾਂ ਤੱਕ ਰਾਤ ਦਾ ਕਰਫਿਊ ਵਧਾ ਦਿੱਤਾ ਗਿਆ ਸੀ। ਨੋਟੀਫਿਕੇਸ਼ਨ ਵਿੱਚ ਕੁਝ ਵਿਸ਼ੇਸ਼ ਸੇਵਾਵਾਂ ਲਈ ਢਿੱਲ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਨਵੇਂ ਆਦੇਸ਼ ਅਨੁਸਾਰ ਪੁਲਿਸ, ਸਿਵਲ ਡਿਫੈਂਸ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਫਾਇਰ ਐਂਡ ਐਮਰਜੈਂਸੀ ਸੇਵਾਵਾਂ, ਹੋਮ ਗਾਰਡਾਂ, ਮੀਡੀਆ ਆਊਟਲੈਟਸ, ਏਟੀਐੱਮ ਆਪ੍ਰੇਸ਼ਨਾਂ ਅਤੇ ਨਿੱਜੀ ਸੁਰੱਖਿਆ ਏਜੰਸੀਆਂ ਨੂੰ ਛੋਟ ਦਿੱਤੀ ਗਈ ਹੈ।
-
ਰਾਜਸਥਾਨ: ਰਾਜਸਥਾਨ ਵਿੱਚ ਕੋਰੋਨਾ ਵਾਇਰਸ ਕਾਰਨ 19 ਹੋਰ ਮੌਤਾਂ ਦੇ ਹੋਣ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 2,448 ਹੋ ਗਈ ਹੈ, ਜਦਕਿ 1,927 ਨਵੇਂ ਕੇਸਾਂ ਦੇ ਆਉਣ ਨਾਲ ਸੋਮਵਾਰ ਨੂੰ ਕੇਸਾਂ ਦੀ ਗਿਣਤੀ 2,82,512 ਹੋ ਗਈ ਹੈ। ਇਸ ਵੇਲੇ ਰਾਜ ਵਿੱਚ 21,671 ਐਕਟਿਵ ਕੇਸ ਹਨ, ਜਦੋਂ ਕਿ ਹੁਣ ਤੱਕ 2,58,393 ਵਿਅਕਤੀ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਆਉਣ ਵਾਲੇ 1,927 ਨਵੇਂ ਕੇਸਾਂ ਵਿੱਚੋਂ, ਜੈਪੁਰ ਤੋਂ 475, ਜੋਧਪੁਰ ਤੋਂ 203, ਕੋਟਾ ਤੋਂ 137, ਭਰਤਪੁਰ ਤੋਂ 96, ਨਾਗੌਰ ਤੋਂ 89, ਉਦੈਪੁਰ ਤੋਂ 84, ਅਲਵਰ ਤੋਂ 78 ਅਤੇ ਬਾਕੀ ਕੇਸ ਹੋਰ ਥਾਵਾਂ ਤੋਂ ਸਾਹਮਣੇ ਆਏ ਹਨ।
-
ਮੱਧ ਪ੍ਰਦੇਸ਼: ਰਾਜ ਸਰਕਾਰ ਵੱਲੋਂ ਸੋਮਵਾਰ ਤੋਂ ਮੱਧ ਪ੍ਰਦੇਸ਼ ਦੀ ਰਾਜਧਾਨੀ - ਭੋਪਾਲ ਅਤੇ ਵਪਾਰਕ ਹੱਬ ਇੰਦੌਰ ਵਿੱਚ ਬਾਜ਼ਾਰਾਂ ਨੂੰ ਹੋਰ ਢਿੱਲ ਦੇ ਨਾਲ ਚਲਾਉਣ ਦੀ ਮਨਜੂਰੀ ਦਿੱਤੀ ਜਾਏਗੀ। ਉਨ੍ਹਾਂ ਨੂੰ ਹੁਣ ਰਾਤ ਦੇ 10 ਵਜੇ ਤੱਕ ਖੁੱਲਾ ਰਹਿਣ ਦਿੱਤਾ ਜਾਵੇਗਾ। ਮੱਧ ਪ੍ਰਦੇਸ਼ ਵਿੱਚ ਸੋਮਵਾਰ ਨੂੰ ਕੋਵਿਡ-19 ਦੇ 1,307 ਤਾਜ਼ਾ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 2,15,957 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 10 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਕੁੱਲ 1,245 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਿਸ ਨਾਲ ਰਾਜ ਵਿੱਚ ਰਿਕਵਰੀ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ 1,99,167 ਹੋ ਗਈ ਹੈ।
-
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਲਈ ਵੱਖ-ਵੱਖ ਟੈਸਟਾਂ ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਹਨ। ਨਵੀਆਂ ਦਰਾਂ ਸਾਰੇ ਨਿੱਜੀ ਹਸਪਤਾਲਾਂ ਅਤੇ ਪੈਥੋਲੋਜੀ ਸੈਂਟਰਾਂ ਵਿੱਚ ਤੁਰੰਤ ਲਾਗੂ ਹੋਣਗੀਆਂ। ਇਸ ਸੰਬੰਧੀ ਰਾਜ ਦੇ ਸਿਹਤ ਵਿਭਾਗ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ। ਪਹਿਲਾਂ ਆਰਟੀ-ਪੀਸੀਆਰ ਟੈਸਟ ਦੀ ਕੀਮਤ 1600 ਰੁਪਏ ਸੀ ਜਦੋਂ ਕਿ ਹੁਣ ਇਸਨੂੰ ਘਟਾ ਕੇ 750 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਰੈਪਿਡ ਐਂਟੀਜਨ ਟੈਸਟ ਲਈ ਹੁਣ ਰੇਟ ਨੂੰ ਘੱਟ ਕਰਕੇ ਸਿਰਫ 400 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਟਰੂ ਨੈਟ ਟੈਸਟ ਦੀ ਕੀਮਤ ਵੀ ਘੱਟ ਕਰਕੇ 1500 ਰੁਪਏ ਕੀਤੀ ਗਈ ਹੈ।
-
ਗੋਆ: ਸੋਮਵਾਰ ਨੂੰ ਗੋਆ ਵਿੱਚ ਕੋਰੋਨਾ ਵਾਇਰਸ ਦੇ 90 ਕੇਸਾਂ ਦੇ ਆਉਣ ਨਾਲ ਕੁੱਲ ਕੇਸ ਵਧ ਕੇ 48,776 ਹੋ ਗਏ ਹਨ, ਜਦੋਂਕਿ ਦਿਨ ਦੌਰਾਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਅਤੇ 154 ਮਰੀਜ਼ ਰਿਕਵਰ ਹੋਏ ਹਨ। ਰਾਜ ਵਿੱਚ ਹੁਣ ਮੌਤਾਂ ਦੀ ਗਿਣਤੀ 701 ਹੋ ਗਈ ਹੈ, ਜਦੋਂ ਕਿ ਰਿਕਵਰ ਕਰਨ ਵਾਲੇ ਲੋਕਾਂ ਦੀ ਗਿਣਤੀ 46,778 ਹੈ ਅਤੇ ਐਕਟਿਵ ਮਾਮਲੇ ਘਟ ਕੇ 1,297 ਰਹਿ ਗਏ ਹਨ। ਦਿਨ ਦੌਰਾਨ ਕੁੱਲ 1,575 ਨਮੂਨਿਆਂ ਦੀ ਜਾਂਚ ਕੀਤੀ ਗਈ।
ਫੈਕਟਚੈੱਕ
*******
ਵਾਈਬੀ
(Release ID: 1679357)
Visitor Counter : 279