ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿਚ 5 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਰੋਜ਼ਾਨਾ ਸਭ ਤੋਂ ਘੱਟ ਨਵੇਂ ਕੇਸ ਦਰਜ ਹੋਏ
ਕੁੱਲ ਐਕਟਿਵ ਮਾਮਲੇ 3.83 ਲੱਖ ਨਾਲ '4 ਫੀਸਦ ਦੀ ਦਰ' ਤੋਂ ਹੇਠਾਂ ਆਏ
ਮੌਤਾਂ ਦੀ ਗਿਣਤੀ ਵਿਚ ਨਿਰੰਤਰ ਗਿਰਾਵਟ; ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ 400 ਤੋਂ ਘੱਟ
प्रविष्टि तिथि:
08 DEC 2020 11:55AM by PIB Chandigarh
ਭਾਰਤ ਨੇ ਕੋਵਿਡ ਵਿਰੁੱਧ ਆਪਣੀ ਲੜਾਈ ਵਿੱਚ ਇਕ ਹੋਰ ਮਹੱਤਵਪੂਰਣ ਮੀਲ ਪੱਥਰ ਦੀ ਪ੍ਰਾਪਤੀ ਕੀਤੀ ਹੈ। ਪਿਛਲੇ 24 ਘੰਟਿਆਂ ਵਿੱਚ ਨਵੇਂ ਪੁਸ਼ਟੀ ਵਾਲੇ ਕੇਸ ਲਗਭਗ 5 ਮਹੀਨਿਆਂ ਬਾਅਦ ਪਹਿਲੀ ਵਾਰ 27,000 (26,567) ਤੋਂ ਘੱਟ ਦਰਜ ਹੋਏ ਹਨ। ਨਵੇਂ ਪੁਸ਼ਟੀ ਵਾਲੇ ਕੇਸ 10 ਜੁਲਾਈ, 2020 ਨੂੰ 26,506 ਰਿਪੋਰਟ ਹੋਏ ਸਨ।

ਕੋਵਿਡ ਮਰੀਜ਼ ਵੱਡੀ ਗਿਣਤੀ ਹਰ ਦਿਨ ਠੀਕ ਹੋ ਰਹੇ ਹਨ ਅਤੇ ਮੌਤ ਦਰ ਵਿੱਚ ਦਰਜ ਕੀਤੀ ਜਾ ਰਹੀ ਲਗਾਤਾਰ ਗਿਰਾਵਟ ਦੇ ਨਾਲ, ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਵੀ ਜਾਰੀ ਹੈ।
ਇਕ ਹੋਰ ਪ੍ਰਾਪਤੀ ਤਹਿਤ, ਭਾਰਤ ਦਾ ਐਕਟਿਵ ਮਾਮਲਿਆਂ ਦਾ ਕੇਸ ਭਾਰ ਅੱਜ ਘੱਟ ਕੇ 4 ਫੀਸਦ ਤੋਂ ਹੇਠਾਂ ਆ ਗਿਆ ਹੈ।
ਐਕਟਿਵ ਮਾਮਲੇ ਬਹੁਤ ਘੱਟ ਕੇ 3.83 ਲੱਖ ਰਹਿ ਗਏ ਹਨ। ਦੇਸ਼ ਦੇ ਪੋਜੀਟਿਵ ਕੇਸ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 3,83,866 (3.96 ਫੀਸਦ) ਰਹਿ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ 39,045 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 12,863 ਮਾਮਲਿਆਂ ਦੀ ਕਮੀ ਆਈ ਹੈ।
ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਕਿਤੇ ਵੱਧ ਦਰਜ ਨਵੀਂ ਰਿਕਵਰੀ ਨੇ ਅੱਜ ਰਿਕਵਰੀ ਦਰ ਨੂੰ ਵਧਾ ਕੇ 94.59 ਫੀਸਦ ਕਰ ਦਿੱਤਾ ਹੈ। ਕੁਲ ਰਿਕਵਰ ਹੋਏ ਕੇਸ ਅੱਜ 91,78,946 'ਤੇ ਖੜੇ ਹਨ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 76.31ਫੀਸਦ ਮਾਮਲਿਆਂ ਵਿੱਚ ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਯੋਗਦਾਨ ਦਿੱਤਾ ਜਾ ਰਿਹਾ ਹੈ ।
ਕੋਵਿਡ ਤੋਂ 7,345 ਵਿਅਕਤੀ ਰਿਕਵਰ ਹੋਣ ਦੇ ਨਾਲ, ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ। ਕੇਰਲ ਵਿੱਚ ਰੋਜ਼ਾਨਾ 4,705 ਹੋਰ ਰਿਕਵਰੀ ਦਰਜ ਕੀਤੀ ਗਈ ਹੈ, ਜਦੋਂਕਿ ਦਿੱਲੀ ਨੇ ਪਿਛਲੇ 24 ਘੰਟਿਆਂ ਦੌਰਾਨ 3,818 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ।

ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਮਾਮਲਿਆਂ ਵਿੱਚ 72.50 ਫੀਸਦ ਦਾ ਯੋਗਦਾਨ ਪਾਇਆ ਹੈ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 3,272 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 3,075 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਪੱਛਮੀ ਬੰਗਾਲ ਵਿੱਚ ਕੱਲ੍ਹ 2,214 ਨਵੇਂ ਕੇਸ ਦਰਜ ਕੀਤੇ ਗਏ।

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 385 ਨਵੇਂ ਮਾਮਲਿਆਂ ਵਿਚੋਂ 75.58 ਫੀਸਦ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਦਰਜ ਹੋਏ ਹਨ।
ਰਿਪੋਰਟ ਕੀਤੀ ਗਈਆਂ ਨਵੀਂਆਂ ਮੌਤਾਂ ਵਿਚੋਂ 16.36 ਫੀਸਦੀ ਦਿੱਲੀ ਤੋਂ ਦਰਜ ਹੋਈਆਂ ਹਨ ਜਿਥੇਂ 63 ਮੌਤਾਂ ਰਿਪੋਰਟ ਹੋਈਆਂ ਹਨ। ਪੱਛਮੀ ਬੰਗਾਲ ਵਿੱਚ ਮੌਤ ਦੀ ਗਿਣਤੀ 48 ਹੈ ਜਦੋਂ ਕਿ ਮਹਾਰਾਸ਼ਟਰ ਵਿੱਚ 40 ਮੌਤਾਂ ਹੋਈਆਂ ਹਨ ।

ਦੇਸ਼ ਵਿਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਨਿਰੰਤਰ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 400 ਤੋਂ ਘੱਟ ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ।

****
ਐਮਵੀ / ਐਸਜੇ
(रिलीज़ आईडी: 1679081)
आगंतुक पटल : 339
इस विज्ञप्ति को इन भाषाओं में पढ़ें:
Tamil
,
Telugu
,
Assamese
,
English
,
Urdu
,
हिन्दी
,
Marathi
,
Manipuri
,
Bengali
,
Gujarati
,
Odia
,
Kannada
,
Malayalam