ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਮਾਮਲਿਆਂ ਦਾ ਭਾਰ 138 ਦਿਨਾਂ ਬਾਅਦ ਹੋਰ ਘੱਟ ਕੇ 4.03 ਲੱਖ 'ਤੇ ਪਹੁੰਚ ਗਿਆ ਹੈ

ਕੁੱਲ ਰਿਕਵਰੀ 91 ਲੱਖ ਨੂੰ ਪਾਰ ਕਰ ਗਈ ਹੈ

ਪਿਛਲੇ ਹਫਤੇ ਵਿਚ ਭਾਰਤ ਵਿਚ ਪ੍ਰਤੀ ਮਿਲੀਅਨ ਆਬਾਦੀ ਮਗਰ ਨਵੇਂ ਪੁਸ਼ਟੀ ਵਾਲੇ ਮਾਮਲੇ ਦੁਨੀਆ ਵਿੱਚ ਸਭ ਤੋਂ ਘੱਟ ਰਹੇ ਹਨ

Posted On: 06 DEC 2020 11:34AM by PIB Chandigarh

ਭਾਰਤ ਵਿੱਚ ਕੁੱਲ ਐਕਟਿਵ ਮਾਮਲੇ ਅੱਜ ਕਾਫ਼ੀ ਹੱਦ ਤਕ ਘੱਟ ਕੇ 4.03 ਲੱਖ (4,03,248) ਹੀ ਰਹਿ ਗਏ ਹਨ । ਇਹ 138 ਦਿਨਾਂ ਬਾਅਦ ਦਾ ਸਭ ਤੋਂ ਘੱਟ ਦਰਜ ਕੀਤਾ ਗਿਆ ਅੰਕੜਾ ਹੈ। ਇਸ ਤੋਂ ਪਹਿਲਾ 21 ਜੁਲਾਈ 2020 ਨੂੰ ਕੁੱਲ ਐਕਟਿਵ ਮਾਮਲੇ 4,02,529 ਸਨ।

ਪਿਛਲੇ ਨੌਂ ਦਿਨਾਂ ਦੇ ਰੁਝਾਨ ਨੂੰ ਜਾਰੀ ਰੱਖਦਿਆਂ, ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੀ ਰਿਪੋਰਟ ਕੀਤੀ ਹੈ। ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੇ ਰੁਝਾਨ ਨਾਲ ਭਾਰਤ ਵਿੱਚ ਐਕਟਿਵ ਕੇਸਾਂ ਦਾ ਨਿਰੰਤਰ ਭਾਰ ਘੱਟ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਸ ਸਮੇਂ ਇਹ ਕੁਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਸਿਰਫ 4.18 ਫੀਸਦ ਦਾ ਹਿੱਸਾ ਪਾ ਰਹੇ ਹਨ।

C:\Users\dell\Desktop\image001NF6E.jpg

 

ਭਾਰਤ ਵਿੱਚ 36,011 ਵਿਅਕਤੀ ਕੋਵਿਡ ਤੋਂ ਸੰਕਰਮਿਤ ਪਾਏ ਗਏ ਹਨ, ਇਸੇ ਅਰਸੇ ਦੌਰਾਨ 41,970 ਨਵੀਆਂ ਰਿਕਵਰੀਆਂ ਦਰਜ ਹੋਈਆਂ ਹਨ। ਨਵੀਆਂ ਰਿਕਵਰੀਆਂ ਦੇ ਕਾਰਨ ਕੁਲ ਐਕਟਿਵ ਮਾਮਲਿਆਂ ਵਿੱਚ 6,441 ਦੀ ਗਿਰਾਵਟ ਨਜ਼ਰ ਆਈ ਹੈ।

C:\Users\dell\Desktop\image0026U01.jpg

 

ਪਿਛਲੇ ਸੱਤ ਦਿਨਾਂ ਦੌਰਾਨ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ  ਨਵੇਂ ਮਾਮਲੇ 186 ਦਰਜ ਕੀਤੇ ਗਏ ਹਨ। ਇਹ ਗਿਣਤੀ ਦੁਨੀਆਂ ਵਿੱਚ ਸਭ ਤੋਂ ਘੱਟ ਹੈ।

 C:\Users\dell\Desktop\image0032BU8.jpg

 

ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਨਵੇਂ ਰਿਕਵਰੀ ਦੇ ਮਾਮਲਿਆਂ ਵਿਚਲਾ ਅੰਤਰ ਘੱਟ ਹੋਣ ਨਾਲ ਅੱਜ ਰਿਕਵਰੀ ਰੇਟ ਹੋਰ ਸੁਧਰ ਕੇ 94.37 ਫੀਸਦ ਹੋ ਗਿਆ ਹੈ।

 

ਕੁੱਲ ਰਿਕਵਰ ਹੋਏ ਕੇਸ 91 ਲੱਖ ਦੇ ਅੰਕੜੇ (91,00,792) ਨੂੰ ਪਾਰ ਕਰ ਗਏ ਹਨ। ਰਿਕਵਰੀ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ, ਜੋ ਕਿ ਲਗਾਤਾਰ ਵਧ ਰਿਹਾ ਹੈ, ਅੱਜ 87 ਲੱਖ (86,97,544) ਦੇ ਨੇੜੇ ਪਹੁੰਚ ਗਿਆ ਹੈ।

 

ਨਵੇਂ ਹਿਕਵਰ ਕੀਤੇ ਗਏ ਕੇਸਾਂ ਵਿਚ 76.6 ਫੀਸਦੀ ਦਾ ਯੋਗਦਾਨ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਦਿੱਤਾ ਜਾ ਰਿਹਾ ਹੈ । 

 

ਮਹਾਰਾਸ਼ਟਰ ਨੇ ਨਵੇਂ ਰਿਕਵਰ ਕੀਤੇ 5,834 ਮਾਮਲਿਆਂ ਨਾਲ ਇਕ ਦਿਨ ਦੀ ਰਿਕਵਰੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਗਿਣਤੀ ਦੱਸੀ ਹੈ। ਕੇਰਲ ਨੇ 5,820 ਨਵੀਆਂ ਰਿਕਵਰੀ ਦੇ ਨਾਲ ਸਭ ਤੌਂ ਨੇੜਲੇ ਰਿਕਵਰੀ ਦੇ ਅੰਕੜੇ ਹਾਸਲ ਕੀਤੇ ਹਨ। ਦਿੱਲੀ ਨੇ 4,916 ਨਵੀਆਂ ਰਿਕਵਰੀਆਂ ਦਰਜ ਕੀਤੀ ਹਨ।

C:\Users\dell\Desktop\image004WKY0.jpg

 

75.70 ਫੀਸਦ  ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।

 

ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ  5,848 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 4,922 ਨਵੇਂ ਕੇਸ ਸਾਹਮਣੇ ਆਏ ਹਨ। ਦਿੱਲੀ ਵਿੱਚੋਂ 3,419 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ।

C:\Users\dell\Desktop\image005BUPK.jpg

 

ਪਿਛਲੇ 24 ਘੰਟਿਆਂ ਦੌਰਾਨ 482 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ।

 

ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਨਵੀਂਆਂ ਮੌਤਾਂ ਵਿੱਚ 79.05 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ। ਮਹਾਰਾਸ਼ਟਰ ਵਿਚ ਸਭ ਤੋਂ ਵੱਧ ਮੌਤ ਦੇ ਮਾਮਲੇ ਦਰਜ ਹੋਏ ਹਨ (95) ।  ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਲੜੀਵਾਰ 77 ਅਤੇ 49 ਰੋਜ਼ਾਨਾ ਮੌਤਾਂ ਦਰਜ ਕੀਤੀਆਂ ਗਈਆਂ ਹਨ।

C:\Users\dell\Desktop\image006KZQ7.jpg

                                         

ਪਿਛਲੇ ਹਫ਼ਤੇ ਦੌਰਾਨ ਪ੍ਰਤੀ ਮਿਲੀਅਨ ਆਬਾਦੀ ਮਗਰ ਰੋਜ਼ਾਨਾ ਰਜਿਸਟਰਡ ਕੀਤੀਆਂ ਗਈਆਂ  ਮੌਤਾਂ ਦੇ ਅੰਕੜੇ ਦੀ ਵਿਸ਼ਵਵਿਆਪੀ ਅੰਕੜਿਆਂ ਨਾਲ ਜੇਕਰ  ਤੁਲਨਾ ਕਰਦੇ  ਹਾਂ ਤਾਂ ਕਿ ਭਾਰਤ ਵਿਚ ਸਭ ਤੋਂ ਘੱਟ 3 ਮੌਤਾਂ / ਪ੍ਰਤੀ ਮਿਲੀਅਨ ਆਬਾਦੀ ਦਰਜ ਹਨ।  

C:\Users\dell\Desktop\image007JEIO.jpg

         

****

 

ਐਮਵੀ / ਐਸਜੇ



(Release ID: 1678705) Visitor Counter : 210