ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨੇਵੀ ਦਿਵਸ ਦੇ ਮੌਕੇ 'ਤੇ ਭਾਰਤੀ ਜਲ ਸੈਨਾ ਨੂੰ ਵਧਾਈ ਦਿੱਤੀ
“ਭਾਰਤ ਨੂੰ ਸਾਡੀ ਸਮੁਦਰੀ ਸਰਹੱਦਾਂ ਦੀ ਰੱਖਿਆ ਅਤੇ ਕੁਦਰਤੀ ਆਫ਼ਤਾਂ ਦੌਰਾਨ ਦੇਸ਼ ਦੀ ਸੇਵਾ ਕਰਨ ਵਿਚ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਸਾਡੀ ਪ੍ਰਬਲ ਨੀਲੀ ਜਲ ਸ਼ਕਤੀ 'ਤੇ ਮਾਣ ਹੈ”

Posted On: 04 DEC 2020 1:47PM by PIB Chandigarh

ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨੇਵੀ ਦਿਵਸ ਦੇ ਮੌਕੇ 'ਤੇ ਭਾਰਤੀ ਜਲ ਸੈਨਾ ਨੂੰ ਵਧਾਈ ਦਿੱਤੀ। ਇੱਕ ਟਵੀਟ ਵਿੱਚ ਉਨ੍ਹਾਂ ਨੇ ਕਿਹਾ, “ਨੇਵੀ ਦਿਵਸ ਤੇ, ਮੈਂ ਭਾਰਤੀ ਨੇਵੀ ਦੇ ਆਪਣੇ ਸਾਰੇ ਦਲੇਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤਹਿ ਦਿਲੋਂ ਵਧਾਈਆਂ ਦਿੰਦਾ ਹਾਂ। ਭਾਰਤ ਨੂੰ ਸਾਡੀਆਂ ਸਮੁਦਰੀ ਸਰਹੱਦਾਂ ਦੀ ਰੱਖਿਆ ਅਤੇ ਕੁਦਰਤੀ ਆਫ਼ਤਾਂ ਦੌਰਾਨ ਦੇਸ਼ ਦੀ ਸੇਵਾ ਕਰਨ ਵਿਚ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਸਾਡੀ ਪ੍ਰਬਲ ਨੀਲੀ ਜਲ ਸ਼ਕਤੀ 'ਤੇ ਮਾਣ ਹੈ। ”

4 ਦਸੰਬਰ ਦਾ ਦਿਨ ਹਰ ਸਾਲ ਨੇਵੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਹ ਦਿਨ ਰਾਸ਼ਟਰ ਅਤੇ ਭਾਰਤੀ ਜਲ ਸੈਨਾ ਦੇ ਇਤਿਹਾਸ ਵਿਚ ਬਹੁਤ ਮਹੱਤਵ ਰੱਖਦਾ ਹੈ, ਕਿਉਂਕਿ ਇਹ ਭਾਰਤ ਲਈ ਇਕ ਫੈਸਲਾਕੁੰਨ ਜਿੱਤ ਨੂੰ ਅੰਕਿਤ ਕਰਦਾ ਹੈ ਜਦੋਂ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਆਪ੍ਰੇਸ਼ਨ ਟ੍ਰਾਈਡੈਂਟ ਦੌਰਾਨ ਭਾਰਤੀ ਜਲ ਸੈਨਾ ਦੀਆਂ ਮਿਜ਼ਾਈਲ ਕਿਸ਼ਤੀਆਂ ਨੇ ਸਫਲਤਾਪੂਰਵਕ ਆਪਣੀਆਂ ਮਿਜ਼ਾਈਲਾਂ ਕਰਾਚੀ ਵਿਖੇ ਪਾਕਿਸਤਾਨ ਦੇ ਸਮੁਦਰੀ ਜਹਾਜ਼ਾਂ, ਆਇਲ ਇੰਸਟਾਲੇਸ਼ਨਾਂ ਅਤੇ ਸਮੁੰਦਰੀ ਰੱਖਿਆ ਟਿਕਾਣਿਆਂ ਉਪਰ ਦਾਗੀਆਂ ਸਨ।  1971 ਦੀਆਂ ਕਾਰਵਾਈਆਂ ਦੌਰਾਨ, ਭਾਰਤੀ ਜਲ ਸੈਨਾ ਨੇ ਪਾਕਿਸਤਾਨ ਦੇ ਬਹੁਤ ਸਾਰੇ ਸਮੁੰਦਰੀ ਜਹਾਜ਼ਾਂ ਨੂੰ ਡੋਬ ਦਿੱਤਾ ਸੀ, ਜੋ ਯੁੱਧ ਨੂੰ ਜਾਰੀ ਰੱਖਣ ਦੇ ਯਤਨ ਅਤੇ ਮਹੱਤਵਪੂਰਨ ਯੁੱਧ ਭੰਡਾਰ ਲਿ ਜਾ ਰਹੇ ਸਨ।  ਆਈਐਨਐਸ ਵਿਕਰਾਂਤ ਦੇ ਡੇਕ ਤੋਂ ਲੜਾਕੂ ਜਹਾਜ਼ ਨੇ ਚਟਗਾਂਗ ਅਤੇ ਖੁਲਨਾ ਵਿਖੇ ਦੁਸ਼ਮਣ ਦੀਆਂ ਬੰਦਰਗਾਹਾਂ ਅਤੇ ਹਵਾਈ ਖੇਤਰਾਂ 'ਤੇ ਹਮਲਾ ਕੀਤਾ ਤੇ ਪਾਕਿਸਤਾਨ ਦੇ ਸਮੁਦਰੀ ਜਹਾਜ਼ਾਂ, ਰੱਖਿਆ ਸਹੂਲਤਾਂ ਅਤੇ ਇੰਸਟਾਲੇਸ਼ਨਾਂ ਨੂੰ ਤਬਾਹ ਕਰ ਦਿੱਤਾ। ਕਰਾਚੀ ਤੇ ਦੋਵੇਂ ਮਿਜ਼ਾਈਲ ਹਮਲੇ ਅਤੇ ਵਿਕਰਾਂਤ ਤੋਂ ਹਵਾਈ ਹਮਲੇ, ਉਸ ਸਮੇਂ ਦੇ ਪੂਰਬੀ ਪਾਕਿਸਤਾਨ ਵਿੱਚ ਪਾਕਿਸਤਾਨੀ ਫੌਜ਼ਾਂ ਦੀ ਹਾਰ ਦਾ ਕਾਰਨ ਬਣੇ।

-----------------------------------------------------  

ਐਨ /ਆਰ ਕੇ /ਪੀ ਕੇ/ਏ ਵਾਈ /ਡੀ ਡੀ ਡੀ  (Release ID: 1678354) Visitor Counter : 12