PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 01 DEC 2020 5:33PM by PIB Chandigarh


 Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

https://static.pib.gov.in/WriteReadData/userfiles/image/image004S0PE.png

#Unite2FightCorona

#IndiaFightsCorona

 

https://static.pib.gov.in/WriteReadData/userfiles/image/image005K5B7.jpg

Image

 

ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੋਰ ਘੱਟ ਕੇ 4.35 ਲੱਖ ਰਹਿ ਗਈ, ਰੋਜ਼ਾਨਾ ਨਵੀਆਂ ਰਿਕਵਰੀਆਂ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵੱਧ ਹੁੰਦੀ ਹੈ

ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 4,35,603 ਰਹਿ ਗਏ ਹਨ ਜਿਹੜੇ ਕਿ 5 ਲੱਖ ਦੇ ਅੰਕੜੇ ਤੋਂ ਕਾਫੀ ਘੱਟ ਹਨ। ਕੁੱਲ ਪੌਜ਼ੀਟਿਵ ਮਾਮਲਿਆਂ ਵਿੱਚ ਐਕਟਿਵ ਕੇਸਾਂ ਦਾ ਹਿੱਸਾ ਹੋਰ ਘੱਟ ਕੇ 4.60 ਫੀਸਦੀ ਰਹਿ ਗਿਆ ਹੈ। ਰੋਜ਼ਾਨਾ ਰਿਕਵਰੀ ਦੇ ਵਧ ਰਹੇ ਮਾਮਲਿਆਂ ਨੇ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਵਿੱਚ ਕਮੀ ਨੂੰ ਯਕੀਨੀ ਬਣਾਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ ਪਿਛਲੇ ਦਿਨ ਨਾਲੋਂ 11,349 ਕੇਸਾਂ ਦੀ ਸਿੱਧੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 31,118 ਨਵੇਂ ਪੁਸ਼ਟੀ ਵਾਲੇ ਕੇਸ ਰਾਸ਼ਟਰੀ ਸੂਚੀ ਵਿੱਚ ਸ਼ਾਮਲ ਹੋਏ ਹਨ। ਹਾਲਾਕਿ ਕੁਝ ਰਾਜਾਂ (ਕੇਰਲ, ਦਿੱਲੀ, ਕਰਨਾਟਕ, ਛੱਤੀਸਗੜ੍ਹ ਆਦਿ) ਵਿੱਚ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਗਿਰਾਵਟ ਦਰਜ ਹੋਈ ਹੈ। ਦੂਜੇ ਪਾਸੇ ਉੱਤਰਾਖੰਡ, ਗੁਜਰਾਤ, ਆਸਾਮ ਅਤੇ ਗੋਆ ਵਰਗੇ ਰਾਜਾਂ ਚ ਐਕਟਿਵ ਕੇਸਾਂ ਦੇ ਮਾਮਲੇ ਵਧੇ ਹਨ। ਪਿਛਲੇ 24 ਘੰਟਿਆਂ ਦੌਰਾਨ 31,118 ਨਵੇਂ ਕੇਸਾਂ ਦੀ ਰਿਪੋਰਟ ਹੋਈ ਹੈ ਜਿਸ ਦੇ ਉਲਟ 41,985 ਨੂੰ ਸਿਹਤਯਾਬ ਐਲਾਨਿਆ ਗਿਆ ਹੈ। ਕੁੱਲ ਸਿਹਤਯਾਬ ਐਲਾਨੇ ਗਏ ਮਾਮਲੇ ਵੱਧ ਕੇ 88,89,585 ਹੋ ਗਏ ਹਨ ਜਿਹੜੇ ਰਿਕਵਰੀ ਦਰ ਨੂੰ 93.94 ਫੀਸਦੀ ਤੱਕ ਪਹੁੰਚਾਉਂਦੇ ਹਨ। ਰਿਕਵਰ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਾਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 84,53,982 ਤੇ ਪੁੱਜ ਗਿਆ ਹੈ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 76.82 ਫੀਸਦੀ ਮਾਮਲੇ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ। ਕੇਰਲ ਵਿੱਚ ਇਕ ਦੀ ਸਭ ਤੋਂ ਵੱਧ ਰਿਕਵਰੀ 6,055 ਰਿਪੋਰਟ ਕੀਤੀ ਗਈ ਹੈ। ਇਸ ਤੋਂ ਬਾਅਦ ਦਿੱਲੀ ਵਿੱਚ 5,824 ਰਿਕਵਰੀਆਂ ਸਾਹਮਣੇ ਆਈਆਂ ਹਨ। ਨਵੇਂ ਪੁਸ਼ਟੀ ਵਾਲੇ 77.79 ਫੀਸਦੀ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ। ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ ਜਿਹੜੇ 3,837 ਹਨ। ਦਿੱਲੀ ਵਿੱਚ ਕੱਲ੍ਹ 3,726 ਨਵੇਂ ਕੇਸ ਦਰਜ ਹੋਏ ਹਨ ਜਦਕਿ ਕੇਰਲ ਵਿੱਚ ਕੱਲ੍ਹ 3,382 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ।  ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 482 ਮਾਮਲਿਆਂ ਵਿਚੋਂ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹਿੱਸੇਦਾਰੀ 81.12 ਫੀਸਦੀ ਹੈ। 22.4 ਫੀਸਦੀ ਨਵੀਆਂ ਮੌਤਾਂ ਦਿੱਲੀ ਤੋਂ ਰਿਪੋਰਟ ਕੀਤੀਆਂ ਗਈਆਂ ਹਨ ਜਿੱਥੇ 108 ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਅਤੇ ਪੱਛਮ ਬੰਗਾਲ ਵਿੱਚ ਲੜੀਵਾਰ 80 ਅਤੇ 48 ਨਵੀਆਂ ਮੌਤਾਂ ਹੋਈਆਂ ਹਨ।

https://pib.gov.in/PressReleseDetail.aspx?PRID=1677317

 

ਡਾ: ਹਰਸ਼ ਵਰਧਨ ਨੇ ਪੁਰਾਣੀ ਦਿੱਲੀ ਰੇਲਵੇ ਸਟੇਸਨ ਤੇ ਇੰਡੀਅਨ ਰੈਡ ਕਰਾਸ ਸੁਸਾਇਟੀ (ਆਈਆਰਸੀਐੱਸ) ਨਾਲ ਮਾਸਕ ਅਤੇ ਸਾਬਣ ਵੰਡੇ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ: ਹਰਸ਼ ਵਰਧਨ, ਇੰਡੀਅਨ ਰੈਡ ਕਰਾਸ ਸੁਸਾਇਟੀ (ਆਈਆਰਸੀਐੱਸ) ਦੇ ਚੇਅਰਮੈਨ, ਨੇ ਐਤਵਾਰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਵਿਖੇ ਮਾਸਕ ਅਤੇ ਸਾਬਣ ਵੰਡਿਆ। ਮਾਸਕ ਪਹਿਨਣ ਅਤੇ ਹੱਥ ਧੋਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਡਾ: ਵਰਧਨ ਨੇ ਕਿਹਾ, “ਅਸੀਂ ਜਲਦੀ ਹੀ ਕੋਵਿਡ ਵਿਰੁੱਧ ਆਪਣੀ ਲੜਾਈ ਦੇ ਗਿਆਰਾਂ ਮਹੀਨੇ ਪੂਰੇ ਕਰਾਂਗੇ। ਉਦੋਂ ਤੱਕ ਸਾਨੂੰ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨ ਦਾ ਸਭ ਤੋਂ ਮਹੱਤਵਪੂਰਨ ਸਿਧਾਂਤ ਸਾਫ ਸਫਾਈ ਅਤੇ ਸਰੀਰਕ ਦੂਰੀ ਦੇ ਮੁੱਢਲੇ ਸਿਧਾਂਤਾਂ ਦੀ ਪਾਲਣਾ ਕਰਨਾ ਹੈ, ਸਾਡਾ ਸਭ ਤੋਂ ਵੱਡਾ ਹਥਿਆਰ ਮਾਸਕ ਅਤੇ ਸੈਨੀਟਾਈਜ਼ਰ ਹੈ। ” ਇਸ ਤੱਥ ਦੀ ਸ਼ਲਾਘਾ ਕਰਦਿਆਂ ਕਿ ਇਸ ਸਮਾਰੋਹ ਵਿਚ ਮੌਜੂਦ ਹਰੇਕ ਵਿਅਕਤੀ ਨੇ ਮਾਸਕ ਪਾਇਆ ਹੋਇਆ ਹੈ, ਡਾ: ਵਰਧਨ ਨੇ ਕਿਹਾ, “ਇਸ ਮਾਸਕ ਅਤੇ ਸਾਬਣ ਦੀ ਵੰਡ ਦੇ ਪਿੱਛੇ ਇਕ ਵੱਡਾ ਸੰਦੇਸ਼ ਹੈ। ਉਦੇਸ਼ ਸੰਦੇਸ਼ ਨੂੰ ਫੈਲਾਉਣਾ ਹੈ। ਸਰਕਾਰ ਵੱਖ-ਵੱਖ ਚੈਨਲਾਂ ਅਤੇ ਗਤੀਵਿਧੀਆਂ ਰਾਹੀਂ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।  ਕੁਲੀਆਂ, ਟੈਕਸੀ ਯੂਨੀਅਨਾਂ, ਤਿੰਨ ਪਹੀਆ ਵਾਹਨ ਯੂਨੀਅਨਾਂ ਇਸ ਦੇ ਅਮਲ ਵਿਚ ਇਕ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ” ਭਾਰਤ ਵਿਚ ਕੋਵਿਡ ਦੀ ਸਥਿਤੀ 'ਤੇ ਬੋਲਦਿਆਂ ਡਾ: ਵਰਧਨ ਨੇ ਕੋਵਿਡ ਦੇ ਮਾਪਦੰਡਾਂ ਵਿਚ ਪ੍ਰਗਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਭਾਰਤ ਦੀ ਠੀਕ ਹੋਣ ਦੀ ਦਰ ਵਿਸ਼ਵ ਵਿੱਚ ਸਭ ਤੋਂ ਵੱਧ ਹੈ। ਜਨਵਰੀ 2020 ਵਿੱਚ 1 ਲੈਬ ਤੋਂ, ਹੁਣ ਸਾਡੇ ਕੋਲ 2165 ਲੈਬਾਂ ਹਨ। ਰੋਜ਼ਾਨਾ ਇਕ ਮਿਲੀਅਨ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

https://pib.gov.in/PressReleseDetail.aspx?PRID=1677121

 

ਡਾ. ਹਰਸ਼ ਵਰਧਨ ਨੇ ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨੀਕੇਸ਼ਨ (ਆਈਆਈਐਮਸੀ) ਦੇ ਵਿਦਿਆਰਥੀਆਂ ਨੂੰ ਡਿਜੀਟਲ ਰੂਪ ਵਿੱਚ ਸੰਬੋਧਨ ਕੀਤਾ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਸ਼ੁੱਕਰਵਾਰ ਨੂੰ  ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨੀਕੇਸ਼ਨ (ਆਈਆਈਐੱਮਸੀ) ਦੇ ਵਿਦਿਆਰਥੀਆਂ ਨੂੰ ਡਿਜੀਟਲ ਰੂਪ ਵਿੱਚ ਸੰਬੋਧਨ। ਸ਼ੁਰੂ ਵਿਚ, ਡਾ: ਵਰਧਨ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਭਰ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਸੱਦਾ ਦੇਣ ਲਈ ਧੰਨਵਾਦ ਕੀਤਾ। ਡਾ: ਵਰਧਨ ਨੇ ਕਿਹਾ, “ਲੋਕਤੰਤਰ ਦਾ ਚੌਥਾ ਥੰਮ੍ਹ ਮੀਡੀਆ ਲੋਕਾਂ ਦੇ ਰਵੱਈਏ ਨੂੰ ਆਦਰਸ਼ ਬਣਾਉਣ ਵਿਚ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਤਰ੍ਹਾਂ ਪੱਤਰਕਾਰਾਂ ਦੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਆਉਂਦੀ ਹੈ, ਕਿਉਂਕਿ ਉਹ ਸਭ ਤੋਂ ਜ਼ਿਆਦਾ ਲਾਭ ਪਹੁੰਚਾਉਣ ਦੇ ਸਮਰੱਥ ਹਨ। ” ਪਿਛਲੇ 11 ਮਹੀਨਿਆਂ ਤੋਂ ਮਹਾਮਾਰੀ ਕਾਰਨ ਸੰਕਟ ਦੇ ਸਮੇਂ ਦੌਰਾਨ ਪੱਤਰਕਾਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ: ਵਰਧਨ ਨੇ ਕਿਹਾ, “ਪੱਤਰਕਾਰਾਂ ਨੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਜ਼ਮੀਨੀ ਪੱਧਰ ਤੇ ਦਿਨ ਰਾਤ ਕੰਮ ਕੀਤਾ। ਜਨਵਰੀ 2020 ਤੋਂ ਸ਼ੁਰੂ ਹੋਈ ਕੋਵਿਡ ਜੰਗ ਹੁਣ ਆਪਣੇ ਗਿਆਰਵੇਂ ਮਹੀਨੇ ਵਿੱਚ ਹੈ।  ਇਸ ਯਾਤਰਾ ਦੌਰਾਨ ਮੀਡੀਆ ਇਕ ਸਰਗਰਮ ਭਾਈਵਾਲ ਰਿਹਾ ਹੈ। ” ਉਨ੍ਹਾਂ, ਉਨ੍ਹਾਂ ਲੋਕਾਂ ਨੂੰ ਆਪਣੀ ਸ਼ਰਧਾਂਜਲੀ ਵੀ ਭੇਟ ਕੀਤੀ ਜਿਨ੍ਹਾਂ ਨੇ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ  “ਕੋਰੋਨਾ ਯੋਧਿਆਂ ਦੀ ਮੇਰੀ ਸੂਚੀ ਵਿਚ ਪੱਤਰਕਾਰ ਵੀ ਸ਼ਾਮਲ ਹਨ।”

https://pib.gov.in/PressReleseDetail.aspx?PRID=1676492

 

ਪ੍ਰਧਾਨ ਮੰਤਰੀ ਨੇ ਕੋਵਿਡ-19 ਵੈਕਸੀਨ ਦੇ ਵਿਕਾਸ ਅਤੇ ਨਿਰਮਾਣ 'ਤੇ ਕੰਮ ਕਰਨ ਵਾਲੀਆਂ ਤਿੰਨ ਟੀਮਾਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਕੋਵਿਡ-19 ਲਈ ਟੀਕਾ ਵਿਕਸਿਤ ਕਰਨ ਅਤੇ ਨਿਰਮਾਣ 'ਤੇ ਕੰਮ ਕਰਨ ਵਾਲੀਆਂ 3 ਟੀਮਾਂ ਨਾਲ ਵਰਚੁਅਲ ਮੀਟਿੰਗ ਕੀਤੀ। ਇਹ ਟੀਮਾਂ ਜੈੱਨੋਵਾ ਬਾਇਓਫਰਮਾਸਿਊਟੀਕਲ ਲਿਮਿਟਿਡ ਪੁਣੇ, ਬਾਇਓਲੋਜੀਕਲ ਈ ਲਿਮਿਟਿਡ ਹੈਦਰਾਬਾਦ ਅਤੇ ਡਾ. ਰੈੱਡੀਜ਼ ਲੈਬਾਰਟਰੀਜ਼ ਲਿਮਿਟਿਡ ਹੈਦਰਾਬਾਦ ਦੀਆਂ ਸਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਕੰਪਨੀਆਂ ਵਿੱਚ ਵਿਗਿਆਨੀਆਂ ਦੁਆਰਾ ਕੋਵਿਡ -19 ਨੂੰ ਨਜਿੱਠਣ ਲਈ ਵੈਕਸੀਨ ਲੱਭਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਵੈਕਸੀਨ ਦੇ ਵਿਕਾਸ ਲਈ ਵੱਖ-ਵੱਖ ਪਲੈਟਫਾਰਮਾਂ ਦੀ ਸੰਭਾਵਨਾ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਪ੍ਰਧਾਨ ਮੰਤਰੀ ਨੇ ਕੰਪਨੀਆਂ ਨੂੰ ਰੈਗੂਲੇਟਰੀ ਪ੍ਰਕਿਰਿਆਵਾਂ ਅਤੇ ਇਸ ਨਾਲ ਜੁੜੇ ਮਾਮਲਿਆਂ ਸਬੰਧੀ ਆਪਣੇ ਸੁਝਾਵਾਂ ਅਤੇ ਵਿਚਾਰਾਂ ਨਾਲ ਅੱਗੇ ਆਉਣ ਲਈ ਵੀ ਕਿਹਾ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਆਮ ਲੋਕਾਂ ਨੂੰ ਵੈਕਸੀਨ ਅਤੇ ਇਸ ਨਾਲ ਜੁੜੇ ਮਾਮਲਿਆਂ ਜਿਵੇਂ ਕਿ ਇਸ ਦੀ ਕੁਸ਼ਲਤਾ ਆਦਿ ਬਾਰੇ ਸਰਲ ਭਾਸ਼ਾ ਵਿੱਚ ਜਾਣਕਾਰੀ ਦੇਣ ਲਈ ਵਾਧੂ ਉਪਰਾਲੇ ਕਰਨੇ ਚਾਹੀਦੇ ਹਨ।

https://pib.gov.in/PressReleseDetail.aspx?PRID=1677120

 

ਪ੍ਰਧਾਨ ਮੰਤਰੀ ਨੇ ਵਾਰਾਣਸੀ ’ਚ ‘ਦੇਵ ਦੀਪਾਵਲੀ ਮਹੋਤਸਵ’ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਵਾਰਾਣਸੀ ਵਿਖੇ ‘ਦੇਵ ਦੀਪਾਵਲੀ ਮਹੋਤਸਵ’ ’ਚ ਹਿੱਸਾ ਲਿਆ। ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਲਈ ਇਹ ਇੱਕ ਹੋਰ ਵਿਸ਼ੇਸ਼ ਮੌਕਾ ਹੈ ਕਿਉਂਕਿ 100 ਵਰ੍ਹੇ ਪਹਿਲਾਂ ਕਾਸ਼ੀ ਤੋਂ ਚੋਰੀ ਹੋਈ ਮਾਤਾ ਅੰਨਪੂਰਣਾ ਦੀ ਪ੍ਰਤਿਮਾ ਹੁਣ ਵਾਪਸ ਆ ਰਿਹਾ ਹੈ। ਕਾਸ਼ੀ ਲਈ ਇਹ ਵਡਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਵਤਿਆਂ ਤੇ ਦੇਵੀਆਂ ਦੀਆਂ ਪ੍ਰਾਚੀਨ ਮੂਰਤੀਆਂ ਸਾਡੇ ਵਿਸ਼ਵਾਸ ਦੀਆਂ ਪ੍ਰਤੀਕ ਹੋਣ ਦੇ ਨਾਲ–ਨਾਲ ਸਾਡੀ ਬੇਸ਼ਕੀਮਤੀ ਵਿਰਾਸਤ ਵੀ ਹਨ।

https://pib.gov.in/PressReleseDetail.aspx?PRID=1677233

 

ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਦੇਵ ਦੀਪਾਵਲੀ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1677274

 

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਜਮਾਰਗ–19 ਦੇ ਵਾਰਾਣਸੀ–ਪ੍ਰਯਾਗਰਾਜ ਸੈਕਸ਼ਨ ਨੂੰ ਚੌੜਾ ਕਰਕੇ ਛੇ–ਲੇਨ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ’ਚ ਰਾਸ਼ਟਰੀ ਰਾਜਮਾਰਗ–19 ਦੇ ਵਾਰਾਣਸੀ–ਪ੍ਰਯਾਗਰਾਜ ਸੈਕਸ਼ਨ ਨੂੰ ਚੌੜਾ ਕਰਕੇ ਛੇ–ਲੇਨ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਕਾਸ਼ੀ ਦੇ ਸੁੰਦਰੀਕਰਣ ਨਾਲ–ਨਾਲ ਹੁਣ ਅਸੀਂ ਕਨੈਕਟੀਵਿਟੀ ਦੇ ਕੰਮ ਦਾ ਨਤੀਜਾ ਵੇਖ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਵਾਰਾਣਸੀ ਦੇ ਆਲੇ–ਦੁਆਲੇ ਆਵਾਜਾਈ ਦੇ ਜਾਮ ਘਟਾਉਣ ਲਈ ਨਵੇਂ ਹਾਈਵੇਜ਼, ਪੁਲ–ਫ਼ਲਾਈਓਵਰਜ਼, ਸੜਕਾਂ ਚੌੜੀਆਂ ਕਰਨ ਦੇ ਬੇਮਿਸਾਲ ਕੰਮ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇਸ ਇਲਾਕੇ ਵਿੱਚ ਆਧੁਨਿਕ ਕਨੈਕਟੀਵਿਟੀ ਦਾ ਵਿਸਤਾਰ ਹੋ ਜਾਵੇਗਾ, ਤਦ ਸਾਡੇ ਕਿਸਾਨਾਂ ਨੂੰ ਬਹੁਤ ਲਾਭ ਪੁੱਜੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪਿੰਡਾਂ ਵਿੱਚ ਆਧੁਨਿਕ ਸੜਕਾਂ ਦੇ ਨਾਲ–ਨਾਲ ਕੋਲਡ ਸਟੋਰੇਜ ਜਿਹੇ ਬੁਨਿਆਦੀ ਢਾਂਚੇ ਸਿਰਜਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ 1 ਲੱਖ ਕਰੋੜ ਰੁਪਏ ਦਾ ਇੱਕ ਫ਼ੰਡ ਕਾਇਮ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1677152

 

ਐੱਨਐੱਚ-19 ਦੇ ਵਾਰਾਣਸੀ-ਪ੍ਰਯਾਗਰਾਜ ਸੈਕਸ਼ਨ ਦੇ ਛੇ ਲੇਨ ਚੌੜ੍ਹੀਕਰਨ ਪ੍ਰੋਜੈਕਟ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1677200

 

ਪ੍ਰਧਾਨ ਮੰਤਰੀ ਨੇ 3 ਸੁਵਿਧਾਵਾਂ ’ਚ ਵੈਕਸੀਨ ਵਿਕਾਸ ਤੇ ਨਿਰਮਾਣ ਪ੍ਰਕਿਰਿਆ ਦੀ ਸਮੀਖਿਆ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੈਕਸੀਨ ਵਿਕਾਸ ਅਤੇ ਨਿਰਮਾਣ ਪ੍ਰਕਿਰਿਆ ਦੀ ਵਿਆਪਕ ਸਮੀਖਿਆ ਕਰਨ ਲਈ ਤਿੰਨ ਸ਼ਹਿਰਾਂ ਦਾ ਦੌਰਾ ਕੀਤਾ। ਉਹ ਅਹਿਮਦਾਬਾਦ ਦੇ ‘ਜ਼ਾਇਡਸ ਬਾਇਓਟੈੱਕ ਪਾਰਕ’, ਹੈਦਰਾਬਾਦ ਦੇ ‘ਭਾਰਤ ਬਾਇਓਟੈੱਕ’ ਅਤੇ ਪੁਣੇ ਸਥਿਤ ‘ਸੀਰਮ ਇੰਸਟੀਟਿਊਟ ਆਵ੍ ਇੰਡੀਆ’ ’ਚ ਗਏ। ਵਿਗਿਆਨੀਆਂ ਨੇ ਇਸ ਗੱਲ ’ਤੇ ਖ਼ੁਸ਼ੀ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਔਖੇ ਵੇਲੇ ਵੈਕਸੀਨ ਵਿਕਾਸ ਦੇ ਸਫ਼ਰ ਵਿੱਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਧਾਉਣ ’ਚ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਇਸ ਤੱਥ ਉੱਤੇ ਮਾਣ ਪ੍ਰਗਟਾਇਆ ਕਿ ਭਾਰਤ ਦਾ ਦੇਸੀ ਵੈਕਸੀਨ ਵਿਕਾਸ ਹੁਣ ਤੱਕ ਤੇਜ਼ ਰਫ਼ਤਾਰ ਨਾਲ ਅੱਗੇ ਵਧਦਾ ਰਿਹਾ ਹੈ। ਉਨ੍ਹਾਂ ਇਸ ਬਾਰੇ ਦੱਸਿਆ ਕਿ ਵੈਕਸੀਨ ਵਿਕਾਸ ਦੀ ਸਮੁੱਚੀ ਯਾਤਰਾ ਵਿੱਚ ਭਾਰਤ ਨੇ ਕਿਵੇਂ ਵਿਗਿਆਨ ਦੇ ਮਜ਼ਬੂਤ ਸਿਧਾਂਤਾਂ ਦੀ ਪਾਲਣਾ ਕੀਤੀ ਅਤੇ ਨਾਲ ਹੀ ਵੈਕਸੀਨ ਵੰਡਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਸੁਝਾਅ ਵੀ ਮੰਗੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਵੈਕਸੀਨਾਂ ਨੂੰ ਸਿਰਫ਼ ਚੰਗੀ ਸਿਹਤ ਲਈ ਹੀ ਨਹੀਂ, ਸਗੋਂ ਵਿਸ਼ਵ ਭਲਾਈ ਲਈ ਵੀ ਅਹਿਮ ਮੰਨਦਾ ਹੈ ਅਤੇ ਵਾਇਰਸ ਵਿਰੁੱਧ ਸਾਂਝੀ ਜੰਗ ਵਿੱਚ ਸਾਡੇ ਗੁਆਂਢੀ ਦੇਸ਼ਾਂ ਸਮੇਤ ਹੋਰ ਦੇਸ਼ਾਂ ਦੀ ਮਦਦ ਕਰਨਾ ਭਾਰਤ ਦਾ ਫ਼ਰਜ਼ ਹੈ। ਉਨ੍ਹਾਂ ਵਿਗਿਆਨੀਆਂ ਨੂੰ ਬਿਲਕੁਲ ਆਜ਼ਾਦਾਨਾ ਤੇ ਬੇਬਾਕ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟਾਉਣ ਲਈ ਕਿਹਾ ਕਿ ਦੇਸ਼ ਆਪਣੀ ਰੈਗੂਲੇਟਰ ਪ੍ਰਕਿਰਿਆ ਵਿੱਚ ਹੋਰ ਸੁਧਾਰ ਕਿਵੇਂ ਕਰ ਸਕਦਾ ਹੈ। ਵਿਗਿਆਨੀਆਂ ਨੇ ਉਹ ਸਾਰਾ ਦ੍ਰਿਸ਼ ਵੀ ਪੇਸ਼ ਕੀਤਾ ਕਿ ਉਹ ਕੋਵਿਡ–19 ਨਾਲ ਬਿਹਤਰ ਤਰੀਕੇ ਲੜਨ ਲਈ ਕਿਵੇਂ ਵਿਭਿੰਨ ਨਵੀਂਆਂ ਤੇ ਮੁੜ–ਉਦੇਸ਼ਿਤ ਦਵਾਈਆਂ ਵੀ ਵਿਕਸਿਤ ਕਰ ਰਹੇ ਹਨ।

https://pib.gov.in/PressReleseDetail.aspx?PRID=1677415

 

‘ਮਨ ਕੀ ਬਾਤ’ 2.0 ਦੀ 18ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.11.2020)

https://pib.gov.in/PressReleasePage.aspx?PRID=1676933

 

ਪ੍ਰਧਾਨ ਮੰਤਰੀ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਬੋਰਿਸ ਜੌਨਸਨ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੋਰਿਸ ਜੌਨਸਨ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਕੋਵਿਡ–19 ਮਹਾਮਾਰੀ ਕਾਰਨ ਸਾਹਮਣੇ ਆਈਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵੈਕਸੀਨ ਵਿਕਾਸ ਤੇ ਨਿਰਮਾਣ ਦੇ ਖੇਤਰ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਆਸ਼ਾਜਨਕ ਸਹਿਯੋਗ ਦੀ ਸਮੀਖਿਆ ਕੀਤੀ। ਇਨ੍ਹਾਂ ਆਗੂਆਂ ਨੇ ਕੋਵਿਡ ਤੋਂ ਬਾਅਦ, ਬ੍ਰੈਗਜ਼ਿਟ ਯੁਗ ਤੋਂ ਬਾਅਦ ਦੀ ਭਾਰਤ–ਇੰਗਲੈਂਡ ਭਾਈਵਾਲੀ ਵਿੱਚ ਇੱਕ ਵੱਡੀ ਪੁਲਾਂਘ ਪੁੱਟਣ ਦੀ ਸਾਂਝੀ ਇੱਛਾ ਦੁਹਰਾਉਂਦਿਆਂ ਸਹਿਮਤੀ ਪ੍ਰਗਟਾਈ ਕਿ ਵਪਾਰ ਤੇ ਨਿਵੇਸ਼, ਵਿਗਿਆਨਕ ਖੋਜ, ਪੇਸ਼ੇਵਰ ਹੁਨਰਮੰਦਾਂ ਤੇ ਵਿਦਿਆਰਥੀਆਂ ਦੀ ਗਤੀਸ਼ੀਲਤਾ ਅਤੇ ਰੱਖਿਆ ਤੇ ਸੁਰੱਖਿਆ ਵਿੱਚ ਤਾਲਮੇਲ ਵਧਾਉਣ ਦੀ ਅਥਾਹ ਸੰਭਾਵਨਾ ਹੈ।

https://pib.gov.in/PressReleseDetail.aspx?PRID=1676572

 

ਨਵੰਬਰ 2020 ਦੇ ਮਹੀਨੇ ਵਿੱਚ ਕੁੱਲ ਜੀਐੱਸਟੀ ਮਾਲਿਆ 1,04, 963 ਕਰੋੜ ਰੁਪਏ ਇਕੱਠਾ ਹੋਇਆ

ਨਵੰਬਰ 2020  ਦੇ ਮਹੀਨੇ ਵਿੱਚ ਕੁੱਲ 1,04,963 ਕਰੋੜ ਰੁਪਏ ਜੀਐੱਸਟੀ ਮਾਲਿਆ ਇਕੱਠਾ ਹੋਇਆ ਜਿਸ ਵਿੱਚੋਂ ਸੀਜੀਐੱਸਟੀ 19,189 ਕਰੋੜ ਰੁਪਏ, ਐੱਸਜੀਐੱਸਟੀ 25,540 ਕਰੋੜ ਰੁਪਏ,  ਆਈਜੀਐੱਸਟੀ 51,992 ਕਰੋੜ ਰੁਪਏ  (ਮਾਲ ਦੇ ਆਯਾਤ ‘ਤੇ ਇਕੱਠਾ 22,078 ਕਰੋੜ ਰੁਪਏ ਸਹਿਤ)  ਅਤੇ ਉਪਕਰ (ਸੈੱਸ) 8,242 ਕਰੋੜ ਰੁਪਏ  ( ਮਾਲ  ਦੇ ਆਯਾਤ ‘ਤੇ ਇਕੱਠਾ 809 ਕਰੋੜ ਰੁਪਏ ਸਹਿਤ)  ਸ਼ਾਮਲ ਹੈ।  ਨਵੰਬਰ ਮਹੀਨੇ ਵਿੱਚ 30 ਨਵੰਬਰ 2020 ਤੱਕ ਦਾਖਲ ਕੀਤੇ ਗਏ ਜੀਐੱਸਟੀਆਰ-3 ਬੀ ਰਿਟਰਨ ਦੀ ਕੁੱਲ ਸੰਖਿਆ 82 ਲੱਖ ਹੈ। ਸਰਕਾਰ ਨੇ ਨਿਯਮਿਤ ਨਿਪਟਾਨ ਦੇ ਰੂਪ ਵਿੱਚ ਆਈਜੀਐੱਸਟੀ ਨਾਲ ਸੀਜੀਐੱਸਟੀ ਨੂੰ 22,293 ਕਰੋੜ ਰੁਪਏ ਅਤੇ ਆਈਜੀਐੱਸਟੀ ਨਾਲ ਐੱਸਜੀਐੱਸਟੀ ਨੂੰ 16,286 ਕਰੋੜ ਰੁਪਏ ਦਾ ਨਿਪਟਾਨ ਕੀਤਾ ਹੈ।  ਨਵੰਬਰ 2020  ਦੇ ਮਹੀਨੇ ਵਿੱਚ ਨਿਯਮਿਤ ਨਿਪਟਾਨ ਦੇ ਬਾਅਦ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੇ ਸੀਜੀਐੱਸਟੀ ਤੋਂ 41,482 ਕਰੋੜ ਰੁਪਏ ਅਤੇ ਐੱਸਜੀਐੱਸਟੀ ਤੋਂ 41,826 ਕਰੋੜ ਰੁਪਏ ਮਾਲਿਆ ਅਰਜਿਤ ਕੀਤੇ ਹਨ। ਜੀਐੱਸਟੀ ਮਾਲਿਆ ਵਿੱਚ ਵਸੂਲੀ  ਦੇ ਹਾਲਿਆ ਰੁਝੇਵਾਂ  ਦੇ ਅਨੁਰੂਪ,  ਨਵੰਬਰ 2020  ਦੇ ਮਹੀਨੇ ਦਾ ਮਾਲਿਆ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ ਜੀਐੱਸਟੀ ਮਾਲਿਆ ਤੋਂ 1.4% ਅਧਿਕ ਹੈ।  ਮਹੀਨੇ  ਦੇ ਦੌਰਾਨ, ਪਿਛਲੇ ਸਾਲ ਦੇ ਇਸੇ ਮਹੀਨੇ  ਦੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਮਾਲਿਆ ਮਾਲ  ਦੇ ਆਯਾਤ ਤੋਂ ਮਾਲਿਆ 4.9% ਅਧਿਕ ਅਤੇ ਘਰੇਲੂ ਲੈਣ-ਦੇਣ  (ਸੇਵਾਵਾਂ  ਦੇ ਆਯਾਤ ਸਹਿਤ )  ਤੋਂ ਮਾਲਿਆ 0.5% ਅਧਿਕ ਹੈ।

https://pib.gov.in/PressReleseDetail.aspx?PRID=1677332

 

ਸਰਕਾਰ ਨੇ ਭਾਰਤੀ ਕੋਵਿਡ–19 ਵੈਕਸੀਨ ਦੇ ਵਿਕਾਸ ’ਚ ਤੇਜ਼ੀ ਲਿਆਉਣ ਲਈ ‘ਮਿਸ਼ਨ ਕੋਵਿਡ ਸੁਰਕਸ਼ਾ’ ਲਾਂਚ ਕੀਤਾ

ਭਾਰਤ ਸਰਕਾਰ ਨੇ ‘ਮਿਸ਼ਨ ਕੋਵਿਡ ਸੁਰਕਸ਼ਾ – ਭਾਰਤੀ ਕੋਵਿਡ–19 ਵੈਕਸੀਨ ਵਿਕਾਸ ਮਿਸ਼ਨ’ ਲਈ 900 ਕਰੋੜ ਰੁਪਏ ਦੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ ਹੈ। ਇਹ ਗ੍ਰਾਂਟ ਭਾਰਤੀ ਕੋਵਿਡ–19 ਵੈਕਸੀਨਾਂ ਦੀ ਖੋਜ ਤੇ ਵਿਕਾਸ ਲਈ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਨੂੰ ਮੁਹੱਈਆ ਕਰਵਾਈ ਜਾਵੇਗੀ। ‘ਕੋਵਿਡ–19 ਵੈਕਸੀਨ ਵਿਕਾਸ ਮਿਸ਼ਨ’ ਅਰੰਭ ਤੋਂ ਲੈ ਕੇ ਅੰਤ ਤੱਕ ਕਲੀਨਿਕਲ ਵਿਕਾਸ ਰਾਹੀਂ ਪ੍ਰੀ–ਕਲੀਨਿਕਲ ਵਿਕਾਸ ਅਤੇ ਨਿਰਮਾਣ ਤੇ ਜਨਤਾ ਤੱਕ ਪਹੁੰਚਾਉਣ ਲਈ ਨਿਯੰਤ੍ਰਿਤ ਸੁਵਿਧਾ ਉੱਤੇ ਧਿਆਨ ਕੇਂਦ੍ਰਿਤ ਕਰੇਗਾ; ਇਸ ਨਾਲ ਸਾਰੇ ਉਪਲਬਧ ਤੇ ਵਿੱਤੀ ਸਹਾਇਤਾ ਪ੍ਰਾਪਤ ਸਰੋਤ ਸੰਗਠਿਤ ਹੋਣਗੇ ਅਤੇ ਇੱਕ ਤੇਜ਼–ਰਫ਼ਤਾਰ ਨਾਲ ਉਤਪਾਦ ਦਾ ਵਿਕਾਸ ਹੋ ਸਕੇਗਾ। ਇਸ ਨਾਲ ਅਨੁਮਾਨਿਤ 5–6 ਉਮੀਦਵਾਰ ਦਾ ਵਿਕਾਸ ਤੇਜ਼ ਕਰਨ ਵਿੱਚ ਮਦਦ ਮਿਲੇਗੀ ਤੇ ਇਹ ਯਕੀਨੀ ਹੋ ਸਕੇਗਾ ਕਿ ਇਹ ਲਾਇਸੈਂਸ ਮਿਲਣ ਦੇ ਨੇੜੇ ਪੁੱਜ ਸਕਣ ਅਤੇ ਕੋਵਿਡ ਦੀ ਛੂਤ ਹੋਰ ਫੈਲਣ ਤੋਂ ਰੋਕਣ ਲਈ ਜਨ–ਸਿਹਤ ਪ੍ਰਣਾਲੀਆਂ ਵਿੱਚ ਲਾਗੂ ਕਰਨ ਤੇ ਇਨ੍ਹਾਂ ਨੂੰ ਬਜ਼ਾਰ ’ਚ ਲਿਆਉਣ ਲਈ ਰੈਗੂਲੇਟਰੀ ਅਥਾਰਿਟੀਜ਼ ਦੇ ਵਿਚਾਰ ਦੇ ਧਿਆਨ ਗੋਚਰੇ ਆਉਣ। ਇਸ ਫ਼ੰਡ ਦੇ ਅਹਿਮ ਉਦੇਸ਼ ਪ੍ਰੀ–ਕਲੀਨਿਕਲ ਅਤੇ ਕਲੀਨਿਕਲ ਵਿਕਾਸ ਵਿੱਚ ਤੇਜ਼ੀ ਲਿਆਉਣਾ; ਕੋਵਿਡ–19 ਵੈਕਸੀਨ ਦੇ ਉਨ੍ਹਾਂ ਉਮੀਦਵਾਰਾਂ ਨੂੰ ਲਾਇਸੈਂਸ ਦੇਣਾ ਹੋਵੇਗਾ, ਜੋ ਇਸ ਵੇਲੇ ਕੋਵਿਡ–19 ਦੀ ਵੈਕਸੀਨ ਦੇ ਵਿਕਾਸ ਵਿੱਚ ਮਦਦ ਹਿਤ ਕਲੀਨਿਕਲ ਪੜਾਵਾਂ ’ਤੇ ਹਨ ਜਾਂ ਵਿਕਾਸ ਦੇ ਕਲੀਨਿਕਲ ਪੜਾਅ ਵਿੱਚ ਦਾਖ਼ਲ ਹੋਣ ਲਈ ਤਿਆਰ ਹਨ, ਕਲੀਨਿਕਲ ਪਰੀਖਣ ਲਈ ਸਥਾਨ ਸਥਾਪਿਤ ਕਰ ਰਹੇ ਹਨ ਅਤੇ ਮੌਜੂਦਾ ਇਮਿਊਨੋਐਸੇ ਲੈਬੋਰੇਟਰੀਜ਼, ਕੇਂਦਰੀ ਲੈਬੋਰੇਟਰੀਜ਼ ਅਤੇ ਪਸ਼ੂ ਅਧਿਐਨਾਂ ਲਈ ਵਾਜਬ ਸੁਵਿਧਾਵਾਂ, ਉਤਪਾਦਨ ਸੁਵਿਧਾਵਾਂ ਅਤੇ ਹੋਰ ਟੈਸਟਿੰਗ ਸੁਵਿਧਾਵਾਂ ਨੂੰ ਮਜ਼ਬੂਤ ਕਰ ਰਹੇ ਹਨ।

https://pib.gov.in/PressReleseDetail.aspx?PRID=1676998

 

ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਦਿੱਲੀ ਵਿਖੇ ਆਈਸੀਯੂ ਸਮਰੱਥਾ ਵਿਚ ਵਾਧਾ

ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਨੇ ਦਿੱਲੀ ਐਨਸੀਆਰ ਵਿੱਚ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਸਲਾਹ ‘ਤੇ ਦਿੱਲੀ ਛਾਉਣੀ ਦੇ ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਵਿੱਚ ਆਈਸੀਯੂ ਬੈੱਡਾਂ ਦੀ ਗਿਣਤੀ ਵਧਾ ਕੇ 500 ਕਰ ਦਿੱਤੀ ਹੈ। ਸਾਰੇ ਬਿਸਤਰਿਆਂ ਤੇ ਆਕਸੀਜਨ ਦੀ ਸੁਵਿਧਾ ਉਪਲਬਧ ਹੈ। ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਡੀ.ਜੀ.ਐੱਫ.ਐੱਮ.ਐੱਸ.), ਲੈਫਟੀਨੈਂਟ ਜਨਰਲ ਅਨੂਪ ਬੈਨਰਜੀ, ਐਸ.ਐਮ., ਪੀਐਚਐਸ ਵੱਧ ਰਹੇ ਮਾਮਲਿਆਂ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਦੀ ਸੁਵਿਧਾ ਦੀ ਅਪਡੇਟਿੰਗ ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਜਾਣਕਾਰੀ ਨੂੰ ਦਿੱਲੀ ਸਰਕਾਰ ਦੇ ਪੋਰਟਲ ਉੱਤੇ ਅਪਡੇਟ ਕੀਤਾ ਗਿਆ ਹੈ।  ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਡੀਆਰਡੀਓ ਦੀ 1000 ਬੈੱਡ ਦੀ ਸੁਵਿਧਾ ਹੈ, ਜੋ ਕਿ 5 ਜੁਲਾਈ 2020 ਨੂੰ ਦਿੱਲੀ ਅਤੇ ਹੋਰ ਰਾਜਾਂ ਦੇ ਕੋਵਿਡ -19 ਪੋਜ਼ੀਟਿਵ ਮਰੀਜ਼ਾਂ ਦਾ ਇਲਾਜ ਕਰਨ ਦੇ ਆਦੇਸ਼ ਨਾਲ ਸੰਚਾਲਤ ਕੀਤਾ ਗਿਆ ਸੀ। ਆਈਸੀਯੂ ਬੈੱਡਾਂ ਦੀ ਗਿਣਤੀ ਵਿਚ ਵਾਧੇ ਲਈ ਵਾਧੂ ਸਾਜ਼ੋ-ਸਾਮਾਨ, ਜਿਵੇਂ ਕਿ ਆਈਸੀਯੂ ਮਾਨੀਟਰਾਂ, ਐਚਐਫਐਨਸੀ ਮਸ਼ੀਨਾਂ, ਅਤੇ ਮੌਜੂਦਾ ਆਕਸੀਜਨ ਪਾਈਪਲਾਈਨ ਦੀ ਅਪਗ੍ਰੇਡੇਸ਼ਨ ਆਦਿ ਦੀ ਲੋੜ ਸੀ। ਮਾਮਲਿਆਂ ਵਿੱਚ ਬੇਤਹਾਸ਼ਾ ਵਾਧੇ ਨਾਲ ਨਜਿੱਠਣ ਲਈ, ਏਐੱਫਐੱਮਐੱਸ ਨੇ ਡਾਕਟਰਾਂ ਨੂੰ ਵਧਾ ਦਿੱਤਾ ਹੈ। ਆਈਟੀਬੀਪੀ, ਸੀਏਪੀਐਫ ਅਤੇ ਹੋਰ ਸੇਵਾਵਾਂ ਦੇ ਡਾਕਟਰ ਅਤੇ ਨਰਸਿੰਗ ਸਟਾਫ ਕੰਮ ਵਿੱਚ ਸ਼ਾਮਲ ਹੋ ਗਏ ਹਨ ਅਤੇ ਦਿਨ ਰਾਤ ਕੰਮ ਕਰ ਰਹੇ ਹਨ।  ਹਸਪਤਾਲ ਵਿੱਚ ਹੁਣ ਤੱਕ 3271 ਦਾਖਲ ਹੋਏ ਹਨ ਜਿਨ੍ਹਾਂ ਵਿੱਚੋਂ 2796 ਮਰੀਜ਼ ਠੀਕ ਹੋਏ / ਡਿਸਚਾਜ ਕੀਤੇ ਗਏ ਹਨ।

https://pib.gov.in/PressReleseDetail.aspx?PRID=1677018

 

ਕੇਂਦਰੀ ਸਿੱਖਿਆ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸਕੂਲ ਸਿੱਖਿਆ ਵਿਭਾਗ ਵਲੋਂ ਕੀਤੇ ਉਪਰਾਲਿਆਂ ਦਾ ਸੰਗ੍ਰਹਿ ਜਾਰੀ ਕੀਤਾ

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ' ਨਿਸ਼ੰਕ' ਨੇ ਅੱਜ ਇੱਥੇ ਕੋਵਿਡ-19 ਮਹਾਮਾਰੀ ਦੌਰਾਨ ਸਕੂਲ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਉਪਰਾਲਿਆਂ ਦਾ ਇਕ ਸੰਗ੍ਰਹਿ ਜਾਰੀ ਕੀਤਾ। ਮੰਤਰੀ ਨੇ ਕਿਹਾ ਕਿ ਸਾਲ 2020-21 'ਚ ਕੋਵਿਡ-19 ਮਹਾਮਾਰੀ ਮਹਾ-ਸੰਕਟ ਦੀ ਬੇਮਿਸਾਲ ਐਮਰਜੈਂਸੀ ਦਾ ਕਾਰਨ ਬਣ ਗਈ ਹੈ, ਜਿਸ ਨੇ ਵਿਸ਼ਵ ਪੱਧਰ 'ਤੇ ਲਗਭਗ ਸਾਰੇ ਦੇਸ਼ਾਂ ਅਤੇ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ। ਉਨਾਂ ਅੱਗੇ ਕਿਹਾ ਕਿ ਮਹਾਮਾਰੀ ਨੇ ਆਮ ਜਨਜੀਵਨ 'ਚ ਭਾਰੀ ਵਿਘਨ ਪਾਉਂਦਿਆਂ ਦੇਸ਼ 'ਚ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨ ਤੱਕ ਪ੍ਰਭਾਵਤ ਕੀਤਾ ਅਤੇ ਜਿਸ ਨਾਲ ਬੱਚਿਆਂ 'ਤੇ ਅਸਰ ਪਿਆ। ਸ਼੍ਰੀ ਪੋਖਰਿਯਾਲ ਨੇ ਇਸ ਮੌਕੇ ਚਾਨਣਾ ਪਾਉਂਦਿਆ ਕਿਹਾ ਕਿ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਕੂਲ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਈ ਪਹਿਲਕਦਮੀਆਂ ਜਿਵੇਂ ਕਿ ਪ੍ਰਧਾਨ ਮੰਤਰੀ ਈ-ਵਿੱਦਿਆ, ਪ੍ਰਗਤੀ ਦਿਸ਼ਾ ਨਿਰਦੇਸ਼, ਮਨੋ-ਸਮਾਜਿਕ ਸਹਾਇਤਾ, ਈ-ਵਿਸ਼ਾ-ਵਸਤੂ, ਵਿਕਲਪਿਕ ਅਕਾਦਮਿਕ ਕੈਲੰਡਰ ਆਦਿ ਅਨੇਕਾਂ ਕਦਮ ਚੁੱਕੇ ਹਨ। ਕੋਵਿਡ -19 ਮਹਾਮਾਰੀ ਦੌਰਾਨ ਵਿਦਿਆਰਥੀ ਆਪਣੀ ਪੜਾਈ ਤੋਂ ਪਛੜੇ ਨਹੀਂ। ਉਨਾਂ ਖੁਸ਼ੀ ਜ਼ਾਹਿਰ ਕੀਤੀ ਕਿ ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਇਨਾਂ ਪਹਿਲਕਦਮੀਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮੰਤਰਾਲਾ ਹੁਣ ਤੱਕ ਸਿਖਾਉਣ ਅਤੇ ਸਿੱਖਣ ਦੇ ਢੰਗ ਨੂੰ ਦੁਬਾਰਾ ਬਣਾਉਣ ਅਤੇ ਮੁੜ ਕਲਪਨਾ ਕਰਨ ਲਈ ਕਈ ਉਪਾਵਾਂ ਦੇ ਨਾਲ ਆਇਆ ਹੈ।

https://pib.gov.in/PressReleseDetail.aspx?PRID=1676495

 

ਈਪੀਐੱਫਓ ਨੇ ਪੈਨਸ਼ਨਰਸ ਲਈ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦੀ ਮਿਆਦ 28 ਫਰਵਰੀ 2021 ਤੱਕ ਵਧਾਈ; ਈਐੱਫਓ ਦੇ 35 ਲੱਖ ਪੈਨਸ਼ਰਨਰਾਂ ਨੂੰ ਲਾਭ ਮਿਲੇਗਾ।

ਕੋਵਿਡ 19 ਮਹਾਮਾਰੀ ਦੇ ਚੱਲਦਿਆਂ ਕੋਰੋਨਾ ਵਾਇਰਸ ਲਈ ਬਜ਼ੁਰਗ ਵਸੋਂ ਦੀ ਕਮਜ਼ੋਰੀ ਦੇਖਦਿਆਂ ਹੋਇਆਂ ਈਪੀਐੱਫਓ ਨੇ ਜੀਵਨ ਸਰਟੀਫਿਕੇਟ (ਜੀਵਨ ਪ੍ਰਮਾਣ ਪੱਤਰ —ਜੇਪੀਪੀ) ਜਮ੍ਹਾਂ ਕਰਾਉਣ ਦੀ ਸਮਾਂ ਸੀਮਾ ਵਧਾ ਕੇ 28 ਫਰਵਰੀ 2021 ਕੀਤੀ ਹੈ। ਇਹ ਸਮਾਂ ਸੀਮਾ ਉਨ੍ਹਾਂ ਪੈਨਸ਼ਨਰਾਂ ਲਈ ਵਧਾਈ ਗਈ ਹੈ ਜੋ ਈਪੀਐੱਸ 1995 ਤਹਿਤ ਪੈਨਸ਼ਨ ਲੈਂਦੇ ਹਨ ਅਤੇ ਜਿਨ੍ਹਾਂ ਦਾ ਜੀਵਨ ਸਰਟੀਫਿਕੇਟ ਕਿਸੇ ਵੀ ਮਹੀਨੇ 28 ਫਰਵਰੀ 2021 ਤੱਕ ਜਮ੍ਹਾਂ ਕਰਾਉਣਯੋਗ ਹੈ। ਇਸ ਵੇਲੇ ਪੈਨਸ਼ਨਰ ਪੂਰੇ ਸਾਲ ਵਿੱਚ 30 ਨਵੰਬਰ ਤੱਕ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ, ਜਿਸ ਦੀ ਜਾਰੀ ਕਰਨ ਦੀ ਤਰੀਕ ਤੋਂ ਇੱਕ ਸਾਲ ਤੱਕ ਦੇ ਸਮੇਂ ਲਈ ਵੈਧਤਾ ਹੁੰਦੀ ਹੈ। ਅਜਿਹੇ ਸਾਰੇ ਪੈਨਸ਼ਨਰ ਹੁਣ 28 ਫਰਵਰੀ 2021 ਤੱਕ ਜੀਵਨ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹਨ। ਪੈਨਸ਼ਨਰਸ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਲਈ ਬਹੁ ਪੱਖੀ ਮੋਡ ਵਰਤ ਸਕਦੇ ਹਨ, ਜਿਨ੍ਹਾਂ ਵਿੱਚ 3.65 ਲੱਖ ਸਾਂਝੇ ਸੇਵਾ ਕੇਂਦਰ (ਸੀਐੱਸਸੀਐੱਸ), ਪੈਨਸ਼ਨ ਦੇਣ ਵਾਲੇ ਬੈਂਕਾਂ ਦੀਆਂ ਬ੍ਰਾਂਚਾਂ, 1.36 ਲੱਖ ਡਾਕਘਰ, 1.90 ਲੱਖ ਡਾਕੀਏ ਅਤੇ   ਗ੍ਰਾਮੀਣ ਡਾਕ ਸੇਵਕ ਜੋ ਡਾਕ ਵਿਭਾਗ ਤਹਿਤ ਆਉਂਦੇ ਹਨ, ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰ ਸਕਦੇ ਹਨ। ਪੈਨਸ਼ਨਰ ਆਪਣੇ ਘਰ ਦੇ ਨੇੜੇ ਦੇ ਸੀਐੱਸਸੀ (https://locator.csccloud.in/) ਅਤੇ ਡਾਕ ਘਰਾਂ ਵਿੱਚ ਆਨਲਾਈਨ ਜੇਪੀਪੀਜ਼ ਜਮ੍ਹਾਂ ਕਰਾਉਣ ਲਈ  ਆਪਣੇ ਘਰਾਂ ਤੋਂ ਜਾਂ ਕਿਤਿਓਂ ਹੋਰ ਹੇਠ ਦਿੱਤੇ ਲਿੰਕ (http://ccc.cept.gov.in/covid/request.aspx) ਰਾਹੀਂ ਜਮ੍ਹਾਂ ਕਰਵਾ ਸਕਦੇ ਹਨ।

https://pib.gov.in/PressReleasePage.aspx?PRID=1676719

 

ਤੀਰਅੰਦਾਜ਼ ਕਪਿਲ ਦਾ ਕੋਰੋਨਾਵਾਇਰਸ ਟੈਸਟ ਪਾਜ਼ਿਟਿਵ ਨਿਕਲਿਆ, ਇਸ ਸਮੇਂ ਕੋਈ ਲੱਛਣ ਨਹੀਂ

ਕਪਿਲ, ਜੋ ਆਰਮੀ ਸਪੋਰਟਸ ਇੰਸਟੀਟਿਊਟ, ਪੁਣੇ ਵਿਖੇ ਚੱਲ ਰਹੇ ਰਾਸ਼ਟਰੀ ਤੀਰਅੰਦਾਜ਼ੀ ਕੈਂਪ ਦਾ ਹਿੱਸਾ ਹੈ, ਦਾ ਕੋਰੋਨਵਾਇਰਸ ਟੈਸਟ ਪੋਜ਼ੀਟਿਵ ਨਿਕਲਿਆ ਹੈ। ਉਸਨੂੰ ਕੋਈ ਲੱਛਣ ਨਜ਼ਰ ਨਹੀਂ ਆਇਆ ਹੈ ਅਤੇ ਡਾਕਟਰੀ ਟੀਮ ਦੁਆਰਾ ਉਸਦੀ ਨਿਗਰਾਨੀ ਕੀਤੀ ਜਾ ਰਹੀ ਹੈ।

https://pib.gov.in/PressReleseDetail.aspx?PRID=1677415

 

ਮੁੱਕੇਬਾਜ਼ ਦੁਰਯੋਧਨ ਸਿੰਘ ਨੇਗੀ ਲੱਛਣ ਰਹਿਤ ਕੋਵਿਡ ਪਾਜ਼ਿਟਿਵ, ਨਿਗਰਾਨੀ ਅਧੀਨ ਰੱਖਿਆ

ਮੁੱਕੇਬਾਜ਼ ਦੁਰਯੋਧਨ ਸਿੰਘ ਨੇਗੀ (69 ਕਿਲੋਗ੍ਰਾਮ) ਜੋ ਇਸ ਸਮੇਂ ਐੱਸਏਆਈ ਐੱਨਐੱਸਐੱਨਆਈਐੱਸ ਪਟਿਆਲਾ ਵਿਖੇ ਟ੍ਰੇਨਿੰਗ ਕਰ ਰਹੇ ਸਨ, ਦਾ ਕੋਰੋਨਾਵਾਇਰਸ ਲਈ ਟੈਸਟ ਪਾਜ਼ਿਟਿਵ ਆਇਆ ਹੈ। ਇਸ ਸਮੇਂ ਉਹ ਲੱਛਣ ਰਹਿਤ ਹਨ ਅਤੇ ਇਹਤਿਆਤ ਵਜੋਂ ਉਨ੍ਹਾਂ ਨੂੰ ਕੋਲੰਬੀਆ ਏਸ਼ੀਆ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ। ਉਹ ਦੀਵਾਲੀ ਬਰੇਕ ਦੌਰਾਨ ਛੁੱਟੀ ’ਤੇ ਸਨ ਅਤੇ ਵਾਪਸੀ ਮਗਰੋਂ ਕੁਆਰੰਟੀਨ ਸਨ। ਐੱਸਏਆਈ ਵਜੋਂ ਸਥਾਪਿਤ ਐੱਸਓਪੀ’ਜ਼ ਤਹਿਤ ਕੈਂਪ ਵਿੱਚ ਵਾਪਸ ਆਉਣ ਤੋਂ ਛੇ ਦਿਨ ਮਗਰੋਂ ਉਨ੍ਹਾਂ ਦਾ ਟੈਸਟ ਕੀਤਾ ਗਿਆ।

https://pib.gov.in/PressReleseDetail.aspx?PRID=1677011

 

ਫਾਰਮਾਸਿਊਟੀਕਲ ਅਤੇ ਮੈਡੀਕਲ ਉਪਰਕਣ ਉਦਯੋਗ ਵੱਲੋਂ 30/11/2020 ਨੂੰ ਬੰਦ ਹੋਈਆਂ ਬਲਕ ਡਰੱਗਜ਼ ਅਤੇ ਮੈਡੀਕਲ ਉਪਰਕਣਾ ਲਈ ਪੀਐੱਲਆਈ ਸਕੀਮਾਂ ਨੂੰ ਬਹੁਤ ਹੀ ਸਕਾਰਾਤਮਕ ਹੁੰਗਾਰਾ ਮਿਲਿਆ ;

ਬਲਕ ਡਰੱਗਜ਼ ਲਈ ਪ੍ਰੋਡਕਸ਼ਨ ਲਿੰਕਡ ਇੰਨਸੈਨਟਿਵ ਪੀਐੱਲਆਈ ਸਕੀਮ ਅਤੇ ਮੈਡੀਕਲ ਉਪਰਕਣ ਲਈ ਪੀਐੱਲਆਈ ਸਕੀਮ ਨੂੰ ਫਾਰਮਾਸਿਊਟੀਕਲ ਅਤੇ ਮੈਡੀਕਲ ਉਪਰਕਣ ਉਦਯੋਗ ਵੱਲੋਂ ਬਹੁਤ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਉਦਯੋਗ ਵੱਲੋਂ ਪੀਐੱਲਆਈ ਸਕੀਮ ਤਹਿਤ ਭਰਵਾਂ ਹੁੰਗਾਰਾ ਦਿੰਦਿਆਂ 83 ਫਾਰਮਾਸਿਊਟੀਕਲ ਉਤਪਾਦਕਾਂ ਵੱਲੋਂ 215 ਅਰਜੀਆਂ ਪ੍ਰਾਪਤ ਹੋਈਆਂ ਹਨI ਇਸੇ ਤਰ੍ਹਾਂ 23 ਮੈਡੀਕਲ ਉਪਰਕਣ ਉਤਪਾਦਕਾਂ ਨੇ ਪੀਐੱਲਆਈ ਸਕੀਮ ਤਹਿਤ ਮੈਡੀਕਲ ਉਪਰਕਣਾਂ ਲਈ 23 ਅਰਜੀਆਂ ਦਿੱਤੀਆਂ ਹਨ। ਇਹਨਾ ਅਰਜੀਆਂ ਦੀ ਅੰਤਿਮ ਤਰੀਖ 30/11/2020 ਸੀ ਇਹਨਾ ਦੋਨਾਂ ਸਕੀਮਾਂ ਨੂੰ ਲਾਗੂ ਕਰਨ ਲਈ ਆਈਐੱਫਸੀਆਈ ਲਿਮਿਟਿਡ ਪ੍ਰੋਜੈਕਟ ਮੈਨੇਜਮੈਂਟ ਏਜੰਸੀ ਹੈ।

https://pib.gov.in/PressReleseDetail.aspx?PRID=1677366

 

ਐੱਫਪੀਆਈ, ਐੱਫਡੀਆਈ ਅਤੇ ਕਾਰਪੋਰੇਟ ਬੌਂਡ ਮਾਰਕਿਟ ਵਿੱਚ ਤੇਜ਼ੀ,  ਭਾਰਤ ਦੀ ਵਿਕਾਸ ਗਾਥਾ ਬਰਕਰਾਰ

ਕੋਵਿਡ-19 ਨੇ ਪੂਰੀ ਦੁਨੀਆ ਦੀਆਂ ਅਰਥਵਿਵਸਥਾਵਾਂ ਵਿੱਚ ਨਿਵੇਸ਼ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ।  ਜਿਸ ਦੀ ਵਜ੍ਹਾ ਨਾਲ ਸਾਰੀਆਂ ਅਰਥਵਿਵਸਥਾਵਾਂ ਵਿੱਚ ਮੰਗ ਅਤੇ ਸਪਲਾਈ ਦਾ ਸੰਤੁਲਨ ਵਿਗੜ ਗਿਆ ਹੈ।  ਭਾਰਤ ਵੀ ਇਸ ਆਰਥਿਕ ਝਟਕੇ ਤੋਂ ਅਣਛੂਹਿਆ ਨਹੀਂ ਰਿਹਾ ਹੈ।  ਹਾਲਾਂਕਿ ਸਰਕਾਰ ਦੁਆਰਾ ਲਗਾਤਾਰ ਕੀਤੇ ਜਾ ਰਹੇ ਯਤਨਾਂ ਦਾ ਨਤੀਜਾ ਹੈ,  ਭਾਰਤੀ ਅਰਥਵਿਵਸਥਾ ਵਿੱਚ ਨਿਵੇਸ਼ ਵਿੱਚ ਤੇਜ਼ੀ ਬਣੀ ਹੋਈ ਹੈ ਜਦੋਂ ਕਿ ਪੂਰੀ ਦੁਨੀਆ ਮਹਾਮਾਰੀ ਨਾਲ ਜੂਝ ਰਹੀ ਹੈ। ਇਨ੍ਹਾਂ ਕਠਿਨ ਪਰਿਸਥਿਤੀਆਂ ਵਿੱਚ ਵੀ ਐੱਫਪੀਆਈ, ਐੱਫਡੀਆਈ ਅਤੇ ਕਾਰਪੋਰੇਟ ਬੌਂਡ ਮਾਰਕਿਟ ਵਿੱਚ ਤੇਜ਼ੀ ਨੇ ਭਾਰਤ ਦੀ ਵਿਕਾਸ ਗਾਥਾ ਨੂੰ ਬਰਕਰਾਰ ਰੱਖਿਆ ਹੈ।  ਨਿਵੇਸ਼ ਵਿੱਚ ਤੇਜ਼ੀ ਦਾ ਸਿੱਧਾ ਅਰਥ ਹੈ ਕਿ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ‘ਤੇ ਨਿਵੇਸ਼ਕਾਂ ਦਾ ਭਰੋਸਾ ਬਰਕਰਾਰ ਹੈ। ਨਵੰਬਰ 2020 ਨੂੰ ਭਾਰਤ ਵਿੱਚ 62,782 ਕਰੋੜ ਰੁਪਏ ਦਾ ਐੱਫਪੀਆਈ ਪ੍ਰਵਾਹ ਹੋਇਆ। ਪਹਿਲੀ ਛਿਮਾਹੀ ਵਿੱਚ  ( ਸਤੰਬਰ-2020 ਤੱਕ )  30,004 ਅਰਬ ਡਾਲਰ ਦਾ ਐੱਫਡੀਆਈ ਆਇਆ ਹੈ।  ਜੋ ਕਿ ਵਿੱਤ ਸਾਲ 2019-20 ਦੀ ਇਸ ਮਿਆਦ ਦੀ ਤੁਲਣਾ ਵਿੱਚ 15% ਜ਼ਿਆਦਾ ਹੈ। ਵਿੱਤ ਵਰ੍ਹੇ 2020-21 ਦੀ ਪਹਿਲੀ ਛਿਮਾਹੀ ਵਿੱਚ 4.43 ਲੱਖ ਕਰੋੜ ਰੁਪਏ  ਦੇ ਕਾਰਪੋਰੇਟ ਬੌਂਡ ਜਾਰੀ ਕੀਤੇ ਗਏ,  ਜਦੋਂ ਕਿ ਇਸ ਮਿਆਦ ਵਿੱਚ ਪਿਛਲੇ ਸਾਲ 3.54 ਲੱਖ ਰੁਪਏ ਦੇ ਕਾਰਪੋਰੇਟ ਬੌਂਡ ਜਾਰੀ ਕੀਤੇ ਗਏ ਸਨ।  ਜੋ ਕਿ ਪਿਛਲੇ ਸਾਲ ਦੀ ਤੁਲਣਾ ਵਿੱਚ 25% ਜ਼ਿਆਦਾ ਹੈ।

https://pib.gov.in/PressReleseDetail.aspx?PRID=1677388 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਅਸਾਮ: ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਅਸਾਮ ਵਿੱਚ ਕੀਤੇ ਗਏ 22,683 ਟੈਸਟਾਂ ਵਿੱਚੋਂ 0.70 ਫ਼ੀਸਦੀ ਪਾਜ਼ਿਟਿਵ ਦਰ ਦੇ ਨਾਲ 159 ਮਾਮਲੇ ਸਾਹਮਣੇ ਆਏ ਹਨ ਅਤੇ 52 ਮਾਮਲੇ ਕਮਰੂਪ ਐੱਮ ਤੋਂ ਆਏ ਹਨ। 110 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ; ਕੁੱਲ ਕੇਸ-2,12,776 ਹਨ।

  • ਨਾਗਾਲੈਂਡ: 27 ਨਵੇਂ ਕੇਸਾਂ ਦੇ ਆਉਣ ਨਾਲ ਨਾਗਾਲੈਂਡ ਵਿੱਚ ਕੋਵਿਡ-19 ਦੇ ਕੁੱਲ ਕੇਸ 11,186 ਤੱਕ ਪਹੁੰਚ ਗਏ ਹਨ। ਐਕਟਿਵ ਕੇਸ 925 ਹਨ।

  • ਸਿੱਕਮ: ਕੋਵਿਡ-19 ਪ੍ਰੋਟੋਕੋਲ: ਸਿੱਕਮ ਵਿੱਚ ਰਾਤ ਨੂੰ ਤੁਰਨ ਫਿਰਨ ’ਤੇ ਪਾਬੰਦੀ ਲਗਾਈ ਗਈ ਹੈ। 26 ਹੋਰ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਿਸ ਨਾਲ ਸਿੱਕਮ ਵਿੱਚ ਡਿਸਚਾਰਜ ਕੀਤੇ ਗਏ ਮਰੀਜ਼ਾਂ ਦੀ ਗਿਣਤੀ 4,544 ਹੋ ਗਈ ਹੈ। ਰਾਜ ਵਿੱਚ ਹੁਣ 248 ਐਕਟਿਵ ਕੇਸ ਹਨ।

  • ਮੇਘਾਲਿਆ: ਪਿਛਲੇ 24 ਘੰਟਿਆਂ ਦੌਰਾਨ ਮੇਘਾਲਿਆ ਵਿੱਚ ਕੋਵਿਡ-19 ਦੇ ਕਾਰਨ ਕੋਈ ਮੌਤ ਦੀ ਕੋਈ ਖ਼ਬਰ ਨਹੀਂ ਮਿਲੀ ਹੈ ਜਦੋਂ ਕਿ ਰਾਜ ਵਿੱਚ ਕੋਵਿਡ-19 ਦੇ 70 ਨਵੇਂ ਪਾਜ਼ਿਟਿਵ ਮਾਮਲਿਆਂ ਦੇ ਆਉਣ ਨਾਲ ਰਾਜ ਵਿੱਚ ਕੁੱਲ ਮਾਮਲੇ 763 ਤੱਕ ਪਹੁੰਚ ਗਏ ਹਨ।

  • ਮਹਾਰਾਸ਼ਟਰ: ਮੁੰਬਈ ਵਿੱਚ ਫੈਲ ਰਹੇ ਰੋਗ ਨੂੰ ਰੋਕਣ ਲਈ ਬ੍ਰਿਹਾਨ ਮੁੰਬਾਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਦੇ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜਨਤਕ ਥਾਵਾਂ ’ਤੇ ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ 200 ਰੁਪਏ ਜੁਰਮਾਨਾ ਵਸੂਲਣ ਲਈ ਕਿਹਾ ਹੈ। ਦੀਵਾਲੀ ਤੋਂ ਬਾਅਦ ਦੇ ਸੀਜ਼ਨ ਵਿੱਚ ਨਾਗਰਿਕ ਸੰਸਥਾ ਨੇ ਸਾਰੇ ਸ਼ਹਿਰ ਵਿੱਚ ਜਾਂਚ ਦੇ ਅਭਿਆਨ ਨੂੰ ਹੋਰ ਵਧਾ ਦਿੱਤਾ ਹੈ। ਬੀਐੱਮਸੀ ਨੇ ਕਿਹਾ ਕਿ ਅਪ੍ਰੈਲ ਤੋਂ ਲੈ ਕੇ 28 ਨਵੰਬਰ ਤੱਕ ਇਸ ਨੇ 4.85 ਲੱਖ ਨਾਗਰਿਕਾਂ ਖ਼ਿਲਾਫ਼ ਜਨਤਕ ਥਾਵਾਂ ’ਤੇ ਮਾਸਕ ਨਾ ਪਾਉਣ ’ਤੇ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਤੋਂ 10.7 ਕਰੋੜ ਰੁਪਏ ਜੁਰਮਾਨਾ ਵਸੂਲਿਆ ਹੈ। ਬ੍ਰਿਹਾਨ ਮੁੰਬਾਈ ਨਗਰ ਨਿਗਮ ਨੇ ਕੋਵਿਡ-19 ਵੈਕਸੀਨ ਨੂੰ ਸਟੋਰ ਕਰਨ ਲਈ ਕੋਲਡ ਸਟੋਰੇਜ ਸੁਵਿਧਾ ਲਈ ਥਾਂਵਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਹ ਕੰਜੂਰ ਮਾਰਗ ਦੀ ਇੱਕ ਇਮਾਰਤ ਵਿੱਚ 5,000 ਵਰਗ ਫੁੱਟ ਦੇ ਫਰਸ਼ ਨੂੰ ਇੱਕ ਕੋਲਡ ਸਟੋਰੇਜ ਦੀ ਸੁਵਿਧਾ ਵਿੱਚ ਬਦਲ ਰਿਹਾ ਹੈ। ਇਹ 15 ਦਸੰਬਰ ਤੱਕ ਤਿਆਰ ਹੋ ਜਾਵੇਗਾ। ਬੀਐੱਮਸੀ ਦੇ ਵਧੀਕ ਕਮਿਸ਼ਨਰ ਸੁਰੇਸ਼ ਕਕਾਨੀ ਨੇ ਦੱਸਿਆ ਕਿ ਕੋਲਡ ਸਟੋਰੇਜ ਮਕਾਨਾਂ ਲਈ ਫਿਲਹਾਲ ਸਹੀ ਥਾਵਾਂ ਦੀ ਭਾਲ ਕੀਤੀ ਜਾ ਰਹੀ ਹੈ, ਜਦੋਂਕਿ ਕੰਜੂਰ ਮਾਰਗ ਵਿੱਚ ਇੱਕ ਜਗ੍ਹਾ ਨੂੰ ਪੱਕਾ ਕੀਤਾ ਗਿਆ ਹੈ।

  • ਗੁਜਰਾਤ: ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 1502 ਨਵੇਂ ਕੇਸ ਆਏ ਹਨ। ਰਾਜ ਵਿੱਚ ਰਿਕਵਰੀ ਦੀ ਦਰ 90.96 ਫ਼ੀਸਦੀ ਹੈ। ਗੁਜਰਾਤ ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 2,90,780 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 1,90,821 ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 1401 ਮਰੀਜ਼ ਠੀਕ ਹੋਏ ਹਨ। ਅਹਿਮਦਾਬਾਦ ਤੋਂ ਸਭ ਤੋਂ ਵੱਧ 312 ਨਵੇਂ ਕੇਸ ਆਏ ਹਨ, ਜਦੋਂਕਿ ਸੂਰਤ ਵਿੱਚੋਂ 266 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਰਾਜ ਵਿੱਚ ਕੁੱਲ ਐਕਟਿਵ ਕੇਸ 14970 ਹਨ, ਜਿਨ੍ਹਾਂ ਵਿੱਚੋਂ 83 ਮਰੀਜ਼ ਵੈਂਟੀਲੇਟਰਾਂ ’ਤੇ ਹਨ। ਕੱਲ੍ਹ 20 ਮਰੀਜ਼ਾਂ ਦੀ ਮੌਤ ਹੋਣ ਨਾਲ ਕੋਵਿਡ-19 ਦੀਆਂ ਮੌਤਾਂ ਦੀ ਗਿਣਤੀ 3989 ਤੱਕ ਪਹੁੰਚ ਗਈ ਹੈ। ਇਸ ਦੌਰਾਨ ਅਹਿਮਦਾਬਾਦ ਮਿਉਂਸਿਪਲ ਕਾਰਪੋਰੇਸ਼ਨ ਨੇ ਨਵੇਂ ਕੇਸਾਂ ਦੀ ਪਛਾਣ ਤੋਂ ਬਾਅਦ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ 8 ਨਵੇਂ ਖੇਤਰ ਸ਼ਾਮਲ ਕੀਤੇ ਹਨ।

  • ਰਾਜਸਥਾਨ: ਰਾਜਸਥਾਨ ਸਰਕਾਰ ਨੇ ਕਿਹਾ ਹੈ ਕਿ 31 ਦਸੰਬਰ ਤੱਕ ਰਾਜ ਵਿੱਚ ਸਕੂਲ, ਕਾਲਜ, ਸਿਨੇਮਾ, ਮਨੋਰੰਜਨ ਪਾਰਕ ਆਦਿ ਬੰਦ ਰਹਿਣਗੇ। ਰਾਜ ਵਿੱਚ ਕੋਵਿਡ-19 ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਰਾਜ ਵਿੱਚ ਕੱਲ੍ਹ ਕੋਰੋਨਾ ਵਾਇਰਸ ਕਾਰਨ 20 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 2,312 ਹੋ ਗਈ ਹੈ। ਰਾਜ ਵਿੱਚ 2,677 ਤਾਜ਼ਾ ਮਾਮਲੇ ਸਾਹਮਣੇ ਆਏ ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਭੋਪਾਲ ਅਤੇ ਇੰਦੌਰ ਸਮੇਤ ਕਈ ਸ਼ਹਿਰਾਂ ਵਿੱਚ ਕੋਰੋਨਾ ਦੀ ਲਾਗ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਦੁਆਰਾ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਇੰਦੌਰ ਵਿੱਚ 500 ਤੋਂ ਵੱਧ ਅਤੇ ਭੋਪਾਲ ਵਿੱਚ 300 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮੱਧ ਪ੍ਰਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਵਧ ਕੇ 15 ਹਜ਼ਾਰ ਹੋ ਗਈ ਹੈ। ਭੋਪਾਲ ਵਿੱਚ ਕੋਰੋਨਾ ਦੀ ਰੋਕਥਾਮ ਲਈ, ਐੱਨਐੱਸਐੱਸ ਅਤੇ ਸਮਾਜਿਕ ਸੰਗਠਨਾਂ ਵੱਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਰੋਕੋ ਟੋਕੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਲੋਕਾਂ ਨੂੰ ਸੰਸਥਾਵਾਂ ਦੁਆਰਾ ਮੁਫ਼ਤ ਮਾਸਕ ਵੰਡਣ ਦੇ ਨਾਲ-ਨਾਲ ਯਮਰਾਜ ਅਤੇ ਚਿੱਤਰਗੁਪਤ ਦੇ ਕਿਰਦਾਰਾਂ ਰਾਹੀਂ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾ ਰਹੀ ਹੈ।

  • ਛੱਤੀਸਗੜ੍ਹ: ਸੋਮਵਾਰ ਨੂੰ ਕੋਵਿਡ-19 ਦੇ 1,324 ਨਵੇਂ ਕੇਸਾਂ ਦੇ ਆਉਣ ਨਾਲ ਛੱਤੀਸਗੜ੍ਹ ਵਿੱਚ ਕੇਸਾਂ ਦੀ ਗਿਣਤੀ ਵਧ ਕੇ 2,37,322 ਹੋ ਗਈ ਹੈ ਅਤੇ ਅਤੇ 21 ਹੋਰ ਮੌਤਾਂ ਦੇ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 2,861 ਹੋ ਗਈ ਹੈ। 153 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਅਤੇ 1,586 ਮਰੀਜ਼ਾਂ ਦੇ ਹੋਮ ਆਈਸੋਲੇਸ਼ਨ ਤੋਂ ਛੁੱਟੀ ਮਿਲਣ ਤੋਂ ਬਾਅਦ ਰਿਕਵਰਡ ਮਰੀਜ਼ਾਂ ਦੀ ਗਿਣਤੀ 2,14,826 ਹੋ ਗਈ ਹੈ। ਰਾਜ ਵਿੱਚ ਹੁਣ 19,635 ਐਕਟਿਵ ਕੇਸ ਹਨ। ਰਾਏਪੁਰ ਜ਼ਿਲ੍ਹੇ ਵਿੱਚ 186 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 46,526 ਹੋ ਗਈ ਹੈ, ਜਿਨ੍ਹਾਂ ਵਿੱਚ 656 ਮੌਤਾਂ ਵੀ ਸ਼ਾਮਲ ਹਨ।

  • ਗੋਆ: ਗੋਆ ਸਰਕਾਰ ਨੇ ਸ਼ਹਿਰ ਵਿੱਚ ਘੁੰਮਦੇ ਬਿਨਾਂ ਕਿਸੇ ਮਾਸਕ ਦੇ ਪਾਏ ਗਏ ਸੈਲਾਨੀਆਂ ਦੀ ਫ਼ੋਟੋ ਖਿੱਚਣ ਅਤੇ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਹੈ। ਹਾਲ ਹੀ ਵਿੱਚ, ਗੋਆ ਵਿੱਚ ਕਈ ਸੈਲਾਨੀ ਬਿਨਾਂ ਕਿਸੇ ਮਾਸਕ ਦੇ ਅਤੇ ਅਧਿਕਾਰੀਆਂ ਨਾਲ ਬੇਲੋੜੀ ਬਹਿਸ ਕਰਦੇ ਵੇਖੇ ਗਏ ਹਨ। ਪਣਜੀ ਦੇ ਮੇਅਰ ਉਦੈ ਮੈਦਕਾਈਕਰ ਨੇ ਸੋਮਵਾਰ ਨੂੰ ਅਹਿਮ ਐਲਾਨ ਕੀਤਾ। ਪਿਛਲੇ ਹਫ਼ਤੇ ਹੀ ਸਰਕਾਰ ਨੇ ਮਾਸਕ ਨਾ ਪਾਉਣ ’ਤੇ ਜੁਰਮਾਨੇ ਨੂੰ ਦੁੱਗਣਾ ਕਰਕੇ 200 ਰੁਪਏ ਕਰਨ ਦਾ ਐਲਾਨ ਕੀਤਾ ਸੀ।

  • ਕੇਰਲ: ਰਾਜ ਦੇ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਆਗਾਮੀ ਸਥਾਨਕ ਬਾਡੀ ਚੋਣਾਂ ਲਈ ਚੋਣ ਮੁਹਿੰਮ ਚਲਾਉਂਦੇ ਹੋਏ ਕੋਵਿਡ-19 ਦੇ ਸੰਚਾਰ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਵੋਟਰ ਸਾਵਧਾਨੀ ਦੇ ਉਪਾਅ ਨਹੀਂ ਕਰਦੇ ਤਾਂ ਸਭ ਕੁਝ ਹੱਥੋਂ ਦੂਰ ਚਲਿਆ ਜਾਵੇਗਾ; ਕੱਲ੍ਹ ਰਾਜ ਵਿੱਚ 3382 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਵਾਇਰਸ ਕਾਰਨ ਹੁਣ ਤੱਕ 2244 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

  • ਤਮਿਲ ਨਾਡੂ: ਅਨਲੌਕਿੰਗ ਤਮਿਲ ਨਾਡੂ: 7 ਦਸੰਬਰ ਨੂੰ ਕਾਲਜ ਮੁੜ ਖੁੱਲਣਗੇ, 14 ਦਸੰਬਰ ਤੋਂ ਸਮੁੰਦਰੀ ਕੰਢੇ ਅਤੇ ਯਾਤਰੀ ਸਥਾਨ ਖੁੱਲ੍ਹਣਗੇ; ਮੰਗਲਵਾਰ ਤੋਂ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੇ ਉਪਾਵਾਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਲੌਕਡਾਊਨ ਵਿੱਚ ਢਿੱਲ ਦੀ ਯੋਜਨਾ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਐਡਾਪਾਡੀ ਕੇ. ਪਲਾਨੀਸਵਾਮੀ ਨੇ ਕਿਹਾ ਕਿ ਅੱਜ ਤੋਂ ਆਡੀਟੋਰੀਅਮ ਵਿੱਚ ਸਮਾਜਿਕ, ਰਾਜਨੀਤਿਕ ਅਤੇ ਮਨੋਰੰਜਨ ਸਮਾਗਮਾਂ ਦੀ ਆਗਿਆ ਦਿੱਤੀ ਜਾਵੇਗੀ। ਕਾਲਜ ਚਾਹੁੰਦੇ ਹਨ ਕਿ ਅਧਿਕਾਰੀ ਕਲਾਸਾਂ ਨੂੰ ਕੋਵਿਡ ਤੋਂ ਪਹਿਲਾਂ ਵਾਲੀ ਹਾਲਤ ਵਿੱਚ ਬਹਾਲ ਕਰਨ; ਬਹੁਤ ਸਾਰੇ ਕੈਂਪਸਾਂ ਲਈ ਮਰੀਜ਼ਾਂ ਲਈ ਰੱਖੇ ਬੈੱਡਾਂ ਅਤੇ ਸੁਵਿਧਾਵਾਂ ਨੂੰ ਹਾਲੇ ਕਲੀਅਰ ਕਰਨਾ ਬਾਕੀ ਹੈ।

  • ਕਰਨਾਟਕ: ਕਰਨਾਟਕ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੇਂਦਰ ਦੀ ਸਲਾਹ ਅਨੁਸਾਰ ਕੋਵਿਡ-19 ਵੈਕਸੀਨ ਦੀ ਡਿਲੀਵਰੀ, ਵੰਡ ਅਤੇ ਪ੍ਰਸ਼ਾਸਨ ਲਈ ਲੋੜੀਂਦੀਆਂ ਤਿਆਰੀਆਂ ਆਰੰਭੀਆਂ ਹਨ; ਸੋਮਵਾਰ ਤੱਕ 68,317 ਸਰਕਾਰੀ ਅਤੇ 35,310 ਨਿੱਜੀ ਸੰਭਾਵੀ ਟੀਕੇ ਲਗਾਉਣ ਵਾਲਿਆਂ ਦੀ ਪਛਾਣ ਕੀਤੀ ਗਈ ਹੈ। ਗੋਆ ਦੇ ਸੈਲਾਨੀ ‘ਬੇਲੋੜੇ’ ਕੋਵਿਡ ਟੈਸਟ ਤੋਂ ਬਚਣ ਲਈ ਕਰਨਾਟਕ ਤੋਂ ਮਹਾਰਾਸ਼ਟਰ ਲਈ ਉਡਾਣ ਭਰਨ; ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਦੁਆਰਾ ਐਲਾਨੇ ਗਏ ਨਵੇਂ ਯਾਤਰਾ ਨਿਯਮਾਂ ਕਾਰਨ ਕਈਆਂ ਨੇ ਰਾਜ ਪਹੁੰਚਣ ਲਈ ਚੱਕਰ ਕੱਟਿਆ ਹੈ।

  • ਆਂਧਰ ਪ੍ਰਦੇਸ਼: “ਲਾਗਾਂ ਦੀ ਇੱਕ ਹੋਰ ਲਹਿਰ ਦੇ ਹੋਣ ਦੀ ਹਾਲੇ ਵਿਗਿਆਨਕ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਹਾਲਾਂਕਿ, ਅਸੀਂ ਮਾਮਲਿਆਂ ਵਿੱਚ ਕਿਸੇ ਵੀ ਅਜਿਹੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਚੰਗੀ ਤਰ੍ਹਾਂ ਤਿਆਰ ਹਾਂ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਕਮਿਸ਼ਨਰ, ਕਟਮਨੇਨੀ ਭਾਸਕਰ ਨੇ ਕਿਹਾ, ”ਅਸੀਂ ਹਾਲੇ ਕਿਸੇ ਵੀ ਚੀਜ਼ ਨੂੰ ਘਟਾਇਆ ਨਹੀਂ ਹੈ ਅਤੇ ਉਹੀ ਟੈਸਟਿੰਗ ਸਮਰੱਥਾ ਅਤੇ ਹਸਪਤਾਲ ਦੀਆਂ ਸੁਵਿਧਾਵਾਂ ਉਪਲਬਧ ਹਨ ਅਤੇ ਹਰ ਚੀਜ਼ ਪੂਰੀ ਸਮਰੱਥਾ ਨਾਲ ਕੰਮ ਕਰ ਰਹੀ ਹੈ।” ਰਾਜ ਵਿੱਚ ਕੋਵਿਡ-19 ਦੀ ਮੌਤ ਦਰ 0.81 ਫ਼ੀਸਦੀ ਹੈ ਜੋ ਦੇਸ਼ ਵਿੱਚ ਸਭ ਤੋਂ ਘੱਟ ਹੈ ਅਤੇ ਪ੍ਰਤੀ ਮਿਲੀਅਨ ਅਨੁਪਾਤ 1.8 ਲੱਖ ਹੈ ਜੋ ਸਭ ਤੋਂ ਵੱਧ ਕੇਸਾਂ ਵਾਲੇ ਰਾਜਾਂ ਵਿੱਚੋਂ ਸਭ ਤੋਂ ਵੱਧ ਹੈ।

  • ਤੇਲੰਗਾਨਾ: ਤੇਲੰਗਾਨਾ ਵਿੱਚ ਰੋਜ਼ਾਨਾ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਰਾਜ ਵਿੱਚ ਕੋਵਿਡ ਦੇ 502 ਤਾਜ਼ਾ ਕੇਸ ਆਏ ਹਨ ਅਤੇ ਤਿੰਨ ਮੌਤਾਂ ਹੋਈਆਂ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 2.70 ਲੱਖ ਤੋਂ ਵੱਧ ਹੋ ਗਈ ਹੈ; ਗ੍ਰੇਟਰ ਹੈਦਰਾਬਾਦ ਮਿਉਂਸਿਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਵਿੱਚ ਸਭ ਤੋਂ ਵੱਧ 101 ਮਾਮਲੇ ਆਏ ਹਨ, ਇਸ ਤੋਂ ਬਾਅਦ ਮੇਦਚਲ ਮਲਕਾਜਗਿਰੀ ਤੋਂ 46 ਅਤੇ ਭਦਰਾਦ੍ਰੀ ਕੋਠਾਗੁਡੇਮ ਤੋਂ 33 ਕੇਸ ਸਾਹਮਣੇ ਆਏ ਹਨ, ਮੰਗਲਵਾਰ ਨੂੰ ਇੱਕ ਸਰਕਾਰੀ ਬੁਲੇਟਿਨ ਦੇ ਅਨੁਸਾਰ 30 ਨਵੰਬਰ ਨੂੰ ਸ਼ਾਮ 8 ਵਜੇ ਦੇ ਵੇਰਵੇ ਇਹ ਦਸਦੇ ਹਨ।

 

 

ਫੈਕਟਚੈੱਕ

 

https://static.pib.gov.in/WriteReadData/userfiles/image/image007SPO7.png

 

https://static.pib.gov.in/WriteReadData/userfiles/image/image008SJ1M.png

 

https://static.pib.gov.in/WriteReadData/userfiles/image/image009C12T.png

 

https://static.pib.gov.in/WriteReadData/userfiles/image/image010DBWV.png

 

https://static.pib.gov.in/WriteReadData/userfiles/image/image010LQ51.png

 

https://static.pib.gov.in/WriteReadData/userfiles/image/image0116F3X.png

Image

 

https://static.pib.gov.in/WriteReadData/userfiles/image/image013QLBS.jpg

 

Image

 

*******

ਵਾਈਬੀ

 



(Release ID: 1677753) Visitor Counter : 174