ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਾਰਾਣਸੀ ’ਚ ‘ਦੇਵ ਦੀਪਾਵਲੀ ਮਹੋਤਸਵ’ ਵਿੱਚ ਹਿੱਸਾ ਲਿਆ

ਮਾਤਾ ਅੰਨਪੂਰਣਾ ਦੀ ਚੋਰੀ ਹੋਈ ਪ੍ਰਤਿਮਾ ਵਾਪਸ ਮਿਲਣ ’ਤੇ ਕਾਸ਼ੀ ਨੂੰ ਵਧਾਈਆਂ ਦਿੱਤੀਆਂ


ਗੁਰੂ ਨਾਨਕ ਦੇਵ ਜੀ ਸੁਧਾਰਾਂ ਦੇ ਸਭ ਤੋਂ ਵੱਡੇ ਪ੍ਰਤੀਕ ਹਨ: ਪ੍ਰਧਾਨ ਮੰਤਰੀ

Posted On: 30 NOV 2020 7:27PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿਖੇ ਦੇਵ ਦੀਪਾਵਲੀ ਮਹੋਤਸਵ’ ’ਚ ਹਿੱਸਾ ਲਿਆ।

 

ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਲਈ ਇਹ ਇੱਕ ਹੋਰ ਵਿਸ਼ੇਸ਼ ਮੌਕਾ ਹੈ ਕਿਉਂਕਿ 100 ਵਰ੍ਹੇ ਪਹਿਲਾਂ ਕਾਸ਼ੀ ਤੋਂ ਚੋਰੀ ਹੋਈ ਮਾਤਾ ਅੰਨਪੂਰਣਾ ਦੀ ਪ੍ਰਤਿਮਾ ਹੁਣ ਵਾਪਸ ਆ ਰਿਹਾ ਹੈ। ਕਾਸ਼ੀ ਲਈ ਇਹ ਵਡਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਵਤਿਆਂ ਤੇ ਦੇਵੀਆਂ ਦੀਆਂ ਪ੍ਰਾਚੀਨ ਮੂਰਤੀਆਂ ਸਾਡੇ ਵਿਸ਼ਵਾਸ ਦੀਆਂ ਪ੍ਰਤੀਕ ਹੋਣ ਦੇ ਨਾਲਨਾਲ ਸਾਡੀ ਬੇਸ਼ਕੀਮਤੀ ਵਿਰਾਸਤ ਵੀ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਪਹਿਲਾਂ ਕਦੇ ਅਜਿਹੀ ਕੋਸ਼ਿਸ਼ ਕੀਤੀ ਗਈ ਹੁੰਦੀਤਾਂ ਦੇਸ਼ ਨੂੰ ਅਜਿਹੇ ਬਹੁਤ ਸਾਰੇ ਬੁੱਤ ਵਾਪਸ ਮਿਲ ਜਾਣੇ ਸਨ। ਉਨ੍ਹਾਂ ਕਿਹਾ ਕਿ ਸਾਡੇ ਲਈ ਪੁਸ਼ਤੈਨੀ ਸੰਪਤੀ ਦੇਸ਼ ਦੀ ਵਿਰਾਸਤ ਹੈਜਦ ਕਿ ਕੁਝ ਹੋਰਨਾਂ ਲਈਇਹ ਉਨ੍ਹਾਂ ਦਾ ਪਰਿਵਾਰ ਤੇ ਉਨ੍ਹਾਂ ਦਾ ਪਰਿਵਾਰਕ ਨਾਮ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਲਈ ਵਿਰਾਸਤ ਸਾਡਾ ਸੱਭਿਆਚਾਰਸਾਡਾ ਵਿਸ਼ਵਾਸਸਾਡੀਆਂ ਕਦਰਾਂਕੀਮਤਾਂ ਹਨ। ਹੋਰਨਾਂ ਲਈ ਇਨ੍ਹਾਂ ਦਾ ਮਤਲਬ ਉਨ੍ਹਾਂ ਦੀਆਂ ਮੂਰਤੀਆਂ ਤੇ ਪਰਿਵਾਰਕ ਤਸਵੀਰਾਂ ਹੋ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਸਮਾਜ ਤੇ ਸਿਸਟਮ ਵਿੱਚ ਸੁਧਾਰਾਂ ਦਾ ਸਭ ਤੋਂ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਕਦੇ ਸਮਾਜ ਅਤੇ ਰਾਸ਼ਟਰੀ ਹਿਤ ਵਿੱਚ ਕੋਈ ਤਬਦੀਲੀਆਂ ਹੁੰਦੀਆਂ ਹਨਉਨ੍ਹਾਂ ਵਿਰੁੱਧ ਥੋੜ੍ਹੀਆਂ ਬੇਲੋੜੀਆਂ ਆਵਾਜ਼ਾਂ ਤਾਂ ਉੱਠਦੀਆਂ ਹੀ ਹੁੰਦੀਆਂ ਹਨ। ਪਰ ਜਦੋਂ ਇਨ੍ਹਾਂ ਸੁਧਾਰਾਂ ਦਾ ਮਹੱਤਵ ਸਪੱਸ਼ਟ ਹੋ ਜਾਂਦਾ ਹੈਤਦ ਹਰ ਚੀਜ਼ ਬਿਲਕੁਲ ਦਰੁਸਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਬਕ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਿੱਖਦੇ ਹਾਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਾਸ਼ੀ ਲਈ ਵਿਕਾਸ ਕਾਰਜ ਸ਼ੁਰੂ ਹੋਏ ਸਨਤਦ ਵੀ ਵਿਰੋਧੀਆਂ ਨੇ ਇਨ੍ਹਾਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਕਾਸ਼ੀ ਨੇ ਫ਼ੈਸਲਾ ਕੀਤਾ ਸੀ ਕਿ ਬਾਬਾ ਦੇ ਦਰਬਾਰ ਤੱਕ ਵਿਸ਼ਵਨਾਥ ਲਾਂਘੇ ਦਾ ਨਿਰਮਾਣ ਕੀਤਾ ਜਾਵੇਗਾਤਦ ਵੀ ਪ੍ਰਦਰਸ਼ਨਕਾਰੀਆਂ ਨੇ ਇਸ ਦੀ ਆਲੋਚਨਾ ਕੀਤੀ ਸੀ ਪਰ ਅੱਜ ਕਾਸ਼ੀ ਦੀ ਮਹਿਮਾ ਬਾਬਾ ਦੀ ਮਿਹਰ ਨਾਲ ਪਰਤ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬਾ ਦੇ ਦਰਬਾਰ ਅਤੇ ਮਾਂ ਗੰਗਾ ਵਿਚਾਲੇ ਸਦੀਆਂ ਪੁਰਾਣਾ ਸਿੱਧਾ ਕਨੈਕਸ਼ਨ ਮੁੜਸਥਾਪਿਤ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟਾਈ ਕਿ ਭਗਵਾਨ ਕਾਸ਼ੀ ਵਿਸ਼ਵਨਾਥ ਦੀ ਕਿਰਪਾ ਨਾਲਉਨ੍ਹਾਂ ਨੂੰ ਕਾਸ਼ੀ ਵਿਖੇ ਰੌਸ਼ਨੀ ਦੇ ਤਿਉਹਾਰ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉਨ੍ਹਾਂ ਇਸ ਪ੍ਰਾਚੀਨ ਸ਼ਹਿਰ ਦਾ ਗੌਰਵ ਚੇਤੇ ਕਰਦਿਆਂ ਕਿਹਾ ਕਿ ਕਾਸ਼ੀ ਨੇ ਯੁਗਾਂ ਤੱਕ ਵਿਸ਼ਵ ਦਾ ਮਾਰਗਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਪਾਬੰਦੀਆਂ ਕਾਰਣ ਉਹ ਸ਼ਹਿਰ ਵਿੱਚ ਨਹੀਂ ਆ ਸਕੇਜੋ ਕਿ ਉਨ੍ਹਾਂ ਦਾ ਚੋਣਹਲਕਾ ਵੀ ਹੈਇਸ ਦੁਆਰਾ ਪੈਦਾ ਹੋਏ ਖ਼ਲਾਅ ਨੂੰ ਉਨ੍ਹਾਂ ਲਗਾਤਾਰ ਬਹੁਤ ਬਾਰੀਕੀ ਨਾਲ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਦੌਰਾਨ ਆਪਣੇ ਲੋਕਾਂ ਤੋਂ ਕਦੇ ਵੀ ਦੂਰ ਨਹੀਂ ਹੋਏ ਸਨ ਅਤੇ ਮਹਾਮਾਰੀ ਦੇ ਸਮਿਆਂ ਦੌਰਾਨ ਵੀ ਸਾਰੇ ਇੰਤਜ਼ਾਮਾਂ ਉੱਤੇ ਪੂਰੀ ਨਜ਼ਰ ਰੱਖੀ ਸੀ। ਉਨ੍ਹਾਂ ਇਸ ਮਹਾਮਾਰੀ ਦੌਰਾਨ ਕਾਸ਼ੀ ਦੀ ਜਨਤਾ ਦੁਆਰਾ ਪ੍ਰਦਰਸ਼ਿਤ ਜਨਸੇਵਾ ਦੀ ਭਾਵਨਾ ਦੀ ਸ਼ਲਾਘਾ ਕੀਤੀ।

 

***

 

ਡੀਐੱਸ/ਏਕੇ



(Release ID: 1677261) Visitor Counter : 165