ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ ਕੇਸ 40,000 ਤੋਂ ਘੱਟ ਦਰਜ ਕੀਤੇ ਜਾ ਰਹੇ ਹਨ
ਭਾਰਤ ਵਿੱਚ ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, 4.4 ਲੱਖ ਤੋਂ ਘੱਟ ਐਕਟਿਵ ਕੇਸ ਦਰਜ ਕੀਤੇ ਗਏ ਹਨ
ਰੋਜ਼ਾਨਾ ਪੌਜ਼ੀਟਿਵ ਮਾਮਲਿਆਂ ਦੀ ਦਰ ਦਾ ਅੰਕੜਾ 4 ਫੀਸਦ ਤੋਂ ਹੇਠਾਂ ਚੱਲ ਰਿਹਾ ਹੈ ਅਤੇ ਇਹ ਹੁਣ 3.45 ਫੀਸਦ ਰਹਿ ਗਿਆ ਹੈ
Posted On:
24 NOV 2020 12:34PM by PIB Chandigarh
ਭਾਰਤ ਵਿੱਚ ਛੇ ਦਿਨਾਂ ਬਾਅਦ 40,000 ਤੋਂ ਘੱਟ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 37,975 ਦਰਜ ਕੀਤੀ ਗਈ ਹੈ । 8 ਨਵੰਬਰ ਤੋਂ ਬਾਅਦ ਭਾਰਤ ਵਿੱਚ ਪਿਛਲੇ 17 ਦਿਨਾਂ ਤੋਂ 50,000 ਤੋਂ ਵੀ ਘੱਟ ਕੇਸ ਦਰਜ ਕੀਤੇ ਜਾ ਰਹੇ ਹਨ।
ਭਾਰਤ ਦੇ ਟੈਸਟਿੰਗ ਬੁਨਿਆਦੀ ਢਾਂਚੇ ਵਿੱਚ ਦੇਸ਼ ਭਰ ਦੀਆਂ 2,134 ਲੈਬਾਂ ਦੇ ਨਾਲ ਮਹੱਤਵਪੂਰਣ ਵਾਧਾ ਦਰਜ ਹੋਇਆ ਹੈ । ਭਾਰਤ ਨੇ ਹਰ ਰੋਜ਼ 10 ਲੱਖ ਤੋਂ ਵੱਧ ਟੈਸਟ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ, ਪਿਛਲੇ 24 ਘੰਟਿਆਂ ਵਿੱਚ 10,99,545 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ । ਭਾਰਤ ਵਿੱਚ ਹੁਣ ਤੱਕ ਕੁੱਲ 13.3 ਕਰੋੜ (13,36,82,275) ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ।
ਰੋਜ਼ਾਨਾ ਅੋਸਤਨ 10 ਲੱਖ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ, ਜਿਸ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਸਮੁੱਚੀ ਪੋਜ਼ੀਟਿਵ ਦਰ ਹੇਠਲੇ ਪੱਧਰ 'ਤੇ ਬਰਕਰਾਰ ਰਹਿੰਦੀ ਹੈ ਅਤੇ ਵਰਤਮਾਨ ਵਿੱਚ ਹੇਠਾਂ ਜਾਣ ਵਾਲੇ ਰਸਤੇ ਦੀ ਪਾਲਣਾ ਕਰ ਰਹੀ ਹੈ ।
ਸਮੁੱਚੀ ਰਾਸ਼ਟਰੀ ਪੋਜ਼ੀਟਿਵ ਦਰ ਅੱਜ 6.87 ਫ਼ੀਸਦ ਤੇ ਖੜ੍ਹੀ ਹੈ, ਜੋ 7 ਫ਼ੀਸਦ ਦੇ ਅੰਕੜੇ ਤੋਂ ਘੱਟ ਹੈ। ਰੋਜ਼ਾਨਾ ਪੋਜ਼ੀਟਿਵ ਦਰ ਅੱਜ ਸਿਰਫ 3.45 ਫ਼ੀਸਦ ਹੈ । ਵੱਡੀ ਗਿਣਤੀ ਵਿੱਚ ਜਾਂਚ ਦੇ ਨਤੀਜੇ ਵਜੋਂ ਆਖਰਕਾਰ ਪੋਜ਼ੀਟਿਵ ਦਰ ਘੱਟ ਜਾਂਦੀ ਹੈ ।
ਪ੍ਰਤੀ ਮਿਲੀਅਨ (ਟੀਪੀਐਮ) ਟੈਸਟਿੰਗ ਦੀ ਗਿਣਤੀ ਵੱਧ ਕੇ 96,871 ਟੈਸਟ ਹੋ ਗਈ ਹੈ ।
ਪਿਛਲੇ ਕੁਝ ਹਫ਼ਤਿਆਂ ਤੋਂ ਐਕਟਿਵ ਮਾਮਲਿਆਂ ਦੀ ਗਿਣਤੀ ਵਿਚ ਨਿਰੰਤਰ ਗਿਰਾਵਟ ਆਈ ਹੈ ।
ਪਿਛਲੇ 24 ਘੰਟਿਆਂ ਦੌਰਾਨ ਕੁੱਲ 42,314 ਵਿਅਕਤੀ ਠੀਕ ਹੋਏ ਜਿਨਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ ।
ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 4,38,667 'ਤੇ ਆ ਗਈ ਹੈ ਭਾਰਤ ਵਿੱਚ ਇਸ ਸਮੇਂ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿੱਚੋਂ 4.78 ਫ਼ੀਸਦ ਐਕਟਿਵ ਕੇਸ ਰਹਿ ਗਏ ਹਨ ਅਤੇ ਇਹ ਨਿਰੰਤਰ ਗਿਰਾਵਟ ਦਾ ਰੁਝਾਨ ਬਰਕਰਾਰ ਰੱਖ ਰਹੇ ਹਨ।
ਸਿਹਤਯਾਬ ਹੋਣ ਦੀ ਦਰ ਵਧ ਕੇ 93.76 ਫ਼ੀਸਦ ਹੋ ਗਈ ਹੈ। ਜਿਸ ਨਾਲ ਅੱਜ ਕੁੱਲ ਰਿਕਵਰੀ ਕੇਸਾਂ ਦੀ ਗਿਣਤੀ 86,04,955 ਹੋ ਗਈ ਹੈ।
ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 75.71 ਫੀਸਦ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਚ ਕੇਂਦਰਿਤ ਹਨ ।
ਦਿੱਲੀ ਵਿਚ ਇਕ ਦਿਨ ਦੀ ਰਿਕਵਰੀ ਰਿਪੋਰਟ ਅਨੁਸਾਰ ਸਭ ਤੋਂ ਵੱਧ 7,216 ਮਾਮਲਿਆਂ ਵਿੱਚ ਰਿਕਵਰੀ ਦਰਜ ਕੀਤੀ ਗਈ ਹੈ । ਕੇਰਲਾ ਵਿੱਚ 5,425 ਲੋਕ ਰਿਕਵਰ ਹੋਏ ਹਨ, ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3,729 ਨਵੇਂ ਕੇਸ ਰਿਕਵਰ ਕੀਤੇ ਗਏ ਹਨ ।
77.04 ਫ਼ੀਸਦ ਨਵੇਂ ਕੇਸ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਰੋਜ਼ਾਨਾ ਸਭ ਤੋਂ ਵੱਧ 4,454 ਮਾਮਲੇ ਸਾਹਮਣੇ ਆਏ ਹਨ । ਦਿੱਲੀ ਤੋਂ ਬਾਅਦ ਮਹਾਰਾਸ਼ਟਰ ਵਿੱਚ 4,153 ਕੇਸ ਦਰਜ ਕੀਤੇ ਗਏ ਹਨ ।
ਪਿਛਲੇ 24 ਘੰਟਿਆਂ ਦੌਰਾਨ 480 ਮੌਤਾਂ ਰਿਪੋਰਟ ਹੋਈਆਂ ਹਨ।
ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ 73.54 ਫ਼ੀਸਦ ਨਵੀਂਆਂ ਮੌਤਾਂ ਰਿਪੋਰਟ ਹੋਈਆਂ ਹਨ। ਦਿੱਲੀ ਵਿੱਚ ਸਭ ਤੋਂ ਵੱਧ (121) ਨਵੀਂਆਂ ਮੌਤਾਂ ਹੋਈਆਂ ਹਨ। ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਵਿੱਚ ਕ੍ਰਮਵਾਰ 47 ਅਤੇ 30 ਰੋਜ਼ਾਨਾ ਮੌਤਾਂ ਰਿਪੋਰਟ ਹੋਈਆਂ ਹਨ।
****
ਐਮ.ਵੀ. / ਐਸ.ਜੇ.
(Release ID: 1675349)
Visitor Counter : 264
Read this release in:
Telugu
,
Tamil
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Kannada
,
Malayalam