ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਸਦ ਦੇ ਮੈਂਬਰਾਂ ਲਈ ਬਹੁ ਮੰਜ਼ਿਲਾ ਫਲੈਟਾਂ ਦਾ ਉਦਘਾਟਨ ਕੀਤਾ
17ਵੀਂ ਲੋਕ ਸਭਾ ਪਹਿਲਾਂ ਹੀ ਬਹੁਤ ਸਾਰੇ ਇਤਿਹਾਸਿਕ ਫੈਸਲੇ ਲੈ ਚੁੱਕੀ ਹੈ
Posted On:
23 NOV 2020 11:54AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਸਦ ਦੇ ਮੈਂਬਰਾਂ ਲਈ ਬਹੁ ਮੰਜ਼ਿਲਾ ਫਲੈਟਾਂ ਦਾ ਉਦਘਾਟਨ ਕੀਤਾ। ਇਹ ਫਲੈਟ ਨਵੀਂ ਦਿੱਲੀ ਦੇ ਡਾ. ਬੀ ਡੀ ਮਾਰਗ ਵਿਖੇ ਸਥਿਤ ਹਨ। ਅੱਠ ਪੁਰਾਣੇ ਬੰਗਲੇ ਜੋ ਕਿ 80 ਸਾਲ ਤੋਂ ਵੱਧ ਪੁਰਾਣੇ ਸਨ, ਨੂੰ 76 ਫਲੈਟ ਬਣਾਉਣ ਲਈ ਦੁਬਾਰਾ ਬਣਾਇਆ ਗਿਆ ਹੈ।
ਇਸ ਮੌਕੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਦੇ ਮੈਂਬਰਾਂ ਲਈ ਇਸ ਬਹੁ ਮੰਜ਼ਿਲਾ ਫਲੈਟਾਂ ਵਿੱਚ ਗ੍ਰੀਨ ਬਿਲਡਿੰਗ ਨਿਯਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਨਵੇਂ ਫਲੈਟ ਸਾਰੇ ਵਸਨੀਕਾਂ ਅਤੇ ਸੰਸਦ ਦੇ ਮੈਂਬਰਾਂ ਨੂੰ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਸੰਸਦ ਦੇ ਮੈਂਬਰਾਂ ਲਈ ਰਿਹਾਇਸ਼ ਲੰਬੇ ਸਮੇਂ ਤੋਂ ਲੰਬਿਤ ਪਈ ਸਮੱਸਿਆ ਹੈ, ਪਰ ਹੁਣ ਇਹ ਹੱਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਟਾਲਣ ਨਾਲ ਨਹੀਂ, ਬਲਕਿ ਹੱਲ ਲੱਭਣ ਨਾਲ ਖ਼ਤਮ ਹੁੰਦੀਆਂ ਹਨ। ਉਨ੍ਹਾਂ ਨੇ ਦਿੱਲੀ ਵਿੱਚ ਅਜਿਹੇ ਕਈ ਪ੍ਰੋਜੈਕਟ ਸੂਚੀਬੱਧ ਕੀਤੇ ਜੋ ਕਈ ਸਾਲਾਂ ਤੋਂ ਅਧੂਰੇ ਸਨ, ਪਰ ਇਸ ਸਰਕਾਰ ਨੇ ਇਸ ਨੂੰ ਆਪਣੇ ਹੱਥ ਵਿੱਚ ਲਿਆ ਸੀ ਅਤੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਸਮੇਂ ਅੰਬੇਡਕਰ ਰਾਸ਼ਟਰੀ ਯਾਦਗਾਰ ’ਤੇ ਵਿਚਾਰ-ਵਟਾਂਦਰੇ ਦੀ ਸ਼ੁਰੂਆਤ ਹੋਈ, ਜੋ ਇਸ ਸਰਕਾਰ ਨੇ 23 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਬਣਾਈ ਸੀ। ਉਨ੍ਹਾਂ ਕਿਹਾ, ਕੇਂਦਰੀ ਸੂਚਨਾ ਕਮਿਸ਼ਨ ਦੀ ਨਵੀਂ ਇਮਾਰਤ, ਇੰਡੀਆ ਗੇਟ ਨੇੜੇ ਜੰਗੀ ਯਾਦਗਾਰ ਅਤੇ ਰਾਸ਼ਟਰੀ ਪੁਲਿਸ ਯਾਦਗਾਰ ਇਸ ਸਰਕਾਰ ਨੇ ਬਣਾਈ ਸੀ ਜੋ ਲੰਬੇ ਸਮੇਂ ਤੋਂ ਲੰਬਿਤ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸੰਸਦ ਦੇ ਮੈਂਬਰਾਂ ਨੇ ਸੰਸਦ ਦੀ ਉਤਪਾਦਕਤਾ ਵਿੱਚ ਉਤਪਾਦਾਂ ਅਤੇ ਪ੍ਰਕਿਰਿਆ ਦੋਵਾਂ ਦਾ ਧਿਆਨ ਰੱਖਿਆ ਹੈ ਅਤੇ ਇਸ ਦਿਸ਼ਾ ਵਿੱਚ ਇੱਕ ਨਵੀਂ ਉੱਚਾਈ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਦੀ ਸਦਨ ਦੀ ਕਾਰਗੁਜ਼ਾਰੀ ਅਤੇ ਮਜ਼ਬੂਤ ਢੰਗ ਨਾਲ ਕਾਰਜਕਾਰੀ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਨਵੇਂ ਨਿਯਮਾਂ ਅਤੇ ਕਈ ਸਾਵਧਾਨੀ ਦੇ ਉਪਾਵਾਂ ਨਾਲ ਸੰਸਦ ਦੀ ਕਾਰਵਾਈ ਮਹਾਮਾਰੀ ਦੌਰਾਨ ਵੀ ਜਾਰੀ ਰਹੀ। ਉਨ੍ਹਾਂ ਨੇ ਅੱਗੇ ਕਿਹਾ ਕਿ ਦੋਵਾਂ ਸਦਨਾਂ ਨੇ ਮੌਨਸੂਨ ਸੈਸ਼ਨ ਵਿੱਚ ਨਿਰਵਿਘਨ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਹਫ਼ਤੇ ਦੇ ਅੰਤ (ਵੀਕਐਂਡ) ‘ਚ ਵੀ ਕੰਮ ਕੀਤਾ।
ਉਨ੍ਹਾਂ ਨੇ ਕਿਹਾ ਕਿ ਕਿਉਂਕਿ ਨੌਜਵਾਨਾਂ ਲਈ 16-18 ਸਾਲ ਦੀ ਉਮਰ ਬਹੁਤ ਮਹੱਤਵਪੂਰਨ ਹੁੰਦੀ ਹੈ, ਅਸੀਂ 2019 ਦੀਆਂ ਚੋਣਾਂ ਦੇ ਨਾਲ 16ਵੀਂ ਲੋਕ ਸਭਾ ਦਾ ਕਾਰਜਕਾਲ ਪੂਰਾ ਕਰ ਲਿਆ ਹੈ ਅਤੇ ਇਹ ਦੌਰ ਦੇਸ਼ ਦੀ ਪ੍ਰਗਤੀ ਅਤੇ ਵਿਕਾਸ ਲਈ ਇਤਿਹਾਸਿਕ ਤੌਰ ‘ਤੇ ਮਹੱਤਵਪੂਰਨ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 17ਵੀਂ ਲੋਕ ਸਭਾ ਦਾ ਕਾਰਜਕਾਲ 2019 ਵਿੱਚ ਸ਼ੁਰੂ ਹੋ ਗਿਆ ਹੈ ਅਤੇ ਲੋਕ ਸਭਾ ਦੀ ਇਸ ਮਿਆਦ ਦੌਰਾਨ ਪਹਿਲਾਂ ਹੀ ਕੁਝ ਇਤਿਹਾਸਿਕ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਆਗਾਮੀ (18ਵੀਂ) ਲੋਕ ਸਭਾ ਵੀ ਦੇਸ਼ ਨੂੰ ਨਵੇਂ ਦਹਾਕੇ ਵਿੱਚ ਲਿਜਾਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ।
****
ਡੀਐੱਸ/ਏਕੇ
(Release ID: 1675055)
Visitor Counter : 220
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam