ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਟੈਸਟਿੰਗ ਵਿੱਚ 13 ਕਰੋੜ ਤੋਂ ਜ਼ਿਆਦਾ ਟੈਸਟ ਕਰਦੇ ਹੋਏ ਇਕ ਨਵੇਂ ਮੀਲ ਪੱਥਰ ਨੂੰ ਪਾਰ ਕੀਤਾ

ਵੱਡੀ ਗਿਣਤੀ ਚ ਕੀਤੀ ਜਾ ਰਹੀ ਟੈਸਟਿੰਗ ਪੌਜ਼ੀਟਿਵ ਮਾਮਲਿਆਂ ਦੀ ਦਰ ਨੂੰ ਘਟਾਉਣਾ ਯਕੀਨੀ ਬਣਾਉਂਦੀ ਹੈ

ਐਕਟਿਵ ਕੇਸਾਂ ਦੀ ਗਿਣਤੀ ਕੁੱਲ ਪੁਸ਼ਟੀ ਵਾਲੇ ਕੇਸਾਂ ਦੇ ਮੁਕਾਬਲੇ ਘਟ ਕੇ 4.86 ਫੀਸਦ ਤੇ ਆ ਗਈ ਹੈ

Posted On: 21 NOV 2020 11:44AM by PIB Chandigarh

ਭਾਰਤ ਨੇ ਕੋਰੋਨਾ ਮਹਾਮਾਰੀ ਦੇ ਖਿਲਾਫ਼ ਲੜੀ ਜਾ ਰਹੀ ਲੜਾਈ ਵਿੱਚ ਇਕ ਹੋਰ ਅਹਿਮ ਮੀਲ ਪੱਥਰ ਨੂੰ ਪਾਰ ਕੀਤਾ ਹੈ । ਹਰ ਰੋਜ਼ 10 ਲੱਖ ਤੋਂ ਵੱਧ ਕੋਰੋਨਾ ਟੈਸਟ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰ ਕਰਦਿਆਂ ਪਿਛਲੇ 24 ਘੰਟਿਆਂ ਦੌਰਾਨ 10,66,022 ਨਮੂਨਿਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ । ਜਿਸ ਨਾਲ ਭਾਰਤ ਵਿੱਚ ਕੁੱਲ ਕੋਰੋਨਾ ਟੈਸਟਾਂ ਦੀ ਗਿਣਤੀ 13,0657,808 ਹੋ ਗਈ ਹੈ ।

 

ਪਿਛਲੇ ਇੱਕ ਕਰੋੜ ਟੈਸਟ ਸਿਰਫ਼ 10 ਦਿਨਾਂ ਦੇ ਸਮੇਂ ਵਿੱਚ ਕਰਵਾਏ ਗਏ ਹਨ ।

C:\Users\dell\Desktop\image001U0RI.jpg

 

ਰੋਜ਼ਾਨਾ ਔਸਤਨ 10 ਲੱਖ ਤੋਂ ਵੱਧ ਟੈਸਟ ਕੀਤੇ ਜਾਣ ਨਾਲ ਇਹ ਯਕੀਨੀ ਹੋਇਆ ਹੈ ਕਿ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੀ ਦਰ ਚ ਲਗਾਤਾਰ ਗਿਰਵਾਟ ਦਾ ਰੁਝਾਨ ਜਾਰੀ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਵੀ ਅਜਿਹਾ ਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ । ਕੌਮੀ ਪੱਧਰ ਤੇ ਪੌਜ਼ੀਟਿਵ ਮਾਮਲਿਆਂ ਦਰ ਅੱਜ 6.93 ਫੀਸਦ ਤੇ ਖੜ੍ਹੀ ਹੈ ਜਿਹੜੀ 7 ਫੀਸਦ ਦੇ ਅੰਕੜੇ ਤੋਂ ਘੱਟ ਹੈ । ਕੱਲ੍ਹ ਦੀ ਰੋਜ਼ਾਨਾ ਪੌਜ਼ੀਟਿਵ ਦਰ ਸਿਰਫ਼ 4.34 ਫੀਸਦ ਸੀ । ਉੱਚ ਪੱਧਰੀ ਜਾਂਚ ਦੇ ਨਤੀਜਿਆਂ ਵਜੋਂ ਪੌਜ਼ੀਟਿਵ ਦਰ ਘਟਣ ਦੇ ਅੰਕੜੇ ਸਾਹਮਣੇ ਆ ਰਹੇ ਹਨ ।

C:\Users\dell\Desktop\image0024O4T.jpg

 

ਪਿਛਲੇ 24 ਘੰਟਿਆਂ’ ਚ 46,234 ਵਿਅਕਤੀ ਕੋਵਿਡ ਤੋਂ ਸੰਕਰਮਿਤ ਪਾਏ ਗਏ ਹਨ । ਰੋਜ਼ਾਨਾ ਪੌਜ਼ੀਟਿਵ ਦਰ 4.34 ਫੀਸਦ ਤੇ ਖੜ੍ਹੀ ਹੈ । ਕਿਸੇ ਵੱਡੀ ਆਬਾਦੀ ਵਿਚੋਂ ਇੰਨੇ ਮਾਮਲਿਆਂ ਦਾ ਪਤਾ ਲਗਾਉਣ ਲਈ ਤੁਲਨਾਤਮਕ ਤੌਰ ਤੇ ਵੱਡੇ ਪੱਧਰ ਤੇ ਜਾਂਚ ਕੀਤੀ ਗਈ ਸੀ । ਯੂਰਪ ਅਤੇ ਅਮਰੀਕੀ ਦੇਸ਼ਾਂ ਵਿੱਚ ਰੋਜ਼ਾਨਾ ਮਾਮਲਿਆਂ ਚ ਹੋ ਰਹੇ ਲਗਾਤਾਰ ਵਾਧੇ ਨੂੰ ਧਿਆਨ ਚ ਰੱਖਦਿਆਂ ਭਾਰਤ ਵਿੱਚ ਇਸ ਬਿਮਾਰੀ ਦੇ ਫੈਲਾਅ ਤੇ ਕਾਬੂ ਪਾਉਣ ਲਈ ਸਾਰੇ ਲੋੜੀਂਦੇ ਕਦਮ ਸਾਵਧਾਨੀ ਨਾਲ ਚੁੱਕੇ ਜਾ ਰਹੇ ਹਨ । ਉੱਤਰੀ ਭਾਰਤ ਦੇ ਕੁਝ ਸੂਬਿਆਂ ਚ ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਨੂੰ ਧਿਆਨ ਚ ਰੱਖਦਿਆਂ ਕੇਂਦਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੈਸਟਿੰਗ ਦੀ ਗਿਣਤੀ ਵਧਾਉਣ ਦੀ ਹਦਾਇਤ ਕੀਤੀ ਹੈ ।

 

24 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਮੁੱਚ ਤੌਰ ਤੇ ਭਾਰਤ ਦੀ ਪ੍ਰਤੀ ਮਿਲੀਅਨ ਆਬਾਦੀ ਮਗਰ ਵਧੇਰੇ ਟੈਸਟ ਕੀਤੇ ਗਏ ਹਨ ।

C:\Users\dell\Desktop\image003N4AM.jpg

 

 

12 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੌਮੀ ਔਸਤ ਨਾਲੋਂ 10 ਲੱਖ ਦੀ ਆਬਾਦੀ ਮਗਰ ਘੱਟ ਟੈਸਟ ਕੀਤੇ ਗਏ ਹਨ ਅਤੇ ਉਨ੍ਹਾਂ ਵਿੱਚ ਟੈਸਟਿੰਗ ਵਧਾਉਣ ਦੀ ਸਲਾਹ ਦਿੱਤੀ ਗਈ ਹੈ ।

 

   C:\Users\dell\Desktop\image004N3JD.jpg                                 

 

ਭਾਰਤ ਵਿੱਚ ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ 4,39,747 ਹੋ ਗਈ ਹੈ ਅਤੇ ਉਹ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 4.86 ਫੀਸਦ ਬਣਦਾ ਹੈ ਅਤੇ ਇਹ ਅੰਕੜਾ 5 ਫੀਸਦ ਤੋਂ ਹੇਠਾਂ ਚੱਲ ਰਿਹਾ ਹੈ ।

 

ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ 49,715 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ ਜਿਸ ਨਾਲ ਕੁੱਲ ਰਿਕਵਰ ਕੀਤੇ ਗਏ ਕੇਸਾਂ ਦੀ ਗਿਣਤੀ ਵੱਧ ਕੇ 84,78,124 ਹੋ ਗਈ ਹੈ । ਰਿਕਵਰੀ ਦਰ ਵਿੱਚ ਅੱਜ ਸੁਧਾਰ ਵਧ ਕੇ  93.67 ਫੀਸਦ ਹੋ ਗਿਆ ਹੈ । ਰਿਕਵਰ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਵੇਲੇ ਇਹ 80,38,377 ਦੇ ਪੱਧਰ ਤੇ ਖੜ੍ਹਾ ਹੈ ।

ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 78.19 ਫੀਸਦ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਚ ਕੇਂਦਰਿਤ ਹਨ ।

ਦਿੱਲੀ ਵਿੱਚ 8,775 ਵਿਅਕਤੀ ਕੋਵਿਡ ਤੋਂ ਸਿਹਤਯਾਬ ਐਲਾਨੇ ਗਏ ਹਨ , ਮਹਾਰਾਸ਼ਟਰ ਅਤੇ ਕੇਰਲ ਵਿੱਚ ਲੜੀਵਾਰ 6,945 ਅਤੇ 6,398 ਨਵੀਆਂ ਰਿਕਵਰੀਆਂ ਹੋਈਆਂ ਹਨ ।

C:\Users\dell\Desktop\image005FDLK.jpg

 

ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ 77.69 ਫੀਸਦ ਦਾ ਯੋਗਦਾਨ ਪਾਇਆ ਗਿਆ ਹੈ ।

ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 6,608 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੇਰਲ ਵਿੱਚ ਕੱਲ 6,028 ਨਵੇਂ ਮਾਮਲੇ ਦਰਜ ਹੋਏ ਹਨ ਜਦਕਿ ਮਹਾਰਾਸ਼ਟਰ ਵਿੱਚ ਰੋਜ਼ਾਨਾ ਦਰਜ ਹੋਏ ਨਵੇਂ ਮਾਮਲਿਆਂ ਦੀ ਗਿਣਤੀ 5,640  ਹੈ ।

 

C:\Users\dell\Desktop\image006AF7A.jpg

ਪਿਛਲੇ 24 ਘੰਟਿਆਂ ਦੌਰਾਨ ਮੌਤ ਦੇ 564 ਮਾਮਲਿਆਂ ਵਿੱਚ 10 ਸੂਬਿਆਂ ਦੀ ਸ਼ਮੂਲੀਅਤ 82.62 ਫੀਸਦ ਦੀ ਹੈ ।

 

27.48 ਫੀਸਦ ਨਵੀਆਂ ਮੌਤਾਂ ਮਹਾਰਾਸ਼ਟਰ ਚੋਂ ਰਿਪੋਰਟ ਕੀਤੀਆਂ ਗਈਆਂ ਹਨ ਜਿਥੇ 155 ਮੌਤਾਂ ਹੋਈਆਂ ਹਨ । ਦਿੱਲੀ ਵਿੱਚ ਵੀ ਮੌਤਾਂ ਦੀ ਗਿਣਤੀ 3 ਅੰਕਾਂ ਵਿੱਚ ਦਰਜ ਕੀਤੀ ਗਈ ਜਿਥੇ 118 ਮੌਤਾਂ ਹੋਈਆਂ ਹਨ ਜਿਹੜੀਆਂ ਕੁੱਲ ਮੌਤਾਂ ਵਿਚੋਂ 20.92 ਫੀਸਦ ਦਾ ਯੋਗਦਾਨ ਪਾਉਂਦੀਆਂ ਹਨ ।

     C:\Users\dell\Desktop\image007F9RL.jpg                                                                                                                                     

 

****

 

ਐਮ.ਵੀ.


(Release ID: 1674762) Visitor Counter : 225