ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
                
                
                
                
                
                
                    
                    
                        ਭਾਰਤ ਵਿੱਚ ਲਗਾਤਾਰ ਦੂਸਰੇ ਦਿਨ ਕੋਰੋਨਾ ਦੇ 30 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ
                    
                    
                        ਪਿਛਲੇ ਡੇਢ  ਮਹੀਨੇ ਤੋਂ ਕੋਰੋਨਾ ਦੇ ਦੈਨਿਕ ਮਾਮਲਿਆਂ ਦੀ ਤੁਲਨਾ ਵਿੱਚ ਪ੍ਰਤੀ ਦਿਨ ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ
                    
                
                
                    Posted On:
                17 NOV 2020 11:27AM by PIB Chandigarh
                
                
                
                
                
                
                ਭਾਰਤ ਵਿੱਚ ਲਗਾਤਾਰ ਦੂਸਰੇ ਦਿਨ ਪ੍ਰਤੀ ਦਿਨ ਕੋਰੋਨਾ ਦੇ ਨਵੇਂ ਮਾਮਲੇ 30,000 ਦੇ ਆਸ-ਪਾਸ ਦਰਜ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 29,163 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਪਿਛਲੇ 10 ਦਿਨਾਂ ਵਿੱਚ ਲਗਾਤਾਰ ਕੋਰੋਨਾ ਦੇ ਪ੍ਰਤੀ ਦਿਨ 50,000 ਤੋਂ ਘੱਟ ਮਾਮਲੇ ਦੇਖੇ ਗਏ ਹਨ।
 

 
ਕੋਰੋਨਾ ਦੇ ਮਾਮਲਿਆਂ ਵਿੱਚ ਇਹ ਗਿਰਾਵਟ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਲੋਕਾਂ ਨੇ ਕੋਰੋਨਾ ਤੋਂ ਬੱਚਣ ਦੇ ਲਈ ਉਚਿਤ ਵਿਵਹਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਹੈ ਅਤੇ ਯੂਰਪ ਤੇ ਅਮਰੀਕੀ ਦੇਸ਼ਾਂ ਵਿੱਚ ਪ੍ਰਤੀਦਿਨ ਕੋਰੋਨਾ ਦੇ ਵਧਦੇ ਅਧਿਕ ਮਾਮਲਿਆਂ ਦੇ ਮੱਦੇਨਜ਼ਰ ਇਹ ਕਾਫ਼ੀ ਮਹੱਤਵਪੂਰਨ ਹੋ ਜਾਂਦਾ ਹੈ।
 
ਕੋਰੋਨਾ ਤੋਂ ਪ੍ਰਤੀ ਦਿਨ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਜਿੱਥੇ, 29,163 ਨਵੇਂ ਮਾਮਲੇ ਦਰਜ ਕੀਤੇ ਗਏ, ਉੱਥੇ ਹੀ ਇਸੇ ਮਿਆਦ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ  40,791 ਦਰਜ ਕੀਤੀ ਗਈ।
 

 
ਸਰਕਾਰ ਨੇ ਪੂਰੇ ਦੇਸ਼ ਵਿੱਚ ਕੋਰੋਨਾ ਜਾਂਚ ਦਾ ਉੱਚ ਪੱਧਰ ਲਗਾਤਾਰ ਬਰਕਰਾਰ ਰੱਖਿਆ ਹੈ ਅਤੇ ਅੱਜ ਤੱਕ ਕੋਰੋਨਾ ਦੇ ਕੁੱਲ 12,65,42,907 ਟੈਸਟ ਕੀਤੇ ਜਾ ਚੁੱਕੇ ਹਨ ਅਤੇ ਇਸ ਨੂੰ ਮਿਲਾ ਕੇ ਕੋਰੋਨਾ ਮਾਮਲਿਆਂ ਦੀ ਕੁੱਲ ਸਾਰੀ ਪਾਜ਼ਿਟਿਵਿਟੀ ਦਰ ਘਟ ਕੇ 7.01% ਹੋ ਗਈ ਹੈ।
 

 
ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਮਾਮਲੇ (ਐਕਟਿਵ ਕੇਸ ਲੋਡ) ਇਸ ਸਮੇਂ 4,53,401 ਹਨ, ਜੋ ਕੁੱਲ ਮਾਮਲਿਆਂ ਦਾ ਸਿਰਫ਼ 5.11% ਹਨ। 
 
ਦੇਸ਼ ਵਿੱਚ ਹੁਣ ਤੱਕ ਕੋਰੋਨਾ ਤੋਂ 82,90,370 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਅੱਜ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਰਿਕਵਰੀ ਦਰ ਵਧ ਕੇ 93.42% ਹੋ ਗਈ ਹੈ ।
 
ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਤੋਂ ਜਿਤਨੇ ਮਰੀਜ਼ ਠੀਕ ਹੋਏ ਹਨ, ਉਨ੍ਹਾਂ ਵਿੱਚੋਂ 72.87% ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ।
 
ਕੇਰਲ ਵਿੱਚ ਸਭ ਤੋਂ ਅਧਿਕ ਲੋਕ ਠੀਕ ਹੋਏ ਹਨ, ਜਿੱਥੇ 6,567 ਪੁਸ਼ਟ ਮਾਮਲੇ ਹੁਣ ਨੈਗੇਟਿਵ ਪਾਏ ਗਏ ਹਨ। 
 
ਇਸ ਦੇ ਬਾਅਦ ਪੱਛਮ ਬੰਗਾਲ ਵਿੱਚ 4376 ਮਰੀਜ਼ ਪ੍ਰਤੀ ਦਿਨ ਠੀਕ ਹੋਏ ਹਨ ਅਤੇ ਦਿੱਲੀ ਵਿੱਚ ਇਹ ਅੰਕੜਾ 3560 ਹੈ।
 

 
ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚੋਂ 75.14% ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ।
 
ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਸੀ,  ਲੇਕਿਨ ਕੱਲ੍ਹ ਕੇਵਲ 3,797 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਪੱਛਮ ਬੰਗਾਲ ਵਿੱਚ 3012 ਮਾਮਲੇ ਸਾਹਮਣੇ ਆਏ ਸਨ। ਕੇਰਲ ਵਿੱਚ ਕੋਰੋਨਾ  ਦੇ 2,710 ਨਵੇਂ ਮਾਮਲੇ ਦਰਜ ਕੀਤੇ ਗਏ।
 

 
ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿੱਚ 449 ਲੋਕਾਂ ਦੀ ਮੌਤ ਹੋਈ ਹੈ ਅਤੇ ਇਨ੍ਹਾਂ ਵਿੱਚੋਂ 78.40% ਮਾਮਲੇ ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ।
 
ਮੌਤਾਂ ਦੇ ਨਵੇਂ ਮਾਮਲਿਆਂ ਵਿੱਚ ਦਿੱਲੀ ਵਿੱਚ ਇਹ ਅੰਕੜਾ 22.76% ਹੈ, ਜਿੱਥੇ 99 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਮਹਾਰਾਸ਼ਟਰ ਵਿੱਚ 60 ਅਤੇ ਪੱਛਮ ਬੰਗਾਲ ਵਿੱਚ 53 ਮਰੀਜ਼ਾਂ ਦੀ ਮੌਤ ਹੋਈ ਹੈ।
 

                                                                                                                                        
****
 
ਐੱਮਵੀ
                
                
                
                
                
                (Release ID: 1673424)
                Visitor Counter : 300
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            हिन्दी 
                    
                        ,
                    
                        
                        
                            Marathi 
                    
                        ,
                    
                        
                        
                            Assamese 
                    
                        ,
                    
                        
                        
                            Manipuri 
                    
                        ,
                    
                        
                        
                            Bengali 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Malayalam