ਪ੍ਰਧਾਨ ਮੰਤਰੀ ਦਫਤਰ

ਜਾਮਨਗਰ ਅਤੇ ਜੈਪੁਰ ਵਿਖੇ ਭਵਿੱਖ ਲਈ ਤਿਆਰ ਦੋ ਆਯੁਰਵੇਦ ਸੰਸਥਾਵਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 13 NOV 2020 1:00PM by PIB Chandigarh

ਨਮਸਕਾਰ !

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਸ਼੍ਰੀਪਾਦ ਨਾਇਕ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਵਿਜੈ ਭਾਈ ਰੁਪਾਣੀ ਜੀਰਾਜਸਥਾਨ ਦੇ ਗਵਰਨਰ ਸ਼੍ਰੀਮਾਨ ਕਲਰਾਜ ਜੀ, ਗੁਜਰਾਤ ਦੇ ਗਵਰਨਰ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ, ਹੋਰ ਸਾਰੇ ਮੰਤਰੀਗਣ ਸੰਸਦਗਣ, ਵਿਧਾਇਕਗਣ, ਆਯੁਰਵੇਦ ਨਾਲ ਜੁੜੇ ਸਾਰੇ ਵਿਦਵਾਨਜਨ, ਦੇਵੀਓ ਅਤੇ ਸੱਜਣੋਂ !

ਆਪ ਸਭ ਨੂੰ ਧਨਤੇਰਸ, ਭਗਵਾਨ ਧਨਵੰਤਰੀ ਦੀ ਜਯੰਤੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ । ਧਨਵੰਤਰੀ ਜੀ ਆਰੋਗਯ ਦੇ ਦੇਵਤਾ ਮੰਨੇ ਜਾਂਦੇ ਹਨ ਅਤੇ ਆਯੁਰਵੇਦ ਦੀ ਰਚਨਾ ਵੀ ਉਨ੍ਹਾਂ ਦੇ ਅਸ਼ੀਰਵਾਦ ਨਾਲ ਹੋਈ ਹੈ। ਅੱਜ ਦੇ ਇਸ ਪਾਵਨ ਦਿਨ, ਆਯੁਰਵੇਦ ਦਿਵਸ ’ਤੇਭਗਵਾਨ ਧਨਵੰਤਰੀ ਨੂੰ ਪੂਰੀ ਮਾਨਵ ਜਾਤੀ ਦੀ ਪ੍ਰਾਰਥਨਾ ਹੈ ਕਿ ਉਹ ਭਾਰਤ ਸਮੇਤ ਪੂਰੀ ਦੁਨੀਆ ਨੂੰ ਆਰੋਗਯ ਦੀ ਅਸੀਸ ਦੇਣ

ਸਾਥੀਓ,

ਇਸ ਵਾਰ ਦਾ ਆਯੁਰਵੇਦ ਦਿਵਸ ਗੁਜਰਾਤ ਅਤੇ ਰਾਜਸਥਾਨ ਦੇ ਲਈ ਵਿਸ਼ੇਸ਼ ਹੈ, ਸਾਡੇ ਯੁਵਾ ਸਾਥੀਆਂ ਦੇ ਲਈ ਵੀ ਵਿਸ਼ੇਸ਼ ਹੈ। ਅੱਜ ਗੁਜਰਾਤ ਦੇ ਜਾਮਨਗਰ ਵਿੱਚ Institute of Teaching and Research in Ayurveda ਨੂੰ Institute of National Importance ਦੇ ਰੂਪ ਵਿੱਚ ਮਾਨਤਾ ਮਿਲੀ ਹੈ। ਇਸੇ ਤਰ੍ਹਾਂ ਜੈਪੁਰ ਦੇ ਰਾਸ਼ਟਰੀ ਆਯੁਰਵੇਦ ਸੰਸਥਾਨ ਨੂੰ ਵੀ ਡੀਮਡ ਯੂਨੀਵਰਸਿਟੀ ਦੇ ਰੂਪ ਵਿੱਚ ਅੱਜ ਲੋਕ-ਅਰਪਿਤ ਕੀਤਾ ਗਿਆ ਹੈ। ਆਯੁਰਵੇਦ ਵਿੱਚ ਉੱਚ ਸਿੱਖਿਆ, ਰਿਸਰਚ ਅਤੇ ਸਕਿੱਲ ਡਿਵੈਲਪਮੈਂਟ ਨਾਲ ਜੁੜੇ ਇਨ੍ਹਾਂ ਬਿਹਤਰੀਨ ਸੰਸਥਾਨਾਂ ਦੇ ਲਈ ਰਾਜਸਥਾਨ-ਗੁਜਰਾਤ ਦੇ ਨਾਲ ਹੀ ਪੂਰੇ ਦੇਸ਼ ਨੂੰ ਬਹੁਤ-ਬਹੁਤ ਵਧਾਈ ।

ਸਾਥੀਓ,

ਆਯੁਰਵੇਦ, ਭਾਰਤ ਦੀ ਇੱਕ ਵਿਰਾਸਤ ਹੈ ਜਿਸ ਦੇ ਵਿਸਤਾਰ ਵਿੱਚ ਪੂਰੀ ਮਾਨਵਤਾ ਦੀ ਭਲਾਈ ਹੈਇਹ ਦੇਖ ਕੇ ਕਿਸ ਭਾਰਤੀ ਨੂੰ ਖੁਸ਼ੀ ਨਹੀਂ ਹੋਵੇਗੀ ਕਿ ਸਾਡਾ ਪਰੰਪਰਾਗਤ ਗਿਆਨ, ਹੁਣ ਹੋਰ ਦੇਸ਼ਾਂ ਨੂੰ ਵੀ ਸਮ੍ਰਿੱਧ ਕਰ ਰਿਹਾ ਹੈ। ਅੱਜ ਬ੍ਰਾਜ਼ੀਲ ਦੀ ਰਾਸ਼ਟਰੀ ਨੀਤੀ ਵਿੱਚ ਆਯੁਰਵੇਦ ਸ਼ਾਮਲ ਹੈਭਾਰਤ-ਅਮਰੀਕਾ ਸਬੰਧ ਹੋਣ, ਭਾਰਤ-ਜਰਮਨੀ ਰਿਸ਼ਤੇ ਹੋਣ, ਆਯੁਸ਼ ਅਤੇ ਭਾਰਤੀ ਪਰੰਪਰਾਗਤ ਚਿਕਿਤਸਾ ਪੱਧਤੀ ਨਾਲ ਜੁੜਿਆ ਸਹਿਯੋਗ ਲਗਾਤਾਰ ਵਧ ਰਿਹਾ ਹੈ।

ਇਹ ਵੀ ਹਰੇਕ ਭਾਰਤੀ ਲਈ ਬਹੁਤ ਮਾਣ ਦੀ ਗੱਲ ਹੈ ਕਿ WHO ਨੇ ਅਤੇ ਹੁਣੇ WHO ਦੇ ਮੁਖੀ ਅਤੇ ਮੇਰੇ ਮਿੱਤਰ ਉਨ੍ਹਾਂ ਨੇ ਇੱਕ ਬਹੁਤ ਮਹੱਤਵਪੂਰਨ ਐਲਾਨ ਕੀਤਾ ਹੈ, WHO ਨੇ Global Centre for Traditional medicine ਇਸ ਦੀ ਸਥਾਪਨਾ ਲਈ ਦੁਨੀਆ ਵਿੱਚੋਂ ਭਾਰਤ ਨੂੰ ਚੁਣਿਆ ਹੈ ਅਤੇ ਹੁਣ ਭਾਰਤ ਵਿੱਚੋਂ ਦੁਨੀਆ ਦੇ ਲਈ ਇਸ ਦਿਸ਼ਾ ਵਿੱਚ ਕੰਮ ਹੋਵੇਗਾ ।

ਭਾਰਤ ਨੂੰ ਇਹ ਵੱਡੀ ਜ਼ਿੰਮੇਦਾਰੀ ਸੌਂਪਣ ਦੇ ਲਈ ਮੈਂ World Health Organization ਦਾ, ਵਿਸ਼ੇਸ਼ ਰੂਪ ਨਾਲ WHO ਦੇ ਡਾਇਰੈਕਟਰ ਜਨਰਲ ਮੇਰੇ ਮਿੱਤਰ ਡਾਕਟਰ ਟੈਡ੍ਰੋਸ ਦਾ ਵੀ ਦਿਲੋਂ ਆਭਾਰ ਵਿਅਕਤ ਕਰਦਾ ਹਾਂ । ਮੈਨੂੰ ਵਿਸ਼ਵਾਸ ਹੈ ਕਿ ਜਿਸ ਪ੍ਰਕਾਰ ਭਾਰਤ Pharmacy of the world ਇਸ ਰੂਪ ਵਿੱਚ ਉੱਭਰਿਆ ਹੈ, ਉਸੇ ਪ੍ਰਕਾਰ ਪਰੰਪਰਾਗਤ ਚਿਕਿਤਸਾ ਦਾ ਇਹ Center ਵੀ Global Wellness ਦਾ ਸੈਂਟਰ ਬਣੇਗਾ । ਇਹ ਸੈਂਟਰ ਦੁਨੀਆ ਭਰ ਦੀਆਂ Traditional medicines ਦੇ ਵਿਕਾਸ ਅਤੇ ਉਨ੍ਹਾਂ ਨਾਲ ਜੁੜੀ ਰਿਸਰਚ ਨੂੰ ਨਵੀਆਂ ਬੁਲੰਦੀਆਂ ਦੇਣ ਵਾਲਾ ਸਾਬਤ ਹੋਵੇਗਾ ।

ਸਾਥੀਓ,

ਬਦਲਦੇ ਹੋਏ ਸਮੇਂ ਦੇ ਨਾਲ ਅੱਜ ਹਰ ਚੀਜ਼ Integrate ਹੋ ਰਹੀ ਹੈ। ਸਿਹਤ ਵੀ ਇਸ ਤੋਂ ਅਲੱਗ ਨਹੀਂ ਹੈ। ਇਸ ਸੋਚ ਦੇ ਨਾਲ ਦੇਸ਼ ਅੱਜ ਇਲਾਜ ਦੀਆਂ ਅਲੱਗ-ਅਲੱਗ ਪੱਧਤੀਆਂ ਦੇ Integration,  ਸਾਰਿਆਂ ਨੂੰ ਮਹੱਤਵ ਦੇਣ ਦੀ ਤਰਫ਼ ਇੱਕ ਦੇ ਬਾਅਦ ਇੱਕ ਕਦਮ ਉਠਾ ਰਿਹਾ ਹੈ। ਇਸ ਸੋਚ ਨੇ ਆਯੁਸ਼ ਨੂੰ, ਆਯੁਰਵੇਦ ਨੂੰ ਦੇਸ਼ ਦੀ ਆਰੋਗਯ ਨੀਤੀ - Health Policy ਦਾ ਪ੍ਰਮੁੱਖ ਹਿੱਸਾ ਬਣਾਇਆ ਹੈ। ਅੱਜ ਅਸੀਂ ਸਿਹਤ ਦੇ ਆਪਣੇ ਪਰੰਪਰਾਗਤ ਖਜ਼ਾਨੇ ਨੂੰ ਸਿਰਫ਼ ਇੱਕ ਵਿਕਲਪ ਨਹੀਂ ਬਲਕਿ ਦੇਸ਼ ਦੇ ਆਰੋਗਯ ਦਾ ਵੱਡਾ ਅਧਾਰ ਬਣਾ ਰਹੇ ਹਨ

ਸਾਥੀਓ,

ਇਹ ਹਮੇਸ਼ਾ ਤੋਂ ਇੱਕ ਸਥਾਪਿਤ ਸੱਚ ਰਿਹਾ ਹੈ ਕਿ ਭਾਰਤ ਦੇ ਪਾਸ ਆਰੋਗਯ ਨਾਲ ਜੁੜੀ ਕਿਤਨੀ ਵੱਡੀ ਵਿਰਾਸਤ ਹੈ। ਲੇਕਿਨ ਇਹ ਵੀ ਉਤਨਾ ਹੀ ਸਹੀ ਹੈ ਕਿ ਇਹ ਗਿਆਨ ਜ਼ਿਆਦਾਤਰ ਕਿਤਾਬਾਂ ਵਿੱਚ, ਸ਼ਾਸਤਰਾਂ ਵਿੱਚ ਰਿਹਾ ਹੈ ਅਤੇ ਥੋੜ੍ਹਾ-ਬਹੁਤ ਦਾਦੀ-ਨਾਨੀ ਦੇ ਨੁਸਖਿਆਂ ਵਿੱਚ ਰਿਹਾ ਹੈ।  ਇਸ ਗਿਆਨ ਨੂੰ ਆਧੁਨਿਕ ਜ਼ਰੂਰਤਾਂ ਦੇ ਅਨੁਸਾਰ ਵਿਕਸਿਤ ਕੀਤਾ ਜਾਣਾ ਇਹ ਬਹੁਤ ਜ਼ਰੂਰੀ ਹੈ।  ਇਸ ਲਈ, ਦੇਸ਼ ਵਿੱਚ ਹੁਣ ਪਹਿਲੀ ਵਾਰ ਸਾਡਾ ਪੁਰਾਤਨ ਚਿਕਿਤਸਾ ਵਾਲਾ ਗਿਆਨ ਜੋ ਹੈ ਉਸ ਗਿਆਨ-ਵਿਗਿਆਨ ਨੂੰ 21ਵੀਂ ਸਦੀ ਦੇ ਆਧੁਨਿਕ ਵਿਗਿਆਨ ਤੋਂ ਮਿਲੀ ਜਾਣਕਾਰੀ ਦੇ ਨਾਲ ਵੀ ਉਸ ਨੂੰ ਜੋੜਿਆ ਜਾ ਰਿਹਾ ਹੈ, integrate ਕੀਤਾ ਜਾ ਰਿਹਾ ਹੈ, ਨਵੀਂ ਰਿਸਰਚ ਕੀਤੀ ਜਾ ਰਹੀ ਹੈ

ਤਿੰਨ ਸਾਲ ਪਹਿਲਾਂ ਹੀ ਸਾਡੇ ਇੱਥੇ ਅਖਿਲ ਭਾਰਤੀ ਆਯੁਰਵੇਦਿਕ ਸੰਸਥਾਨ ਦੀ ਸਥਾਪਨਾ ਕੀਤੀ ਗਈ ਸੀ । ਲੇਹ ਵਿੱਚ ਸੋਵਾ-ਰਿਗਪਾ ਨਾਲ ਜੁੜੀ ਰਿਸਰਚ ਅਤੇ ਦੂਸਰੇ ਅਧਿਐਨ ਦੇ ਲਈ ਰਾਸ਼ਟਰੀ ਸੋਵਾ ਰਿਗਪਾ ਸੰਸਥਾਨ ਵਿਕਸਿਤ ਕਰਨ ਦਾ ਕੰਮ ਜਾਰੀ ਹੈ। ਅੱਜ ਗੁਜਰਾਤ ਅਤੇ ਰਾਜਸਥਾਨ  ਦੇ ਜਿਨ੍ਹਾਂ ਦੋ ਸੰਸਥਾਨਾਂ ਨੂੰ ਅੱਪਗ੍ਰੇਡ ਕੀਤਾ ਗਿਆ ਹੈ, ਉਹ ਵੀ ਇਸੇ ਸਿਲਸਿਲੇ ਦਾ ਵਿਸਤਾਰ ਹੈ।

ਭਾਈਓ ਅਤੇ ਭੈਣੋਂ ,

ਕਹਿੰਦੇ ਹਨ ਜਦ ਕੱਦ ਵਧਦਾ ਹੈ ਤਾਂ ਫਰਜ਼ ਵੀ ਵਧਦਾ ਹੈਅੱਜ ਜਦੋਂ ਇਨ੍ਹਾਂ ਦੋ ਮਹੱਤਵਪੂਰਨ ਸੰਸਥਾਨਾਂ ਦਾ ਕੱਦ ਵਧਿਆ ਹੈਤਾਂ ਮੇਰੀ ਇੱਕ ਤਾਕੀਦ ਵੀ ਹੈ।  ਦੇਸ਼  ਦੇ ਪ੍ਰੀਮੀਅਮ ਆਯੁਰਵੇਦਿਕ ਸੰਸਥਾਨ ਹੋਣ ਦੇ ਕਾਰਨ ਹੁਣ ਤੁਸੀਂ ਅਤੇ ਤੁਸੀਂ ਸਭ ਤੇ ਅਜਿਹੇ ਪਾਠਕ੍ਰਮ ਤਿਆਰ ਕਰਨ ਦੀ ਜ਼ਿੰਮੇਦਾਰੀ ਹੈ ਜੋ International Practices  ਦੇ ਅਨੁਕੂਲ ਅਤੇ ਵਿਗਿਆਨਕ ਮਿਆਰਾਂ ਦੇ ਅਨੁਰੂਪ ਹੋਣ।  ਮੈਂ ਸਿੱਖਿਆ ਮੰਤਰਾਲੇ ਅਤੇ UGC ਨੂੰ ਵੀ ਤਾਕੀਦ ਨਾਲ ਕਹਾਂਗਾ ਕਿ ਆਯੁਰ - ਭੌਤਿਕੀ ਅਤੇ ਆਯੁਰ - ਰਸਾਇਣ ਸ਼ਾਸਤਰ ਜਿਹੇ ਵਿਸ਼ਿਆਂ ਨੂੰ ਲੈ ਕੇ ਨਵੀਆਂ ਸੰਭਾਵਨਾਵਾਂ ਦੇ ਨਾਲ ਕੰਮ ਕੀਤਾ ਜਾਵੇ ।  ਇਸ ਨਾਲ ਰਿਸਰਚ ਨੂੰ ਜ਼ਿਆਦਾ ਤੋਂ ਜ਼ਿਆਦਾ ਹੁਲਾਰਾ ਦੇਣ ਲਈ Integrated Doctoral ਅਤੇ Post Doctoral Curriculum ਬਣਾਉਣ ਦੇ ਲਈ ਕੰਮ ਕੀਤਾ ਜਾ ਸਕਦਾ ਹੈ।  ਅੱਜ ਮੇਰੇ ਦੇਸ਼ ਦੇ ਪ੍ਰਾਈਵੇਟ ਸੈਕਟਰ ਸਾਡੇ ਸਟਾਰਟ ਅੱਪਸ ਨੂੰ ਉਨ੍ਹਾਂ ਨੂੰ ਵੀ ਇੱਕ ਵਿਸ਼ੇਸ਼ ਤਾਕੀਦ ਹੈ ਦੇਸ਼  ਦੇ ਪ੍ਰਾਈਵੇਟ ਸੈਕਟਰਨਵੇਂ ਸਟਾਰਟ ਅੱਪਸ ਨੂੰ ਆਯੁਰਵੇਦ ਦੀ ਗਲੋਬਲ ਡਿਮਾਂਡ ਨੂੰ ਸਟਡੀ ਕਰਨਾ ਚਾਹੀਦਾ ਹੈ ਅਤੇ ਇਸ ਸੈਕਟਰ ਵਿੱਚ ਹੋਣ ਵਾਲੀ ਗ੍ਰੋਥ ਵਿੱਚ ਆਪਣੀ ਹਿੱਸੇਦਾਰੀ ਸੁਨਿਸ਼ਚਿਤ ਕਰਨੀ ਚਾਹੀਦੀ ਹੈ। ਆਯੁਰਵੇਦ ਦੀ ਲੋਕਲ ਸ਼ਕਤੀ ਲਈ ਤੁਹਾਨੂੰ ਦੁਨੀਆ ਭਰ ਵਿੱਚ ਵੋਕਲ ਹੋਣਾ ਹੈ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸਾਂਝੇ ਯਤਨਾਂ ਨਾਲ ਆਯੁਸ਼ ਹੀ ਨਹੀਂ ਬਲਕਿ ਆਰੋਗਯ ਦਾ ਸਾਡਾ ਪੂਰਾ ਸਿਸਟਮ ਇੱਕ ਵੱਡੇ ਬਦਲਾਅ ਦਾ ਸਾਖੀ ਬਣੇਗਾ

ਸਾਥੀਓ ,

ਤੁਸੀਂ ਭਲੀ ਭਾਂਤ ਇਹ ਵੀ ਜਾਣਦੇ ਹੋ ਕਿ ਇਸ ਸਾਲ ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਦੋ ਇਤਿਹਾਸਿਕ ਆਯੋਗ (ਕਮਿਸ਼ਨ) ਵੀ ਬਣਾਏ ਗਏ ਹਨ।  ਪਹਿਲਾ -  National Commission for Indian System of Medicine ਅਤੇ ਦੂਸਰਾ National Commission for Homoeopathy ਇਹੀ ਨਹੀਂਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਭਾਰਤ ਦੀ ਮੈਡੀਕਲ ਐਜੂਕੇਸ਼ਨ ਵਿੱਚ Integration ਦੀ ਅਪ੍ਰੋਚ ਨੂੰ ਪ੍ਰੋਤਸਾਹਿਤ ਕੀਤਾ ਗਿਆ ਹੈ।  ਇਸ ਪਾਲਿਸੀ ਦੀ ਭਾਵਨਾ ਹੈ ਕਿ ਐਲੋਪੈਥਿਕ Education ਵਿੱਚ ਆਯੁਰਵੇਦ ਦੀ ਬੇਸਿਕ ਜਾਣਕਾਰੀ ਜ਼ਰੂਰੀ ਹੋਵੇ ਅਤੇ ਆਯੁਰਵੇਦਿਕ ਐਜੂਕੇਸ਼ਨ ਵਿੱਚ ਐਲੋਪੈਥਿਕ Practices ਦੀ ਮੂਲ ਜਾਣਕਾਰੀ ਜ਼ਰੂਰੀ ਹੋਵੇ।  ਇਹ ਕਦਮ ਆਯੁਸ਼ ਅਤੇ ਭਾਰਤੀ ਪਰੰਪਰਾਗਤ ਚਿਕਿਤਸਾ ਪੱਧਤੀ ਨਾਲ ਜੁੜੀ ਸਿੱਖਿਆ ਅਤੇ ਰਿਸਰਚ ਨੂੰ ਹੋਰ ਮਜ਼ਬੂਤ ਬਣਾਉਣਗੇ ।

 

 

ਸਾਥੀਓ ,

21ਵੀਂ ਸਦੀ ਦਾ ਭਾਰਤ ਹੁਣ ਟੁਕੜਿਆਂ ਵਿੱਚ ਨਹੀਂ, ਹੋਲਿਸਟਿਕ ਤਰੀਕੇ ਨਾਲ ਸੋਚਦਾ ਹੈਹੈਲਥ ਨਾਲ ਜੁੜੀਆਂ ਚੁਣੌਤੀਆਂ ਨੂੰ ਵੀ ਹੁਣ ਹੋਲਿਸਟਿਕ approach ਦੇ ਨਾਲ ਉਸੇ ਤਰੀਕੇ ਨਾਲ ਹੀ ਸੁਲਝਾਇਆ ਜਾ ਰਿਹਾ ਹੈ।  ਅੱਜ ਦੇਸ਼ ਵਿੱਚ ਸਸਤੇ ਅਤੇ ਪ੍ਰਭਾਵੀ ਇਲਾਜ ਦੇ ਨਾਲ - ਨਾਲ Preventive Healthcare ਤੇ,  Wellness ‘ਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ।  ਆਚਾਰੀਆ ਚਰਕ ਨੇ ਵੀ ਕਿਹਾ ਹੈ -  ਸਵਸਥਯ ਸਵਾਸਥਯ ਰਕਸ਼ਣੰ, ਆਤੁਰਸਯ ਵਿਕਾਰ ਪ੍ਰਸ਼ਮਨੰ ਚ! (स्वस्थस्य स्वास्थ्य रक्षणं, आतुरस्य विकार प्रशमनं !)  ਯਾਨੀ ਸੁਅਸਥ ਵਿਅਕਤੀ ਦੀ ਸਿਹਤ ਦੀ ਰੱਖਿਆ ਕਰਨਾ ਅਤੇ ਰੋਗੀ ਨੂੰ ਰੋਗਮੁਕ‍ਤ ਕਰਨਾਇਹ ਆਯੁਰਵੇਦ  ਦੇ ਉਦੇਸ਼ ਹਨ ।  ਸੁਅਸਥ ਵਿਅਕਤੀਸੁਅਸਥ ਹੀ ਰਹੇ ਇਸੇ ਸੋਚ ਦੇ ਨਾਲ ਅਜਿਹੇ ਹਰ ਕਦਮ  ਉਠਾਏ ਜਾ ਰਹੇ ਹਨ ਜਿਸ ਨਾਲ ਬਿਮਾਰ ਕਰਨ ਵਾਲੀਆਂ ਸਥਿਤੀਆਂ ਦੂਰ ਹੋਣਇੱਕ ਤਰਫ ਸਾਫ - ਸਫਾਈਸਵੱਛਤਾ ਸ਼ੌਚਾਲਯ ਸਾਫ ਪਾਣੀ ਧੂੰਆਂਮੁਕ‍ਤ ਰਸੋਈਪੋਸ਼ਣ ਇਨ੍ਹਾਂ ਸਾਰਿਆਂ ਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਉੱਥੇ ਹੀ ਡੇਢ ਲੱਖ Health ਅਤੇ Wellness Centers ਹਿੰਦੁਸਤਾਨ ਦੇ ਕੋਨੇ - ਕੋਨੇ ਵਿੱਚ ਤਿਆਰ ਕੀਤੇ ਜਾ ਰਹੇ ਹਨ।  ਇਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸਾਢੇ 12 ਹਜ਼ਾਰ ਤੋਂ ਜ਼ਿਆਦਾ ਆਯੁਸ਼ Wellness Centers ਪੂਰੀ ਤਰ੍ਹਾਂ ਆਯੁਰਵੇਦ ਨੂੰ ਸਮਰਪਿਤ ਹਨ ਆਯੁਰਵੇਦ ਨਾਲ ਜੁੜੇ ਬਣ ਰਹੇ ਹਨ ।

 

ਸਾਥੀਓ ,

Wellness ਦਾ ਇਹ ਭਾਰਤੀ ਦਰਸ਼ਨ ਅੱਜ ਪੂਰੀ ਦੁਨੀਆ ਨੂੰ ਆਕਰਸ਼ਿਤ ਕਰ ਰਿਹਾ ਹੈ।  ਕੋਰੋਨਾ  ਦੇ ਇਸ ਮੁਸ਼ਕਿਲ ਸਮੇਂ ਨੇ ਫਿਰ ਦਿਖਾਇਆ ਹੈ ਕਿ Health and Wellness ਨਾਲ ਜੁੜੀ ਭਾਰਤ ਦੀ ਇਹ ਪਰੰਪਰਾਗਤ ਵਿੱਦਿਆ ਕਿਤਨੀ ਕਾਰਗਰ ਹੈਜਦੋਂ ਕੋਰੋਨਾ ਨਾਲ ਮੁਕਾਬਲੇ ਦੇ ਲਈ ਕੋਈ ਪ੍ਰਭਾਵੀ ਤਰੀਕਾ ਨਹੀਂ ਸੀਤਾਂ ਭਾਰਤ ਦੇ ਘਰ - ਘਰ ਵਿੱਚ ਹਲਦੀਦੁੱਧ ਅਤੇ ਕਾੜ੍ਹਾ ਜਿਹੇ ਅਨੇਕ Immunity Booster ਉਪਾਅ ਬਹੁਤ ਕੰਮ ਆਏ ।  ਇਤਨੀ ਵੱਡੀ ਜਨਸੰਖਿਆਇਤਨੀ ਘਣੀ ਆਬਾਦੀ ਅਤੇ ਅਜਿਹਾ ਸਾਡਾ ਦੇਸ਼ ਅਗਰ ਅੱਜ ਸੰਭਲ਼ੀ ਹੋਈ ਸਥਿਤੀ ਵਿੱਚ ਹੈ ਤਾਂ ਉਸ ਵਿੱਚ ਸਾਡੀ ਇਸ ਪਰੰਪਰਾ ਦੀ ਵੀ ਅਹਿਮ ਭੂਮਿਕਾ ਰਹੀ ਹੈ

ਸਾਥੀਓ,

ਕੋਰੋਨਾ ਕਾਲ ਵਿੱਚ ਪੂਰੀ ਦੁਨੀਆ ਵਿੱਚ ਆਯੁਰਵੇਦਿਕ ਪ੍ਰੋਡਕਟਸ ਦੀ ਮੰਗ ਤੇਜ਼ੀ ਨਾਲ ਵਧੀ ਹੈਬੀਤੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਸਤੰਬਰ ਵਿੱਚ ਆਯੁਰਵੇਦਿਕ ਉਤਪਾਦਾਂ ਦਾ ਨਿਰਯਾਤ ਲਗਭਗ ਡੇਢ  ਗੁਣਾਕਰੀਬ-ਕਰੀਬ 45 ਪ੍ਰਤੀਸ਼ਤ ਵਧਿਆ ਹੈ। ਇਹੀ ਨਹੀਂ ਮਸਾਲਿਆਂ  ਦੇ ਨਿਰਯਾਤ ਵਿੱਚ ਵੀ ਕਾਫੀ ਵਾਧਾ ਦਰਜ ਕੀਤਾ ਗਿਆ ਹੈ ।  ਹਲਦੀ, ਅਦਰਕ ਅਜਿਹੀਆਂ ਚੀਜ਼ਾਂ ਜੋ immunity booster ਮੰਨੀਆਂ ਜਾਂਦੀਆਂ ਹਨ ਉਨ੍ਹਾਂ ਦਾ ਨਿਰਯਾਤ ਅਚਾਨਕ ਇਸ ਤਰ੍ਹਾਂ ਵਧਣਾ ਇਹ ਦਿਖਾਉਂਦਾ ਹੈ ਕਿ ਦੁਨੀਆ ਵਿੱਚ ਆਯੁਰਵੇਦਿਕ ਸਮਾਧਾਨਾਂ ਅਤੇ ਭਾਰਤੀ ਮਸਾਲਿਆਂ ‘ਤੇ ਵਿਸ਼ਵਾਸ ਕਿਤਨਾ ਵਧ ਰਿਹਾ ਹੈ।  ਹੁਣ ਤਾਂ ਕਈ ਦੇਸ਼ਾਂ ਵਿੱਚ ਹਲਦੀ ਨਾਲ ਜੁੜੇ ਵਿਸ਼ੇਸ਼ ਪੇਅ ਪਦਾਰਥਾਂ ਦਾ ਵੀ ਪ੍ਰਚਲਨ ਵਧ ਰਿਹਾ ਹੈ।  ਅੱਜ ਦੁਨੀਆ  ਦੇ ਪ੍ਰਤਿਸ਼ਠਿਤ ਮੈਡੀਕਲ ਜਰਨਲਸ ਵੀ ਆਯੁਰਵੇਦ ਵਿੱਚ ਨਵੀਂ ਆਸ਼ਾ ਨਵੀਂ ਉਮੀਦ ਦੇਖ ਰਹੇ ਹਨ

ਸਾਥੀਓ,

ਕੋਰੋਨਾ ਦੇ ਇਸ ਕਾਲ ਵਿੱਚ ਸਾਡਾ ਫੋਕਸ ਸਿਰਫ ਆਯੁਰਵੇਦ ਦੇ ਉਪਯੋਗ ਤੱਕ ਹੀ ਸੀਮਿਤ ਨਹੀਂ ਰਿਹਾ। ਬਲਕਿ ਇਸ ਮੁਸ਼ਕਿਲ ਘੜੀ ਦਾ ਇਸਤੇਮਾਲ ਆਯੁਸ਼ ਨਾਲ ਜੁੜੀ ਰਿਸਰਚ ਨੂੰ ਦੇਸ਼ ਅਤੇ ਦੁਨੀਆ ਵਿੱਚ ਅੱਗੇ ਵਧਾਉਣ ਦੇ ਲਈ ਕੀਤਾ ਜਾ ਰਿਹਾ ਹੈ ।  ਅੱਜ ਇੱਕ ਤਰਫ ਭਾਰਤ ਜਿੱਥੇ ਵੈਕਸੀਨ ਦੀ ਟੈਸਟਿੰਗ ਕਰ ਰਿਹਾ ਹੈਉੱਥੇ ਹੀ ਦੂਸਰੀ ਤਰਫ ਕੋਵਿਡ ਖ਼ਿਲਾਫ਼ ਲੜਨ ਲਈ ਆਯੁਰਵੇਦਿਕ ਰਿਸਰਚ ਤੇ ਵੀ International Collaboration ਨੂੰ ਤੇਜ਼ੀ ਨਾਲ ਵਧਾ ਰਿਹਾ ਹੈ।  ਹੁਣੇ-ਹੁਣੇ, ਸਾਡੇ ਸਾਥੀ ਸ਼੍ਰੀਪਾਦ ਜੀ  ਨੇ ਦੱਸਿਆ ਕਿ ਇਸ ਸਮੇਂ ਸੌ ਤੋਂ ਜ਼ਿਆਦਾ ਸਥਾਨਾਂ ਤੇ ਰਿਸਰਚਸ ਚਲ ਰਹੀਆਂ ਹਨ ।  ਇੱਥੇ ਦਿੱਲੀ ਵਿੱਚ ਹੀ ਅਖਿਲ ਭਾਰਤੀ ਆਯੁਰਵੇਦ ਸੰਸਥਾਨ ਨੇਜਿਵੇਂ ਹੁਣੇ ਤੁਹਾਨੂੰ ਵਿਸਤਾਰ ਨਾਲ ਦੱਸਿਆ ਗਿਆਦਿੱਲੀ ਪੁਲਿਸ ਦੇ 80 ਹਜ਼ਾਰ ਜਵਾਨਾਂ ਤੇ Immunity ਨਾਲ ਜੁੜੀ ਰਿਸਰਚ ਕੀਤੀ ਹੈ।  ਇਹ ਦੁਨੀਆ ਦੀ ਸਭ ਤੋਂ ਵੱਡੀ Group Study ਹੋ ਸਕਦੀ ਹੈ ।  ਇਸ ਦੇ ਵੀ ਉਤਸਾਹਜਨਕ ਨਤੀਜੇ ਦੇਖਣ ਨੂੰ ਮਿਲੇ ਹਨ।  ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਅੰਤਰਰਾਸ਼ਟਰੀ ਪਰੀਖਣ ਵੀ ਸ਼ੁਰੂ ਕੀਤੇ ਜਾਣੇ ਹਨ

ਸਾਥੀਓ,

ਅੱਜ ਅਸੀਂ ਆਯੁਰਵੇਦਿਕ ਦਵਾਈਆਂ ਜੜੀਆਂ - ਬੂਟੀਆਂ  ਦੇ ਨਾਲ - ਨਾਲ ਇਮਿਊਨਿਟੀ ਨੂੰ ਵਧਾਉਣ ਵਾਲੇ Nutritious Foods ‘ਤੇ ਵੀ ਵਿਸ਼ੇਸ਼ ਬਲ ਦੇ ਰਹੇ ਹਾਂ ।  ਮੋਟੇ ਅਨਾਜ ਯਾਨੀ ਮਿਲੇਟਸ ਦਾ ਉਤਪਾਦਨ ਵਧਾਉਣ ਦੇ ਲਈ ਅੱਜ ਕਿਸਾਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।  ਇਹੀ ਨਹੀਂ ਗੰਗਾ ਜੀ   ਦੇ ਕੰਢੇ ਅਤੇ ਹਿਮਾਲਿਆਈ ਖੇਤਰਾਂ ਵਿੱਚ ਔਰਗੈਨਿਕ ਉਤਪਾਦਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।  ਆਯੁਰਵੇਦ ਨਾਲ ਜੁੜੇ ਹੋਏ ਪੇੜ-ਪੌਦੇ ਲਗਾਉਣ ਤੇ ਬਲ ਦਿੱਤਾ ਜਾ ਰਿਹਾ ਹੈਕੋਸ਼ਿਸ਼ ਇਹ ਹੈ ਕਿ ਦੁਨੀਆ ਦੀ Wellness ਵਿੱਚ ਭਾਰਤ ਜ਼ਿਆਦਾ ਤੋਂ ਜ਼ਿਆਦਾ ਕੰਟ੍ਰੀਬਿਊਟ ਕਰੇ ਸਾਡਾ Export ਵੀ ਵਧੇ ਅਤੇ ਸਾਡੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇ ।  ਆਯੁਸ਼ ਮੰਤਰਾਲਾ ਇਸ ਦੇ ਲਈ ਇੱਕ ਵਿਆਪਕ ਯੋਜਨਾ ਤੇ ਕੰਮ ਕਰ ਰਿਹਾ ਹੈ।  ਤੁਸੀਂ ਵੀ ਦੇਖਿਆ ਹੋਵੇਗਾ ਕਿ ਕੋਵਿਡ ਮਹਾਮਾਰੀ ਸ਼ੁਰੂ ਹੋਣ  ਦੇ ਬਾਅਦ ਆਯੁਰਵੇਦਿਕ ਜੜੀਆਂ - ਬੂਟੀਆਂ ਜਿਵੇਂ ਅਸ਼ਵਗੰਧਾ ਗਿਲੋਏ ਤੁਲਸੀ ਆਦਿ ਦੀਆਂ ਕੀਮਤਾਂ ਇਸ ਲਈ ਵਧੀਆਂ ਕਿਉਂਕਿ  ਮੰਗ ਵਧੀ ਲੋਕਾਂ ਦਾ ਵਿਸ਼ਵਾਸ ਵਧਿਆ ।  ਮੈਨੂੰ ਦੱਸਿਆ ਗਿਆ ਹੈ ਕਿ ਇਸ ਵਾਰ ਅਸ਼ਵਗੰਧਾ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਤੋਂ ਵੀ ਜ਼ਿਆਦਾ ਤੱਕ ਪਹੁੰਚੀ ਹੈ।  ਇਸ ਦਾ ਸਿੱਧਾ ਲਾਭ ਇਸ ਪੌਦੇ ਇਨ੍ਹਾਂ ਜੜੀਆਂ - ਬੂਟੀਆਂ ਦੀ ਖੇਤੀ ਕਰਨ ਵਾਲੇ ਸਾਡੇ ਕਿਸਾਨ ਪਰਿਵਾਰਾਂ  ਤੱਕ ਪਹੁੰਚਿਆ ਹੈ।  ਹਾਲਾਂਕਿ ਅਨੇਕ ਜੜੀਆਂ - ਬੂਟੀਆਂ ਹਨ ,  ਜਿਨ੍ਹਾਂ ਦੀ  ਉਪਯੋਗਤਾ  ਬਾਰੇ ਹਾਲੇ ਵੀ ਸਾਡੇ ਇੱਥੇ ਜਾਗਰੂਕਤਾ ਹੋਰ ਵਧਾਉਣ ਦੀ ਜ਼ਰੂਰਤ ਹੈ ।  ਅਜਿਹੇ ਲਗਭਗ 50 ਮੈਡੀਸਿਨਲ ਪੌਦੇ ਹਨਜਿਨ੍ਹਾਂ ਦੀ ਸਬਜ਼ੀਆਂ ਅਤੇ ਸਲਾਦ ਦੇ ਰੂਪ ਵਿੱਚ ਖੂਬ ਉਪਯੋਗਿਤਾ ਹੈ।  ਅਜਿਹੇ ਵਿੱਚ ਖੇਤੀਬਾੜੀ ਮੰਤਰਾਲਾ  ਹੋਵੇ ਆਯੁਸ਼ ਮੰਤਰਾਲਾ ਹੋਵੇ ਜਾਂ ਫਿਰ ਦੂਸਰੇ ਵਿਭਾਗ ਹੋਣ ਸਾਰਿਆਂ  ਦੇ ਸੰਯੁਕਤ ਪ੍ਰਯਤਨਾਂ ਨਾਲ ਇਸ ਖੇਤਰ ਵਿੱਚ ਵੱਡਾ ਪਰਿਵਰਤਨ ਆ ਸਕਦਾ ਹੈ।

ਸਾਥੀਓ,

ਆਯੁਰਵੇਦ ਨਾਲ ਜੁੜੇ ਇਸ ਪੂਰੇ ਈਕੋਸਿਸਟਮ ਦੇ ਵਿਕਾਸ ਵਿੱਚ ਦੇਸ਼ ਵਿੱਚ ਹੈਲਥ ਐਂਡ ਵੈੱਲਨੈੱਸ ਨਾਲ ਜੁੜੇ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ।  ਗੁਜਰਾਤ ਅਤੇ ਰਾਜਸਥਾਨ ਵਿੱਚ ਤਾਂ ਇਸ ਦੇ ਲਈ ਅਸੀਮ ਸੰਭਾਵਨਾਵਾਂ ਵੀ ਹਨ।  ਮੈਨੂੰ ਵਿਸ਼ਵਾਸ ਹੈ ਕਿ ਜਾਮਨਗਰ ਅਤੇ ਜੈਪੁਰ  ਦੇ ਇਹ ਦੋਵੇਂ ਸੰਸਥਾਨ ਇਸ ਦਿਸ਼ਾ ਵਿੱਚ ਵੀ ਲਾਭਕਾਰੀ ਸਿੱਧ ਹੋਣਗੇ।  ਇੱਕ ਵਾਰ ਫਿਰ ਤੋਂ ਆਪ ਸਭ ਨੂੰ ਬਹੁਤ - ਬਹੁਤ ਵਧਾਈ ।  ਅੱਜ ਛੋਟੀ ਦੀਵਾਲੀ ਹੈ ਕੱਲ੍ਹ ਬੜੀ ਦੀਵਾਲੀ ਹੈ ।  ਤੁਹਾਨੂੰ ਤੁਹਾਡੇ ਪਰਿਵਾਰ ਨੂੰ ਵੀ ਮੇਰੀ ਤਰਫ ਤੋਂ ਇਸ ਦੀਪਾਵਲੀ  ਦੇ ਪਾਵਨ ਪੁਰਬ ਦੀਆਂ ਅਨੇਕ - ਅਨੇਕ ਸ਼ੁਭਕਾਮਨਾਵਾਂ ਹਨ ।

ਬਹੁਤ-ਬਹੁਤ ਧੰਨਵਾਦ!!

*****

ਡੀਐੱਸ/ਐੱਸਐੱਚ/ਏਵੀ

 


(Release ID: 1672644) Visitor Counter : 211