ਟੈਕਸਟਾਈਲ ਮੰਤਰਾਲਾ

ਕੱਪੜਾ ਮੰਤਰਾਲੇ ਨੇ ‘#ਲੋਕਲ4ਦੀਵਾਲੀ’ ਮੁਹਿੰਮ ਸ਼ੁਰੂ ਕੀਤੀ

ਸਾਰਿਆਂ ਨੂੰ ਭਾਰਤੀ ਹੈਂਡੀਕਰਾਫਟ ਖਰੀਦਣ ਅਤੇ ਉਪਹਾਰ ਦੇ ਕੇ ਦੀਵਾਲੀ
ਮਨਾਉਣ ਦੀ ਅਪੀਲ

Posted On: 11 NOV 2020 1:15PM by PIB Chandigarh

ਹੈਂਡੀਕਰਾਫਟਸ ਭਾਰਤ ਦੀ ਉੱਤਮ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ ਅਤੇ ਇਹ ਦੇਸ਼ ਦੇ ਲੋਕਾਂ ਦੀ ਆਜੀਵਿਕਾ ਦਾ ਇੱਕ ਮਹੱਤਵਪੂਰਨ ਸਰੋਤ ਵੀ ਹੈ। ਇਹ ਖੇਤਰ ਮਹਿਲਾ ਸਸ਼ਕਤੀਕਰਨ ਦੇ ਨਜ਼ਰੀਏ ਤੋਂ ਵੀ ਕਾਫ਼ੀ ਅਹਿਮ ਹੈ ਕਿਉਂਕਿ ਸਾਰੇ ਹੈਂਡੀਕਰਾਫਟ ਕਾਰੀਗਰਾਂ ਅਤੇ ਸਬੰਧਿਤ ਵਰਕਸ ਦਾ 55 ਪ੍ਰਤੀਸ਼ਤ ਤੋਂ ਜ਼ਿਆਦਾ ਹਿੱਸਾ ਮਹਿਲਾਵਾਂ ਹਨ

ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ ਹੈ ਕਿ ਭਾਰਤੀ ਹੈਂਡੀਕਰਾਫਟਸ ਦੀ ਵਰਤੋਂ ਕਰਨੀ ਸਾਡਾ ਯਤਨ ਹੋਣਾ ਚਾਹੀਦਾ ਹੈ ਅਤੇ ਇਸ ਬਾਰੇ ਅਧਿਕ ਤੋਂ ਅਧਿਕ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।

ਕੱਪੜਾ ਮੰਤਰੀ ਨੇ ਸਾਰੇ ਲੋਕਾਂ ਨੂੰ ਕੀਤੀ ਗਈ ਇੱਕ ਅਪੀਲ ਵਿੱਚ ਕਿਹਾ ਹੈ:

 ‘ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 9 ਨਵੰਬਰ ਨੂੰ ਦਿੱਤੇ ਗਏ ਸੱਦੇ ਤੋਂ ਪ੍ਰੇਰਿਤ ਹੋ ਕੇ ਆਓ ਅਸੀਂ ਸਾਰੇ ਮਿਲ ਕੇ ਸਥਾਨਕ ਕੱਪੜਾ ਅਤੇ ਹੈਂਡੀਕਰਾਫਟ ਕਾਰੋਬਾਰ ਪ੍ਰਤੀ ਆਪਣਾ ਸਮਰਥਨ ਵਿਅਕਤ ਕਰੀਏਚਾਹੇ ਇਹ ਮਿੱਟੀ ਦੇ ਦੀਵੇ ਹੋਣ ਜਾਂ ਪਰਦੇ ਜਾਂ ਦੀਵਾਰਾਂ ‘ਤੇ ਲਟਕਾਉਣ ਦੀ ਕੋਈ ਸਮੱਗਰੀ, ਘਰਾਂ ਵਿੱਚ ਵਿਛਾਈਆਂ ਜਾਣ ਵਾਲੀਆਂ ਚਾਦਰਾਂ ਜਾਂ ਹੈਂਡੀਕਰਾਫਟ ਵਸਤੂਆਂ ਹੋਣ ਜਿਨ੍ਹਾਂ ਨੂੰ ਤੁਸੀਂ ਆਪਣੇ ਸਕੇ ਸਬੰਧੀਆਂ ਅਤੇ ਮਿੱਤਰਾਂ ਨੂੰ ਉਪਹਾਰ ਦਿੰਦੇ ਹੋ, ਇਹ ਦੀਵਾਲੀ ਹਰ ਖਰੀਦਦਾਰੀ ਦੇ ਲਿਹਾਜ਼ ਨਾਲ ਮਹੱਤਵਪੂਰਨ ਹੈ। ਦੀਵਾਲੀ ਤੇ ਕੀਤੀ ਜਾਣ ਵਾਲੀ ਖਰੀਦਦਾਰੀ ਨੂੰ ਬੁਣਕਰਾਂ, ਕਾਰੀਗਰਾਂ, ਸਥਾਨਕ ਅਤੇ ਛੋਟੇ ਕਾਰੋਬਾਰੀਆਂ ਦੇ ਜ਼ਰੀਏ ਪ੍ਰੋਤਸਾਹਿਤ ਕਰਨ ਦੇ ਲਈ ਕਿਰਪਾ ਕਰਕੇ ਤੁਸੀਂ ਇਸ ਨੂੰ ਆਪਣੇ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਦਿਖਾਓ ਅਤੇ ਹੈਸ਼ਟੈਗ ‘#ਲੋਕਲ4ਦੀਵਾਲੀਨਾਲ ਟੈਗ ਕਰੋ। ਆਓ ਇਸ ਰੁਝਾਨ ਦੀ ਮਦਦ ਨਾਲ ਅਸੀਂ ਇਸ ਚੁਣੌਤੀਪੂਰਨ ਸਮੇਂ ਵਿੱਚ ਖਰੀਦਦਾਰੀ ਨੂੰ ਸਹਾਰਾ ਦਈਏ ਅਤੇ ਤੁਹਾਡਾ ਇਹ ਸਮਰਥਨ ਇਸ ਸਮੇਂ ਅਨੇਕ ਜ਼ਰੂਰਤਮੰਦ ਲੋਕਾਂ ਦੇ ਲਈ ਇੱਕ ਅਵਸਰ ਨੂੰ ਮੁੜ ਸੁਰਜੀਤ ਕਰੇਗਾ।

****

 

 

ਏਪੀਐੱਸ



(Release ID: 1672004) Visitor Counter : 185