ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪਿਛਲੇ 35 ਦਿਨਾਂ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਲਗਾਤਾਰ ਵੱਧ

ਐਕਟਿਵ ਕੇਸਾਂ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਪਿਛਲੇ 5 ਹਫਤਿਆਂ ਤੋਂ ਕਾਇਮ ਹੈ

प्रविष्टि तिथि: 07 NOV 2020 11:42AM by PIB Chandigarh

 

ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਭਾਰਤ ਦੀਆਂ ਰੋਜ਼ਾਨਾ ਨਵੀਆਂ ਰਿਕਵਰੀਆਂ ਰੋਜ਼ਾਨਾ ਨਵੇਂ ਕੇਸਾਂ ਨੂੰ ਪਾਰ ਕਰ ਰਹੀਆਂ ਹਨ ।

50,356 ਨਵੇਂ ਰਿਪੋਰਟ ਕੀਤੇ ਕੇਸਾਂ ਦੇ ਉਲਟ, ਪਿਛਲੇ 24 ਘੰਟਿਆਂ ਦੌਰਾਨ 53,920 ਕੇਸ ਰਿਕਵਰ ਹੋਏ ਹਨ। ਇਹ ਰੁਝਾਨ ਪਿਛਲੇ ਪੰਜ ਹਫ਼ਤਿਆਂ ਤੋਂ ਦੇਖਿਆ ਗਿਆ ਹੈ। ਇਸਨੇ ਐਕਟਿਵ ਕੇਸਾਂ ਦੇ ਭਾਰ ਨੂੰ ਘੱਟਾਉਣ ਦੇ ਰੁਝਾਨ ਨੂੰ ਬਰਕਰਾਰ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ, ਜੋ ਇਸ ਸਮੇਂ 5.16 ਲੱਖ ਰਹਿ ਗਏ ਹਨ।

C:\Users\dell\Desktop\image0017ZVX.jpg

ਪਿਛਲੇ 5 ਹਫਤਿਆਂ ਤੋਂ ਅੋਸਤਨ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ । ਅਕਤੂਬਰ ਦੇ ਪਹਿਲੇ ਹਫਤੇ ਵਿੱਚ ਅੋਸਤਨ ਰੋਜ਼ਾਨਾ 73000 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ ਅੋਸਤਨ ਰੋਜ਼ਾਨਾ ਨਵੇਂ ਕੇਸ ਦਰਜ ਹੋਣ ਦੇ ਅੰਕੜੇ ਘੱਟ ਕੇ 46000 ਕੇਸਾਂ ਤੇ ਆ ਗਏ ਹਨ।

ਐਕਟਿਵ ਕੇਸਾਂ ਦੀ ਪ੍ਰਤੀਸ਼ਤ ਘੱਟਣ ਦੇ ਰੁਝਾਨ ਨਾਲ  ਸਿਹਤਯਾਬ ਮਾਮਲਿਆਂ ਦੀ ਪ੍ਰਤੀਸ਼ਤ ਵੱਧ ਰਹੀ ਹੈ । ਅੱਜ ਭਾਰਤ ਵਿੱਚ ਕੁੱਲ ਐਕਟਿਵ ਮਾਮਲੇ 5,16,632 ਤੇ ਖੜੇ ਹਨ 

 

। ਇਸ ਸਮੇਂ ਦੇਸ਼ ਵਿਚ ਐਕਟਿਵ ਕੇਸ ਦੇਸ਼ ਦੇ ਕੁਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 6.11 ਫ਼ੀਸਦ ਹਨ ।

ਇਲਾਜ ਤੋਂ ਬਾਅਦ ਠੀਕ ਹੋਣ ਵਾਲੇ ਕੁੱਲ ਲੋਕਾਂ ਦੀ ਗਿਣਤੀ 78,19,886 ਹੈ, ਜਿਸ ਨੇ ਰਾਸ਼ਟਰੀ ਰਿਕਵਰੀ ਰੇਟ ਨੂੰ 92.41 ਫ਼ੀਸਦ  ਵੱਲ ਧੱਕ ਦਿੱਤਾ ਹੈ। ਐਕਟਿਵ ਕੇਸਾਂ ਅਤੇ ਸਿਹਤਮੰਦ ਹੋਣ ਵਾਲਿਆਂ ਵਿਚਲਾ  ਪਾੜਾ  73,03,254 ਹੋ ਗਿਆ ਹੈ।

ਸਿਹਤਯਾਬ ਹੋਣ ਵਾਲੇ ਨਵੇਂ ਰੋਗੀਆਂ ਵਿਚੋਂ 79 ਫ਼ੀਸਦ 10 ਰਾਜਾਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹੈ।

 

ਮਹਾਰਾਸ਼ਟਰ ਵਿੱਚ ਇਕ ਦਿਨ ਦੀ ਰਿਕਵਰੀਆਂ ਦੀ ਸਭ ਤੋਂ ਵੱਧ ਗਿਣਤੀ ਜਾਰੀ ਹੈ। 11,060 ਰਿਕਵਰੀਆਂ ਨੇ ਰਾਜ ਦੀ ਕੁੱਲ ਰਿਕਵਰੀ 15,62,342 ਕਰ ਦਿੱਤੀ ਹੈ।

C:\Users\dell\Desktop\image002O945.jpg

ਰਾਸ਼ਟਰੀ ਰੁਝਾਨ ਨੂੰ ਧਿਆਨ ਵਿਚ ਰੱਖਦੇ ਹੋਏ, 18 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਕੌਮੀ ਅੋਸਤ ਨਾਲੋਂ ਵਧੇਰੇ ਰਿਕਵਰੀ ਦਰ ਦੀ ਰਿਪੋਰਟ ਕਰ ਰਹੇ ਹਨ ।

 C:\Users\dell\Desktop\image003449U.jpg

77 ਫ਼ੀਸਦ ਨਵੇਂ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ  ਸਾਹਮਣੇ ਆਏ ਹਨ ।

 

ਦਿੱਲੀ ਨੇ ਪਿਛਲੇ 24 ਘੰਟਿਆਂ ਵਿੱਚ 7,178 ਨਵੇਂ ਕੇਸਾਂ ਦੀ ਰਿਪੋਰਟ ਦੇ ਕੇ ਇਕ ਦਿਨ ਵਿੱਚ ਸਭ ਤੋਂ ਵੱਧ ਨਵੇਂ ਕੇਸਾਂ ਦੇ ਮਾਮਲੇ ਵਿੱਚ ਮਹਾਰਾਸ਼ਟਰ ਅਤੇ ਕੇਰਲ ਨੂੰ ਪਛਾੜ ਦਿੱਤਾ ਹੈ। ਕੇਰਲ ਵਿੱਚ 7,002 ਨਵੇਂ ਕੇਸ ਦਰਜ ਹੋਏ ਹਨ। ਕੱਲ੍ਹ ਮਹਾਰਾਸ਼ਟਰ ਵਿੱਚ 6,870 ਨਵੇਂ ਕੇਸ ਸਾਹਮਣੇ ਆਏ ।

C:\Users\dell\Desktop\image0045BP6.jpg

ਪਿਛਲੇ 24 ਘੰਟਿਆਂ ਦੌਰਾਨ 577 ਮਰੀਜ਼ਾਂ ਦੀ ਮੌਤ ਹੋਈ ਹੈ।

 

ਇਨ੍ਹਾਂ ਵਿੱਚੋਂ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਨਵੀਂਆਂ ਮੌਤਾਂ ਦਾ ਤਕਰੀਬਨ 83 ਫ਼ੀਸਦ ਹਿੱਸਾ ਕੇਂਦਰਿਤ ਹੈ । ਰਿਪੋਰਟ ਕੀਤੀਆਂ ਗਈਆਂ 27.9 ਫ਼ੀਸਦ ਤੋਂ ਵੱਧ ਨਵੀਆਂ ਮੌਤਾਂ ਇਕੱਲੇ ਮਹਾਰਾਸ਼ਟਰ ਵਿੱਚ (161 ਮੌਤਾਂ) ਰਿਪੋਰਟ ਹੋਈਆਂ ਹਨ। ਇਸ ਤੋਂ ਬਾਅਦ ਦਿੱਲੀ ਵਿੱਚ 64 ਅਤੇ ਪੱਛਮੀ ਬੰਗਾਲ ਵਿੱਚ 55 ਨਵੀਂਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ।

C:\Users\dell\Desktop\image005U9WI.jpg

****

ਐਮ.ਵੀ.


(रिलीज़ आईडी: 1671127) आगंतुक पटल : 242
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Gujarati , Odia , Tamil , Telugu , Kannada , Malayalam