ਪ੍ਰਧਾਨ ਮੰਤਰੀ ਦਫਤਰ
‘ਵਰਚੁਅਲ ਗਲੋਬਲ ਇਨਵੈਸਟਰ ਰਾਊਂਡਟੇਬਲ’ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ
Posted On:
05 NOV 2020 8:02PM by PIB Chandigarh
ਨਮਸਤੇ, ਤਿਉਹਾਰਾਂ ਦੀਆਂ ਵਧਾਈਆਂ,
ਤੁਹਾਡਾ ਸੁਆਗਤ ਕਰਦਿਆਂ ਮੈਂ ਖ਼ੁਸ਼ ਹਾਂ। ਸਾਡੇ ਨਾਲ ਮਿਲ ਕੇ ਕੰਮ ਕਰਨ ਦੀ ਤੁਹਾਡੀ ਵਧੀ ਹੋਈ ਉਤਸੁਕਤਾ ਨੂੰ ਵੇਖ ਕੇ ਮੈਂ ਖ਼ੁਸ਼ ਹਾਂ। ਮੈਨੂੰ ਆਸ ਹੈ ਕਿ ਇੱਕ–ਦੂਜੇ ਦੇ ਪਰਿਪੇਖਾਂ ਨੂੰ ਬਿਹਤਰ ਤਰੀਕੇ ਸਮਝ ਲੈਣ ਨਾਲ ਤੁਹਾਡੀਆਂ ਯੋਜਨਾਵਾਂ ਤੇ ਸਾਡੀ ਦੂਰ–ਦ੍ਰਿਸ਼ਟੀ ਹੋਰ ਵੀ ਵਧੀਆ ਢੰਗ ਨਾਲ ਕਮਾਲ ਦਿਖਾਉਣਗੀਆਂ।
ਦੋਸਤੋ,
ਇਸ ਸਮੁੱਚੇ ਵਰ੍ਹੇ ਦੌਰਾਨ ਭਾਰਤ ਨੇ ਵਿਸ਼ਵ–ਪੱਧਰੀ ਮਹਾਮਾਰੀ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ, ਪੂਰੀ ਦੁਨੀਆ ਨੇ ਭਾਰਤ ਦਾ ਰਾਸ਼ਟਰੀ ਚਰਿੱਤਰ ਦੇਖਿਆ ਹੈ। ਇਸ ਵਿਸ਼ਵ ਨੇ ਭਾਰਤ ਦੀਆਂ ਸੱਚੀਆਂ ਸ਼ਕਤੀਆਂ ਨੂੰ ਵੀ ਵੇਖਿਆ ਹੈ। ਇਸ ਨੇ ਭਾਰਤ ਦੇ ਉਹ ਗੁਣ ਵੀ ਸਫ਼ਲਤਾਪੂਰਬਕ ਬਾਹਰ ਲਿਆਂਦੇ ਹਨ, ਜਿਨ੍ਹਾਂ ਲਈ ਭਾਰਤੀ ਪ੍ਰਸਿੱਧ ਹਨ: ਜ਼ਿੰਮੇਵਾਰੀ ਦੀ ਭਾਵਲਾ। ਤਰਸ ਦੀ ਭਾਵਨਾ। ਰਾਸ਼ਟਰੀ ਏਕਤਾ। ਇਨੋਵੇਸ਼ਨ ਦੀ ਚੰਗਿਆੜੀ। ਭਾਰਤ ਨੇ ਇਸ ਮਹਾਮਾਰੀ ਦੌਰਾਨ ਵਰਨਣਯੋਗ ਸਬਰ ਦਿਖਾਇਆ ਹੈ, ਭਾਵੇਂ ਉਹ ਵਾਇਰਸ ਨਾਲ ਲੜਨ ਦਾ ਮਾਮਲਾ ਹੋਵੇ ਜਾਂ ਆਰਥਿਕ ਸਥਿਰਤਾ ਨੂੰ ਯਕੀਨੀ ਬਣਾਉਣ ਦਾ। ਇਹ ਸਬਰ ਤੇ ਲਚਕਤਾ ਸਾਡੀਆਂ ਪ੍ਰਣਾਲੀਆਂ ਦੀ ਪ੍ਰਣਾਲੀਆਂ ਦੀ ਤਾਕਤ, ਸਾਡੇ ਲੋਕਾਂ ਦੇ ਸਮਰਥਨ ਅਤੇ ਸਾਡੀਆਂ ਨੀਤੀਆਂ ਦੀ ਸਥਿਰਤਾ ਨਾਲ ਮਿਲਦੀ ਹੈ। ਸਾਡੇ ਪ੍ਰਬੰਧਾਂ ਦੀ ਤਾਕਤ ਸਦਕਾ ਹੀ ਅਸੀਂ ਲਗਭਗ 80 ਕਰੋੜ ਲੋਕਾਂ ਨੂੰ ਅਨਾਜ, 42 ਕਰੋੜ ਲੋਕਾਂ ਨੂੰ ਧਨ ਅਤੇ ਤਕਰੀਬਨ 8 ਕਰੋੜ ਪਰਿਵਾਰਾਂ ਨੂੰ ਮੁਫ਼ਤ ਰਸੋਈ ਗੈਸ ਮੁਹੱਈਆ ਕਰਵਾ ਸਕੇ। ਉਨ੍ਹਾਂ ਲੋਕਾਂ ਦੇ ਸਹਿਯੋਗ ਸਦਕਾ ਅਸੀਂ ਇਸ ਵਾਇਰਸ ਨਾਲ ਮਜ਼ਬੂਤ ਜੰਗ ਲੜ ਸਕੇ, ਜਿਹੜੇ ਸਮਾਜਿਕ–ਦੂਰੀ ਤੇ ਮਾਸਕ ਪਹਿਨਣ ਦਾ ਪੂਰਾ ਧਿਆਨ ਰੱਖਦੇ ਹਨ। ਸਾਡੀਆਂ ਨੀਤੀਆਂ ਦੀ ਸਥਿਰਤਾ ਕਾਰਦ ਹੀ ਭਾਰਤ ਵਿਸ਼ਵ ਦੇ ਮਨਪਸੰਦ ਨਿਵੇਸ਼ ਟਿਕਾਣਿਆਂ ਵਜੋਂ ਉੱਭਰਿਆ ਹੈ।
ਦੋਸਤੋ,
ਅਸੀਂ ਇੱਕ ਨਿਊ ਇੰਡੀਆ ਦੀ ਉਸਾਰੀ ਕਰ ਰਹੇ ਹਾਂ, ਜੋ ਪੁਰਾਣੇ ਅਭਿਆਸਾਂ ਤੋਂ ਮੁਕਤ ਹੈ। ਅੱਜ, ਭਾਰਤ ਬਿਹਤਰੀ ਲਈ ਤਬਦੀਲ ਹੋ ਰਿਹਾ ਹੈ। ਵਿੱਤੀ ਜ਼ਿੰਮੇਵਾਰੀ ਤੋਂ ਵਿੱਤੀ ਸੂਝਬੂਝ ਤੱਕ, ਉੱਚ ਮੁਦਰਾ–ਸਫ਼ੀਤੀ ਤੋਂ ਘੱਟ ਮੁਦਰਾ–ਸਫ਼ੀਤੀ ਤੱਕ, ਲਾਪਰਵਾਹੀ ਨਾਲ ਕਰਜ਼ੇ ਦੇ ਕੇ ਨਾਨ–ਪਰਫ਼ਾਰਮਿੰਗ ਸੰਪਤੀਆਂ ਬਣਨ ਤੋਂ ਲੈ ਕੇ ਮੈਰਿਟ ਦੇ ਆਧਾਰ ਉੱਤੇ ਉਧਾਰ ਦੇਣ ਤੱਕ, ਬੁਨਿਆਦੀ ਢਾਂਚੇ ਦੇ ਘਾਟੇ ਤੋਂ ਲੈ ਕੇ ਬੁਨਿਆਦੀ ਢਾਂਚੇ ’ਚ ਵਾਧੇ ਤੱਕ, ਮਾੜੇ ਪ੍ਰਬੰਧ ਝੱਲਦੇ ਰਿਹੇ ਸ਼ਹਿਰੀ ਵਿਕਾਸ ਤੋਂ ਲੈ ਕੇ ਸਮੁੱਚੇ ਤੇ ਸੰਤੁਲਿਤ ਵਿਕਾਸ ਤੱਕ ਅਤੇ ਭੌਤਿਕ ਤੋਂ ਲੈ ਕੇ ਡਿਜੀਟਲ ਬੁਨਿਆਦੀ ਢਾਂਚੇ ਤੱਕ।
ਦੋਸਤੋ,
ਆਤਮਨਿਰਭਰ ਬਣਨ ਲਈ ਭਾਰਤ ਦੀ ਖੋਜ ਮਹਿਜ਼ ਕੋਈ ਇੱਕ ਦ੍ਰਿਸ਼ਟੀ ਨਹੀਂ ਹੈ, ਸਗੋਂ ਬਹੁਤ ਯੋਜਨਾਬੱਧ ਆਰਥਿਕ ਰਣਨੀਤੀ ਹੈ। ਇੱਕ ਅਜਿਹੀ ਰਣਨੀਤੀ ਜਿਸ ਦਾ ਮੰਤਵ ਨਿਰਮਾਣ ਦੇ ਖੇਤਰ ਵਿੱਚ ਭਾਰਤ ਨੂੰ ਦੁਨੀਆ ਦਾ ਮੁੱਖ ਤਾਕਤਵਰ ਕੇਂਦਰ ਬਣਾਉਣ ਲਈ ਸਾਡੇ ਕਾਰੋਬਾਰਾਂ ਦੀਆਂ ਸਮਰੱਥਵਾਂ ਤੇ ਸਾਡੇ ਕਾਮਿਆਂ ਦੇ ਹੁਨਰਾਂ ਦੀ ਵਰਤੋਂ ਕਰਨਾ ਹੈ। ਇੱਕ ਅਜਿਹੀ ਰਣਨੀਤੀ ਜਿਸ ਦਾ ਉਦੇਸ਼ ਨਵੀਆਂ ਖੋਜਾਂ ਲਈ ਵਿਸ਼ਵ–ਕੇਂਦਰ ਬਣਨ ਵਾਸਤੇ ਟੈਕਨੋਲੋਜੀ ਵਿੱਚ ਸਾਡੀ ਤਾਕਤ ਨੂੰ ਵਰਤਣਾ ਹੈ। ਇੱਕ ਅਜਿਹੀ ਰਣਨੀਤੀ, ਜਿਸ ਦਾ ਉਦੇਸ਼ ਸਾਡੇ ਅਥਾਹ ਮਾਨਵ ਸੰਸਾਧਨਾਂ ਤੇ ਉਨ੍ਹਾਂ ਦੀਆਂ ਪ੍ਰਤਿਭਾਵਾਂ ਦੀ ਵਰਤੋਂ ਕਰਦਿਆਂ ਵਿਸ਼ਵ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ।
ਦੋਸਤੋ,
ਅੱਜ ਨਿਵੇਸ਼ਕ ਅਜਿਹੀਆਂ ਕੰਪਨੀਆਂ ਵੱਲ ਵਧ ਰਹੇ ਹਨ, ਜਿਨ੍ਹਾਂ ਕੋਲ ਉੱਚ ਪਰਿਆਵਰਣਕ, ਵਧੀਆ ਸਮਾਜਿਕ ਤੇ ਸ਼ਾਸਨ ਹਨ। ਭਾਰਤ ਕੋਲ ਪਹਿਲਾਂ ਅਜਿਹੇ ਪ੍ਰਬੰਧ ਤੇ ਕੰਪਨੀਆਂ ਹਨ, ਜਿਹੜੀਆਂ ਇਸ ਮਾਮਲੇ ’ਚ ਸਰਬੋਤਮ ਹਨ। ਭਾਰਤ ਈਐੱਸਜੀ ਉੱਤੇ ਸਮਾਨ ਰੂਪ ਵਿੱਚ ਧਿਆਨ ਕੇਂਦ੍ਰਿਤ ਕਰਦਿਆਂ ਵਿਕਾਸ ਦੇ ਮਾਰਗ ਉੱਤੇ ਅੱਗੇ ਵਧਣਾ ਚਾਹੁੰਦਾ ਹੈ।
ਦੋਸਤੋ,
ਭਾਰਤ ਵਿੱਚ ਤੁਹਾਨੂੰ ਲੋਕਤੰਤਰ, ਵੱਡੀ ਗਿਣਤੀ ’ਚ ਆਬਾਦੀ, ਮੰਗ ਦੇ ਨਾਲ–ਨਾਲ ਵਿਭਿੰਨਤਾ ਮਿਲੇਗੀ। ਸਾਡੀ ਵਿਭਿੰਨਤਾ ਅਜਿਹੀ ਹੈ ਕਿ ਤੁਹਾਨੂੰ ਇੱਕ ਬਜ਼ਾਰ ਵਿੱਚ ਬਹੁ–ਭਾਂਤ ਦੇ ਹੋਰ ਬਜ਼ਾਰ ਮਿਲਣਗੇ। ਇਨ੍ਹਾਂ ਦੀਆਂ ਜੇਬਾਂ ਦੇ ਆਕਾਰ ਕਈ ਪ੍ਰਕਾਰ ਦੇ ਹਨ ਤੇ ਭਾਂਤ–ਭਾਂਤ ਦੀਆਂ ਤਰਜੀਹਾਂ ਹਨ। ਇੱਥੇ ਮੌਸਮ ਕਈ ਪ੍ਰਕਾਰ ਦੇ ਹਨ ਤੇ ਵਿਕਾਸ ਦੇ ਪੱਧਰ ਵੀ ਅਨੇਕ ਹਨ। ਇਹ ਵਿਭਿੰਨਤਾ ਖੁੱਲ੍ਹੇ ਮਨਾਂ ਤੇ ਖੁੱਲ੍ਹੇ ਬਜ਼ਾਰਾਂ ਨਾਲ, ਇੱਕ ਲੋਕਤੰਤਰਿਕ, ਸਮਾਵੇਸ਼ੀ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੀ ਪ੍ਰਣਾਲੀ ਰਾਹੀਂ ਆਉਂਦੀ ਹੈ।
ਦੋਸਤੋ,
ਮੈਨੂੰ ਜਾਣਕਾਰੀ ਹੈ ਕਿ ਮੈਂ ਇਸ ਵੇਲੇ ਕੁਝ ਬਿਹਤਰੀਨ ਕਿਸਮ ਦੇ ਵਿੱਤੀ ਦਿਮਾਗ਼ਾਂ ਨੂੰ ਸੰਬੋਧਨ ਕਰ ਰਿਹਾ ਹਾਂ। ਉਹ ਅਜਿਹੇ ਹਨ ਕਿ ਨਵਾਚਾਰ ਤੇ ਵਿਕਾਸ ਦੇ ਨਵੇਂ ਖੇਤਰਾਂ ਨੂੰ ਚਿਰ–ਸਥਾਈ ਕਿਸਮ ਦੇ ਕਾਰੋਬਾਰੀ ਪ੍ਰਸਤਾਵਾਂ ਵਿੱਚ ਤਬਦੀਲ ਕਰ ਸਕਦੇ ਹਨ। ਇਸ ਦੇ ਨਾਲ ਹੀ, ਮੈਨੂੰ ਇਹ ਵੀ ਪਤਾ ਹੈ ਕਿ ਤੁਹਾਨੂੰ ਆਪਣੇ ਧਨ ਲਈ ਭਰੋਸਾ ਚਾਹੀਦਾ ਹੈ ਤੇ ਲੰਮੇ ਸਮੇਂ ਤੱਕ ਲਈ ਸਰਬੋਤਮ ਤੇ ਸੁਰੱਖਿਅਤ ਮੁਨਾਫ਼ੇ ਚਾਹੀਦੇ ਹਨ।
ਇਸੇ ਲਈ ਦੋਸਤੋ,
ਮੈਂ ਇਸ ਗੱਲ ’ਤੇ ਜ਼ੋਰ ਦੇਣਾ ਚਾਹਾਂਗਾ ਕਿ ਸਾਡੀ ਪਹੁੰਚ ਇਨ੍ਹਾਂ ਮੁੱਦਿਆਂ ਲਈ ਲੰਬੇ ਸਮੇਂ ਤੱਕ ਚਿਰ–ਸਥਾਈ ਹੱਲ ਲੱਭਣ ਦੀ ਹੈ। ਅਜਿਹੀ ਪਹੁੰਚ ਤੁਹਾਡੀਆਂ ਆਵਸ਼ਕਤਾਵਾਂ ਨਾਲ ਬਹੁਤ ਚੰਗੀ ਤਰ੍ਹਾਂ ਘੁਲਦੀ–ਮਿਲਦੀ ਹੈ। ਮੈਂ ਕੁਝ ਉਦਾਹਰਣਾਂ ਨਾਲ ਇਹ ਸਭ ਸਮਝਾਉਂਦਾ ਹਾਂ।
ਦੋਸਤੋ,
ਅਸੀਂ ਨਿਰਮਾਣ ਦੀ ਆਪਣੀ ਸੰਭਾਵਨਾ ਵਿੱਚ ਸੁਧਾਰ ਲਿਆਉਣ ਲਈ ਕਈ ਪਹਿਲਾਂ ਕੀਤੀਆਂ ਹਨ। ਅਸੀਂ ਜੀਐੱਸਟੀ ਦੇ ਰੂਪ ਵਿੱਚ ‘ਇੱਕ ਰਾਸ਼ਟਰ ਤੇ ਇੱਕ ਟੈਕਸ ਪ੍ਰਣਾਲੀ’ ਲਾਗੂ ਕੀਤੀ ਹੈ, ਇੱਥੇ ਕਾਰਪੋਰੇਟ ਟੈਕਸ ਦਰਾਂ ਸਭ ਤੋਂ ਘੱਟ ਹਨ ਅਤੇ ਨਵੀਆਂ ਨਿਰਮਾਣ ਇਕਾਈਆਂ ਨੂੰ ਵਧੇਰੇ ਪ੍ਰੋਤਸਾਹਨ ਦਿੱਤੇ ਜਾਂਦੇ ਹਨ। ਇਨਕਮ–ਟੈਕਸ ਦੇ ਮੁੱਲਾਂਕਣ ਤੇ ਅਪੀਲ ਲਈ ਫ਼ੇਸ–ਲੈੱਸ ਸ਼ਾਸਨ ਹੈ। ਕਾਮਿਆਂ ਲਈ ਨਵਾਂ ਕਾਨੂੰਨੀ ਢਾਂਚਾ ਲਾਗੂ ਕੀਤਾ ਗਿਆ ਹੈ, ਜਿੱਥੇ ਕਾਮਿਆਂ ਦੀ ਭਲਾਈ ਤੇ ਨਿਯੁਕਤੀਕਾਰਾਂ ਲਈ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਵਿੱਚ ਸੰਤੁਲਨ ਕਾਇਮ ਰੱਖਿਆ ਗਿਆ ਹੈ। ਵਿਸ਼ੇਸ਼ ਖੇਤਰਾਂ ਲਈ ਸਬੰਧਿਤ ਪ੍ਰੋਤਸਾਹਨ ਯੋਜਨਾਵਾਂ ਹਨ। ਨਿਵੇਸ਼ਕਾਂ ਦੀ ਮਦਦ ਲਈ ਇੱਕ ਅਧਿਕਾਰ–ਪ੍ਰਾਪਤ ਸੰਸਥਾਗਤ ਪ੍ਰਬੰਧ ਹੈ।
ਦੋਸਤੋ,
ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਅਧੀਨ 1.5 ਟ੍ਰਿਲੀਅਨ ਡਾਲਰ ਨਿਵੇਸ਼ ਕਰਨ ਦੀ ਇੱਕ ਉਦੇਸ਼ਮੁਖੀ ਯੋਜਨਾ ਹੈ। ਇੱਕ ਨਿਵੇਕਲੀ ਮਲਟੀ–ਮੋਡਲ ਕਨੈਕਟੀਵਿਟੀ ਬੁਨਿਆਦੀ ਢਾਂਚੇ ਦੀ ਮਾਸਟਰ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਭਾਰਤ ਹੁਣ ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਰਾਜਮਾਰਗਾਂ, ਰੇਲਵੇਜ਼, ਮੈਟਰੋਜ਼, ਜਲ–ਮਾਰਗਾਂ, ਹਵਾਈ ਅੱਡਿਆਂ ਸਮੇਤ ਬੁਨਿਆਦੀ ਢਾਂਚੇ ਦੀ ਵੱਡੇ ਪੱਧਰ ਉੱਤੇ ਉਸਾਰੀ ਕਰ ਰਿਹਾ ਹੈ। ਅਸੀਂ ਨਵ–ਮੱਧ ਸ਼੍ਰੇਣੀ ਲਈ ਕਰੋੜਾਂ ਕਿਫ਼ਾਇਤੀ ਮਕਾਨਾਂ ਦੀ ਉਸਾਰੀ ਕਰ ਰਹੇ ਹਾਂ। ਅਸੀਂ ਸਿਰਫ਼ ਵੱਡੇ ਸ਼ਹਿਰਾਂ ਦੇ ਨਾਲ–ਨਾਲ ਛੋਟੇ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਨਿਵੇਸ਼ ਚਾਹੁੰਦੇ ਹਾਂ। ਗੁਜਰਾਤ ਵਿੱਚ ‘ਗਿਫ਼ਟ ਸਿਟੀ’ ਇਸ ਦੀ ਇੱਕ ਵਧੀਆ ਮਿਸਾਲ ਹੈ। ਅਸੀਂ ਅਜਿਹੇ ਸ਼ਹਿਰਾਂ ਦੇ ਵਿਕਾਸ ਲਈ ਇੱਕ ਮਿਸ਼ਨ ਮੋਡ ਵਿੱਚ ਯੋਜਨਾਵਾਂ ਲਾਗੂ ਕਰ ਰਹੇ ਹਾਂ।
ਦੋਸਤੋ,
ਨਿਰਮਾਣ ਦਾ ਆਧਾਰ ਮਜ਼ਬੂਤ ਕਰਨ ਅਤੇ ਵਿਸ਼ਵ–ਪੱਧਰੀ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਸਾਡੀ ਰਣਨੀਤੀ ਵਾਂਗ ਵਿੱਤੀ ਖੇਤਰ ਲਈ ਸਾਡੀ ਰਦਨੀਤੀ ਵੀ ਸਮੁੱਚ ਨੂੰ ਆਪਣੇ ਕਲਾਵੇ ’ਚ ਲੈਂਦੀ ਹੈ। ਸਾਡੇ ਵੱਲੋਂ ਚੁੱਕੇ ਗਏ ਕੁਝ ਪ੍ਰਮੁੱਖ ਕਦਮਾਂ ਵਿੱਚ ਬੈਂਕਿੰਗ ਖੇਤਰ ਵਿੱਚ ਕੀਤੇ ਗਏ ਵਿਆਪਕ ਸੁਧਾਰ ਸ਼ਾਮਲ ਹਨ। ਵਿੱਤੀ ਬਜ਼ਾਰਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰ ਲਈ ਏਕੀਕ੍ਰਿਤ ਅਥਾਰਟੀ। ਸਿੱਧੇ ਵਿਦੇਸ਼ੀ ਨਿਵੇਸ਼ ਲਈ ਸਭ ਤੋਂ ਵੱਧ ਉਦਾਰਵਾਦੀ ਸ਼ਾਸਨਾਂ ਵਿੱਚੋਂ ਇੱਕ। ਵਿਦੇਸ਼ੀ ਪੂੰਜੀ ਲਈ ਵਧੀਆ ਟੈਕਸ ਸ਼ਾਸਨ। ਬੁਨਿਆਦੀ ਢਾਂਚਾ ਨਿਵੇਸ਼ ਟ੍ਰੱਸਟ ਤੇ ਰੀਅਲ ਐਸਟੇਟ ਨਿਵੇਸ਼ ਟ੍ਰੱਸਟ ਜਿਹੇ ਨਿਵੇਸ਼ ਵਾਹਨਾਂ ਲਈ ਲਈ ਵਾਜਬ ਨੀਤੀ ਸ਼ਾਸਨ। ਵਿੱਤੀ ਅਸਮਰੱਥਾ ਤੇ ਦੀਵਾਲੀਆਪਣ ਜ਼ਾਬਤੇ ਦਾ ਲਾਗੂਕਰਣ। ਸਿੱਧੇ ਲਾਭ ਟ੍ਰਾਂਸਫ਼ਰ ਤੇ ਰੂਪੇ ਕਾਰਡਾਂ ਤੇ ਭੀਮ–ਯੂਪੀਆਈ ਜਿਹੀਆਂ ਫ਼ਿਨ–ਟੈੱਕ ਅਧਾਰਿਤ ਭੁਗਤਾਨ ਪ੍ਰਣਾਲੀਆਂ ਰਾਹੀਂ ਵਿੱਤੀ ਸਸ਼ਕਤੀਕਰਣ।
ਦੋਸਤੋ,
ਨਵਾਚਾਰ ਤੇ ਡਿਜੀਟਲ ਦੁਆਲੇ ਪਹਿਲਾਂ ਸਦਾ ਸਰਕਾਰੀ ਨੀਤੀਆਂ ਤੇ ਸੁਧਾਰਾਂ ਦਾ ਕੇਂਦਰ ਰਹੀਆਂ ਹਨ। ਸਾਡੇ ਕੋਲ ਵਿਸ਼ਾਲ ਗਿਣਤੀ ’ਚ ਸਟਾਰਟ–ਅੱਪਸ ਤੇ ਯੂਨੀਕੌਰਨਜ਼ ਹਨ। ਅਸੀਂ ਫਿਰ ਵੀ ਬਹੁਤ ਤੇਜ਼ੀ ਨਾਲ ਪ੍ਰਫ਼ੁੱਲਤ ਹੋ ਰਹੇ ਹਨ। ਸਾਲ 2019 ਦੀ ਵਿਕਾਸ ਦਰ ਇੰਨੀ ਰਹੀ ਕਿ ਰੋਜ਼ਾਨਾ ਔਸਤਨ 2 ਤੋਂ 3 ਸਟਾਰਟ–ਅੱਪਸ ਸਥਾਪਤ ਹੁੰਦੇ ਰਹੇ ਹਨ।
ਦੋਸਤੋ,
ਸਾਡੀ ਸਰਕਾਰ ਨੇ ਨਿਜੀ ਉੱਦਮਾਂ ਨੂੰ ਪ੍ਰਫ਼ੁੱਲਤ ਕਰਨ ਲਈ ਵਿਭਿੰਨ ਕਦਮ ਚੁੱਕੇ ਹਨ। ਸੰਪਤੀਆਂ ਦਾ ਇੰਨੇ ਵੱਡੇ ਪੱਧਰ ਉੱਤੇ ਰਣਨੀਤਕ ਅਪਨਿਵੇਸ਼ ਤੇ ਮੁਦਰਾਕਰਣ ਕੀਤਾ ਗਿਆ ਹੈ, ਜਿਹੋ ਜਿਹਾ ਪਹਿਲਾਂ ਕਦੇ ਨਹੀਂ ਹੋਇਆ। ਜਨਤਕ ਖੇਤਰ ਦੇ ਉੱਦਮਾਂ ਵਿੱਚ ਸਾਡਾ ਹਿੱਸਾ ਘਟਾ ਕੇ 51 ਫ਼ੀਸਦੀ ਤੋਂ ਘੱਟ ਕਰਨ ਦਾ ਇਤਿਹਾਸਿਕ ਫ਼ੈਸਲਾ ਲਿਆ ਗਿਆ। ਕੋਲਾ, ਪੁਲਾੜ, ਪ੍ਰਮਾਣੂ ਊਰਜਾ, ਰੇਲਵੇਜ਼, ਸ਼ਹਿਰੀ ਹਵਾਬਾਜ਼ੀ ਤੇ ਰੱਖਿਆ ਜਿਹੇ ਨਵੇਂ ਖੇਤਰਾਂ ਵਿੱਚ ਨਿਜੀ ਸ਼ਮੂਲੀਅਤ ਲਈ ਨੀਤੀਗਤ ਸ਼ਾਸਨ। ਜਨਤਕ ਖੇਤਰ ਦੇ ਇੱਕ ਤਰਕਪੂਰਨ ਪੈੜ–ਚਿੰਨ੍ਹ ਲਈ ਜਨਤਕ ਖੇਤਰ ਦੇ ਨਵੇਂ ਅਦਾਰੇ।
ਦੋਸਤੋ,
ਅੱਜ ਭਾਰਤ ਦਾ ਹਰੇਕ ਖੇਤਰ ਨਿਰਮਾਣ, ਬੁਨਿਆਦੀ ਢਾਂਚੇ, ਤਕਨਾਲੋਜੀ, ਖੇਤੀਬਾੜੀ, ਵਿੱਤ ਤੇ ਸਿਹਤ ਅਤੇ ਸਿੱਖਿਆ ਜਿਹੇ ਸਮਾਜਿਕ ਖੇਤਰਾਂ ਵੱਲ ਦੇਖ ਰਿਹਾ ਹੈ। ਖੇਤੀਬਾੜੀ ਵਿੱਚ ਸਾਡੇ ਹਾਲੀਆ ਸੁਧਾਰਾਂ ਨੇ ਭਾਰਤ ਦੇ ਕਿਸਾਨਾਂ ਨਾਲ ਭਾਈਵਾਲੀ ਪਾਉਣ ਦੀਆਂ ਨਵੀਆਂ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ। ਟੈਕਨੋਲੋਜੀ ਤੇ ਆਧੁਨਿਕ ਪ੍ਰੋਸੈੱਸਿੰਗ ਸਮਾਧਾਨਾਂ ਦੀ ਮਦਦ ਨਾਲ ਭਾਰਤ ਛੇਤਾ ਹੀ ਇੱਕ ਖੇਤੀਬਾੜੀ ਬਰਾਮਦ ਦੇ ਧੁਰੇ ਵਜੋਂ ਉੱਭਰੇਗਾ। ਰਾਸ਼ਟਰੀ ਸਿੱਖਿਆ ਨੀਤੀ ਇੰਥੇ ਵਿਦੇਸ਼ੀ ਯੂਨੀਵਰਸਿਟੀਜ਼ ਸਥਾਪਤ ਕਰਨ ਦੀ ਪ੍ਰਵਾਨਗੀ ਦਿੰਦੀ ਹੈ। ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਫ਼ਿਨ–ਟੈੱਕਸ ਲਈ ਸੰਭਾਵਨਾ ਮੁਹੱਈਆ ਕਰਵਾਉਂਦਾ ਹੈ।
ਦੋਸਤੋ,
ਮੈਨੂੰ ਖ਼ੁਸ਼ੀ ਹੈ ਕਿ ਵਿਸ਼ਵ–ਪੱਧਰੀ ਨਿਵੇਸ਼ਕ ਭਾਈਚਾਰਾ ਸਾਡੇ ਭਵਿੱਖ ਵਿੱਚ ਭਰੋਸਾ ਪ੍ਰਗਟਾ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਪੰਜ ਮਹੀਨਿਆਂ ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ 13 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਰਾਊਂਡ–ਟੇਬਲ ਵਿੱਚ ਤੁਹਾਡੀ ਸਰਗਰਮ ਸ਼ਮੂਲੀਅਤ ਭਰੋਸੇ ਵਿੱਚ ਹੋਰ ਵੀ ਵਾਧਾ ਕਰਦੀ ਹੈ।
ਦੋਸਤੋ,
ਜੇ ਤੁਹਾਨੂੰ ਭਰੋਸੇਯੋਗਤਾ ਨਾਲ ਮੁਨਾਫ਼ਾ ਚਾਹੀਦਾ ਹੈ, ਤਾਂ ਭਾਰਤ ਉਹ ਸਥਾਨ ਹੈ। ਜੇ ਤੁਸੀਂ ਲੋਕਤੰਤਰ ਨਾਲ ਮੰਗ ਚਾਹੁੰਦੇ ਹੋ, ਤਾਂ ਭਾਰਤ ਉਹ ਜਗ੍ਹਾ ਹੋਵੇਗਾ। ਜੇ ਤੁਸੀਂ ਸਥਿਰਤਾ ਤੇ ਚਿਰ–ਸਥਾਈਯੋਗਤਾ ਚਾਹੁੰਦੇ ਹੋ, ਤਾਂ ਭਾਰਤ ਉਹ ਜਗ੍ਹਾ ਹੋਵੇਗਾ। ਜੇ ਤੁਸੀਂ ਪ੍ਰਦੂਸ਼ਣ–ਮੁਕਤ ਪਹੁੰਚ ਨਾਲ ਵਿਕਾਸ ਚਾਹੁੰਦੇ ਹੋ, ਤਾਂ ਭਾਰਤ ਉਹ ਜਗ੍ਹਾ ਹੋਵੇਗਾ।
ਦੋਸਤੋ,
ਭਾਰਤ ਦੇ ਵਿਕਾਸ ਵਿੱਚ ਸਹਿ–ਕਿਰਿਆ ਨਾਲ ਵਿਸ਼ਵ–ਪੱਧਰੀ ਪੁਨਰ ਆਰਥਿਕ ਉਭਾਰ ਦੀ ਸੰਭਾਵਨਾ ਹੈ। ਭਾਰਤ ਦੀ ਕਿਸੇ ਵੀ ਉਪਲਬਧੀ ਦਾ ਵਿਸ਼ਵ ਦੇ ਵਿਕਾਸ ਤੇ ਭਲਾਈ ਉੱਤੇ ਕਈ ਗੁਣਾ ਅਸਰ ਪਵੇਗਾ। ਇੱਕ ਮਜ਼ਬੂਤ ਤੇ ਜੀਵੰਤ ਭਾਰਤ ਵਿਸ਼ਵ ਆਰਥਿਕ ਵਿਵਸਥਾ ਨੂੰ ਸਥਿਰ ਬਣਾਉਣ ਵਿੱਚ ਯੋਗਦਾਨ ਪਾ ਸਕਦਾ ਹੈ। ਅਸੀਂ ਉਹ ਸਭ ਕਰਾਂਗੇ ਕਿ ਜਿਸ ਨਾਲ ਭਾਰਤ ਸਮੁੱਚੇ ਵਿਸ਼ਵ ਦੇ ਵਿਕਾਸ ਨੂੰ ਮੁੜ ਉਭਾਰਨ ਦਾ ਇੰਜਣ ਬਣ ਸਕੇ। ਅੱਗੇ ਪ੍ਰਗਤੀ ਦਾ ਇੱਕ ਬੇਹੱਦ ਉਤੇਜਕ ਸਮਾਂ ਹੈ। ਮੈਂ ਤੁਹਾਨੂੰ ਇਸ ਦਾ ਹਿੱਸਾ ਬਣਨ ਦਾ ਸੱਦਾ ਦਿੰਦਾ ਹਾਂ।
ਤੁਹਾਡਾ ਬਹੁਤ ਧੰਨਵਾਦ!
*****
ਡੀਐੱਸ/ਵੀਜੇ/ਬੀਐੱਮ
(Release ID: 1670501)
Visitor Counter : 185
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam