ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਕੇਸਾਂ ਵਿੱਚ ਗਿਰਾਵਟ ਦਾ ਰੁਝਾਨ ਕਾਇਮ ਹੈ

ਵਿਸ਼ਵ ਪੱਧਰ ਤੇ 10 ਲੱਖ ਪਿੱਛੇ ਸਭ ਤੋਂ ਘੱਟ ਮਾਮਲੇ ਲਗਾਤਾਰ ਜਾਰੀ
ਐਕਟਿਵ ਮਾਮਲੇ ਲਗਾਤਾਰ ਤੀਜੇ ਦਿਨ 6 ਲੱਖ ਤੋਂ ਹੇਠਾਂ
17 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਾਮਲੇਕੌਮੀ ਔਸਤ ਤੋਂ ਪ੍ਰਤੀ ਮਿਲੀਅਨ ਘੱਟ

Posted On: 01 NOV 2020 11:29AM by PIB Chandigarh

ਭਾਰਤ ਵਿੱਚ ਐਕਟਿਵ ਮਾਮਲਿਆਂ ਦਾ ਹੇਠਾਂ ਆਉਣ ਦਾ ਰੁਝਾਨ ਲਗਾਤਾਰ ਜਾਰੀ ਹੈ । ਤਕਰੀਬਨ 3 ਮਹੀਨਿਆਂ ਬਾਅਦ ਐਕਟਿਵ ਮਾਮਲੇ 6 ਲੱਖ ਦੇ ਅੰਕੜੇ ਤੋਂ ਹੇਠਾਂ ਚੱਲਣ ਦਾ ਰੁਝਾਨ ਪਿਛਲੇ 3 ਦਿਨਾਂ ਤੋਂ ਜਾਰੀ ਹੈ ਅਤੇ ਹੇਠਾਂ ਆਉਣ ਦਾ ਰੁਝਾਨ ਬਣਿਆ ਹੋਇਆ ਹੈ ।
ਇਸ ਵੇਲੇ ਭਾਰਤ ਵਿੱਚ ਕੁੱਲ ਐਕਟਿਵ ਮਾਮਲੇ 5,70,458 ਹਨ ।

  

ਦੇਸ਼ ਦੇ ਕੁੱਲ ਪਾਜ਼ੀਟਿਵ ਮਾਮਲਿਆਂ ਦੇ ਮੁਕਾਬਲੇ ਐਕਟਿਵ ਮਾਮਲੇ ਕੇਵਲ 6.97% ‘ਤੇ ਆ ਗਏ ਹਨ, ਜੋ ਕੁੱਲ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦੀ ਪ੍ਰਤੀਸ਼ਤ ਦਰਸਾਉਂਦਾ ਹੈ । 

  
ਇਹ ਨਿਰੰਤਰ ਪ੍ਰਾਪਤੀ ਕੇਂਦਰ ਦੀ ਵਿਆਪਕ ਟੈਸਟਿੰਗ, ਸਮੇਂ ਸਿਰ ਟਰੈਕਿੰਗ ਅਤੇ ਫੌਰੀ ਤੌਰ ਤੇ ਹਸਪਤਾਲ ਮਰੀਜ਼ ਭੇਜਣ ਅਤੇ ਸਟੈਂਡਰਡ ਟਰੀਟਮੈਂਟ ਪ੍ਰੋਟੋਕੋਲ ਦੀ ਪਾਲਣਾ ਅਨੁਸਾਰ ਸੂਬਿਆਂ ਅਤੇ ਕੇਂਦਰ ਸ਼ਾਸਤ ਦੇ ਸਾਂਝੇ ਕਾਰਜਾਂ ਕਰਕੇ ਹੋ ਸਕਿਆ ਹੈ । ਕੇਂਦਰ ਦੀਆਂ ਨੀਤੀਆਂ ਨੇ ਜਨਤਕ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਿਆਰੀ ਸਿਹਤ ਸੰਭਾਲ ਅਤੇ ਏਕਾਂਤਵਾਸ ਕੇਸਾਂ ਲਈ ਜਨਤਕ ਤੇ ਪ੍ਰਾਈਵੇਟ ਹਸਪਤਾਲ ਨੂੰ ਯਕੀਨੀ ਬਣਾਉਣ ਨਾਲ ਹੋਇਆ ਹੈ । 

  

ਵੱਖ ਵੱਖ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਕਟਿਵ ਮਾਮਲਿਆਂ ਦੀ ਰਫ਼ਤਾਰ ਵਿਭਿੰਨ ਰਹੀ ਹੈ ਅਤੇ ਇਹ ਉਹਨਾਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਅਤੇ ਕੋਵਿਡ 19 ਖਿਲਾਫ ਲੜਾਈ ਦੀ ਉੱਨਤੀ ਨੂੰ ਦਰਸਾਉਂਦੀ ਹੈ । ਕਰਨਾਟਕ ਵਿੱਚ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲੇ ਬਹੁਤ ਤੇਜ਼ੀ ਨਾਲ ਹੇਠਾਂ ਦਰਜ ਕੀਤੇ ਗਏ ਹਨ । 

  

ਐਕਟਿਵ ਮਾਮਲਿਆਂ ਦੇ ਲਗਾਤਾਰ ਹੇਠਾਂ ਆਉਣ ਨਾਲ ਭਾਰਤ ਵਿੱਚ ਪ੍ਰਤੀ ਮਿਲੀਅਨ ਮਾਮਲੇ ਵਿਸ਼ਵ ਵਿੱਚ ਸਭ ਤੋਂ ਘੱਟ ਹਨ । ਭਾਰਤ ਦੇ ਪ੍ਰਤੀ ਮਿਲੀਅਨ ਔਸਤ ਮਾਮਲੇ 5,930 ਹਨ । 

  


17 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਮਾਮਲੇ ਕੌਮੀ ਔਸਤ ਤੋਂ ਘੱਟ ਹਨ । 

  

ਭਾਰਤ ਵਿੱਚ ਮੌਤਾਂ ਦੀ ਗਿਣਤੀ ਦੇ ਵਿੱਚ ਵੀ ਲਗਾਤਾਰ ਕਮੀ ਆਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 470 ਮੌਤਾਂ ਦਰਜ ਕੀਤੀਆਂ ਗਈਆਂ ਹਨ । ਭਾਰਤ ਵਿੱਚ ਮੌਤਾਂ ਦੀ ਗਿਣਤੀ ਪ੍ਰਤੀ ਮਿਲੀਅਨ ਵਿਸ਼ਵ ਵਿੱਚ ਸਭ ਤੋਂ ਘੱਟ ਹੈ ਜੋ ਇਸ ਵੇਲੇ 88 ਹੈ । 


  

21 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਔਸਤ ਤੋਂ ਪ੍ਰਤੀ ਮਿਲੀਅਨ ਮੌਤਾਂ ਘੱਟ ਹਨ। 

  


ਐਕਟਿਵ ਕੇਸਾਂ ਦੀ ਪ੍ਰਤੀਸ਼ਤ ਘੱਟਣ ਦੇ ਰੁਝਾਨ ਨਾਲ ਸਿਹਤਯਾਬ ਮਾਮਲਿਆਂ ਦੀ ਪ੍ਰਤੀਸ਼ਤ ਵੱਧ ਰਹੀ ਹੈ । ਕੁੱਲ ਸਿਹਤਯਾਬ ਮਾਮਲੇ ਇਸ ਵੇਲੇ 74,91,513 ਹਨ । ਸਿਹਤਯਾਬ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਦਰਮਿਆਨ ਫਾਸਲਾ 69 ਲੱਖ ਤੋਂ ਪਾਰ ਹੋ ਗਿਆ ਹੈ (69,21,055)। ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧਣ ਨਾਲ ਇਹ ਫਾਸਲਾ ਲਗਾਤਾਰ ਵੱਧ ਰਿਹਾ ਹੈ । ਵੱਡੀ ਗਿਣਤੀ ਵਿੱਚ ਸਿਹਤਯਾਬ ਮਾਮਲੇ ਵੱਧਣ ਨਾਲ ਕੌਮੀ ਸਿਹਤਯਾਬ ਦਰ ਵਿੱਚ ਹੋਰ ਸੁਧਾਰ ਹੋਇਆ ਹੈ , ਜੋ ਹੁਣ 91.54% ਹੈ । ਪਿਛਲੇ 24 ਘੰਟਿਆਂ ਦੌਰਾਨ 58,684 ਵਿਅਕਤੀਆਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦਕਿ 46,963 ਨਵੇਂ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ । 76% ਦਰਜ ਕੀਤੇ ਗਏ ਨਵੇਂ ਸਿਹਤਯਾਬ ਮਾਮਲੇ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹਨ ।

ਕਰਨਾਟਕ , ਕੇਰਲ ਅਤੇ ਮਹਾਰਾਸ਼ਟਰ ਨੇ ਇੱਕ ਦਿਨ ਵਿੱਚ 7,000 ਤੋਂ ਜ਼ਿਆਦਾ ਸਿਹਤਯਾਬ ਮਾਮਲੇ ਦਰਜ ਕਰਕੇ ਵੱਡਾ ਯੋਗਦਾਨ ਪਾਇਆ ਹੈ । ਦਿੱਲੀ ਅਤੇ ਪੱਛਮ ਬੰਗਾਲ ਦੋਹਾਂ ਨੇ 4,000 ਤੋਂ ਜ਼ਿਆਦਾ ਨਵੇਂ ਸਿਹਤਯਾਬ ਮਾਮਲੇ ਦਰਜ ਕੀਤੇ ਹਨ । 


  

ਪਿਛਲੇ 24 ਘੰਟਿਆਂ ਦੌਰਾਨ 46,963 ਨਵੇਂ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ । ਇਹਨਾਂ ਵਿੱਚੋਂ 77% 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹਨ । ਕੇਰਲ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ , 7,000 ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ , ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਦਿੱਲੀ ਵਿੱਚ ਵੀ 5,000 ਮਾਮਲੇ ਦਰਜ ਕੀਤੇ ਹਨ । 

  
ਪਿਛਲੇ 24 ਘੰਟਿਆਂ ਦੌਰਾਨ 470 ਮੌਤਾਂ ਦਰਜ ਕੀਤੀਆਂ ਗਈਆਂ ਹਨ । ਇਹਨਾਂ ਵਿੱਚੋਂ ਤਕਰੀਬਨ 78% 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹਨ । 15% ਫੀਸਦ ਤੋਂ ਜ਼ਿਆਦਾ ਮੌਤਾਂ(74 ਮੌਤਾਂ) ਮਹਾਰਾਸ਼ਟਰ ਵਿੱਚ ਦਰਜ ਕੀਤੀਆਂ ਗਈਆਂ ਹਨ ।


  

***

ਐੱਮ ਵੀ / ਐੱਸ ਜੇ

ਐੱਚ ਐੱਫ ਡਬਲਯੂ / ਕੋਵਿਡ ਸਟੇਟਸ ਡਾਟਾ / 01 ਨਵੰਬਰ 2020 / 1



(Release ID: 1669396) Visitor Counter : 172