ਗ੍ਰਹਿ ਮੰਤਰਾਲਾ

ਰਾਸ਼ਟਰੀ ਏਕਤਾ ਦਿਵਸ ਮੌਕੇ ਨਵੀਂ ਦਿੱਲੀ ਸਥਿਤ ਸਰਦਾਰ ਪਟੇਲ ਚੌਕ ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ।

ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ, ਉੱਪ ਰਾਸ਼ਟਰਪਤੀ ਸ੍ਰੀ ਐੱਮ ਵੈਂਕਇਆ ਨਾਇਡੂ, ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਦਿੱਲੀ ਦੇ ਉਪ ਰਾਜਪਾਲ ਸ੍ਰੀ ਅਨਿਲ ਬੈਜਲ ਨੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ
ਸ਼੍ਰੀ ਅਮਿਤ ਸ਼ਾਹ ਨੇ ਕਿਹਾ ''ਸਰਦਾਰ ਪਟੇਲ ਜੀ ਦੀ ਮਜ਼ਬੂਤ ਅਗਵਾਈ, ਸਮਰਪਣ ਅਤੇ ਦੇਸ਼ ਭਗਤੀ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦੀ ਰਹੇਗੀ
ਕੇਂਦਰੀ ਗ੍ਰਿਹ ਮੰਤਰੀ ਨੇ ਲੋਕਾਂ ਨੂੰ ਰਾਸ਼ਟਰੀ ਏਕਤਾ ਦਿਵਸ ਦੀ ਸਹੁੰ ਚੁਕਾਈ ।
ਸ਼੍ਰੀ ਅਮਿਤ ਸ਼ਾਹ ਨੇ ਆਭਾਰੀ ਰਾਸ਼ਟਰ ਤਰਫੋਂ ਸਨਮਾਨ ਪੇਸ਼ ਕਰਦਿਆਂ ਕਿਹਾ,''ਲੋਹ ਪੁਰਸ਼ ਸਰਦਾਰ ਪਟੇਲ ਜੀ ਨੂੰ ਨਮਨ, ਜੋ ਰਾਸ਼ਟਰੀ ਏਕਤਾ ਦੇ ਸਤੰਭ ਹਨ ਅਤੇ ਹਰੇਕ ਭਾਰਤੀ ਦੇ ਦਿਲ ਵਿੱਚ ਵਸਦੇ ਹਨ''।
''ਸਰਦਾਰ ਪਟੇਲ ਨੇ ਅਜ਼ਾਦੀ ਤੋਂ ਬਾਅਦ ਰਾਸ਼ਟਰ ਨੂੰ ਇੱਕਜੁੱਟ ਕੀਤਾ,ਜੋ ਸੈਂਕੜੇ ਰਿਆਸਤਾਂ ਵਿਚ ਵੰਡਿਆ ਹੋਇਆ ਸੀ ਅਤੇ ਅੱਜ ਦੇ ਮਜ਼ਬੂਤ ਭਾਰਤ ਦੀ ਨੀਂਹ ਰੱਖੀ । ਦੇਸ਼ ਉਹਨਾ ਦੇਮਾਤ ਭੂਮੀ ਪ੍ਰਤੀ ਮਹਾਨ ਯੋਗਦਾਨ, ਫੈਸਲਾਕੁਨ ਅਗਵਾਈ ਅਤੇ ਬੇਮਿਸਾਲ ਵਚਨਬੱਧਤਾ ਨੂੰ ਕਦੇ ਨਹੀਂ ਭੁਲਾ ਸਕਦਾ'' ਕੇਂਦਰੀ ਗ੍ਰਿਹ ਮੰਤਰੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ,''ਭਾਰਤ ਨੂੰ ਇੱਕਜੁਟ ਕਰਨ ਤੋਂ ਲੈ ਕੇ ਸੋਮਨਾਥ ਮੰਦਰ ਦੇ ਮੁੜ ਨਿਰਮਾਣ ਤੱਕ, ਸਰਦਾਰ ਪਟੇਲ ਨੇ ਆਪਣੀ ਜ਼ਿੰਦਗੀ ਦਾ ਹਰੇਕ ਪਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਮਰਪਿਤ ਕੀਤਾ'

Posted On: 31 OCT 2020 12:08PM by PIB Chandigarh

ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ਅੱਜ ਨਵੀ ਦਿੱਲੀ ਦੇ ਸਰਦਾਰ ਪਟੇਲ ਚੌਕ ਵਿੱਚ ਇੱਕ ਵਿਸ਼ੇਸ਼ ਸਮਾਗਮਆਯੋਜਤ ਕੀਤਾ ਗਿਆ ਇਸ ਮੌਕੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ, ਉੱਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਇਆ ਨਾਇਡੂ, ਕੇਂਦਰੀ ਗ੍ਰਿਹ ਮੰਤਰੀਸ਼੍ਰੀਅਮਿਤ ਸ਼ਾਹ ਤੇ ਦਿੱਲੀ ਦੇ ਉਪ ਰਾਜਪਾਲ ਸ਼੍ਰੀ ਅਨਿਲ ਬੈਜਲ ਨੇ ਲੋਹ ਪੁਰਸ਼ ਸਰਦਾਰ ਵੱਲਵ ਭਾਈ ਪਟੇਲ ਦੇ ਜਨਮ ਵਰ੍ਹੇਗੰਢ ਤੇ ਫੁੱਲਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ

ਰਾਸ਼ਟਰੀ ਏਕਤਾ ਦਿਵਸ ਮੌਕੇ ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ,''''ਸਰਦਾਰ ਪਟੇਲ ਜੀ ਦੀ ਲੋਹੇ ਵਰਗੀ ਅਗਵਾਈ, ਸਮਰਪਣ ਅਤੇ ਦੇਸ਼ ਭਗਤੀ ਸਾਨੂੰ ਹਮੇਸ਼ਾ ਮਾਰਗ ਦਰਸ਼ਨ ਦੇਵੇਗੀ


ਇਸ ਮੌਕੇ ਹਾਜਰ ਲੋਕਾਂ ਨੂੰ ਉਹਨਾ ਨੇ ਰਾਸ਼ਟਰੀ ਏਕਤਾ ਦੀ ਸਹੁੰ ਚੁਕਾਉਂਦੇ ਹੋਏ ਕਿਹਾ,'' ਮੈਂ ਸੱਚੀ ਨਿਸ਼ਠਾ ਨਾਲ ਸਹੁੰ ਚੁੱਕਦਾ ਹਾਂ ਕਿ ਮੈਂ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਲਈ ਆਪਾ ਸਮਰਪਿਤ ਕਰਾਂਗਾ ਅਤੇ ਆਪਣੇ ਦੇਸ਼ ਵਾਸੀਆਂ ਤੱਕ ਇਹ ਸੁਨੇਹਾ ਪਹੁੰਚਾਉਣ ਲਈ ਹਰ ਯਤਨ ਕਰਾਂਗਾ । ਮੈਂ ਇਹ ਸਹੁੰ ਆਪਣੀ ਦੇਸ਼ ਦੀ ਏਕਤਾ ਦੀ ਭਾਵਨਾ ਨਾਲ ਚੁੱਕ ਰਿਹਾ ਹਾਂ ਜੋ ਸਰਦਰ ਵੱਲਭ ਭਾਈ ਪਟੇਲ ਦੀ ਦੂਰਦਰਸ਼ੀ ਅਤੇ ਕੰਮਾਂ ਦੁਆਰਾ ਸੰਵ ਬਣਾਇਆ ਜਾ ਸਕਿਆ ਹੈ । ਮੈਂ ਆਪਣੇ ਦੇਸ਼ ਦੀ ਅੰਦਰੂਨੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਆਪਣਾ ਯੋਗਦਾਨ ਪਾਉਣ ਦਾ ਵੀ ਸੱਚੀ ਨਿਸ਼ਠਾ ਨਾਲ ਸੰਕਲਪ ਕਰਦਾ ਹਾਂ''

 

ਸ਼੍ਰੀਅਮਿਤ ਸ਼ਾਹ ਨੇ ਆਪਣੇ ਟਵੀਟ ਵਿੱਚ ਧੰਨਵਾਦੀ ਰਾਸ਼ਟਰ ਤਰਫੋਂ ਮਹਾਨ ਦੇਸ਼ ਭਗਤ ਸਰਦਾਰ ਪਟੇਲ ਨੂੰ ਮਾਨ ਸਨਮਾਨ ਪੇਸ਼ ਕਰਦੇ ਹੋਏ ਕਿਹਾ,''ਰਾਸ਼ਟਰੀ ਏਕਤਾ ਦੇ ਪ੍ਰਤੀਕ ਤੇ ਹਰੇਕ ਭਾਰਤੀ ਦੇ ਹਿਰਦੇ ਵਿੱਚ ਵਸਣ ਵਾਲੇ ਲੋਹ ਪੁਰਸ਼ ਸਰਦਾਰ ਪਟੇਲ ਜੀ ਨੂੰ ਕੋਟਨ ਕੋਟ ਨਮਨ ਕਰਦਾ ਹਾਂ। ਅਜ਼ਾਦੀ ਤੋਂ ਬਾਦ ਸੈਂਕੜੇ ਰਿਆਸਤਾਂ ਵਿਚ ਖਿਲਰੇ ਭਾਰਤ ਨੂੰ ਇਕਜੁੱਟ ਕਰਕੇ ਉਹਨਾ ਨੇ ਅੱਜ ਦੇ ਮਜ਼ਬੂਤ ਭਾਰਤ ਦੀ ਨੀਂਹ ਰੱਖੀ । ਭਾਰਤ ਕਦੇ ਵੀ ਉਹਨਾ ਦੀ ਦ੍ਰਿੜ ਅਗਵਾਈ, ਰਾਸ਼ਟਰ ਸਮਰਪਣ ਅਤੇ ਵੱਡਾ ਯੋਗਦਾਨ ਕਦੇ ਨਹੀਂ ਭੁਲਾ ਸਕਦਾ''

 

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ,''ਭਾਰਤ ਨੂੰ ਇੱਕਜੁਟ ਕਰਨ ਤੋਂ ਲੈ ਕੇ ਸੋਮਨਾਥ ਮੰਦਰ ਦੇ ਮੁੜ ਨਿਰਮਾਣ ਤੱਕ, ਸਰਦਾਰ ਪਟੇਲ ਨੇ ਆਪਣੀ ਜ਼ਿੰਦਗੀ ਦਾ ਹਰੇਕ ਪਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਮਰਪਿਤ ਕੀਤਾਹੈ। ਮੈਂ ਆਭਾਰੀ ਰਾਸ਼ਟਰ ਦੀ ਤਰਫੋਂ ਮਹਾਨ ਦੇਸ਼ ਭਗਤ ਤੇ ਭਾਰਤ ਦੇ ਲੋਹ ਪੁਰਸ਼ ਸਰਦਾਰ ਪਟੇਲ ਦੀ ਚਰਨਵੰਦਨਾ ਕਰਦਾ ਹਾਂ ।''

***


ਐਨ. ਡਬਲਿਯੂ/ਆਰ.ਕੇ./ਏ.ਵਾਈ/ਡੀ.ਡੀ.ਡੀ.
 



(Release ID: 1669206) Visitor Counter : 143