ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ’ਚ ਕੇਵਡੀਆ ਤੇ ਸਾਬਰਮਤੀ ਰਿਵਰਫ਼੍ਰੰਟ ਦਰਮਿਆਨ ਆਉਣ–ਜਾਣ ਲਈ ਸੀ–ਪਲੇਨ ਦਾ ਉਦਘਾਟਨ ਕੀਤਾ

Posted On: 31 OCT 2020 2:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਚ ਸਾਬਰਮਤੀ ਰਿਵਰਫ਼੍ਰੰਟ ਅਤੇ ਕੇਵਡੀਆ ਸਥਿਤ ਸਟੈਚੂ ਆੱਵ੍ ਯੂਨਿਟੀ ਨੂੰ ਜੋੜਨ ਵਾਲੀ ਸੀਪਲੇਨ ਸੇਵਾ ਅਤੇ ਕੇਵਡੀਆ ਚ ਵਾਟਰ ਏਅਰੋਡ੍ਰੋਮ ਦਾ ਉਦਘਾਟਨ ਕੀਤਾ।

 

https://youtu.be/-UhTEN1NhcQ

 

ਸ਼੍ਰੀ ਮੋਦੀ ਨੇ ਅਹਿਮਦਾਬਾਦ ਚ ਸਾਬਰਮਤੀ ਰਿਵਰਫ਼੍ਰੰਟ ਚ ਵਾਟਰ ਏਅਰੋਡ੍ਰੋਮ ਤੇ ਸਾਬਰਮਤੀ ਰਿਵਰਫ਼੍ਰੰਟ ਤੋਂ ਕੇਵਡੀਆ ਤੱਕ ਸੀਪਲੇਨ ਸੇਵਾ ਦਾ ਉਦਘਾਟਨ ਵੀ ਕੀਤਾ। ਇਹ ਆਖ਼ਰੀ ਮੀਲ ਨੂੰ ਵੀ ਨਾਲ ਜੋੜਨ ਲਈ ਵਾਟਰ ਏਅਰੋਡ੍ਰੋਮਸ ਦੀ ਲੜੀ ਦਾ ਇੱਕ ਹਿੱਸਾ ਹਨ।

 

https://youtu.be/pXY-FVzPr4c

 

ਸੀਪਲੇਨਸ ਵਿੱਚ ਪਾਣੀ ਉੱਤੇ ਲੈਂਡ ਕਰਨ ਤੇ ਉੱਥੋਂ ਹੀ ਉਡਾਣ ਭਰਨ ਦੀ ਯੋਗਤਾ ਹੁੰਦੀ ਹੈ ਤੇ ਇੰਝ ਉਹ ਅਜਿਹੇ ਇਲਾਕਿਆਂ ਤੱਕ ਪਹੁੰਚ ਕਰ ਸਕਦੇ ਹਨ, ਜਿੱਥੇ ਲੈਂਡਿੰਗ ਕਰਨ ਵਾਲੀਆਂ ਪੱਟੀਆਂ ਜਾਂ ਰਨਵੇਅਜ਼ ਨਹੀਂ ਹਨ। ਇਸ ਪ੍ਰਕਾਰ ਇਹ ਅਜਿਹੇ ਭੂਗੋਲਿਕ ਖੇਤਰਾਂ/ਇਲਾਕਿਆਂ ਨੂੰ ਵੀ ਜੋੜਨ ਵਿੱਚ ਮਦਦ ਮਿਲ ਸਕਦੀ ਹੈ, ਜਿੱਥੋਂ ਦੀ ਧਰਤੀ ਕਾਰਣ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹੁੰਦੀਆਂ ਹਨ ਅਤੇ ਮਹਿੰਗੇ ਹਵਾਈ ਅੱਡੇ ਅਤੇ ਰਨਵੇਅਜ਼ ਬਣਾਉਣ ਤੋਂ ਬਿਨਾ ਹੀ ਦੂਰਦੁਰਾਡੇ ਦੇ ਇਲਾਕਿਆਂ ਨੂੰ ਮੁੱਖਧਾਰਾ ਦੇ ਹਵਾਬਾਜ਼ੀ ਨੈੱਟਵਰਕ ਵਿੱਚ ਲਿਆਂਦਾ ਜਾ ਸਕਦਾ ਹੈ। ਫ਼ਿਕਸਡ ਖੰਭਾਂ ਵਾਲੇ ਇਹ ਛੋਟੇ ਹਵਾਈ ਜਹਾਜ਼ ਝੀਲਾਂ, ਬੈਕਵਾਟਰਸ ਤੇ ਬੰਨ੍ਹਾਂ ਜਿਹੀਆਂ ਜਲਇਕਾਈਆਂ, ਬਜਰੀ ਤੇ ਘਾਹ ਉੱਤੇ ਲੈਂਡ ਕਰ ਸਕਦੇ ਹਨ; ਇਸ ਪ੍ਰਕਾਰ ਅਨੇਕ ਸੈਲਾਨੀ ਟਿਕਾਣਿਆਂ ਤੱਕ ਅਸਾਨ ਪਹੁੰਚ ਕਾਇਮ ਕੀਤੀ ਜਾ ਸਕਦੀ ਹੈ।

 

***

 

ਵੀਆਰਆਰਕੇ/ਏਕੇ



(Release ID: 1669107) Visitor Counter : 219