ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੈਬਨਿਟ ਨੇ ਇਥਨੌਲ ਮਿਸ਼ਰਿਤ ਪੈਟਰੋਲ ਪ੍ਰੋਗਰਾਮ ਤਹਿਤ ਜਨਤਕ ਖੇਤਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ ਦੁਆਰਾ ਇਥਨੌਲ ਖਰੀਦ ਪ੍ਰਕਿਰਿਆ ਅਤੇ ਇਥਨੌਲ ਪੂਰਤੀ ਸਾਲ 2020-21 ਲਈ ਜਨਤਕ ਖੇਤਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ ਨੂੰ ਸਪਲਾਈ ਕਰਨ ਲਈ ਇਥਨੌਲ ਕੀਮਤਾਂ ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ

Posted On: 29 OCT 2020 3:43PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਇਥਨੌਲ ਮਿਸ਼ਰਿਤ ਪੈਟਰੋਲ (ਈਬੀਪੀ) ਪ੍ਰੋਗਰਾਮ ਤਹਿਤ ਗੰਨਾ ਅਧਾਰਤ ਕੁਦਰਤੀ ਪਦਾਰਥਾਂ ਤੋਂ ਪੈਦਾ ਹੋਏ ਇਥਨੌਲ ਦੀਆਂ ਉੱਚ ਕੀਮਤਾਂ ਤੈਅ ਕਰਨ ਤੋਂ ਇਲਾਵਾ ਵੱਖ-ਵੱਖ ਫੈਸਲੇ ਲਏ ਹਨ। ਇਹ 1 ਦਸੰਬਰ, 2020 ਤੋਂ 30 ਨਵੰਬਰ, 2021 ਦੀ ਇਥਨੌਲ ਪੂਰਤੀ ਸਾਲ ਦੇ ਚੀਨੀ ਸੀਜ਼ਨ 2020-21 ਲਈ ਹੈ।

 

(i) ਸੀ ਸ਼੍ਰੇਣੀ ਦੇ ਭਾਰੀ ਸ਼ੀਰੇ ਤੋਂ ਬਣੇ ਇਥਨੌਲ ਦੀਆਂ ਕੀਮਤਾਂ 43.75 ਰੁਪਏ ਤੋਂ ਵਧਾ ਕੇ 45.69 ਰੁਪਏ ਪ੍ਰਤੀ ਲੀਟਰ ਤੈਅ ਕੀਤੀਆਂ ਗਈਆਂ ਹਨ।

 

(ii) ਬੀ ਸ਼੍ਰੇਣੀ ਦੇ ਭਾਰੀ ਸ਼ੀਰੇ ਤੋਂ ਬਣੇ ਇਥਨੌਲ ਦੀ ਕੀਮਤ 54.27 ਰੁਪਏ ਤੋਂ ਵਧਾ ਕੇ 57.61 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਗਈ ਹੈ।

 

(iii) ਗੰਨੇ ਦੇ ਰਸ/ਚੀਨੀ/ ਚਾਸ਼ਣੀ ਤੋਂ ਤਿਆਰ ਇਥਨੌਲ ਦੀ ਕੀਮਤ 59.48 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 62.65 ਰੁਪਏ ਪ੍ਰਤੀ ਲੀਟਰ ਕੀਤੀ ਗਈ ਹੈ।

 

(iv) ਇਸ ਤੋਂ ਇਲਾਵਾ, ਜੀਐੱਸਟੀ ਅਤੇ ਮਾਲ ਭਾੜੇ ਵੀ ਵਾਧੂ ਭੁਗਤਾਨਯੋਗ ਹੋਣਗੇ। ਤੇਲ ਮਾਰਕਿਟਿੰਗ ਕੰਪਨੀਆਂ ਨੂੰ ਅਸਲ ਅਧਾਰ 'ਤੇ ਮਾਲ ਢੁਆਈ ਭਾੜੇ ਦੇ ਰੇਟ ਤੈਅ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਕਿ ਇਥਨੌਲ ਨੂੰ ਲੰਮੀ ਦੂਰੀ ਤੱਕ ਲਿਜਾਣ 'ਤੇ ਵਾਧੂ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕੇ।

 

(v) ਰਾਜ ਦੇ ਅੰਦਰ ਸਥਾਨਕ ਉਦਯੋਗਾਂ ਨੂੰ ਉਚਿਤ ਅਵਸਰ ਪ੍ਰਦਾਨ ਕਰਨ ਅਤੇ ਇਥਨੌਲ ਦੀ ਸਪਲਾਈ ਵਿੱਚ ਕਿਸੇ ਕਿਸਮ ਦੀਆਂ ਬੇਨਿਯਮੀਆਂ ਤੋਂ ਬਚਣ ਲਈ, ਤੇਲ ਮਾਰਕਿਟਿੰਗ ਕੰਪਨੀਆਂ ਵੱਖ-ਵੱਖ ਸਰੋਤਾਂ ਤੋਂ ਆਉਣ ਵਾਲੇ ਇਥਨੌਲ ਦਾ ਪਹਿਲ ਦਾ ਅਧਾਰ ਤੈਅ ਕਰਨਗੀਆਂ। ਇਸ ਵਿੱਚ ਭਾੜੇ ਦੀ ਕੀਮਤ ਅਤੇ ਉਪਲਬਧਤਾ ਆਦਿ ਕਾਰਕ ਸ਼ਾਮਲ ਹਨ। ਇਹ ਤਰਜੀਹ ਉਸ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇਥਨੌਲ ਦੇ ਉਤਪਾਦਨ ਦੀ ਲਾਭਕਾਰੀ ਹੱਦ ਤੱਕ ਹੋਵੇਗੀ। ਇਸ ਤੋਂ ਇਲਾਵਾ, ਜਿੱਥੇ ਕਿਤੇ ਵੀ ਜ਼ਰੂਰੀ ਹੋਵੇ, ਵੱਖੋ-ਵੱਖਰੇ ਰਾਜਾਂ ਤੋਂ ਇਥਨੌਲ ਦੇ ਆਯਾਤ ਵਿੱਚ ਵੀ ਇਸੇ ਪ੍ਰਕਾਰ ਦੀ ਤਰਜੀਹ ਦਿੱਤੀ ਜਾਵੇਗੀ।

 

ਇਸ ਯੋਜਨਾ ਨਾਲ ਸਾਰੀਆਂ ਡਿਸਟਿਲਰੀਆਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਨੂੰ ਈਬੀਪੀ ਪ੍ਰੋਗਰਾਮ ਤਹਿਤ ਇਥਨੌਲ ਸਪਲਾਈ ਕਰਨ ਦੀ ਉਮੀਦ ਹੈ। ਇਥਨੌਲ ਸਪਲਾਇਰਾਂ ਨੂੰ ਕੀਤੀ ਗਈ ਅਦਾਇਗੀ ਗੰਨਾ ਕਿਸਾਨਾਂ ਦੇ ਬਕਾਏ ਘਟਾਉਣ ਵਿੱਚ ਸਹਾਇਤਾ ਕਰੇਗੀ ਅਤੇ ਆਖਰਕਾਰ ਇਸ ਦਾ ਲਾਭ ਗੰਨਾ ਕਿਸਾਨਾਂ ਨੂੰ ਮਿਲੇਗਾ।

 

ਸਰਕਾਰ ਈਬੀਪੀ ਪ੍ਰੋਗਰਾਮ ਲਾਗੂ ਕਰ ਰਹੀ ਹੈ ਜਿੱਥੇ ਤੇਲ ਮਾਰਕਿਟਿੰਗ ਕੰਪਨੀਆਂ ਪੈਟਰੋਲ ਵਿੱਚ10ਫ਼ੀਸਦੀ ਇਥਨੌਲ ਮਿਲਾ ਕੇ ਵੇਚਦੀਆਂ ਹਨ। ਪ੍ਰੋਗਰਾਮ ਦਾ ਅੰਡੇਮਾਨ-ਨਿਕੋਬਾਰ ਅਤੇ ਲਕਸ਼ਦੀਪ ਤੋਂ ਇਲਾਵਾ ਪੂਰੇ ਭਾਰਤ ਵਿੱਚ1 ਅਪ੍ਰੈਲ 2019 ਤੋਂ ਵਿਸਤਾਰ ਕੀਤਾ ਗਿਆ ਹੈ ਅਤੇ ਇਸਦਾ ਉਦੇਸ਼ ਬਦਲ ਅਤੇ ਵਾਤਾਵਰਣ ਵਾਲੇ ਬਾਲਣਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।

 

ਸਰਕਾਰ ਨੇ 2014 ਤੋਂ ਇਥਨੌਲ ਦੀਆਂ ਪ੍ਰਸ਼ਾਸਿਤ ਕੀਮਤਾਂ ਨੂੰ ਸੂਚਿਤ ਕੀਤਾ ਹੈ ਅਤੇ ਪਹਿਲੀ ਵਾਰ 2018 ਵਿੱਚ, ਸਰਕਾਰ ਨੇ ਵੱਖ-ਵੱਖ ਕਿਸਮਾਂ ਦੇ ਕੱਚੇ ਮਾਲ ਦੇ ਅਧਾਰ 'ਤੇ ਇਥਨੌਲ ਦੀਆਂ ਵੱਖ-ਵੱਖ ਕੀਮਤਾਂ ਦੀ ਘੋਸ਼ਣਾ ਕੀਤੀ ਹੈ ਅਤੇ ਇਨ੍ਹਾਂ ਫੈਸਲਿਆਂ ਨੇ ਇਥਨੌਲ ਦੀ ਸਪਲਾਈ ਵਿੱਚ ਬਹੁਤ ਸੁਧਾਰ ਕੀਤਾ ਹੈ। ਇਸ ਦੇ ਚਲਦਿਆਂ ਜਨਤਕ ਖੇਤਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ ਨੇ ਇਥਨੌਲ ਸਪਲਾਈ ਸਾਲ 2013-14 ਵਿੱਚ 38 ਕਰੋੜ ਲੀਟਰ ਇਥਨੌਲ ਦੀ ਖਰੀਦ ਕੀਤੀ ਸੀ, ਜੋ ਕਿ ਇਥਨੌਲ ਸਪਲਾਈ ਸਾਲ 2019-20 ਵਿੱਚ ਵਧ ਕੇ 195 ਕਰੋੜ ਲੀਟਰ ਹੋ ਗਈ ਹੈ।

 

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਈਬੀਪੀ ਪ੍ਰੋਗਰਾਮ ਤਹਿਤ ਵੱਖ-ਵੱਖ ਹਿਤਧਾਰਕਾਂ ਦੇ ਲੰਮੇ ਸਮੇਂ ਦੇ ਨਜ਼ਰੀਏ ਨੂੰ ਧਿਆਨ ਵਿੱਚ ਰੱਖਦਿਆਂ ਇਕ ਇਥਨੌਲ ਖਰੀਦ ਨੀਤੀਪ੍ਰਕਾਸ਼ਤ ਕੀਤੀ ਹੈ। ਇਸ ਦੇ ਅਨੁਸਾਰ, ਤੇਲ ਮਾਰਕਿਟਿੰਗ ਕੰਪਨੀਆਂ ਨੇ ਇਥਨੌਲ ਸਪਲਾਇਰਾਂ ਲਈ ਵੰਨ-ਟਾਈਮ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਇਥਨੌਲ ਸਪਲਾਇਰਾਂ ਨੂੰ 400 ਕਰੋੜ ਰੁਪਏ ਦਾ ਮੁਨਾਫਾ ਦਿੰਦੇ ਹੋਏ ਸਿਕਊਰਿਟੀ ਜਮ੍ਹਾਂ ਰਕਮ ਨੂੰ 5ਫ਼ੀਸਦੀ ਤੋਂ ਘਟਾ ਕੇ 1ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਗ਼ੈਰ ਸਪਲਾਈ ਦੀ ਮਾਤਰਾ 'ਤੇ ਲਾਗੂ ਜ਼ੁਰਮਾਨਾ ਵੀ ਪਹਿਲਾਂ ਦੇ 5ਫ਼ੀਸਦੀ ਤੋਂ ਘੱਟ ਕੇ 1ਫ਼ੀਸਦੀ ਕਰ ਦਿੱਤਾ ਗਿਆ ਹੈ, ਜਿਸ ਨਾਲ ਇਥਨੌਲ ਸਪਲਾਇਰਾਂ ਨੂੰ 35 ਕਰੋੜ ਰੁਪਏ ਦਾ ਲਾਭ ਹੋਵੇਗਾ। ਸਰਕਾਰ ਦੇ ਇਹ ਸਾਰੇ ਕਦਮ ਕਾਰੋਬਾਰ ਨੂੰ ਅਸਾਨ ਕਰਨਗੇ ਅਤੇ ਇਹ ਆਤਮਨਿਰਭਰ ਭਾਰਤ ਯਤਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ।

 

ਗੰਨੇ ਦੇ ਉਤਪਾਦਨ ਵਿੱਚ ਨਿਰੰਤਰ ਵਾਧੇ ਨੇ ਖੰਡ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਖੰਡ ਉਦਯੋਗਾਂ ਦੁਆਰਾ ਗੰਨਾ ਉਤਪਾਦਨ ਕਰਨ ਵਾਲੇ ਕਿਸਾਨਾਂ ਦੀ ਸਮੇਂ ਸਿਰ ਅਦਾਇਗੀ ਨਾ ਕਰਨ ਕਾਰਨ ਕਿਸਾਨਾਂ ਦਾ ਬਕਾਇਆ ਵਧਿਆ ਹੈ। ਇਸ ਦਿਸ਼ਾ ਵਿੱਚ, ਸਰਕਾਰ ਨੇ ਉਨ੍ਹਾਂ ਦੇ ਬਕਾਏ ਘਟਾਉਣ ਲਈ ਕਈ ਫੈਸਲੇ ਲਏ ਹਨ। ਦੇਸ਼ ਵਿੱਚ ਖੰਡ ਦੇ ਉਤਪਾਦਨ ਨੂੰ ਸੀਮਤ ਕਰਨ ਅਤੇ ਇਥਨੌਲ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਨੇ ਕਈ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਭਾਰੀ ਬੀ ਸ਼੍ਰੇਣੀ ਦੇ ਭਾਰੀ ਸ਼ੀਰੇ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਅਤੇ ਗੰਨੇ ਦਾ ਰਸ, ਚੀਨੀ ਅਤੇ ਚਾਸ਼ਣੀ ਤੋਂ ਇਥਨੌਲ ਦੇ ਉਤਪਾਦਨ ਦੀ ਆਗਿਆ ਹੈ।

 

ਗੰਨੇ ਦੇ ਵਾਜਬ ਅਤੇ ਮਿਹਨਤਾਨੇ ਵਾਲੇ ਭਾਅ ਅਤੇ ਖੰਡ ਮਿੱਲਾਂ ਦੇ ਬਾਹਰ ਖੰਡ ਦੀਆਂ ਕੀਮਤਾਂ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ, ਜਿਸ ਅਨੁਸਾਰ ਗੰਨਾ ਅਧਾਰਤ ਕੱਚੇ ਮਾਲ ਤੋਂ ਤਿਆਰ ਵੱਖ-ਵੱਖ ਇਥਨੌਲ ਮਿੱਲਾਂ ਦੇ ਬਾਹਰ ਕੀਮਤਾਂ ਨੂੰ ਸੁਧਾਰਨ ਦੀ ਲੋੜ ਹੈ।

 

       *****

 

 

ਵੀਆਰਆਰਕੇ(Release ID: 1668664) Visitor Counter : 330