ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇਕ ਨਵਾਂ ਮੀਲ ਪੱਥਰ ਹਾਸਲ ਕੀਤਾ: ਰਿਕਵਰੀ ਰੇਟ ਨੇ 90.00% ਨੂੰ ਛੂਹਿਆ

ਐਕਟਿਵ ਕੇਸਾਂ ਵਿਚ ਹੋਰ ਗਿਰਾਵਟ ਦਰਜ; ਸਿਰਫ 8.50% ਕੁੱਲ ਪੁਸ਼ਟੀ ਕੀਤੇ ਕੇਸਾਂ ਵਿਚੋਂ ਹਨ

ਪਿਛਲੇ ਇੱਕ ਹਫਤੇ ਤੋਂ 1000 ਤੋਂ ਘੱਟ ਮੌਤਾਂ

ਲੈਬਾਂ ਦੀ ਕੁੱਲ ਸੰਖਿਆ 2000 ਤੋਂ ਵੱਧ ਹੈ

Posted On: 25 OCT 2020 11:11AM by PIB Chandigarh

ਭਾਰਤ ਨੇ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ । ਰਾਸ਼ਟਰੀ ਰਿਕਵਰੀ ਰੇਟ ਅੱਜ 90% ਨੂੰ ਛੂਹ ਗਿਆ ਹੈ । ਪਿਛਲੇ 24 ਘੰਟਿਆਂ ਵਿੱਚ 62,077 ਰਿਕਵਰ ਹੋਏ ਅਤੇ ਛੁੱਟੀ ਮਿਲ ਗਈ ਹੈ, ਜਦੋਂ ਕਿ ਨਵੇਂ ਪੁਸ਼ਟੀ ਕੀਤੇ  ਕੇਸ  50,129  ਹਨ।

C:\Users\dell\Desktop\image001JXHX.jpg

ਐਕਟਿਵ ਕੇਸਾਂ ਵਿੱਚ ਭਾਰਤ ਲਗਾਤਾਰ ਗਿਰਾਵਟ ਦਾ ਰੁਝਾਨ ਜਾਰੀ ਰੱਖ ਰਿਹਾ ਹੈ । ਐਕਟਿਵ ਮਾਮਲੇ  ਲਗਾਤਾਰ  ਤੀਜੇ ਦਿਨ 7 ਲੱਖ ਤੋਂ ਘੱਟ ਦਰਜ ਹੋਏ ਹਨ ।

ਇਸ ਵੇਲੇ ਐਕਟਿਵ ਮਾਮਲੇ  ਦੇਸ਼ ਦੇ ਕੁਲ ਪੋਜੀਟਿਵ ਮਾਮਲਿਆਂ ਵਿਚੋਂ ਸਿਰਫ 8.50% ਰਹਿ ਗਏ ਹਨ ਅਤੇ  ਜੋ  6,68,154 'ਤੇ ਖੜੇ ਹਨ।

C:\Users\dell\Desktop\image002048J.jpg
 

ਕੁੱਲ ਰਿਕਵਰ ਹੋਏ ਕੇਸਾਂ ਵਿੱਚ ਵੀ ਵਾਧਾ ਜਾਰੀ ਹੈ। ਉਹ ਹੁਣ ਤੱਕ 70,78,123 ਰਿਕਵਰ ਹੋਏ ਹਨ । ਰਿਕਵਰੀ ਦੀ  ਵਧਦੀ ਗਿਣਤੀ ਦੇ ਨਾਲ, ਇਹ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ । ਰਿਕਵਰ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ  ਵਿਚਲਾ ਪਾੜਾ 64 ਲੱਖ (64,09,969) ਨੂੰ ਪਾਰ ਕਰ ਗਿਆ ਹੈ।

C:\Users\dell\Desktop\image003APQ6.jpg

 

ਪਿਛਲੇ ਇਕ ਹਫਤੇ ਤੋਂ ਲਗਾਤਾਰ 1000 ਤੋਂ ਘੱਟ ਮੌਤਾਂ ਹੋਈਆਂ ਹਨ । 2 ਅਕਤੂਬਰ ਤੋਂ ਮੌਤਾਂ ਦੀ ਗਿਣਤੀ ਲਗਾਤਾਰ 1100 ਦੇ ਹੇਠਾਂ ਚਲ ਰਹੀ ਹੈ ।

C:\Users\dell\Desktop\image004030G.jpg

 

ਨਵੇਂ ਰਿਕਵਰ ਕੇਸਾਂ ਵਿਚੋਂ 75% 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ, ਦਿੱਲੀ, ਆਂਧਰਾ ਪ੍ਰਦੇਸ਼, ਅਸਾਮ, ਉੱਤਰ ਪ੍ਰਦੇਸ਼ ਅਤੇ ਛੱਤੀਸਗੜ ਵਿੱਚ ਕੇਂਦਰਿਤ ਹਨ ।

ਮਹਾਰਾਸ਼ਟਰ  10,000 ਤੋਂ ਵੱਧ  ਦੀ ਰਿਕਵਰੀ ਦੇ  ਨਾਲ ਇਕ ਦਿਨ ਦੀ ਰਿਕਵਰੀ  ਸੂਚੀ ਵਿੱਚ ਸਭ  ਤੋਂ ਅੱਗੇ ਚੱਲ  ਰਿਹਾ ਹੈ ।

C:\Users\dell\Desktop\image005QIXV.jpg

 

ਪਿਛਲੇ 24 ਘੰਟਿਆਂ ਦੌਰਾਨ 50,129 ਨਵੇਂ ਪੁਸ਼ਟੀ ਵਾਲੇ (ਕੀਤੇ) ਕੇਸ ਦਰਜ ਕੀਤੇ ਗਏ ਹਨ ।

79% ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹਨ। ਕੇਰਲ ਨਵੇਂ ਕੇਸਾਂ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ , ਜਿਥੋਂ 8,000 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਅਤੇ ਉਸ ਤੋਂ ਬਾਅਦ ਮਹਾਰਾਸ਼ਟਰ ਵਿੱਚ 6000 ਤੋਂ ਵੱਧ ਕੇਸ ਦਰਜ ਹੋਏ ਹਨ।

C:\Users\dell\Desktop\image006ZLVY.jpg

ਪਿਛਲੇ 24 ਘੰਟਿਆਂ ਦੌਰਾਨ 578 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 80% ਮੌਤਾਂ  ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 137 ਮੌਤਾਂ ਦਰਜ ਹੋਈਆਂ ਹਨ।

C:\Users\dell\Desktop\image007UVKD.jpg

ਭਾਰਤ ਦੇ ਟੈਸਟਿੰਗ ਲੈਬ ਨੈਟਵਰਕ ਨੇ ਅੱਜ ਇਕ ਹੋਰ ਪ੍ਰਾਪਤੀ ਹਾਸਲ ਕੀਤੀ ਹੈ । ਲੈਬਾਂ ਦੀ ਕੁਲ ਗਿਣਤੀ  2000 ਨੂੰ  ਪਾਰ ਕਰ ਚੁੱਕੀ ਹੈ। ਪੁਣੇ ਵਿਚ ਇਕ ਲੈਬ ਤੋਂ ਸ਼ੁਰੂ ਕਰਦਿਆਂ ਲੈਬਾਂ ਦੀ ਗਿਣਤੀ 2003 ਤਕ ਪਹੁੰਚ ਗਈ ਹੈ, ਜਿਸ ਵਿਚ 1126 ਸਰਕਾਰੀ  ਅਤੇ 877 ਨਿੱਜੀ ਪ੍ਰਯੋਗਸ਼ਾਲਾਵਾਂ ਸ਼ਾਮਲ ਹਨ ।

 

****

ਐਮਵੀ / ਐਸਜੇ



(Release ID: 1667451) Visitor Counter : 145