ਮੰਤਰੀ ਮੰਡਲ

ਮੰਤਰੀ ਮੰਡਲ ਨੇ ਆਈਸੀਏਆਈ, ਭਾਰਤ ਅਤੇ ਸੀਪੀਏ, ਪਾਪੁਆ ਨਿਊ ਗਿਨੀ ਦਰਮਿਆਨ ਹੋਏ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 21 OCT 2020 3:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪਾਪੁਆ ਨਿਗਿਨੀ ਵਿੱਚ ਸਮਰੱਥਾ ਨਿਰਮਾਣ ਅਤੇ ਅਕਾਊਂਟਿੰਗ, ਫਾਇਨੈਂਸ਼ੀਅਲ ਤੇ ਆਡਿਟ ਨੌਲੇਜ ਬੇਸ ਨੂੰ ਮਜ਼ਬੂਤ ਬਣਾਉਣ ਦੇ ਲਈ ਇੰਸਟੀਟਿਊਵ੍ ਚਾਰਟਰਡ ਅਕਾਊਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਸਰਟੀਫਾਈਡ ਪ੍ਰੈੱਕਟਿਸਿੰਗ ਅਕਾਊਂਟੈਂਟਸ, ਪਾਪੁਆ ਨਿ ਗਿਨੀ (ਸੀਪੀਏ ਪੀਐੱਨਜੀ) ਦਰਮਿਆਨ ਹੋਏ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ

 

 

ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ:

ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟਸ ਪਾਪੁਆ ਨਿ ਗਿਨੀ ਨਿਮਨਲਿਖਤ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਗੇ: -

 

1. ਪੀਐੱਨਜੀ ਵਿੱਚ ਤਕਨੀਕੀ ਪ੍ਰੋਗਰਾਮਾਂ, ਸੈਮੀਨਾਰਾਂ ਅਤੇ ਕਾਨਫਰੰਸਾਂ ਦਾ ਆਯੋਜਨ ਅਤੇ ਸੰਚਾਲਨ,

2. ਕੰਪਨੀ ਪ੍ਰਸ਼ਾਸਨ, ਟੈਕਨੋਲੋਜੀ ਖੋਜ ਅਤੇ ਸਲਾਹ, ਗੁਣਵੱਤਾ ਭਰੋਸਾ, ਫੌਰੈਂਸਿੰਗ ਅਕਾਊਂਟਿੰਗ, ਕਾਨਟੀਨਿਊਇੰਗ ਪ੍ਰੋਫੈਸ਼ਨਲ ਡਿਵੈਲਪਮੈਂਟ (ਸੀਪੀਡੀ) ਦੇ ਖੇਤਰਾਂ ਅਤੇ ਪਰਸਪਰ ਸਾਂਝੇਦਾਰੀ ਵਾਲੇ ਹੋਰ ਵਿਸ਼ਿਆਂ ਵਿੱਚ ਸੰਭਾਵਿਤ ਸਹਿਯੋਗ ਅਤੇ ਸਾਂਝੇਦਾਰੀ ਕਾਇਮ ਕਰਨਾ

3. ਭਾਰਤ ਅਤੇ ਪੀਐੱਨਜੀ ਵਿੱਚ ਅਕਾਊਂਟੈਂਸ਼ ਪ੍ਰੋਫੈਸ਼ਨ ਨਾਲ ਸਬੰਧਿਤ ਉਪਲਬਧ ਗ਼ੈਰ-ਪਾਬੰਦੀਸ਼ੁਦਾ ਜਾਣਕਾਰੀ ਸਾਂਝਾ ਕਰਨਾ

4. ਵਿਦਿਆਰਥੀ ਅਤੇ ਫੈਕਲਟੀ ਅਦਾਨ-ਪ੍ਰਦਾਨ ਪ੍ਰੋਗਰਾਮ ਸ਼ੁਰੂ ਕਰਨਾ

5. ਪੀਐੱਨਜੀ ਵਿੱਚ ਲੇਖਾ, ਵਿੱਤ ਅਤੇ ਆਡਿਟ ਦੇ ਖੇਤਰ ਵਿੱਚ ਅਲਪਕਾਲੀ ਪ੍ਰੋਫੈਸ਼ਨਲ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਨਾ।

 

 

 

ਪ੍ਰਮੁੱਖ ਪ੍ਰਭਾਵ:

ਭਾਰਤੀ ਚਾਰਟਰਡ ਅਕਾਊਂਟੈਂਟਸ (ਸੀਏ) ਸਥਾਨਕ ਕਾਰੋਬਾਰੀ ਭਾਈਚਾਰੇ ਅਤੇ ਵਿੱਤੀ ਰਿਪੋਰਟਿੰਗ ਦੇ ਮਾਮਲਿਆਂ ਨਾਲ ਜੁੜੇ ਹਿਤਧਾਰਕਾਂ ਦੀ ਸਹਾਇਤਾ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਕਾਫ਼ੀ ਪ੍ਰਤਿਸ਼ਠਾ ਹਾਸਲ ਹੈ ਪ੍ਰਸਤਾਵਿਤ ਸਹਿਮਤੀ ਪੱਤਰ ਨਾਲ ਭਰੋਸਾ ਹੋਰ ਵੀ ਮਜ਼ਬੂਤ ਹੋਣ ਦਾ ਅਨੁਮਾਨ ਹੈ ਅਤੇ ਇਸ ਨਾਲ ਪਾਪੁਆ ਨਿ ਗਿਨੀ ਵਿੱਚ ਭਾਰਤੀ ਚਾਰਟਰਡ ਅਕਾਊਂਟੈਂਟਸ ਦੀ ਸਕਾਰਾਤਮਕ ਅਕਸ ਤਿਆਰ ਹੋਵੇਗਾ ਆਈਸੀਏਆਈ ਦੇ ਪੀਐੱਨਜੀ ਚੈਪਟਰ ਸਹਿਤ ਆਸਟਰੇਲੀਆ-ਓਸੀਨੀਆ ਖੇਤਰ ਵਿੱਚ ਮੈਂਬਰਾਂ ਦੀ ਸੰਖਿਆ 3,000 ਤੋਂ ਵੀ ਜ਼ਿਆਦਾ ਹੈ। ਇਸ ਸਹਿਮਤੀ ਪੱਤਰ ਦੇ ਜ਼ਰੀਏ ਸੀਪੀਏ, ਪੀਐੱਨਜੀ ਨੂੰ ਮਿਲਣ ਵਾਲੀ ਸਹਾਇਤਾ ਨਾਲ ਖੇਤਰ ਵਿੱਚ ਮੌਜੂਦ ਆਈਸੀਏਆਈ ਦੇ ਮੈਂਬਰਾਂ ਨੂੰ ਲਾਭ ਹੋਵੇਗਾ ਅਤੇ ਆਈਸੀਏਆਈ ਦੇ ਮੈਂਬਰਾਂ ਨੂੰ ਹੋਰ ਪ੍ਰੋਤਸਾਹਨ ਮਿਲੇਗਾ

 

ਪਿਛੋਕੜ

ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਭਾਰਤ ਵਿੱਚ ਚਾਰਟਰਡ ਅਕਾਊਂਟੈਂਟਸ ਦੇ ਪ੍ਰੋਫੈਸ਼ਨ ਨੂੰ ਰੈਗੂਲੇਟ ਕਰਨ ਲਈ "ਦ ਚਾਰਟਰਡ ਅਕਾਊਂਟੈਂਟਸ ਐਕਟ, 1949" ਤਹਿਤ ਸਥਾਪਿਤ ਕੀਤੀ ਗਈ ਇੱਕ ਸੰਵਿਧਾਨਕ ਸੰਸਥਾ ਹੈ। ਸਰਟੀਫਾਈਡ ਪ੍ਰੈੱਕਟਿਸਿੰਗ ਅਕਾਊਂਟੈਂਟਸ ਪਾਪੁਆ ਨਿ ਗਿਨੀ (ਸੀਪੀਏ ਪੀਐੱਨਜੀ) ਪਾਪੁਆ ਨਿ ਗਿਨੀ ਵਿੱਚ ਅਕਾਊਂਟਸ ਅਤੇ ਆਡਿਟ ਦੇ ਮਾਪਦੰਡਾਂ ਦੇ ਨਿਰਧਾਰਣ ਤੇ ਅਕਾਊਂਟਸ ਪ੍ਰੋਫੈਸ਼ਨ ਦੇ ਹਿਤਾਂ ਨੂੰ ਪ੍ਰੋਤਸਾਹਨ ਦੇਣ ਦੇ ਲਈ ਅਕਾਊਂਟੈਂਟਸ ਐਕਟ, 1996 ਦੇ ਤਹਿਤ ਸਥਾਪਿਤ ਪ੍ਰਮੁੱਖ ਅਕਾਊਂਟਸ ਪ੍ਰੋਫੈਸ਼ਨਲ ਸੰਗਠਨ ਹੈ

 

****

ਵੀਆਰਆਰਕੇ


(Release ID: 1666538) Visitor Counter : 172