ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਐਕਟਿਵ ਕੇਸਾਂ ਵਿੱਚ ਭਾਰਤ ਲਗਾਤਾਰ ਗਿਰਾਵਟ ਦਾ ਰੁਝਾਨ ਜਾਰੀ ਰੱਖ ਰਿਹਾ ਹੈ
ਲਗਾਤਾਰ ਦੂਜੇ ਦਿਨ ਵੀ, ਐਕਟਿਵ ਕੇਸ 7.5 ਲੱਖ ਤੋਂ ਘੱਟ ਦਰਜ ਹੋਏ
14 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਤ ਦੀ ਦਰ 1% ਤੋਂ ਘੱਟ ਦਰਜ
प्रविष्टि तिथि:
21 OCT 2020 11:28AM by PIB Chandigarh
ਭਾਰਤ ਨੇ ਲਗਾਤਾਰ ਦੂਜੇ ਦਿਨ ਐਕਟਿਵ ਮਾਮਲਿਆਂ ਦੀ ਗਿਣਤੀ 7.5 ਲੱਖ ਦੇ ਅੰਕੜੇ ਤੋਂ ਹੇਠਾ ਰੱਖਣ ਦਾ ਆਪਣਾ ਰੁਝਾਨ ਕਾਇਮ ਰੱਖਿਆ ਹੋਇਆ ਹੈ।

ਹਰ ਰੋਜ ਵੱਡੀ ਗਿਣਤੀ ਵਿੱਚ ਕੋਵਿਡ ਮਰੀਜ਼ ਠੀਕ ਹੋ ਰਹੇ ਹਨ। ਭਾਰਤ ਵੱਲੋਂ ਰੋਜ਼ਾਨਾ ਰਿਕਵਰੀ ਦੇ ਉੱਚ ਪੱਧਰਾਂ ਨੂੰ ਹਾਸਲ ਕਰਨ ਦਾ ਰੁਝਾਨ ਲਗਾਤਾਰ ਜਾਰੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 61,775 ਰਿਕਵਰੀ ਦਰਜ ਕੀਤੀ ਗਈ ਹੈ ਜਦਕਿ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ ਸਿਰਫ 54,044 ਹੀ ਹੈ। ਅਜਿਹਾ ਉਦੋਂ ਹੈ ਜਦੋਂ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 10,83,608 ਟੈਸਟ ਕੀਤੇ ਗਏ ਹਨ।
ਸਮੇਂ ਸਿਰ ਅਤੇ ਢੁਕਵੇਂ ਇਲਾਜ ਦੇ ਨਾਲ ਟੈਸਟ, ਟਰੈਕ ਅਤੇ ਟ੍ਰੀਟ ਰਣਨੀਤੀ ਨੂੰ ਸਫਲਤਾਪੂਰਵਕ ਲਾਗੂ ਕੀਤੇ ਜਾਣ ਨਾਲ ਮੌਤ ਦਰ ਵਿੱਚ ਨਿਰੰਤਰ ਗਿਰਾਵਟ ਦਰਜ ਕੀਤੀ ਗਈ ਹੈ। ਕੋਮੀ ਪੱਧਰ ਤੇ ਮੌਤ ਦੇ ਕੇਸਾਂ ਦੀ ਦਰ (ਸੀਐਫਆਰ) ਅੱਜ 1.51% ਤੇ ਆ ਗਈ ਹੈ।
ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਸਲਾਹ ਦਿੱਤੀ ਹੈ ਕਿ ਉਹ ਸੀ.ਐੱਫ.ਆਰ. ਨੂੰ 1% ਤੋਂ ਹੇਠਾਂ ਲਿਆਉਣ ਲਈ ਯਤਨ ਕਰਨ। ਇਸ ਸਮੇਂ 14 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1% ਤੋਂ ਘੱਟ ਕੇਸਾਂ ਵਿੱਚ ਮੌਤ ਦਰ ਦੀ ਰਿਪੋਰਟ ਦਰਜ ਕਰਵਾ ਰਹੇ ਹਨ।

ਭਾਰਤ ਦੀ ਕੁੱਲ ਰਿਕਵਰੀ ਅੱਜ 67,95,103 ਹੋ ਗਈ ਹੈ। ਸਿੰਗਲ ਡੇਅ ਰਿਕਵਰੀ ਦੇ ਵੱਧ ਗਿਣਤੀ ਵਿੱਚ ਦਰਜ ਹੋਣ ਦੇ ਨਤੀਜੇ ਵਜੋਂ ਰਾਸ਼ਟਰੀ ਰਿਕਵਰੀ ਰੇਟ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ, ਜੋ ਕਿ 89% (88.81%) ਦੀ ਤੇਜ਼ੀ ਨਾਲ ਨੇੜੇ ਆ ਰਹੀ ਹੈ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 77% ਕੇਸਾਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਨਵੇਂ ਰਿਕਵਰੀ ਦੇ ਮਾਮਲਿਆਂ ਦੇ ਲਿਹਾਜ਼ ਨਾਲ ਕਰਨਾਟਕ ਨੇ ਮਹਾਰਾਸ਼ਟਰ ਨੂੰ ਪਿੱਛੇ ਛੱਡਦੇ ਹੋਏ 8,500 ਤੋਂ ਵੱਧ ਨਵੀਂ ਰਿਕਵਰੀ ਦਰਜ ਕੀਤੀ ਹੈ। ਮਹਾਰਾਸ਼ਟਰ ਅਤੇ ਕੇਰਲ ਦੋਵਾਂ ਨੇ ਨਵੀਂ ਰਿਕਵਰੀ ਵਿੱਚ 7,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ ।

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 54,044 ਨਵੇਂ ਕੇਸ ਦਰਜ ਕੀਤੇ ਗਏ ਹਨ।
ਇਨ੍ਹਾਂ ਵਿੱਚੋਂ 78% ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ। ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ ਮਹਾਰਾਸ਼ਟਰ ਨੇ 8,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ । ਕਰਨਾਟਕ ਅਤੇ ਕੇਰਲ, ਦੋਵਾਂ ਨੇ 6,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ।

ਪਿਛਲੇ 24 ਘੰਟਿਆਂ ਵਿੱਚ 717 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਨਵੀਂਆਂ ਮੌਤਾਂ ਦੇ 82% ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।
ਬੀਤੇ ਦਿਨ ਹੋਈਆਂ 29% ਮੌਤਾਂ ਮਹਾਰਾਸ਼ਟਰ ਦੀਆਂ ਹਨ, ਜਿਥੇਂ 213 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 66 ਮੌਤਾਂ ਹੋਈਆਂ ਹਨ।

**
ਐਮਵੀ / ਐਸਜੇ
(रिलीज़ आईडी: 1666370)
आगंतुक पटल : 230
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam