ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਐਕਟਿਵ ਮਾਮਲਿਆਂ ਵਿੱਚ ਤੇਜ਼ੀ ਨਾਲ ਨਿਰੰਤਰ ਗਿਰਾਵਟ ਦੀ ਰਾਹ ਤੇ
ਦੂਜੇ ਦਿਨ ਲਗਾਤਾਰ ਐਕਟਿਵ ਮਾਮਲਿਆਂ ਦੀ ਗਿਣਤੀ 8 ਲੱਖ ਤੋਂ ਹੇਠਾਂ ਰਹੀ
22 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 20,000 ਤੋਂ ਘੱਟ ਐਕਟਿਵ ਮਾਮਲੇ ਹਨ
Posted On:
18 OCT 2020 10:56AM by PIB Chandigarh
ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦੇ ਰੁਝਾਨ ਦੀ ਰਿਪੋਰਟ ਜਾਰੀ ਹੈ। ਐਕਟਿਵ ਮਾਮਲੇ ਲਗਾਤਾਰ ਦੂਜੇ ਦਿਨ 8 ਲੱਖ ਤੋਂ ਘੱਟ ਹਨ ਅਤੇ ਇਨ੍ਹਾਂ ਦਾ ਅੰਕੜਾ 7,83,311 ਹੈ। ਐਕਟਿਵ ਮਾਮਲੇ ਹੁਣ ਦੇਸ਼ ਦੇ ਕੁਲ ਪੋਸਿਟਿਵ ਮਾਮਲਿਆਂ ਦਾ 10.45% ਹਨ।
ਰਾਸ਼ਟਰੀ ਰੁਝਾਨ ਅਨੁਸਾਰ 22 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਮਾਮਲੇ ਹਨ।
13 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 20,000 ਤੋਂ ਵੱਧ ਪਰ 50,000 ਤੋਂ ਘੱਟ ਐਕਟਿਵ ਮਾਮਲੇ ਹਨ, ਜਦਕਿ 3 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 50,000 ਤੋਂ ਵੱਧ ਐਕਟਿਵ ਮਾਮਲੇ ਹਨ।
ਐਕਟਿਵ ਮਾਮਲਿਆਂ ਦਾ ਘਟਦਾ ਰੁਝਾਨ ਠੀਕ ਹੋਣ ਵਾਲੇ ਮਾਮਲਿਆਂ ਵਿੱਚ ਬਿਨਾਂ ਰੁਕਾਵਟ ਲਗਾਤਾਰ ਸ਼ਲਾਘਾਯੋਗ ਵਾਧੇ ਕਾਰਨ ਹੈ। ਠੀਕ ਹੋਏ ਕੁੱਲ ਮਾਮਲਿਆਂ ਦੀ ਗਿਣਤੀ 65,97,209 ਹੈ। ਠੀਕ ਹੋਣ ਅਤੇ ਐਕਟਿਵ ਮਾਮਲਿਆਂ ਵਿੱਚਲਾ ਅੰਤਰ 58 ਲੱਖ (58,13,898) ਨੂੰ ਪਾਰ ਕਰ ਗਿਆ ਹੈ। ਰਾਸ਼ਟਰੀ ਰਿਕਵਰੀ ਦਰ ਵਿੱਚ ਹੋਰ ਸੁਧਾਰ ਹੋਇਆ ਹੈ ਅਤੇ ਇਹ 88.03% ਹੋ ਗਈ ਹੈ।
ਬੀਤੇ 24 ਘੰਟਿਆਂ ਵਿੱਚ 72,614 ਕੋਵਿਡ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ ਜਦਕਿ ਨਵੇਂ ਪੁਸ਼ਟੀ ਵਾਲੇ ਮਾਮਲੇ 61,871 ਹਨ।
ਠੀਕ ਹੋਣ ਵਾਲੇ ਨਵੇਂ ਮਾਮਲਿਆਂ ਵਿੱਚੋਂ 79% ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੇਂਦਰਿਤ ਵੇਖੇ ਗਏ ਹਨ।
ਮਹਾਰਾਸ਼ਟਰ ਨੇ ਸਿਰਫ ਇੱਕ ਦਿਨ ਵਿੱਚ ਹੀ 14, 000 ਮਰੀਜ਼ਾਂ ਦੇ ਠੀਕ ਹੋਣ ਦਾ ਸਭ ਤੋ ਵੱਧ ਯੋਗਦਾਨ ਪਾਇਆ ਹੈ।
ਬੀਤੇ 24 ਘੰਟਿਆਂ ਵਿੱਚ 61,871 ਪੁਸ਼ਟੀ ਵਾਲੇ ਨਵੇਂ ਮਾਮਲੇ ਦਰਜ ਕੀਤੇ ਗਏ।
ਨਵੇਂ ਮਾਮਲਿਆਂ ਵਿੱਚ 79% ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹਨ।
ਮਹਾਰਾਸ਼ਟਰ 10,000 ਤੋਂ ਵੱਧ ਨਵੇਂ ਮਾਮਲਿਆਂ ਨਾਲ ਵੱਡੀ ਗਿਣਤੀ ਵਿੱਚ ਲਗਾਤਾਰ ਰਿਪੋਰਟ ਕਰ ਰਿਹਾ ਹੈ, ਇਸ ਤੋਂ ਬਾਅਦ ਕੇਰਲ ਵਲੋਂ 9,000 ਤੋਂ ਵੱਧ ਮਾਮਲਿਆਂ ਦੀ ਰਿਪੋਰਟ ਕੀਤੀ ਜਾ ਰਹੀ ਹੈ।
ਬੀਤੇ 24 ਘੰਟਿਆਂ ਵਿੱਚ 1033 ਮੌਤਾਂ ਹੋਈਆਂ ਹਨ।
ਇਨ੍ਹਾਂ ਵਿੱਚ, 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ ਤਕਰੀਬਨ 86% ਹੈ। 44% ਤੋਂ ਵੱਧ ਨਵੀਆਂ ਮੌਤਾਂ ਮਹਾਰਾਸ਼ਟਰ (463 ਮੌਤਾਂ)ਤੋਂ ਰਿਪੋਰਟ ਕੀਤੀਆਂ ਗਈਆਂ ਹਨ।
----------------------------
ਐਮਵੀ / ਐਸਜੇ
(Release ID: 1665715)
Visitor Counter : 230
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam