PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
16 OCT 2020 6:20PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਵਿੱਚ ਪ੍ਰਤੀ 10 ਲੱਖ ਆਬਾਦੀ ‘ਤੇ ਸਭ ਤੋਂ ਘੱਟ ਮੌਤਾਂ ਹੋਣ ਦਾ ਕ੍ਰਮ ਜਾਰੀ ਹੈ। ਇਹ ਸੰਖਿਆ ਅੱਜ 81 ਹੈ।
-
ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਤੋਂ 70,338 ਮਰੀਜ਼ ਠੀਕ ਹੋਏ ਜਦਕਿ 63,371 ਨਵੇਂ ਮਾਮਲੇ ਸਾਹਮਣੇ ਆਏ।
-
ਵਰਤਮਾਨ ਵਿੱਚ ਐਕਟਿਵ ਕੇਸ ਕੁੱਲ ਪਾਜ਼ਿਟਿਵ ਪ੍ਰਤੀਸ਼ਤ ਮਾਮਲੇ ਦੇ ਕੇਵਲ 10.92 ਹਨ। ਦੇਸ਼ ਵਿੱਚ ਪਾਜ਼ਿਟਿਵ ਕੇਸਾਂ ਦੀ ਸੰਖਿਆ 8,04,528 ਹੈ।
-
ਜ਼ਿਆਦਾ ਲੋਕਾਂ ਦੇ ਠੀਕ ਹੋਣ ਨਾਲ ਰਾਸ਼ਟਰੀ ਰਿਕਵਰੀ ਦਰ ਵਿੱਚ ਸੁਧਾਰ ਹੋਇਆ ਹੈ, ਉਹ ਇਹ 87.56 ਪ੍ਰਤੀਸ਼ਤ ਹੈ।
-
ਕੇਂਦਰ ਨੇ ਕੇਰਲ,ਕਰਨਾਟਕ, ਰਾਜਸਥਾਨ, ਛੱਤੀਸਗੜ੍ਹ ਅਤੇ ਪੱਛਮ ਬੰਗਾਲ ਵਿੱਚ ਉੱਚ ਪੱਧਰੀ ਕੇਂਦਰੀ ਟੀਮਾਂ ਭੇਜੀਆਂ।
#Unite2FightCorona
#IndiaFightsCorona
ਭਾਰਤ ਦਾ ਦੁਨੀਆ ਭਰ ਵਿੱਚ ਪ੍ਰਤੀ ਦਸ ਲੱਖ ਦੀ ਆਬਾਦੀ ਮਗਰ ਸਭ ਤੋਂ ਘੱਟ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ, ਪਿਛਲੇ 14 ਦਿਨਾਂ ਦੌਰਾਨ 1100 ਤੋਂ ਵੀ ਘੱਟ ਮੌਤਾਂ ਹੋਈਆਂ ਹਨ, 22 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਾਸ਼ਟਰੀ ਔਸਤ ਪ੍ਰਤੀ ਮਿਲੀਅਨ ਦੀ ਅਬਾਦੀ ਨਾਲੋਂ ਵੀ ਘੱਟ ਮੌਤਾਂ ਹੋਈਆਂ ਹਨ
ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਵਿੱਚ ਮੌਤ ਦੀ ਸਭ ਤੋਂ ਘੱਟ ਗਿਣਤੀ ਜਾਰੀ ਹੈ, ਇਹ ਗਿਣਤੀ ਅੱਜ 81 ਹੈ। 2 ਅਕਤੂਬਰ ਤੋਂ ਲੈ ਕੇ ਹੁਣ ਤੱਕ 1100 ਤੋਂ ਘੱਟ ਮੌਤਾਂ ਹੋਈਆਂ ਹਨ। ਇਨ੍ਹਾਂ ਨਤੀਜਿਆਂ ਵਿੱਚ 22 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਯੋਗਦਾਨ ਪਾਇਆ ਗਿਆ ਹੈ, ਜਿਨ੍ਹਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਇਨ੍ਹਾਂ ਰਾਜਾਂ ਦੀ ਰਾਸ਼ਟਰੀ ਔਸਤ ਨਾਲੋਂ ਪ੍ਰਤੀ ਮਿਲੀਅਨ ਆਬਾਦੀ ਵਿੱਚ ਘੱਟ ਮੌਤਾਂ ਦੀ ਰਿਪੋਰਟ ਦਰਜ ਕਰ ਰਹੇ ਹਨ। ਦੇਸ਼ ਵਿੱਚ ਮੌਤ ਦੇ ਕੇਸਾਂ ਦੀ ਦਰ ਵੀ ਨਿਰੰਤਰ ਘੱਟ ਰਹੀ ਹੈ। ਮੌਜੂਦਾ ਅੰਕੜਾ 1.52 ਪ੍ਰਤੀਸ਼ਤ ਹੈ, ਜੋ ਕਿ 22 ਮਾਰਚ, 2020 ਤੋਂ ਬਾਅਦ ਸਭ ਤੋਂ ਘੱਟ ਹੈ। ਪਿਛਲੇ 24 ਘੰਟਿਆਂ ਵਿੱਚ, ਇੱਕ ਦਿਨ ਵਿੱਚ 70,338 ਮਰੀਜ਼ ਠੀਕ ਹੋਏ ਹਨ, ਜਦੋਂ ਕਿ ਨਵੇਂ ਪੁਸ਼ਟੀ ਕੀਤੇ ਮਾਮਲਿਆਂ ਨਾਲੋਂ ਵਧੇਰੇ ਮਰੀਜ਼ਾਂ ਦੀ ਰਿਕਵਰੀ ਦੀ ਗਤੀ ਨੂੰ ਜਾਰੀ ਰੱਖਦਿਆਂ, ਨਵੇਂ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 63,371 ਰਹੀ ਹੈ। ਹੁਣ ਤੱਕ ਕੁੱਲ 64,53,779 ਮਰੀਜ਼ ਠੀਕ ਹੋ ਚੁੱਕੇ ਹਨ। ਠੀਕ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿੱਚ ਅੰਤਰ 56 ਲੱਖ (56,49,251) ਤੋਂ ਵੱਧ ਗਿਆ ਹੈ। ਠੀਕ ਹੋਏ ਕੇਸ ਹੁਣ ਐਕਟਿਵ ਕੇਸਾਂ ਨਾਲੋਂ 8 ਗੁਣਾ ਤੋਂ ਵੀ ਜ਼ਿਆਦਾ ਹੋ ਗਏ ਹਨ। ਐਕਟਿਵ ਕੇਸ ਨਿਰੰਤਰ ਘਟ ਰਹੇ ਹਨ I ਇਸ ਸਮੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਪੁਸ਼ਟੀ ਵਾਲੇ ਮਾਮਲਿਆਂ ਦੀ ਪ੍ਰਤੀਸ਼ਤ ਦੇ ਸਿਰਫ 10.92 ਰਹਿ ਗਏ ਹਨ। ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 8,04,528 ਹੈ। ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਰਿਕਵਰੀ ਦੇ ਨਾਲ, ਰਾਸ਼ਟਰੀ ਰਿਕਵਰੀ ਦੀ ਦਰ ਵਿੱਚ ਹੋਰ ਸੁਧਾਰ ਹੋਇਆ ਹੈ, ਜੋ ਕਿ ਵਧ ਕੇ 87.56 ਪ੍ਰਤੀਸ਼ਤ ਹੋ ਗਈ ਹੈ। ਸਿਹਤਯਾਬੀ ਨਾਲ ਸਬੰਧਿਤ ਨਵੇਂ ਕੇਸਾਂ ਦਾ 78 ਪ੍ਰਤੀਸ਼ਤ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੀ ਕੇਂਦਰਿਤ ਹੈ। ਇਕੱਲੇ ਮਹਾਰਾਸ਼ਟਰ ਵਿੱਚ ਹੀ, ਇੱਕ ਦਿਨ ਵਿੱਚ 13,000 ਤੋਂ ਵੱਧ ਨਵੇਂ ਮਰੀਜ਼ ਠੀਕ ਹੋਏ ਹਨ, ਇਸ ਤਰ੍ਹਾਂ ਮਹਾਰਾਸ਼ਟਰ ਨੇ ਸਭ ਤੋਂ ਵੱਧ ਠੀਕ ਲੋਕਾਂ ਵਜ਼ੋ ਯੋਗਦਾਨ ਪਾਇਆ ਹੈ। 79 ਪ੍ਰਤੀਸ਼ਤ ਨਵੇਂ ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ I ਮਹਾਰਾਸ਼ਟਰ ਵਿੱਚ ਨਵੇਂ ਕੇਸਾਂ ਦੀ ਗਿਣਤੀ 10,000 ਤੋਂ ਵੱਧ ਹੋ ਗਈ ਹੈ, ਜੋ ਕਿ ਸਭ ਤੋਂ ਵੱਧ ਹੈ, ਇਸ ਤੋਂ ਬਾਅਦ ਕਰਨਾਟਕ ਵਿੱਚ 8,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 895 ਮੌਤਾਂ ਹੋਈਆਂ ਹਨ। ਇਨ੍ਹਾਂ ਮੌਤਾਂ ਦਾ ਲਗਭਗ 82 ਪ੍ਰਤੀਸ਼ਤ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ-ਮਹਾਰਾਸ਼ਟਰ, ਕਰਨਾਟਕ, ਪੱਛਮ ਬੰਗਾਲ, ਤਮਿਲ ਨਾਡੂ, ਛੱਤੀਸਗੜ੍ਹ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਓਡੀਸ਼ਾ ਅਤੇ ਦਿੱਲੀ ਨਾਲ ਸਬੰਧਿਤ ਹੈ। ਮਹਾਰਾਸ਼ਟਰ ਵਿੱਚ ਨਵੀਂਆਂ ਮੌਤਾਂ ਦਾ 37 ਪ੍ਰਤੀਸ਼ਤ (337 ਮੌਤਾਂ) ਤੋਂ ਵੱਧ ਦਰਜ ਹੋਇਆ ਹੈ। 13 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਅਬਾਦੀ ਦੀ ਰਾਸ਼ਟਰੀ ਔਸਤ ਨੂੰ ਪਾਰ ਕਰਨ ਦੀਆਂ ਰਿਪੋਰਟਾਂ ਮਿਲੀਆਂ ਹਨ।
https://pib.gov.in/PressReleseDetail.aspx?PRID=1665087
ਕੇਂਦਰ ਨੇ ਕੇਰਲ,ਕਰਨਾਟਕ, ਰਾਜਸਥਾਨ, ਛੱਤੀਸਗੜ੍ਹ ਅਤੇ ਪੱਛਮ ਬੰਗਾਲ ਵਿੱਚ ਉੱਚ ਪੱਧਰੀ ਕੇਂਦਰੀ ਟੀਮਾਂ ਭੇਜੀਆਂ
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਕੇਰਲ, ਕਰਨਾਟਕ, ਰਾਜਸਥਾਨ, ਛੱਤੀਸਗੜ੍ਹ ਅਤੇ ਪੱਛਮ ਬੰਗਾਲ ਵਿੱਚ ਉੱਚ ਪੱਧਰੀ ਕੇਂਦਰੀ ਟੀਮਾਂ ਨਿਯੁਕਤ ਕੀਤੀਆਂ ਹਨ। ਇਨ੍ਹਾਂ ਰਾਜਾਂ ਦੁਆਰਾ ਹਾਲ ਦੇ ਦਿਨਾਂ ਵਿੱਚ ਹੀ ਕੋਵਿਡ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿੱਚ ਵਾਧੇ ਬਾਰੇ ਰਿਪੋਰਟ ਕੀਤੀ ਜਾ ਰਹੀ ਸੀ। ਹਰੇਕ ਟੀਮ ਵਿੱਚ ਇਕ ਸੰਯੁਕਤ ਸਕੱਤਰ (ਸਬੰਧਿਤ ਰਾਜ ਲਈ ਨੋਡਲ ਅਧਿਕਾਰੀ), ਇੱਕ ਜਨਤਕ ਸਿਹਤ ਮਾਹਿਰ, ਜੋ ਜਨਤਕ ਸਿਹਤ ਪਹਿਲੂਆਂ ਦੀ ਦੇਖ ਭਾਲ ਕਰੇਗਾ ਅਤੇ ਇਕ ਕਲੀਨੀਸਿਅਨ ਸ਼ਾਮਲ ਹੈ, ਜੋ ਇਨਫੈਕਸ਼ਨ ਦੀ ਰੋਕਥਾਮ ਦੇ ਅਭਿਆਸਾਂ ਦੀ ਦੇਖਭਾਲ ਕਰੇਗਾ। ਕਲੀਨਿਕਲ ਮੈਨੇਜਮੈਂਟ ਦੇ ਨਿਯਮ ਸਬੰਧਿਤ ਰਾਜ ਦੁਆਰਾ ਅਮਲ ਵਿੱਚ ਲਿਆਂਦੇ ਜਾ ਰਹੇ ਹਨ। ਇਹ ਟੀਮਾਂ ਰਾਜ ਦੀਆਂ ਕੰਟੇਨਮੈਂਟ, ਨਿਗਰਾਨੀ, ਟੈਸਟਿੰਗ, ਇਨਫੈਕਸ਼ਨ ਦੀ ਰੋਕਥਾਮ ਦੀਆਂ ਕੋਸ਼ਿਸ਼ਾਂ ਅਤੇ ਹੋਰ ਕੰਟਰੋਲ ਉਪਰਾਲਿਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੀਆਂ ਅਤੇ ਪੋਜ਼ੀਟਿਵ ਮਾਮਲਿਆਂ ਦੇ ਉੱਚ ਕਲੀਨਿਕਲ ਪ੍ਰਬੰਧਨ ਵਿੱਚ ਸਹਾਇਤਾ ਕਰਨਗੀਆਂ।
https://pib.gov.in/PressReleseDetail.aspx?PRID=1665209
ਡਾ. ਹਰਸ਼ ਵਰਧਨ ਨੇ ਐੱਫਐੱਸਐੱਸਏਆਈ ਦੁਆਰਾ ਵਿਸ਼ਵ ਭੋਜਨ ਦਿਵਸ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵਿਸ਼ਵ ਭੋਜਨ ਦਿਵਸ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਪ੍ਰੋਗਰਾਮ ਦਾ ਆਯੋਜਨ ਐੱਫਐੱਸਐੱਸਏਆਈ ਦੁਆਰਾ ਕੀਤਾ ਗਿਆ ਸੀ। ਇਸ ਸਾਲ ਦਾ ਵਿਸ਼ਾ ਵਸਤੂ ਹੈ- ‘ਗ੍ਰੋ, ਨਰਿਸ਼, ਸਸਟੇਨ ਟੂਗੈਦਰ’। ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਅੱਜ ਦੁਨੀਆ ਦੇ ਸਾਹਮਣੇ ਬੇਮਿਸਾਲ ਚੁਣੌਤੀਆਂ ਪੈਦਾ ਹੋ ਗਈਆਂ ਹਨ। ਇਸ ਲਈ ਭੋਜਨ, ਪੋਸ਼ਣ, ਸਿਹਤ, ਪ੍ਰਤਿਰੱਖਿਆ ਅਤੇ ਸਥਿਰਤਾ ‘ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐੱਫਐੱਸਐੱਸਏਆਈ ‘ਇਟ ਰਾਈਟ ਇੰਡੀਆ’ ਅਭਿਯਾਨ ਦਾ ਟੀਚਾ ਵਾਤਾਵਰਣ ਦੀ ਦ੍ਰਿਸਟੀ ਤੋਂ ਇੱਕ ਸਥਿਰ ਤਰੀਕੇ ਨਾਲ ਸਾਰਿਆਂ ਲਈ ਸੁਰੱਖਿਅਤ ਅਤੇ ਸਹਿਤ ਵਰਧਕ ਭੋਜਨ ਨੂੰ ਹੁਲਾਰਾ ਦੇਣਾ ਹੈ। ਇਹ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਦੇ ਅਧਿਕਾਰ ਦਾ ਇੱਕ ਹਿੱਸਾ ਹੈ। ਇਸ ਨਾਲ ਭੋਜਨ ਸੁਰੱਖਿਆ ਈਕੋਸਿਸਟਮ ਵਿੱਚ ਸੁਧਾਰ ਹੋਵੇਗਾ ਅਤੇ ਦੇਸ਼ ਦੇ ਨਾਗਰਿਕਾਂ ਦੀ ਸਫਾਈ ਅਤੇ ਸਿਹਤ ਵਿੱਚ ਵਾਧਾ ਹੋਵੇਗਾ। ਇਸ ਸਾਲ ਭੋਜਨ ਸਪਾਲਈ ਚੇਨ ਤੋਂ ਟ੍ਰਾਂਸ-ਫੇਟ ਦਾ ਖਾਤਮਾ ਕਰਨਾ ਮੁੱਖ ਉਦੇਸ਼ ਹੈ। ਆਂਸ਼ਿਕ ਰੂਪ ਨਾਲ ਹਾਈਡ੍ਰੋਜਨੀਕ੍ਰਿਤ ਬਨਸਪਤੀ ਤੇਲਾਂ (ਪੀਐੱਚਵੀਓ) ( ਜਿਵੇਂ ਬਨਸਪਤੀ, ਸ਼ਾਰਟਨਿੰਗ, ਮਾਰਜਰੀਨ ਆਦਿ) ਵਿੱਚ ਬੇਕ ਜਾਂ ਤਲੇ ਹੋਏ ਭੋਜਨ ਪਦਾਰਥਾਂ ਵਿੱਚ ਇੱਕ ਭੋਜਨ ਟੌਕਸਿਨ, ਟ੍ਰਾਂਸ-ਫੈਟ ਦੇਸ਼ ਵਿੱਚ ਗ਼ੈਰ-ਸੰਚਾਰੀ ਬੀਮਾਰੀਆਂ ਦੇ ਵਧਣ ਦਾ ਪ੍ਰਮੁੱਖ ਕਾਰਕ ਹੈ। ਡਾ. ਹਰਸ਼ ਵਰਸ਼ਨ ਨੇ ਕਿਹਾ ਕਿ ਟ੍ਰਾਂਸ-ਫੈਟ ਕੌਰਿਡਓ ਵਸਕੁਲਰ ਬੀਮਾਰੀਆਂ ( ਸੀਵੀਡੀ ) ਲਈ ਇੱਕ ਪਰਿਵਰਤਨਯੋਗ ਜੋਖਮ ਕਾਰਕ ਹੈ। ਸੀਵੀਡੀ ਜੋਖਮ ਕਾਰਕ ਨੂੰ ਵਿਸ਼ੇਸ਼ ਰੂਪ ਨਾਲ ਕੋਵਿਡ-19 ਦੌਰਾਨ ਸਮਾਪਤ ਕਰਨਾ ਵਿਸ਼ੇਸ਼ ਰੂਪ ਨਾਲ ਪ੍ਰਾਸੰਗਿਕ ਹੈ ਕਿਉਂਕਿ ਸੀਵੀਡੀ ਨਾਲ ਗ੍ਰਸਿਤ ਵਿਅਕਤੀ ਗੰਭੀਰ ਸਥਿਤੀਆਂ ਵਿੱਚ ਪਹਿਲਾਂ ਹੀ ਪ੍ਰਵਤ੍ਰਿਤ ਹੁੰਦੇ ਹਨ ਇਸ ਨਾਲ ਮੌਤ ਦਰ ‘ਤੇ ਪ੍ਰਭਾਵ ਪੈਂਦਾ ਹੈ।
https://pib.gov.in/PressReleseDetail.aspx?PRID=1665119
ਡਾ. ਹਰਸ਼ ਵਰਧਨ ਨੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੇ ਸਾਰੇ ਹੀ ਮੈਂਬਰਾਂ ਨੂੰ ਕੋਵਿਡ-19 ਵਿਰੁੱਧ ਲੜਾਈ ਨੂੰ ਜਨ ਅੰਦੋਲਨ ਬਣਾਉਣ ਸਬੰਧੀ ਪ੍ਰਧਾਨ ਮੰਤਰੀ ਦੇ ਸੱਦੇ ਦਾ ਸੰਦੇਸ਼ ਦਿੱਤਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਕੱਲ੍ਹ ਇੰਡੀਅਨ ਰੈੱਡ ਕਰੌਸ ਸੁਸਾਇਟੀ ਅਤੇ ਸੇਂਟ ਜੋਨ'ਜ਼ ਐਂਬੂਲੈਂਸ ਦੀ ਸਾਲਾਨਾ ਆਮ ਮੀਟਿੰਗ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਚੇਅਰਮੈਨ ਦੀ ਹੈਸੀਅਤ ਵਿੱਚ ਸ਼ਾਮਲ ਹੋਏ I ਭਾਰਤ ਦੇ ਮਾਨਯੋਗ ਰਾਸ਼ਟਰਪਤੀ ਅਤੇ ਭਾਰਤੀ ਰੈੱਡ ਕਰੌਸ ਸੁਸਾਇਟੀ ਅਤੇ ਸੇਂਟ ਜੌਨ'ਜ਼ ਐਂਬੂਲੈਂਸ (ਭਾਰਤ) ਦੇ ਪ੍ਰਧਾਨ ਸ਼੍ਰੀ ਰਾਮਨਾਥ ਕੋਵਿੰਦ ਜੀ ਦੁਆਰਾ ਆਈਆਰਸੀਐਸ ਨੂੰ ਲਗਾਤਾਰ ਉਤਸ਼ਾਹਤ ਕਰਨ ਅਤੇ ਸਹਾਇਤਾ ਦੇਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ," ਇਹ ਪਹਿਲੀ ਵਾਰ ਹੈ ਕਿ ਆਈਆਰਸੀਐਸ ਵਿੱਚ ਵਰਚੁਅਲੀ ਰੂਪ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਾਡੇ ਜੀਵਨ ਦੇ ਦਿਨਾਂ ਵਿੱਚ ਇਕ ਨਵਾਂ ਵਰਤਾਰਾ ਹੈ। ਆਈਆਰਸੀਐਸ ਦੇ 100 ਸਾਲ ਪੂਰੇ ਹੋਣ ਤੇ ਇਸ ਦੇ ਮੈਂਬਰਾਂ ਨੂੰ ਵਧਾਈ ਦੇਂਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਮਹਾਮਾਰੀ ਦੌਰਾਨ ਰੈੱਡ ਕਰੌਸ ਸੁਸਾਇਟੀ ਦੇ ਮੈਂਬਰਾਂ ਦੁਆਰਾ ਦਿੱਤੇ ਗਏ ਧਿਆਨ ਅਤੇ ਲੋਕਾਂ ਦੀ ਇਕ ਵੱਡੀ ਆਬਾਦੀ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਜਿਸ ਤਰ੍ਹਾਂ ਮੌਜੂਦਾ 10ਵੇਂ ਮਹੀਨੇ ਵੀ ਮੈਂਬਰਾਂ ਨੇ ਜਿਸ ਤਨਦੇਹੀ ਨਾਲ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ, "ਲਗਭਗ ਹਰ ਦੇਸ਼ ਆਪਣੇ ਢੰਗ ਤਰੀਕੇ ਨਾਲ ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਰਵੋਤਮ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਵਿੱਚ ਕੇਂਦਰ ਸਰਕਾਰ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਬਹੁਤ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮਹਾਮਾਰੀ ਦੇ ਕੁਲ ਪ੍ਰਭਾਵ ਨੂੰ ਘੱਟ ਕਰਨ ਲਈ ਵੱਡੀ ਗਿਣਤੀ ਵਿੱਚ ਉਪਰਾਲੇ ਕੀਤੇ ਗਏ ਹਨ।" ਉਨ੍ਹਾਂ ਕਿਹਾ ਕਿ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਨੇ ਕਈ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਰਫਤਾਰ ਨੂੰ ਜਾਰੀ ਰੱਖਾਂਗੇ ਅਤੇ ਕੋਰੋਨਾ ਵਾਇਰਸ ਤੋਂ ਆਪਣੇ ਨਾਗਰਿਕਾਂ ਨੂੰ ਬਚਾਵਾਂਗੇ।"
https://pib.gov.in/PressReleasePage.aspx?PRID=1664832
ਪ੍ਰਧਾਨ ਮੰਤਰੀ ਨੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ 75ਵੀਂ ਵਰ੍ਹੇਗੰਢ ਸਮੇਂ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੀ 75ਵੀਂ ਵਰ੍ਹੇਗੰਢ ਸਮੇਂ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ। ਉਨ੍ਹਾਂ ਹਾਲ ਹੀ ਵਿੱਚ ਵਿਕਸਿਤ ਕੀਤੀਆਂ ਫ਼ਸਲਾਂ ਦੀਆਂ 17 ਬਾਇਓਫ਼ੋਰਟੀਫ਼ਾਈਡ ਕਿਸਮਾਂ ਵੀ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਮੁੱਚੇ ਵਿਸ਼ਵ ਦੇ ਉਨ੍ਹਾਂ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜੋ ਕੁਪੋਸ਼ਣ ਦਾ ਖ਼ਾਤਮਾ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਸਾਥੀ – ਸਾਡੇ ਅੰਨਦਾਤਾ, ਸਾਡੇ ਖੇਤੀ ਵਿਗਿਆਨੀ, ਸਾਡੇ ਆਂਗਨਵਾੜੀ ਆਸ਼ਾ ਵਰਕਰ ਇਸ ਕੁਪੋਸ਼ਣ ਵਿਰੋਧੀ ਅਭਿਯਾਨ ਦਾ ਅਧਾਰ ਹਨ। ਉਹ ਜਿੱਥੇ ਆਪਣੀ ਸਖ਼ਤ ਮਿਹਨਤ ਨਾਲ ਭਾਰਤ ਦਾ ਅੰਨ-ਭੰਡਾਰ ਭਰ ਚੁੱਕੇ ਹਨ, ਉੱਥੇ ਉਹ ਗ਼ਰੀਬ ਤੋਂ ਗ਼ਰੀਬ ਲੋਕਾਂ ਤੱਕ ਪੁੱਜਣ ਵਿੱਚ ਸਰਕਾਰ ਦੀ ਮਦਦ ਵੀ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸਾਰੇ ਯਤਨਾਂ ਕਾਰਨ ਭਾਰਤ ਕੋਰੋਨਾ ਦੇ ਇਸ ਸੰਕਟ ਦੌਰਾਨ ਵੀ ਕੁਪੋਸ਼ਣ ਵਿਰੁੱਧ ਇੱਕ ਮਜ਼ਬੂਤ ਜੰਗ ਲੜ ਰਿਹਾ ਹੈ।
https://pib.gov.in/PressReleasePage.aspx?PRID=1665147
ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ 75 ਵਰ੍ਹੇ ਮਨਾਉਣ ਲਈ ਯਾਦਗਾਰੀ ਸਿੱਕਾ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://pib.gov.in/PressReleseDetail.aspx?PRID=1665209
ਰੱਖਿਆ ਮੰਤਰੀ ਟਰਾਫੀ ਅੱਵਲ ਅਤੇ ਦੂਜੇ ਨੰਬਰ ‘ਤੇ ਆਉਣ ਵਾਲੇ ਕਮਾਂਡ ਹਸਪਤਾਲਾਂ ਲਈ ਪੇਸ਼ ਕੀਤੀ ਗਈ
ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਕਮਾਂਡ ਹਸਪਤਾਲਾਂ ਵਿੱਚੋਂ ਅੱਵਲ ਤੇ ਦੂਜੇ ਨੰਬਰ ਤੇ ਆਉਣ ਵਾਲੇ ਕਮਾਂਡ ਹਸਪਤਾਲਾਂ ਨੂੰ ਰੱਖਿਆ ਮੰਤਰੀ ਟਰਾਫੀ ਨਾਲ ਸਨਮਾਨਿਤ ਕੀਤਾ। ਕਮਾਂਡ ਹਸਪਤਾਲ (ਹਵਾਈ ਸੈਨਾ) ਬੰਗਲੁਰੂ ਅੱਵਲ ਅਤੇ ਕਮਾਂਡ ਹਸਪਤਾਲ (ਉੱਤਰੀ ਕਮਾਂਡ) ਕੋਲਕਾਤਾ ਸਾਲ 2019 ਲਈ ਵਧੀਆ ਕਮਾਂਡ ਹਸਪਤਾਲ ਐਲਾਨੇ ਗਏ ਹਨ। ਦੋਨਾਂ ਹਸਪਤਾਲਾਂ ਦੁਆਰਾ ਕੀਤੇ ਬੇਹਤਰੀਨ ਕੰਮ ਲਈ ਰੱਖਿਆ ਮੰਤਰੀ ਨੇ ਇਹ ਮੰਨਿਆ ਕਿ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੁਆਰਾ ਯਾਦਗਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚ ਆਪ੍ਰੇਸ਼ਨ ਲਈ ਤਾਇਨਾਤ ਫੌਜੀ ਟੁਕੜੀਆਂ ਦੀ ਮੈਡੀਕਲ ਸਹਾਇਤਾ ਤੋਂ ਲੈ ਕੇ ਮਿੱਡ ਜ਼ੋਨਲ, ਜ਼ੋਨਲ ਅਤੇ ਟੈਰੀਟੇਰੀ ਕੇਅਰ ਹਸਪਤਾਲਾਂ ਵਿੱਚ ਅਤਿ ਆਧੁਨਿਕ ਸਿਹਤ ਸਹੂਲਤਾਂ ਦੇਣਾ ਸ਼ਾਮਲ ਹੈ।
https://pib.gov.in/PressReleseDetail.aspx?PRID=1665093
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਈਐੱਮਐੱਫ ਦੀ ਅੰਤਰਰਾਸ਼ਟਰੀ ਮੌਦ੍ਰਿਕ ਅਤੇ ਵਿੱਤੀ ਕਮੇਟੀ ਦੀ ਪੂਰਨ ਬੈਠਕ ਵਿੱਚ ਵੀਡੀਓ ਕਾਨਫਰੰਸ ਦੇ ਜ਼ਰੀਏ ਹਿੱਸਾ ਲਿਆ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਵੀਡੀਓ-ਕਾਨਫਰੰਸ ਦੇ ਜ਼ਰੀਏ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਮੰਤਰੀ ਪੱਧਰੀ ਕਮੇਟੀ ਯਾਨੀ ਅੰਤਰਰਾਸ਼ਟਰੀ ਮੌਦ੍ਰਿਕ ਅਤੇ ਵਿੱਤੀ ਕਮੇਟੀ (ਆਈਐੱਮਐੱਫਸੀ) ਦੀ ਪੂਰਨ ਬੈਠਕ ਵਿੱਚ ਹਿੱਸਾ ਲਿਆ। ਬੈਠਕ ਦੌਰਾਨ ਸਲਾਹ ਮਸ਼ਵਰੇ ਦਰਅਸਲ ਆਈਐੱਮਐੱਫ ਦੇ ਮੈਨੇਜਿੰਗ ਡਾਇਰੈਕਟਰ ਗਲੋਬਲ ਵਿਸ਼ਵ ਨੀਤੀ ਏਜੰਡੇ ‘ਤੇ ਅਧਾਰਿਤ ਸੀ, ਜਿਸ ਦਾ ਸਿਰਲੇਖ ਸੀ ‘ਮਜ਼ਬੂਤ ਆਰਥਿਕ ਬਿਹਤਰੀ ਨੂੰ ਉਤਪ੍ਰੇਰਿਤ ਕਰਨਾ’। ਆਈਐੱਮਐੱਫਸੀ ਦੇ ਮੈਬਰਾਂ ਨੇ ਕੋਵਿਡ-19 ਅਤੇ ਇਸ ਦੇ ਪ੍ਰਤਿਕੂਲ ਪ੍ਰਭਾਵਾਂ ਨਾਲ ਨਜਿੱਠਣ ਲਈ ਮੈਂਬਰ ਦੇਸ਼ਾਂ ਦੁਆਰਾ ਉਠਾਏ ਗਏ ਠੋਸ ਕਦਮਾਂ ਅਤੇ ਕਈ ਉਪਾਵਾਂ ਬਾਰੇ ਕਮੇਟੀ ਨੂੰ ਅੱਪਡੇਟ ਕੀਤਾ। ਸ਼੍ਰੀਮਤੀ ਸੀਤਾਰਮਣ ਨੇ ਬੈਠਕ ਦੌਰਾਨ ਆਪਣੇ ਸੰਬੋਧਨ ਵਿੱਚ ਭਾਰਤ ਵਿੱਚ ਕਾਫ਼ੀ ਤੇਜ਼ੀ ਅਤੇ ਅਧਿਕ ਮਜ਼ਬੂਤੀ ਨਾਲ ਆਰਥਿਕ ਮੋਰਚੇ ‘ਤੇ ਬਿਹਤਰੀ ਜਾਂ ਸੁਧਾਰ ਸੁਨਿਸ਼ਚਿਤ ਕਰਨ ਲਈ ਆਤਮਨਿਰਭਰ ਭਾਰਤ ਪੈਕੇਜ ਤਹਿਤ ਕੀਤੇ ਗਏ ਕਈ ਉਪਾਵਾਂ ਬਾਰੇ ਸੰਖੇਪ ਵਿੱਚ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉੱਚ-ਆਵਿਰਤੀ ਵਾਲੇ ਕਈ ਸੰਕੇਤਕਾਂ ਵਿੱਚ ‘ਵੀ-ਆਕਾਰ’ ਦੀ ਬਿਹਤਰੀ (ਰਿਕਵਰੀ) ਦੇਖੀ ਜਾ ਰਹੀ ਹੈ। ਇਨ੍ਹਾਂ ਸੰਕੇਤਕਾਂ ਵਿੱਚ ‘ਵਿਨਿਰਮਾਣ ਪੀਐੱਮਆਈ’ ਵੀ ਸ਼ਾਮਿਲ ਹੈ ਜੋ ਸਤੰਬਰ 2020 ਵਿੱਚ ਦਮਦਾਰ ਪ੍ਰਦਰਸ਼ਨ ਕਰਕੇ ਪਿਛਲੇ ਅੱਠ ਸਾਲਾਂ ਦੇ ਉੱਚਤਮ ਪੱਧਰ ‘ਤੇ ਪਹੁੰਚ ਗਿਆ ਅਤੇ ਜਿਸ ਦੇ ਨਾਲ ਵਿਨਿਰਮਾਣ ਖੇਤਰ ਵਿੱਚ ਮਜ਼ਬੂਤ ਬਿਹਤਰੀ ਜਾਂ ਸੁਧਾਰ ਦੀਆਂ ਸੰਭਾਵਨਾਵਾਂ ਨੂੰ ਕਾਫ਼ੀ ਬਲ ਮਿਲਦਾ ਹੈ। ਉਪਭੋਗਤਾ ਖਰਚ ਨੂੰ ਪ੍ਰੋਤਸਾਹਿਤ ਕਰਨ ਲਈ ਹਾਲ ਹੀ ਵਿੱਚ 10 ਅਰਬ ਡਾਲਰ ਮੁੱਲ ਦੇ ਕਈ ਠੋਸ ਉਪਾਵਾਂ ਦਾ ਐਲਾਨ ਕੀਤਾ ਗਿਆ ਹੈ।
https://pib.gov.in/PressReleseDetail.aspx?PRID=1664919
ਭਾਰਤ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਨਿਆਂ ਮੰਤਰੀਆਂ ਦੇ ਵਰਚੁਅਲ ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ
ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਮੈਂਬਰ ਦੇਸ਼ਾਂ ਦੇ ਨਿਆਂ ਮੰਤਰੀਆਂ ਦੀ 7ਵੀਂ ਮੀਟਿੰਗ ਦੀ ਮੇਜ਼ਬਾਨੀ ਭਾਰਤ ਦੇ ਮਾਨਯੋਗ ਕਾਨੂੰਨ ਤੇ ਨਿਆਂ ਮੰਤਰੀ; ਸੰਚਾਰ ਮੰਤਰੀ; ਅਤੇ ਇਲੈਕਟੋਨਿਕ੍ਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਕੀਤੀ। ਕਾਨੂੰਨ ਅਤੇ ਨਿਆਂ ਮੰਤਰਾਲਾ ਦੇ ਕਾਨੂੰਨੀ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਸ਼੍ਰੀ ਅਨੂਪ ਕੁਮਾਰ ਮੇਂਦੀਰੱਤਾ ਦੁਆਰਾ ਨਿਆਂ ਮੰਤਰੀਆਂ ਦੀ ਮੀਟਿੰਗ ਵਿੱਚ ਮੁੱਖ ਭਾਸ਼ਣ ਦਿੱਤਾ ਗਿਆ ਅਤੇ ਸਮਾਪਤੀ ਟਿੱਪਣੀਆਂ ਕੀਤੀਆਂ ਗਈਆਂ। ਮਾਨਯੋਗ ਕਾਨੂੰਨ ਤੇ ਨਿਆਂ ਮੰਤਰੀ, ਸੰਚਾਰ ਮੰਤਰੀ; ਅਤੇ ਇਲੈਕਟ੍ਰੋਨਿਕ੍ਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਨਿਆਂ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਅਧੀਨ ਭਾਰਤ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਤੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਭਾਰਤ ਵਿੱਚ ਸਾਰਿਆਂ ਲਈ ਇਨਸਾਫ ਵਾਸਤੇ ਕਿਫਾਇਤੀ ਅਤੇ ਸੁਖਾਲੀ ਪਹੁੰਚ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਵੀਡੀਓ ਕਾਨਫਰੈਂਸ ਰਾਹੀਂ 25 ਲੱਖ ਤੋਂ ਵੱਧ ਮਾਮਲਿਆਂ ਦੀ ਸੁਣਵਾਈ ਕੀਤੀ ਗਈ ਜਿਨ੍ਹਾਂ ਵਿਚੋਂ 9000 ਵਰਚੁਅਲ ਸੁਣਵਾਈਆਂ ਸਿਰਫ ਸੁਪਰੀਮ ਕੋਰਟ ਵਿੱਚ ਹੀ ਹੋਈਆਂ। ਉਨ੍ਹਾਂ ਭਾਰਤ ਸਰਕਾਰ ਦੀ ਲੋਕਾਂ ਨੂੰ ਇਨਸਾਫ ਦਿਵਾਉਣ ਬਾਰੇ ਉੱਚ ਤਰਜੀਹ ਬਾਰੇ ਵੀ ਸ਼ੰਘਾਈ ਸਹਿਯੋਗ ਸੰਗਠਨ ਦੇ ਨਿਆਂ ਮੰਤਰੀਆਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਰਕਾਰ ਨੇ ਵਪਾਰਕ ਅਦਾਲਤ ਐਕਟ (ਕਮਰਸ਼ੀਅਲ ਕੋਰਟਸ ਐਕਟ ) ਅਤੇ ਸੁਲਾਹ ਸਫਾਈ ਕਾਨੂੰਨਾਂ (ਆਰਬੀਟਰੇਸ਼ਨ ਲਾਅਜ) ਸਮੇਤ ਵਪਾਰਕ ਸਹਾਇਤਾ ਕਾਨੂੰਨਾਂ ਅਤੇ ਨਿਯਮਾਂ ਦਾ ਢਾਂਚਾ ਤਿਆਰ ਕੀਤਾ ਹੈ ਤਾਂ ਜੋ ਭਾਰਤ ਨੂੰ ਨਿਵੇਸ਼ ਅਤੇ ਵਪਾਰ ਲਈ ਇਕ ਤਰਜੀਹੀ ਦੇਸ਼ ਬਣਾਇਆ ਜਾ ਸਕੇ।
https://pib.gov.in/PressReleseDetail.aspx?PRID=1665209
ਸੱਭਿਆਚਾਰ ਮੰਤਰਾਲਾ ਨੇ ਕੇਂਦਰੀ ਸੈਕਟਰ ਸਕੀਮ ‘ਕਲਾ ਸੰਸਕ੍ਰਿਤੀ ਵਿਕਾਸ ਯੋਜਨਾ’ (ਕੇਐਸਵੀਵਾਈ) ਦੇ ਵੱਖ-ਵੱਖ ਸਕੀਮ ਕੰਪੋਨੈਂਟਾ ਅਧੀਨ ਵਰਚੁਅਲ/ਆਨਲਾਈਨ ਵਿਧੀ ਨਾਲ ਸਭਿਆਚਾਰਕ ਸਮਾਗਮਾਂ / ਗਤੀਵਿਧੀਆਂ ਦੇ ਆਯੋਜਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ
ਕੋਵਿਡ ਫੈਲਣ ਨਾਲ ਕਲਾ ਅਤੇ ਸੱਭਿਆਚਾਰਕ ਖੇਤਰ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ, ਜਿਸ ਨਾਲ ਵਿਅਕਤੀਗਤ ਪ੍ਰਦਰਸ਼ਨਾਂ, ਸਮਾਗਮਾਂ ਅਤੇ ਕਾਰਗੁਜ਼ਾਰੀਆਂ ਨੂੰ ਜਾਂ ਤਾਂ ਰੱਦ ਕਰਨਾ ਪਿਆ ਜਾਂ ਫਿਰ ਮੁਲਤਵੀ ਕਰਨਾ ਪਿਆ। ਹਾਲਾਂਕਿ ਸੱਭਿਆਚਾਰ ਮੰਤਰਾਲਾ ਦੇ ਕਲਾਕਾਰਾਂ ਅਤੇ ਸੰਸਥਾਵਾਂ ਦੁਆਰਾ ਇਸ ਮਹਾਮਾਰੀ ਦੌਰਾਨ ਡਿਜੀਟਲ ਪਲੇਟਫਾਰਮ ਤੇ ਪ੍ਰੋਗਰਾਮਾਂ ਦੇ ਉਪਯੁਕਤ ਦਸਤਾਵੇਜ਼ਾਂ ਰਾਹੀਂ ਵਿਕਲਪਿਕ ਜਾਂ ਵਾਧੂ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਹੋਈਆਂ ਪਰ ਕਲਾ ਸੰਸਕ੍ਰਿਤੀ ਵਿਕਾਸ ਯੋਜਨਾ (ਕੇਐਸਵੀਵਾਈ) ਅਧੀਨ ਸੱਭਿਆਚਾਰ ਮੰਤਰਾਲਾ ਨੇ (ਪ੍ਰਫਾਰਮਿੰਗ ਆਰਟਸ ਬਿਊਰੋ) ਨਾਲ ਕਈ ਸਕੀਮਾਂ ਲਾਗੂ ਕੀਤੀਆਂ। ਜਿਨ੍ਹਾਂ ਲਈ ਪ੍ਰੋਗਰਾਮ/ਗਤੀਵਿਧੀਆਂ ਆਯੋਜਿਤ ਕਰਨ ਲਈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਣ, ਵਾਸਤੇ ਗ੍ਰਾਂਟਾਂ ਮਨਜ਼ੂਰ/ ਪ੍ਰਵਾਨ ਕੀਤੀਆਂ ਗਈਆਂ। ਹਾਲਾਂਕਿ ਹਾਲ ਹੀ ਵਿੱਚ ਸੀਮਿਤ ਦਰਸ਼ਕਾਂ ਨਾਲ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਗਈ ਹੈ, ਜੋ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ, ਸਭਿਆਚਾਰ ਮੰਤਰਾਲੇ ਨੇ ਕਲਾਕਾਰਾਂ/ ਸੰਗਠਨਾਂ, ਜਿਨ੍ਹਾਂ ਨੂੰ ਪਹਿਲਾਂ ਹੀ ਕਲਾ ਸੰਸਕ੍ਰਿਤੀ ਵਿਕਾਸ ਯੋਜਨਾ (ਕੇਐਸਵੀਵਾਈ) ਅਧੀਨ ਦੇ ਵੱਖ-ਵੱਖ ਸਕੀਮ ਕੰਪੋਨੈਂਟਾਂ ਲਈ ਪਹਿਲਾਂ ਹੀ ਗ੍ਰਾਂਟ ਮਨਜ਼ੂਰ ਕੀਤੀ ਜਾ ਚੁੱਕੀ ਹੈ। ਇਹ ਦਿਸ਼ਾ ਨਿਰਦੇਸ਼ ਉਨ੍ਹਾਂ ਦੀ ਮਦਦ ਲਈ ਜਾਰੀ ਕੀਤੇ ਗਏ ਹਨ ਤਾਂ ਜੋ ਉਹ ਵਰਚੁਅਲ ਵਿਧੀ ਨਾਲ ਸਮਾਗਮ ਸੰਚਾਲਤ ਕਰ ਸਕਣ। ਇਹ ਉਨ੍ਹਾਂ ਨੂੰ ਇਨ੍ਹਾਂ ਸਕੀਮਾਂ ਅਧੀਨ ਭਾਵੇਂ ਉਹ ਨਿੱਜੀ ਰੂਪ ਵਿੱਚ ਸਟੇਜ ਪ੍ਰੋਗਰਾਮ ਕਰਨ ਦੇ ਯੋਗ ਨਾ ਵੀ ਹਣ, ਇਹ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ ਜਿਵੇਂ ਕਿ ਪਹਿਲਾਂ ਹੁੰਦਾ ਸੀ ਅਤੇ ਇਹ ਮੌਜੂਦਾ ਸੰਕਟ ਤੇ ਕਾਬੂ ਪਾਉਣ ਲਈ ਲਗਾਤਾਰ ਵਿੱਤੀ ਸਹਾਇਤਾ ਨੂੰ ਯਕੀਨੀ ਬਣਾਉਣਗੇ।
https://pib.gov.in/PressReleseDetail.aspx?PRID=1665035
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਪੰਜਾਬ: ਸਰਪੰਚਾਂ ਨੂੰ ਆਪਣੇ ਪਿੰਡ ਦੇ ਮੁਖੀ ਵਜੋਂ ਨੈਤਿਕ ਫਰਜ਼ ਦੀ ਯਾਦ ਦਿਵਾਉਂਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਿਹਤ ਸਥਿਤੀ ’ਤੇ ਸਖ਼ਤ ਚੌਕਸੀ ਬਣਾਈ ਰੱਖਣ ਅਤੇ ਕੋਵਿਡ ਦੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਟੈਸਟ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸਰਪੰਚਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਕੋਵਿਡ ਨਾਲ ਗ੍ਰਸਤ ਮਰੀਜ਼ਾਂ ਦੇ ਨਾਲ-ਨਾਲ ਉਨ੍ਹਾਂ ਦੇ ਸੰਪਰਕਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਜਾਵੇ, ਜਿਸ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
-
ਹਰਿਆਣਾ: ਆਗਾਮੀ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ, ਹਰਿਆਣਾ ਦੇ ਮੁੱਖ ਸਕੱਤਰ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਲੋਕਾਂ ਦੀ ਆਵਾਜਾਈ ਅਤੇ ਦੁਕਾਨਾਂ ਵਿੱਚ ਭੀੜ ਦੀ ਸੰਭਾਵਨਾ ਦੇ ਸਬੰਧ ਵਿੱਚ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਲਦੀ ਜਾਰੀ ਕੀਤੇ ਜਾਣੇ ਚਾਹੀਦੇ ਹਨ। ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ‘ਕੋਵਿਡ ਉਚਿਤ ਵਿਵਹਾਰ ਮੁਹਿੰਮ’ ਤਹਿਤ ਮਾਸਕ ਪਹਿਨਣ, ਸਮਾਜਕ ਦੂਰੀਆਂ ਬਣਾਈ ਰੱਖਣ ਅਤੇ ਹੱਥਾਂ ਦੀ ਸਫਾਈ ਵਰਗੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ।
-
ਹਿਮਾਚਲ ਪ੍ਰਦੇਸ਼: ਇੰਡੀਅਨ ਰੈੱਡ ਕਰੌਸ ਸੋਸਾਇਟੀ ਅਤੇ ਸੈਂਟ ਜੌਹਨ ਐਂਬੂਲੈਂਸ (ਇੰਡੀਆ) ਦੀ ਸਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਪਾਲ ਸ਼੍ਰੀ ਬੰਡਾਰੂ ਦੱਤਾਤਰੇਯ (ਜੋ ਸਟੇਟ ਰੈੱਡ ਕਰੌਸ ਸੋਸਾਇਟੀ ਦੇ ਪ੍ਰਧਾਨ ਹਨ), ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਸਟੇਟ ਰੈੱਡ ਕਰੌਸ ਸੋਸਾਇਟੀ ਨੇ ਸ਼ਾਨਦਾਰ ਕੰਮ ਕੀਤਾ ਅਤੇ ਇਹ ਗਰੀਬਾਂ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਇਆ। ਉਨ੍ਹਾਂ ਨੇ ਸਿਹਤ ਰਾਹਤ ਸਮੱਗਰੀ ਅਤੇ ਹੋਰ ਵਸਤੂਆਂ ਜਿਵੇਂ ਮਾਸਕ ਅਤੇ ਸੈਨੀਟਾਈਜ਼ਰ ਆਦਿ ਨੂੰ ਸਮੇਂ-ਸਮੇਂ ’ਤੇ ਮੁਹੱਈਆ ਕਰਵਾਉਣ ਲਈ ਇੰਡੀਅਨ ਰੈੱਡ ਕਰੌਸ ਸੋਸਾਇਟੀ ਦਾ ਧੰਨਵਾਦ ਕੀਤਾ, ਜੋ ਕਿ ਸਟੇਟ ਸੋਸਾਇਟੀ ਦੁਆਰਾ ਲੋਕਾਂ ਨੂੰ ਉਪਲਬਧ ਕਰਵਾਏ ਗਏ ਸਨ।
-
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਹੋਰ ਵਿਅਕਤੀ ਨੇ ਅੱਜ ਕੋਵਿਡ-19 ਕਾਰਨ ਦਮ ਤੋੜ ਦਿੱਤਾ, ਜਿਸ ਨਾਲ ਮੌਤਾਂ ਦੀ ਗਿਣਤੀ 30 ਹੋ ਗਈ ਹੈ। ਇਸ ਦੌਰਾਨ ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 203 ਪਾਜ਼ਿਟਿਵ ਕੇਸ ਆਏ ਹਨ ਅਤੇ 195 ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ ਛੁੱਟੀ ਹੋ ਚੁੱਕੀ ਹੈ। ਅਰੁਣਾਚਲ ਪ੍ਰਦੇਸ਼ ਦੇ ਚਿਮਪੂ ਵਿਖੇ 42 ਬਿਸਤਰਿਆਂ ਵਾਲੇ ਸਮਰਪਿਤ ਕੋਵਿਡ-19 ਹਸਪਤਾਲ (ਡੀਸੀਐੱਚ) ਨੂੰ 152 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਲੋ ਲਿਬਾਂਗ ਨੇ ਦਿੱਤੀ ਹੈ।
-
ਅਸਾਮ: ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੇ ਟਵੀਟ ਕੀਤਾ ਕਿ ਕੱਲ੍ਹ 1,263 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਡਿਸਚਾਰਜ ਕੀਤੇ ਮਰੀਜ਼ਾਂ ਦੀ ਕੁੱਲ ਗਿਣਤੀ ਐਕਟਿਵ ਮਰੀਜ਼ਾਂ ਨਾਲੋਂ 6 ਗੁਣਾ ਹੈ। ਕੁੱਲ ਡਿਸਚਾਰਜ ਹੋਏ ਮਰੀਜ਼ 85.09%, ਅਤੇ ਐਕਟਿਵ ਮਰੀਜ਼ 14.47% ਹਨ।
-
ਮਣੀਪੁਰ: ਸਥਾਨਕ ਲੌਕਡਾਊਨ ਲਈ ਮੈਪਿੰਗ ਦੀ ਸ਼ੁਰੂਆਤ ਹੋਈ; ਮਣੀਪੁਰ ਵਿੱਚ ਇੱਕ ਹੋਰ ਮਰੀਜ਼ ਕੋਵਿਡ-19 ਕਾਰਨ ਦਮ ਤੋੜ ਗਿਆ।
-
ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਕੁੱਲ ਐਕਟਿਵ ਕੇਸ 2445 ਹਨ, ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਕੁੱਲ 117 ਕੇਸ ਹਨ, ਬਾਕੀ ਕੁੱਲ 2,328 ਕੇਸ ਹਨ, ਅਤੇ ਕੁੱਲ ਰਿਕਵਰਡ ਕੇਸ 5,646 ਹਨ।
-
ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ ਕੋਵਿਡ-19 ਦੇ 9 ਹੋਰ ਕੇਸਾਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 2229 ਹਨ, ਐਕਟਿਵ ਕੇਸ 108 ਹਨ।
-
ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ ਕੁੱਲ 7,492 ਕੇਸ ਹਨ, ਜਿਨ੍ਹਾਂ ਵਿੱਚੋਂ 3,395 ਕੇਸ ਸੁਰੱਖਿਆ ਕਰਮਚਾਰੀਆਂ ਦੇ ਹਨ, 2134 ਟ੍ਰੇਸਡ ਸੰਪਰਕਾਂ ਦੇ ਹਨ, ਵਾਪਸ ਪਰਤਣ ਵਾਲਿਆਂ ਦੇ 1586 ਹਨ ਅਤੇ 377 ਕੇਸ ਫ਼ਰੰਟਲਾਈਨ ਕਰਮਚਾਰੀਆਂ ਦੇ ਹਨ।
-
ਸਿੱਕਮ: 41 ਨਵੇਂ ਕੇਸਾਂ ਦੇ ਆਉਣ ਨਾਲ ਸਿੱਕਮ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 3500 ਤੱਕ ਪਹੁੰਚ ਗਈ ਹੈ; ਐਕਟਿਵ ਕੇਸ 312 ਹਨ।
-
ਕੇਰਲ: 6-ਮਹੀਨੇ ਦੇ ਲੰਬੇ ਸਮੇਂ ਤੋਂ ਬਾਅਦ, ਸ਼ਰਧਾਲੂ ਭਲਕੇ ਤੋਂ ਮਸ਼ਹੂਰ ਭਗਵਾਨ ਅਯੱਪਾ ਮੰਦਰ ਦੇ ਦਰਸ਼ਨ ਕਰਨਗੇ। ਦਰਸ਼ਨ ਦੇ 48 ਘੰਟਿਆਂ ਦੇ ਅੰਦਰ ਪ੍ਰਾਪਤ ਹੋਇਆ ਕੋਵਿਡ ਨੈਗੇਟਿਵ ਸਰਟੀਫਿਕੇਟ ਰਜਿਸਟ੍ਰੇਸ਼ਨ ਲਈ ਲਾਜ਼ਮੀ ਹੋਵੇਗਾ। ਕੇਰਲ ਪੁਲਿਸ ਦੇ ਵਰਚੁਅਲ ਕਤਾਰ ਪੋਰਟਲ ਰਾਹੀਂ ਦਰਸ਼ਨਾਂ ਲਈ ਬੁੱਕ ਕਰਵਾਉਣ ਵਾਲੇ 250 ਸ਼ਰਧਾਲੂਆਂ ਨੂੰ ਹਰ ਰੋਜ਼ ਮੰਦਰ ਦੇ ਦਰਸ਼ਨ ਕਰਨ ਦੀ ਮਨਜੂਰੀ ਦਿੱਤੀ ਜਾਵੇਗੀ। ਇਸ ਦੌਰਾਨ ਰਾਜ ਵਿੱਚ ਕੋਵਿਡ ਕਾਰਨ 4 ਹੋਰ ਮੌਤਾਂ ਹੋਈਆਂ ਜਿਸ ਨਾਲ ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ 1093 ਹੋ ਗਈ ਹੈ। ਕੱਲ ਰਾਜ ਵਿੱਚ ਕੋਵਿਡ-19 ਦੇ 7,789 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਰਾਜ ਭਰ ਵਿੱਚ 94,517 ਮਰੀਜ਼ ਇਲਾਜ ਅਧੀਨ ਹਨ ਅਤੇ 2.49 ਲੱਖ ਲੋਕ ਨਿਰੀਖਣ ਅਧੀਨ ਹਨ।
-
ਤਮਿਲ ਨਾਡੂ: ਖੁਰਾਕ ਮੰਤਰੀ ਆਰ. ਕਾਮਰਾਜ ਨੇ ਕਿਹਾ ਹੈ ਕਿ ਕੋਵਿਡ ਦੌਰਾਨ 12 ਲੱਖ ਟਨ ਤੋਂ ਵੱਧ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਇਸ ਮਹਾਮਾਰੀ ਦੌਰਾਨ ਸਭ ਤੋਂ ਵੱਧ 12.77 ਲੱਖ ਟਨ ਦੀ ਖ਼ਰੀਦ ਕੀਤੀ ਗਈ ਸੀ ਅਤੇ ਕਿਸਾਨਾਂ ਨੂੰ 2416.05 ਕਰੋੜ ਰੁਪਏ ਵੰਡੇ ਗਏ ਸਨ। ਤਿਉਹਾਰਾਂ ਦੇ ਮੌਸਮ ਦੌਰਾਨ ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਭਾਰੀ ਭੀੜ ਹੋਣ ਦੀ ਸੰਭਾਵਨਾ ਦੇ ਨਾਲ, ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਕੋਵਿਡ ਦਾ ਮੁਕਾਬਲਾ ਕਰਨ ਲਈ ਯਾਤਰੀਆਂ ਨੂੰ ਪਾਲਣਾ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ: ਮਾਸਕ ਤੋਂ ਬਿਨਾਂ ਟ੍ਰੇਨਾਂ ਵਿੱਚ ਦਾਖਲਾ ਨਹੀਂ ਹੋਵੇਗਾ ਅਤੇ ਟ੍ਰੇਨਾਂ ਵਿੱਚ ਸਾਰੇ ਯਾਤਰੀਆਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਮਦੁਰਾਈ ਵਿੱਚ ਕੋਵਿਡ-19 ਮੌਤਾਂ ਦੀ ਗਿਣਤੀ 400 ਨੂੰ ਪਾਰ ਕਰ ਗਈ ਹੈ; ਤਮਿਲ ਨਾਡੂ ਵਿੱਚ 25 ਮਾਰਚ ਨੂੰ ਕੋਵਿਡ-19 ਕਾਰਨ ਪਹਿਲੀ ਮੌਤ ਹੋਈ ਸੀ।
-
ਕਰਨਾਟਕ: ਕੋਵਿਡ-19 ਦੇ ਲੱਛਣ ਦਿਖਾਉਣ ਵਾਲਿਆਂ ਦੇ ਜਦੋਂ ਆਰਟੀ-ਪੀਸੀਆਰ ਦੇ ਟੈਸਟ ਨੈਗੇਟਿਵ ਆਏ, ਤਾਂ ਰਾਜ ਦੇ ਸਿਹਤ ਵਿਭਾਗ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਅਜਿਹੇ ਮਾਮਲਿਆਂ ਦੇ ਇਲਾਜ ਲਈ ਇੱਕ ਸਿੰਡਰੋਮਿਕ ਪਹੁੰਚ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ, ਲਾਗ ਦੇ ਫੈਲਣ ਨੂੰ ਨਿਯੰਤਰਿਤ ਕਰਨ ਲਈ ਕੋਡਾਗੂ, ਮੈਸੂਰ ਅਤੇ ਮੰਡਿਯਾ ਵਿੱਚ ਯਾਤਰੀ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਰਨਾਟਕ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਲੋਕਾਂ ਨੂੰ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਚਲਾਉਣ ਲਈ ਕਿਹਾ ਹੈ। ਸੱਤ ਮਹੀਨਿਆਂ ਤੋਂ ਬਾਅਦ ਅੱਜ ਰੇਲਵੇ ਦੇ ਟਿਕਟ ਕਾਉਂਟਰ ਖੁੱਲ੍ਹੇ ਹਨ।
-
ਆਂਧਰ ਪ੍ਰਦੇਸ਼: ਰਾਜ ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਕੰਮ ਦੇ ਦਿਨਾਂ ਦੇ ਨੁਕਸਾਨ ਦੀ ਭਰਪਾਈ ਲਈ ਸਕੂਲ ਦੀਆਂ ਛੁੱਟੀਆਂ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਰਾਜ ਸਰਕਾਰ ਨੇ 2 ਨਵੰਬਰ ਤੋਂ ਸਕੂਲ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ ਅਤੇ ਸਿੱਖਿਆ ਅਧਿਕਾਰੀ ਮੌਜੂਦਾ ਵਿਦਿਅਕ ਵਰ੍ਹੇ ਲਈ ਇੱਕ ਕੈਲੰਡਰ ਤਿਆਰ ਕਰਨ ਲਈ ਵੀ ਕੰਮ ਕਰ ਰਹੇ ਹਨ ਕਿਉਂਕਿ ਲਗਭਗ ਪੰਜ ਮਹੀਨਿਆਂ ਤੋਂ ਕਾਰਜਕਾਰੀ ਦਿਨ ਘੱਟ ਗਏ ਹਨ। ਸਰਕਾਰ ਵਿਦਿਆਰਥੀਆਂ ਲਈ ਤਿਉਹਾਰਾਂ ਦੀਆਂ ਛੁੱਟੀਆਂ ਘਟਾਉਣ ਅਤੇ ਛੁੱਟੀ ਲੈਣ ਵਾਲੇ ਅਧਿਆਪਕਾਂ ’ਤੇ ਵੀ ਸੀਮਾ ਲਾਉਣ ਦੀ ਯੋਜਨਾ ਬਣਾ ਰਹੀ ਹੈ। ਰਾਜ ਸਰਕਾਰ ਨੇ ਹਫ਼ਤੇ ਵਿੱਚ ਛੇ ਕੰਮਕਾਜੀ ਦਿਨ ਰੱਖਣ ਦੀ ਯੋਜਨਾ ਬਣਾਈ ਹੈ। ਵੀਰਵਾਰ ਨੂੰ ਰਾਜ ਵਿੱਚ ਕੋਵਿਡ-19 ਦੇ 4,000 ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸ 7.71 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਪਰ 5,622 ਰਿਕਵਰੀਆਂ ਦੇ ਨਾਲ, ਐਕਟਿਵ ਕੇਸ ਘਟ ਕੇ 40,047 ਰਹਿ ਗਏ ਹਨ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1554 ਨਵੇਂ ਕੇਸ ਆਏ, 1435 ਰਿਕਵਰ ਹੋਏ ਅਤੇ 7 ਮੌਤਾਂ ਹੋਈਆਂ ਹਨ; 1554 ਮਾਮਲਿਆਂ ਵਿੱਚੋਂ 249 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,19,224; ਐਕਟਿਵ ਕੇਸ: 23,315; ਮੌਤਾਂ: 1256; ਡਿਸਚਾਰਜ: 1,94,653. ਤੇਲੰਗਾਨਾ ਸਰਕਾਰ ਨੇ ਐੱਫ਼ਆਈਸੀਸੀਆਈ, ਏਐੱਸਸੀਆਈ ਅਤੇ ਐੱਫ਼ਟੀਸੀਸੀਆਈ ਦੁਆਰਾ ਵਿਕਸਿਤ ਕੋਵਿਡ-19 ਪਰਫਾਰਮੈਂਸ ਇੰਡੈਕਸ ਦੇ ਅਨੁਸਾਰ ਪੰਜ ਦੱਖਣੀ ਰਾਜਾਂ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਰਾਜ ਵਿੱਚ ਭਾਰੀ ਬਾਰਸ਼ ਅਤੇ ਨਤੀਜੇ ਵਜੋਂ ਆਏ ਹੜ੍ਹਾਂ ਕਾਰਨ 50 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 11 ਜੀਐੱਚਐੱਮਸੀ ਖੇਤਰ ਦੇ ਸਨ ਅਤੇ ਇਸ ਤੋਂ ਇਲਾਵਾ ਰਾਜ ਵਿੱਚ ਖੜ੍ਹੀਆਂ ਫ਼ਸਲਾਂ ਦਾ 2000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
****
ਵਾਈਬੀ
(Release ID: 1665353)
Visitor Counter : 299
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Malayalam