ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦਾ ਦੁਨੀਆ ਭਰ ਵਿੱਚ ਪ੍ਰਤੀ ਦਸ ਲੱਖ ਦੀ ਆਬਾਦੀ ਮਗਰ ਸਭ ਤੋਂ ਘੱਟ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ

ਪਿਛਲੇ 14 ਦਿਨਾਂ ਦੌਰਾਨ 1100 ਤੋਂ ਵੀ ਘੱਟ ਮੌਤਾਂ ਹੋਈਆਂ ਹਨ
22 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕੌਮੀ ਔਸਤ ਪ੍ਰਤੀ ਮਿਲੀਅਨ ਦੀ ਅਬਾਦੀ ਨਾਲੋਂ ਵੀ ਘੱਟ ਮੌਤਾਂ ਹੋਈਆਂ ਹਨ

Posted On: 16 OCT 2020 2:18PM by PIB Chandigarh

ਭਾਰਤ ਵਿਚ ਪ੍ਰਤੀ ਮਿਲੀਅਨ ਆਬਾਦੀ ਵਿਚ ਮੌਤ ਦੀ ਸਭ ਤੋਂ ਘੱਟ ਗਿਣਤੀ ਜਾਰੀ ਹੈ, ਇਹ ਗਿਣਤੀ ਅੱਜ 81 ਹੈ

2 ਅਕਤੂਬਰ ਤੋਂ ਲੈ ਕੇ ਹੁਣ ਤੱਕ 1100 ਤੋਂ ਘੱਟ ਮੌਤਾਂ ਹੋਈਆਂ ਹਨ

 

http://static.pib.gov.in/WriteReadData/userfiles/image/image001U76Q.jpg

 

ਇਨ੍ਹਾਂ ਨਤੀਜਿਆਂ ਵਿਚ 22 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਯੋਗਦਾਨ ਪਾਇਆ ਗਿਆ ਹੈ, ਜਿਨ੍ਹਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਇਨ੍ਹਾਂ ਰਾਜਾਂ ਦੀ ਰਾਸ਼ਟਰੀ ਔਸਤ ਨਾਲੋਂ ਪ੍ਰਤੀ ਮਿਲੀਅਨ ਆਬਾਦੀ ਵਿਚ ਘੱਟ ਮੌਤਾਂ ਦੀ ਰਿਪੋਰਟ ਦਰਜ ਕਰ ਰਹੇ ਹਨ

 

http://static.pib.gov.in/WriteReadData/userfiles/image/image0020V3L.jpg

 

 

ਦੇਸ਼ ਵਿੱਚ ਮੌਤ ਦੇ ਕੇਸਾਂ ਦੀ ਦਰ ਵੀ ਨਿਰੰਤਰ ਘੱਟ ਰਹੀ ਹੈ ਮੌਜੂਦਾ ਅੰਕੜਾ 1.52 ਪ੍ਰਤੀਸ਼ਤ ਹੈ, ਜੋ ਕਿ 22 ਮਾਰਚ, 2020 ਤੋਂ ਬਾਅਦ ਸਭ ਤੋਂ ਘੱਟ ਹੈ

 

http://static.pib.gov.in/WriteReadData/userfiles/image/image0031JW2.jpg

 

ਕੋਵਿਡ ਪ੍ਰਬੰਧਨ ਅਤੇ ਪ੍ਰਤੀਕ੍ਰਿਆ ਨੀਤੀ ਦੇ ਹਿੱਸੇ ਵਜੋਂ, ਕੇਂਦਰ ਸਰਕਾਰ ਦਾ ਤੇਜ਼ੀ ਨਾਲ ਧਿਆਨ ਸਿਰਫ ਕੋਵਿਡ ਦੇ ਸੰਕਰਮਣ ਦੇ ਫੈਲਣ ਨੂੰ ਰੋਕਣ ਲਈ ਨਹੀਂ ਹੈ, ਬਲਕਿ ਗੰਭੀਰ ਕੋਵਿਡ ਮਰੀਜ਼ਾਂ ਨੂੰ ਮਿਆਰੀ ਕਲੀਨਿਕਲ ਇਲਾਜ ਪ੍ਰਦਾਨ ਕਰਕੇ ਮੌਤਾਂ ਨੂੰ ਘਟਾਉਣ ਅਤੇ ਜਾਨਾਂ ਬਚਾਉਣ ਦਾ ਵੀ ਹੈ ਕੇਂਦਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਸਾਂਝੇ ਯਤਨਾਂ ਸਦਕਾ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਸਮਰਪਿਤ ਕੋਵਿਡ ਹਸਪਤਾਲ, ਮਿਆਰੀ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਹੇ ਹਨ ਕੇਂਦਰ ਸਰਕਾਰ ਨੇ ਕਲੀਨਿਕਲ ਟਰੀਟਮੈਂਟ ਪ੍ਰੋਟੋਕੋਲ ਵਿਚ ਸ਼ਾਮਲ ਮਿਆਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ਜਿਸ ਨਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਵਿਡ ਦੇ ਮਰੀਜ਼ਾਂ ਲਈ ਮਿਆਰੀ ਡਾਕਟਰੀ ਦੇਖਭਾਲ ਯਕੀਨੀ ਬਣਾਈ ਗਈ ਹੈ

 

ਮੌਤ ਦਰ ਨੂੰ ਘਟਾਉਣ ਲਈ ਨਾਜ਼ੁਕ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਵਿੱਚ ਆਈਸੀਯੂ ਡਾਕਟਰਾਂ ਦੀ ਸਮਰੱਥਾ ਵਧਾਉਣ ਲਈ ਇੱਕ ਵਿਸ਼ੇਸ਼ ਪਹਿਲ ਏਮਜ਼, ਨਵੀਂ ਦਿੱਲੀ ਵਿਖੇ ਕੀਤੀ ਗਈ ਹੈ ਹਫਤੇ ਵਿਚ ਦੋ ਦਿਨ - ਮੰਗਲਵਾਰ ਅਤੇ ਸ਼ੁੱਕਰਵਾਰ ਨੂੰ, ਰਾਜ ਦੇ ਹਸਪਤਾਲਾਂ ਵਿਚ ਆਈਸੀਯੂ ਚਲਾਉਣ ਵਾਲੇ ਡਾਕਟਰਾਂ ਲਈ ਮਾਹਰ ਸਲਾਹ-ਮਸ਼ਵਰੇ ਦੇ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ ਇਹ ਸੈਸ਼ਨ 8 ਜੁਲਾਈ, 2020 ਤੋਂ ਸ਼ੁਰੂ ਹੋਏ ਹਨ

 

ਹੁਣ ਤੱਕ 23 ਅਜਿਹੇ ਟੈਲੀ-ਸੈਸ਼ਨ ਆਯੋਜਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 34 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 334 ਸੰਸਥਾਵਾਂ ਨੇ ਹਿੱਸਾ ਲਿਆ ਹੈ

 

ਪਿਛਲੇ 24 ਘੰਟਿਆਂ ਵਿੱਚ, ਇੱਕ ਦਿਨ ਵਿੱਚ 70,338 ਮਰੀਜ਼ ਠੀਕ ਹੋਏ ਹਨ, ਜਦੋਂ ਕਿ ਨਵੇਂ ਪੁਸ਼ਟੀ ਕੀਤੇ ਮਾਮਲਿਆਂ ਨਾਲੋਂ ਵਧੇਰੇ ਮਰੀਜ਼ਾਂ ਦੀ ਰਿਕਵਰੀ ਦੀ ਗਤੀ ਨੂੰ ਜਾਰੀ ਰੱਖਦਿਆਂ, ਨਵੇਂ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 63,371 ਰਹੀ ਹੈ ਹੁਣ ਤੱਕ ਕੁੱਲ 64,53,779 ਮਰੀਜ਼ ਠੀਕ ਹੋ ਚੁੱਕੇ ਹਨ ਠੀਕ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚ ਅੰਤਰ 56 ਲੱਖ (56,49,251) ਤੋਂ ਵੱਧ ਗਿਆ ਹੈ ਠੀਕ ਹੋਏ ਕੇਸ ਹੁਣ ਐਕਟਿਵ ਕੇਸਾਂ ਨਾਲੋਂ 8 ਗੁਣਾ ਤੋਂ ਵੀ ਜ਼ਿਆਦਾ ਹੋ ਗਏ ਹਨ

 

ਐਕਟਿਵ ਕੇਸ ਨਿਰੰਤਰ ਘਟ ਰਹੇ ਹਨ I ਇਸ ਸਮੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਪੁਸ਼ਟੀ ਵਾਲੇ ਮਾਮਲਿਆਂ ਦੀ ਪ੍ਰਤੀਸ਼ਤ ਦੇ ਸਿਰਫ 10.92 ਰਹਿ ਗਏ ਹਨ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 8,04,528 ਹੈ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਰਿਕਵਰੀ ਦੇ ਨਾਲ, ਰਾਸ਼ਟਰੀ ਰਿਕਵਰੀ ਦੀ ਦਰ ਵਿੱਚ ਹੋਰ ਸੁਧਾਰ ਹੋਇਆ ਹੈ, ਜੋ ਕਿ ਵਧ ਕੇ 87.56 ਪ੍ਰਤੀਸ਼ਤ ਹੋ ਗਈ ਹੈ

 

 

ਸਿਹਤਯਾਬੀ ਨਾਲ ਸੰਬੰਧਿਤ ਨਵੇਂ ਕੇਸਾਂ ਦਾ 78 ਪ੍ਰਤੀਸ਼ਤ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੀ ਕੇਂਦਰਿਤ ਹੈ ਇਕੱਲੇ ਮਹਾਰਾਸ਼ਟਰ ਵਿਚ ਹੀ, ਇਕ ਦਿਨ ਵਿਚ 13,000 ਤੋਂ ਵੱਧ ਨਵੇਂ ਮਰੀਜ਼ ਠੀਕ ਹੋਏ ਹਨ, ਇਸ ਤਰ੍ਹਾਂ ਮਹਾਰਾਸ਼ਟਰ ਨੇ ਸਭ ਤੋਂ ਵੱਧ ਠੀਕ ਲੋਕਾਂ ਵਜ਼ੋ ਯੋਗਦਾਨ ਪਾਇਆ ਹੈ

 

http://static.pib.gov.in/WriteReadData/userfiles/image/image0047BZ4.jpg

 

 

79 ਪ੍ਰਤੀਸ਼ਤ ਨਵੇਂ ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ I ਮਹਾਰਾਸ਼ਟਰ ਵਿੱਚ ਨਵੇਂ ਕੇਸਾਂ ਦੀ ਗਿਣਤੀ 10,000 ਤੋਂ ਵੱਧ ਹੋ ਗਈ ਹੈ, ਜੋ ਕਿ ਸਭ ਤੋਂ ਵੱਧ ਹੈ, ਇਸ ਤੋਂ ਬਾਅਦ ਕਰਨਾਟਕ ਵਿੱਚ 8,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ

 

http://static.pib.gov.in/WriteReadData/userfiles/image/image005OUL3.jpg

 

 

ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 895 ਮੌਤਾਂ ਹੋਈਆਂ ਹਨ

 

ਇਨ੍ਹਾਂ ਮੌਤਾਂ ਦਾ ਲਗਭਗ 82 ਪ੍ਰਤੀਸ਼ਤ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ - ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਤਾਮਿਲਨਾਡੂ, ਛੱਤੀਸਗੜ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਉੜੀਸਾ ਅਤੇ ਦਿੱਲੀ ਨਾਲ ਸੰਬੰਧਿਤ ਹੈ

 

ਮਹਾਰਾਸ਼ਟਰ ਵਿਚ ਨਵੀਂਆਂ ਮੌਤਾਂ ਦਾ 37 ਪ੍ਰਤੀਸ਼ਤ (337 ਮੌਤਾਂ) ਤੋਂ ਵੱਧ ਦਰਜ ਹੋਇਆ ਹੈ

 

http://static.pib.gov.in/WriteReadData/userfiles/image/image006YY41.jpg

 

 

13 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਅਬਾਦੀ ਦੀ ਕੌਮੀ ਔਸਤ ਨੂੰ ਪਾਰ ਕਰਨ ਦੀਆਂ ਰਿਪੋਰਟਾਂ ਮਿਲੀਆਂ ਹਨ

 

 

http://static.pib.gov.in/WriteReadData/userfiles/image/image007O5EA.jpg

 

**

 

ਐਮਵੀ / ਐਸਜੇ


(Release ID: 1665195) Visitor Counter : 290