ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਡਾ. ਬਾਲਾਸਾਹੇਬ ਵਿਖੇ ਪਾਟਿਲ ਦੀ ਆਤਮਕਥਾ ‘ਦੇਹ ਵੇਚਵਾ ਕਰਾਨੀ’ ਜਾਰੀ ਕੀਤੀ
‘ਪ੍ਰਵਰ ਰੂਰਲ ਐਜੂਕੇਸ਼ਨ ਸੁਸਾਇਟੀ ’ ਦਾ ਨਾਮ ਬਦਲ ਕੇ ‘ਲੋਕਨੇਤੇ ਡਾ. ਬਾਲਾਸਾਹੇਬ ਵਿਖੇ ਪਾਟਿਲ ਪ੍ਰਵਰ ਰੂਰਲ ਐਜੂਕੇਸ਼ਨ ਸੁਸਾਇਟੀ’ ਰੱਖਿਆ


ਡਾ. ਬਾਲਾਸਾਹੇਬ ਵਿਖੇ ਪਾਟਿਲ ਦੇ ਯਤਨ ਤੇ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਗੇ: ਪ੍ਰਧਾਨ ਮੰਤਰੀ

Posted On: 13 OCT 2020 2:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਡਾ. ਬਾਲਾਸਾਹੇਬ ਵਿਖੇ ਪਾਟਿਲ ਦੀ ਆਤਮਕਥਾ ਦੇਹ ਵੇਚਵਾ ਕਰਾਨੀਜਾਰੀ ਕੀਤੀ। ਉਨ੍ਹਾਂ ਨੇ ਪ੍ਰਵਰ ਰੂਰਲ ਐਜੂਕੇਸ਼ਨ ਸੁਸਾਇਟੀਦਾ ਨਾਮ ਬਦਲ ਕੇ ਲੋਕਨੇਤੇ ਡਾ. ਬਾਲਾਸਾਹੇਬ ਵਿਖੇ ਪਾਟਿਲ ਪ੍ਰਵਰ ਰੂਰਲ ਐਜੂਕੇਸ਼ਨ ਸੁਸਾਇਟੀਰੱਖਿਆ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਮਹਾਰਾਸ਼ਟਰ ਦੇ ਹਰੇਕ ਖੇਤਰ ਵਿੱਚ ਵਿਖੇ ਪਾਟਿਲ ਦੇ ਜੀਵਨ ਦੀਆਂ ਕਹਾਣੀਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਬਾਲਾਸਾਹੇਬ ਵਿਖੇ ਪਾਟਿਲ ਸਦਾ ਡਾ. ਵਿੱਠਲਰਾਓ ਵਿਖੇ ਪਾਟਿਲ ਦੀਆਂ ਪੈੜਚਾਲਾਂ ਤੇ ਚੱਲੇ ਅਤੇ ਖ਼ੁਦ ਨੂੰ ਮਹਾਰਾਸ਼ਟਰ ਦੇ ਵਿਕਾਸ ਪ੍ਰਤੀ ਸਮਰਪਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਪਿੰਡਾਂ ਦੇ ਵਾਸੀਆਂ, ਗ਼ਰੀਬਾਂ, ਕਿਸਾਨਾਂ ਦੇ ਜੀਵਨ ਨੂੰ ਅਸਾਨ ਬਣਾਉਣਾ ਅਤੇ ਉਨ੍ਹਾਂ ਦੇ ਦੁੱਖਾਂ ਨੂੰ ਘਟਾਉਣਾ ਵਿਖੇ ਪਾਟਿਲ ਦੇ ਜੀਵਨ ਦਾ ਮੁੱਖ ਧੁਰਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਖੇ ਪਾਟਿਲ ਜੀ ਨੇ ਸਦਾ ਸਮਾਜ ਦੇ ਬਿਹਤਰੀ ਲਈ ਕੰਮ ਕੀਤਾ ਅਤੇ ਹਮੇਸ਼ਾ ਸਮਾਜ ਵਿੱਚ ਅਰਥਪੂਰਨ ਤਬਦੀਲੀਆਂ ਲਿਆਉਣ ਅਤੇ ਗ਼ਰੀਬਾਂ ਤੇ ਪਿੰਡਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਿਆਸਤ ਨੂੰ ਇੱਕ ਮਾਧਿਅਮ ਬਣਾਉਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਾਲਾਸਾਹੇਬ ਵਿਖੇ ਪਾਟਿਲ ਦੀ ਇਹ ਪਹੁੰਚ ਸਾਡੇ ਸਾਰਿਆਂ ਲਈ ਬੇਹੱਦ ਅਹਿਮ ਹੈ ਕਿਉਂਕਿ ਉਨ੍ਹਾਂ ਦੇ ਯਤਨ ਤੇ ਯੋਗਦਾਨ ਪਿੰਡ ਦੇ ਵਿਕਾਸ ਲਈ, ਗ਼ਰੀਬਾਂ ਲਈ, ਉਨ੍ਹਾਂ ਦੀ ਸਿੱਖਿਆ ਲਈ, ਮਹਾਰਾਸ਼ਟਰ ਦੀਆਂ ਸਹਿਕਾਰੀ ਸਭਾਵਾਂ ਦੀ ਸਫ਼ਲਤਾ ਲਈ ਹਨ ਅਤੇ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਬਾਲਾਸਾਹੇਬ ਵਿਖੇ ਪਾਟਿਲ ਨੇ ਕਿਸਾਨਾਂ ਦੇ ਦਰਦ ਤੇ ਦੁੱਖਾਂ ਨੂੰ ਸਮਝਿਆ, ਇਸੇ ਲਈ ਉਨ੍ਹਾਂ ਕਿਸਾਨਾਂ ਨੂੰ ਇਕਜੁੱਟ ਕੀਤਾ ਤੇ ਉਨ੍ਹਾਂ ਨੂੰ ਸਹਿਕਾਰੀ ਸਭਾਵਾਂ ਨਾਲ ਜੋੜਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਜੀ ਦੀ ਸਰਕਾਰ ਵਿੱਚ ਇੱਕ ਮੰਤਰੀ ਵਜੋਂ ਉਨ੍ਹਾਂ ਮਹਾਰਾਸ਼ਟਰ ਸਮੇਤ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਹਿਕਾਰੀ ਸਭਾਵਾਂ ਨੂੰ ਉਤਸ਼ਾਹਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਗ੍ਰਾਮੀਣ ਸਿੱਖਿਆ ਬਾਰੇ ਦੇਸ਼ ਵਿੱਚ ਕੋਈ ਬਹੁਤਾ ਵਿਚਾਰਵਟਾਂਦਰਾ ਨਹੀਂ ਹੁੰਦਾ ਸੀ, ਤਦ ਡਾ. ਬਾਲਾਸਾਹੇਬ ਵਿਖੇ ਪਾਟਿਲ ਨੇ ਪ੍ਰਵਰ ਰੂਰਲ ਐਜੂਕੇਸ਼ਨ ਸੁਸਾਇਟੀ’ (ਪ੍ਰਵਰ ਗ੍ਰਾਮੀਣ ਸਿੱਖਿਆ ਸਭਾ) ਜ਼ਰੀਏ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਕੰਮ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਖੇ ਪਾਟਿਲ ਜੀ ਨੇ ਪਿੰਡ ਵਿੱਚ ਖੇਤੀਬਾੜੀ ਸਿੱਖਿਆ ਦੇ ਮਹੱਤਵ ਨੂੰ ਸਮਝਿਆ। ਅੱਜ ਕਿਸਾਨਾਂ ਨੂੰ ਉੱਦਮਤਾ ਵੱਲ ਲਿਜਾਣ ਅਤੇ ਉਨ੍ਹਾਂ ਨੂੰ ਉੱਦਮੀ ਬਣਾਉਣ ਲਈ ਮੌਕੇ ਪੈਦਾ ਕੀਤੇ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀਪ੍ਰਾਪਤੀ ਤੋਂ ਬਾਅਦ ਜਦੋਂ ਦੇਸ਼ ਵਿੱਚ ਕਾਫ਼ੀ ਭੋਜਨ ਨਹੀਂ ਸੀ, ਤਦ ਸਰਕਾਰ ਦੀ ਤਰਜੀਹ ਸੀ ਕਿ ਫ਼ਸਲਾਂ ਦੀ ਉਤਪਾਦਕਤਾ ਵਿੱਚ ਵਾਧਾ ਕਿਵੇਂ ਕਰਨਾ ਹੈ। ਪਰ ਉਤਪਾਦਕਤਾ ਦੀ ਇਸ ਚਿੰਤਾ ਵਿੱਚ ਮੁੱਖ ਧਿਆਨ ਕਿਸਾਨ ਦੀ ਮੁਨਾਫ਼ੇਯੋਗਤਾ ਉੱਤੇ ਕੇਂਦ੍ਰਿਤ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਹੁਣ ਕਿਸਾਨਾਂ ਦੀ ਆਮਦਨ ਵਧਾਉਣ ਉੱਤੇ ਜ਼ੋਰ ਦੇ ਰਿਹਾ ਹੈ ਅਤੇ ਇਸ ਦਿਸ਼ਾ ਵਿੱਚ ਨਿਰੰਤਰ ਯਤਨ ਕੀਤੇ ਗਏ ਹਨ, ਜਿਵੇਂ ਕਿ ਘੱਟੋਘੱਟ ਸਮਰਥਨ ਮੁੱਲ (MSP) ਵਧਾਉਣ, ਯੂਰੀਆ ਦੀ ਨੀਮ ਕੋਟਿੰਗ ਤੇ ਬਿਹਤਰ ਫ਼ਸਲ ਬੀਮਾ ਦੇ ਫ਼ੈਸਲੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀਕਿਸਾਨ ਸੰਮਾਨ ਨਿਧੀ ਯੋਜਨਾ ਜਿਹੀਆਂ ਪਹਿਲਾਂ ਕਾਰਨ ਕਿਸਾਨ ਹੁਣ ਛੋਟੇ ਖ਼ਰਚਿਆਂ ਲਈ ਹੋਰਨਾਂ ਉੱਤੇ ਨਿਰਭਰ ਨਹੀਂ ਹਨ। ਇਸ ਤੋਂ ਇਲਾਵਾ, ਕੋਲਡ ਚੇਨਸ, ਵਿਸ਼ਾਲ ਫ਼ੂਡ ਪਾਰਕਸ ਤੇ ਐਗ੍ਰੋਪ੍ਰੋਸੈੱਸਿੰਗ ਬੁਨਿਆਦਾ ਢਾਂਚਾ ਜਿਹੇ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਲਈ ਬੇਮਿਸਾਲ ਕੰਮ ਕੀਤਾ ਗਿਆ ਹੈ।

 

ਬਾਲਾਸਾਹੇਬ ਵਿਖੇ ਪਾਟਿਲ ਦੁਆਰਾ ਖੇਤੀਬਾੜੀ ਬਾਰੇ ਰਵਾਇਤੀ ਗਿਆਨ ਨੂੰ ਸੰਭਾਲ਼ਣ ਦੀ ਲੋੜ ਉੱਤੇ ਜ਼ੋਰ ਦਿੱਤੇ ਜਾਣ, ਜਿੱਥੇ ਖੇਤੀਬਾੜੀ ਕੁਦਰਤੀ ਸਥਿਤੀਆਂ ਅਨੁਸਾਰ ਕੀਤੀ ਜਾਂਦੀ ਸੀ, ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਉਹ ਗਿਆਨ ਜ਼ਰੂਰ ਸੰਭਾਲ਼ ਕੇ ਰੱਖਣਾ ਚਾਹੀਦਾ ਹੈ ਤੇ ਖੇਤੀਬਾੜੀ ਵਿੱਚ ਨਵੀਆਂ ਤੇ ਪੁਰਾਣੀਆਂ ਵਿਧੀਆਂ ਦਾ ਸੁਮੇਲ ਵੀ ਜ਼ਰੂਰ ਕਰਨਾ ਚਾਹੀਦਾ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਗੰਨੇ ਦੀ ਫ਼ਸਲ ਦੀ ਮਿਸਾਲ ਦਿੱਤੀ, ਜਿਸ ਲਈ ਖੇਤੀਬਾੜੀ ਦੇ ਨਵੇਂ ਤੇ ਪੁਰਾਣੇ ਦੋਵੇਂ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਅਜਿਹੇ ਉਦਯੋਗ ਸਥਾਪਿਤ ਕੀਤੇ ਜਾ ਰਹੇ ਹਨ ਜੋ ਗੰਨੇ ਤੋਂ ਖੰਡ ਦੇ ਨਾਲਨਾਲ ਈਥਾਨੌਲ ਵੀ ਕੱਢਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਬਾਲਾ ਸਾਹੇਬ ਵਿਖੇ ਪਾਟਿਲ ਨੇ ਸਦਾ ਮਹਾਰਾਸ਼ਟਰ ਦੇ ਪਿੰਡਾਂ ਚ ਪੀਣ ਤੇ ਸਿੰਚਾਈ ਵਾਲੇ ਪਾਣੀ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਯਤਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾਅਧੀਨ ਮਹਾਰਾਸ਼ਟਰ ਵਿੱਚ 26 ਪ੍ਰੋਜੈਕਟਾਂ ਦਾ ਕੰਮ ਤੇਜ਼ੀ ਨਾਲ ਮੁਕੰਮਲ ਕੀਤਾ ਗਿਆ ਸੀ, ਜੋ ਪਿਛਲੇ ਕਈ ਸਾਲਾਂ ਤੋਂ ਫਸੇ ਪਏ ਸਨ। ਇਨ੍ਹਾਂ ਵਿੱਚੋਂ, 9 ਪ੍ਰੋਜੈਕਟ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਲਗਭਗ 5 ਲੱਖ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੀਆਂ ਸਹੂਲਤਾਂ ਮਿਲਣਗੀਆਂ।

 

ਉਨ੍ਹਾਂ ਕਿਹਾ ਕਿ ਇੰਝ ਹੀ ਜੁਲਾਈ 2018 ਦੌਰਾਨ ਮਹਾਰਾਸ਼ਟਰ 90 ਹੋਰ ਵੱਡੇ ਤੇ ਛੋਟੇ ਸਿੰਚਾਈ ਪ੍ਰੋਜੈਕਟਾਂ ਉੱਤੇ ਕੰਮ ਸ਼ੁਰੂ ਹੋਇਆ। ਜਦੋਂ ਇਹ ਪ੍ਰੋਜੈਕਟ ਅਗਲੇ 2–3 ਸਾਲਾਂ ਚ ਮੁਕੰਮਲ ਹੋਣਗੇ, ਤਾਂ ਲਗਭਗ 4 ਲੱਖ ਹੈਕਟੇਅਰ ਜ਼ਮੀਨ ਸਿੰਚਾਈ ਸਹੂਲਤਾਂ ਨਾਲ ਜੁੜ ਜਾਵੇਗੀ। ਉਨ੍ਹਾਂ ਕਿਹਾ ਕਿ ਅਟਲ ਗ੍ਰਾਊਂਡਵਾਟਰ ਸਕੀਮਮਹਾਰਾਸ਼ਟਰ ਦੇ 13 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾ ਰਹੀ ਹੈ, ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਘੱਟ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨਅਧੀਨ ਮਹਾਰਾਸ਼ਟਰ ਦੇ ਪਿੰਡਾਂ ਦੇ ਹਰੇਕ ਪਰਿਵਾਰ ਨੂੰ ਪਾਈਪ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਕੰਮ ਵੀ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਮਹਾਰਾਸ਼ਟਰ ਦੇ 19 ਲੱਖ ਤੋਂ ਵੱਧ ਪਰਿਵਾਰਾਂ ਨੂੰ ਪਿਛਲੇ ਸਾਲ ਦੌਰਾਨ ਪਾਈਪ ਰਾਹੀਂ ਪੀਣ ਵਾਲੇ ਪਾਣੀ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਇਸ ਵਿੱਚੋਂ, 13 ਲੱਖ ਤੋਂ ਵੱਧ ਗ਼ਰੀਬ ਪਰਿਵਾਰਾਂ ਨੂੰ ਇਹ ਸੁਵਿਧਾ ਕੋਰੋਨਾ ਮਹਾਮਾਰੀ ਦੌਰਾਨ ਮਿਲੀ ਸੀ।

 

ਉਨ੍ਹਾਂ ਕਿਹਾ ਕਿ ਮੁਦਰਾ ਯੋਜਨਾ ਨੇ ਪਿੰਡਾਂ ਵਿੱਚ ਸਵੈਰੋਜਗਾਰ ਦੇ ਮੌਕਿਆਂ ਵਿੱਚ ਵਾਧਾ ਕੀਤਾ ਹੈ। ਦੇਸ਼ ਦੇ ਸਵੈਸਹਾਇਤਾ ਸਮੂਹਾਂ ਨਾਲ ਸਬੰਧਤ 7 ਕਰੋੜ ਤੋਂ ਵੱਧ ਔਰਤਾਂ ਨੂੰ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ, ਮਛੇਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡਾਂ ਦੀ ਸੁਵਿਧਾ ਦਿੱਤੀ ਗਈ ਹੈ, ਤਾਂ ਜੋ ਉਨ੍ਹਾਂ ਨੂੰ ਬੈਂਕਾਂ ਤੋਂ ਕਰਜ਼ੇ ਅਸਾਨੀ ਨਾਲ ਮਿਲ ਸਕਣ। ਜਿਹੜੇ ਲਗਭਗ ਢਾਈ ਕਰੋੜ ਕਿਸਾਨ ਪਰਿਵਾਰ ਪਹਿਲਾਂ ਕਿਸਾਨ ਕ੍ਰੈਡਿਟ ਕਾਰਡ ਤੋਂ ਵਾਂਝੇ ਸਨ, ਉਨ੍ਹਾਂ ਕੋਲ ਹੁਣ ਇਹ ਸੁਵਿਧਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਵੱਸਦੇ ਗ਼ਰੀਬਾਂ ਦਾ ਆਤਮਵਿਸ਼ਵਾਸ ਵਧਣ ਨਾਲ ਆਤਮਨਿਰਭਰਤਾ ਦਾ ਸੰਕਲਪ ਮਜ਼ਬੁਤ ਹੋਵਗਾ। ਬਾਲਾਸਾਹੇਬ ਵਿਖੇ ਪਾਟਿਲ ਵੀ ਪਿੰਡਾਂ ਵਿੱਚ ਆਤਮਨਿਰਭਰਤਾ ਦਾ ਇਹੋ ਵਿਸ਼ਵਾਸ ਭਰਨਾ ਚਾਹੁੰਦੇ ਸਨ।

 

*****

 

ਵੀਆਰਆਰਕੇ/ਏਕੇਪੀ/ਕੇਪੀ(Release ID: 1664063) Visitor Counter : 26