ਪ੍ਰਧਾਨ ਮੰਤਰੀ ਦਫਤਰ

ਕੈਨੇਡਾ ਵਿੱਚ ਆਯੋਜਿਤ ਇਨਵੈੱਸਟ ਇੰਡੀਆ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਮੁੱਖ ਭਾਸ਼ਣ ਦੇਣਗੇ

Posted On: 08 OCT 2020 11:32AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਸ਼ਾਮ ਲਗਭਗ 6:30 ਵਜੇ (ਆਈਐੱਸਟੀ) ਕੈਨੇਡਾ ਵਿੱਚ ਹੋਣ ਵਾਲੀ ਇਨਵੈੱਸਟ ਇੰਡੀਆ ਕਾਨਫਰੰਸ ਵਿੱਚ ਮੁੱਖ ਭਾਸ਼ਣ ਦੇਣਗੇ।

 

ਇਸ ਮੰਚ ਦਾ ਉਦੇਸ਼ ਕੈਨੇਡਾ ਦੀ ਬਿਜ਼ਨਸ ਕਮਿਊਨਿਟੀ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦੇ ਅਵਸਰਾਂ ਬਾਰੇ ਜਾਣਕਾਰੀ ਉਪਲਬਧ ਕਰਵਾਉਣਾ ਅਤੇ ਭਾਰਤ ਨੂੰ ਇੱਕ ਨਿਵੇਸ਼ ਮੰਜ਼ਿਲ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਹੈ।

 

ਇਸ ਕਾਨਫਰੰਸ ਵਿੱਚ ਬੈਂਕ ਅਤੇ ਬੀਮਾ ਕੰਪਨੀਆਂ, ਇਨਵੈਸਟਮੈਂਟ ਫੰਡਾਂ, ਹਵਾਬਾਜ਼ੀ, ਇਲੈਕਟ੍ਰੌਨਿਕਸ ਅਤੇ ਨਿਰਮਾਣ ਖੇਤਰ ਦੀਆਂ ਕੰਪਨੀਆਂ, ਸਲਾਹਕਾਰ ਫਰਮਾਂ ਅਤੇ ਯੂਨੀਵਰਸਿਟੀਆਂ ਆਦਿ ਦੇ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।

 

 

******

 

ਏਪੀ(Release ID: 1662776) Visitor Counter : 112