PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
07 OCT 2020 6:23PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਨੇ 85% ਦੀ ਰਿਕਵਰੀ ਦਰ ਦੇ ਨਾਲ ਨਵੀਂ ਉਚਾਈ ਹਾਸਲ ਕੀਤੀ।
-
ਠੀਕ ਹੋਣ ਵਾਲੇ ਕੇਸਾਂ ਅਤੇ ਸਰਗਰਮ ਕੇਸਾਂ ਦਾ ਅੰਤਰ 48 ਲੱਖ ਤੋਂ ਜ਼ਿਆਦਾ ਹੋਇਆ।
-
18 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਿਕਵਰੀ ਦਰ ਰਾਸ਼ਟਰੀ ਔਸਤ ਤੋਂ ਜ਼ਿਆਦਾ।
-
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਤੋਂ 82,203 ਮਰੀਜ਼ ਠੀਕ ਹੋਏ ਅਤੇ 72,049 ਨਵੇਂ ਮਾਮਲੇ ਦਰਜ ਕੀਤੇ ਗਏ।
ਭਾਰਤ ਨੇ ਸਿਹਤਯਾਬੀ ਦਰ ਦੇ 85 % ਦੇ ਪਿਛਲੇ ਅੰਕੜੇ ਨੂੰ ਪਾਰ ਕਰਕੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ; ਸਿਹਤਯਾਬ ਕੇਸਾਂ ਦੀ ਗਿਣਤੀ ਐਕਟਿਵ ਕੇਸਾਂ ਦੇ ਮੁਕਾਬਲੇ 48 ਲੱਖ ਤੋਂ ਵੱਧ ਹੋਈ; 18 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਿਕਵਰੀ ਦਰ ਰਾਸ਼ਟਰੀ ਔਸਤ ਨਾਲੋਂ ਵੱਧ ਦਰਜ ਹੋਈ.
ਭਾਰਤ ਨੇ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਹੈ। ਸਿਹਤਯਾਬ ਹੋਣ ਦੀ ਕੌਮੀ ਦਰ ਪਿਛਲੇ ਕੁਝ ਹਫਤਿਆਂ ਦੌਰਾਨ ਠੀਕ ਹੋਏ ਵੱਡੀ ਗਿਣਤੀ ਵਿੱਚ ਕੇਸਾਂ ਦੀ ਨਿਰੰਤਰ ਲੜੀ ਨਾਲ ਅੱਜ 85% ਦੇ ਪਾਰ ਪਹੁੰਚ ਗਈ ਹੈ। ਠੀਕ ਹੋਏ ਕੇਸਾਂ ਦੀ ਗਿਣਤੀ ਪਿਛਲੇ 24 ਘੰਟਿਆਂ ਦੌਰਾਨ ਨਵੇਂ ਪੁਸ਼ਟੀ ਹੋਏ ਕੇਸਾਂ ਤੋਂ ਪਾਰ ਹੋ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 82,203 ਮਰੀਜ ਠੀਕ ਹੋਏ ਹਨ ਜਦਕਿ ਨਵੇਂ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 72,049 ਹੈ। ਰਿਕਵਰੀ ਦੀ ਕੁੱਲ ਗਿਣਤੀ 57,44,693 ਤੱਕ ਪੁੱਜ ਗਈ ਹੈ। ਸਭ ਤੋਂ ਸਿਹਤਯਾਬ ਕੇਸਾਂ ਨੇ ਭਾਰਤ ਦੀ ਵਿਸ਼ਵਵਿਆਪੀ ਸਥਿਤੀ ਨੂੰ ਮੁੜ ਸਥਾਪਤ ਅਤੇ ਕਾਇਮ ਰੱਖਿਆ ਹੈ। ਉੱਚ ਪੱਧਰ ਦੀ ਸਿਹਤਯਾਬੀ ਨੇ ਐਕਟਿਵ ਅਤੇ ਠੀਕ ਹੋਏ ਮਾਮਲਿਆਂ ਵਿਚਲੇ ਪਾੜੇ ਨੂੰ ਹੋਰ ਵਧਾਇਆ ਗਿਆ ਹੈ। ਸਿਹਤਯਾਬ ਕੇਸ ਅਤੇ ਐਕਟਿਵ ਕੇਸਾਂ (9,07,883) ਵਿਚਾਲੇ ਫਰਕ 48 ਲੱਖ (48,36,810) ਤੋਂ ਵੱਧ ਹੋ ਗਿਆ ਹੈ। ਸਿਹਤਯਾਬ ਕੇਸ ਐਕਟਿਵ ਕੇਸਾਂ ਦਾ 6.32 ਗੁਣਾ ਹੈ ਜੋ ਇਹ ਸੁਨਿਸ਼ਚਿਤ ਕਰਦੇ ਹਨ ਕਿ ਰਿਕਵਰੀ ਲਗਾਤਾਰ ਵਧ ਰਹੀ ਹੈ। ਦੇਸ਼ ਦੇ ਐਕਟਿਵ ਕੇਸ ਕੁੱਲ ਪੌਜੇਟਿਵ ਮਾਮਲਿਆਂ ਦਾ 13.44% ਹਨ ਅਤੇ ਨਿਰੰਤਰ ਘਟ ਰਹੇ ਹਨ। ਰਾਸ਼ਟਰੀ ਅੰਕੜੇ ਦੇ ਵਾਧੇ ਨਾਲ ਮੇਲ ਖਾਂਦਿਆਂ, 18 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਿਕਵਰੀ ਦਰ ਰਾਸ਼ਟਰੀ ਔਸਤ ਨਾਲੋਂ ਵਧੇਰੇ ਹੈ। ਨਵੇਂ ਸਿਹਤਯਾਬ ਕੇਸਾਂ ਵਿਚੋਂ 75% ਦਸ ਰਾਜਾਂ ਤੋਂ ਸਾਹਮਣੇ ਆਏ ਹਨ, ਜਿਵੇਂ ਕਿ ਮਹਾਰਾਸ਼ਟਰ, ਕਰਨਾਟਕ ਆਂਧਰ ਪ੍ਰਦੇਸ਼, ਤਾਮਿਲਨਾਡੂ, ਕੇਰਲ, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ, ਪੱਛਮੀ ਬੰਗਾਲ ਅਤੇ ਦਿੱਲੀ। ਮਹਾਰਾਸ਼ਟਰ ਲਗਭਗ 17,000 ਰਿਕਵਰੀ ਕੇਸਾਂ ਦੇ ਨਾਲ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ ਜਦ ਕਿ ਕਰਨਾਟਕ ਵਿੱਚ ਇੱਕ ਦਿਨ ਦੌਰਾਨ 10,000 ਤੋਂ ਵੱਧ ਮਰੀਜ ਠੀਕ ਹੋਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 72,049 ਨਵੇਂ ਕੇਸ ਸਾਹਮਣੇ ਆਏ ਹਨ। 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੇਂ ਪੁਸ਼ਟੀ ਕੀਤੇ ਮਾਮਲਿਆਂ 78% ਹਿੱਸਾ ਕੇਂਦਰਿਤ ਹੈ। ਮਹਾਰਾਸ਼ਟਰ ਇਸ ਸੂਚੀ ਵਿੱਚ ਅੱਗੇ ਚੱਲ ਰਿਹਾ ਹੈ। ਇਥੇ 12,000 ਤੋਂ ਵੱਧ ਕੇਸ ਮਿਲੇ ਹਨ, ਇਸਦੇ ਬਾਅਦ ਕਰਨਾਟਕ ਵਿੱਚ 10,000 ਦੇ ਕਰੀਬ ਕੇਸ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 986 ਮੌਤਾਂ ਹੋਈਆਂ ਹਨ। ਕੋਵਿਡ ਕਾਰਨ ਪਿਛਲੇ 24 ਘੰਟਿਆਂ ਵਿੱਚ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 83% ਮੌਤਾਂ ਹੋਈਆਂ ਹਨ। ਇੰਨ੍ਹਾਂ ਮੌਤਾਂ ਵਿਚੋਂ ਮਹਾਰਾਸ਼ਟਰ ਵਿੱਚ 370 ਤੋਂ ਵੱਧ ਮੌਤਾਂ ਨਾਲ 37 ਫ਼ੀਸਦ ਮੌਤਾਂ ਹੋਈਆਂ, ਜਦ ਕਿ ਕਰਨਾਟਕ ਵਿਚ 91 ਮੌਤਾਂ ਹੋਈਆਂ।
https://www.pib.gov.in/PressReleseDetail.aspx?PRID=1662245
ਡਾ: ਹਰਸ਼ ਵਰਧਨ ਨੇ ਮੱਧ ਪ੍ਰੇਦਸ਼ ਦੇ ਰੀਵਾ ਵਿਖੇ ਸ਼ਿਆਮ ਸ਼ਾਹ ਸਰਕਾਰੀ ਮੈਡੀਕਲ ਕਾਲਜ ਦੇ ਸੁਪਰ ਸਪੈਸ਼ਲਿਟੀ ਬਲਾਕ ਦਾ ਡਿਜੀਟਲ ਰੂਪ ਨਾਲ ਉਦਘਾਟਨ ਕੀਤਾ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਸ਼ਿਆਮ ਸ਼ਾਹ ਸਰਕਾਰੀ ਮੈਡੀਕਲ ਕਾਲਜ ਵਿਖੇ ਸੁਪਰ ਸਪੈਸ਼ਲਿਟੀ ਬਲਾਕ (ਐੱਸਐੱਸਬੀ) ਦਾ ਡਿਜੀਟਲ ਰੂਪ ਨਾਲ ਉਦਘਾਟਨ ਕੀਤਾ। 200 ਬਿਸਤਰਿਆਂ ਵਾਲਾ ਇਹ ਸੁਪਰ ਸਪੈਸ਼ਲਿਟੀ ਬਲਾਕ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਸਵਾਸਥ ਸੁਰਕਸ਼ਾ ਯੋਜਨਾ (ਪੀਐਮਐੱਸਐੱਸਵਾਈ) ਦੇ ਤਹਿਤ 150 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ। ਇਸ ਵਿੱਚ ਨਿਉਰੋਲੋਜੀ, ਨਿਉਰੋਸਰਜਰੀ, ਨੇਫਰੋਲੋਜੀ, ਯੂਰੋਲੋਜੀ, ਕਾਰਡੀਓਲੌਜੀ, ਸੀਟੀਵੀਐੱਸ, ਨਿਓਨੋਟੋਲੋਜੀ ਅਤੇ ਪਲਮਨਰੀ ਮੈਡੀਸਨ ਵਿਭਾਗ ਹਨ। ਐਸਐਸਬੀ ਵਿਚ ਛੇ ਮਾਡਿਉਲਰ ਆਪ੍ਰੇਸ਼ਨ ਥੀਏਟਰ, 200 ਸੁਪਰ ਸਪੈਸ਼ਲਿਟੀ ਬੈੱਡ, 30 ਆਈਸੀਯੂ ਬੈੱਡ ਅਤੇ ਅੱਠ ਵੈਂਟੀਲੇਟਰ ਹੋਣਗੇ। ਇਸ ਕੇਂਦਰ ਵਿੱਚ 14 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਸਿਖਲਾਈ ਦੀ ਸਮਰੱਥਾ ਹੋਵੇਗੀ। ਡਾ: ਹਰਸ਼ਵਰਧਨ ਨੇ ਲੋਕਾਂ ਨੂੰ ਕੋਵਿਡ ਦੀ ਚਾਲ ਲਈ ਢੁਕਵੇਂ ਵਿਹਾਰ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਜਨਤੱਕ ਥਾਵਾਂ ਤੇ ਜਾਣ ਮੌਕੇ ਇਨਫੈਕਸ਼ਨ ਦੇ ਪਸਾਰੇ ਦੀ ਰੋਕਥਾਮ ਲਈ ਸਮਾਜਕ ਵੈਕਸੀਨ ਦੇ ਰੂਪ ਵਿੱਚ ਮਾਸਕ ਪਾਉਣ/ਚੇਹਰਾ ਢੱਕਣ, ਹੱਥ ਸਾਫ ਰੱਖਣ ਅਤੇ ਸਾਹ ਲੈਣ ਦੇ ਸ਼ਿਸ਼ਟਾਚਾਰ ਦੀ ਪਾਲਣਾ ਕਰਨ ਅਤੇ ਸ਼ਰੀਰਕ ਦੂਰੀ ਜਾਂ ਦੋ ਗਜ਼ ਕੀ ਦੂਰੀ ਨੂੰ ਕਾਇਮ ਰੱਖਣ ਬਾਰੇ ਜਰੂਰੀ ਉਪਰਾਲਿਆਂ ਦਾ ਚੇਤਾ ਕਰਾਇਆ।
https://www.pib.gov.in/PressReleseDetail.aspx?PRID=1662360
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨੇ ਫੋਨ ‘ਤੇ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਰੂਸ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਪੁਤਿਨ ਨਾਲ ਆਪਣੇ ਪੁਰਾਣੇ ਸਬੰਧਾਂ ਅਤੇ ਦੋਸਤੀ ਨੂੰ ਯਾਦ ਕੀਤਾ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਿਲੱਖਣ ਰਣਨੀਤਕ ਸਾਂਝੇਦਾਰੀ ਦੀ ਸ਼ੁਰੂਆਤ ਕਰਨ ਵਿੱਚ ਉਨ੍ਹਾਂ ਦੀ ਵਿਅਕਤੀਗਤ ਭੂਮਿਕਾ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ -19 ਮਹਾਮਾਰੀ ਨਾਲ ਜੁੜੀਆਂ ਚੁਣੌਤੀਆਂ ਸਮੇਤ ਵਿਭਿੰਨ ਮੁੱਦਿਆਂ 'ਤੇ ਗੱਲਬਾਤ ਕਰਦੇ ਰਹਿਣ ‘ਤੇ ਸਹਿਮਤੀ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਕ ਸਿਹਤ ਸਬੰਧੀ ਸਥਿਤੀ ਸਧਾਰਣ ਹੋਣ ਦੇ ਬਾਅਦ ਉਹ ਰਾਸ਼ਟਰਪਤੀ ਪੁਤਿਨ ਦਾ ਭਾਰਤ ਵਿੱਚ ਸੁਆਗਤ ਕਰਨ ਪ੍ਰਤੀ ਉਤਸੁਕ ਹਨ।
https://www.pib.gov.in/PressReleseDetail.aspx?PRID=1662293
ਪ੍ਰਧਾਨ ਮੰਤਰੀ ਸਵਨਿਧੀ ਅਤੇ ਐੱਸਬੀਆਈ ਪੋਰਟਲ ਦਰਮਿਆਨ ਏਪੀਆਈ ਏਕੀਕਰਣ ਦੀ ਸ਼ੁਰੂਆਤ - ਕਰਜ਼ਾ ਅਰਜ਼ੀਆਂ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਅਤੇ ਪ੍ਰੋਸੈਸਿੰਗ ਨੂੰ ਸੁਖਾਲਾ ਬਣਾਇਆ ਗਿਆ
ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਦੀ ਆਤਮਨਿਰਭਰ ਨਿਧੀ (ਪ੍ਰਧਾਨ ਮੰਤਰੀ ਸਵਨਿਧੀ) ਯੋਜਨਾ ਦੇ ਹਿੱਸੇ ਵਜੋਂ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਨੇ ਪ੍ਰਧਾਨ ਮੰਤਰੀ ਸਵਨਿਧੀ ਪੋਰਟਲ ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸ ਬੀ ਆਈ) ਪੋਰਟਲ ਦਰਮਿਆਨ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (ਏਪੀਆਈ) ਏਕੀਕਰਣ ਦੀ ਸ਼ੁਰੂਆਤ ਕੀਤੀ। ਇਹ ਏਕੀਕਰਣ ਦੋਵਾਂ ਪੋਰਟਲਾਂ ਯਾਨੀਕਿ ਪੀਐੱਮ ਸਵਨਿਧੀ ਪੋਰਟਲ ਅਤੇ ਐੱਸਬੀਆਈ ਦੇ ਈ-ਮੁਦਰਾ ਪੋਰਟਲ ਵਿਚਕਾਰ ਇੱਕ ਸੁਰੱਖਿਅਤ ਵਾਤਾਵਰਨ ਵਿੱਚ ਡਾਟਾ ਦੇ ਨਿਰਵਿਘਨ ਪ੍ਰਵਾਹ ਨੂੰ ਥਾਂ ਦੇਵੇਗਾ ਅਤੇ ਕਰਜ਼ੇ ਦੀ ਮੰਜੂਰੀ ਤੇ ਵੰਡ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ, ਜਿਸ ਨਾਲ ਇਸ ਯੋਜਨਾ ਦੇ ਤਹਿਤ ਕਾਰਜ ਪੂੰਜੀ ਕਰਜ਼ੇ ਦੀ ਮੰਗ ਕਰਨ ਵਾਲੇ ਸਟਰੀਟ ਵੈਂਡਰਾਂ ਨੂੰ ਲਾਭ ਹੋਵੇਗਾ। ਮੰਤਰਾਲਾ ਕੋਵਿਡ-19 ਮਹਾਮਾਰੀ ਲਾਕਡਾਉਨ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਸਟ੍ਰੀਟ ਵੈਂਡਰਾਂ ਨੂੰ ਉਨ੍ਹਾਂ ਦੀ ਰੋਜ਼ੀ ਰੋਟੀ ਦੀ ਬਹਾਲੀ ਲਈ ਕਿਫਾਇਤੀ ਕਾਰਜ ਪੂੰਜੀ ਕਰਜ਼ਾ ਮੁਹਈਆ ਕਰਵਾਉਣ ਲਈ 01 ਜੂਨ, 2020 ਤੋਂ ਪ੍ਰਧਾਨ ਮੰਤਰੀ ਸਵਨਿਧੀ ਸਕੀਮ ਨੂੰ ਲਾਗੂ ਕਰ ਰਿਹਾ ਹੈ। ਇਸ ਯੋਜਨਾ ਦਾ ਟੀਚਾ 50 ਲੱਖ ਤੋਂ ਵੱਧ ਸਟ੍ਰੀਟ ਵੈਂਡਰਾਂ, ਜੋ 24 ਮਾਰਚ 2020 ਨੂੰ ਜਾਂ ਉਸਤੋਂ ਪਹਿਲਾਂ ਸ਼ਹਿਰੀ ਇਲਾਕਿਆਂ ਅਤੇ ਇਨਾਂ ਦੇ ਆਲੇ ਦੁਆਲੇ ਦੇ ਅਰਧ-ਸ਼ਹਿਰੀ/ਗ੍ਰਾਮੀਣ ਖੇਤਰਾਂ ਵਿੱਚ ਫੇਰੀ ਲਗਾ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਸਨ, ਨੂੰ ਲਾਭ ਦੇਣਾ ਹੈ I 6 ਅਕਤੂਬਰ, 2020 ਤੱਕ, ਪ੍ਰਧਾਨ ਮੰਤਰੀ ਸਵਨਿਧੀ ਸਕੀਮ ਅਧੀਨ 20.50 ਲੱਖ ਤੋਂ ਵੱਧ ਕਰਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ।
https://www.pib.gov.in/PressReleseDetail.aspx?PRID=1662242
ਦੂਜੇ ਰਿਜ਼ਰਵੇਸ਼ਨ ਚਾਰਟਸ ਟ੍ਰੇਨ ਦੀ ਰਵਾਨਗੀ ਦੇ ਨਿਰਧਾਰਿਤ ਸਮੇਂ ਤੋਂ 30 ਮਿੰਟ ਪਹਿਲਾਂ ਜਾਰੀ ਕੀਤੇ ਜਾਣਗੇ, ਜਿਵੇਂ ਲੌਕਡਾਊਨ ਤੋਂ ਪਹਿਲਾਂ ਹੋਇਆ ਸੀ
ਭਾਰਤੀ ਰੇਲਵੇ ਨੇ 10 ਅਕਤੂਬਰ, 2020 ਤੋਂ ਦੂਜੇ ਰਿਜ਼ਰਵੇਸ਼ਨ ਚਾਰਟਸ ਤਿਆਰ ਕਰਨ ਦੀ ਪਹਿਲੀ ਪ੍ਰਣਾਲੀ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਕੋਵਿਡ ਤੋਂ ਪਹਿਲਾਂ ਦੇ ਸਥਾਪਿਤ ਦਿਸ਼ਾ–ਨਿਰਦੇਸ਼ਾਂ ਅਨੁਸਾਰ ਪਹਿਲਾ ਰਿਜ਼ਰਵੇਸ਼ਨ ਚਾਰਟ ਟ੍ਰੇਨ ਦੀ ਰਵਾਨਗੀ ਦੇ ਨਿਰਧਾਰਿਤ ਸਮੇਂ ਤੋਂ ਘੱਟੋ–ਘੱਟ 4 ਘੰਟੇ ਪਹਿਲਾਂ ਤਿਆਰ ਕੀਤਾ ਜਾਂਦਾ ਸੀ। ਪਹਿਲਾਂ ਬੁੱਕ ਕੀਤੀਆਂ ਟਿਕਟਾਂ ਰੱਦ ਕਰਨ ਦੀ ਇਜਾਜ਼ਤ ਵੀ ਇਸ ਸਮੇਂ ਦੌਰਾਨ ਰੀਫ਼ੰਡ ਨਿਯਮਾਂ ਦੀਆਂ ਵਿਵਸਥਾਵਾਂ ਅਨੁਸਾਰ ਹੁੰਦੀ ਸੀ। ਮਹਾਮਾਰੀ ਕਾਰਣ ਦੂਜੇ ਰਿਜ਼ਰਵੇਸ਼ਨ ਚਾਰਟ ਦੀ ਤਿਆਰੀ ਦਾ ਸਮਾਂ ਤਬਦੀਲ ਕਰ ਕੇ ਟ੍ਰੇਨਾਂ ਦੀ ਰਵਾਨਗੀ ਦੇ ਨਿਰਧਾਰਿਤ/ਮੁੜ–ਨਿਰਧਾਰਿਤ ਸਮੇਂ ਤੋਂ 2 ਘੰਟੇ ਪਹਿਲਾਂ ਕਰ ਦਿੱਤਾ ਗਿਆ ਸੀ। ਰੇਲ ਯਾਤਰੀਆਂ ਦੀ ਸੁਵਿਧਾ ਯਕੀਨੀ ਬਣਾਉਣ ਲਈ ਜ਼ੋਨਲ ਰੇਲਵੇਜ਼ ਦੀ ਬੇਨਤੀ ਅਨੁਸਾਰ ਇਸ ਮਾਮਲੇ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਦੂਜਾ ਰਿਜ਼ਰਵੇਸ਼ਨ ਚਾਰਟ ਟ੍ਰੇਨ ਦੀ ਰਵਾਨਗੀ ਦੇ ਨਿਰਧਾਰਿਤ / ਪੁਨਰ–ਨਿਰਧਾਰਿਤ ਸਮੇਂ ਤੋਂ ਘੱਟੋ–ਘੱਟ 30 ਮਿੰਟ ਪਹਿਲਾਂ ਤਿਆਰ ਕੀਤਾ ਜਾਵੇਗਾ। ਉਸੇ ਅਨੁਸਾਰ, ਔਨਲਾਈਨ ਤੇ ਪੀਆਰਐੱਸ (PRS) ਟਿਕਟ ਕਾਊਂਟਰਾਂ – ਦੋਵੇਂ ਥਾਵਾਂ ਉੱਤੇ ਟਿਕਟ ਬੁਕਿੰਗ ਸੁਵਿਧਾ ਦੂਜਾ ਚਾਰਟ ਤਿਆਰ ਹੋਣ ਤੋਂ ਪਹਿਲਾਂ ਉਪਲਬਧ ਹੋਵੇਗੀ। ਸੀਆਰਆਈਐੱਸ (CRIS) ਨੇ ਸੌਫ਼ਟਵੇਅਰ ਵਿੱਚ ਉਸੇ ਅਨੁਸਾਰ ਲੋੜੀਂਦੀਆਂ ਸੋਧਾਂ ਜਾਰੀ ਕਰ ਦਿੱਤੀਆਂ ਹਨ, ਤਾਂ ਜੋ 10 ਅਕਤੂਬਰ, 2020 ਤੋਂ ਪਹਿਲਾਂ ਇਹ ਵਿਵਸਥਾ ਬਹਾਲ ਕੀਤੀ ਜਾ ਸਕੇ।
https://pib.gov.in/PressReleasePage.aspx?PRID=1662084
ਨੈਸ਼ਨਲ ਸਟਾਰਟਅੱਪ ਅਵਾਰਡ 2020 ਦੇ ਨਤੀਜਿਆਂ ਦਾ ਐਲਾਨ
ਜੇਤੂਆਂ ਨੂੰ ਵਧਾਈ ਦਿੰਦਿਆਂ ਰੇਲਵੇ, ਅਤੇ ਵਣਜ ਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਪੁਰਸਕਾਰ ਨੌਜਵਾਨ ਉੱਦਮੀਆਂ ਵਿਚ ਆਪਣੇ ਨਵੀਨਤਾਕਾਰੀ ਵਿਚਾਰਾਂ ਨੂੰ ਉੱਚ ਪੱਧਰ ਤੇ ਲਿਜਾਣ ਵਿਚ ਉਤਸ਼ਾਹ ਅਤੇ ਤਾਂਘ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਸਮੇਂ ਦੇ ਹਿਸਾਬ ਨਾਲ ਵਿਲੱਖਣ ਹਨ ਅਤੇ ਨਵੇਂ ਵਿਚਾਰਾਂ, ਨਵੀਨਤਾਵਾਂ ਅਤੇ ਕੰਮ ਕਰਨ ਦੇ ਨਵੇਂ ਤਰੀਕਿਆਂ ਨੂੰ ਮਾਨਤਾ ਦਿੰਦੇ ਹਨ ਅਰਥਾਤ ਸਵੀਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਨਵੀਂ ਈਕੋ-ਪ੍ਰਣਾਲੀ ਦੀ ਮਾਨਤਾ ਅਤੇ ਜਸ਼ਨ ਨਹੀਂ ਹਨ, ਬਲਕਿ ਸਟਾਰਟਅੱਪ ਭਾਈਚਾਰੇ ਨੂੰ ਅਸਮਾਨ ਦੀਆਂ ਬੁਲੰਦੀਆਂ ਹਾਸਲ ਕਰਨ ਲਈ ਉਤਸਾਹਤ ਕਰਨ ਦਾ ਉਦੇਸ਼ ਵੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਭਵਿੱਖ ਦੇ ਯੂਨੀਕੋਨ ਬਣਨਗੇ ਅਤੇ ਆਪਣੀ ਸਫਲਤਾ ਦੀਆਂ ਕਹਾਣੀਆਂ ਬਣ ਜਾਣਗੇ, ਜਿਨ੍ਹਾਂ ਨੂੰ ਵਿਸ਼ਵ ਦੇਖੇਗਾ ਤੇ ਮਾਨਤਾ ਦੇਵੇਗਾ। ਇਹ ਸਟਾਰਟਅੱਪਸ ਦੇ ਵਿਸਥਾਰ ਅਤੇ ਨਵੇਂ ਭੂਗੋਲਿਕ ਖੇਤਰਾਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਵਧਾਏਗਾ। ਮੰਤਰੀ ਨੇ ਕਿਹਾ ਕਿ ਸਟਾਰਟਅੱਪ ਕਈ ਰਣਨੀਤਕ ਖੇਤਰਾਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂਆਂ ਟੈਕਨੋਲੋਜੀਆਂ ਆਰਥਿਕ ਵਿਕਾਸ ਵਿੱਚ ਸਹਾਇਤਾ ਕਰਨਗੀਆਂ ਅਤੇ ਵਿਕਾਸ ਅਤੇ ਤਰੱਕੀ ਦੇ ਨਤੀਜਿਆਂ ਨੂੰ ਬ੍ਰਹਮਾਂਡ ਦੇ ਆਖਰੀ ਵਿਅਕਤੀ ਤੱਕ ਲੈ ਜਾਣਗੀਆਂ। ਟੈਕਨੋਲੋਜੀ ਦੇਸ਼ ਭਰ ਦੇ ਲੋਕਾਂ ਨੂੰ ਹੁਨਰ ਵਧਾਉਣ, ਬੁਲੰਦੀ ਹਾਸਲ ਕਰਨ ਅਤੇ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਤਾ ਕਰ ਸਕਦੀ ਹੈ। ਉਨ੍ਹਾਂ ਨੇ ਸਟਾਰਟਅੱਪਸ ਨੂੰ ਸਰਕਾਰ ਦੇ ਈ-ਮਾਰਕੀਟ ਪਲੇਸ (ਜੀ.ਈ.ਐਮ.) ਵਿਚ ਆਪਣੇ ਆਪ ਨੂੰ ਸੂਚੀਬੱਧ ਕਰਾਉਣ ਲਈ ਆਖਿਆ ਤਾਂ ਜੋ ਉਹ ਆਪਣੀਆਂ ਸੇਵਾਵਾਂ ਸਰਕਾਰੀ ਵਿਭਾਗਾਂ ਅਤੇ ਵੱਡੀ ਗਿਣਤੀ ਵਿਚ ਗਾਹਕਾਂ ਨੂੰ ਪ੍ਰਦਾਨ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਚੰਗਾ ਲੱਗਿਆ ਕਿ ਦੇਸ਼ ਵਿੱਚ ਲੋਕ ਹੁਣ ਨੌਕਰੀ ਭਾਲਣ ਵਾਲੇ ਵਿਅਕਤੀਆਂ ਦੀ ਥਾਂ ਨੌਕਰੀ ਦੇਣ ਵਾਲੇ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਾਂ ਦੀਆਂ ਸਰਕਾਰਾਂ ਉੱਦਮੀਆਂ ਨੂੰ ਸਹਾਇਤਾ ਅਤੇ ਪ੍ਰੋਤਸਾਹਨ ਦੇ ਕੇ ਉਤਸ਼ਾਹਤ ਕਰ ਰਹੀਆਂ ਹਨ ਅਤੇ ਇਹ ਸਕਾਰਾਤਮਕ ਪਹੁੰਚ ਉਨ੍ਹਾਂ ਦੇ ਸਟਾਰਟਅੱਪਸ ਦੇ ਵਿਸਥਾਰ ਅਤੇ ਵਿਕਾਸ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਕੋਵਿਡ -19 ਨੂੰ ਇੱਕ ਚੁਣੌਤੀ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ ਬਲਕਿ ਇੱਕ ਅਵਸਰ ਦੇ ਰੂਪ ਵਿੱਚ ਵੇਖਿਆ ਜਾਣਾ ਚਾਹੀਦਾ ਹੈ ਅਤੇ ਜੋ ਲੋਕ ਇਸ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਅਤੇ ਵਿਚਾਰਾਂ, ਨਵੀਨਤਾਵਾਂ ਅਤੇ ਵਧੀਆ ਢੰਗ ਸਿੱਝਣ ਵਾਲੀ ਪਹੁੰਚ ਨਾਲ ਲੜ ਰਹੇ ਹਨ, ਉਹ ਜਰੂਰ ਲਾਭ ਪ੍ਰਾਪਤ ਕਰਨਗੇ
https://pib.gov.in/PressReleasePage.aspx?PRID=1662079
ਭਾਰਤੀ ਹਾਕੀ ਟੀਮ ਦੇ ਲਈ ਟ੍ਰੇਨਿੰਗ ਚਲ ਰਹੀ ਹੈ; ਕਪਤਾਨ,ਕੋਚ ਨੂੰ ਜਲਦ ਹੀ ਪੂਰਨ ਗਤੀ ਤੱਕ ਪਹੁੰਚਣ ਲਈ ਭਰੋਸਾ ਹੈ
ਭਾਰਤੀ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਹਾਕੀ ਟੀਮਾਂ, ਦੋਵੇਂ ਬੰਗਲੁਰੂ ਵਿੱਚ ਨੇਤਾ ਜੀ ਸੁਭਾਸ਼ ਦੱਖਣੀ ਕੇਂਦਰ ਦੇ ਅਧਾਰਿਤ ਹਨ, ਨੇ ਕੋਰੋਨਾਵਾਇਰਸ ਕਾਰਨ ਲਗਾਏ ਗਏ ਰਾਸ਼ਟਰਵਿਆਪੀ ਲੌਕਡਾਊਨ ਕਾਰਨ ਪ੍ਰੈਕਟਿਸ ਰੁਕਣ ਤੋਂ ਬਾਅਦ ਆਪਣੀ ਟ੍ਰੇਨਿੰਗ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਖਿਡਾਰੀ ਜਲਦ ਆਪਣੇ ਸਰਬੋਤਮ ਵਾਪਸੀ ਦੀ ਉਮੀਦ ਕਰ ਰਹੇ ਹਨ ਅਤੇ ਕੇਂਦਰ ਵਿੱਚ ਅਪਣਾਏ ਗਏ ਸੁਰੱਖਿਆ ਉਪਾਵਾਂ ਤੋਂ ਸੰਤੁਸ਼ਟ ਹਨ। ਕਪਤਾਨ ਮਨਪ੍ਰੀਤ ਸਿੰਘ ਸਹਿਤ ਛੇ ਖਿਡਾਰੀ ਬ੍ਰੇਕ ਲੈਣ ਤੋਂ ਬਾਅਦ ਕੈਂਪ ਵਿੱਚ ਪਹੁੰਚਣ 'ਤੇ ਕੋਵਿਡ ਪਾਜ਼ਿਟਿਵ ਪਾਏ ਗਏ। ਉਨ੍ਹਾਂ ਨੂੰ ਐੱਸਏਆਈ ਕੇਂਦਰ ਅਤੇ ਸੂਚੀ ਵਿੱਚ ਸੰਮਿਲਤ ਹਸਪਤਾਲ ਵਿੱਚ ਸਾਰੀ ਸਹਾਇਤਾ ਅਤੇ ਉਚਿਤ ਦੇਖਭਾਲ਼ ਪ੍ਰਦਾਨ ਕੀਤੀ ਗਈ ਅਤੇ ਹੁਣ ਉਹ ਟ੍ਰੇਨਿੰਗ ਵਿੱਚ ਵਾਪਸ ਆ ਗਏ ਹਨ। ਅੱਗੇ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਐੱਸਏਆਈ ਕੇਂਦਰ ਨੇ ਕਿਰਿਆਸ਼ੀਲ ਕਦਮ ਚੁੱਕੇ ਹਨ,ਜਿੱਥੇ ਐਥਲੀਟਾਂ ਨੂੰ ਉਨ੍ਹਾਂ ਦੇ ਕੁਆਰੰਟੀਨ ਪੜਾਅ ਦੇ ਦੌਰਾਨ ਆਗਮਨ 'ਤੇ ਟੈਸਟ ਕੀਤਾ ਜਾਂਦਾ ਹੈ। ਪੁਰਸ਼ ਅਤੇ ਮਹਿਲਾ ਦੋਵੇਂ ਹਾਕੀ ਟੀਮਾਂ ਨੇ ਓਲੰਪਿਕ ਦੇ ਲਈ ਕੁਆਲੀਫਾਈ ਕਰ ਲਿਆ ਹੈ।
https://pib.gov.in/PressReleasePage.aspx?PRID=1662089
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਖ਼ਰੀਦ 15 ਪ੍ਰਤੀਸ਼ਤ ਵੱਧ ਹੋਈ ਹੈ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਹੈ ਕਿ ਮੋਦੀ ਸਰਕਾਰ ਨੇ ਕੋਵਿਡ ਮਹਾਮਾਰੀ ਦੌਰਾਨ ਫਸਲ ਦੀ ਵਧੇਰੇ ਖਰੀਦ ਨੂੰ ਯਕੀਨੀ ਬਣਾਇਆ, ਜੋ ਕਿ ਇਸ ਸੰਵੇਦਨਸ਼ੀਲਤਾ ਦਾ ਸੰਕੇਤ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਸੰਕਟ ਦੇ ਸਮੇਂ ਦੌਰਾਨ ਕਿਸਾਨ ਭਾਈਚਾਰੇ ਦੀਆਂ ਜ਼ਰੂਰਤਾਂ ਪ੍ਰਤੀ ਹੁੰਗਾਰਾ ਭਰਨ ਲਈ ਪ੍ਰਤੀਬੱਧ ਹੈ। ਬਸੋਹਲੀ ਅਤੇ ਰਿਆਸੀ ਦੇ ਨੇੜਲੇ ਖੇਤਰਾਂ ਦੇ ਕਿਸਾਨਾਂ, ਪੰਚਾਇਤੀ ਨੁਮਾਇੰਦਿਆਂ ਅਤੇ ਸਥਾਨਕ ਕਾਰਕੁਨਾਂ ਨਾਲ ਗੱਲਬਾਤ ਕਰਦਿਆਂ ਡਾ: ਜਿਤੇਂਦਰ ਸਿੰਘ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੋਵਿਡ -19 ਦੇ ਬਾਵਜੂਦ ਪਿਛਲੇ ਸਾਲ ਨਾਲੋਂ ਕਣਕ ਦੀ ਖਰੀਦ 15 ਪ੍ਰਤੀਸ਼ਤ ਵੱਧ ਸੀ ਅਤੇ ਦੇਸ਼ ਭਰ ਵਿੱਚ 390 ਲੱਖ ਟਨ ਕਣਕ ਦੀ ਖਰੀਦ ਹੋਈ। ਉਨ੍ਹਾਂ ਕਿਹਾ, ਲਾਕਡਾਊਨ ਉਪਾਅ ਲਾਗੂ ਹੋਣ ਦੇ ਬਾਵਜੂਦ ਕੇਂਦਰ ਨੇ ਕਿਸਾਨਾਂ ਦੇ ਬੂਹੇ ਤੋਂ ਖਰੀਦ ਨੂੰ ਸੁਨਿਸ਼ਚਿਤ ਕੀਤਾ।
https://pib.gov.in/PressReleasePage.aspx?PRID=1662317
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦਾ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਮੈਲਬੌਰਨ ਯੂਨੀਵਰਸਿਟੀ, ਆਸਟ੍ਰੇਲੀਆ ਦੇ ਨਾਲ ਮਿਲ ਕੇ ਕੱਲ੍ਹ ‘ਮਾਨਸਿਕ ਸਿਹਤ- ਕੋਵਿਡ-19 ਤੋਂ ਪਰੇ’ ਵਿਸ਼ੇ ਉੱਤੇ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕਰੇਗਾ
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦਾ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਮੈਲਬੌਰਨ ਯੂਨੀਵਰਸਿਟੀ, ਆਸਟ੍ਰੇਲੀਆ ਦੇ ਨਾਲ ਮਿਲ ਕੇ ਕੱਲ੍ਹ (8 ਅਕਤੂਬਰ, 2020) ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਮਾਨਸਿਕ ਸਿਹਤ – ਕੋਵਿਡ-19 ਤੋਂ ਪਰੇ’ ਵਿਸ਼ੇ ’ਤੇ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਆਯੋਜਿਤ ਕਰ ਰਿਹਾ ਹੈ। ਕਾਨਫ਼ਰੰਸ ਦਾ ਉਦਘਾਟਨ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਡਾ. ਥਾਵਰਚੰਦ ਗਹਿਲੋਤ ਕਰਨਗੇ ਅਤੇ ਸਹਿ-ਪ੍ਰਧਾਨਗੀ ਆਸਟ੍ਰੇਲੀਆ - ਇੰਡੀਆ ਇੰਸਟੀਟਿਊਟ ਦੇ ਡਾਇਰੈਕਟਰ ਪ੍ਰੋ. ਕ੍ਰੈਗ ਜੇਫ਼ਰੀ ਕਰਨਗੇ। ਨਵੀਂ ਦਿੱਲੀ ਵਿਖੇ ਆਸਟ੍ਰੇਲੀਆਈ ਹਾਈ ਕਮਿਸ਼ਨਰ ਵੀ ਕਾਨਫ਼ਰੰਸ ਵਿੱਚ ਹਿੱਸਾ ਲੈਣਗੇ।
https://pib.gov.in/PressReleasePage.aspx?PRID=1662302
ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਉੱਤਰ ਪੂਰਬੀ ਰਾਜਾਂ ਵੱਲੋਂ ਬੇਹਤਰ ਕੋਰੋਨਾ ਪ੍ਰਬੰਧਨ ਵਿੱਚ ਪਾਏ ਯੋਗਦਾਨ ਦੀ ਕੀਤੀ ਪ੍ਰਸ਼ੰਸਾ
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਸ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾਕਟਰ ਜਿਤੇਂਦਰ ਸਿੰਘ ਨੇ ਉੱਤਰ ਪੂਰਬੀ ਰਾਜਾਂ ਵੱਲੋਂ ਕੋਵਿਡ ਦੇ ਬੇਹਤਰ ਪ੍ਰਬੰਧ ਲਈ ਪ੍ਰਸ਼ੰਸਾ ਕੀਤੀ ਹੈ। ਇਸ ਬੇਹਤਰ ਪ੍ਰਬੰਧ ਲਈ ਚਹੁੰ ਤਰਫਾ ਰਾਜ ਸਰਕਾਰਾਂ ਅਤੇ ਸਿਵਲ ਸਮਾਜ ਨੂੰ ਆਦਰ ਮਾਣ ਮਿਲਿਆ ਹੈ। ਉਹਨਾਂ ਕਿਹਾ, ਦੇਸ਼ ਭਰ ਵਿੱਚ ਬਗ਼ੈਰ ਪੱਖਪਾਤੀ ਏਜੰਸੀਆਂ ਵੱਲੋਂ ਕਰਵਾਏ ਗਏ ਸਰਵਿਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਮੰਤਰੀ ਨੇ ਇਹ ਸ਼ਬਦ ਉਸ ਵੇਲੇ ਕਹੇ ਜਦ ਮੇਘਾਲਿਆ ਦੇ ਸਿਹਤ ਮੰਤਰੀ ਏ ਐੱਲ ਹੇਕ ਕੋਵਿਡ-19 ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਉਹਨਾਂ ਨੂੰ ਮਿਲੇ ਸਨ।
https://pib.gov.in/PressReleasePage.aspx?PRID=1662361
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਕੇਰਲ: ਅੱਜ ਹੋਈ ਕੈਬਨਿਟ ਦੀ ਬੈਠਕ ਨੇ ਰਾਜ ਵਿੱਚ ਕਿਸਾਨ ਭਲਾਈ ਬੋਰਡ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਨੇ ਸਹਿਕਾਰੀ ਸਭਾਵਾਂ ਨੂੰ ਝੋਨੇ ਦੀ ਖ਼ਰੀਦ ਦਾ ਕੰਮ ਸੌਂਪਿਆ। ਇਸ ਦੌਰਾਨ ਰਾਜ ਦੇ ਬਿਜਲੀ ਮੰਤਰੀ ਐੱਮ.ਐੱਮ. ਮਨੀ ਦਾ ਅੱਜ ਕੋਵਿਡ-19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ। ਉਹ ਵਾਇਰਸ ਦੀ ਚਪੇਟ ਵਿੱਚ ਆਉਣ ਵਾਲੇ ਰਾਜ ਦੇ ਚੌਥੇ ਮੰਤਰੀ ਹਨ। ਇਡੁੱਕੀ ਜ਼ਿਲ੍ਹੇ ਵਿੱਚ ਪ੍ਰਸਿੱਧ ਮੰਜ਼ਿਲ ਮੁੰਨਾਰ ਨੇ ਖੇਤਰ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਹੋਣ ਤੋਂ ਬਾਅਦ ਸੈਲਾਨੀਆਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਰਾਜ ਵਿੱਚ ਕੱਲ 7,871 ਨਵੇਂ ਐਕਟਿਵ ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਵੇਲੇ ਰਾਜ ਵਿੱਚ 87,738 ਮਰੀਜ਼ ਇਲਾਜ ਅਧੀਨ ਹਨ ਅਤੇ ਰਾਜ ਵਿੱਚ 2.33 ਲੱਖ ਲੋਕ ਨਿਗਰਾਨੀ ਅਧੀਨ ਹਨ। ਕੋਵਿਡ ਕਾਰਨ ਰਾਜ ਵਿੱਚ ਮੌਤਾਂ ਦੀ ਗਿਣਤੀ 884 ਹੋ ਗਈ ਹੈ।
-
ਤਮਿਲ ਨਾਡੂ: ਤਮਿਲ ਨਾਡੂ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਹੁਣ ਸਕੂਲ ਨਹੀਂ ਖੋਲ੍ਹਣੇ, ਵਿਦਿਆਰਥੀਆਂ ਦੀ ਸਿਹਤ ਸਾਡੀ ਪਹਿਲ ਹੈ। ਤਮਿਲ ਨਾਡੂ ਨੇ ਕੋਇੰਬਟੂਰ ਜ਼ਿਲ੍ਹੇ ਤੋਂ ਬਾਹਰ ਵਲਪਾਰਈ ਪਹਾੜੀ ਕਸਬੇ ਵਿੱਚ ਦਾਖਲ ਹੋਣ ਲਈ ਈ-ਪਾਸ ਨੂੰ ਲਾਜ਼ਮੀ ਕਰ ਦਿੱਤਾ ਹੈ; ਰਾਜ ਸਰਕਾਰ ਰਾਜ ਦੇ ਪਹਾੜੀ ਸਟੇਸ਼ਨਾਂ ’ਤੇ ਸੈਲਾਨੀਆਂ ਨੂੰ ਸੀਮਤ ਕਰ ਰਹੀ ਹੈ, ਜਿਸ ਤਹਿਤ ਨੀਲਗਿਰੀ ਦੀ ਯਾਤਰਾ ਲਈ ਈ-ਪਾਸ ਲਾਜ਼ਮੀ ਰਹੇਗਾ। ਚਿਦੰਬਰਮ ਵਿਧਾਨ ਸਭਾ ਹਲਕੇ ਤੋਂ ਏਆਈਏਡੀਐੱਮਕੇ ਵਿਧਾਇਕ ਕੇ. ਏ. ਪਾਂਡਿਅਨ ਬੁੱਧਵਾਰ ਨੂੰ ਕੋਵਿਡ-19 ਲਈ ਪਾਜ਼ਿਟਿਵ ਆਏ ਹਨ; ਉਨ੍ਹਾਂ ਨੂੰ ਚੇਨੱਈ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 5,017 ਤਾਜ਼ਾ ਕੇਸਾਂ ਦੇ ਨਾਲ, ਤਮਿਲ ਨਾਡੂ ਵਿੱਚ ਕੱਲ ਕੇਸਾਂ ਦੀ ਰੋਜ਼ਾਨਾ ਗਿਣਤੀ ਵਿੱਚ ਮਾਮੂਲੀ ਗਿਰਾਵਟ ਵੇਖੀ; ਰਾਜ ਵਿੱਚ 71 ਮੌਤਾਂ ਹੋਈਆਂ; 5,548 ਵਿਅਕਤੀ ਡਿਸਚਾਰਜ ਹੋਏ; ਚੇਨਈ ਵਿੱਚ 1,306 ਪਾਜ਼ੀਟਿਵ ਕੇਸ ਆਏ ਹਨ।
-
ਕਰਨਾਟਕ: ਹਾਈ ਕੋਰਟ ਨੇ ਰਾਜ ਸਰਕਾਰ ਤੋਂ ਕੋਵਿਡ ਮਰੀਜ਼ਾਂ ਲਈ ਜ਼ਿਲ੍ਹੇ ਅਨੁਸਾਰ ਬੈਡਾਂ ਅਤੇ ਹੋਰ ਮੈਡੀਕਲ ਸਹੂਲਤਾਂ ਦੀ ਉਪਲਬਧਤਾ ਦੇ ਅੰਕੜਿਆਂ ਦੀ ਮੰਗ ਕੀਤੀ। ਰਾਜ ਸਰਕਾਰ ਨੇ ਮਾਸਕ ਨਾ ਪਾਉਣ ਲਈ ਜੁਰਮਾਨੇ ਦੀ ਰਕਮ ਘਟਾ ਦਿੱਤੀ ਹੈ; ਸ਼ਹਿਰਾਂ ਵਿੱਚ ਪਹਿਲਾਂ ਦੇ 1000 ਰੁਪਏ ਤੋਂ ਘਟਾ ਕੇ 250 ਰੁਪਏ ਅਤੇ ਗ੍ਰਾਮੀਣ ਇਲਾਕਿਆਂ ਵਿੱਚ ਪਹਿਲਾਂ ਦੇ 500 ਰੁਪਏ ਤੋਂ ਘਟਾ ਕੇ 100 ਰੁਪਏ ਕਰ ਦਿੱਤੇ ਹਨ। ਸਰਕਾਰ ਨੇ ਕੋਡਾਗੂ ਵਿੱਚ ਸੈਲਾਨੀਆਂ ਲਈ ਕੋਵਿਡ-19 ਟੈਸਟ ਨੂੰ ਲਾਜ਼ਮੀ ਕੀਤਾ ਹੈ। ਰਾਜ ਦੇ ਸਕੂਲ ਅਤੇ ਪ੍ਰੀ - ਯੂਨੀਵਰਸਿਟੀ ਕਾਲਜ ਇਸ ਮਹੀਨੇ ਬੰਦ ਰਹਿਣਗੇ। ਬੰਗਲੌਰ ਸ਼ਹਿਰੀ ਇਲਾਕੇ ਵਿੱਚ ਕੱਲ ਸਭ ਤੋਂ ਵੱਧ 5012 ਕੇਸ ਆਏ ਹਨ।
-
ਆਂਧਰ ਪ੍ਰਦੇਸ਼: ਏਪੀਐੱਸਆਰਟੀਸੀ ਕਾਰਗੋ ਸੇਵਾਵਾਂ ਦੀ ਆਮਦਨੀ ਰਾਜ ਦੁਆਰਾ ਚਲਾਏ ਜਾ ਰਹੇ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਕਾਰਨ ਲਗਾਤਾਰ ਵਧ ਰਹੀ ਹੈ। ਤਿਰੂਪਤੀ ਖੇਤਰ ਨੇ ਸਤੰਬਰ ਵਿੱਚ ਆਪਣੀਆਂ ਕਾਰਗੋ ਸੇਵਾਵਾਂ ਰਾਹੀਂ 58.58 ਲੱਖ ਰੁਪਏ ਦੀ ਆਮਦਨ ਕੀਤੀ ਸੀ, ਜੋ ਕਿ ਲੌਕਡਾਊਨ ਦੌਰਾਨ ਅਪ੍ਰੈਲ ਵਿੱਚ ਸਿਰਫ਼ 1.67 ਲੱਖ ਰੁਪਏ ਦੀ ਆਮਦਨੀ ਹੋਈ ਸੀ, ਇਹ ਕਾਰਗੋ ਸੇਵਾਵਾਂ ਰਾਹੀਂ ਆਮਦਨੀ ਵਿੱਚ ਅਸਾਧਾਰਣ ਵਾਧਾ ਦਰਸਾਉਂਦਾ ਹੈ। ਰਾਜ ਵਿੱਚ 5795 ਨਵੇਂ ਕੋਵਿਡ ਕੇਸ ਆਏ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 7.29 ਲੱਖ ਹੋ ਗਈ ਹੈ, ਹਾਲਾਂਕਿ ਕੱਲ 6046 ਮਰੀਜ਼ ਰਿਕਵਰ ਹੋਏ ਹਨ ਜੋ ਆਉਣ ਵਾਲੇ ਨਵੇਂ ਕੇਸਾਂ ਨਾਲੋਂ ਵੱਧ ਹਨ। ਰਾਜ ਵਿੱਚ ਕੋਰੋਨਾ ਕਾਰਨ 33 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 6052 ਹੋ ਗਈ ਹੈ। ਰਾਜ ਵਿੱਚ ਕੁੱਲ 6.72 ਲੱਖ ਰਿਕਵਰਡ ਕੇਸ ਹਨ। ਪ੍ਰਕਾਸ਼ਮ ਜ਼ਿਲ੍ਹੇ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਹਾਲ ਹੀ ਵਿੱਚ ਹੋਰ 452 ਕੇਸ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ ਭਰ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 52,742 ਹੋ ਗਈ ਹੈ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2154 ਨਵੇਂ ਕੇਸ ਆਏ, 2239 ਰਿਕਵਰ ਹੋਏ ਅਤੇ 8 ਮੌਤਾਂ ਹੋਈਆਂ ਹਨ; 2154 ਮਾਮਲਿਆਂ ਵਿੱਚੋਂ 303 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,04,748; ਐਕਟਿਵ ਕੇਸ: 26,551; ਮੌਤਾਂ: 1189; ਡਿਸਚਾਰਜ: 1,77,008। ਜੇ ਮੰਡੀ ਦੀਆਂ ਹਾਲਤਾਂ ਕਿਸਾਨਾਂ ਲਈ ਅਨੁਕੂਲ ਨਹੀਂ ਹੁੰਦੀਆਂ ਤਾਂ ਕਿਸਾਨਾਂ ਲਈ ਦੀ ਮਦਦ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਫੈਸਲੇ ਵਿੱਚ, ਤੇਲੰਗਾਨਾ ਸਰਕਾਰ ਨੇ ‘ਵਣਕਲਮ’ (ਬਰਸਾਤੀ ਮੌਸਮ) ਵਿੱਚ ਕਾਸ਼ਤ ਕੀਤੇ ਪੂਰੇ ਝੋਨੇ ਅਤੇ ਕਪਾਹ ਦੀ ਖ਼ਰੀਦ ਦਾ ਫੈਸਲਾ ਕੀਤਾ ਹੈ।
-
ਚੰਡੀਗੜ੍ਹ: ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸਕ ਨੇ ਹਦਾਇਤ ਦਿੱਤੀ ਹੈ ਕਿ ਸਿਹਤ ਪ੍ਰਸ਼ਾਸਨ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਵੱਲ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਖੇਤਰਾਂ ਵਿੱਚ ਕੋਰੋਨਾ ਦਾ ਪ੍ਰਕੋਪ ਨਾ ਫੈਲ ਸਕੇ, ਜਿਹੜੇ ਆਮ ਤੌਰ ’ਤੇ ਭੀੜ-ਭੜੱਕੇ ਵਾਲੇ ਅਤੇ ਸੰਘਣੇ ਹਨ। ਉਨ੍ਹਾਂ ਨੇ ਡਾਕਟਰਾਂ ਦੀਆਂ ਕਮੇਟੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਰੋਜ਼ਾਨਾ ਦੇ ਅਧਾਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਉਸ ਅਨੁਸਾਰ ਇਲਾਜ ਦੇ ਉਪਾਵਾਂ ਦੀ ਸਿਫਾਰਸ਼ ਕਰਨ।
-
ਹਰਿਆਣਾ: ਆਗਾਮੀ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ, ਹਰਿਆਣਾ ਦੇ ਮੁੱਖ ਸਕੱਤਰ ਨੇ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ‘ਕੋਵਿਡ ਉਪਯੁਕਤ ਵਿਵਹਾਰ’ ਮੁਹਿੰਮ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਕੋਵਿਡ-19 ਦੀ ਲਾਗ ਨੂੰ ਰੋਕਣ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਸਕੇ। ਮੁੱਖ ਸਕੱਤਰ ਨੇ ਕਿਹਾ ਕਿ ਸਰਪੰਚ, ਪੰਚ, ਗ੍ਰਾਮ ਸਕੱਤਰ, ਆਸ਼ਾ ਵਰਕਰ ਅਤੇ ਆਂਗਨਵਾੜੀ ਵਰਕਰ ਗ੍ਰਾਮੀਣ ਖੇਤਰਾਂ ਵਿੱਚ ਵਸਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ, ਇਸ ਲਈ ਇਨ੍ਹਾਂ ਸਾਰਿਆਂ ਦੀ ਐਕਟਿਵ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
-
ਮਹਾਰਾਸ਼ਟਰ: ਮਹਾਰਾਸ਼ਟਰ ਦੇ ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਰਾਜ ਵਿੱਚ ਕਾਰੋਬਾਰੀ ਭਾਈਚਾਰੇ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਉਦਯੋਗਿਕ ਆਕਸੀਜਨ ਦੀ ਸਪਲਾਈ ਆਮ ਵਾਂਗ ਕਰ ਦਿੱਤੀ ਜਾਵੇਗੀ। ਇਹ ਫ਼ੈਸਲਾ ਇੱਕ ਮਹੀਨੇ ਬਾਅਦ ਆਇਆ ਹੈ ਜਦੋਂ ਰਾਜ ਸਰਕਾਰ ਨੇ ਆਦੇਸ਼ ਦਿੱਤਾ ਸੀ ਕਿ ਰਾਜ ਵਿੱਚ ਪੈਦਾ ਹੋਣ ਵਾਲੇ ਆਕਸੀਜਨ ਦਾ 80 ਫ਼ੀਸਦੀ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਅਲਾਟ ਕੀਤਾ ਜਾਵੇ। ਪਿਛਲੇ 24 ਘੰਟਿਆਂ ਵਿੱਚ 132 ਪੁਲਿਸ ਮੁਲਾਜ਼ਮਾਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ ਅਤੇ 4 ਦੀ ਮੌਤ ਹੋ ਗਈ ਹੈ, ਜਿਸ ਨਾਲ ਫੋਰਸ ਵਿੱਚ ਕੁੱਲ ਪਾਜ਼ਿਟਿਵ ਕੇਸ 24,386 ਹੋ ਗਏ ਹਨ। ਰਾਜ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 2.47 ਲੱਖ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 38,717 ਹੈ।
-
ਗੁਜਰਾਤ: 16,597 ਐਕਟਿਵ ਕੇਸਾਂ ਦੇ ਨਾਲ ਗੁਜਰਾਤ ਵਿੱਚ ਰਿਕਵਰੀ ਦੀ ਦਰ 86.16 ਫ਼ੀਸਦੀ ਤੱਕ ਪਹੁੰਚ ਗਈ ਹੈ। ਪਿਛਲੇ ਦਿਨ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਸੀ।
-
ਰਾਜਸਥਾਨ: ਮੰਗਲਵਾਰ ਨੂੰ ਕੁੱਲ 2,121 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜੈਪੁਰ ਜ਼ਿਲ੍ਹੇ ਦੇ (469 ਕੇਸ) ਹਨ, ਉਸ ਤੋਂ ਬਾਅਦ ਜੋਧਪੁਰ (292 ਕੇਸ) ਅਤੇ ਫਿਰ ਅਲਵਰ ਜ਼ਿਲ੍ਹੇ ਤੋਂ ਕੇਸ (196 ਮਾਮਲੇ) ਸਾਹਮਣੇ ਆਏ ਹਨ। ਪਿਛਲੇ ਦਿਨੀਂ 15 ਮੌਤਾਂ ਹੋਈਆਂ ਹਨ, ਜਦੋਂ ਕਿ ਐਕਟਿਵ ਮਾਮਲਿਆਂ ਦੀ ਗਿਣਤੀ ਹੁਣ 21,294 ਹੈ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਰਿਕਵਰੀ ਦੀ ਦਰ ਵਿੱਚ ਹੋਰ ਸੁਧਾਰ ਹੋਇਆ ਹੈ ਅਤੇ ਇਹ 83% ਤੋਂ ਵੀ ਵੱਧ ਤੱਕ ਪਹੁੰਚ ਗਈ ਹੈ। ਕੋਰੋਨਾ ਸੰਕਰਮਣ ਦੀ ਇੱਕ ਜ਼ਿਲ੍ਹਾ ਅਨੁਸਾਰ ਸਮੀਖਿਆ ਵਿੱਚ, ਇੰਦੋਰ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ 425 ਨਵੇਂ ਕੋਵਿਡ ਦੇ ਕੇਸ ਸਾਹਮਣੇ ਆਏ ਹਨ, ਇਸ ਤੋਂ ਬਾਅਦ ਭੋਪਾਲ ਵਿੱਚੋਂ 299, ਜਬਲਪੁਰ ਵਿੱਚੋਂ 141 ਅਤੇ ਗਵਾਲੀਅਰ ਵਿੱਚੋਂ 70 ਮਾਮਲੇ ਸਾਹਮਣੇ ਆਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ ਹੁਣ 18,141 ਹੈ।
-
ਛੱਤੀਸਗੜ੍ਹ: ਕੋਰੋਨਾ ਦੀ ਲਾਗ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀ ਵਰਤਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਦਿਆਂ ਕਈ ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਲਾਗ ਨੂੰ ਤੋੜਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਪਬਲਿਕ ਅਡਰੈਸ ਸਿਸਟਮ, ਡੋਰ-ਟੂ-ਡੋਰ ਮੁਹਿੰਮਾਂ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ, ਹਿੰਦੀ ਅਤੇ ਸਥਾਨਕ ਬੋਲੀ ਛੱਤੀਸਗੜ੍ਹੀ ਦੋਵਾਂ ਵਿੱਚ ਸੰਦੇਸ਼ ਭੇਜੇ ਜਾ ਰਹੇ ਹਨ। ਲੋਕਾਂ ਨੂੰ ਸਹੁੰ ਚੁੱਕਾਉਣ ਲਈ ਇੱਕ ਔਨਲਾਈਨ ਫਾਰਮ ਭਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਕਿ ਉਹ ਮਾਸਕ ਦੀ ਵਰਤੋਂ ਕਰਨਗੇ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 27,238 ਹੈ।
-
ਗੋਆ: ਮਰੀਜ਼ਾਂ ਦੇ ਇਲਾਜ ਲਈ ਡਰੱਗ ਥੈਰੇਪੀ, ਪੋਸ਼ਣ ਆਦਿ ਤੋਂ ਇਲਾਵਾ ਵੀ ਉਨ੍ਹਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਸਹਾਇਤਾ ਦੀ ਲੋੜ ਹੁੰਦੀ ਹੈ। ਇਸ ਨੂੰ ਪੂਰਾ ਕਰਨ ਲਈ, ਈਐੱਸਆਈ ਹਸਪਤਾਲ ਵਿਖੇ ਮਰੀਜ਼ਾਂ ਨੂੰ ਸੰਭਾਲ਼ਣ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨਾਲ ਗੋਆ ਮਰੀਜ਼ਾਂ ਦੀ ਸੁਰੱਖਿਅਤ ਸੰਭਾਲ਼ ਲਈ ਇੱਕ ਸੇਵਾ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਹੈ। ਰਾਜ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 4,720 ਹੈ।
-
ਅਸਾਮ: ਕੱਲ੍ਹ ਅਸਾਮ ਵਿੱਚ 1184 ਹੋਰ ਲੋਕਾਂ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 1586 ਮਰੀਜ਼ਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ 188902, ਐਕਟਿਵ ਕੇਸ 33047 ਅਤੇ 778 ਮੌਤਾਂ।
-
ਮੇਘਾਲਿਆ: ਅੱਜ ਮੇਘਾਲਿਆ ਵਿੱਚ 115 ਕੋਵਿਡ-19 ਮਰੀਜ਼ਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਕੁੱਲ ਐਕਟਿਵ ਕੇਸ 2371 ਹਨ ਅਤੇ ਰਿਕਵਰਡ ਕੇਸ 4606 ਹਨ।
-
ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ 20 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਇਆ ਹੈ। ਕੁੱਲ ਕੇਸ 2148 ਹਨ ਅਤੇ ਐਕਟਿਵ ਕੇਸ 261 ਹਨ।
-
ਨਾਗਾਲੈਂਡ: ਨਾਗਾਲੈਂਡ ਵਿੱਚ ਕੁੱਲ 6662 ਕੋਵਿਡ-19 ਦੇ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਦ ਵਿੱਚੋਂ ਹਥਿਆਰਬੰਦ ਸੈਨਾਵਾਂ ਦੇ ਕੇਸਾਂ ਦੀ ਗਿਣਤੀ 3141 ਹੈ, ਟ੍ਰੇਸਡ ਸੰਪਰਕ ਵਾਲੇ 1634 ਕੇਸ ਹਨ, ਵਾਪਸ ਪਰਤਣ ਵਾਲੇ 1530 ਕੇਸ ਹਨ ਅਤੇ ਫ਼ਰੰਟਲਾਈਨ ਕਰਮਚਾਰੀਆਂ ਦੇ 357 ਕੇਸ ਹਨ।
ਫੈਕਟਚੈੱਕ
******
ਵਾਈਬੀ
(Release ID: 1662605)
Visitor Counter : 230