ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ

ਪਿਛਲੇ ਲਗਾਤਾਰ ਦੋ ਹਫਤਿਆਂ ਤੋਂ ਐਕਟਿਵ ਕੇਸਾਂ ਦੀ ਗਿਣਤੀ 10 ਲੱਖ ਤੋਂ ਘੱਟ 'ਤੇ ਬਰਕਰਾਰ

Posted On: 05 OCT 2020 11:10AM by PIB Chandigarh


ਭਾਰਤ ਨੇ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕਰ ਲਿਆ ਹੈ । ਪਿਛਲੇ ਲਗਾਤਾਰ 14 ਦਿਨਾਂ ਤੋਂ ਐਕਟਿਵ ਕੇਸਾਂ ਦੀ ਗਿਣਤੀ 10 ਲੱਖ ਤੋਂ ਘੱਟ ਦੇ ਅੰਕੜੇ 'ਤੇ ਬਰਕਰਾਰ ਹਨ । 

ਅੱਜ ਦੋ ਹਫਤਿਆਂ ਤੋਂ, ਐਕਟਿਵ ਕੇਸ 10 ਲੱਖ ਤੋਂ ਹੇਠਾਂ ਬਣੇ ਹੋਏ ਹਨ । 

WhatsApp Image 2020-10-05 at 10.20.13 AM.jpeg

"ਟੈਸਟ, ਟ੍ਰੈਕ, ਟਰੇਸ, ਟਰੀਟ, ਟੈਕਨੋਲੋਜੀ" ਦੀਆਂ ਕੇਂਦਰ-ਨੀਤੀਆਂ ਦੀ ਪਾਲਣਾ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਵਲੋਂ ਕੀਤੀ ਗਈ ਹੈ, ਜੋ ਕਿ ਸਰਕਾਰ ਦੇ ਨਜ਼ਰੀਏ ਦਾ ਹਿੱਸਾ ਹੈ ।  ਤੇਜ਼ ਰਫਤਾਰ ਅਤੇ ਪਹੁੰਚਯੋਗ ਦੇਸ਼-ਵਿਆਪੀ ਟੈਸਟਿੰਗ ਦੇ ਜ਼ਰੀਏ ਕੇਸਾਂ ਦੀ ਸ਼ੁਰੂਆਤੀ ਪਛਾਣ ਦੇ ਹੋਰ ਉਪਾਵਾਂ ਜਿਵੇਂ ਕਿ ਤੁਰੰਤ ਅਤੇ ਕੁਸ਼ਲ ਟਰੈਕਿੰਗ ਅਤੇ ਸੰਪਰਕਾਂ ਦਾ ਪਤਾ ਲਗਾਉਣ ਸਦਕਾ ਨਤੀਜੇ ਪ੍ਰਾਪਤ ਹੋਏ ਹਨ । ਕੇਂਦਰ ਨੇ ਮਾਨਕ ਇਲਾਜ ਪ੍ਰੋਟੋਕੋਲ ਜਾਰੀ ਕੀਤਾ ਹੈ, ਜਿਸਨੇ ਸਰਕਾਰੀ ਅਤੇ ਨਿੱਜੀ ਵੱਖ-ਵੱਖ ਹਸਪਤਾਲਾਂ ਅਤੇ ਸਿਹਤ ਸਹੂਲਤਾਂ ਵਿਚ ਇਲਾਜ ਅਤੇ ਇਸਦੇ ਮਾਪਦੰਡ ਨੂੰ ਯਕੀਨੀ ਬਣਾਇਆ ਹੈ ।  

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 76,737 ਮਰੀਜ ਸਿਹਤਯਾਬ ਹੋਏ ਹਨ ਜਦ ਕਿ 74,442 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ । ਪਿਛਲੇ ਦਿਨਾਂ ਵਿੱਚ ਸਿਹਤਯਾਬ ਮਾਮਲਿਆਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਵਧ ਗਈ ਹੈ ।WhatsApp Image 2020-10-05 at 10.20.15 AM.jpeg 

ਭਾਰਤ ਵਿੱਚ ਅੱਜ ਤੱਕ ਕੁੱਲ 55,86,703 ਸਿਹਤਯਾਬ ਮਾਮਲੇ ਦਰਜ ਕੀਤੇ ਗਏ ਹਨ । 

ਇੱਕ ਦਿਨ ਵਿੱਚ ਰਿਕਵਰੀ ਦੀ ਵੱਡੀ ਗਿਣਤੀ ਦੇ ਨਤੀਜੇ ਵਜੋਂ ਰਾਸ਼ਟਰੀ ਰਿਕਵਰੀ ਦਰ ਵਿੱਚ ਨਿਰੰਤਰ ਵਾਧਾ ਹੋਇਆ ਹੈ, ਜੋ ਮੌਜੂਦਾ ਸਮੇਂ ਵਿੱਚ 84.34% ਹੈ । 

ਨਵੇਂ ਸਿਹਤਯਾਬ ਹੋਏ 75% ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਰਜ ਕੀਤੇ ਗਏ ਹਨ । ਇਕੱਲੇ ਮਹਾਰਾਸ਼ਟਰ ਵਿੱਚ 15,000 ਤੋਂ ਵੱਧ ਮਰੀਜ ਠੀਕ ਹੋਏ ਹਨ, ਇਸ ਤੋਂ ਬਾਅਦ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿੱਚ 7-7 ਹਜ਼ਾਰ ਤੋਂ ਵੱਧ ਮਰੀਜ ਸਿਹਤਯਾਬ ਹੋਏ ਹਨ ।WhatsApp Image 2020-10-05 at 10.20.17 AM.jpeg

ਭਾਰਤ ਵਿੱਚ ਐਕਟਿਵ ਮਾਮਲੇ 9,34,427 ਹਨ । ਅੱਜ ਤੱਕ ਐਕਟਿਵ ਮਾਮਲੇ ਦੇਸ਼ ਦੇ ਪੌਜੇਟਿਵ ਕੇਸਾਂ ਦਾ ਸਿਰਫ 14.11% ਹਿੱਸਾ ਹਨ । ਇਨ੍ਹਾਂ ਦੇ ਹੌਲੀ-ਹੌਲੀ ਹੇਠਾਂ ਵੱਲ ਆਉਣ ਦਾ ਰੁਝਾਨ ਦਿਖਾਈ ਦੇ ਰਿਹਾ ਹੈ । 

10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਕਟਿਵ ਮਾਮਲਿਆਂ ਦਾ 77% ਹੈ ।WhatsApp Image 2020-10-05 at 10.21.19 AM.jpeg 

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 74,442 ਨਵੇਂ ਕੇਸ ਸਾਹਮਣੇ ਆਏ ਹਨ ।

 

ਨਵੇਂ ਕੇਸਾਂ ਦਾ 78% ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੇਂਦਰਤ ਹੈ । ਮਹਾਰਾਸ਼ਟਰ ਵਿੱਚ 12,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ । ਕਰਨਾਟਕ ਵਿੱਚ 10,000 ਤੋਂ ਵੱਧ ਕੇਸ ਮਿਲੇ ਹਨ । WhatsApp Image 2020-10-05 at 10.20.34 AM.jpeg

ਪਿਛਲੇ 24 ਘੰਟਿਆਂ ਦੌਰਾਨ 903 ਮੌਤਾਂ ਦਰਜ ਕੀਤੀਆਂ ਗਈਆਂ ਹਨ । 82% ਨਵੀਆਂ ਮੌਤਾਂ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਰਜ ਕੀਤੀਆਂ ਗਈਆਂ ਹਨ । ਕੱਲ੍ਹ ਹੋਈਆਂ ਮੌਤਾਂ ਵਿਚੋਂ 36% (326 ਮੌਤਾਂ)ਮਹਾਰਾਸ਼ਟਰ ਵਿੱਚ ਹੋਈਆਂ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 67 ਮੌਤਾਂ ਦਰਜ ਕੀਤੀਆਂ ਗਈਆਂ ਹਨ ।WhatsApp Image 2020-10-05 at 10.20.16 AM.jpeg

                                                                                     ****

ਐਮਵੀ / ਐਸਜੇ


(Release ID: 1661782) Visitor Counter : 218