PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
28 SEP 2020 6:07PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਦੇਸ਼ ਵਿੱਚ ਪਿਛਲੇ 24 ਘੰਟਿਆਂ ‘ਚ 74,893 ਮਰੀਜ਼ਾਂ ਦੇ ਠੀਕ ਹੋਣ ਨਾਲ ਭਾਰਤ ਵਿੱਚ ਕੋਵਿਡ ਤੋਂ ਠੀਕ ਹੋਏ ਮਰੀਜ਼ਾਂ ਦੀ ਸੰਖਿਆ ਨੇ ਅੱਜ 50 ਲੱਖ (50,16,520) ਦਾ ਮੀਲ ਪੱਥਰ ਪਾਰ ਕੀਤਾ।
-
ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 90,000 ਤੋਂ ਵੱਧ ਮਰੀਜ਼ ਠੀਕ ਹੋ ਰਹੇ ਹਨ।
-
ਰਾਸ਼ਟਰੀ ਰਿਕਵਰੀ ਦਰ ਹੋਰ ਵਧ ਕੇ 82.58 ਪ੍ਰਤੀਸ਼ਤ ਹੋ ਗਈ ਹੈ।
-
ਪਿਛਲੇ 24 ਘੰਟਿਆਂ ‘ਚ 82,170 ਨਵੇਂ ਕੇਸ ਦਰਜ ਕੀਤੇ ਗਏ ਹਨ।
-
ਸਿਹਤ ਮੰਤਰਾਲੇ ਦੀ ‘ਈ ਸੰਜੀਵਨੀ’ ਟੈਲੀਮੇਡੀਸਿਨ ਸੇਵਾ ਨੇ ਇੱਕ ਮੀਲ ਪੱਥਰ ਪਾਰ ਕੀਤਾ।
-
ਐੱਨਪੀਪੀਏ ਤਰਲ ਮੈਡੀਕਲ ਆਕਸੀਜਨ ਤੇ ਮੈਡੀਕਲ ਆਕਸੀਜ਼ਨ ਸਲੰਡਰ ਦੀਆਂ ਕੀਮਤਾਂ ਨੂੰ ਕੈਪ ਕਰਨ ਲਈ ਚੁੱਕੇ ਕਦਮ।
ਭਾਰਤ ਦੀਆਂ ਕੁੱਲ ਰਿਕਵਰੀਆਂ 50 ਲੱਖ ਦੇ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕਰ ਗਈਆਂ; ਆਖਰੀ 10 ਲੱਖ ਰਿਕਵਰੀਆਂ ਸਿਰਫ 11 ਦਿਨਾਂ ਵਿੱਚ ਸ਼ਾਮਲ ਕੀਤੀਆਂ ਗਈਆਂ; ਰਿਕਵਰੀ ਕੇਸਾਂ ਵਿੱਚ ਐਕਟਿਵ ਕੇਸਾਂ ਨਾਲੋਂ 5 ਗੁਣਾ ਵਾਧਾ ਹੋਇਆ ਹੈ
ਭਾਰਤ ਦੀਆਂ ਕੁੱਲ ਰਿਕਵਰੀਆਂ ਅੱਜ 50 ਲੱਖ (50,16,520) ਦੇ ਮੀਲ ਪੱਥਰ ਨੂੰ ਪਾਰ ਕਰ ਗਈਆਂ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 74,893 ਰਿਕਵਰੀਆਂ ਕੀਤੀਆਂ ਗਈਆਂ ਹਨ। ਪਿਛਲੇ ਦਿਨੀਂ ਭਾਰਤ ਵਿੱਚ ਹਰ ਰੋਜ਼ 90,000 ਤੋਂ ਵੱਧ ਰਿਕਵਰੀਆਂ ਦਾ ਇੱਕ ਉੱਚ ਪੱਧਰ ਵੇਖਿਆ ਗਿਆ ਹੈ। ਕੁੱਲ ਰਿਕਵਰੀ ਕੇਸਾਂ ਵਿੱਚ ਐਕਟਿਵ ਕੇਸਾਂ ਨਾਲੋਂ 5 ਗੁਣਾ ਤੋਂ ਵੀ ਵੱਧ ਵਾਧਾ ਹੋਇਆ ਹੈ। ਰਿਕਵਰੀ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੇ ਨਾਲ, ਇਕ ਮਹੀਨੇ ਵਿੱਚ ਰਿਕਵਰ ਹੋਏ ਮਾਮਲਿਆਂ ਵਿੱਚ 100% ਦੇ ਨੇੜੇ ਵਾਧਾ ਹੋਇਆ ਹੈ। ਰਾਸ਼ਟਰੀ ਰਿਕਵਰੀ ਰੇਟ ਹੋਰ ਵਧ ਕੇ 82.58% ਹੋ ਗਿਆ ਹੈ। 15 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰੀ ਔਸਤ ਤੋਂ ਵੱਧ ਰਿਕਵਰੀ ਦਰ ਦਰਸਾ ਰਹੇ ਹਨ। ਨਵੇਂ ਰਿਕਵਰ ਕੀਤੇ ਕੇਸਾਂ ਵਿੱਚੋਂ 73% ਦਸ ਰਾਜਾਂ ਜਿਵੇਂ ਕਿ ਮਹਾਰਾਸ਼ਟਰ, ਕਰਨਾਟਕ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ, ਦਿੱਲੀ, ਕੇਰਲ, ਓਡੀਸ਼ਾ, ਪੱਛਮ ਬੰਗਾਲ ਅਤੇ ਪੰਜਾਬ ਤੋਂ ਸਾਹਮਣੇ ਆ ਰਹੇ ਹਨ। 13,000 ਤੋਂ ਵੱਧ ਨਵੇਂ ਰਿਕਵਰ ਮਰੀਜ਼ਾਂ ਨਾਲ ਮਹਾਰਾਸ਼ਟਰ ਸੂਚੀ ਵਿੱਚ ਸਭ ਤੋਂ ਅੱਗੇ ਹੈ। ਜੂਨ 2020 ਵਿੱਚ ਕੁੱਲ ਰਿਕਵਰ ਹੋਏ ਮਾਮਲਿਆਂ ਵਿੱਚ 1 ਲੱਖ ਵਾਧਾ ਹੋਇਆ ਹੈ। ਆਖਰੀ 10 ਲੱਖ ਦੀ ਰਿਕਵਰੀ ਸਿਰਫ 11 ਦਿਨਾਂ ਵਿੱਚ ਸ਼ਾਮਲ ਕੀਤੀ ਗਈ ਹੈ। ਕੁੱਲ ਰਿਕਵਰ ਕੀਤੇ ਕੇਸਾਂ ਦਾ 78% 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦਰਜ ਹੈ। ਕੁਲ ਰਿਕਵਰ ਮਾਮਲਿਆਂ ਵਿੱਚ ਮਹਾਰਾਸ਼ਟਰ ਦਾ ਵੱਧ ਤੋਂ ਵੱਧ ਯੋਗਦਾਨ ਹੈ, ਉਸ ਤੋਂ ਬਾਅਦ ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 82,170 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ। ਨਵੇਂ ਕੇਸਾਂ ਵਿੱਚੋਂ 79% ਦਸ ਰਾਜਾਂ ਵਿੱਚ ਕੇਂਦ੍ਰਿਤ ਹਨ। ਨਵੇਂ ਕੇਸਾਂ ਵਿੱਚ ਮਹਾਰਾਸ਼ਟਰ ਨੇ 18,000 ਤੋਂ ਵੱਧ ਅਤੇ ਕਰਨਾਟਕ ਨੇ 9,000 ਤੋਂ ਵੱਧ ਦਾ ਯੋਗਦਾਨ ਪਾਇਆ। ਪਿਛਲੇ 24 ਘੰਟਿਆਂ ਦੌਰਾਨ 1,039 ਮੌਤਾਂ ਦਰਜ ਕੀਤੀਆਂ ਗਈਆਂ ਹਨ। 10% ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਨਵੀਂਆਂ ਮੌਤਾਂ ਦਾ 84% ਦੱਸਿਆ ਜਾਂਦਾ ਹੈ। ਕੱਲ੍ਹ ਹੋਈਆਂ ਮੌਤਾਂ ਦਾ 36% ਮਹਾਰਾਸ਼ਟਰ ਵਿੱਚ 380 ਮੌਤਾਂ ਅਤੇ ਤਮਿਲ ਨਾਡੂ ਤੇ ਕਰਨਾਟਕ ਵਿੱਚ ਕ੍ਰਮਵਾਰ 80 ਅਤੇ 79 ਮੌਤਾਂ ਹਨ।
https://pib.gov.in/PressReleseDetail.aspx?PRID=1659694
ਪ੍ਰਧਾਨ ਮੰਤਰੀ ਨੇ ਭਾਰਤ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ‘ਮਨ ਕੀ ਬਾਤ’ ਸੰਬੋਧਨ ਵਿੱਚ ਕਿਹਾ ਹੈ ਕਿ ਕੋਵਿਡ ਸੰਕਟ ਦੌਰਾਨ ਦੇਸ਼ ਦੇ ਕਿਸਾਨਾਂ ਨੇ ਅਥਾਹ ਤਾਕਤ ਦਿਖਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਖੇਤੀਬਾੜੀ ਖੇਤਰ ਮਜ਼ਬੂਤ ਹੈ, ਤਾਂ ‘ਆਤਮਨਿਰਭਰ ਭਾਰਤ’ ਦੀ ਬੁਨਿਆਦ ਮਜ਼ਬੂਤ ਰਹੇਗੀ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਇਸ ਖੇਤਰ ਨੂੰ ਬਹੁਤ ਸਾਰੀਆਂ ਪਾਬੰਦੀਆਂ ਤੋਂ ਆਜ਼ਾਦ ਕੀਤਾ ਗਿਆ ਹੈ ਤੇ ਕਈ ਮਿੱਥਾਂ ਤੋੜਨ ਦਾ ਯਤਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਨ੍ਹਾਂ ਕਿਸਾਨਾਂ ਕੋਲ ਆਪਣੇ ਫਲ ਤੇ ਸਬਜ਼ੀਆਂ ਕਿਤੇ ਵੀ ਤੇ ਕਿਸੇ ਨੂੰ ਵੀ ਵੇਚਣ ਦਾ ਤਾਕਤ ਹੈ, ਜੋ ਉਨ੍ਹਾਂ ਦੀ ਪ੍ਰਗਤੀ ਦੀ ਨੀਂਹ ਹੈ ਅਤੇ ਹੁਣ ਇਹ ਤਾਕਤ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਹਰ ਤਰ੍ਹਾਂ ਦੀ ਉਪਜ ਲਈ ਮਿਲ ਗਈ ਹੈ। ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਇੱਕ ਕਿਸਾਨ ਉਤਪਾਦਕ ਸੰਗਠਨ ‘ਸ਼੍ਰੀ ਸਵਾਮੀ ਸਮਰੱਥ ਫ਼ਾਰਮ ਪ੍ਰੋਡਿਊਸਰ ਕੰਪਨੀ ਲਿਮਿਟਿਡ’ ਦੀ ਉਦਾਹਰਣ ਸਾਂਝੀ ਕਰਦਿਆਂ ਏਪੀਐੱਮਸੀ ਦੇ ਘੇਰੇ ਵਿੱਚੋਂ ਫਲਾਂ ਤੇ ਸਬਜ਼ੀਆਂ ਨੂੰ ਬਾਹਰ ਕੱਢਣ ਕਾਰਣ ਕਿਸਾਨਾਂ ਨੂੰ ਪੁੱਜ ਰਹੇ ਫ਼ਾਇਦਿਆਂ ਦਾ ਜ਼ਿਕਰ ਵੀ ਕੀਤਾ।
https://pib.gov.in/PressReleseDetail.aspx?PRID=1659517
‘ਮਨ ਕੀ ਬਾਤ 2.0’ ਦੀ 16ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.09.2020)
https://pib.gov.in/PressReleseDetail.aspx?PRID=1659517
ਡਾ. ਹਰਸ਼ ਵਰਧਨ ਨੇ ਸੰਡੇ ਸੰਵਾਦ-3 ਦੌਰਾਨ ਸੋਸ਼ਲ ਮੀਡੀਆ ਵਰਤਣ ਵਾਲਿਆਂ ਨਾਲ ਕੀਤੀ ਗੱਲਬਾਤ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਸੰਡੇ ਸੰਵਾਦ ਦੇ ਤੀਜੇ ਐਪੀਸੋਡ ਵਿੱਚ ਸੋਸ਼ਲ ਮੀਡੀਆ ਤੇ ਗੱਲਬਾਤ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਮੌਜੂਦਾ ਕੋਵਿਡ ਸੰਕਟ ਤੋਂ ਇਲਾਵਾ ਮੈਡੀਕਲ ਬੁਨਿਆਦੀ ਢਾਂਚਾ, ਭਾਰਤ ਵਿੱਚ ਜਨਤਕ ਸਿਹਤ ਦਾ ਭਵਿੱਖ, ਜਲਵਾਯੂ ਪਰਿਵਤਰਣ ਦੀ ਖੋਜ ਅਤੇ ਮੌਸਮ ਵਿਗਿਆਨ ਵਿੱਚ ਪ੍ਰਾਪਤੀਆਂ ਵਿੱਚ ਭਾਰਤ ਦੇ ਯੋਗਦਾਨ ਬਾਰੇ ਸਵਾਲ ਵੀ ਪੁੱਛੇ ਗਏ।ਕੇਂਦਰੀ ਸਿਹਤ ਮੰਤਰੀ ਨੇ ਪੜਾਅਵਾਰ ਸਕੂਲਾਂ ਨੂੰ ਖੋਲ੍ਹੇ ਜਾਣ ਬਾਰੇ ਖਦਸ਼ਿਆਂ ਨੂੰ ਦੂਰ ਕੀਤਾ ਅਤੇ ਸੈਲੂਨਸ ਤੇ ਹੇਅਰ ਸਪਾ ਵਿੱਚ ਜਾਣ ਲੱਗਿਆਂ ਉਚਿਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਮੰਤਰੀ ਨੇ ਸਾਰਿਆਂ ਨੂੰ ਕਿਹਾ ਕਿ ਉਹ ਵੀ ਕੋਵਿਡ ਲਈ ਉਚਿਤ ਵਿਵਹਾਰ ਬਾਰੇ ਹਰੇਕ ਨੂੰ ਜਾਗਰੂਕ ਕਰਨ, ਜਿਵੇਂ ਕਿ ਉਹ ਆਪ ਹੀ ਆਪਣੀ ਕਾਰ ਰੋਕ ਕੇ ਕਰਦੇ ਨੇ ਅਤੇ ਜੋ ਲੋਕ ਮਾਸਕ ਨਹੀਂ ਪਾਉਂਦੇ ਉਹਨਾਂ ਨੂੰ ਇਸ ਬਾਰੇ ਜਾਗਰੂਕ ਕਰਦੇ ਹਨ।ਕੇਂਦਰੀ ਮੰਤਰੀ ਨੇ ਇੱਕ ਨਵਾਂ ਨਾਅਰਾ ਵੀ ਘੜਿਆ ਦੋ ਗਜ਼ ਦੀ ਦੂਰੀ, ਅਤੇ ਥੋੜੀ ਸਮਝਦਾਰੀ, ਪਏਗੀ ਕੋਰੋਨਾ ਤੇ ਭਾਰੀ।ਉਹਨਾਂ ਨੇ ਚਿਤਾਵਨੀ ਦਿੱਤੀ ਕਿ ਆਈ ਸੀ ਐੱਮ ਆਰ ਦੇ ਸੀਰੋ ਸਰਵੇ ਦੀ ਰਿਪੋਰਟ ਨੂੰ ਲੋਕਾਂ ਵਿੱਚ ਸ਼ਾਲੀਨਤਾ ਪੈਦਾ ਨਹੀਂ ਕਰਨੀ ਚਾਹੀਦੀ। ਮਈ 2020 ਵਿੱਚ ਪਹਿਲੇ ਸੀਰੋ ਸਰਵੇ ਵਿੱਚ ਇਹ ਦੱਸਿਆ ਗਿਆ ਸੀ ਕਿ ਦੇਸ਼ ਵਿੱਚ ਨੋਵਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਕੇਵਲ 0.73% ਹੈ। ਡਾ. ਹਰਸ਼ ਵਰਧਨ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੈਸਟ ਦੀਆਂ ਕੀਮਤਾਂ ਘਟਾਉਣ ਲਈ ਸਲਾਹ ਦਿੱਤੀ ਗਈ ਹੈ। ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਕਿਟਸ ਵਿਦੇਸ਼ਾਂ ਵਿੱਚੋਂ ਮੰਗਵਾਈਆਂ ਜਾਂਦੀਆਂ ਸਨ, ਇਸ ਲਈ ਕੀਮਤ ਜਿ਼ਆਦਾ ਸੀ ਪਰ ਹੁਣ ਟੈਸਟਿੰਗ ਕਿੱਟਾਂ ਦੀ ਸਪਲਾਈ ਵੀ ਸਥਿਰ ਹੈ ਅਤੇ ਇਹਨਾਂ ਕਿੱਟਾਂ ਦਾ ਘਰੇਲੂ ਉਤਪਾਦਨ ਵੀ ਸ਼ੁਰੂ ਹੋ ਚੁੱਕਾ ਹੈ। ਉਹਨਾਂ ਹੋਰ ਕਿਹਾ ਕਿ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਾਈਵੇਟ ਲੈਬਾਰਟਰੀਆਂ ਨਾਲ ਮਿਲ ਕੇ ਰੇਟ ਘੱਟ ਕਰਨ ਲਈ ਆਪਸੀ ਸਮਝੌਤਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਖੁੱਦ ਕਈ ਸੂਬਾ ਸਿਹਤ ਮੰਤਰੀਆਂ ਨਾਲ ਉਹਨਾਂ ਦੇ ਸੂਬਿਆਂ ਵਿੱਚ ਟੈਸਟ ਦੀ ਕੀਮਤ ਘਟਾਉਣ ਬਾਰੇ ਗੱਲਬਾਤ ਕੀਤੀ ਹੈ।"ਆਤਮਨਿਰਭਰ ਭਾਰਤ" ਯੋਜਨਾ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਡਾ. ਹਰਸ਼ ਵਰਧਨ ਨੇ ਕਿਹਾ ਕਿ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਦੋਹਰੀ ਨੀਤੀ ਤੇ ਕੰਮ ਕੀਤਾ ਜਾ ਰਿਹਾ ਹੈl ਇੱਕ ਪਾਸੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਅਤੇ ਉੱਚ ਪੱਧਰੀ ਦਵਾਈਆਂ ਤੇ ਦਵਾਈ ਯੰਤਰਾਂ ਲਈ ਸਾਂਝਾ ਬੁਨਿਆਦੀ ਢਾਂਚਾ ਕਾਇਮ ਕਰਨਾ ਸ਼ਾਮਲ ਹੈ।
https://pib.gov.in/PressReleseDetail.aspx?PRID=1659583
ਸਿਹਤ ਮੰਤਰਾਲੇ ਦੀ ‘ਈ ਸੰਜੀਵਨੀ’ ਟੈਲੀਮੇਡੀਸਿਨ ਸੇਵਾ ਨੇ ਇੱਕ ਮੀਲ ਪੱਥਰ ਪਾਰ ਕੀਤਾ
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਈ ਸੰਜੀਵਨੀ ਓਪੀਡੀ ਪਲੈਟਫਾਰਮ ਨੇ 4 ਲੱਖ ਟੈਲੀ-ਸਲਾਹ-ਮਸ਼ਵਰਿਆਂ ਦਾ ਮਹੱਤਵਪੂਰਣ ਮੀਲਪੱਥਰ ਪੂਰਾ ਕਰ ਲਿਆ ਹੈ। ਚੋਟੀ ਦੀ ਕਾਰਗੁਜ਼ਾਰੀ ਦਿਖਾਉਣ ਵਾਲੇ ਰਾਜਾਂ, ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਨੇ ਲੜੀਵਾਰ 1,33167 ਅਤੇ 1,00124 ਸੈਸ਼ਨਾਂ ਵਿੱਚ ਹਿੱਸਾ ਲਿਆ।ਦੂਜੇ ਰਾਜਾਂ, ਜਿਨ੍ਹਾਂ ਨੇ ਈ-ਸੰਜੀਵਨੀ ਅਤੇ ਈ-ਸੰਜੀਵਨੀ ਓਪੀਡੀ ਪਲੈਟਫਾਰਮਾਂ ਜ਼ਰੀਏ ਸਭ ਤੋਂ ਵੱਧ ਸਲਾਹ ਮਸ਼ਵਰੇ ਦਰਜ ਕੀਤੇ ਹਨ, ਉਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ (36,527), ਕੇਰਲ (33,340)), ਆਂਧਰ ਪ੍ਰਦੇਸ਼ (31034), ਉਤਰਾਖੰਡ (11526), ਗੁਜਰਾਤ (8914), ਮੱਧ ਪ੍ਰਦੇਸ਼ (8904), ਕਰਨਾਟਕ (7684), ਮਹਾਰਾਸ਼ਟਰ (7103) ਸ਼ਾਮਲ ਹਨ। ਇਨ੍ਹਾਂ ਪਲੈਟਫਾਰਮਾਂ ਦੀ ਵਰਤੋਂ ਦਾ ਰੁਝਾਨ ਦਰਸਾਉਂਦਾ ਹੈ ਕਿ ਤਮਿਲ ਨਾਡੂ ਦੇ ਵਿੱਲੂਪੁਰਮ ਵਰਗੇ ਛੋਟੇ ਜ਼ਿਲ੍ਹਿਆਂ ਵਿੱਚ ਇਸ ਸੇਵਾ ਦੇ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਵਿੱਲੂਪੁਰਮ ਤੋਂ 16,000 ਤੋਂ ਵੱਧ ਸਲਾਹ-ਮਸ਼ਵਰੇ ਦਰਜ ਕੀਤੇ ਗਏ ਹਨ, ਜੋ ਲਾਭਾਰਥੀਆਂ ਦੁਆਰਾ ਪ੍ਰਾਪਤ ਕੀਤੀਆਂ ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਦੇ ਲਿਹਾਜ਼ ਨਾਲ ਸਭ ਤੋਂ ਉੱਚਾ ਜ਼ਿਲ੍ਹਾ ਹੈ। ਰਾਸ਼ਟਰੀ ਤੌਰ 'ਤੇ ਈ-ਸੰਜੀਵਨੀ ਪਲੈਟਫਾਰਮ 26 ਰਾਜਾਂ ਦੁਆਰਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਰਾਜ ਸਰਕਾਰ ਦੇ ਵੱਖ-ਵੱਖ ਸਿਹਤ ਵਿਭਾਗਾਂ ਦੇ 12,000 ਤੋਂ ਵੱਧ ਪ੍ਰੈਕਟੀਸ਼ਨਰ ਈ-ਸੰਜੀਵਨੀ' ਪਲੈਟਫਾਰਮ ਤੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੇਸ਼ ਦੇ 510 ਜ਼ਿਲ੍ਹਿਆਂ ਦੇ ਲੋਕਾਂ ਦੁਆਰਾ ਮੰਗੀਆਂ ਗਈਆਂ ਹਨ। ਪਿਛਲੇ 100,000 ਸਲਾਹ-ਮਸ਼ਵਰੇ 18 ਦਿਨਾਂ ਵਿੱਚ ਸਾਹਮਣੇ ਆਏ ਹਨ, ਜਦੋਂ ਕਿ ਪਹਿਲੇ 100,000 ਸਲਾਹ-ਮਸ਼ਵਰੇ ਲਗਭਗ ਤਿੰਨ ਮਹੀਨਿਆਂ ਵਿੱਚ ਹੋਏ ਸਨ। ਈ-ਸੰਜੀਵਨੀ ਓਪੀਡੀ ਸੇਵਾਵਾਂ ਨੇ ਕੋਵਿਡ-19 ਮਹਾਮਾਰੀ ਦੇ ਮੱਧ ਵਿੱਚ ਵਿਚਕਾਰ ਰੋਗੀ-ਤੋਂ-ਡਾਕਟਰ ਟੈਲੀਮੇਡੀਸਿਨ ਨੂੰ ਸਮਰੱਥ ਬਣਾਇਆ ਹੈ। ਇਸ ਨਾਲ ਸਰੀਰਕ ਦੂਰੀ ਨੂੰ ਯਕੀਨੀ ਬਣਾਉਂਦੇ ਹੋਏ ਕੋਵਿਡ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਮਿਲੀ ਹੈ ਅਤੇ ਇੱਕੋ ਸਮੇਂ ਗੈਰ-ਕੋਵਿਡ ਜ਼ਰੂਰੀ ਸਿਹਤ ਸੰਭਾਲ਼ ਲਈ ਪ੍ਰਬੰਧਾਂ ਨੂੰ ਸਮਰੱਥ ਬਣਾਇਆ ਹੈ।
https://pib.gov.in/PressReleasePage.aspx?PRID=1659282
ਫੋਰਟਿਸ ਹੈਲਥਕੇਅਰ ਨੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜ਼ਰੀ ਵਿੱਚ ਆਈ ਸੀਐੱਮਆਰ ਨੂੰ 2.5 ਕਰੋੜ ਰੁਪਏ ਦਾ ਚੈੱਕ ਸੀਐਸਆਰ ਫੰਡ ਲਈ ਸੌਂਪਿਆ
ਨਿਜੀ ਖੇਤਰ ਦੇ ਮੈਡੀਕਲ ਸੇਵਾ ਉਪਲਬਧ ਕਰਵਾਉਣ ਵਾਲੇ ਫੋਰਟਿਸ ਹੈਲਥਕੇਅਰ ਨੇ ਸ਼ਨੀਵਾਰ ਨੂੰ ਆਪਣੇ ਦਫ਼ਤਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜ਼ਰੀ ਵਿੱਚ ਆਈਸੀਐੱਮਆਰ ਨੂੰ 2.5 ਕਰੋੜ ਰੁਪਏ ਦਾ ਚੈੱਕ ਸੌਂਪਿਆ। ਇਸ ਸਮਾਰੋਹ ਵਿੱਚ ਸ੍ਰੀ ਚੌਬੇ ਨੇ ਕਿਹਾ ਕਿ ਆਈਸੀਐੱਮਆਰ ਨੇ “ਖੋਜ ਦੇ ਖੇਤਰ ਵਿੱਚ ਵਧੀਆ ਪੈਰਾਮੀਟਰ ਸਥਾਪਿਤ ਕੀਤੇ ਹਨ”। ਭਾਰਤ ਹੀ ਨਹੀਂ, ਇਹ ਸੰਸਥਾ ਵਿਸ਼ਵ ਦੀਆਂ ਸਰਬੋਤਮ ਖੋਜ ਸੰਸਥਾਵਾਂ ਵਿੱਚੋਂ ਇੱਕ ਹੈ। ਕੋਵਿਡ-19 ਮਹਾਮਾਰੀ ਦੇ ਪਹਿਲੇ ਦਿਨ ਤੋਂ ਵਿਗਿਆਨੀਆਂ ਨੇ ਦਿਨ ਰਾਤ ਅਣਥੱਕ ਮਿਹਨਤ ਕੀਤੀ ਹੈ। ”
https://pib.gov.in/PressReleasePage.aspx?PRID=1659305
ਐੱਨਪੀਪੀਏ ਤਰਲ ਮੈਡੀਕਲ ਆਕਸੀਜਨ ਤੇ ਮੈਡੀਕਲ ਆਕਸੀਜ਼ਨ ਸਲੰਡਰ ਦੀਆਂ ਕੀਮਤਾਂ ਨੂੰ ਕੈਪ ਕਰਨ ਲਈ ਚੁੱਕੇ ਕਦਮ
ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਸਿਟੇ ਵਜੋ ਦੇਸ ਵਿੱਚ ਮੈਡੀਕਲ ਆਕਸੀਜ਼ਨ ਦੀ ਮੰਗ ਵਧੀ ਹੈ ਇਸ ਕਰਕੇ ਇਸ ਦੀ ਉਪਲਬਧਤਾ ਬੇਹੱਦ ਜਰੂਰੀ ਹੈ। ਬਹੁਤ ਸਾਰੇ ਸੂਬੇ/ਕੇਂਦਰ ਸ਼ਾਸਤ ਪ੍ਰਦੇਸ ਹੋਰ ਸੂਬਿਆਂ/ਕੇਂਦਰ ਸ਼ਾਸ਼ਤ ਪ੍ਰਦੇਸਾਂ ਤੋਂ ਮੈਡੀਕਲ ਆਕਸੀਜ਼ਨ ਦੀ ਸਪਲਾਈ ਲਈ ਨਿਰਭਰ ਹਨ। ਮੈਡੀਕਲ ਆਕਸੀਜ਼ਨ ਦੀ ਮੰਗ ਲਗਾਤਾਰ ਚਾਰ ਵਾਰ ਵੱਧ ਚੁੱਕੀ ਹੈ ਜੋ ਪਹਿਲਾਂ ਪ੍ਰਤੀ ਦਿਨ 750 ਮੀਟਰਕ ਟਨ ਸੀ ਹੁਣ 2800 ਮੀਟਰਕ ਟਨ ਹੈ। ਇਸ ਨੇ ਉਤਪਾਦਨ ਤੇ ਸਪਲਾਈ ਦੀ ਵੈਲਿਊ ਚੇਨ ਦੇ ਸਾਰੇ ਪੱਧਰਾਂ ਤੇ ਦਬਾਅ ਪਾਇਆ ਹੈ। ਮੈਡੀਕਲ ਆਕਸੀਜ਼ਨ ਦੇ ਨਿਰਮਾਤਾ ਅਤੇ ਫਿਲਰਜ਼ ਨੇ ਸਰਕਾਰ ਨੂੰ ਤਰਲ ਮੈਡੀਕਲ ਆਕਸੀਜ਼ਨ ਦੀ ਕੀਮਤ ਤਿੰਨ ਗੁਣਾ ਕਰਕੇ ਕੀਮਤ ਤੇ ਸੀਲਿੰਗ ਲਾਉਣ ਲਈ ਪ੍ਰਤੀਨਿਧਤਾ ਦਿੱਤੀ ਹੈ। ਸਰਕਾਰ ਮੈਡੀਕਲ ਆਕਸੀਜ਼ਨ ਦੀ ਨਿਰਨਿਘਨ ਸਪਲਾਈ ਲਈ ਵਚਨਬੱਧ ਹੈ ਖਾਸ ਤੌਰ ਤੇ ਮਹਾਮਾਰੀ ਦੇ ਸਮੇਂ। ਆਕਸੀਜ਼ਨ ਇਨਹਿਲੇਸ਼ਨ (ਮੈਡੀਸਨਲ ਗੈਸ) ਜਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਹੇਠ ਅਨੁਸੂਚਿਤ ਹੈ ਇਸ ਦੀ ਐਨਪੀਪੀਏ ਨੇ ਮੌਜੂਦਾ ਕੀਮਤ ਰੁਪਏ 17.49/ ਸੀਯੂਐੱਮ ਫਿਕਸ ਕੀਤੀ ਹੈ। ਪਰ ਫਿਰ ਵੀ ਤਰਲ ਮੈਡੀਕਲ ਆਕਸੀਜ਼ਨ ਦੀ ਕੀਮਤ ਕੈਪ ਨਾ ਹੋਣ ਕਾਰਣ ਆਕਸ਼ੀਜ਼ਨ ਨਿਰਮਾਤਾਵਾਂ ਨੇ ਫਿਲਰਜ਼ ਲਈ ਕੀਮਤਾਂ ਵਧਾ ਦਿੱਤੀਆਂ ਹਨ।ਸ਼ਕਤੀਸ਼ਾਲੀ ਗਰੁੱਪ ਦੋ ਨੇ ਨਾਪਾ ਨੂੰ ਤਰਲ ਆਕਸੀਜ਼ਨ ਦੀ ਐਕਸ ਫੈਕਟਰੀ ਕੀਮਤ ਕੈਪ ਕਰਨ ਦੀ ਸ਼ਿਫਾਰਸ਼ ਕੀਤੀ ਹੈ ਤਾਂ ਜੋ ਵਾਜਬ ਕੀਮਤਾਂ ਤੇ ਇਸ ਦੀ ਸਪਲਾਈ ਫਿਲਰਜ਼ ਨੂੰ ਜਾਰੀ ਰੱਖੀ ਜਾ ਸਕੇ।ਇਸ ਸਥਿਤੀ ਨਾਲ ਅਸਰਦਾਰ ਢੰਗ ਨਾਲ ਨਿਪਟਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਨੇ 23/09/2020 ਤਰੀਕ ਦੇ ਪੱਤਰ ਰਾਹੀਂ ਆਪਦਾ ਪ੍ਰਬੰਧਨ ਐਕਟ 2005 ਦੇ ਸੈਕਸ਼ਨ 10(2)(1)ਵਿੱਚਲੀਆਂ ਪਾਵਰਾਂ ਨਾਪਾ ਨੂੰ ਦੇ ਦਿੱਤੀਆਂ ਹਨ ਤਾਂ ਜੋ ਸਲੰਡਰਾਂ ਵਿੱਚ ਮਿਲਣ ਵਾਲੀ ਆਕਸੀਜ਼ਨ ਅਤੇ ਤਰਲ ਮੈਡੀਕਲ ਆਕਸੀਜ਼ਨ ਦੀਆਂ ਕੀਮਤਾਂ ਤੇ ਉਪਲਬਧਤਾ ਨੂੰ ਫੌਰੀ ਤੌਰ ਤੇ ਨਿਯਮਬਧ ਕਰਨ ਲਈ ਸਾਰੇ ਜਰੂਰੀ ਕਦਮ ਚੁੱਕੇ ਜਾਣ। ਅਥਾਰਟੀ ਨੇ 25/09/2020 ਨੂੰ ਆਪਣੀ ਇਕ ਵਿਸ਼ੇਸ਼ ਮੀਟਿੰਗ ਵਿੱਚ ਇਸ ਮੁੱਦੇ ਤੇ ਵਿਚਾਰ ਵਟਾਂਦਰਾ ਕੀਤਾ।ਇੰਝ ਹੀ ਇਸ ਬਾਰੇ ਫੈਸਲਾ ਕੀਤਾ ਗਿਆ ਹੈ। ਜੀਐੱਸਟੀ ਤੋਂ ਵਗੈਰ ਤਰਲ ਮੈਡੀਕਲ ਆਕਸੀਜ਼ਨ ਦੇ ਨਿਰਮਾਤਾਵਾਂ ਲਈ ਰੁਪਏ 15.22-ਸੀਯੂਐੱਮ ਐਕਸ ਫੈਕਟਰੀ ਕੀਮਤ ਕੈਪ ਕੀਤੀ ਗਈ ਹੈ। ਫਿਲਰ ਪੱਧਰ ਤੇ ਮੈਡੀਕਲ ਆਕਸੀਜ਼ਨ ਸਲੰਡਰ ਤੇ ਐਕਸ ਫੈਕਟਰੀ ਕੀਮਤ ਜੀਐੱਸਟੀ ਤੋਂ ਵਗੈਰ ਰੁਪਏ 25.71/ ਸੀਯੂਐੱਮ ਕੈਪ ਕੀਤੀ ਗਈ ਹੈ ਇਸ ਤੋਂ ਬਾਦ ਮੌਜੂਦਾ ਸੀਲਿੰਗ ਕੀਮਤ ਰੁਪਏ 17.49/ ਸੀਯੂਐੱਮ ਖਤਮ ਕੀਤੀ ਜਾਂਦੀ ਹੈ। ਇਸ ਦੇ ਨਾਲ ਸ਼ਰਤ ਇਹ ਹੈ ਕਿ ਇਹ ਛੇ ਮਹੀਨਿਆਂ ਲਈ ਹੋਵੇਗੀ ਅਤੇ ਆਵਾਜਾਈ ਕੀਮਤ ਰਾਜ ਪੱਧਰ ਤੇ ਕੈਪ ਕੀਤੀ ਜਾਵੇਗੀ।
https://pib.gov.in/PressReleasePage.aspx?PRID=1659266
ਐੱਨਸੀਡੀਸੀ ਨੇ ਖਰੀਫ਼ ਸੀਜ਼ਨ 2020-21 ਦੌਰਾਨ ਰਾਜਾਂ ਨੂੰ ਐੱਮਐੱਸਪੀ ਦੇ ਕਾਰਜਾਂ ਲਈ ਪਹਿਲੀ ਕਿਸ਼ਤ ਵਜੋਂ 19444 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ
ਕੇਂਦਰੀ ਖੇਤੀਬਾੜੀ ਮੰਤਰਾਲਾ ਦੀ ਸਰਬਉੱਚ ਵਿੱਤੀ ਸੰਸਥਾ ਨੈਸ਼ਨਲ ਕੋਆਪਰੇਟਿਵ ਡਿਵੇਲਪਮੈਂਟ ਕਾਰਪੋਰੇਸ਼ਨ (ਐਨਸੀਡੀਸੀ) ਨੇ ਛੱਤੀਸਗੜ੍ਹ, ਹਰਿਆਣਾ ਅਤੇ ਤੇਲੰਗਾਨਾ ਰਾਜਾਂ ਨੂੰ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇ ਅਧੀਨ ਖਰੀਫ਼ ਝੋਨੇ ਦੀ ਖਰੀਦ ਲਈ 19444 ਕਰੋੜ ਰੁਪਏ ਦੀ ਰਾਸ਼ੀ ਪਹਿਲੀ ਕਿਸ਼ਤ ਵਜੋਂ ਮਨਜ਼ੂਰ ਕੀਤੀ ਹੈ। ਇਹ ਰਾਸ਼ੀ ਰਾਜਾਂ/ਰਾਜ ਮੰਡੀਕਰਨ ਫੈਡਰੇਸ਼ਨਾਂ ਨੂੰ ਉਨ੍ਹਾਂ ਦੀਆਂ ਸਬੰਧਿਤ ਸਹਿਕਾਰੀ ਸੰਸਥਾਵਾਂ ਦੁਆਰਾ ਸਮੇਂਬੱਧ ਢੰਗ ਨਾਲ ਝੋਨੇ ਦੇ ਖਰੀਦ ਕਾਰਜਾਂ ਵਿੱਚ ਸਹਾਇਤਾ ਦੇਣ ਲਈ ਮਨਜ਼ੂਰ ਕੀਤੀ ਗਈ ਹੈ। ਕੋਵਿਡ ਮਹਾਮਾਰੀ ਦੇ ਦੌਰਾਨ ਐਨਸੀਡੀਸੀ ਦਾ ਇਹ ਕਿਰਿਆਸ਼ੀਲ ਕਦਮ ਇਨ੍ਹਾਂ ਤਿੰਨ ਰਾਜਾਂ ਦੇ ਉਨ੍ਹਾਂ ਕਿਸਾਨਾਂ ਨੂੰ ਵਧੇਰੇ ਲੋੜੀਂਦੀ ਵਿੱਤੀ ਸਹਾਇਤਾ ਦੇਵੇਗਾ, ਜੋ ਦੇਸ਼ ਵਿੱਚ ਝੋਨੇ ਦਾ ਤਕਰੀਬਨ 75% ਉਤਪਾਦਨ ਕਰਦੇ ਹਨ। ਸਮੇਂ ਸਿਰ ਚੁੱਕਿਆ ਗਿਆ ਕਦਮ ਰਾਜ ਦੀਆਂ ਏਜੰਸੀਆਂ ਨੂੰ ਖਰੀਦ ਕਾਰਜ ਜਲਦੀ ਸ਼ੁਰੂ ਕਰਨ ਵਿੱਚ ਸਹਾਇਤਾ ਕਰੇਗਾ। ਇਹ ਕਿਸਾਨਾਂ ਨੂੰ ਆਪਣੀ ਫ਼ਸਲ ਸਰਕਾਰ ਦੁਆਰਾ ਅਧਿਸੂਚਿਤ ਘੱਟੋ ਘੱਟ ਸਮਰਥਨ ਮੁੱਲ 'ਤੇ ਵੇਚਣ ਲਈ ਵਧੇਰੇ ਲੋੜੀਂਦੀ ਸਹਾਇਤਾ ਮੁਹਈਆ ਕਰਵਾਏਗਾ।
https://pib.gov.in/PressReleseDetail.aspx?PRID=1659614
ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ-SAI) ਨੇ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ (ਐੱਨਸੀਓਈਜ਼) ਵਿਖੇ ਟੋਕਿਓ ਬਾਊਂਡ ਪੈਰਾ ਅਥਲੀਟਾਂ ਅਤੇ ਅਥਲੀਟਾਂ ਲਈ ਵਿਆਪਕ ਟ੍ਰੇਨਿੰਗ ਯੋਜਨਾ ਬਣਾਈ- ਕੋਵਿਡ ਤੋਂ ਬਚਾਅ ਲਈ ਜ਼ੋਨਿੰਗ ਦੀ ਇੱਕਸਾਰਤਾ ਬਣਾਈ ਰੱਖੀ ਜਾਵੇਗੀ
ਸਪੋਰਟਸ ਅਥਾਰਿਟੀ ਆਵ੍ ਇੰਡੀਆ (SAI) ਨੇ ‘ਖੇਲੋ ਇੰਡੀਆ ਫਿਰ ਸੇ’ ਦੇ ਅਗਲੇ ਪੜਾਅ ਲਈ ਅੱਗੇ ਵਧਦਿਆਂ, ਦੇਸ਼ ਭਰ ਦੇ ਐੱਸਏਆਈ ਦੇ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ (ਐੱਨਸੀਓਈਜ਼) ਵਿਖੇ ਟੋਕਿਓ ਓਲੰਪਿਕ ਲਈ ਚੁਣੇ ਗਏ ਪੈਰਾ-ਅਥਲੀਟਾਂ ਅਤੇ ਅਥਲੀਟਾਂ ਦੀਆਂ ਖੇਡ ਗਤੀਵਿਧੀਆਂ ਨੂੰ ਪੜਾਅਵਾਰ ਢੰਗ ਨਾਲ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।ਪਹਿਲੇ ਪੜਾਅ ਵਿੱਚ, ਜੂਨ ਦੇ ਅਰੰਭ ਵਿੱਚ ਐੱਸਏਆਈ ਨੇ ਸਿਰਫ ਓਲੰਪਿਕ-ਬਾਊਂਡ ਅਥਲੀਟਾਂ ਲਈ ਵੱਖ-ਵੱਖ ਸਾਈ ਸੈਂਟਰਾਂ ਵਿੱਚਟ੍ਰੇਨਿੰਗ ਸ਼ੁਰੂ ਕੀਤੀ, ਕਿਉਂਕਿ ਐੱਸਏਆਈ (SAI) ਢਾਂਚਾ ਇੱਕ ਬੰਦ ਢਾਂਚਾ ਹੈ ਅਤੇ ਕੋਵਿਡ-19 ਦੇ ਵਿਰੁੱਧ ਸਾਡੇ ਰਾਸ਼ਟਰੀ ਅਥਲੀਟਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦਾ ਹੈ। ਅਗਲੇ ਪੜਾਅ ਵਿੱਚ, ਟੋਕਯੋ ਓਲੰਪਿਕ ਬਾਊਂਡ ਪੈਰਾ-ਅਥਲੀਟਾਂ ਅਤੇ ਅਥਲੀਟਾਂ ਲਈ ਐੱਨਸੀਓਈਸ ਵਿੱਚ ਦੁਬਾਰਾ ਸ਼ੁਰੂ ਕੀਤੀਆਂ ਜਾ ਰਹੀਆਂ ਖੇਡ ਗਤੀਵਿਧੀਆਂ ਨੂੰ (2024 ਪੈਰਿਸ ਓਲੰਪਿਕ ਅਤੇ 2022 ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ 'ਤੇ ਧਿਆਨ ਕੇਂਦ੍ਰਿਤ ਕਰਦਿਆਂ) ਪੜਾਅਵਾਰ ਪੈਰਾ-ਐਥਲੈਟਿਕਸ, ਪੈਰਾ-ਪਾਵਰਲਿਫਟਿੰਗ, ਪੈਰਾ ਸ਼ੂਟਿੰਗ, ਪੈਰਾ ਆਰਚਰੀ ਸਮੇਤ ਸਾਈਕਲਿੰਗ, ਹਾਕੀ, ਵੇਟਲਿਫਟਿੰਗ, ਤੀਰਅੰਦਾਜ਼ੀ, ਕੁਸ਼ਤੀ, ਜੂਡੋ, ਅਥਲੈਟਿਕਸ, ਬਾਕਸਿੰਗ ਅਤੇ ਫੈਨਸਿੰਗ ਨੌਂ ਵਰਗਾਂ ਵਿੱਚ ਯੋਜਨਾਬੱਧ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਐੱਸਏਆਈ ਦੇ ਖੇਤਰੀ ਕੇਂਦਰਾਂ ਵਿਖੇ ਸਿਰਫ ਰਿਹਾਇਸ਼ੀ ਸੁਵਿਧਾਵਾਂ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਅਥਲੀਟ ਕੋਵਿਡ ਫੈਲਣ ਦੇ ਕਿਸੇ ਵੀ ਖਤਰੇ ਦਾ ਸਾਹਮਣਾ ਨਾ ਕਰਨ। ਇਹ ਫੈਸਲਾ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ ਅਤੇ ਇਹ ਦੇਖਦੇ ਹੋਏ ਕਿ ਅਥਲੀਟਾਂ ਨੂੰ ਟੋਕਿਓ 2020 (21) ਤੋਂ ਪਹਿਲਾਂ ਸਾਲ ਤੋਂ ਵੀ ਘੱਟ ਸਮਾਂ ਬਾਕੀ ਰਹਿੰਦਿਆਂ ਕੋਵਿਡ ਦੇ ਖਤਰੇ ਵਿੱਚ ਨਹੀਂ ਪਾਇਆ ਜਾ ਸਕਦਾ। ਅਥਲੀਟਾਂ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਕੁਆਰੰਟੀਨ ਪ੍ਰੋਟੋਕੋਲ, ਐੱਸਈਆਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਅਤੇ ਸਟੇਟ ਕੋਵਿਡ ਐੱਸਓਪੀ ਦੀ ਪਾਲਣਾ ਸਮੇਤ, ਇਹ ਫੈਸਲਾ ਲਿਆ ਗਿਆ ਹੈ ਕਿ ਅਥਲੀਟ, ਇੱਥੋਂ ਤੱਕ ਕਿ ਇੱਕੋ ਖੇਡ ਵਰਗ ਵਿੱਚ ਸ਼ਾਮਲ ਖਿਡਾਰੀਆਂ ਨੂੰ ਖੇਡ ਗਤੀਵਿਧੀਆਂ ਵਿੱਚ ਬੈਚਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਖੇਡ ਬਹਾਲੀ ਦਾ ਪਹਿਲਾ ਪੜਾਅ 5 ਅਕਤੂਬਰ, 2020 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।
https://pib.gov.in/PressReleseDetail.aspx?PRID=1659638
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਪੰਜਾਬ: ਕੋਵਿਡ-19 ਵਾਇਰਸ ਦੇ ਫੈਲਾਅ ਦੀ ਲੜੀ ਨੂੰ ਤੋੜਨ ਲਈ, ਪੰਜਾਬ ਦੇ ਸਿਹਤ ਵਿਭਾਗ ਨੇ ਸੰਪਰਕ ਟਰੇਸਿੰਗ ਮੁਹਿੰਮ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਜਿਸ ਤਹਿਤ ਪਿਛਲੇ ਹਫਤੇ ਵਿੱਚ ਹਰ ਕੋਵਿਡ ਮਰੀਜ਼ ਦੇ 7.6 ਸੰਪਰਕਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਉਨ੍ਹਾਂ ਦਾ ਟੈਸਟ ਕੀਤਾ ਗਿਆ ਹੈ। ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਕਿ ਸੰਪਰਕ ਵਿਅਕਤੀਆਂ ਦਾ ਪਤਾ ਲਗਾਉਣਾ (ਸਾਰੇ ਘਰੇਲੂ ਮੈਂਬਰ, ਕੰਮ ਵਾਲੀ ਥਾਂ 'ਤੇ ਸਮਾਜਿਕ ਸੰਪਰਕ) ਅਤੇ ਜਲਦੀ ਸੈਂਪਲਿੰਗ / ਟੈਸਟਿੰਗ ਵਾਇਰਸ ਦੇ ਹੋਰ ਫੈਲਣ ਨੂੰ ਰੋਕਣ ਦੇ ਮਹੱਤਵਪੂਰਨ ਢੰਗ ਹਨ।
-
ਹਰਿਆਣਾ: ਸਿਹਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਰਾਜ ਵਿੱਚ 46,367 ਕੁਆਰੰਟੀਨ ਬੈੱਡ, 3486 ਕੰਟੇਨਮੈਂਟ ਜ਼ੋਨ, 10,145 ਆਇਸੋਲੇਸ਼ਨ ਬੈੱਡ, 2,231 ਆਈਸੀਯੂ ਬੈੱਡ, 1,070 ਵੈਂਟੀਲੇਟਰ, 3.78 ਲੱਖ ਪੀਪੀਈ ਕਿੱਟ ਅਤੇ 7.25 ਲੱਖ ਐਨ-95 ਮਾਸਕ ਹਨ। ਇਸ ਦੇ ਨਾਲ, ਰਾਜ ਸਰਕਾਰ ਨੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ-19 ਦੇ ਟੈਸਟ ਲਈ ਕੀਮਤ ਨਿਰਧਾਰਿਤ ਕੀਤੀ ਗਈ ਹੈ- ਆਰਟੀ-ਪੀਸੀਆਰ ਟੈਸਟਾਂ ਲਈ 2,400 ਰੁਪਏ, ਰੈਪਿਡ ਐਂਟੀਜੇਨ ਟੈਸਟ ਲਈ 650 ਰੁਪਏ ਅਤੇ ਈਲੀਸਾ ਟੈਸਟ ਲਈ 250 ਰੁਪਏ ਤੈਅ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮਰੀਜ਼ਾਂ ਦੀ ਓਵਰਚਾਰਜਿੰਗ ਨੂੰ ਰੋਕਣ ਲਈ ਨਿਜੀ ਹਸਪਤਾਲਾਂ ਵਿੱਚ ਆਇਸੋਲੇਸ਼ਨ ਬੈੱਡ, ਆਈਸੀਯੂ ਅਤੇ ਵੈਂਟੀਲੇਟਰਾਂ ਦੀ ਸਹੂਲਤ ਲਈ ਵੀ ਰੇਟ ਤੈਅ ਕੀਤੇ ਗਏ ਹਨ। ਇਸ ਤੋਂ ਇਲਾਵਾ ਫਰੀਦਾਬਾਦ, ਗੁਰੂਗ੍ਰਾਮ, ਪੰਚਕੁਲਾ, ਰੋਹਤਕ ਅਤੇ ਕਰਨਾਲ ਵਿੱਚ ਪਲਾਜ਼ਮਾ ਬੈਂਕ ਕੰਮ ਕਰ ਰਹੇ ਹਨ।
-
ਹਿਮਾਚਲ ਪ੍ਰਦੇਸ਼: ਰਾਜ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਕੋਵਿਡ-19 ਦੇ ਮਰੀਜ਼ਾਂ ਦੀ ਮੌਤ ਦੀ ਗਿਣਤੀ ਵਿੱਚ ਹੋਏ ਵਾਧੇ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡਾਕਟਰਾਂ ਨੂੰ ਲਾਜ਼ਮੀ ਤੌਰ 'ਤੇ ਸਹਿ-ਰੋਗ ਬਿਮਾਰੀ ਵਾਲੇ ਮਰੀਜ਼ਾਂ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਲੱਛਣੀ ਮਰੀਜ਼ਾਂ ਲਈ ਘਰਾਂ ਦੇ ਇਕਾਂਤਵਾਸ ਲਈ ਢੁੱਕਵੇਂ ਪ੍ਰੋਟੋਕੋਲ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮਹਿਸੂਸ ਕੀਤਾ ਗਿਆ ਹੈ ਕਿ ਅਜਿਹੇ ਮਰੀਜ਼ ਘਰ ਵਿੱਚ ਸਹੀ ਇਲਾਜ ਅਤੇ ਦੇਖਭਾਲ ਨਹੀਂ ਕਰਦੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੋਵਿਡ-19 ਹਸਪਤਾਲਾਂ ਵਿੱਚ ਸਵੱਛਤਾ ਅਤੇ ਸਫਾਈ ਬਣਾਈ ਰੱਖਣੀ ਲਾਜ਼ਮੀ ਹੈ।
-
ਅਸਾਮ: ਅਸਾਮ ਵਿੱਚ 815 ਹੋਰ ਲੋਕ ਕੋਵਿਡ ਤੋਂ ਪਾਜ਼ਿਟਿਵ ਪਾਏ ਗਏ ਹਨ ਅਤੇ 1670 ਮਰੀਜ਼ਾਂ ਨੂੰ ਕੱਲ੍ਹ ਛੁੱਟੀ ਦਿੱਤੀ ਗਈ। ਕੁੱਲ ਡਿਸਚਾਰਜ ਮਰੀਜ਼ 139977, ਐਕਟਿਵ ਮਰੀਜ਼ 29350, ਕੁੱਲ ਕੇਸ 169985 ਅਤੇ ਮੌਤਾਂ 655.
-
ਮਣੀਪੁਰ : ਮਣੀਪੁਰ ਵਿੱਚ 248 ਹੋਰ ਲੋਕਾਂ ਦੀ ਕੋਵਿਡ ਰਿਪੋਰਟ ਪਾਜ਼ਿਟਿਵ ਆਈ ਹੈ, ਕੁੱਲ ਮਾਮਲੇ 10,299 ਹੋ ਗਏ ਹਨ। 76 ਫ਼ੀਸਦੀ ਸਿਹਤਯਾਬੀ ਦਰ ਦੇ ਨਾਲ, 2106 ਐਕਟਿਵ ਕੇਸ ਹਨ।
-
ਮੇਘਾਲਿਆ: ਮੇਘਾਲਿਆ ਵਿੱਚ ਅੱਜ ਇੱਕ ਦਿਨ ਵਿੱਚ ਰਾਜ ਵਿੱਚ ਸਭ ਤੋਂ ਵੱਧ 311 ਮਰੀਜ਼ ਸਿਹਤਯਾਬ ਹੋਏ। ਰਾਜ ਵਿੱਚ ਕੁੱਲ ਐਕਟਿਵ ਕੇਸ 1515 ਅਤੇ ਕੁੱਲ 3654 ਮਰੀਜ਼ ਸਿਹਤਯਾਬ ਹੋਏ।
-
ਨਾਗਾਲੈਂਡ: ਨਵੇਂ ਮਾਮਲਿਆਂ ਦੀ ਜਾਂਚ ਤੋਂ ਬਾਅਦ ਨਾਗਾਲੈਂਡ ਦੇ ਕੋਹਿਮਾ ਵਿੱਚ ਕਈ ਹੋਰ ਥਾਵਾਂ ਨੂੰ ਸੀਲ ਕੀਤਾ ਗਿਆ। ਜ਼ੀਨੂਓਬਾਡਜ਼ੇ ਵਿੱਚ ਘਰਾਂ, ਕੇਐੱਮਸੀ ਟਾਟਾ ਪਾਰਕਿੰਗ, ਅੱਪਰ ਬਾਆਬੂ, ਐੱਲ ਖੇਲ ਪਿੰਡ, ਅਫਸਰ ਹਿੱਲ, ਮਿਨਸਟਰਜ਼ ਹਿੱਲ, ਲੀਰੀ ਕਲੋਨੀ ਅਤੇ ਪੋਟਰਲੇਨ ਨੂੰ ਸੀਲ ਕੀਤਾ ਗਿਆ।
-
ਮਹਾਰਾਸ਼ਟਰ: ਮੁੱਖ ਮੰਤਰੀ ਊਧਵ ਠਾਕਰੇ ਨੇ ਵੀਡੀਓ ਕਾਨਫਰੰਸ ਰਾਹੀਂ ਰਾਜ ਦੇ ਮਰਾਠਵਾੜਾ ਖੇਤਰ ਅਤੇ ਨਾਸਿਕ ਮੰਡਲ ਵਿੱਚ ਕਰਵਾਏ ਗਏ ਕੋਵਿਡ ਨਾਲ ਸਬੰਧਿਤ ਉਪਾਵਾਂ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਗੈਰ-ਲੱਛਣੀ ਮਰੀਜ਼ਾਂ ਪ੍ਰਤੀ ਚਿੰਤਾ ਜ਼ਾਹਰ ਕੀਤੀ, ਘਰ ਵਿੱਚ ਰਹਿਣ ਦੀ ਆਗਿਆ ਦਿੱਤੀ, ਸਹੀ ਸਾਵਧਾਨੀਆਂ ਤੋਂ ਬਿਨਾਂ ਬਾਹਰ ਨਿਕਲ 'ਤੇ ਦੂਜੇ ਲੋਕ ਸੰਕ੍ਰਮਿਤ ਹੋ ਸਕਦੇ ਹਨ। ਇਸੇ ਦੌਰਾਨ, ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ ਨੇ ਆਰਟੀ-ਪੀਸੀਆਰ ਟੈਸਟ ਕਿੱਟਾਂ ਖਰੀਦਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ, ਜਦੋਂ ਤੋਂ ਆਈਸੀਐਮਆਰ ਨੇ ਸਤੰਬਰ ਤੋਂ ਰਾਜਾਂ ਨੂੰ ਇਸਦੀ ਸਪਲਾਈ ਬੰਦ ਕਰ ਦਿੱਤੀ ਹੈ। ਬੀਐਮਸੀ ਕੋਲ ਆਰਟੀ-ਪੀਸੀਆਰ ਕਿੱਟਾਂ ਦਾ ਮੌਜੂਦਾ ਸਟਾਕ ਅਕਤੂਬਰ ਦੇ ਅੰਤ ਤੱਕ ਰਹੇਗਾ। ਮਹਾਰਾਸ਼ਟਰ ਵਿੱਚ 2.73 ਲੱਖ ਐਕਟਿਵ ਕੇਸ ਹਨ।
-
ਗੁਜਰਾਤ: ਅਹਿਮਦਾਬਾਦ ਨਗਰ ਨਿਗਮ ਨੇ ਨਾਗਰਿਕਾਂ ਅਤੇ ਵਪਾਰਕ ਅਦਾਰਿਆਂ ਸਮੇਤ ਕੋਵਿਡ-19 ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ ਤੋਂ ਹੁਣ ਤੱਕ 5.5 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਹੈ। ਨਾਗਰਿਕ ਸੰਸਥਾ ਨੇ ਦਲੀਲ ਦਿੱਤੀ ਹੈ ਕਿ ਵਿਸ਼ਾਲ ਰੈਗੂਲੇਟਰੀ ਮੁਹਿੰਮ ਚਲਾਉਣ ਦੇ ਬਾਵਜੂਦ ਲੋਕ ਅਜੇ ਵੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ। ਏਐਮਸੀ ਨੇ ਕੋਵਿਡ ਦੇ ਢੁੱਕਵੇਂ ਵਿਵਹਾਰ ਨੂੰ ਲਾਗੂ ਕਰਨ ਲਈ 48 ਵਾਰਡਾਂ ਲਈ 192 ਟੀਮਾਂ ਦਾ ਗਠਨ ਕੀਤਾ ਹੈ।
-
ਰਾਜਸਥਾਨ: ਜੈਪੁਰ ਵਿੱਚ ਲਗਾਤਾਰ ਐਕਟਿਵ ਮਾਮਲਿਆਂ ਦੀ ਗਿਣਤੀ ਵਧਣ ਨਾਲ ਰਾਜ ਸਰਕਾਰ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਤਾਲਮੇਲ ਤਹਿਤ ਕੋਵਿਡ ਦੇ ਇਲਾਜ ਦੀ ਸਮਰੱਥਾ ਨੂੰ 2,000 ਵਾਧੂ ਬੈੱਡਾਂ ਨਾਲ ਵਧਾ ਰਹੀ ਹੈ। ਰਾਜ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਜੈਪੁਰ, ਜੋਧਪੁਰ, ਕੋਟਾ, ਉਦੈਪੁਰ, ਅਜਮੇਰ ਅਤੇ ਬੀਕਾਨੇਰ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਨਿਜੀ ਹਸਪਤਾਲਾਂ ਨੂੰ ਕੋਵਿਡ ਦੇ ਇਲਾਜ ਲਈ 30 ਫ਼ੀਸਦੀ ਬੈੱਡ ਰਾਖਵੇਂ ਰੱਖਣ ਦੇ ਨਿਰਦੇਸ਼ ਦਿੱਤੇ ਹਨ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਕੋਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਰਾਜ ਦੀਆਂ ਜੇਲ੍ਹਾਂ ਵਿੱਚ ਬੰਦ 3900 ਕੈਦੀਆਂ ਨੂੰ ਦਿੱਤੀ ਗਈ ਪੈਰੋਲ ਨੂੰ 60 ਦਿਨਾਂ ਤੱਕ ਹੋਰ ਵਧਾਇਆ ਗਿਆ ਹੈ। ਰਾਜ ਦੀਆਂ 125 ਜੇਲਾਂ ਵਿੱਚ ਤਕਰੀਬਨ 43,000 ਕੈਦੀ ਹਨ, ਜਿਨ੍ਹਾਂ ਵਿੱਚੋਂ 3,900 ਨੂੰ ਪੈਰੋਲ ਦਿੱਤੀ ਗਈ ਅਤੇ 3,000 ਨੂੰ ਅੰਤਰਿਮ ਜ਼ਮਾਨਤ ਦਿੱਤੀ ਗਈ।
-
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ 14 ਨਗਰ ਨਿਗਮਾਂ ਦੀਆਂ ਸਾਰੀਆਂ ਝੁੱਗੀਆਂ ਨੂੰ ਮੋਬਾਈਲ ਮੈਡੀਕਲ ਸਹੂਲਤਾਂ ਦੇ ਜ਼ਰੀਏ ਮਹਾਮਾਰੀ ਫੈਲਣ ਕਾਰਨ ਉਨ੍ਹਾਂ ਦੇ ਦਰਵਾਜ਼ੇ 'ਤੇ ਡਾਕਟਰੀ ਸਹੂਲਤਾਂ ਮਿਲਣਗੀਆਂ। ਪਹਿਲੇ ਪੜਾਅ ਵਿੱਚ, ਨਗਰ ਨਿਗਮਾਂ ਦੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ 60 ਅਜਿਹੀਆਂ ਯੂਨਿਟਸ ਲਾਂਚ ਕੀਤੀਆਂ ਜਾਣਗੀਆਂ, ਜਿਥੇ ਹਰੇਕ ਮੈਡੀਕਲ ਯੂਨਿਟ ਵਿੱਚ ਪੈਰਾ ਮੈਡੀਕਲ ਸਟਾਫ ਦੇ ਨਾਲ-ਨਾਲ ਡਾਕਟਰ ਵਸਨੀਕਾਂ ਦੀ ਸਹਾਇਤਾ ਕਰਨਗੇ। ਛੱਤੀਸਗੜ੍ਹ ਵਿੱਚ 31,616 ਐਕਟਿਵ ਕੋਵਿਡ ਕੇਸ ਹਨ।
-
ਕੇਰਲ: ਰੋਜ਼ਾਨਾ ਕੋਵਿਡ-19 ਦੇ ਮਾਮਲੇ ਲਗਾਤਾਰ ਦੂਜੇ ਦਿਨ 7000 ਨੂੰ ਪਾਰ ਕਰ ਗਏ ਹਨ ਅਤੇ ਮੌਤ ਦੀ ਗਿਣਤੀ 700 ਨੂੰ ਪਾਰ ਕਰ ਗਈ ਹੈ, ਰਾਜ ਸਰਕਾਰ ਵਿਸ਼ਾਣੂ ਦੇ ਫੈਲਣ 'ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕ ਰਹੀ ਹੈ। ਇਸ ਸਬੰਧ ਵਿੱਚ ਵਿਚਾਰ ਵਟਾਂਦਰੇ ਲਈ ਕੱਲ੍ਹ ਸਰਬ ਪਾਰਟੀ ਮੀਟਿੰਗ ਕੀਤੀ ਜਾਏਗੀ। ਤਿਰੂਵਨੰਤਪੁਰਮ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰ ਨੂੰ ਰਾਜਧਾਨੀ ਜ਼ਿਲ੍ਹੇ ਵਿੱਚ ਮੁਕੰਮਲ ਬੰਦ ਕਰਨ ਦੀ ਅਪੀਲ ਕੀਤੀ ਹੈ, ਜਿਸ ਵਿੱਚ ਕੋਵਿਡ ਕੇਸਾਂ ਦੀ ਬਹੁਤਾਤ ਹੈ। ਇਸ ਦੌਰਾਨ, ਵਿਰੋਧੀ ਧਿਰ ਯੂਡੀਐੱਫ ਨੇ ਕੋਵਿਡ ਫੈਲਣ ਦੇ ਮੱਦੇਨਜ਼ਰ ਸਰਕਾਰ ਵਿਰੁੱਧ ਸਿੱਧੇ ਵਿਰੋਧ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਜੋ ਨਵੇਂ ਪੱਧਰ ’ਤੇ ਪਹੁੰਚ ਗਿਆ ਹੈ। ਰਾਜ ਵਿੱਚ ਅੱਜ ਹੋਰ 6 ਕੋਵਿਡ ਮਰੀਜ਼ਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਐਤਵਾਰ ਨੂੰ ਰਾਜ ਵਿੱਚ 7,445 ਵਿਅਕਤੀਆਂ ਵਿੱਚ ਕੋਵਿਡ-19 ਦੀ ਪੁਸ਼ਟੀ ਕੀਤੀ ਗਈ। ਇਸ ਵੇਲੇ 56,709 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 2,27,831 ਲੋਕ ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਹੇਠ ਹਨ।
-
ਤਮਿਲ ਨਾਡੂ: ਕਰਾਈਕਲ, ਪੁਦੂਚੇਰੀ ਦੇ ਸਕੂਲ 5 ਅਕਤੂਬਰ ਤੋਂ ਪੜਾਅਵਾਰ ਮੁੜ ਖੋਲ੍ਹਣਗੇ। ਤਮਿਲ ਨਾਡੂ ਦੇ ਸਕੂਲ ਵਕਫ਼ੇ ਤੋਂ ਬਾਅਦ ਅੱਜ ਔਨਲਾਈਨ ਕਲਾਸਾਂ ਦੁਬਾਰਾ ਸ਼ੁਰੂ ਕਰਨਗੇ; ਸਕੂਲੀ ਵਿਦਿਆਰਥੀਆਂ ਵਿੱਚ ਵੱਧ ਰਹੇ ਤਣਾਅ ਦੇ ਕਾਰਨ, ਆਨਲਾਈਨ ਕਲਾਸਾਂ ਅਤੇ ਟੀਵੀ ਚੈਨਲਾਂ 'ਤੇ ਵੀਡੀਓ ਸਬਕ ਦੇ ਪ੍ਰਸਾਰਣ ਨੂੰ 21 ਤੋਂ 25 ਸਤੰਬਰ ਤੱਕ ਰੋਕਿਆ ਗਿਆ ਸੀ। ਤਮਿਲ ਨਾਡੂ ਦੇ ਮੁੱਖ ਸਕੱਤਰ ਕੇ ਸ਼ਨਮੂਗਨ ਨੇ ਕੋਇੰਬਟੂਰ ਦੇ ਕਲੈਕਟਰ ਨੂੰ ਨਿਰਦੇਸ਼ ਦਿੱਤਾ ਕਿ ਕੋਵਿਡ-19 ਦੀ ਪਾਜ਼ਿਟਿਵ ਦਰ ਨੂੰ ਪੰਜ ਫ਼ੀਸਦੀ ਤੋਂ ਹੇਠਾਂ ਲਿਆਂਦਾ ਜਾਵੇ ਅਤੇ ਟੈਸਟਿੰਗ ਨੂੰ ਵਧਾ ਕੇ ਰੋਜ਼ਾਨਾ 100 ਤੋਂ ਘੱਟ ਕੇਸਾਂ ਦੀ ਗਿਣਤੀ ਨੂੰ ਬਣਾਈ ਰੱਖਿਆ ਜਾਵੇ।
-
ਕਰਨਾਟਕ: ਅੱਜ ਕਿਸਾਨ ਜੱਥੇਬੰਦੀਆਂ ਨੇ ਖੇਤੀ ਬਿਲਾਂ ਖਿਲਾਫ ਰਾਜ ਵਿਆਪੀ ਬੰਦ ਦਾ ਆਯੋਜਨ ਕੀਤਾ; ਬੰਦ ਦਾ ਮਿਲਿਆ-ਜੁਲਿਆ ਪ੍ਰਤੀਕਰਮ ਰਿਹਾ। ਸਿਹਤ ਵਿਭਾਗ ਦੇ ਕੋਵਿਡ ਪ੍ਰੋਟੋਕੋਲ ਤੋਂ ਬਾਅਦ ਸ਼ਹਿਰ ਵਿੱਚ ਸਾਂਝੀ ਕਾਨੂੰਨ ਦਾਖਲਾ ਪਰੀਖਿਆ ਆਯੋਜਤ ਕੀਤੀ ਗਈ ਸੀ। ਕੱਲ੍ਹ ਬੰਗਲੌਰ ਵਿੱਚ 4217 ਕੋਵਿਡ ਮਾਮਲੇ ਸਾਹਮਣੇ ਆਏ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ। ਕੋਵਿਡ ਦੇ ਮੱਦੇਨਜ਼ਰ, ਕਰਨਾਟਕ ਹਾਈ ਕੋਰਟ ਨੇ ਕੇਸ ਦਾਇਰ ਕਰਨ ਲਈ ਲਾਈਨ ਅਪੌਇੰਟਮੈਂਟ ਸ਼ੁਰੂ ਕੀਤੀ ਹੈ ਅਤੇ ਕਰਨਾਟਕ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਹੈ। ਪ੍ਰਾਈਵੇਟ ਹਸਪਤਾਲਾਂ ਨੇ ਰਾਜ ਸਰਕਾਰ ਅਪੀਲ ਕਰਦੇ ਕਿਹਾ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਵੈਂਟੀਲੇਟਰ ਅਤੇ ਮਨੁੱਖ ਸ਼ਕਤੀ ਵੀ ਮੁਹੱਈਆ ਕਰਵਾਏ।
-
ਆਂਧਰ ਪ੍ਰਦੇਸ਼: ਆਈਆਈਟੀ, ਮੰਡੀ ਦੁਆਰਾ ਕੀਤੇ ਗਏ ਇੱਕ ਖੋਜ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਤਿੰਨ ਰਾਜਾਂ- ਤਮਿਲ ਨਾਡੂ, ਦਿੱਲੀ ਅਤੇ ਆਂਧਰ ਪ੍ਰਦੇਸ਼ ਦੇ ਸੰਕ੍ਰਮਿਤ ਮਾਮਲਿਆਂ ਨੇ ਆਪਣੇ ਭਾਈਚਾਰਿਆਂ ਦੇ ਬਾਹਰ ਬਿਮਾਰੀ ਫੈਲਾਉਣ ਵਿੱਚ ਘੱਟ ਭੂਮਿਕਾ ਨਿਭਾਈ ਹੈ। ਅਧਿਐਨ ਦੇ ਅਨੁਸਾਰ, ਕੋਰੋਨਾਵਾਇਰਸ ਮੁੱਖ ਤੌਰ ਤੇ ਦੁਬਈ ਅਤੇ ਯੂਕੇ ਤੋਂ ਅੰਤਰਰਾਸ਼ਟਰੀ ਯਾਤਰੀਆਂ ਦੀ ਆਮਦ ਕਾਰਨ ਭਾਰਤੀ ਰਾਜਾਂ ਵਿੱਚ ਆਇਆ ਹੈ। ਰਾਜ ਨੇ ਆਰਟੀਸੀ ਬੱਸ ਦੀ ਪੂਰੀ ਬੈਠਣ ਸਮਰੱਥਾ ਲਈ ਕੋਵਿਡ-19 ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਅੱਜ ਤੱਕ 60 ਫ਼ੀਸਦੀ ਬੈਠਣ ਦੀ ਸਮਰੱਥਾ ਨਾਲ ਬੱਸਾਂ ਚਲਾਈਆਂ ਜਾਂਦੀਆਂ ਸਨ। ਰਾਜ ਦੇ ਅਕਸ਼ੈ ਨਿਧੀ ਮੰਤਰੀ ਵੇਲਮਪੱਲੀ ਸਿਰੀਨੀਵਾਸ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਮੰਤਰੀ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਦੇ ਨਾਲ ਤਿਰੂਮਲਾ ਬ੍ਰਹਮੋਤਸਵਮ ਵਿੱਚ ਭਾਗ ਲਿਆ ਸੀ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1378 ਨਵੇਂ ਕੇਸ, 1932 ਸਿਹਤਯਾਬ ਅਤੇ 7 ਮੌਤਾਂ ਹੋਈਆਂ; 1377 ਮਾਮਲਿਆਂ ਵਿੱਚੋਂ 254 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,87,211; ਐਕਟਿਵ ਕੇਸ: 29,673; ਮੌਤਾਂ: 1107; ਡਿਸਚਾਰਜ: 1,56,431. ਸਰਕਾਰੀ ਸੂਤਰਾਂ ਅਨੁਸਾਰ ਰਾਜ ਵਿੱਚ 20 ਸਿਹਤ ਕਰਮਚਾਰੀਆਂ ਦੀ ਪਹਿਲਾਂ ਹੀ ਕੋਵਿਡ-19 (ਰਾਜਾਂ ਵਿੱਚੋਂ ਛੇਵੀਂ ਸਭ ਤੋਂ ਵੱਧ ਗਿਣਤੀ) ਕਾਰਨ ਮੌਤ ਹੋ ਚੁੱਕੀ ਹੈ, ਪਰ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਾਜ਼ਿਟਿਵ ਪਾਏ ਗਏ ਸਿਹਤ ਕਰਮਚਾਰੀਆਂ ਦੀ ਗਿਣਤੀ 2500 ਨੂੰ ਪਾਰ ਕਰ ਗਈ ਹੈ। ਉਦਯੋਗ ਨੂੰ ਹੁਲਾਰਾ ਦੇਣ 'ਤੇ ਧਿਆਨ ਕੇਂਦ੍ਰਿਤ ਕਰਦਿਆਂ, ਤੇਲੰਗਾਨਾ ਦੇਸ਼ ਦਾ ਪਹਿਲਾ ਰਾਜ ਹੋਵੇਗਾ ਜੋ ਪ੍ਰਵਾਸੀ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਲਈ ਇੱਕ ਨੀਤੀ ਲੈ ਕੇ ਆਵੇਗਾ, ਜਿਸ ਵਿੱਚ ਉਨ੍ਹਾਂ ਦੇ ਨਾਮ ਰਜਿਸਟਰ ਹੋਣ ਅਤੇ ਉਚਿਤ ਤਨਖਾਹ ਦੀ ਗਰੰਟੀ ਲਈ ਇੱਕ ਮਿਆਦ ਦਾ ਇਕਰਾਰਨਾਮਾ ਸ਼ਾਮਲ ਹੈ।
ਫੈਕਟਚੈੱਕ
******
ਵਾਈਬੀ
(Release ID: 1659936)
Visitor Counter : 248