ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਪ੍ਰਸਿੱਧ ਸੰਗੀਤਕਾਰ ਸ਼੍ਰੀ ਐੱਸਪੀ ਬਾਲਾਸੁਬ੍ਰਾਮਣਯਮ ਦੇ ਅਕਾਲ ਚਲਾਣੇ ꞌਤੇ ਦੁਖ ਪ੍ਰਗਟ ਕੀਤਾ

ਇਹ ਮੇਰੇ ਲਈ ਬਹੁਤ ਹੀ ਭਾਵਨਾਤਮਕ ਪਲ ਹੈ - ਉਪ ਰਾਸ਼ਟਰਪਤੀ

Posted On: 25 SEP 2020 2:16PM by PIB Chandigarh

ਉਪ ਰਾਸ਼ਟਰਪਤੀ ਨੇ ਪ੍ਰਸਿੱਧ ਸੰਗੀਤਕਾਰ ਸ਼੍ਰੀ ਐੱਸਪੀ ਬਾਲਾਸੁਬ੍ਰਾਮਣਯਮ ਦੇ ਅਕਾਲ ਚਲਾਣੇ ‘ਤੇ ਦੁਖ ਪ੍ਰਗਟ ਕੀਤਾ ਹੈ।

 ਉਨ੍ਹਾਂ ਦਾ ਪੂਰਾ ਬਿਆਨ ਇਸ ਪ੍ਰਕਾਰ ਹੈ- ਮੈਨੂੰ ਐੱਸਪੀ ਬਾਲਾਸੁਬ੍ਰਾਮਣਯਮ ਦੇ ਦੁਖਦਾਈ ਅਕਾਲ ਚਲਾਣੇ ਬਾਰੇ ਜਾਣ ਕੇ ਸਦਮਾ ਪਹੁੰਚਿਆ ਹੈ ਮੈਂ ਉਨ੍ਹਾਂ ਨੂੰ ਕਈ ਦਹਾਕਿਆਂ ਤੋਂ ਜਾਣਦਾ ਹਾਂ। ਇਹ ਅਸਲ ਵਿੱਚ ਸੰਗੀਤ ਦੀ ਦੁਨੀਆ ਦਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਮੇਰੇ ਲਈ ਨਿਜੀ ਤੌਰ 'ਤੇ ਇੱਕ ਡੂੰਘਾ ਭਾਵਨਾਤਮਕ ਪਲ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕਾਂ ਦੁਆਰਾ ਉਨ੍ਹਾਂ ਨੂੰ ਪਿਆਰ ਨਾਲ ਐੱਸਪੀਬੀ ਜਾਂ ਬਾਲੂ ਕਹਿ ਕੇ ਬੁਲਾਇਆ ਜਾਂਦਾ ਸੀਉਹ ਮੇਰੇ ਜੱਦੀ ਸਥਾਨ ਨੈਲੋਰ ਤੋਂ ਸਨ ਉਨ੍ਹਾਂ ਦੀਆਂ ਮਧੁਰ ਧੁਨਾਂ ਨੂੰ ਸੁਣ ਕੇ, ਆਪਣੀ ਮਾਂ ਬੋਲੀ ਪ੍ਰਤੀ ਉਨ੍ਹਾਂ ਦੇ ਪਿਆਰ ਕਰਕੇ ਅਤੇ ਜਿਸ ਅਸਧਾਰਨ ਢੰਗ ਨਾਲ  ਉਨ੍ਹਾਂ ਨੇ ਪ੍ਰਤਿਭਾਵਾਨ, ਨੌਜਵਾਨ ਸੰਗੀਤਕਾਰਾਂ ਦੀ ਪੂਰੀ ਪੀੜ੍ਹੀ ਨੂੰ ਤਿਆਰ ਕੀਤਾ, ਉਸ ਕਰਕੇ ਮੇਰੇ ਮਨ ਵਿੱਚ ਉਨ੍ਹਾਂ ਲਈ ਬਹੁਤ ਪ੍ਰਸ਼ੰਸਾ ਸੀ।

ਉਹ ਮੇਰੇ ਦਿਲ ਵਿੱਚ ਅਤੇ ਦੁਨੀਆ ਦੇ ਲੱਖਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਸੁੰਨਾਪਣ ਛੱਡ ਗਏ। ਬਦਕਿਸਮਤੀ ਨਾਲ ਉਨ੍ਹਾਂ ਦੀ ਖੂਬਸੂਰਤ ਆਵਾਜ਼ ਨੂੰ ਇੱਕ ਦੂਸ਼ਿਤ ਵਾਇਰਸ ਦੁਆਰਾ ਚੁੱਪ ਕਰਾ ਦਿੱਤਾ ਗਿਆ ਹੈ। ਫਿਰ ਵੀ, ਉਨ੍ਹਾਂ ਦੀ ਆਨੰਦਮਈ ਮੁਸਕਾਨ ਅਤੇ  ਹਾਸਰਸ ਸਾਡੀਆਂ ਯਾਦਾਂ ਵਿੱਚ ਉੱਕਰੇ ਰਹਿਣਗੇ। ਉਨ੍ਹਾਂ ਦੀਆਂ ਅਸਧਾਰਨ ਗੀਤ ਪੇਸ਼ਕਾਰੀਆਂ ਆਉਣ ਵਾਲੇ ਲੰਬੇ ਸਮੇਂ ਤੱਕ ਸਾਡੇ ਕੰਨਾਂ ਵਿੱਚ ਵੱਜਦੀਆਂ ਰਹਿਣਗੀਆਂ ਅਤੇ ਸਾਡੀ ਚੇਤਨਾ ਵਿੱਚ ਗੂੰਜਦੀਆਂ ਰਹਿਣਗੀਆਂ

ਮੈਂ ਇਸ ਮਹਾਨ ਸੰਗੀਤਕਾਰ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਜਿਸ  ਨੂੰ ਕਿ ਮੈਨੂੰ ਇੰਨੇ ਨਜ਼ਦੀਕ ਤੋਂ ਜਾਣਨ ਦਾ ਅਨੰਦ ਮਿਲਿਆ ਹੈ ਮੈਂ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਇਸ  ਅਚਾਨਕ ਹੋਏ ਨੁਕਸਾਨ ਦਾ ਸਾਹਮਣਾ ਕਰਨ ਦੀ ਤਾਕਤ ਪ੍ਰਦਾਨ ਕਰਨ

**********

ਵੀਆਰਆਰਕੇ / ਐੱਮਐੱਸ / ਐੱਮਐੱਸਵਾਈ / ਡੀਪੀ


(Release ID: 1659098) Visitor Counter : 204