ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਸਬੰਧੀ ਤਾਜ਼ਾ ਜਾਣਕਾਰੀ

75% ਨਵੇਂ ਪੁਸ਼ਟੀ ਵਾਲੇ ਕੇਸ 10 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਾਏ ਗਏ ਹਨ

Posted On: 24 SEP 2020 1:05PM by PIB Chandigarh

ਲਗਾਤਾਰ 6ਵੇਂ ਦਿਨ ਵੀ ਕੋਰੋਨਾ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਸਿਹਤਯਾਬ ਮਰੀਜ਼ਾਂ ਦੀ ਗਿਣਤੀ ਤੋਂ ਘੱਟ ਹੈ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 86,508 ਨਵੇਂ ਕੋਰੋਨਾ ਪੁਸ਼ਟੀ ਵਾਲੇ ਮਰੀਜ਼ ਸਾਹਮਣੇ ਆਏ ਹਨ ਕੋਰੋਨਾ ਦੇ 75% ਨਵੇਂ ਐਕਟਿਵ ਮਾਮਲੇ 10 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ


ਮਹਾਰਾਸ਼ਟਰ ਕੋਰੋਨਾ ਦੇ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਸਭ ਤੋਂ ਅੱਗੇ ਪਹਿਲੇ ਨੰਬਰ ਤੇ ਹੈ ਅਤੇ 21,000 ਤੋਂ ਵੱਧ ਕੋਰੋਨਾ ਕੇਸਾਂ ਦਾ ਯੋਗਦਾਨ ਪਾਇਆ ਹੈ ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਤੇ ਕਰਨਾਟਕ ਨੇ ਕ੍ਰਮਵਾਰ 7,000 ਅਤੇ 6,000 ਕੇਸਾਂ ਤੋਂ ਵੱਧ ਦਾ ਯੋਗਦਾਨ ਪਾਇਆ ਹੈ

WhatsApp Image 2020-09-24 at 10.14.44 AM.jpeg

ਪਿਛਲੇ 24 ਘੰਟਿਆਂ ਦੌਰਾਨ 1,129 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 10 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 83% ਮੌਤਾਂ ਦਰਜ ਕੀਤੀਆਂ ਗਈਆਂ ਹਨ ਮਹਾਰਾਸ਼ਟਰ ਵਿੱਚ 479 ਅਤੇ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਪੰਜਾਬ ਵਿੱਚ ਕ੍ਰਮਵਾਰ 87 ਅਤੇ 64 ਮੌਤਾਂ ਦਰਜ ਕੀਤੀਆਂ ਗਈਆਂ ਹਨ

WhatsApp Image 2020-09-24 at 10.14.43 AM.jpeg

ਭਾਰਤ ਨੇ ਦੇਸ਼ ਭਰ ਵਿੱਚ ਆਪਣੇ ਟੈਸਟਿੰਗ ਬੁਨਿਆਦੀ ਢਾਂਚੇ ਦਾ ਕਾਫ਼ੀ ਵਿਸਤਾਰ ਕਰ ਲਿਆ ਹੈ ਅਤੇ ਹੁਣ ਤੱਕ 10,810 ਸਰਕਾਰੀ ਅਤੇ 728 ਨਿਜੀ ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਪਿਛਲੇ 24 ਘੰਟਿਆਂ ਦੌਰਾਨ 11,56,569 ਟੈਸਟ ਕੀਤੇ ਗਏ ਹਨ , ਜਿਸ ਨਾਲ ਅੱਜ ਤੱਕ ਕੁੱਲ ਟੈਸਟਾਂ ਦੀ ਗਿਣਤੀ 6.74 ਕਰੋੜ ਤੋਂ ਪਾਰ ਹੋ ਗਈ ਹੈ

 

ਐੱਮ ਵੀ / ਐੱਸ ਜੇ /



(Release ID: 1658698) Visitor Counter : 185