PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 17 SEP 2020 6:29PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image001JO7N.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪਿਛਲੇ 24 ਘੰਟਿਆਂ ਵਿੱਚ 82,961 ਰੋਗੀਆਂ ਦੇ ਠੀਕ ਹੋਣ ਨਾਲ, ਰਿਕਵਰੀ ਦਰ 78.64 ਪ੍ਰਤੀਸ਼ਤ ਹੋ ਗਈ ਹੈ।
  • ਹੁਣ ਤੱਕ 40 ਲੱਖ (40,25,079) ਰੋਗੀ ਠੀਕ ਹੋ ਚੁੱਕੇ ਹਨ।
  • ਦੇਸ਼ ਵਿੱਚ ਕੁੱਲ ਐਕਟਿਵ ਕੇਸ 10 ਲੱਖ (10,09,976) ਹਨ।
  • ਲਗਭਗ ਅੱਧੇ (48.45 ਪ੍ਰਤੀਸ਼ਤ) ਐਕਟਿਵ ਕੇਸ 3 ਰਾਜਾਂ-ਮਹਾਰਾਸ਼ਟਰ, ਕਰਨਾਟਕ ਅਤੇ ਆਂਧਰ ਪ੍ਰਦੇਸ਼ ਤੋਂ ਹਨ।
  • ਮਾਰਚ 2024 ਤੱਕ ਜਨ ਔਸ਼ਧੀ ਕੇਂਦਰ ਦੀ ਸੰਖਿਆ 10500 ਤੱਕ ਵਧਾਈ ਜਾਵੇਗੀ।

 

https://static.pib.gov.in/WriteReadData/userfiles/image/image00571O3.jpg

 

ਭਾਰਤ ਵਿੱਚ ਲਗਾਤਾਰ ਦੋ ਦਿਨਾਂ ਤੱਕ 82,000 ਤੋਂ ਵੱਧ ਰਿਕਵਰੀ ਦਰਜ ਕੀਤੀ ਗਈ, ਕੁੱਲ ਰਿਕਵਰੀ 40 ਲੱਖ ਤੋਂ ਪਾਰ ਹੋਈ, ਸਿਹਤਯਾਬ ਕੇਸ ਐਕਟਿਵ ਕੇਸਾਂ ਨਾਲੋਂ 30 ਲੱਖ ਜ਼ਿਆਦਾ ਹੋਏ

ਭਾਰਤ ਵਿੱਚ ਲਗਾਤਾਰ ਦੋ ਦਿਨਾਂ ਤੋਂ ਸਿਹਤਯਾਬ ਕੇਸਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈਪਿਛਲੇ ਦੋ ਦਿਨਾਂ ਵਿੱਚ 82,000 ਤੋਂ ਵੱਧ ਕੋਵਿਡ ਮਰੀਜ਼ ਠੀਕ ਹੋਏ ਅਤੇ ਛੁੱਟੀ ਦਿੱਤੀ ਗਈ। ਪਿਛਲੇ 24 ਘੰਟਿਆਂ ਵਿੱਚ 82,961 ਕੇਸ ਕੋਵਿਡ ਮੁਕਤ ਪਾਏ ਗਏ। ਸਿਹਤਯਾਬ ਹੋਣ ਵਾਲੇ ਕੇਸਾਂ ਦੀ ਗਿਣਤੀ ਵਿੱਚ ਵਾਧੇ ਨਾਲ ਸਿਹਤਯਾਬੀ ਦਰ ਲਗਾਤਾਰ ਵੱਧ ਰਹੀ ਹੈ। ਜੋ ਅੱਜ 78.64 ਫ਼ੀਸਦੀ 'ਤੇ ਹੈ। ਹੁਣ ਤੱਕ 40 ਲੱਖ ਤੋਂ ਵੱਧ (40,25,079) ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤਯਾਬ ਹੋਏ ਕੇਸ ਅੱਜ ਐਕਟਿਵ ਕੇਸਾਂ ਤੋਂ 30 ਲੱਖ (30,15,103) ਵੱਧ ਗਏ ਹਨ ਅਤੇ ਜੋ ਐਕਟਿਵ ਕੇਸਾਂ ਦਾ ਚਾਰ ਗੁਣਾ ਹਨ। ਇਨ੍ਹਾਂ ਉੱਚ ਪੱਧਰਾਂ ਦੀ ਰਿਕਵਰੀ ਦੇ ਨਤੀਜੇ ਵਜੋਂ ਪਿਛਲੇ 30 ਦਿਨਾਂ ਵਿਚ ਸਿਹਤਯਾਬ ਹੋਏ ਮਾਮਲਿਆਂ ਦੀ ਗਿਣਤੀ ਵਿਚ 100 ਫ਼ੀਸਦੀ ਵਾਧਾ ਹੋਇਆ ਹੈ। ਮਹਾਰਾਸ਼ਟਰ (17,559) ਨੇ ਸਿਹਤਯਾਬ ਹੋਏ ਕੇਸਾਂ ਦੀ ਗਿਣਤੀ ਵਿੱਚ ਪੰਜਵੇਂ ਹਿੱਸੇ (21.22 ਫ਼ੀਸਦੀ) ਤੋਂ ਵੱਧ ਦਾ ਯੋਗਦਾਨ ਪਾਇਆ ਜਦਕਿ ਆਂਧਰ ਪ੍ਰਦੇਸ਼ (10,845), ਕਰਨਾਟਕ (6580), ਉੱਤਰ ਪ੍ਰਦੇਸ਼ (6476) ਅਤੇ ਤਾਮਿਲਨਾਡੂ (5768) ਨੇ 35.87 ਫ਼ੀਸਦੀ ਦਾ ਯੋਗਦਾਨ ਪਾਇਆ। ਇਨ੍ਹਾਂ ਰਾਜਾਂ ਤੇ ਕੁੱਲ ਸਿਹਤਯਾਬ ਹੋਏ ਕੇਸਾਂ ਦਾ 57.1 ਫ਼ੀਸਦੀ ਹਿੱਸਾ ਦਰਜ ਕੀਤਾ ਹੈ। ਅੱਜ ਤੱਕ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 10 ਲੱਖ (10,09,976) ਨੂੰ ਪਾਰ ਕਰ ਗਈ ਹੈ। ਐਕਟਿਵ ਕੇਸਾਂ ਦਾ ਤਕਰੀਬਨ ਅੱਧਾ ਹਿੱਸਾ ਕੇਸ (48.45 ਫ਼ੀਸਦੀ) 3 ਰਾਜਾਂ ਮਹਾਰਾਸ਼ਟਰ, ਕਰਨਾਟਕ ਅਤੇ ਆਂਧਰ ਪ੍ਰਦੇਸ਼ ਵਿੱਚ ਕੇਂਦ੍ਰਿਤ ਹਨ। ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਸਮੇਤ 5 ਰਾਜਾਂ ਵਿੱਚ ਕੁੱਲ ਕਿਰਿਆਸ਼ੀਲ ਮਾਮਲੇ ਤਕਰੀਬਨ 60 ਫ਼ੀਸਦੀ ਹਨ। ਪਿਛਲੇ 24 ਘੰਟਿਆਂ ਦੌਰਾਨ 1132 ਮਰੀਜਾਂ ਦੀਆਂ ਜਾਨਾਂ ਗਈਆਂ ਹਨ। ਮਹਾਰਾਸ਼ਟਰ ਵਿਚ 474 ਮੌਤਾਂ ਹੋਈਆਂ ਜੋ ਇਨ੍ਹਾਂ ਮੌਤਾਂ ਦਾ 40 ਫ਼ੀਸਦੀ ਤੋਂ ਵੀ ਜ਼ਿਆਦਾ ਹੈ। ਚਾਰ ਰਾਜਾਂ ਉੱਤਰ ਪ੍ਰਦੇਸ਼ (86), ਪੰਜਾਬ (78), ਆਂਧਰ ਪ੍ਰਦੇਸ਼ (64), ਪੱਛਮ ਬੰਗਾਲ (61) ਵਿੱਚ ਪਿਛਲੇ 24 ਘੰਟਿਆਂ ਵਿੱਚ 25.5 ਫ਼ੀਸਦੀ ਮੌਤਾਂ ਦਰਜ ਕੀਤੀਆਂ ਗਈਆਂ।

https://pib.gov.in/PressReleseDetail.aspx?PRID=1655483

 

ਸਰਕਾਰ ਨੇ ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਮਾਰਚ 2024 ਤੱਕ ਵਧਾ ਕੇ 10500 ਕਰਨ ਦਾ ਟੀਚਾ ਮਿਥਿਆ

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਕਿ ਆਮ ਵਿਅੱਕਤੀ ਵਿਸ਼ੇਸ ਕਰਕੇ ਗਰੀਬਾਂ ਨੂੰ ਕਫਾਇਤੀ ਦਰਾਂ ਤੇ ਦਵਾਈਆਂ ਮਹੱਈਆ ਕਰਨ ਦੀ ਸੋਚ ਨਾਲ ਭਾਰਤ ਸਰਕਾਰ ਨੇ ਮਾਰਚ 2024 ਤੱਕ 'ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ' ਦੀ ਗਿਣਤੀ 10500 ਕਰਨ ਦਾ ਟੀਚਾ ਮਿਥਿਆ ਹੈ । ਪੀ.ਐਮ.ਬੀ.ਜੇ.ਕੇ. ਦੇ ਬਿਓਰੋ ਆਫ ਫਾਰਮਾ ਪੀ.ਐਸ.ਯੂ. ਆਫ ਇੰਡੀਆ (ਬੀ.ਪੀ.ਪੀ.ਆਈ.) ਵਲੋਂ ਫਾਰਮਾਸੁਟੀਕਲ ਵਿਭਾਗ ਤਹਿਤ ਰਸਾਇਣ ਅਤੇ ਖਾਦ ਮੰਤਰਾਲੇ ਅਧੀਨ ਸਥਾਪਿਤ ਕੀਤੇ ਜਾ ਰਹੇ ਹਨ । ਇਸ ਨੂੰ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪ੍ਰਯੋਜਨਾ ਏਜੰਸੀ ਲਾਗੂ ਕਰ ਰਹੀ ਹੈ । ਇਸ ਤੇ ਨਾਲ ਹੀ ਦੇਸ਼ ਦੇ ਸਾਰੇ ਜ਼ਿiਲ਼ਆ ਵਿੱਚ ਜਨ ਔਸ਼ਧੀ ਕੇਂਦਰ ਉਪਲਬਧ ਹੋ ਜਾਣਗੇ I ਇਹ ਕੇਂਦਰ ਇਸ ਨੁੰ ਯਕੀਨੀ ਬਨਾਉਣਗੇ ਕਿ ਦੇਸ਼ ਦੇ ਹਰੇਕ ਹਿੱਸੇ ਵਿਚ ਕਫਾਇਤੀ ਦਰਾਂ ਤੇ ਦਵਾਈਆਂ ਅਸਾਨੀ ਨਾਲ ਮਿਲਣ । 15 ਸਤੰਬਰ 2020 ਤੱਕ ਦੇਸ਼ ਵਿਚ ਜਨ ਔਸ਼ਧੀ ਭੰਡਾਰਾਂ ਦੀ ਗਿਣਤੀ 6603 ਹੈ । 490 ਕਰੋੜ ਰੁਪਏ ਦਾ ਬਜਟ 2020-21 ਤੋਂ 2024-25 ਤੱਕ ਮਨਜੂਰ ਕੀਤਾ ਗਿਆ ਹੈ । ਈ.ਐਮ.ਬੀ.ਜੇ.ਪੀ. ਸਕੀਮ ਨਾਲ ਗੁਣਵੱਤਾ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਕਾਫੀ ਘਟੀਆਂ ਹਨ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਖਾਸ ਕਰਕੇ ਗਰੀਬਾਂ ਨੂੰ ਉਪਲਬਧ ਹੋਈਆਂ ਹਨ ।

https://pib.gov.in/PressReleseDetail.aspx?PRID=1655545

 

ਕਿਫ਼ਾਇਤੀ ਮੁੱਲ 'ਤੇ ਜਰੂਰੀ ਮੈਡੀਕਲ ਉਪਕਰਨਾਂ ਦੀ ਉਪਲੱਭਧਤਾ ਯਕੀਨੀ ਬਣਾਉਣ ਲਈ "ਐਨਪੀਪੀਏ" ਨੇ ਗੋਡੇ ਬਦਲਣ ਦੇ ਉਪਕਰਨਾਂ ਦੇ ਨਿਰਧਾਰਤ ਮੁੱਲ ਦੀ ਮਿਆਦ 14 ਸਿਤੰਬਰ 2021ਤੱਕ ਵਧਾਈ

ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਦੇ ਅਧੀਨ ਕੌਮੀ ਫਾਰਮਾਸਿਊਟੀਕਲ ਮੁੱਲ ਨਿਰਧਾਰਨ ਅਥਾਰਟੀ (ਏਪੀਏਪੀਏ)ਨੇ ਆਮ ਆਦਮੀ ਨੂੰ ਵਾਜਬ ਕੀਮਤਾਂ 'ਤੇ ਜ਼ਰੂਰੀ ਮੈਡੀਕਲ ਉਪਕਰਣਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਗੋਡਿਆਂ ਨੂੰ ਬਦਲਣ ਵਾਲੇ ਉਪਕਰਨਾਂ ਦੀ "ਨਿਸ਼ਚਤ ਕੀਮਤ" ਦੀ ਮਿਆਦ 14 ਸਤੰਬਰ 2021 ਤੱਕ ਇੱਕ ਸਾਲ ਲਈ ਹੋਰ ਵਧਾ ਦਿੱਤੀ ਹੈ।ਇਸ ਨਾਲ ਆਮ ਲੋਕਾਂ ਦੀ 1500 ਕਰੋੜ ਰੁਪਏ ਦੀ ਬਚਤ ਹੋਵੇਗੀ

https://pib.gov.in/PressReleseDetail.aspx?PRID=1655460

 

ਦੇਸ਼ ਭਰ ਦੀਆਂ ਆਗਣਵਾੜੀਆਂ 'ਤੇ ਕੋਵਿਡ-19 ਮਹਾਮਾਰੀ ਦਾ ਪ੍ਰਭਾਵ

ਗ੍ਰਹਿ ਮੰਤਰਾਲੇ ਦੁਆਰਾ ਜਾਰੀ ਆਦੇਸ਼ਾਂ ਦੇ ਅਨੁਸਾਰ ਆਪਦਾ ਪ੍ਰਬੰਧਨ 2005 ਦੇ ਤਹਿਤ, ਕੋਵਿਡ-19 ਦੇ ਪ੍ਰਭਾਵ ਨੂੰ ਸੀਮਤ ਕਰਨ ਲਈ ਲਈ ਦੇਸ਼ ਭਰ ਦੇ ਸਾਰੇ ਆਂਗਨਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਸਨ। ਜੁਲਾਈ 2020 ਦੇ ਮਹੀਨੇ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਕੀਤੇ ਗਏ ਸਲਾਹ-ਮਸ਼ਵਰੇ ਦੌਰਾਨ, ਬਹੁਤੇ ਰਾਜਾਂ ਨੇ ਕੋਵਿਡ-19 ਦੀਆ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਆਂਗਨਵਾੜੀ ਕੇਂਦਰ ਖੋਲਣ ਵਿੱਚ ਅਸਮਰੱਥਾ ਜ਼ਾਹਰ ਕੀਤੀ ਸੀ।ਹਾਲਾਂਕਿ,ਆਂਗਨਵਾੜੀ ਲਾਭਾਰਥੀਆਂ ਨੂੰ ਨਿਰੰਤਰ ਪੋਸ਼ਣ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਆਂਗਨਵਾੜੀ ਵਰਕਰ ਅਤੇ ਹੈਲਪਰ ਲਾਭਾਰਥੀਆਂ ਦੇ ਦਰਵਾਜ਼ੇ 'ਤੇ ਪੂਰਕ ਪੋਸ਼ਣ ਵੰਡ ਰਹੇ ਹਨ।ਅੱਗੇ, ਇਸ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਂਗਨਵਾੜੀ ਵਰਕਰਾਂ ਦੁਆਰਾ ਖੁਰਾਕੀ ਪਦਾਰਥਾਂ ਦੀ ਵੰਡ ਅਤੇ ਪੋਸ਼ਣ ਸਹਾਇਤਾ ਨੂੰ ਲਾਭਾਰਥੀਆਂ ਦੇ ਦਰਵਾਜ਼ੇ 'ਤੇ 15 ਦਿਨਾਂ ਵਿੱਚ ਇੱਕ ਵਾਰ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ।ਇਸ ਤੋਂ ਇਲਾਵਾ, ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਨੇ ਸਮੇਂ-ਸਮੇਂ 'ਤੇ ਕਮਿਊਨਿਟੀ ਨਿਗਰਾਨੀ,ਜਾਗਰੂਕਤਾ ਪੈਦਾ ਕਰਨ ਜਾਂ ਉਨ੍ਹਾਂ ਨੂੰ ਦਿੱਤੇ ਹੋਰ ਕੰਮਾਂ ਵਿੱਚ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਕੀਤੀ ਹੈ। ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1655608

 

ਸਰਕਾਰ ਦੁਆਰਾ ਕੋਵਿਡ ਮਹਾਮਾਰੀ ਦੌਰਾਨ ਆਦਿਵਾਸੀ ਭਾਈਚਾਰਿਆਂ ਦੀ ਸਹਾਇਤਾ ਲਈ ਚੁੱਕੇ ਗਏ ਕਦਮ

ਕਬਾਇਲੀ ਮਾਮਲੇ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਅਰਥਵਿਵਸਥਾ ਵਿੱਚ ਵਾਧੇ ਨੂੰ ਬਹਾਲ ਕਰਨ ਲਈ ਪਹਿਲਾਂ ਨੂੰ ਲਾਗੂ ਕਰਨ ਲਈ ਰੋਡਮੈਪ ਤਿਆਰ ਕਰਨ ਅਤੇ ਲੋੜੀਂਦੇ ਉਪਾਅ ਕਰਨ ਲਈ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਹੈ। ਲਘੂ ਵਣ ਉਤਪਾਦ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵੀ ਸੋਧ ਕੀਤੀ। ਐੱਮਐੱਫਪੀ ਪ੍ਰਕਿਊਰਮੈਂਟਸ ਦੁਆਰਾ ਆਦਿਵਾਸੀਆਂ ਦੀ ਆਮਦਨੀ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਦਾ ਸੰਚਾਰਨ ਪ੍ਰਦਾਨ ਕਰਨ ਲਈ, ਐੱਮਐੱਫ਼ਪੀ ਦੇ ਦਿਸ਼ਾ-ਨਿਰਦੇਸ਼ਾਂ ਲਈ ਸੋਧਿਆ ਐੱਮਐੱਸਪੀ 1 ਮਈ 2020 ਨੂੰ ਜਾਰੀ ਕੀਤਾ ਗਿਆ ਸੀ, ਜਿਸ ਨੇ ਐੱਮਐੱਫ਼ਪੀ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਅਤੇ ਕਬਾਇਲੀ ਲੋਕਾਂ ਨੂੰ ਵਧੇਰੇ ਆਮਦਨ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਇਸ ਤੋਂ ਇਲਾਵਾ, 26 ਮਈ, 2020 ਨੂੰ, ਕਬਾਇਲੀ ਮਾਮਲੇ ਮੰਤਰਾਲੇ ਨੇ ਐੱਮਐੱਫ਼ਪੀ ਸੂਚੀ ਲਈ ਐੱਮਐੱਸਪੀ ਦੇ ਅਧੀਨ 23 ਨਵੀਆਂ ਚੀਜ਼ਾਂ ਸ਼ਾਮਲ ਕੀਤੀਆਂ ਅਤੇ ਇਸ ਸਕੀਮ ਅਧੀਨ ਐੱਮਐਫ਼ਪੀ ਦੀ ਕੁੱਲ ਸੰਖਿਆ 73 ਹੋ ਗਈ ਇਨ੍ਹਾਂ ਚੀਜ਼ਾਂ ਵਿੱਚ ਕਬਾਇਲੀ ਲੋਕਾਂ ਦੁਆਰਾ ਇਕੱਤਰ ਕੀਤੀਆਂ ਗਈਆਂ ਖੇਤੀਬਾੜੀ ਅਤੇ ਬਾਗਬਾਨੀ ਉਪਜਾਂ ਸ਼ਾਮਲ ਹਨ ਕਬਾਇਲੀ ਮਾਮਲੇ ਮੰਤਰਾਲੇ ਦੀ ਕੋਵਿਡ ਪ੍ਰਤਿਕ੍ਰਿਆ ਟੀਮ ਨੇ ਅਨੁਸੂਚਿਤ ਜਨਜਾਤੀ ਦੀ ਆਜੀਵਿਕਾ ਅਤੇ ਸਿਹਤ ਲਈ ਇੱਕ ਕੋਵਿਡ-19 ਮਹਾਮਾਰੀ ਪ੍ਰਤੀਕ੍ਰਿਆ ਯੋਜਨਾ ਤਿਆਰ ਕੀਤੀ। ਇਸ ਨੂੰ ਕਬਾਇਲੀ ਮਾਮਲਿਆਂ ਦੇ ਸਕੱਤਰ ਨੇ ਪ੍ਰਵਾਨ ਕਰ ਲਿਆ ਹੈ ਅਤੇ ਲੋੜੀਂਦੀ ਕਾਰਵਾਈ ਲਈ ਯੋਜਨਾ ਨੂੰ ਪਹਿਲਾਂ ਹੀ ਵੱਖ-ਵੱਖ ਹਿਤਧਾਰਕਾਂ ਵਿੱਚ ਵੰਡਿਆ ਹੋਇਆ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਜ ਟੀਐੱਸਪੀ ਤੋਂ ਫੰਡਾਂ ਦੀ ਵਰਤੋਂ ਕਰਨ ਅਤੇ ਇਸ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਵਿਆਪਕ ਪ੍ਰਸਤਾਵ ਜਮ੍ਹਾਂ ਕਰਨ ਲਈ ਕਿਹਾ ਗਿਆ ਹੈ ਇਹ ਜਾਣਕਾਰੀ ਕੇਂਦਰੀ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੁਤਾ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

https://pib.gov.in/PressReleseDetail.aspx?PRID=1655632

 

ਲੌਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਭੋਜਨ ਦੀ ਸਪਲਾਈ

ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੇ ਪਾਤਰ ਬੱਚਿਆਂ ਨੂੰ ਅਨਾਜ, ਦਾਲ਼ਾਂ, ਤੇਲ ਆਦਿ (ਖਾਣਾ ਪਕਾਉਣ ਦੇ ਖਰਚੇ ਦੇ ਬਰਾਬਰ) ਸਮੇਤ ਖੁਰਾਕ ਸੁਰੱਖਿਆ ਭੱਤਾ (ਐੱਫਐੱਸਏ) ਮੁਹੱਈਆ ਕਰਵਾਉਣ, ਕਿਉਂਕਿ ਉਨ੍ਹਾਂ ਦੇ ਸਕੂਲ ਕੋਵਿਡ ਮਹਾਮਾਰੀ ਕਾਰਨ ਬੰਦ ਹਨ। ਇਸ ਮੰਤਵ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਤੌਰ ਤਰੀਕੇ ਨਿਰਧਾਰਿਤ ਕੀਤੇ ਗਏ ਹਨ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਕੋਵਿਡ-19 ਦੁਆਰਾ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜ਼ਰੂਰੀ ਸਾਵਧਾਨੀ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਦੁਆਰਾ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

https://pib.gov.in/PressReleseDetail.aspx?PRID=1655617

 

ਲੌਕਡਾਊਨ ਸਮੇਂ ਦੌਰਾਨ ਮਹਿਲਾਵਾਂ ਦੇ ਖ਼ਿਲਾਫ਼ ਘਰੇਲੂ ਹਿੰਸਾ

ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ (ਐੱਨਐੱਲਐੱਸਏ) ਤੋਂ ਅਪ੍ਰੈਲ 2020 ਤੋਂ ਜੂਨ 2020 ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਹਿੰਸਾ ਐਕਟ, 2005 (ਪੀਡਬਲਿਊਡੀਵੀਏ) ਤਹਿਤ ਘਰੇਲੂ ਹਿੰਸਾ ਦੇ 2878 ਮਾਮਲਿਆਂ ਵਿੱਚ ਕਾਨੂੰਨੀ ਸਹਾਇਤਾ ਅਤੇ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਮਹਿਲਾਵਾਂ ਦੁਆਰਾ ਘਰੇਲੂ ਸੁਰੱਖਿਆ ਤਹਿਤ 452 ਕੇਸਾਂ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। 694 ਕੇਸਾਂ ਨੂੰ ਕਾਉਂਸਲਿੰਗ / ਵਿਚੋਲਗੀ ਰਾਹੀਂ ਹੱਲ ਕੀਤਾ ਗਿਆ ਹੈ। ਮੰਤਰਾਲੇ ਨੇ ਮਿਤੀ 25.03.2020 ਨੂੰ ਆਪਣੀ ਅਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਦੇਸ਼ਵਿਆਪੀ ਲੌਕਡਾਊਨ ਦੌਰਾਨ ਵੰਨ ਸਟਾਪ ਸੈਂਟਰ ਸਕੀਮ ਅਧੀਨ ਇਸ ਦੇ ਵੰਨ ਸਟਾਪ ਸੈਂਟਰ (ਓਐੱਸਸੀ) ਅਤੇ ਮਹਿਲਾ ਹੈਲਪਲਾਈਨ ਸਕੀਮ ਦੇ ਸਰਬਸੰਮਤੀਕਰਨ ਅਧੀਨ (ਟੋਲ ਫ੍ਰੀ ਟੈਲੀਫੋਨਿਕ ਸ਼ੌਰਟ ਕੋਡ 181 ਰਾਹੀਂ) ਜੋ ਸੁਰੱਖਿਆ ਨਾਲ ਸਬੰਧਿਤ ਮਾਮਲਿਆਂ ਵਿੱਚ ਮਹਿਲਾਵਾਂ ਦੀ ਮਦਦ ਕਰਦੇ ਹਨ, ਕਾਰਜਸ਼ੀਲ ਰਹਿਣ। ਇਸੇ ਅਡਵਾਇਜ਼ਰੀ ਵਿੱਚ ਘਰੇਲੂ ਹਿੰਸਾ ਤੋਂ ਸੁਰੱਖਿਆ ਐਕਟ, 2005 ਅਧੀਨ ਪ੍ਰੋਟੈਕਸ਼ਨ ਅਫ਼ਸਰਾਂ ਅਤੇ ਦਾਜ ਮਨਾਹੀ ਐਕਟ, 1961 ਅਧੀਨ 'ਦਾਜ ਰੋਕਥਾਮ ਅਫ਼ਸਰ' ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਹਿੰਸਾ ਤੋਂ ਪ੍ਰਭਾਵਿਤ ਮਹਿਲਾਵਾਂ ਨੂੰ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਸਬੰਧੀ ਲੌਕਡਾਊਨ ਦੌਰਾਨ ਆਪਣੀਆਂ ਸੇਵਾਵਾਂ ਜਾਰੀ ਰੱਖਣ। ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਦੁਆਰਾ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

 

https://pib.gov.in/PressReleseDetail.aspx?PRID=1655619

 

ਵੰਦੇ ਭਾਰਤ ਮਿਸ਼ਨ ਤਹਿਤ ਭਾਰਤੀਆਂ ਦੀ ਦੇਸ਼ ਵਾਪਸੀ ਦੇ ਵੇਰਵੇ

ਵੰਦੇ ਭਾਰਤ ਮਿਸ਼ਨ ਵਤਨ ਵਾਪਸੀ ਵਾਲੀਆਂ ਵਿਸ਼ੇਸ਼ ਉਡਾਣਾਂ ਨਾਲ ਬਣਿਆ ਹੈ, ਜੋ ਭਾਰਤੀ ਕੈਰੀਅਰਾਂ ਅਤੇ ਚਾਰਟਰਡ ਉਡਾਣਾਂ ਭਾਰਤੀ ਅਤੇ ਵਿਦੇਸ਼ੀ ਦੋਵਾਂ ਕੈਰੀਅਰਾਂ ਵੱਲੋਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਵਿਦੇਸ਼ ਮੰਤਰਾਲਾ (ਐਮ.ਈ.ਏ.) ਵੱਲੋਂ ਉਪਲਬੱਧ ਕਰਵਾਈ ਜਾਣਕਾਰੀ ਅਨੁਸਾਰ 31.08.2020 ਨੂੰ ਕੁੱਲ 5817 ਉਡਾਣਾਂ (ਭਾਰਤ ਵੱਲ ਆਉਣ ਵਾਲੀਆਂ) ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚਲਾਈਆਂ ਗਈਆਂ ਸਨ।ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1655209

 

ਕੋਵਿਡ–19 ਮਹਾਮਾਰੀ ਦੌਰਾਨ ਅਥਲੀਟਾਂ ਤੇ ਕੋਚਾਂ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ

ਭਾਰਤੀ ਖੇਡ ਅਥਾਰਿਟੀ (ਸਾਈ- SAI) ਦੀ ਸਹਾਇਤਾਪ੍ਰਾਪਤ ਖਿਡਾਰੀਆਂ ਤੇ ਕੋਚਾਂ ਲਈ ਕਿਸੇ ਤਰ੍ਹਾਂ ਦੀ ਵਿੱਤੀ ਕਟੌਤੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਲੌਕਡਾਊਨ ਦੇ ਸਮੇਂ ਦੌਰਾਨ ਖਿਡਾਰੀਆਂ ਨੂੰ ਆਪਣੀ ਟ੍ਰੇਨਿੰਗ ਜਾਰੀ ਰੱਖਣ ਲਈ ਨਿਮਨਲਿਖਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਇਹ ਜਾਣਕਾਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਕਿਰੇਨ ਰਿਜਿਜੂ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1655642

 

ਗੋਆ ਨੂੰ ਅਲਾਟ ਕੀਤੀਆਂ ਗਈਆਂ 36ਵੀਆਂ ਰਾਸ਼ਟਰੀ ਖੇਡਾਂ ਕੋਵਿਡ-19 ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ


ਗੋਆ ਨੂੰ ਅਲਾਟ ਕੀਤੀਆਂ ਗਈਆਂ 36ਵੀਆਂ ਰਾਸ਼ਟਰੀ ਖੇਡਾਂ ਜੋ ਕਿ 20.10.2020 ਤੋਂ 04.11.2020 ਤੱਕ ਤੈਅ ਸਨ,ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ ਮੁਲਤਵੀ ਕਰ ਦਿੱਤੀ ਗਈਆਂ ਸਨ। 36ਵੀਆਂ ਰਾਸ਼ਟਰੀ ਖੇਡਾਂ ਲਈ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ/ਵਿਕਾਸ ਲਈ ਗੋਆ ਸਰਕਾਰ ਨੂੰ 97.80 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਜਾਰੀ ਕੀਤੀ ਗਈ ਹੈ।ਇਹ ਜਾਣਕਾਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=16556423

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਤਸੱਲੀ ਜ਼ਾਹਰ ਕੀਤੀ ਹੈ ਕਿ ਚੰਡੀਗੜ੍ਹ ਦੇ ਕਮਜ਼ੋਰ ਬਜ਼ੁਰਗ ਨਾਗਰਿਕਾਂ ਨੇ ਜਿਆਦਾਤਰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ ਅਤੇ ਘਰ ਦੇ ਅੰਦਰ ਹੀ ਰਹੇ ਹਨ। ਉਨ੍ਹਾਂ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਸਵੈ-ਸੰਜਮ ਬਣਾਈ ਰੱਖਣ ਅਤੇ ਜਦੋਂ ਤੱਕ ਬਿਲਕੁਲ ਜਰੂਰੀ ਨਾ ਹੋਵੇ, ਬਾਹਰ ਨਾ ਆਉਣ। ਪ੍ਰਸ਼ਾਸਕ ਨੇ ਦੱਸਿਆ ਕਿ ਹੁਣ ਜ਼ਿੰਮੇਵਾਰੀ ਨਿਵਾਸੀਆਂ 'ਤੇ ਹੈ ਕਿ ਉਹ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ। ਉਨ੍ਹਾਂ ਨਾਗਰਿਕਾਂ ਨੂੰ ਸਾਫ਼-ਸੁਥਰੇ ਅਭਿਆਸਾਂ ਅਤੇ ਮਾਸਕ ਪਹਿਨਣ ਬਾਰੇ ਜਾਗਰੂਕ ਕਰਨ ਲਈ ਹੋਰ ਆਈਈਸੀ ਗਤੀਵਿਧੀਆਂ ਲਈ ਨਿਰਦੇਸ਼ ਦਿੱਤੇ
  • ਪੰਜਾਬ: ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਵਧਾਉਣ ਲਈ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਨੇ ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਪਲਾਈ ਚੇਨ ਨੂੰ ਹੋਰ ਮਜ਼ਬੂਤ ​​ਕਰਨ ਅਤੇ ਹਰ ਸਮੇਂ 200 ਸਿਲੰਡਰ ਕੋਲ ਰੱਖਣਉਨ੍ਹਾਂ ਆਕਸੀਜਨ ਸਪਲਾਈ ਕਰਨ ਵਾਲਿਆਂ ਨੂੰ ਟੈਲੀਫੋਨ ’ਤੇ ਹਿਦਾਇਤ ਕੀਤੀ ਕਿ ਉਹ ਹਸਪਤਾਲਾਂ ਨੂੰ ਗੈਸ ਦੀ ਸੁਚਾਰੂ ਸਪਲਾਈ ਨੂੰ ਯਕੀਨੀ ਬਣਾਉਣ।
  • ਹਿਮਾਚਲ ਪ੍ਰਦੇਸ਼: ਰਾਜ ਸਰਕਾਰ ਨੇ 15 ਸਤੰਬਰ, 2020 ਤੋਂ ਰਾਜ ਵਿੱਚ ਬਾਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਇਸ ਸ਼ਰਤ ਨਾਲ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਨਿਰਧਾਰਤ ਸਾਰੇ ਨਿਯਮਾਂ ਅਤੇ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀਜ਼) ਦੀ ਪਾਲਣਾ ਸਹੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈਆਦੇਸ਼ ਦੇ ਅਨੁਸਾਰ, ਕੋਈ ਵੀ ਸ਼ਰਾਬ ਸਮਾਜਿਕ ਦੂਰੀ ਤੋਂ ਬਗ਼ੈਰ ਨਹੀਂ ਵੇਚੀ ਜਾਏਗੀ ਅਤੇ ਉਨ੍ਹਾਂ ਨੂੰ ਸੈਨੀਟਾਈਜ਼ਰ ਅਤੇ ਥਰਮਲ ਸਕੈਨਿੰਗ ਦੇ ਪ੍ਰਬੰਧ ਰੱਖਣੇ ਪੈਣਗੇ ਆਈਐੱਲਆਈ ਦੇ ਲੱਛਣਾਂ ਦੀ ਨਿਗਰਾਨੀ ਕਰਨ ਲਈ ਸਾਰੇ ਸਟਾਫ਼ ਦੀ ਨਿਯਮਤ ਸਿਹਤ ਜਾਂਚ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਸਾਰੇ ਪ੍ਰਵੇਸ਼ ਸਥਾਨਾਂ ’ਤੇ ਹੱਥ ਧੋਣ ਅਤੇ ਰੋਗਾਣੂ-ਮੁਕਤ ਕਰਨ ਵਾਲੇ ਪਦਾਰਥ ਰੱਖੇ ਜਾਣਗੇ
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 221 ਹੋਰ ਕੋਵਿਡ-19 ਪਾਜ਼ਿਟਿਵ ਆਏ ਹਨ ਅਤੇ 129 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਹੈਐਕਟਿਵ ਕੇਸ 1892 ਹਨ, ਕੁੱਲ ਡਿਸਚਾਰਜ ਕੇਸ 4787 ਹਨ ਅਤੇ 13 ਮੌਤਾਂ ਹੋਈਆਂ ਹਨ
  • ਅਸਾਮ: ਅਸਾਮ ਵਿੱਚ 2394 ਹੋਰ ਕੋਵਿਡ-19 ਪਾਜ਼ਿਟਿਵ ਆਏ ਅਤੇ ਕੱਲ 2464 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ, ਐਕਟਿਵ ਕੇਸ 29091 ਹਨ ਅਤੇ ਕੁੱਲ ਡਿਸਚਾਰਜ ਕੇਸ 119364 ਹਨਕੁੱਲ ਕੇਸ 148968 ਅਤੇ ਮੌਤਾਂ 511 ਹਨ
  • ਮਣੀਪੁਰ: ਮਣੀਪੁਰ ਵਿੱਚ 110 ਹੋਰ ਕੋਵਿਡ-19 ਪਾਜ਼ਿਟਿਵ ਆਏ ਅਤੇ 103  ਰਿਕਵਰੀ ਨਾਲ ਰਿਕਵਰੀ ਦਰ 78 ਫ਼ੀਸਦੀ ਹੋ ਗਈ1751 ਐਕਟਿਵ ਕੇਸ ਹਨ| ਕੁੱਲ ਮੌਤਾਂ 48 ਹਨ
  • ਨਾਗਾਲੈਂਡ: ਨਾਗਾਲੈਂਡ ਵਿੱਚ ਅੱਜ 43 ਨਵੇਂ ਪਾਜ਼ਿਟਿਵ ਮਾਮਲੇ ਆਏ ਅਤੇ 111 ਕੇਸਾਂ ਵਿੱਚ ਰਿਕਵਰੀ ਹੋਈਜ਼ਿਲ੍ਹਾ ਹਸਪਤਾਲ ਦੀਮਾਪੁਰ 21 ਸਤੰਬਰ ਤੋਂ ਗ਼ੈਰ-ਕੋਵਿਡ ਸੇਵਾਵਾਂ ਦੁਬਾਰਾ ਸ਼ੁਰੂ ਕਰੇਗਾ
  • ਮਹਾਰਾਸ਼ਟਰ: ਬੁੱਧਵਾਰ ਨੂੰ ਰਾਜ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਰਾਜ ਵਿੱਚ ਕੋਵਿਡ-19 ਦੇ 23,365 ਨਵੇਂ ਕੇਸਾਂ ਦੇ ਆਉਣ ਨਾਲ ਮਹਾਰਾਸ਼ਟਰ ਵਿੱਚ ਕੇਸਾਂ ਦੀ ਕੁੱਲ ਗਿਣਤੀ 11.21 ਲੱਖ ਹੋ ਗਈ ਹੈਦਿਨ ਵਿੱਚ 474 ਮੌਤਾਂ ਦੇ ਨਾਲ ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ 30,883 ਹੋ ਗਈ ਹੈਇਸ ਦੌਰਾਨ, ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਕੋਵਿਡ-19 ਮਾਮਲਿਆਂ ਵਿੱਚ ਤੇਜ਼ੀ ਦਾ ਕਾਰਨ ਅਨਲੌਕਿੰਗ ਪ੍ਰਕਿਰਿਆ ਸ਼ੁਰੂ ਹੋਣਾ ਹੈ ਅਤੇ ਲੋਕ ਨਿਯਮਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੇਇੱਕ ਸੰਬੰਧਤ ਘਟਨਾਕਰਮ ਵਿੱਚ, ਪੁਣੇ ਮਿਊਂਸਪਲ ਕਾਰਪੋਰੇਸ਼ਨ (ਪੀਐੱਮਸੀ) ਨੇ ਦੁਕਾਨਾਂ ਅਤੇ ਬਾਜ਼ਾਰਾਂ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਟੁਕੜੀਆਂ ਭੇਜਣ ਦਾ ਫੈਸਲਾ ਕੀਤਾ ਹੈ, ਇਹ ਟੁਕੜੀਆਂ ਉਨ੍ਹਾਂ ਵਪਾਰਕ ਅਦਾਰਿਆਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਭੇਜੀਆਂ ਗਈਆਂ ਹਨ ਜਿਨ੍ਹਾਂ ਨੇ ਆਪਣੇ ਅਹਾਤੇ ’ਤੇ ਕੋਵਿਡ ਦੀ ਲਾਗ ਵਿਰੁੱਧ ਰੋਕਥਾਮ ਉਪਾਅ ਲਾਗੂ ਨਹੀਂ ਕੀਤੇ ਹਨ
  • ਗੁਜਰਾਤ: ਗੁਜਰਾਤ ਸਰਕਾਰ ਨੇ ਨਿਜੀ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ-19 ਲਈ ਆਰਟੀ-ਪੀਸੀਆਰ ਟੈਸਟ ਦੇ ਖ਼ਰਚਿਆਂ ਨੂੰ ਘਟਾ ਦਿੱਤਾ ਹੈ। ਆਰਟੀ-ਪੀਸੀਆਰ ਟੈਸਟ ਲਈ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਵਿੱਚ ਹੁਣ ਮੌਜੂਦਾ 2500 ਰੁਪਏ ਦੀ ਬਜਾਏ 1,500 ਰੁਪਏ ਖ਼ਰਚ ਹੋਣਗੇ| ਜੇ ਨਮੂਨਾ ਘਰ ਤੋਂ ਲਿਆ ਗਿਆ ਤਾਂ ਇਹ ਰੇਟ 2,000 ਰੁਪਏ ਹੋਵੇਗਾਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਰਿਕਾਰਡ ਤੋੜ 1364 ਨਵੇਂ ਕੇਸ ਆਏ ਹਨ। ਰਾਜ ਵਿੱਚ ਕੁੱਲ ਕੇਸ 1.17 ਲੱਖ ਤੋਂ ਉੱਪਰ ਜਾ ਚੁੱਕੇ ਹਨ, ਜਦੋਂ ਕਿ ਐਕਟਿਵ  ਮਾਮਲਿਆਂ ਦੀ ਗਿਣਤੀ 16,294 ਹੈ।
  • ਛੱਤੀਸਗੜ੍ਹ: ਬੁੱਧਵਾਰ ਨੂੰ 3189 ਨਵੇਂ ਪਾਜ਼ਿਟਿਵ ਕੇਸਾਂ ਨਾਲ ਰਾਜ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 73,966 ਹੋ ਗਈ, ਜਦੋਂਕਿ ਛੱਤੀਸਗੜ੍ਹ ਵਿੱਚ ਇਸ ਸਮੇਂ 37,470 ਐਕਟਿਵ ਮਾਮਲੇ ਹਨ। ਵੱਖ-ਵੱਖ ਹਸਪਤਾਲਾਂ ਤੋਂ ਰਿਕਵਰੀ ਦੇ ਬਾਅਦ 689 ਮਰੀਜ਼ਾਂ ਦੇ ਡਿਸਚਾਰਜ ਹੋਣ ਨਾਲ, ਕੁੱਲ ਰਿਕਵਰੀ ਦੀ ਗਿਣਤੀ 30,611 ਹੋ ਗਈ ਹੈ
  • ਕੇਰਲ: ਰਾਜ ਸਰਕਾਰ ਨੇ ਕੋਵਿਡ-19 ਵਾਲੇ ਬਿਨਾਂ ਲੱਛਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਕਰਨ ਦੀ ਆਗਿਆ ਦੇਣ ਵਾਲੇ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈਪ੍ਰਭਾਵਿਤ ਪ੍ਰਵਾਸੀ ਮਜ਼ਦੂਰਾਂ ਨੂੰ ਖ਼ਾਸ ਤੌਰ ’ਤੇ ਨਿਸ਼ਚਿਤ ਜ਼ੋਨਾਂ ਵਿੱਚ ਕੰਮ ਕਰਨ ਦੀ ਆਗਿਆ ਦੇ ਹੁਕਮ ਨਾਲ ਡਾਕਟਰਾਂ ਦੇ ਇੱਕ ਹਿੱਸੇ ਦੇ ਇਸ ਕਦਮ ਦਾ ਵਿਰੋਧ ਕਰਨ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈਇਸ ਦੌਰਾਨ, ਮੰਤਰੀ ਕੇਟੀ ਜਲੀਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵੱਖ-ਵੱਖ ਰਾਜਨੀਤਕ ਸੰਗਠਨਾਂ ਦੁਆਰਾ ਕੀਤੇ ਗਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਅੱਜ ਲਗਾਤਾਰ ਪੰਜਵੇਂ ਦਿਨ ਕੋਵਿਡ ਪ੍ਰੋਟੋਕੋਲ ਰਾਜ ਭਰ ਵਿੱਚ ਖਿੱਲਰੇ ਰਹੇਕਈ ਥਾਵਾਂ ’ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ। ਕੇਰਲ ਵਿੱਚ ਕੱਲ੍ਹ  ਇੱਕ ਦਿਨ ਵਿੱਚ ਹੀ ਸਭ ਤੋਂ ਵੱਧ 3,830 ਕੋਵਿਡ ਮਾਮਲੇ ਆਏ। ਇਸ ਸਮੇਂ ਰਾਜ ਵਿੱਚ 32,709 ਮਰੀਜ਼ ਹਾਲੇ ਵੀ ਇਲਾਜ ਅਧੀਨ ਹਨ ਅਤੇ ਕੁੱਲ 2,11,037 ਵਿਅਕਤੀ ਨਿਗਰਾਨੀ ਅਧੀਨ ਹਨ। ਹੁਣ ਮਰਨ ਵਾਲਿਆਂ ਦੀ ਗਿਣਤੀ 480 ਹੋ ਗਈ ਹੈ।
  • ਤਮਿਲ ਨਾਡੂ: ਕੇਂਦਰ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਈ-ਪਾਸ ਸਿਸਟਮ ਵਿਰੁੱਧ ਜਨਹਿੱਤ ਪਟੀਸ਼ਨ ਦੇ ਤੌਰ ’ਤੇ ਸੁਣਵਾਈ ਵਿੱਚ ਹਾਈ ਕੋਰਟ ਨੇ ਰਾਜ ਨੂੰ  ਆਵਾਜਾਈ ਵਿੱਚ ਰੁਕਾਵਟ ਨਾ ਕਰਨ ਦਾ ਹੁਕਮ ਦਿੱਤਾ ਹੈਮੀਡੀਆ ਰਿਪੋਰਟ ਦੱਸਦੀ ਹੈ ਕਿ ਤਮਿਲ ਨਾਡੂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਇਕੱਤਰ ਕੀਤੀ ਇੱਕ ਅੰਦਰੂਨੀ ਰਿਪੋਰਟ ਦਾ ਇੱਕ ਹਿੱਸਾ ਰਾਜ ਦੇ ਕੋਵਿਡ-19 ਅੰਕੜਿਆਂ ਵਿੱਚ ਫ਼ਰਕ ਦਰਸਾਉਂਦਾ ਹੈ ਜੋ ਜਨਤਕ ਤੌਰ ’ਤੇ ਉਪਲਬਧ ਹੈ ਅਤੇ ਜੋ ਰਿਪੋਰਟ ਵਿੱਚ ਮੌਜੂਦ ਹਨ; ਰਾਜ ਦੇ ਸਿਹਤ ਸਕੱਤਰ ਜੇ. ਰਾਧਾਕ੍ਰਿਸ਼ਨਨ ਨੇ ਇਸ ਨੂੰ ਦੋਹਰੀਆਂ ਪ੍ਰਵਿਰਤੀਆਂ ਨਾਲ ਜੋੜਿਆ। ਰਾਜ ਵਿੱਚ ਕੱਲ੍ਹ 5,652 ਤਾਜ਼ਾ ਕੋਵਿਡ ਮਾਮਲੇ ਆਏ ਅਤੇ 57 ਮੌਤਾਂ ਹੋਈਆਂ ਕੇਸਾਂ ਦੀ ਗਿਣਤੀ 5,19,860 ਹੋ ਗਈ ਹੈ; 5,768 ਵਿਅਕਤੀਆਂ ਨੂੰ ਛੁੱਟੀ ਮਿਲੀ; ਚੇਨੱਈ ਵਿੱਚ 983 ਨਵੇਂ ਕੇਸ ਆਏ।
  • ਕਰਨਾਟਕ: ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕਿਹਾ ਕਿ ਰਾਜ ਸਰਕਾਰ ਇਸ ਸਾਲ ਵੱਖ-ਵੱਖ ਰਾਜ ਅਤੇ ਕੇਂਦਰ ਸਰਕਾਰ ਦੇ ਪ੍ਰੋਗਰਾਮ ਹੇਠ ਖੇਤੀਬਾੜੀ ਅਤੇ ਗ਼ੈਰ-ਖੇਤੀਬਾੜੀ ਦੇ ਕੰਮ ਦੇ ਲਈ 39,300 ਕਰੋੜ ਵਿੱਤੀ ਸਹਾਇਤਾ ਦੇਵੇਗਾਬੀਬੀਐੱਮਪੀ ਨੇ ਉਨ੍ਹਾਂ 36 ਪ੍ਰਾਈਵੇਟ ਹਸਪਤਾਲਾਂ ਨੂੰ ਨੋਟਿਸ ਜਾਰੀ ਕੀਤੇ ਜਿਨ੍ਹਾਂ ਨੇ ਸਰਕਾਰੀ ਆਦੇਸ਼ਾਂ ਅਨੁਸਾਰ 50% ਬੈੱਡ ਨਹੀਂ ਪ੍ਰਦਾਨ ਕੀਤੇ ਹਨ।
  • ਆਂਧਰ ਪ੍ਰਦੇਸ਼: ਰਾਜ ਦੇ ਸਕੂਲ ਸਿੱਖਿਆ ਵਿਭਾਗ ਨੇ ਕੋਵਿਡ-19 ਦੇ ਮੱਦੇਨਜ਼ਰ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਅਨਲੌਕ 4.0 ਦੇ ਨਿਰਦੇਸ਼ਾਂ ਦੇ ਬਾਅਦ ਸਕੂਲ ਖੋਲ੍ਹਣ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਨਾਲ, ਸਰਕਾਰ ਦੇ ਸਬੰਧਿਤ ਵਿਭਾਗ 21 ਸਤੰਬਰ ਤੋਂ ਆਪਣੇ ਖੇਤਰ ਵਿੱਚ ਸਕੂਲ ਖੋਲ੍ਹਣ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ। ‘ਕੰਟੇਨਮੈਂਟ’ ਜ਼ੋਨਾਂ ਤੋਂ ਬਾਹਰ ਸਿਰਫ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਖੁੱਲ੍ਹਣਗੀਆਂ। 50 ਫ਼ੀਸਦੀ ਅਧਿਆਪਕ ਔਨਲਾਈਨ ਸਿੱਖਿਆ ਲਈ ਹਾਜ਼ਰ ਹੋ ਸਕਦੇ ਹਨਰਾਜ ਵਿਧਾਨ ਸਭਾ ਦੇ ਕੁੱਲ 157 ਕਰਮਚਾਰੀ ਕੋਵਿਡ ਪਾਜ਼ਿਟਿਵ ਆਏ ਹਨ, 18 ਲੋਕ ਬੁੱਧਵਾਰ ਨੂੰ ਵਾਇਰਸ ਦੇ ਕੰਟਰੈਕਟਿੰਗ ਦੇ ਨਾਲ ਪਾਜ਼ਿਟਿਵ ਆਏ
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 2159 ਨਵੇਂ ਕੇਸ ਆਏ, 2108 ਦੀ ਰਿਕਵਰੀ ਹੋਈ ਅਤੇ 09 ਮੌਤਾਂ ਹੋਈਆਂ; 2159 ਕੇਸਾਂ ਵਿੱਚੋਂ 318 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,65,003; ਐਕਟਿਵ ਕੇਸ: 30,443; ਮੌਤਾਂ: 1005; ਡਿਸਚਾਰਜ: 1,33,555| ਕੋਵਿਡ-19 ਦੇ ਫੈਲਣ ਦੇ ਦੌਰਾਨ ਐੱਮਐੱਲਸੀ, ਵਿਧਾਇਕਾਂ, ਵਿਧਾਨ ਸਭਾ ਸਟਾਫ਼ ਅਤੇ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੇਲੰਗਾਨਾ ਰਾਜ ਵਿਧਾਨ ਸਭਾ ਅਤੇ ਅਸੈਂਬਲੀ ਦੇ ਮੌਨਸੂਨ ਸੈਸ਼ਨ ਨੂੰ ਬੁੱਧਵਾਰ ਨੂੰ ਮੁਲਤਵੀ ਕਰ ਦਿੱਤਾ

 

 

*******

 

ਵਾਈਬੀ
 



(Release ID: 1655959) Visitor Counter : 188