PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
11 SEP 2020 6:34PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਭਾਰਤ ਵਿੱਚ ਕੁੱਲ 35,42,663 ਰੋਗੀਆਂ ਦੇ ਠੀਕ ਹੋਣ ਨਾਲ, ਹੁਣ ਰਿਕਵਰੀ ਦਰ 77.65 ਪ੍ਰਤੀਸ਼ਤ ਹੋ ਗਈ ਹੈ।
- ਭਾਰਤ ਦੀ 60 ਪ੍ਰਤੀਸ਼ਤ ਰੋਜ਼ਾਨਾ ਨਵੀਂ ਰਿਕਵਰੀ ਪੰਜ ਰਾਜਾਂ ਤੋਂ ਹੋ ਰਹੀ ਹੈ।
- ਦੇਸ਼ ਵਿੱਚ ਹੁਣ ਕੁੱਲ 9,43,480 ਐਕਟਿਵ ਕੇਸ ਹਨ।
- ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਅਪੀਲ ਕੀਤੀ ਕਿ ਰਾਜਾਂ ਦਰਮਿਆਨ ਮੈਡੀਕਲ ਆਕਸੀਜਨ ਦੀ ਆਵਾਜਾਈ ‘ਤੇ ਕੋਈ ਰੋਕ ਨਾ ਲਗਾਈ ਜਾਵੇ।
- ਉਪ ਰਾਸ਼ਟਰਪਤੀ ਨੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ’ਤੇ ਜ਼ੋਰ ਦਿੱਤਾ, ਲੋਕਾਂ ਨੂੰ ਕੋਵਿਡ-19 ਦੇ ਖ਼ਿਲਾਫ਼ ਬਿਨਾ ਢਿੱਲ ਵਰਤੇ ਪੂਰੀ ਸਾਵਧਾਨੀ ਵਰਤਣ ਨੂੰ ਕਿਹਾ।
- ਸਰਕਾਰ ਨੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੀ ਮੌਜੂਦਾ ਸਮਾਂ-ਸੀਮਾ ਵਿੱਚ ਢਿੱਲ ਦਿੱਤੀ।
- ਬੈਂਕ ਕਰਜ਼ਦਾਰਾਂ ਨੂੰ ਰਾਹਤ ਦੇ ਨਿਰਧਾਰਨ ਲਈ ਸਰਕਾਰ ਦੀ ਸਹਾਇਤਾ ਕਰਨ ਲਈ ਮਾਹਿਰ ਕਮੇਟੀ।
ਭਾਰਤ ਦੀ 60 ਫ਼ੀਸਦੀ ਰੋਜ਼ਾਨਾ ਨਵੀਂ ਰਿਕਵਰੀ ਪੰਜ ਰਾਜਾਂ ਤੋਂ ਹੋ ਰਹੀ ਹੈ, ਕੋਵਿਡ -19 ਤੋਂ ਹੁਣ ਤੱਕ ਲਗਭਗ 35.5 ਲੱਖ ਮਰੀਜ਼ ਠੀਕ ਹੋ ਚੁੱਕੇ ਹਨ
ਭਾਰਤ ਵਿਚ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 70,880 ਮਰੀਜ਼ ਸਿਹਤਯਾਬ ਹੋਏ। ਮਹਾਰਾਸ਼ਟਰ ਵਿੱਚ ਇਕੋ ਦਿਨ ਦੌਰਾਨ 14,000 ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਆਂਧਰ ਪ੍ਰਦੇਸ਼ ਵਿਚ ਇਕ ਹੀ ਦਿਨ ਵਿਚ 10,000 ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਠੀਕ ਹੋਏ ਕੁੱਲ ਮਰੀਜ਼ਾਂ ਦੀ ਗਿਣਤੀ 35,42,663 ਹੋ ਗਈ ਹੈ ਅਤੇ ਸਿਹਤਯਾਬ ਹੋਣ ਦੀ ਦਰ 77.65 ਫ਼ੀਸਦੀ ਤੱਕ ਪਹੁੰਚ ਗਈ ਹੈ। 60 ਫ਼ੀਸਦੀ ਠੀਕ ਹੋਏ ਰੋਗੀ ਪੰਜ ਰਾਜਾਂ ਮਹਾਰਾਸ਼ਟਰ, ਤਮਿਲ ਨਾਡੂ, ਆਂਧਰ ਪ੍ਰਦੇਸ਼, ਕਰਨਾਟਕ ਅਤੇ ਉੱਤਰ ਪ੍ਰਦੇਸ਼ ਦੇ ਹਨ। ਪਿਛਲੇ 24 ਘੰਟਿਆਂ ਵਿੱਚ 96,551 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਵਿਚੋਂ ਇਕੱਲੇ ਮਹਾਰਾਸ਼ਟਰ ਵਿਚ 23,000 ਅਤੇ ਆਂਧਰ ਪ੍ਰਦੇਸ਼ ਤੋਂ 10,000 ਮਾਮਲੇ ਸਾਹਮਣੇ ਆਏ ਹਨ। ਲਗਭਗ 57 ਫ਼ੀਸਦੀ ਨਵੇਂ ਕੇਸ ਸਿਰਫ ਪੰਜ ਰਾਜਾਂ ਵਿੱਚੋਂ ਆਏ ਹਨ। ਇਹ ਉਹੀ ਰਾਜ ਹਨ, ਜੋ ਨਵੇਂ ਠੀਕ ਹੋਏ ਮਰੀਜ਼ਾਂ ਦੇ ਮਾਮਲਿਆਂ ਵਿਚ ਵੀ 60 ਫ਼ੀਸਦੀ ਦਾ ਯੋਗਦਾਨ ਪਾ ਰਹੇ ਹਨ। ਅੱਜ ਤੱਕ ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 9,43,480 ਹੋ ਗਈ ਹੈ। ਇਸ ਸਾਰਣੀ ਵਿਚ ਮਹਾਰਾਸ਼ਟਰ ਪਹਿਲੇ ਨੰਬਰ 'ਤੇ ਹੈ, ਜਿੱਥੇ 2,60,000 ਤੋਂ ਵੱਧ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਬਾਅਦ ਕਰਨਾਟਕ ਵਿੱਚ 1,00,000 ਤੋਂ ਵੱਧ ਐਕਟਿਵ ਮਾਮਲੇ ਸਾਹਮਣੇ ਆਏ ਹਨ। ਕੁੱਲ ਐਕਟਿਵ ਕੇਸਾਂ ਵਿਚੋਂ ਲਗਭਗ 74 ਫ਼ੀਸਦੀ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਮਹਾਰਾਸ਼ਟਰ, ਕਰਨਾਟਕ ਅਤੇ ਆਂਧਰ ਪ੍ਰਦੇਸ਼ ਤੋਂ ਆਏ ਹਨ। ਇਨ੍ਹਾਂ ਰਾਜਾਂ ਦਾ ਕੁੱਲ ਐਕਟਿਵ ਮਾਮਲਿਆਂ ਵਿੱਚ 48 ਫ਼ੀਸਦੀ ਤੋਂ ਵੱਧ ਦਾ ਯੋਗਦਾਨ ਹੈ। ਪਿਛਲੇ 24 ਘੰਟਿਆਂ ਵਿੱਚ 1209 ਮੌਤਾਂ ਦਰਜ ਕੀਤੀਆਂ ਗਈਆਂ ਹਨ। ਮਹਾਰਾਸ਼ਟਰ ਵਿੱਚ 495, ਕਰਨਾਟਕ ਵਿੱਚ 129 ਅਤੇ ਉੱਤਰ ਪ੍ਰਦੇਸ਼ ਵਿੱਚ 94 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
https://pib.gov.in/PressReleseDetail.aspx?PRID=1653246
ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਅਪੀਲ ਕੀਤੀ ਕਿ ਰਾਜਾਂ ਦਰਮਿਆਨ ਮੈਡੀਕਲ ਆਕਸੀਜਨ ਦੀ ਆਵਾਜਾਈ ‘ਤੇ ਕੋਈ ਰੋਕ ਨਾ ਲਗਾਈ ਜਾਵੇ
ਕੇਂਦਰੀ ਸਿਹਤ ਮੰਤਰਾਲੇ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਰਾਜ ਵੱਖ-ਵੱਖ ਐਕਟ ਅਧੀਨ ਉਪਬੰਧਾਂ ਦੀ ਵਰਤੋਂ ਕਰਕੇ ਆਕਸੀਜਨ ਸਪਲਾਈ ਦੀ ਨਿਰਵਿਘਨ ਅੰਤਰ-ਸੂਬਾਈ ਆਵਾਜਾਈ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਰਾਜ ਵਿਚਲੇ ਨਿਰਮਾਤਾਵਾਂ / ਸਪਲਾਇਰਾਂ ਨੂੰ ਸਿਰਫ ਰਾਜ ਦੇ ਹਸਪਤਾਲਾਂ ਤੋਂ ਇਲਾਵਾ ਆਕਸੀਜਨ ਸਪਲਾਈ 'ਤੇ ਰੋਕ ਲਗਾਉਣ ਲਈ ਵੀ ਆਦੇਸ਼ ਦਿੱਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ, ਸਿਹਤ ਮੰਤਰਾਲੇ ਨੇ ਨਾਜ਼ੁਕ ਕੋਵਿਡ ਮਰੀਜ਼ਾਂ ਦੇ ਪ੍ਰਬੰਧਨ ਲਈ ਹਸਪਤਾਲਾਂ ਵਿੱਚ ਆਕਸੀਜਨ ਦੀ ਗੰਭੀਰ ਮਹੱਤਤਾ ਨੂੰ ਦੁਹਰਾਇਆ ਹੈ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੇ ਇੱਕ ਪੱਤਰ ਵਿੱਚ, ਕੇਂਦਰੀ ਸਿਹਤ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੋਵਿਡ -19 ਦੇ ਦਰਮਿਆਨੇ ਅਤੇ ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਮੈਡੀਕਲ ਆਕਸੀਜਨ ਦੀ ਢੁਕਵੀਂ ਅਤੇ ਨਿਰਵਿਘਨ ਸਪਲਾਈ ਦੀ ਉਪਲਬਧਤਾ ਮਹੱਤਵਪੂਰਨ ਹੈ। ਸਿਹਤ ਸਕੱਤਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦਰਮਿਆਨ ਮੈਡੀਕਲ ਆਕਸੀਜਨ ਦੀ ਆਵਾਜਾਈ ‘ਤੇ ਕੋਈ ਪਾਬੰਦੀ ਨਾ ਲਾਈ ਜਾਵੇ। ਇਸ ਨੂੰ ਜ਼ੋਰਦਾਰ ਢੰਗ ਨਾਲ ਲਾਗੂ ਕੀਤਾ ਗਿਆ ਹੈ ਕਿ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਸਪਤਾਲ ਵਿੱਚ ਦਾਖਲ ਹਰੇਕ ਕੋਵਿਡ ਮਰੀਜ਼ ਲਈ ਆਕਸੀਜਨ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਬਣਾਇਆ ਹੈ। ਦੇਸ਼ ਭਰ ਵਿਚ ਢੁੱਕਵੀਂ ਆਕਸੀਜਨ ਸਪਲਾਈ ਨੇ ਹਸਪਤਾਲਾਂ ਵਿਚ ਦਾਖਲ ਅਤੇ ਗੰਭੀਰ ਮਾਮਲਿਆਂ ਦੀ ਪ੍ਰਭਾਵਸ਼ਾਲੀ ਕਲੀਨਿਕਲ ਦੇਖਭਾਲ ਨੂੰ ਹੋਰ ਉਪਾਵਾਂ ਦੇ ਨਾਲ ਜੋੜ ਕੇ ਯੋਗ ਬਣਾਇਆ ਹੈ। ਰਣਨੀਤੀ ਤਹਿਤ ਕੀਤੇ ਗਏ ਕੰਮਾਂ ਦਾ ਨਤੀਜਾ ਹੈ ਕਿ ਸਿਹਤਯਾਬ ਹੋਣ ਦੀ ਦਰ ਵਧ ਰਹੀ ਹੈ ਅਤੇ ਕੇਸਾਂ ਦੀ ਮੌਤ ਦਰ (ਇਸ ਸਮੇਂ 1.67 ਫ਼ੀਸਦੀ ) ਵਿੱਚ ਲਗਾਤਾਰ ਗਿਰਾਵਟ ਆਈ ਹੈ। ਹੁਣ ਤੱਕ 3.7 ਫ਼ੀਸਦੀ ਤੋਂ ਘੱਟ ਐਕਟਿਵ ਮਰੀਜ਼ ਆਕਸੀਜਨ ਸਹਾਇਤਾ 'ਤੇ ਹਨ।
https://pib.gov.in/PressReleseDetail.aspx?PRID=1653254
ਕੋਰੋਨਾ ਵਾਇਰਸ (SARS – CoV - 2) ਦੇ ਖ਼ਿਲਾਫ਼ ਐਂਟੀਬਾਡੀ ਦੀ ਜਾਂਚ ਦੇ ਲਈ ਸੀਐੱਸਆਈਆਰ - ਸੀਡੀਆਰਆਈ, ਲਖਨਊ ਵਿੱਚ ਸੀਰੋਲੋਜੀਕਲ ਟੈਸਟਿੰਗ
ਸੀਐੱਸਆਈਆਰ-ਸੀਡੀਆਰਆਈ (ਕੇਂਦਰੀ ਔਸ਼ਦੀ ਖੋਜ ਸੰਸਥਾਨ) ਇੱਕ ਖੋਜ ਅਧਿਐਨ ਕਰ ਰਿਹਾ ਹੈ ਜਿਸ ਵਿੱਚ ਲੋਕਾਂ ਵਿੱਚ SARS – CoV – 2 ਦੇ ਖ਼ਿਲਾਫ਼ ਐਂਟੀਬਾਡੀ ਦੀ ਜਾਂਚ ਦੇ ਲਈ ਟੈਸਟਿੰਗ ਕੀਤੀ ਜਾ ਰਹੀ ਹੈ। ਸੀਰੋਲੋਜੀਕਲ ਟੈਸਟਿੰਗ 9 ਤੋਂ 11 ਸਤੰਬਰ ਤੋਂ ਆਯੋਜਿਤ ਕੀਤੀ ਗਈ ਹੈ। ਇਹ ਸੀਰੋਲੋਜੀਕਲ ਟੈਸਟ ਸਾਰੇ ਸੀਐੱਸਆਈਆਰ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਲਈ ਮੁਫ਼ਤ ਅਤੇ ਮਨਮਰਜ਼ੀ ਦਾ ਸੀ।
https://pib.gov.in/PressReleseDetail.aspx?PRID=1653349
ਪ੍ਰਧਾਨ ਮੰਤਰੀ ਨੇ ‘ਰਾਸ਼ਟਰੀ ਸਿੱਖਿਆ ਨੀਤੀ–2020’ ਦੇ ਤਹਿਤ ‘21ਵੀਂ ਸਦੀ ਵਿੱਚ ਸਕੂਲ ਸਿੱਖਿਆ’ ਬਾਰੇ ਕਨਕਲੇਵ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ‘ਰਾਸ਼ਟਰੀ ਸਿੱਖਿਆ ਨੀਤੀ–2020’ ਦੇ ਤਹਿਤ ‘21ਵੀਂ ਸਦੀ ਵਿੱਚ ਸਕੂਲ ਸਿੱਖਿਆ’ ਵਿਸ਼ੇ ਉੱਤੇ ਕਨਕਲੇਵ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਰਾਸ਼ਟਰੀ ਸਿੱਖਿਆ ਨੀਤੀ’ 21ਵੀਂ ਸਦੀ ਦੇ ਭਾਰਤ ਨੂੰ ਇੱਕ ਨਵੀਂ ਦਿਸ਼ਾ ਦੇਣ ਜਾ ਰਹੀ ਹੈ ਅਤੇ ਉਸ ਛਿਣ ਦਾ ਹਿੱਸਾ ਬਣ ਰਹੇ ਹਾਂ ਭਾਵ ਆਪਣੇ ਦਸ਼ ਦੇ ਭਵਿੱਖ ਦੇ ਨਿਰਮਾਣ ਲਈ ਨੀਂਹ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਦਹਾਕਿਆਂ ਦੌਰਾਨ ਪਹਿਲਾਂ ਵਰਗਾ ਕੋਈ ਵੀ ਪੱਖ ਨਹੀਂ ਰਿਹਾ ਪਰ ਸਾਡੀ ਸਿੱਖਿਆ ਪ੍ਰਣਾਲੀ ਹਾਲੇ ਵੀ ਪੁਰਾਣੇ ਤਰੀਕੇ ਨਾਲ ਹੀ ਚੱਲਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਨਵੀਆਂ ਇੱਛਾਵਾਂ ਦੀ ਪੂਰਤੀ ਕਰਨ, ਇੱਕ ਨਵੇਂ ਭਾਰਤ ਦੇ ਨਵੇਂ ਮੌਕਿਆਂ ਦਾ ਇੱਕ ਸਾਧਨ ਹੈ।
https://pib.gov.in/PressReleseDetail.aspx?PRID=1653279
ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਵੈਂਕਈਆ ਨਾਇਡੂ ਦਾ ਕੋਵਿਡ-19 ਟੈਸਟ ਹੋਇਆ
ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ 14 ਸਤੰਬਰ, 2020 ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ਦੀ ਪ੍ਰਧਾਨਗੀ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਦੇ ਹੋਏ ਅੱਜ ਕੋਵਿਡ-19 ਟੈਸਟ ਕਰਵਾਇਆ। ਰਾਜ ਸਭਾ ਦੇ ਸਾਰੇ ਮੈਂਬਰਾਂ ਨੂੰ ਜਾਰੀ ਕੀਤੀ ਇੱਕ ਅਡਵਾਇਜ਼ਰੀ ਅਨੁਸਾਰ ਹਰੇਕ ਮੈਂਬਰ ਲਈ ਆਗਾਮੀ ਮੌਨਸੂਨ ਸੈਸ਼ਨ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਕੋਵਿਡ -19 ਟੈਸਟ (ਆਰਟੀ-ਪੀਸੀਆਰ) ਕਰਵਾਉਣਾ ਲਾਜ਼ਮੀ ਹੈ। ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣਾ ਟੈਸਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 72 ਘੰਟਿਆਂ ਦੇ ਅੰਦਰ-ਅੰਦਰ ਕਿਸੇ ਹਸਪਤਾਲ/ਲੈਬਾਰਟਰੀ ਵਿਖੇ ਸਰਕਾਰ ਦੁਆਰਾ ਅਧਿਕਾਰਤ ਜਾਂ ਸੰਸਦ ਭਵਨ ਕੰਪਲੈਕਸ ਵਿਖੇ ਕਰਵਾਉਣ। ਮੈਂਬਰਾਂ ਦੀ ਸੁਵਿਧਾ ਲਈ ਅੱਜ ਤੋਂ ਸੰਸਦ ਭਵਨ ਅਨੈਕਸੀ ਵਿਖੇ ਤਿੰਨ ਟੈਸਟ ਕੇਂਦਰ ਚਲ ਰਹੇ ਹਨ। ਮੈਂਬਰਾਂ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੀ ਟੈਸਟ ਰਿਪੋਰਟ ਨੂੰ ਰਾਜ ਸਭਾ ਸਕੱਤਰੇਤ ਨੂੰ ਪਹਿਲਾਂ ਤੋਂ ਹੀ ਇੱਕ ਨਿਰਧਾਰਿਤ ਈ-ਮੇਲ ਰਾਹੀਂ ਭੇਜਣ ਤਾਂ ਜੋ ਸੈਸ਼ਨ ਦੌਰਾਨ ਸੰਸਦ ਭਵਨ ਵਿੱਚ ਦਾਖਲ ਹੋਣ ਵੇਲੇ ਕਿਸੇ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਸੰਸਦ ਹਾਊਸ ਕੰਪਲੈਕਸ ਵਿੱਚ ਤੈਨਾਤ ਸੰਸਦ ਸਕੱਤਰੇਤ ਅਤੇ ਹੋਰ ਏਜੰਸੀਆਂ ਦੇ ਕਰਮਚਾਰੀਆਂ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਆਪਣੀ ਡਿਊਟੀ ਦੌਰਾਨ ਮੈਂਬਰਾਂ ਦੇ ਨਜ਼ਦੀਕ ਰਹਿੰਦੇ ਹਨ।
https://pib.gov.in/PressReleseDetail.aspx?PRID=1653284
ਉਪ ਰਾਸ਼ਟਰਪਤੀ ਨੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ’ਤੇ ਜ਼ੋਰ ਦਿੱਤਾ, ਲੋਕਾਂ ਨੂੰ ਕੋਵਿਡ-19 ਦੇ ਖ਼ਿਲਾਫ਼ ਬਿਨਾ ਢਿੱਲ ਵਰਤੇ ਪੂਰੀ ਸਾਵਧਾਨੀ ਵਰਤਣ ਨੂੰ ਕਿਹਾ
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਸਾਡੀ ਸਿੱਖਿਆ ਪ੍ਰਣਾਲੀ ਦਾ ਇੱਕ ਅਨਿੱਖੜਵਾਂ ਅੰਗ ਹੋਣਾ ਚਾਹੀਦਾ ਹੈ। ਉਪ ਰਾਸ਼ਟਰਪਤੀ ਅੱਜ ਰਾਮਚੰਦਰ ਮਿਸ਼ਨ ਅਤੇ ਭਾਰਤ ਅਤੇ ਭੂਟਾਨ ਦੇ ਲਈ ਸੰਯੁਕਤ ਰਾਸ਼ਟਰ ਸੂਚਨਾ ਕੇਂਦਰ ਦੁਆਰਾ ਸਾਂਝੇ ਰੂਪ ਨਾਲ ਆਯੋਜਿਤ ਹਾਰਟਫੁੱਲਨੈਸ ਸਰਬ ਭਾਰਤੀ ਲੇਖ ਲਿਖਣ ਦੇ ਔਨਲਾਈਨ ਲਾਂਚ ਮੌਕੇ ਨੂੰ ਸੰਬੋਧਤ ਕਰ ਰਹੇ ਸੀ ਜੋ ਜੁਲਾਈ ਤੋਂ ਨਵੰਬਰ ਦੇ ਵਿੱਚ ਹਰ ਸਾਲ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਨੌਜਵਾਨ ਦਿਵਸ ਦੇ ਮੌਕੇ ’ਤੇ ਆਯੋਜਿਤ ਕੀਤਾ ਜਾਂਦਾ ਹੈ। ਉਪ ਰਾਸ਼ਟਰਪਤੀ ਨੇ ਇਸ ਤਰ੍ਹਾਂ ਦੇ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਆਯੋਜਨ ਨੌਜਵਾਨਾਂ ਨੂੰ ਸੋਚਣ ਦੇ ਲਈ ਪ੍ਰੇਰਿਤ ਕਰਦੇ ਹਨ ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਸਾਰਥਕ ਸਕਾਰਾਤਮਕ ਬਣਾ ਸਕਣ। ਨਵੀਂ ਸਿੱਖਿਆ ਨੀਤੀ 2020 ਵਿੱਚ ਨੈਤਿਕ ਸਿੱਖਿਆ ਨੂੰ ਸ਼ਾਮਲ ਕੀਤੇ ਜਾਣ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨੈਤਿਕ ਸਿੱਖਿਆ ਪੁਰਾਣੇ ਸਮੇਂ ਤੋਂ ਹੀ ਸਾਡੀ ਸਿੱਖਿਆ ਦਾ ਅਟੁੱਟ ਅੰਗ ਰਹੀ ਹੈ। ਕੋਵਿਡ ਮਹਾਮਾਰੀ ਦੀ ਚਰਚਾ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ਾਂ ਨੇ ਸੰਕਲਪ ਸ਼ਕਤੀ ਦਿਖਾਈ ਹੈ ਅਤੇ ਸਹਿਯੋਗੀ ਰੂਪ ਨਾਲ ਇਸ ਆਫ਼ਤ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਆਪਦਾ ਦੇ ਸਮੇਂ ਮਨੁੱਖ ਦੇ ਸੱਚੇ ਚਰਿੱਤਰ ਦੀ ਪਰਖ ਹੁੰਦੀ ਹੈ, ਕੋਈ ਵੀ ਆਪਦਾ ਇੰਨੀ ਔਖੀ ਨਹੀਂ ਹੁੰਦੀ ਜਿਸਦਾ ਹਾਲ ਸਹੀ ਨੀਅਤ ਅਤੇ ਕਦਰਾਂ-ਕੀਮਤਾਂ ਦੇ ਨਾਲ ਮਿਲ ਕੇ ਨਾ ਕੀਤਾ ਜਾ ਸਕੇ। ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਮਾਰੀ ਦੇ ਕਾਰਨ ਜ਼ਿੰਦਗੀ ਵਿੱਚ ਤਣਾਅ ਅਤੇ ਚਿੰਤਾ ਪੈਦਾ ਹੁੰਦੀ ਹੈ ਜਿਸਦਾ ਹੱਲ ਪਰਿਵਾਰ ਦੇ ਨਾਲ ਰਹਿ ਕੇ, ਧਿਆਨ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਮਹਾਮਾਰੀ ਦੀ ਇਸ ਮਿਆਦ ਵਿੱਚ ਲੋੜਵੰਦਾਂ ਦੀ ਸਹਾਇਤਾ ਅਤੇ ਸਹਾਰਾ ਦੇਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਦੂਸਰਿਆਂ ਦੇ ਲਈ ਜਿਉਂਦੇ ਹੋ ਤਾਂ ਤੁਸੀਂ ਲੰਬੇ ਸਮੇਂ ਲਈ ਰਹਿੰਦੇ ਹੋ। ਉਨ੍ਹਾਂ ਨੇ ਲੋਕਾਂ ਨੂੰ ਕੋਵਿਡ-19 ਦੇ ਖ਼ਿਲਾਫ਼ ਬਿਨਾ ਢਿੱਲ ਵਰਤੇ ਪੂਰੀ ਸਾਵਧਾਨੀ ਵਰਤਣ ਨੂੰ ਕਿਹਾ।
https://pib.gov.in/PressReleseDetail.aspx?PRID=1653272
ਸਰਕਾਰ ਨੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੀ ਮੌਜੂਦਾ ਸਮਾਂ-ਸੀਮਾ ਵਿੱਚ ਢਿੱਲ ਦਿੱਤੀ : ਡਾ. ਜਿਤੇਂਦਰ ਸਿੰਘ
ਪੂਰਬ ਉੱਤਰ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਜ਼ੁਰਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰ ਨੇ ਜੀਵਨ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਜਮ੍ਹਾਂ ਕਰਨ ਦੀ ਮੌਜੂਦਾ ਸਮਾਂ ਸੀਮਾ ਵਿੱਚ ਢਿੱਲ ਦਿੱਤੀ ਹੈ। ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨ ਭੋਗੀ 1 ਨਵੰਬਰ 2020 ਤੋਂ 31 ਦਸੰਬਰ 2020 ਤੱਕ ਜੀਵਨ ਪ੍ਰਮਾਣ ਪੱਤਰ ਪੇਸ਼ ਕਰ ਸਕਦੇ ਹਨ। ਪਹਿਲਾਂ ਪੈਨਸ਼ਨ ਦੀ ਨਿਰੰਤਰਤਾ ਬਣਾਏ ਰੱਖਣ ਲਈ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦਾ ਸਮਾਂ ਨਵੰਬਰ ਦੇ ਮਹੀਨੇ ਤੱਕ ਹੀ ਹੁੰਦਾ ਸੀ। ਹਾਲਾਂਕਿ 80 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਰਗ ਦੇ ਪੈਨਸ਼ਨ ਭੋਗੀ 1 ਅਕਤੂਬਰ 2020 ਤੋਂ 31 ਦਸੰਬਰ, 2020 ਤੱਕ ਜੀਵਨ ਪ੍ਰਮਾਣ ਪੱਤਰ ਪੇਸ਼ ਕਰ ਸਕਦੇ ਹਨ। ਇਸ ਵਿਸਤ੍ਰਿਤ ਸਮੇਂ ਦੌਰਾਨ ਪੈਨਸ਼ਨ ਪ੍ਰਦਾਤਾ ਅਥਾਰਿਟੀ (ਪੀਡੀਏ) ਦੁਆਰਾ ਨਿਰਵਿਘਨ ਭੁਗਤਾਨ ਜਾਰੀ ਰੱਖਿਆ ਜਾਵੇਗਾ। ਕੇਂਦਰੀ ਮੰਤਰੀ ਡਾ. ਵਿਨੋਦ ਸਿੰਘ ਨੇ ਕਿਹਾ ਕਿ ਇਸ ਬਾਰੇ ਫੈਸਲਾ ਜਾਰੀ ਕੋਵਿਡ-19 ਮਹਾਮਾਰੀ ਅਤੇ ਬਜ਼ੁਰਗਾਂ ਦੇ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਜਲਦੀ ਆਉਣ ਦੇ ਡਰ ਦੇ ਮੱਦੇਨਜ਼ਰ ਲਿਆ ਗਿਆ ਹੈ।
https://pib.gov.in/PressReleseDetail.aspx?PRID=1653327
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਗਾਂਧੀਨਗਰ ਜ਼ਿਲ੍ਹੇ ਅਤੇ ਸ਼ਹਿਰ ਵਿੱਚ 15.01ਕਰੋੜ ਰੁਪਏ ਦੀ ਲਾਗਤ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਲੋਕਾਂ ਨੂੰ ਸਮਰਪਿਤ ਕੀਤੀਆਂ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗਾਂਧੀਨਗਰ ਜ਼ਿਲ੍ਹੇ ਅਤੇ ਸ਼ਹਿਰ ਵਿੱਚ15.01 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਲੋਕਾਂ ਨੂੰ ਸਮਰਪਿਤ ਕੀਤੀਆਂ। ਉਨ੍ਹਾਂ ਨੇ 119.63 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਵਿੱਚ ਸਮਾਰਟ ਸਿਟੀ ਪ੍ਰੋਜੈਕਟ, ਬਗੀਚਿਆਂ ਦਾ ਨਵੀਨੀਕਰਨ, ਸੜਕਾਂ ਚੌੜੀ ਕਰਨ ਅਤੇ ਗਰਲਜ਼ ਸਕੂਲ ਵਿੱਚ ਨਵੇਂ ਕਲਾਸਰੂਮ ਸ਼ਾਮਲ ਹਨ। ਇਹ ਵਿਕਾਸ ਪ੍ਰੋਜੈਕਟ ਗਾਂਧੀਨਗਰ ਦੇ ਵਿਕਾਸ ਨੂੰ ਹੁਲਾਰਾ ਦੇਣਗੇ। ਗੁਜਰਾਤ ਦੇ ਉੱਪ ਮੁੱਖ ਮੰਤਰੀ, ਸ਼੍ਰੀ ਨਿਤਿਨ ਪਟੇਲ ਵੀ ਰੁਪਾਲ ਪਿੰਡ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਸਾਰੇ ਗਾਂਧੀਨਗਰ ਨੂੰ ਇੱਕ ਮਾਡਲ ਲੋਕ ਸਭਾ ਹਲਕਾ ਬਣਾਉਣ ਦੀ ਕੋਸ਼ਿਸ਼ ਕਰਾਂਗੇ।” ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ “ਰਾਸ਼ਟਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਲੜ ਰਿਹਾ ਹੈ”। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਰੰਤਰ ਯਤਨਾਂ ਦੇ ਨਤੀਜੇ ਵਜੋਂ, ਮੌਤ ਦਰ ਵਿੱਚ ਗਿਰਾਵਟ ਆਈ ਹੈ ਅਤੇ ਸਿਹਤਯਾਬ ਹੋਣ ਦੀ ਦਰ ਵਿੱਚ ਵੀ ਸੁਧਾਰ ਹੋਇਆ ਹੈ। ਮੰਤਰੀ ਨੇ ਕਿਹਾ ਕਿ “ਕੋਰੋਨਾ ਵਿਰੁੱਧ ਲੜਾਈ ਵਿਚ ਲੋਕ ਜਾਗਰੂਕਤਾ ਇਕੋ ਇੱਕ ਹੱਲ ਹੈ”। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਖਤੀ ਨਾਲ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ।
https://pib.gov.in/PressReleseDetail.aspx?PRID=1653075
ਬੈਂਕ ਕਰਜ਼ਦਾਰਾਂ ਨੂੰ ਰਾਹਤ ਦੇ ਨਿਰਧਾਰਨ ਲਈ ਸਰਕਾਰ ਦੀ ਸਹਾਇਤਾ ਕਰਨ ਲਈ ਮਾਹਿਰ ਕਮੇਟੀ
ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਵਿਚ ਗਜੇਂਦਰ ਸ਼ਰਮਾ ਬਨਾਮ ਭਾਰਤ ਸਰਕਾਰ ਅਤੇ ਹੋਰਨਾਂ ਦੇ ਮਾਮਲੇ ਵਿੱਚ ਵਿਆਜ ਮੁਆਫ ਕਰਨ ਅਤੇ ਵਿਆਜ 'ਤੇ ਵਿਆਜ ਮੁਆਫ ਕਰਨ ਅਤੇ ਹੋਰ ਸਬੰਧਿਤ ਮੁੱਦਿਆਂ' ਤੇ ਚੱਲ ਰਹੀ ਸੁਣਵਾਈ ਦੀ ਕਾਰਵਾਈ ਦੌਰਾਨ ਕਈ ਤਰ੍ਹਾਂ ਦੀਆਂ ਚਿੰਤਾਵਾਂ ਉਠਾਈਆਂ ਗਈਆਂ ਹਨ। ਸਰਕਾਰ ਨੇ ਇਸ ਅਨੁਸਾਰ ਸਮੁੱਚੇ ਨਿਰਧਾਰਨ ਲਈ ਇਕ ਮਾਹਰ ਕਮੇਟੀ ਦਾ ਗਠਨ ਕੀਤਾ ਹੈ, ਤਾਂ ਜੋ ਇਸ ਸਬੰਧੀ ਆਪਣੇ ਫੈਸਲਿਆਂ ਬਾਰੇ ਬਿਹਤਰ ਜਾਣਕਾਰੀ ਦਿੱਤੀ ਜਾ ਸਕੇ। ਮਾਹਰ ਕਮੇਟੀ ਹੇਠ ਲਿਖੇ ਅਨੁਸਾਰ ਹੋਵੇਗੀ: ਸ਼੍ਰੀ ਰਾਜੀਵ ਮਹਰਿਸ਼ੀ, ਭਾਰਤ ਦੇ ਸਾਬਕਾ ਕੈਗ – ਚੇਅਰਪਰਸਨ। ਕਮੇਟੀ ਇਕ ਹਫਤੇ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ।
https://pib.gov.in/PressReleseDetail.aspx?PRID=1653099
ਸਾਨੂੰ ਕੋਵਿਡ-19 ਮਹਾਮਾਰੀ ਦੀਆਂ ਆਮ ਸਮੱਸਿਆਵਾਂ ਦੇ ਹੱਲ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ: ਸ਼੍ਰੀ ਗੰਗਵਾਰ ਨੇ ਜੀ -20 ਮਜ਼ਦੂਰ ਅਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ
ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਸਮੂਹ ਜੀ-20 ਮੈਂਬਰਾਂ ਨੂੰ ਕੋਵਿਡ-19 ਮਹਾਮਾਰੀ ਨਾਲ ਪੈਦਾ ਹੋਣ ਵਾਲੀਆਂ ਆਮ ਸਮੱਸਿਆਵਾਂ ਦੇ ਹੱਲ ਲੱਭਣ ਲਈ ਮਿਲ ਕੇ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ ਹੈ। ਸ਼੍ਰੀ ਗੰਗਵਾਰ ਕੱਲ ਦੇਰ ਸ਼ਾਮ ਜੀ -20 ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਵਰਚੁਅਲ ਮੀਟਿੰਗ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਬੋਲ ਰਹੇ ਸਨ। ਉਨ੍ਹਾਂ ਦੱਸਿਆ ਕਿ ਕੋਵਿਡ -19 ਮਹਾਮਾਰੀ ਨਾਲ ਇਕ ਨਵੀਂ ਅਜਿਹੀ ਆਮ ਸਥਿਤੀ ਬਣ ਗਈ ਹੈ ਜਿਸਨੇ ਸਾਡੇ ਕੰਮ ਕਰਨ ਦੇ ਤਰੀਕੇ ਨੂੰ ਹੀ ਬਦਲ ਦਿੱਤਾ ਹੈ।ਕੋਵਿਡ -19 ਮਹਾਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਸੈਕਟਰ ਸਬੰਧੀ ਉਪਾਵਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਲੇਬਰ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ, ਭਾਰਤ ਨੇ ਸਨਅਤਾਂ/ਕੰਪਨੀਆਂ ਦੇ ਮਾਲਕਾਂ ਨੂੰ ਆਪਣੇ ਕਾਮਿਆਂ ਦੀਆਂ ਤਨਖਾਹਾਂ ਦੇਣ ਲਈ ਉਤਸ਼ਾਹਤ ਕੀਤਾ। ਸ਼੍ਰੀ ਗੰਗਵਾਰ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਅਸਥਾਈ ਪਨਾਹ, ਭੋਜਨ ਅਤੇ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਸ਼੍ਰੀ ਗੰਗਵਾਰ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਅਨਾਜ ਦੀ ਵੰਡ ਦੀ ਸਹੂਲਤ ਲਈ, ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕੀਤੀ ਹੈ। ਜੀ -20 ਵਿੱਚ ਕੋਵਿਡ -19 ਅਤੇ ਇਸਦੇ ਪ੍ਰਭਾਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਗਰੋਂ ਜਾਰੀ ਸਾਂਝੇ ਐਲਾਨਨਾਮੇ ਨਾਲ ਲੇਬਰ ਮਾਰਕੀਟ ਤੇ ਕੋਵਿਡ -19 ਦੇ ਪ੍ਰਭਾਵਾਂ ਨੂੰ ਘਟਾਉਣ ਦੇ ਉਪਾਵਾਂ ਦੀ ਸੂਚੀ ਵੀ ਦਿੱਤੀ ਗਈ ਹੈ।
https://pib.gov.in/PressReleseDetail.aspx?PRID=1653260
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
- ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਤਿੰਨੋਂ ਮੈਡੀਕਲ ਸੰਸਥਾਵਾਂ ਨੂੰ ਟੈਸਟ ਵਧਾਉਣ, ਬੈੱਡ ਵਧਾਉਣ ਅਤੇ ਗੰਭੀਰ ਮਰੀਜ਼ਾਂ ਦੀ ਨਿੱਜੀ ਦੇਖਭਾਲ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਜਨਤਕ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰਾਂ ਵਿੱਚ ਲੱਛਣ ਸਬੰਧੀ ਅਤੇ ਸ਼ੱਕੀ ਕੇਸਾਂ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨ ਤਾਂ ਜੋ ਛੇਤੀ ਪਤਾ ਲਗਾਇਆ ਜਾ ਸਕੇ ਅਤੇ ਇਲਾਜ ਸੰਭਵ ਹੋ ਸਕੇ ਅਤੇ ਮੌਤਾਂ ਨੂੰ ਘਟਾਇਆ ਜਾ ਸਕੇ। ਜ਼ਿੰਮੇਵਾਰ ਨਾਗਰਿਕਾਂ ਨੂੰ ਵੀ ਕੋਵਿਡ ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪ੍ਰਸ਼ਾਸਨ ਨਾਲ ਹੱਥ ਮਿਲਾਉਣਾ ਚਾਹੀਦਾ ਹੈ ਅਤੇ ਸਹਿਯੋਗ ਕਰਨਾ ਚਾਹੀਦਾ ਹੈ।
- ਪੰਜਾਬ: ਪੰਜਾਬ ਦੇ ਲੋਕਾਂ ਨੂੰ ਭਾਵਨਾਤਮਕ ਅਪੀਲ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਅੱਗੇ ਆਉਣ ਅਤੇ ਕੋਵਿਡ ਟੈਸਟ ਕਰਵਾਉਣ ਦੀ ਅਪੀਲ ਕੀਤੀ ਕਿਉਂਕਿ ਹਸਪਤਾਲਾਂ ਨੂੰ ਮਰੀਜ਼ਾਂ ਬਾਰੇ ਦੇਰੀ ਨਾਲ ਰਿਪੋਰਟ ਕਰਨਾ ਇਸ ਮਹਾਮਾਰੀ ਖ਼ਿਲਾਫ਼ ਲੜਾਈ ਨੂੰ ਗੰਭੀਰ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਚੌਕਸ ਰਹਿ ਕੇ ਇਸ ਯੁੱਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਪਵੇਗੀ ਜਿਸ ਨਾਲ ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਚਾਅ ਵਿੱਚ ਮਦਦ ਮਿਲੇਗੀ, ਕਿਉਂਕਿ ਕੋਵਿਡ-19 ਮਹਾਮਾਰੀ ਨੂੰ ਦੂਰ ਰੱਖਣ ਲਈ ਸਿਰਫ਼ ਜਾਗਰੂਕਤਾ ਜ਼ਰੂਰੀ ਹੈ।
- ਮਹਾਰਾਸ਼ਟਰ: ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਹੈ ਕਿ ਡਬਲਯੂਐੱਚਓ ਦੀ ਚੇਤਾਵਨੀ ਦੇ ਮੱਦੇਨਜ਼ਰ, ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਦੇ ਕੇਸ ਵਧਣਗੇ, ਰਾਜ ਸਰਕਾਰ ਨੇ ਹਸਪਤਾਲਾਂ ਨੂੰ 80 ਫ਼ੀਸਦੀ ਆਕਸੀਜਨ ਸਿਲੰਡਰ ਮੁਹੱਈਆ ਕਰਾਉਣ ਅਤੇ 20 ਫ਼ੀਸਦੀ ਨੂੰ ਉਦਯੋਗ ਨੂੰ ਦੇਣ ਦਾ ਫੈਸਲਾ ਕੀਤਾ ਹੈ। ਵੀਰਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੂਜੀ ਵਾਰ ਸਭ ਤੋਂ ਵੱਧ ਆਏ, ਇਹ 23,446 ਮਾਮਲੇ ਸਨ, ਜਿਸ ਨਾਲ ਕੁੱਲ ਕੇਸ 9,90,795 ਹੋ ਗਏ ਹਨ। ਰਾਜ ਵਿੱਚ 2.61 ਲੱਖ ਐਕਟਿਵ ਮਰੀਜ਼ ਹਨ, ਜਿਨ੍ਹਾਂ ਵਿੱਚੋਂ 69,456 ਮਰੀਜ਼ ਪੂਨੇ ਤੋਂ, 28,460 ਮਰੀਜ਼ ਥਾਨੇ ਤੋਂ ਅਤੇ 26,629 ਐਕਟਿਵ ਮਰੀਜ਼ ਮੁੰਬਈ ਜ਼ਿਲ੍ਹੇ ਤੋਂ ਹਨ।
- ਗੁਜਰਾਤ: ਰਾਜ ਦੇ 150 ਤੋਂ ਵੱਧ ਡਾਕਟਰਾਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ। ਰਾਜਕੋਟ ਵਿੱਚ 100 ਤੋਂ ਵੱਧ ਡਾਕਟਰਾਂ ਨੂੰ ਕੋਰੋਨਾ ਵਾਇਰਸ ਹੈ, ਜਦੋਂ ਕਿ ਅਹਿਮਦਾਬਾਦ ਦੇ ਏਐੱਮਸੀ ਸੰਚਾਲਿਤ ਹਸਪਤਾਲਾਂ ਵਿੱਚ ਕੰਮ ਕਰ ਰਹੇ 50 ਤੋਂ ਵੱਧ ਡਾਕਟਰ ਕੋਵਿਡ ਨਾਲ ਪ੍ਰਭਾਵਿਤ ਹਨ। ਇਸ ਸਮੇਂ ਕੋਵਿਡ ਡਿਊਟੀ ’ਤੇ ਕੁੱਲ 1,800 ਡਾਕਟਰ ਹਨ। ਡਾਕਟਰ ਇਸ ਸਮੇਂ ਸਭ ਤੋਂ ਮੋਹਰੀ ਯੋਧੇ ਹਨ ਅਤੇ ਨਾਗਰਿਕਾਂ ਨੂੰ ਮਹਾਮਾਰੀ ਦੀ ਹਾਲਤ ਨਾਲ ਲੜਨ ਵਿੱਚ ਸਹਾਇਤਾ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਵੀਰਵਾਰ ਨੂੰ ਗੁਜਰਾਤ ਵਿੱਚ 1332 ਨਵੇਂ ਕੋਵਿਡ ਕੇਸ ਆਏ ਅਤੇ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗਿਣਤੀ 16198 ਹੈ।
- ਰਾਜਸਥਾਨ: ਰਾਜ ਵਿੱਚ ਕੋਵਿਡ-19 ਪਾਜ਼ਿਟਿਵ ਦਰ ਅਗਸਤ ਵਿੱਚ 5% ਤੋਂ ਵਧ ਕੇ ਸਤੰਬਰ ਵਿੱਚ 6% ਹੋ ਗਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਕੀਤੇ ਗਏ 100 ਟੈਸਟਾਂ ਵਿੱਚੋਂ ਅਗਸਤ ਵਿੱਚ 5 ਪਾਜ਼ਿਟਿਵ ਕੇਸ ਪਾਏ ਜਾਂਦੇ ਸਨ ਅਤੇ ਸਤੰਬਰ ਵਿੱਚ ਇਹ ਵਧ ਕੇ 6 ਹੋ ਗਏ ਹਨ। ਅਗਸਤ ਵਿੱਚ, ਰੋਜ਼ਾਨਾ ਔਸਤਨ ਕੀਤੇ ਗਏ ਟੈਸਟਾਂ ਦੀ ਗਿਣਤੀ 25,407 ਸੀ। ਸਤੰਬਰ ਵਿੱਚ ਇਹ ਗਿਣਤੀ 25,336 ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 740 ਨਵੇਂ ਕੋਵਿਡ ਮਾਮਲੇ ਆਏ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 98,116 ਹੋ ਗਈ ਹੈ। ਇਸ ਵਿੱਚੋਂ 16,427 ਐਕਟਿਵ ਕੇਸ ਹਨ।
- ਮੱਧ ਪ੍ਰਦੇਸ਼: ਕੋਵਿਡ-19 ਦੇ ਵਧਦੇ ਗ੍ਰਾਫ਼ ਅਤੇ ਆਕਸੀਜਨ ਦੀ ਸਪਲਾਈ ਦੀ ਘਾਟ ਨੂੰ ਵੇਖਦੇ ਹੋਏ ਮੱਧ ਪ੍ਰਦੇਸ਼ ਸਰਕਾਰ ਨੇ ਹੋਸ਼ੰਗਾਬਾਦ ਵਿੱਚ ਆਕਸੀਜਨ ਬਣਾਉਣ ਲਈ ਇੱਕ ਨਵਾਂ ਪਲਾਂਟ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਅਤੇ ਦੀਰਘਕਾਲਿਕ ਸਮੇਂ ਵਿੱਚ ਇਸ ਦੇ ਆਯਾਤ ਨੂੰ ਵਧਾਉਣ ਅਤੇ ਆਕਸੀਜਨ ਦੇ ਇਨ-ਹਾਊਸ ਉਦਯੋਗਿਕ ਉਤਪਾਦਨ ਨੂੰ ਵਧਾਉਣ ਵਰਗੇ ਉਪਾਵਾਂ ਨੂੰ ਤਰਜੀਹ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੁਆਰਾ ਆਕਸੀਜਨ ਉਤਪਾਦਨ ਇਕਾਈਆਂ ਨੂੰ ਆਕਸੀਜਨ ਦੇ ਨਿਰਯਾਤ ’ਤੇ ਰੋਕ ਲਗਾਉਣ ਅਤੇ ਇਸ ਦੇ ਉਤਪਾਦਨ ਦਾ ਲਗਭਗ 80 ਫ਼ੀਸਦੀ ਰਾਜ ਦੀਆਂ ਜ਼ਰੂਰਤਾਂ ਲਈ ਸਟੋਰ ਕਰਨ ਦੇ ਨਿਰਦੇਸ਼ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਰਾਜ ਵਿੱਚ ਐਕਟਿਵ ਕੋਵਿਡ-19 ਮਰੀਜ਼ਾਂ ਦੀ ਗਿਣਤੀ 18,433 ਹੈ।
- ਕੇਰਲ: ਮੁੱਖ ਮੰਤਰੀ ਪਿਨਾਰਾਯੀ ਵਿਜਯਨ ਦੁਆਰਾ ਸੱਦੀ ਗਈ ਸਰਬ ਪਾਰਟੀ ਬੈਠਕ ਨੇ ਚੋਣ ਕਮਿਸ਼ਨ ਨੂੰ ਦੋ ਵਿਧਾਨ ਸਭਾ ਸੀਟਾਂ ’ਤੇ ਉਪ ਚੋਣਾਂ ਨੂੰ ਮੁਲਤਵੀ ਕਰਨ ਲਈ ਕਿਹਾ ਹੈ। ਨੇਤਾਵਾਂ ਨੇ ਦੱਸਿਆ ਕਿ ਚੁਣੇ ਵਿਧਾਇਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਸਿਰਫ਼ ਤਿੰਨ ਮਹੀਨੇ ਹੋਣਗੇ, ਕਿਉਂਕਿ ਮੌਜੂਦਾ ਅਸੈਂਬਲੀ ਦਾ ਕਾਰਜਕਾਲ ਮਈ 2021 ਵਿੱਚ ਖ਼ਤਮ ਹੋ ਰਿਹਾ ਹੈ। ਉਨ੍ਹਾਂ ਨੇ ਰਾਜ ਵਿੱਚ ਫੈਲੀ ਕੋਵਿਡ-19 ਮਹਾਮਾਰੀ ਦੀ ਗੰਭੀਰਤਾ ਅਤੇ ਵਿੱਤੀ ਬੋਝ ਦਾ ਵੀ ਹਵਾਲਾ ਦਿੱਤਾ। ਸਰਬ ਪਾਰਟੀ ਬੈਠਕ ਨੇ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਚੋਣ ਕਮਿਸ਼ਨ ਨੂੰ ਨਵੰਬਰ ਵਿੱਚ ਸਥਾਨਕ ਸਰਕਾਰਾਂ ਦੀਆਂ ਸਵੈ-ਸਰਕਾਰੀ ਚੋਣਾਂ ਵੀ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ। ਉਦਯੋਗ ਮੰਤਰੀ ਈ.ਪੀ. ਜਯਾਰਾਜਨ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ। ਕੋਚੀ ਅਧਾਰਤ ਪੀਐੱਨਬੀ ਵੇਸਪਰ ਲਾਈਫ਼ ਸਾਇੰਸ ਨੂੰ ਕੋਵਿਡ ਵੈਕਸੀਨ ਦੇ ਦੂਸਰੇ ਪੜਾਅ ਦੇ ਡਰੱਗ ਟਰਾਇਲਾਂ ਲਈ ਡੀਸੀਜੀਆਈ ਤੋਂ ਮਨਜ਼ੂਰੀ ਮਿਲ ਗਈ ਹੈ। ਕੱਲ ਰਾਜ ਵਿੱਚ ਕੋਵਿਡ-19 ਦੇ 3349 ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਰਾਜ ਭਰ ਵਿੱਚ 26,229 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਕੁੱਲ 2.04 ਲੱਖ ਲੋਕ ਕੁਆਰੰਟੀਨ ਹਨ। ਮਰਨ ਵਾਲਿਆਂ ਦੀ ਗਿਣਤੀ 396 ਹੈ।
- ਤਮਿਲ ਨਾਡੂ: ਪੁੱਦੂਚੇਰੀ ਵਿੱਚ ਕੋਵਿਡ-19 ਦੇ ਹੋਰ 504 ਕੇਸ ਪਾਏ ਗਏ ਹਨ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਯੂਟੀ ਵਿੱਚ ਹੁਣ 4878 ਐਕਟਿਵ ਮਾਮਲੇ ਹਨ ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 19026 ਤੱਕ ਪਹੁੰਚ ਗਈ ਹੈ ਅਤੇ ਮੌਤਾਂ ਦੀ ਗਿਣਤੀ 365 ਹੈ। ਤਮਿਲ ਨਾਡੂ ਦੇ ਸਿਹਤ ਮੰਤਰੀ ਸੀ. ਵਿਜੇ ਭਾਸਕਰ ਨੇ ਕਿਹਾ ਕਿ ਰਾਜ ਵਿੱਚ ਟੈਸਟ ਪਾਜ਼ਿਟਿਵ ਦਰ ਕ੍ਰਿਸ਼ਨਾਗਿਰੀ ਅਤੇ ਕੁਡਲੌਰ ਜ਼ਿਲ੍ਹਿਆਂ ਨੂੰ ਛੱਡ ਕੇ 10 ਫ਼ੀਸਦੀ ਤੋਂ ਵੀ ਘੱਟ ਹੈ, ਇਨ੍ਹਾਂ ਜ਼ਿਲ੍ਹਿਆਂ ਵਿੱਚ ਇਹ ਦਰ 11.7 ਫ਼ੀਸਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕੇਸ ਜ਼ਿਆਦਾ ਹਨ, ਸਰਕਾਰ ਬੁਖਾਰ ਕੈਂਪ ਲਗਾ ਰਹੀ ਹੈ ਅਤੇ ਲਗਾਤਾਰ ਟੈਸਟਿੰਗ ਵਧਾ ਰਹੀ ਹੈ ਅਤੇ ਇਨਫਲੂਐਨਜ਼ਾ-ਵਰਗੀ ਬਿਮਾਰੀ ਦੇ ਕੇਸਾਂ ਦਾ ਪਤਾ ਲਗਾ ਰਹੀ ਹੈ। ਜਿਵੇਂ ਕਿ ਰਾਜ ਸਕੂਲਾਂ ਨੂੰ ਅੰਸ਼ਕ ਤੌਰ ’ਤੇ ਮੁੜ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ, ਤਮਿਲ ਨਾਡੂ ਸਰਕਾਰ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਰੋਟੇਸ਼ਨ ਬੇਸਿਸ ’ਤੇ ਕਲਾਸਾਂ ਲਗਾਉਣ ’ਤੇ ਵਿਚਾਰ ਕਰ ਰਹੀ ਹੈ।
- ਕਰਨਾਟਕ: ਰਾਜ ਦੇ ਪਹਿਲੇ ਕੋਵਿਡ ਕੇਸ ਤੋਂ ਛੇ ਮਹੀਨਿਆਂ ਬਾਅਦ, ਕੱਲ ਐਕਟਿਵ ਮਾਮਲਿਆਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਅਤੇ ਗਿਣਤੀ 1,01,537 ਕੇਸ ਹੈ। ਹਾਈ ਕੋਰਟ ਨੇ ਕਰਨਾਟਕ ਸਰਕਾਰ ਦੇ 01 ਅਪ੍ਰੈਲ, 2020 ਤੋਂ 31 ਮਾਰਚ, 2021 ਤੱਕ ਕਰਮਚਾਰੀਆਂ ਨੂੰ ਘੱਟੋ-ਘੱਟ ਤਨਖਾਹ ਐਕਟ ਅਧੀਨ ਵੇਰੀਏਬਲ ਮਹਿੰਗਾਈ ਭੱਤੇ ਦੀ ਅਦਾਇਗੀ ਨੂੰ ਮੁਲਤਵੀ ਕਰਨ ਦੇ ਹੁਕਮ ’ਤੇ ਰੋਕ ਲਾਈ ਹੈ। ਆਕਸੀਜਨ ਸਪਲਾਈ ਦੀ ਘਾਟ ਦੇ ਚਲਦਿਆਂ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅੰਤਰ-ਜ਼ਿਲ੍ਹਾ ਤਾਲਮੇਲ ਬਣਾਉਣ ਦੀ ਅਪੀਲ ਕੀਤੀ ਹੈ। ਕਰਨਾਟਕ ਦੇ ਸਿਹਤ ਮਾਹਰਾਂ ਨੇ ਕਿਹਾ ਹੈ ਕਿ ਉਹ ਪਲਾਜ਼ਮਾ ਥੈਰੇਪੀ ਜਾਰੀ ਰੱਖਣਗੇ ਕਿਉਂਕਿ ਰਾਜ ਵਿੱਚ ਇਹ ਪ੍ਰਭਾਵਸ਼ਾਲੀ ਰਹੀ ਹੈ, ਹਾਲਾਂਕਿ ਆਈਸੀਐੱਮਆਰ ਅਧਿਐਨ ਇਸਦੇ ਉਲਟ ਸੁਝਾਅ ਦੇ ਰਹੀ ਹੈ।
- ਆਂਧਰ ਪ੍ਰਦੇਸ਼: ਇੱਕ ਸੀਰੋ ਅਧਿਐਨ ਨੇ ਖੁਲਾਸਾ ਕੀਤਾ ਹੈ ਕਿ ਆਂਧਰ ਪ੍ਰਦੇਸ਼ ਦੀ 5.34 ਕਰੋੜ ਆਬਾਦੀ ਵਿੱਚੋਂ ਕਰੀਬ 20 ਫ਼ੀਸਦੀ ਆਬਾਦੀ ਨੇ ਕੋਵਿਡ-19 ਦੇ ਖ਼ਿਲਾਫ਼ ਇਮਿਊਨਿਟੀ ਪ੍ਰਾਪਤ ਕਰ ਲਈ ਹੈ। ਸਰਵੇਖਣ ਦੇ ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ 22.5 ਫ਼ੀਸਦੀ ਅਤੇ ਪੇਂਡੂ ਇਲਾਕਿਆਂ ਵਿੱਚ 18.2 ਫ਼ੀਸਦੀ ਨੇ ਕੋਵਿਡ-19 ਦੇ ਖ਼ਿਲਾਫ਼ ਇਮਿਊਨਿਟੀ ਪ੍ਰਾਪਤ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ 90 ਤੋਂ 100 ਫ਼ੀਸਦੀ ਪਾਜ਼ਿਟਿਵ ਕੇਸ ਬਿਨਾਂ ਲੱਛਣ ਵਾਲੇ ਮਰੀਜ਼ਾਂ ਦੇ ਹਨ। ਚਿਤੂਰ ਜ਼ਿਲ੍ਹਾ ਅਧਿਕਾਰੀਆਂ ਨੇ ਜ਼ਿਲੇ ਵਿੱਚ ਮਹਾਮਾਰੀ ਕਾਰਨ ਮੌਤਾਂ ਦੀ ਗਿਣਤੀ ਦੇ ਵਾਧੇ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਮਹਾਮਾਰੀ ਦੀਆਂ ਮੌਤਾਂ ਦਾ ਆਡਿਟ ਕਰਨ ਲਈ ਇੱਕ ਮਾਹਰ ਕਮੇਟੀ ਨਿਯੁਕਤ ਕੀਤੀ ਹੈ। ਹਾਲਾਂਕਿ ਜ਼ਿਲ੍ਹੇ ਵਿੱਚ ਹੁਣ ਤੱਕ ਤਕਰੀਬਨ 510 ਮੌਤਾਂ ਹੋਈਆਂ ਹਨ, ਤਿਰੂਪਤੀ ਵਿੱਚ ਮੌਤਾਂ ਦੀ ਗਿਣਤੀ 174 ਹੈ ਜੋ ਕਿ ਚਿੰਤਾ ਦਾ ਕਾਰਨ ਹੈ। ਜ਼ਿਲ੍ਹਾ ਕਲੈਕਟਰ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 50 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਹੋਮ ਆਈਸੋਲੇਸ਼ਨ ਦੀ ਆਗਿਆ ਨਾ ਦੇਣ।
- ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2426 ਨਵੇਂ ਕੇਸ ਆਏ, 2324 ਰਿਕਵਰ ਹੋਏ ਅਤੇ 13 ਮੌਤਾਂ ਹੋਈਆਂ ਹਨ; 2426 ਕੇਸਾਂ ਵਿੱਚੋਂ 338 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,52,602; ਐਕਟਿਵ ਕੇਸ: 32,195; ਮੌਤਾਂ: 940; ਡਿਸਚਾਰਜ: 1,19,467. ਹੈਦਰਾਬਾਦ ਅਤੇ ਦੁਬਈ ਦਰਮਿਆਨ ਅੰਤਰਰਾਸ਼ਟਰੀ ਹਵਾਈ ਯਾਤਰਾ ਮੁੜ ਸ਼ੁਰੂ; ਇਸ ਨਾਲ ਹਵਾਈ ਯਾਤਰਾ ਨੂੰ ਇੱਕ ਵੱਡਾ ਹੁਲਾਰਾ ਮਿਲਦਾ ਹੈ, ਜੋ ਕਿ ਹੁਣ ਕੋਵਿਡ-19 ਮਹਾਮਾਰੀ ਫੈਲਣ ਦੇ ਸਮੇਂ ਦੌਰਾਨ ਰਿਕਵਰੀ ਕਰਨ ਦੇ ਸੰਕੇਤ ਹਨ। ਤੇਲੰਗਾਨਾ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਪੁੱਛਿਆ ਕਿ ਕੀ ਉਹ ਪੀਜੀ ਪ੍ਰੀਖਿਆਵਾਂ ਔਨਲਾਈਨ ਕਰਵਾ ਸਕਦੀ ਹੈ।
- ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ-19 ਦੇ 127 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਕੱਲ ਕੋਵਿਡ-19 ਤੋਂ 99 ਲੋਕ ਰਿਕਵਰ ਹੋਏ। ਗੌਹਾਟੀ ਹਾਈ ਕੋਰਟ ਦੇ ਈਟਾਨਗਰ ਬੈਂਚ ਨੇ ਇਟਾਨਗਰ ਰਾਜਧਾਨੀ ਖੇਤਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੇਖੀ ਦੇ ਕੋਵਿਡ ਕੇਅਰ ਸੈਂਟਰ ਵਿਚਲੇ ਕੈਦੀਆਂ ਨੂੰ ਮਨੋਵਿਗਿਆਨਕ ਸਹਾਇਤਾ ਦੇਣ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
- ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 2197 ਕੋਵਿਡ-19 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਅੱਜ ਤੱਕ ਕੁੱਲ 105701 ਕੋਵਿਡ-19 ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ ਛੁੱਟੀ ਕੀਤੀ ਗਈ ਹੈ। ਰਾਜ ਵਿੱਚ ਕੁੱਲ ਐਕਟਿਵ ਕੇਸ 29687 ਤੱਕ ਪਹੁੰਚ ਗਏ ਹਨ।
- ਮਣੀਪੁਰ: ਮਣੀਪੁਰ ਵਿੱਚ 108 ਹੋਰ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਉੱਥੇ 77% ਰਿਕਵਰੀ ਦਰ ਨਾਲ 245 ਰਿਕਵਰੀਆਂ ਹੋਈਆਂ ਹਨ। ਰਾਜ ਵਿੱਚ ਕੁੱਲ 1633 ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ ਦੌਰਾਨ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਰਕਾਰ ਨੇ ਕੋਵਿਡ 19 ਨਾਲ ਸਬੰਧਿਤ ਡਾਕਟਰੀ ਜ਼ਰੂਰਤਾਂ ਬਾਰੇ ਔਨਲਾਈਨ ਸਲਾਹ-ਮਸ਼ਵਰੇ ਲਈ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰਨ ਯੋਗ ਈ-ਸੰਜੀਵਨੀਓਪੀਡੀ ਐਪ ਸ਼ੁਰੂ ਕੀਤੀ ਹੈ।
- ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਕੋਵਿਡ-19 ਐਕਟਿਵ ਮਾਮਲੇ 1434 ਤੱਕ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ 272 ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਕੇਸ ਹਨ। 1842 ਕੋਵਿਡ-19 ਦੇ ਮਰੀਜ਼ ਹੁਣ ਤੱਕ ਰਿਕਵਰ ਹੋ ਚੁੱਕੇ ਹਨ।
- ਮਿਜ਼ੋਰਮ: ਮਿਜ਼ੋਰਮ ਸਰਕਾਰ ਨੇ ਮਿਤੀ 17 ਸਤੰਬਰ 2020 ਤੱਕ ਆਈਜ਼ੋਲ ਮਿਉਂਸੀਪਲ ਖੇਤਰ ਵਿੱਚ ਅੰਸ਼ਕ ਲੌਕਡਾਊਨ ਦਾ ਐਲਾਨ ਕੀਤਾ ਹੈ। ਕੱਲ ਮਿਜ਼ੋਰਮ ਵਿੱਚ ਕੋਵਿਡ-19 ਦੇ 20 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਰਾਜ ਵਿੱਚ ਕੋਵੀਡ-19 ਦੇ ਕੁੱਲ ਮਾਮਲੇ 1353 ਤੱਕ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ 603 ਐਕਟਿਵ ਕੇਸ ਹਨ।
- ਨਾਗਾਲੈਂਡ: ਨਾਗਾਲੈਂਡ ਦੇ ਕੋਹਿਮਾ ਖੇਤਰ ਵਿੱਚ ਕੋਵਿਡ-19 ਦੇ ਨਵੇਂ ਪਾਜ਼ਿਟਿਵ ਮਾਮਲਿਆਂ ਦੀ ਜਾਂਚ ਤੋਂ ਬਾਅਦ ਹੋਰ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ੀਨੌਬਾਦਜ਼ੇ ਕਲੋਨੀ, ਪੀ ਖੇਲ, ਲੋਅਰ ਨਾਗਾ ਬਜ਼ਾਰ, ਆਫ਼ਿਸਰ ਹਿੱਲ ਅਤੇ ਜੇਲ੍ਹ ਕਲੋਨੀ ਵਿਖੇ ਮਕਾਨ ਸੀਲ ਕੀਤੇ ਗਏ ਹਨ।
ਫੈਕਟਚੈੱਕ
*****
ਵਾਈਬੀ
(Release ID: 1653514)
Visitor Counter : 220