ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 13 ਸਤੰਬਰ ਨੂੰ ਬਿਹਾਰ ’ਚ ਪੈਟਰੋਲੀਅਮ ਖੇਤਰ ਨਾਲ ਸਬੰਧਿਤ ਤਿੰਨ ਪ੍ਰਮੁੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ

Posted On: 11 SEP 2020 6:31PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 13 ਸਤਬੰਰ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਬਿਹਾਰ ਚ ਪੈਟਰੋਲੀਅਮ ਖੇਤਰ ਨਾਲ ਸਬੰਧਿਤ ਤਿੰਨ ਪ੍ਰਮੁੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਪਾਰਾਦੀਪਹਲਦੀਆਦੁਰਗਾਪੁਰ ਪਾਈਪਲਾਈਨ ਵਾਧਾ ਪ੍ਰੋਜੈਕਟ ਦਾ ਦੁਰਗਾਪੁਰਬਾਂਕਾ ਸੈਕਸ਼ਨ ਅਤੇ ਦੋ ਐੱਲਪੀਜੀ ਬੌਟਲਿੰਗ ਪਲਾਂਟਸ ਸ਼ਾਮਲ ਹਨ। ਉਹ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਮਾਰਗਦਰਸ਼ਨ ਹੇਠ ਜਨਤਕ ਖੇਤਰ ਦੇ ਅਦਾਰਿਆਂ ਇੰਡੀਅਨਆਇਲ ਤੇ ਐੱਚਪੀਸੀਐੱਲ ਦੁਆਰਾ ਕਮਿਸ਼ਨ ਕੀਤੇ ਗਏ ਹਨ।

 

ਬਿਹਾਰ ਦੇ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ।

 

ਪਾਈਪਲਾਈਨ ਪ੍ਰੋਜੈਕਟ ਦਾ ਦੁਰਗਾਪੁਰਬਾਂਕਾ ਸੈਕਸ਼ਨ

 

ਇੰਡੀਅਨਆਇਲ ਦੁਆਰਾ ਤਿਆਰ ਕੀਤਾ ਗਿਆ 193 ਕਿਲੋਮੀਟਰ ਲੰਬੇ ਦੁਰਗਾਪੁਰਬਾਂਕਾ ਪਾਈਪਲਾਈਨ ਸੈਕਸ਼ਨ, ‘ਪਾਰਾਦੀਪਹਲਦੀਆਦੁਰਗਾਪੁਰ ਪਾਈਪਲਾਈਨ ਵਾਧਾ ਪ੍ਰੋਜੈਕਟਦਾ ਹਿੱਸਾ ਹੈ, ਜਿਸ ਲਈ ਪ੍ਰਧਾਨ ਮੰਤਰੀ ਨੇ 17 ਫ਼ਰਵਰੀ, 2019 ਨੂੰ ਨੀਂਹਪੱਥਰ ਰੱਖਿਆ ਸੀ। ਦੁਰਗਾਪੁਰਬਾਂਕਾ ਸੈਕਸ਼ਨ ਅਸਲ ਵਿੱਚ ਬਿਹਾਰ ਵਿੱਚ ਬਾਂਕਾ ਵਿਖੇ ਨਵੇਂ ਐੱਲਪੀਜੀ ਬੌਟਲਿੰਗ ਪਲਾਂਟ ਤੱਕ ਮੌਜੂਦਾ 679 ਕਿਲੋਮੀਟਰ ਲੰਬੇ ਪਾਰਾਦੀਪਹਲਦੀਆਦੁਰਗਾਪੁਰ ਐੱਲਪੀਜੀ ਪਾਈਪਲਾਈਨ ਦਾ ਵਿਸਤਾਰਿਤ ਭਾਗ ਹੈ।  14’’ ਵਿਆਸ ਦੀ ਪਾਈਪਲਾਈਨ ਤਿੰਨ ਰਾਜਾਂ ਪੱਛਮੀ ਬੰਗਾਲ (60 ਕਿਲੋਮੀਟਰ), ਝਾਰਖੰਡ (98 ਕਿਲੋਮੀਟਰ) ਅਤੇ ਬਿਹਾਰ (35 ਕਿਲੋਮੀਟਰ) ਵਿੱਚੋਂ ਦੀ ਲੰਘਦੀ ਹੈ। ਇਸ ਵੇਲੇ ਇਸ ਵੇਲੇ ਪਾਰਾਦੀਪ ਤੇਲਸੋਧਕ ਕਾਰਖਾਨੇ, ਹਲਦੀਆ ਤੇਲਸੋਧਕ ਕਾਰਖਾਨੇ ਅਤੇ ਆਈਪੀਪੀਐੱਲ ਹਲਦੀਆ ਤੋਂ ਪਾਈਪਲਾਈਨ ਸਿਸਟਮ ਵਿੱਚ ਐੱਲਪੀਜੀ ਇੰਜੈਕਸ਼ਨ ਕੀਤਾ ਜਾ ਸਕਦਾ ਹੈ। ਸਾਰਾ ਪ੍ਰੋਜੈਕਟ ਮੁਕੰਮਲ ਹੋਣ ਤੇ ਐੱਲਪੀਜੀ ਇੰਜੈਕਸ਼ਨ ਸੁਵਿਧਾ ਪਾਰਾਦੀਪ ਇੰਪੋਰਟ ਟਰਮੀਨਲ ਤੇ ਬਰੌਨੀ ਤੇਲਸੋਧਕ ਕਾਰਖਾਨੇ ਤੋਂ ਵੀ ਉਪਲਬਧ ਹੋ ਜਾਵੇਗੀ।

 

ਦੁਰਗਾਪੁਰਬਾਂਕਾ ਸੈਕਸ਼ਨ ਤਹਿਤ ਪਾਈਪਲਾਈਨ ਦੀ ਵਿਛਾਈ ਲਈ ਬਹੁਤ ਸਾਰੀਆਂ ਕੁਦਰਤੀ ਤੇ ਮਨੁੱਖੀ ਅੜਿੱਕਿਆਂ ਵਿੱਚੋਂ ਦੀ ਲੰਘਣਾ ਪਿਆ।  13 ਦਰਿਆਵਾਂ (ਉਨ੍ਹਾਂ ਵਿੱਚੋਂ ਇੱਕ – 1,077 ਮੀਟਰ ਲੰਮਾ ਅਜੇ ਦਰਿਆ ਹੈ), 5 ਰਾਸ਼ਟਰੀ ਰਾਜਮਾਰਗਾਂ ਤੇ 3 ਰੇਲਵੇ ਫਾਟਕਾਂ ਸਮੇਤ ਕੁੱਲ 154 ਕ੍ਰਾਸਿੰਗਜ਼ ਉੱਤੇ ਪੁਲ ਬਣਾਏ ਗਏ ਸਨ। ਅਤਿਆਧੁਨਿਕ ਸਮਾਨੰਤਰ ਦਿਸ਼ਾਗਤ ਡ੍ਰਿਲਿੰਗ ਤਕਨੀਕ ਜ਼ਰੀਏ ਦਰਿਆ ਦੇ ਬਿਲਕੁਲ ਹੇਠਲੀ ਸਤ੍ਹਾ ਉੱਤੇ ਪਾਈਪਲਾਈਨ ਵਿਛਾਈ ਗਈ ਸੀ ਤੇ ਪਾਣੀ ਦੇ ਪ੍ਰਵਾਹ ਨੂੰ ਖ਼ਰਾਬ ਨਹੀਂ ਕੀਤਾ ਗਿਆ ਸੀ।

 

ਬਾਂਕਾ, ਬਿਹਾਰ ਚ ਐੱਲਪੀਜੀ ਬੌਟਲਿੰਗ ਪਲਾਂਟ

 

ਬਾਂਕਾ ਚ ਇੰਡੀਅਨਆਇਲ ਦਾ ਐੱਲਪੀਜੀ ਬੌਟਲਿੰਗ ਪਲਾਂਟ ਬਿਹਾਰ ਰਾਜ ਵਿੱਚ ਐੱਲਪੀਜੀ ਦੀ ਵਧਦੀ ਮੰਗ ਪੂਰੀ ਕਰ ਕੇ ਉਸ ਦੀ ਆਤਮਨਿਰਭਰਤਾਵਧਾਏਗਾ। ਇਸ ਬੌਟਲਿੰਗ ਪਲਾਂਟ ਦਾ ਨਿਰਮਾਣ ਲਗਭਗ 131.75 ਕਰੋੜ ਰੁਪਏ ਦੇ ਨਿਵੇਸ਼ ਨਾਲ ਕੀਤਾ ਗਿਆ ਹੈ ਜੋ ਬਿਹਾਰ ਦੇ ਭਾਗਲਪੁਰ, ਬਾਂਕਾ, ਜਮੂਰੀ, ਅਰਰੀਆ, ਕਿਸ਼ਨਗੰਜ ਤੇ ਕਟਿਹਾਰ ਜ਼ਿਲ੍ਹਿਆਂ ਅਤੇ ਝਾਰਖੰਡ ਦੇ ਗੋਡਾ, ਦਿਓਘਰ, ਦੁਮਕਾ, ਸਾਹਿਬਗੰਜ ਤੇ ਪਾਕੁਰ ਲਈ ਹੋਵੇਗਾ। 1,800 ਮੀਟ੍ਰਿਕ ਟਨ ਦੀ ਐੱਲਪੀਜੀ ਭੰਡਾਰਣ ਸਮਰੱਥਾ ਤੇ 40,000 ਸਿਲੰਡਰਾਂ ਦੀ ਬੌਟਲਿੰਗ ਪ੍ਰਤੀ ਦਿਨ ਦੀ ਸਮਰੱਥਾ ਨਾਲ ਇਹ ਪਲਾਂਟ ਬਿਹਾਰ ਰਾਜ ਵਿੱਚ ਰੋਜ਼ਗਾਰ ਦੇ ਸਿੱਧੇ ਤੇ ਅਸਿੱਧੇ ਮੌਕੇ ਪੈਦਾ ਕਰੇਗਾ।

 

ਚੰਪਾਰਣ (ਹਰਸਿੱਧੀ), ਬਿਹਾਰ ਚ ਐੱਲਪੀਜੀ ਪਲਾਂਟ

 

ਐੱਚਪੀਸੀਐੱਲ ਦਾ 120 TMPA LPG ਬੌਟਲਿੰਗ ਪਲਾਂਟ ਪੂਰਬੀ ਚੰਪਾਰਣ ਜ਼ਿਲ੍ਹੇ ਚ ਹਰਸਿੱਧੀ ਵਿਖੇ 136.4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਹ ਪਲਾਂਟ 29 ਏਕੜ ਜ਼ਮੀਨ ਉੱਤੇ ਤਿਆਰ ਕੀਤਾ ਗਿਆ ਹੈ ਤੇ ਇਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ 10 ਅਪ੍ਰੈਲ, 2018 ਨੂੰ ਰੱਖਿਆ ਸੀ। ਇਹ ਬੌਟਲਿੰਗ ਪਲਾਂਟ ਬਿਹਾਰ ਦੇ ਪੂਰਬੀ ਚੰਪਾਰਣ, ਪੱਛਮੀ ਚੰਪਾਰਣ, ਮੁਜ਼ੱਫ਼ਰਪੁਰ, ਸੀਵਾਨ, ਗੋਪਾਲਗੰਜ ਤੇ ਸੀਤਾਮੜ੍ਹੀ ਜ਼ਿਲ੍ਹਿਆਂ ਵਿੱਚ ਐੱਲਪੀਜੀ ਦੀ ਆਵਸ਼ਕਤਾ ਦੀ ਪੂਰਤੀ ਕਰੇਗਾ।

 

ਇਸ ਸਮਾਰੋਹ ਦਾ ਡੀਡੀ ਨਿਊਜ਼ ਉੱਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

 

****

 

ਏਪੀ/ਐੱਸਐੱਚ



(Release ID: 1653477) Visitor Counter : 121