ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੈਸਟਾਂ ਵਿਚ ਭਾਰਤ ਨੇ ਨਵੀਂ ਉਚਾਈ ਨੂੰ ਜਾਰੀ ਰੱਖਿਆ

ਪਿਛਲੇ 24 ਘੰਟਿਆਂ ਦੌਰਾਨ 11.5 ਲੱਖ ਤੋਂ ਵੱਧ ਟੈਸਟ ਕੀਤੇ ਗਏ

Posted On: 09 SEP 2020 1:10PM by PIB Chandigarh

ਜਿਸ ਇਕ ਦਿਨ ਵਿਚ, ਭਾਰਤ ਨੇ ਸਭ ਤੋਂ ਵੱਧ ਤਕਰੀਬਨ 75,000 ਦੀ ਰਿਕਵਰੀ ਦਰਜ ਕੀਤੀ ਹੈ, ਇਹ ਟੈਸਟਿੰਗ ਵਿਚ ਵੀ ਰਿਕਾਰਡ ਸਥਾਪਤ ਕਰ ਰਿਹਾ ਹੈ I ਪਿਛਲੇ 24 ਘੰਟਿਆਂ ਵਿੱਚ 11.5 ਲੱਖ ਤੋਂ ਵੱਧ ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ I

ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਹੈ ਜਿਨ੍ਹਾਂ ਰੋਜ਼ਾਨਾ ਟੈਸਟ ਕਰਨ ਦੀ ਬਹੁਤ ਵੱਡੀ ਗਿਣਤੀ ਵਿਚ ਰਿਪੋਰਟ ਕੀਤੀ ਹੈ I ਰੋਜ਼ਾਨਾ ਜਾਂਚ ਦੀ ਸਮਰੱਥਾ ਪਹਿਲਾਂ ਹੀ 11 ਲੱਖ ਤੋਂ ਪਾਰ ਹੋ ਗਈ ਹੈ I ਪਿਛਲੇ 24 ਘੰਟਿਆਂ ਦੌਰਾਨ ਕੀਤੇ 11,54,549 ਟੈਸਟਾਂ ਨਾਲ, ਭਾਰਤ ਨੇ ਰਾਸ਼ਟਰੀ ਜਾਂਚ ਸਮਰੱਥਾ ਨੂੰ ਹੋਰ ਮਜ਼ਬੂਤ ​​ਕੀਤਾ ਹੈ I

WhatsApp Image 2020-09-09 at 10.45.16 AM.jpeg

ਇਸ ਪ੍ਰਾਪਤੀ ਦੇ ਨਾਲ, ਸੰਚਤ ਟੈਸਟਾਂ ਨੇ 5.18 ਕਰੋੜ (5,18,04,677) ਨੂੰ ਪਾਰ ਕਰ ਲਿਆ ਹੈ I

 

WhatsApp Image 2020-09-09 at 10.45.16 AM.jpeg
ਦੇਸ਼-ਵਿਆਪੀ ਟੈਸਟਿੰਗ ਦੇ ਉੱਚ ਪੱਧਰਾਂ ਨਾਲ ਸਮੇਂ ਸਿਰ ਨਿਦਾਨ ਕਰਨ ਨਾਲ ਢੁਕਵੇਂ ਇਲਾਜ ਲਈ ਪਹਿਲਾਂ ਤੋਂ ਹੀ ਪੋਜ਼ੀਟਿਵ ਮਾਮਲਿਆਂ ਨੂੰ ਅਲੱਗ ਜਾਂ ਹਸਪਤਾਲ ਵਿਚ ਭਰਤੀ ਕਰਨ ਦੇ ਕੀਮਤੀ ਮੌਕੇ ਪ੍ਰਦਾਨ ਕੀਤੇ ਗਏ ਹਨ I ਇਸ ਦੇ ਨਤੀਜੇ ਵਜੋਂ ਮੌਤ ਦੀ ਦਰ (1.69% ਅੱਜ) ਅਤੇ ਜਲਦੀ ਰਿਕਵਰੀ ਦੀ ਸਹੂਲਤ ਮਿਲੀ ਹੈ I

ਵਿਸਥਾਰਤ ਡਾਇਗਨੌਸਟਿਕ ਲੈਬ ਨੈਟਵਰਕ ਅਤੇ ਵੱਖ-ਵੱਖ ਕੈਲੀਬਰੇਟਿਡ ਉਪਾਵਾਂ ਨਾਲ ਪੂਰੇ ਦੇਸ਼ ਵਿੱਚ ਅਸਾਨ ਟੈਸਟਿੰਗ ਦੀ ਸਹੂਲਤ ਨੇ ਕਾਫ਼ੀ ਹੁਲਾਰਾ ਦਿੱਤਾ ਹੈ I ਇਸ ਪ੍ਰਾਪਤੀ ਦੇ ਅਧਾਰ ਤੇ, ਟੈਸਟ ਪਰ ਮਿਲੀਅਨ (ਟੀਪੀਐਮ) ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜੋ ਕਿ 37,539 ਹੋ ਗਿਆ ਹੈ I ਇਹ ਨਿਰੰਤਰ ਉਪਰ ਵੱਲ ਰੁਝਾਨ ਨੂੰ ਕਾਇਮ ਰੱਖਣਾ ਜਾਰੀ ਰੱਖੇ ਹੋਏ ਹੈ I

ਜਨਵਰੀ 2020 ਵਿਚ ਪੁਣੇ ਵਿਚ ਇਕ ਟੈਸਟਿੰਗ ਲੈਬ ਤੋਂ, ਅੱਜ ਦੇਸ਼ ਵਿਚ 1678 ਲੈਬਾਂ ਹਨ ਜਿਨ੍ਹਾਂ ਵਿਚ ਸਰਕਾਰੀ ਖੇਤਰ ਵਿਚ 1040 ਲੈਬਾਂ ਅਤੇ 638 ਪ੍ਰਾਈਵੇਟ ਲੈਬਾਂ ਸ਼ਾਮਲ ਹਨ:

• ਰੀਅਲ ਟਾਈਮ ਆਰ ਟੀ ਪੀ ਸੀ ਆਰ ਅਧਾਰਤ ਟੈਸਟਿੰਗ ਲੈਬਜ਼: 854 (ਸਰਕਾਰੀ: 469 + ਪ੍ਰਾਈਵੇਟ: 385)

• ਟਰੂ ਨੈਟ ਅਧਾਰਤ ਟੈਸਟਿੰਗ ਲੈਬ: 703 (ਸਰਕਾਰੀ: 537 + ਪ੍ਰਾਈਵੇਟ: 166)

• ਸੀਬੀਐਨਏਏਟੀ ਅਧਾਰਤ ਟੈਸਟਿੰਗ ਲੈਬਜ਼: 121 (ਸਰਕਾਰੀ: 34 + ਨਿਜੀ: 87)


ਕੋਵਿਡ-19 ਦੇ ਸਬੰਧ ਵਿੱਚ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਤੇ ਮਸ਼ਵਰੇ ਲਈ ਵਧੇਰੇ ਅਧਿਕਾਰਤ ਤੇ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਲਗਾਤਾਰ ਵੈੱਬਸਾਈਟ ਦੇਖਦੇ ਰਹੋ ਵੈੱਬਸਾਈਟ ਹੈ https://www.mohfw.gov.in/and@Mohfw_india
ਕੋਵਿਡ-19 ਨਾਲ ਸਬੰਧਤ ਤਕਨੀਕੀ ਪੁੱਛਗਿੱਛ ਟੈਕਨੀਕਲ technicalquery.covid19[at]gov[dot]in ਅਤੇ ਹੋਰ ਪੁੱਛਗਿੱਛ ncov2019[at]gov[dot]inand@covidindiaseva

ਕੋਵਿਡ-19 ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ — 911123978046 ਜਾਂ 1075 (ਟੋਲ ਫ੍ਰੀ)
ਕੋਵਿਡ-19 ਬਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਇਸ ਵੈੱਬਸਾਈਟ ਤੇ ਉਪਲਬੱਧ ਹੈ https://www.mohfw.gov.in/pdf.coronavirushelplinenumber.pdf

ਐੱਮ ਵੀ / ਐਸਜੇ


(Release ID: 1652626) Visitor Counter : 194