ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ - ਹੁਣ ਤੱਕ ਦੀ ਪ੍ਰਗਤੀ
ਪੀਐਮਜੀਕੇਪੀ ਦੇ ਅਧੀਨ 42 ਕਰੋੜ ਤੋਂ ਵੱਧ ਗਰੀਬ ਲੋਕਾਂ ਨੂੰ 68,820 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ

Posted On: 08 SEP 2020 1:00PM by PIB Chandigarh

1.70 ਲੱਖ ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦੇ ਹਿੱਸੇ ਵਜੋਂ, ਸਰਕਾਰ ਨੇ ਮਹਿਲਾਵਾਂ ਅਤੇ ਗਰੀਬ ਬਜ਼ੁਰਗ ਨਾਗਰਿਕਾਂ ਅਤੇ ਕਿਸਾਨਾਂ ਨੂੰ ਮੁਫਤ ਅਨਾਜ ਅਤੇ ਨਕਦ ਅਦਾਇਗੀ ਦੀ ਘੋਸ਼ਣਾ ਕੀਤੀ । ਪੈਕੇਜ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ ਲਗਭਗ 42 ਕਰੋੜ ਗਰੀਬ ਲੋਕਾਂ ਨੂੰ 68,820 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ।  

ਪੀਐੱਮ-ਕਿਸਾਨ ਦੇ 8.94 ਕਰੋੜ ਲਾਭਪਾਤਰੀਆਂ ਲਈ ਪਹਿਲੀ ਕਿਸ਼ਤ ਦੀ ਅਦਾਇਗੀ ਲਈ 17,891 ਕਰੋੜ ਰੁਪਏ ਦਿੱਤੇ ਗਏ ਹਨ ।

10,325 ਕਰੋੜ ਰੁਪਏ ਪਹਿਲੀ ਕਿਸ਼ਤ ਵਜੋਂ 20.65 ਕਰੋੜ (100 ਫ਼ੀਸਦ) ਮਹਿਲਾਵਾਂ ਦੇ ਜਨ ਧਨ ਖਾਤਿਆਂ ਵਿੱਚ ਜਮ੍ਹਾ ਹੋਏ ਹਨ। 10,315 ਕਰੋੜ ਰੁਪਏ 20.63 ਕਰੋੜ (100%) ਮਹਿਲਾਵਾਂ ਦੇ ਖਾਤਿਆਂ ਵਿੱਚ ਦੂਜੀ ਕਿਸ਼ਤ ਵਜੋਂ ਜਮ੍ਹਾ ਕਰਵਾਏ ਗਏ। 10,312 ਕਰੋੜ ਤੀਜੀ ਕਿਸ਼ਤ ਤਹਿਤ 20.62 ਕਰੋੜ (100 ਫ਼ੀਸਦ) ਔਰਤਾਂ ਦੇ ਖਾਤਿਆਂ ਵਿੱਚ ਜਮ੍ਹਾ ਹੋਏ।

ਕੁੱਲ 2,814.5 ਕਰੋੜ ਰੁਪਏ ਦੋ ਕਿਸ਼ਤਾਂ ਵਿਚ ਤਕਰੀਬਨ 2.81 ਕਰੋੜ ਬਜ਼ੁਰਗ ਵਿਅਕਤੀਆਂ, ਵਿਧਵਾਵਾਂ ਅਤੇ ਦਿਵਯਾਂਗ ਵਿਅਕਤੀਆਂ ਨੂੰ ਵੰਡੇ ਗਏ ਹਨ।  2.81 ਕਰੋੜ ਲਾਭਪਾਤਰੀਆਂ ਨੂੰ ਲਾਭ ਦੋ ਕਿਸ਼ਤਾਂ ਵਿੱਚ ਟਰਾਂਸਫਰ ਕੀਤੇ ਗਏ। 1.82 ਕਰੋੜ ਨਿਰਮਾਣ ਅਤੇ ਉਸਾਰੀ ਕਾਮਿਆਂ ਨੂੰ 4,987.18 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਅਪ੍ਰੈਲ 2020 ਵਿੱਚ 37.52 ਲੱਖ ਮੀਟ੍ਰਿਕ ਟਨ ਖੁਰਾਕੀ ਅਨਾਜ 75.04 ਕਰੋੜ ਲਾਭਪਾਤਰੀਆਂ ਨੂੰ ਵੰਡਿਆ ਜਾ ਚੁੱਕਾ ਹੈ, ਮਈ 2020 ਵਿੱਚ 74.92 ਕਰੋੜ ਲਾਭਪਾਤਰੀਆਂ ਨੂੰ 37.46 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਗਿਆ ਹੈ ਅਤੇ ਜੂਨ 2020 ਵਿਚ 73.24 ਕਰੋੜ ਲਾਭਪਾਤਰੀਆਂ ਨੂੰ 36.62 ਲੱਖ ਮੀਟ੍ਰਿਕ ਟਨ ਅਨਾਜ ਤਕਸੀਮ ਕੀਤਾ ਗਿਆ ਹੈ। ਯੋਜਨਾ ਨੂੰ ਨਵੰਬਰ ਤੱਕ 5 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈਉਸ ਸਮੇਂ ਤੋਂ ਲੈ ਕੇ ਹੁਣ ਤੱਕ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ 98.31 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ ਹੈ। ਜੁਲਾਈ 2020 ਵਿੱਚ 36.09 ਲੱਖ ਮੀਟ੍ਰਿਕ ਟਨ ਅਨਾਜ 72.18 ਕਰੋੜ ਲਾਭਪਾਤਰੀਆਂ ਨੂੰ ਵੰਡਿਆ ਗਿਆ, ਅਗਸਤ 2020 ਵਿੱਚ 30.22 ਲੱਖ ਮੀਟ੍ਰਿਕ ਟਨ ਅਨਾਜ 60.44 ਕਰੋੜ ਲਾਭਪਾਤਰੀਆਂ ਨੂੰ ਦਿੱਤਾ ਗਿਆ ਅਤੇ ਸਤੰਬਰ 2020 ਵਿੱਚ 1.92 ਲੱਖ ਮੀਟ੍ਰਿਕ ਟਨ ਅਨਾਜ 3.84 ਕਰੋੜ ਲਾਭਪਾਤਰੀਆਂ ਵਿੱਚ ਤਕਸੀਮ ਕੀਤਾ ਗਿਆ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ, ਅਪ੍ਰੈਲ - ਜੂਨ 2020 ਦਰਮਿਆਨ  ਕੁੱਲ 5.43 ਲੱਖ ਮੀਟ੍ਰਿਕ ਟਨ ਦਾਲਾਂ ਵੀ 18.8 ਕਰੋੜ ਲਾਭਪਾਤਰੀਆਂ ਨੂੰ ਵੰਡੀਆਂ ਗਈਆਂ । ਇਸ ਸਕੀਮ ਨੂੰ ਛੋਲਿਆਂ ਦੀ ਵੰਡ ਲਈ ਨਵੰਬਰ, 2020 ਤੱਕ 5 ਮਹੀਨਿਆਂ ਲਈ ਵਧਾ ਦਿੱਤਾ ਗਿਆ । 4.6 ਲੱਖ ਮੀਟ੍ਰਿਕ ਟਨ ਛੋਲਿਆਂ ਨੂੰ ਹੁਣ ਤੱਕ ਭੇਜਿਆ ਜਾ ਚੁੱਕਾ ਹੈ। ਜੁਲਾਈ ਵਿੱਚ 1.03 ਲੱਖ ਮੀਟ੍ਰਿਕ ਟਨ ਛੋਲੇ 10.3 ਕਰੋੜ ਲਾਭਪਾਤਰੀ ਘਰਾਂ ਵਿੱਚ ਵੰਡੇ ਗਏ , ਅਗਸਤ ਵਿੱਚ 23,258 ਮੀਟ੍ਰਿਕ ਟਨ 2.3 ਕਰੋੜ ਲਾਭਪਾਤਰੀ ਘਰਾਂ ਨੂੰ ਵੰਡੇ ਗਏ। 7 ਸਤੰਬਰ, 2020 ਤੱਕ 1475 ਮੀਟ੍ਰਿਕ ਟਨ ਛੋਲੇ ਸਤੰਬਰ ਵਿੱਚ 0.15 ਕਰੋੜ ਲਾਭਪਾਤਰੀ ਘਰਾਂ ਵਿੱਚ ਤਕਸੀਮ ਕੀਤੇ ਗਏ , 86 ਮੀਟ੍ਰਿਕ ਟਨ ਅਕਤੂਬਰ ਲਈ 0.008 ਕਰੋੜ ਲਾਭਪਾਤਰੀ ਘਰਾਂ ਨੂੰ ਵੰਡਣ ਲਈ ਭੇਜੇ ਗਏ ਅਤੇ 40 ਮੀਟ੍ਰਿਕ ਟਨ ਨਵੰਬਰ ਤੱਕ 0.004 ਕਰੋੜ ਲਾਭਪਾਤਰੀ ਘਰਾਂ ਵਿੱਚ ਵੰਡੇ ਜਾਣਗੇ।

ਆਤਮਨਿਰਭਰ ਭਾਰਤ ਦੇ ਤਹਿਤ, ਸਰਕਾਰ ਨੇ ਪਰਵਾਸੀਆਂ ਨੂੰ 2 ਮਹੀਨੇ ਲਈ ਮੁਫਤ ਅਨਾਜ ਅਤੇ ਛੋਲਿਆਂ ਦੀ ਵੰਡ ਦਾ ਐਲਾਨ ਕੀਤਾ। ਰਾਜਾਂ ਵਲੋਂ ਮੁਹੱਈਆ ਕਰਵਾਈ ਗਈ ਪ੍ਰਵਾਸੀਆਂ ਦੀ ਅੰਦਾਜ਼ਨ ਗਿਣਤੀ ਲਗਭਗ 2.8 ਕਰੋੜ ਸੀ। ਅਗਸਤ ਤੱਕ ਵੰਡ ਦੇ ਸਮੇਂ ਦੌਰਾਨ ਕੁੱਲ 2.67 ਲੱਖ ਮੀਟ੍ਰਿਕ ਟਨ ਅਨਾਜ 5.32 ਕਰੋੜ ਪ੍ਰਵਾਸੀਆਂ ਨੂੰ ਵੰਡਿਆ ਗਿਆ। ਹਰ ਮਹੀਨੇ ਔਸਤਨ 2.66 ਕਰੋੜ ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ, ਜੋ ਕਿ ਪ੍ਰਵਾਸੀਆਂ ਦੀ ਅੰਦਾਜ਼ਨ ਗਿਣਤੀ ਦਾ ਲਗਭਗ 95 ਫ਼ੀਸਦ ਹੈ। ਇਸੇ ਤਰ੍ਹਾਂ ਆਤਮਨਿਰਭਰ ਭਾਰਤ ਤਹਿਤ 16,417 ਮੀਟ੍ਰਿਕ ਟਨ ਛੋਲਿਆਂ ਦੀ 1.64 ਕਰੋੜ ਪ੍ਰਵਾਸੀ ਘਰਾਂ ਨੂੰ ਵੰਡ ਕੀਤੀ ਗਈ ਜਿਸ ਦੀ ਪ੍ਰਤੀ ਮਹੀਨਾ ਔਸਤ 82 ਲੱਖ ਪਰਿਵਾਰਾਂ ਦੀ ਹੈ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਵਿੱਚ ਕੁੱਲ 8.52 ਕਰੋੜ ਸਿਲੰਡਰ ਬੁੱਕ ਕੀਤੇ ਜਾ ਚੁੱਕੇ ਹਨ ਅਤੇ ਅਪ੍ਰੈਲ ਅਤੇ ਮਈ 2020 ਵਿੱਚ ਵੰਡੇ ਜਾ ਚੁੱਕੇ ਹਨ। 3.27 ਕਰੋੜ ਪੀਐਮਯੂਵਾਈ ਮੁਫਤ ਸਿਲੰਡਰ ਜੂਨ 2020 ਲਈ , ਜੁਲਾਈ 2020 ਲਈ 1.05 ਕਰੋੜ, ਅਗਸਤ 2020 ਲਈ 0.89 ਕਰੋੜ ਅਤੇ ਸਤੰਬਰ 2020 ਲਈ 0.15 ਕਰੋੜ ਲਾਭਪਾਤਰੀਆਂ ਨੂੰ ਵੰਡੇ ਗਏ।  

ਈਪੀਐਫਓ ਦੇ 36.05 ਲੱਖ ਮੈਂਬਰਾਂ ਨੇ ਈਪੀਐਫਓ ਖਾਤੇ ਤੋਂ ਨਾਨ-ਰਿਫੰਡ ਯੋਗ ਅਡਵਾਂਸ ਤਹਿਤ 9,543 ਕਰੋੜ ਰੁਪਏ ਔਨਲਾਈਨ ਕਢਵਾਉਣ ਦਾ ਲਾਭ ਲਿਆ ਹੈ।

24 ਫ਼ੀਸਦ ਈਪੀਐਫ ਦਾ ਯੋਗਦਾਨ 0.43 ਕਰੋੜ ਕਰਮਚਾਰੀਆਂ ਨੂੰ ਟਰਾਂਸਫਰ ਕੀਤਾ ਗਿਆ ਜੋ ਕਿ 2476 ਕਰੋੜ ਰੁਪਏ ਹੈ। ਮਾਰਚ ਮਹੀਨੇ ਲਈ 34.19 ਲੱਖ ਕਰਮਚਾਰੀਆਂ ਨੂੰ ਲਾਭ ਦਿੱਤੇ ਗਏ ਜੋ ਕਿ 514.6 ਕਰੋੜ ਰੁਪਏ, ਅਪ੍ਰੈਲ ਵਿੱਚ 32.87 ਲੱਖ ਕਰਮਚਾਰੀਆਂ ਨੂੰ 500.8 ਕਰੋੜ ਰੁਪਏ, ਮਈ ਲਈ 32.68 ਲੱਖ ਕਰਮਚਾਰੀਆਂ ਨੂੰ 482.6 ਕਰੋੜ ਰੁਪਏ, ਜੂਨ ਵਿੱਚ 32.21 ਲੱਖ ਕਰਮਚਾਰੀਆਂ ਨੂੰ 491.5 ਕਰੋੜ ਰੁਪਏ, ਜੁਲਾਈ ਵਿਚ 30.01 ਲੱਖ ਕਰਮਚਾਰੀਆਂ ਨੂੰ 461.9 ਕਰੋੜ ਰੁਪਏ ਅਤੇ ਅਗਸਤ ਲਈ 1.77 ਲੱਖ ਕਰਮਚਾਰੀਆਂ ਨੂੰ 24.74 ਕਰੋੜ ਰੁਪਏ ਦਿੱਤੇ ਗਏ।

ਮਨਰੇਗਾ: 01-04-2020 ਤੋਂ ਵਧੀ ਦਰ ਨੂੰ ਲਾਗੂ ਕੀਤਾ ਗਿਆ। ਮੌਜੂਦਾ ਵਿੱਤੀ ਵਰ੍ਹੇ ਵਿੱਚ, 195.21 ਕਰੋੜ ਦਿਹਾੜੀਆਂ ਦਾ ਕੰਮ ਪੈਦਾ ਕੀਤਾ ਗਿਆ। ਇਸ ਤੋਂ ਇਲਾਵਾ 59,618 ਕਰੋੜ ਰੁਪਏ ਤਨਖਾਹ ਅਤੇ ਸਮੱਗਰੀ ਦੋਵਾਂ ਦੇ ਬਕਾਏ ਤਹਿਤ ਰਾਜਾਂ ਨੂੰ ਜਾਰੀ ਕੀਤੇ ਗਏ।

ਜ਼ਿਲ੍ਹਾ ਖਣਿਜ ਫੰਡ (ਡੀਐੱਮਐੱਫ) ਤਹਿਤ ਰਾਜਾਂ ਨੂੰ 30 ਫ਼ੀਸਦ ਫੰਡ ਖਰਚ ਕਰਨ ਲਈ ਕਿਹਾ ਗਿਆ ਹੈ, ਜੋ ਕਿ 3,787 ਕਰੋੜ ਰੁਪਏ ਹੈ ਅਤੇ ਉਨ੍ਹਾਂ ਵਿਚੋਂ ਹੁਣ ਤੱਕ 343.66 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ

 7/09/2020 ਤੱਕ ਕੁੱਲ ਸਿੱਧਾ ਲਾਭ ਟਰਾਂਸਫਰ

ਯੋਜਨਾ

ਲਾਭਪਾਤਰੀਆਂ ਦੀ ਗਿਣਤੀ

ਰਕਮ 

ਪੀਐਮਜੇਡੀਵਾਈ ਮਹਿਲਾ ਖਾਤਾ ਧਾਰਕਾਂ ਨੂੰ ਸਹਾਇਤਾ

1 ਕਿਸ਼ਤ - 20.65 ਕਰੋੜ (100%)

2 ਕਿਸ਼ਤ – 20.63 ਕਰੋੜ

3 ਕਿਸ਼ਤ - 20.62 (100%)

1st Ins – 10,325 ਕਰੋੜ

2nd Ins – 10,315 ਕਰੋੜ

3rd Ins – 10,312 ਕਰੋੜ

ਐਨਐਸਏਪੀ ਨੂੰ ਸਹਾਇਤਾ(ਬਜ਼ੁਰਗ ਵਿਧਵਾਵਾਂ, ਦਿਵਯਾਂਗ, ਸੀਨੀਅਰ ਸਿਟੀਜ਼ਨ)

2.81 ਕਰੋੜ (100%)

2814 ਕਰੋੜ

ਪੀਐਮ-ਕਿਸਾਨ ਦੇ ਅਧੀਨ ਕਿਸਾਨਾਂ ਨੂੰ ਅਦਾਇਗੀਆਂ

8.94 ਕਰੋੜ

17891 ਕਰੋੜ

ਨਿਰਮਾਣ ਅਤੇ ਹੋਰ ਉਸਾਰੀ ਕਾਮਿਆਂ ਨੂੰ ਸਹਾਇਤਾ

1.82 ਕਰੋੜ

4987 ਕਰੋੜ

ਈਪੀਐਫਓ ਵਿਚ 24 ਫ਼ੀਸਦ ਯੋਗਦਾਨ

.43 ਕਰੋੜ

2476 ਕਰੋੜ

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ

1 ਕਿਸ਼ਤ – 7.43 ਕਰੋੜ

2 ਕਿਸ਼ਤ – 4.43 ਕਰੋੜ

3 ਕਿਸ਼ਤ – 1.82 ਕਰੋੜ

9700

ਕੁੱਲ

42.08 ਕਰੋੜ

68820 ਕਰੋੜ

 

                                                                                             ******

ਆਰਐਮ / ਕੇਐੱਮਐੱਨ(Release ID: 1652346) Visitor Counter : 13