ਭਾਰਤ ਚੋਣ ਕਮਿਸ਼ਨ
ਵੱਖ ਵੱਖ ਰਾਜਾਂ ਵਿੱਚ ਹੋਣ ਵਾਲਿਆਂ ਉੱਪ ਚੋਣਾਂ ਕਰਾਉਣਾ
Posted On:
04 SEP 2020 2:41PM by PIB Chandigarh
ਵੱਖ ਵੱਖ ਸੂਬਿਆਂ ਵਿੱਚ ਖਾਲੀ ਪਈਆਂ ਸੀਟਾਂ ਲਈ ਉੱਪ ਚੋਣਾਂ ਕਰਾਉਣ ਦੇ ਸਬੰਧ ਵਿੱਚ ਅੱਜ ਚੋਣ ਕਮਿਸ਼ਨ ਦੀ ਮੀਟਿੰਗ ਹੋਈ । ਇਸ ਵੇਲੇ ਉੱਪ ਚੋਣਾਂ ਲਈ 65 ਅਸੈਂਬਲੀ ਤੇ ਪਾਰਲੀਮਾਨੀ ਹਲਕਿਆਂ ਵਿੱਚ ਸੀਟਾਂ ਖਾਲੀ ਪਈਆਂ ਹਨ, ਜਿਹਨਾਂ ਵਿੱਚੋਂ 64 ਵਿਧਾਨ ਸਭਾ ਸੀਟਾਂ ਵੱਖ ਵੱਖ ਰਾਜਾਂ ਵਿੱਚ ਹਨ ਤੇ ਇੱਕ ਪਾਰਲੀਮਾਨੀ ਹਲਕੇ ਲਈ ਹੈ ।
ਚੋਣ ਕਮਿਸ਼ਨ ਨੇ ਮੁੱਖ ਸਕੱਤਰਾਂ ਤੇ ਮੁੱਖ ਚੋਣ ਅਫ਼ਸਰਾਂ ਵੱਲੋਂ ਭੇਜੀ ਜਾਣਕਾਰੀ ਤੇ ਰਿਪੋਰਟਾਂ ਦਾ ਜਾਇਜ਼ਾ ਲਿਆ, ਜਿਸ ਵਿੱਚ ਸਬੰਧਤ ਸੂਬਿਆਂ ਨੇ ਕਈ ਕਾਰਨਾਂ ਕਰਕੇ ਉੱਪ ਚੋਣਾਂ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ । ਇਹਨਾਂ ਕਾਰਨਾਂ ਵਿੱਚ ਭਾਰੀ ਮੀਂਹ ਨਾਲ ਪੈਦਾ ਹੋਈ ਵਿਸ਼ੇਸ਼ ਹਾਲਤ ਅਤੇ ਮਹਾਮਾਰੀ ਸਮੇਤ ਹੋਰ ਕਈ ਮੁਸ਼ਕਲਾਂ ਦਾ ਜਿ਼ਕਰ ਹੈ । ਬਿਹਾਰ ਵਿੱਚ ਆਮ ਅਸੈਂਬਲੀ ਚੋਣਾਂ ਭਵਿੱਖ ਵਿੱਚ ਹੋਣੀਆਂ ਹਨ, ਜਿਹਨਾਂ ਨੂੰ 29 ਨਵੰਬਰ 2020 ਤੱਕ ਮੁਕੰਮਲ ਕਰਨਾ ਜ਼ਰੂਰੀ ਹੈ ।
ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਦੇ ਨਾਲ ਇੱਕੋ ਸਮੇਂ ਸਾਰੀਆਂ 65 ਸੀਟਾਂ ਲਈ ਉੱਪ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਹੈ । ਇਹਨਾਂ ਸਾਰਿਆਂ ਨੂੰ ਇੱਕੋ ਸਮੇਂ ਇਕੱਠਿਆਂ ਕਰਾਉਣ ਦਾ ਮੁੱਖ ਕਾਰਨ ਇਹ ਹੈ ਕਿ ਸੀ ਏ ਪੀ ਐੱਫ ਤੇ ਹੋਰ ਕਾਨੂੰਨ ਵਿਵਸਥਾ ਵਾਲੇ ਬਲਾਂ ਨੂੰ ਭੇਜਣਾ ਅਤੇ ਹੋਰ ਲੋਜੀਸਟਿੱਕ ਮਾਮਲੇ ।
ਬਿਹਾਰ ਦੀ ਆਮ ਅਸੈਂਬਲੀ ਅਤੇ ਉੱਪ ਚੋਣਾਂ ਦੀ ਸਮਾਂ ਸੂਚੀ ਲਈ ਐਲਾਨ ਕਮਿਸ਼ਨ ਢੁੱਕਵੇਂ ਸਮੇਂ ਤੇ ਕਰੇਗਾ ।
ਐੱਸ ਬੀ ਐੱਸ / ਐੱਮ ਆਰ / ਏ ਸੀ
(Release ID: 1651344)
Visitor Counter : 240