ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇੱਕ ਦਿਨ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਤ ਕੀਤਾ

ਪਿਛਲੇ 24 ਘੰਟਿਆਂ ਦੌਰਾਨ 68,584 ਮਰੀਜ਼ ਸਿਹਤਯਾਬ ਹੋਏ

26 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 70% ਤੋਂ ਜਿ਼ਆਦਾ ਸਿਹਤਯਾਬ ਦਰ ਦਰਜ ਕੀਤੀ

Posted On: 03 SEP 2020 3:00PM by PIB Chandigarh

ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਇੱਕ ਦਿਨ ਵਿੱਚ ਸਭ ਤੋਂ ਜਿ਼ਆਦਾ 11.7 ਲੱਖ ਤੋਂ ਜਿ਼ਆਦਾ ਟੈਸਟ ਕਰਕੇ ਸਫਲਤਾ ਦਾ ਇੱਕ ਹੋਰ ਮੀਲ ਪੱਥਰ ਸਥਾਪਤ ਕੀਤਾ ਹੈ । 

ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ—19 68,584 ਮਰੀਜ਼ ਸਿਹਤਯਾਬ ਹੋਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ । ਇਸ ਨਾਲ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਵਿੱਚ ਉਛਾਲ ਆਇਆ ਹੈ , ਜੋ ਹੁਣ ਕਰੀਬ (29,70,492) 30 ਲੱਖ ਹੈ ।

 

ਇਸ ਨਾਲ ਭਾਰਤ ਵਿੱਚ ਕੋਵਿਡ 19 ਦੇ ਮਰੀਜ਼ਾਂ ਦੀ ਸਿਹਤਯਾਬ ਦਰ ਹੈ (77.09%) 77% ਤੋਂ ਪਾਰ ਹੋ ਗਈ । ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਐਕਟਿਵ ਮਰੀਜ਼ਾਂ (8,15,538) ਨਾਲੋਂ 21.5 ਲੱਖ ਜਿ਼ਆਦਾ ਹੋ ਗਈ ਹੈ ।

 

ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਅੱਜ ਦੀ ਤਰੀਕ ਵਿੱਚ 3.6 ਗੁਣਾ ਤੋਂ ਜਿ਼ਆਦਾ ਹੋ ਗਈ ਹੈ । ਰਿਕਾਰਡ ਸਿਹਤਯਾਬ ਮਰੀਜ਼ਾਂ ਦੀ ਉੱਚੀ ਦਰ ਨੇ ਇਹ ਯਕੀਨੀ ਬਣਾਇਆ ਹੈ ਕਿ ਦੇਸ਼ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ ਐਕਟਿਵ ਕੇਸਾਂ ਦੇ ਮੁਕਾਬਲੇ ਘਟੀ ਹੈ ਤੇ ਹੁਣ ਕੁੱਲ ਪੋਜ਼ੀਟਿਵ ਮਰੀਜ਼ਾਂ ਦਾ 21.16% ਸ਼ਾਮਲ ਹੈ । 

 

 ਵਿੱਚ ਸੁਧਾਰ ਤੇ ਅਸਰਦਾਰ ਕਲੀਨਿਕਲ ਇਲਾਜ , ਘਰਾਂ ਵਿੱਚ ਏਕਾਂਤਵਾਸ ਦੀ ਨਿਗਰਾਨੀ , ਨੋਨ ਇਨਵੇਸਿਵ ਆਕਸੀਜਨ ਸਪੋਰਟ ਦੀ ਵਰਤੋਂ , ਸਮੇਂ ਸਿਰ ਇਲਾਜ ਲਈ ਮਰੀਜ਼ਾਂ ਨੂੰ ਫੁਰਤੀ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵਿੱਚ ਐਂਬੁਲੈਂਸ ਦੀਆਂ ਸੁੱਧਰੀਆਂ ਸੇਵਾਵਾਂ , ਕੋਵਿਡ 19 ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਕਲੀਨਿਕਲ ਮੈਨੇਜਮੈਂਟ ਕੁਸ਼ਲਤਾ ਦੀ ਅਪਗ੍ਰੇਡੇਸ਼ਨ , ਇਹਨਾਂ ਸਾਰਿਆਂ ਦਾ ਨਿਰਵਿਘਨ ਅਸਰਦਾਰ ਮਰੀਜ਼ ਪ੍ਰਬੰਧਨ ਦਾ ਨਤੀਜਾ ਸਾਹਮਣੇ ਆਇਆ ਹੈ । ਇਹ ਸਾਰਾ ਕੁਝ ਨਵੀਂ ਦਿੱਲੀ ਏਮਜ਼ ਵੱਲੋਂ ਟੈਲੀਕੰਸਲਟੇਸ਼ਨ ਰਾਹੀਂ ਤਕਨੀਕੀ ਨਿਰਦੇਸ਼ਾਂ ਨਾਲ ਹਾਸਲ ਹੋ ਸਕਿਆ ਹੈ ।

 

ਇਹਨਾਂ ਕਦਮਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਭਾਰਤ ਦੀ ਮੌਤ ਦਰ ਵਿਸ਼ਵ ਔਸਤ (3.3%) ਤੋਂ ਹੇਠਾਂ ਹੈ ।

 

ਕੋਵਿਡ—19 ਦੇ ਸਬੰਧ ਵਿੱਚ ਤਕਨੀਕੀ ਮੁੱਦਿਆਂ , ਦਿਸ਼ਾ ਨਿਰਦੇਸ਼ਾਂ ਤੇ ਮਸ਼ਵਰੇ ਲਈ ਵਧੇਰੇ ਅਧਿਕਾਰਤ ਤੇ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਲਗਾਤਾਰ ਵੈੱਬਸਾਈਟ ਦੇਖਦੇ ਰਹੋ ।

ਵੈੱਬਸਾਈਟ ਹੈ  - https://www.mohfw.gov.in/and@Mohfw_india    

ਕੋਵਿਡ—19 ਨਾਲ ਸਬੰਧਤ ਤਕਨੀਕੀ ਪੁੱਛਗਿੱਛ ਟੈਕਨੀਕਲ   technicalquery.covid19[at]gov[dot]in    ਅਤੇ ਹੋਰ ਪੁੱਛਗਿੱਛ   ncov2019[at]gov[dot]inand@covidindiaseva.

ਕੋਵਿਡ—19 ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ — +911123978046 ਜਾਂ 1075 (ਟੋਲ ਫ੍ਰੀ) ।

ਕੋਵਿਡ—19 ਬਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਇਸ ਵੈੱਬਸਾਈਟ ਤੇ ਉਪਲਬੱਧ ਹੈ ।  https://www.mohfw.gov.in/pdf.coronavirushelplinenumber.pdf  

 

ਐਮ ਵੀ / ਐੱਸ ਜੇ



(Release ID: 1651076) Visitor Counter : 168