ਮੰਤਰੀ ਮੰਡਲ
ਕੈਬਨਿਟ ਨੇ ਭੂ-ਵਿਗਿਆਨ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਭਾਰਤ ਅਤੇ ਫਿਨਲੈਂਡ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
02 SEP 2020 4:09PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭੂ-ਵਿਗਿਆਨ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਲਈ ਖਾਣਾਂ (ਮਾਈਨਸ) ਮੰਤਰਾਲੇ ਦੇ ਭੂ-ਵਿਗਿਆਨਕ ਸਰਵੇਖਣ ਵਿਭਾਗ ਅਤੇ ਫਿਨਲੈਂਡ ਦੇ ਰੋਜਗਾਰ ਅਤੇ ਆਰਥਿਕ ਮਾਮਲੇ ਮੰਤਰਾਲੇ ਦੇ ਭੂ-ਵਿਗਿਆਨਕ ਸਰਵੇ ਵਿਭਾਗ (ਜਿਓਲੋਜਿਅਨ ਤੁਤਕੀਮੁਸਕੇਸਕੁ) ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਹਿਮਤੀ ਪੱਤਰ ਭੂ- ਵਿਗਿਆਨ, ਟ੍ਰੇਨਿੰਗ, ਖਣਿਜ ਪੂਰਵ ਅਨੁਮਾਨ ਅਤੇ ਅਨੁਕੂਲਤਾ ਵਿਸ਼ਲੇਸ਼ਣ, 3/4 ਡੀ ਮਾਡਲਿੰਗ, ਭੁਚਾਲ ਸਬੰਧੀ ਅਤੇ ਹੋਰ ਭੂ-ਵਿਗਿਆਨਕ ਸਰਵੇਖਣਾਂ ਦੇ ਲਈ ਦੋਹਾਂ ਸੰਗਠਨਾਂ ਦਰਮਿਆਨ ਵਿਗਿਆਨਕ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਇਸ ਸਹਿਮਤੀ ਪੱਤਰ ਦਾ ਉਦੇਸ਼ ਪਰਸਪਰ ਆਰਥਿਕ, ਸਮਾਜਿਕ ਅਤੇ ਵਾਤਾਵਰਣਕ ਲਾਭ ਦੇ ਲਈ ਪ੍ਰਤੀਭਾਗੀਆਂ ਦਰਮਿਆਨ ਭੂ-ਵਿਗਿਆਨ ਅਤੇ ਖਣਿਜ ਸੰਸਾਧਨਾਂ ਦੇ ਖੇਤਰਾਂ ਵਿੱਚ ਖੋਜ ਅਤੇ ਖਨਨ ਨੂੰ ਹੁਲਾਰਾ ਦੇਣ, ਭੂ-ਵਿਗਿਆਨਕ ਡੇਟਾ ਪ੍ਰਬੰਧਨ ਅਤੇ ਸੂਚਨਾ ਪ੍ਰਸਾਰ ‘ਤੇ ਅਨੁਭਵ ਸਾਂਝੇ ਕਰਨ ਦੇ ਲਈ ਪਰਸਪਰ ਸਹਿਯੋਗ ਨੂੰ ਹੁਲਾਰਾ ਦੇਣ ਲਈ ਇੱਕ ਫਰੇਮਵਰਕ ਅਤੇ ਮੰਚ ਉਪਲੱਬਧ ਕਰਵਾਉਣਾ ਹੈ।
ਭਾਰਤੀ ਭੂ-ਵਿਗਿਆਨਕ ਸਰਵੇਖਣ (ਜੀਐੱਸਆਈ) ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਭੂ-ਵਿਗਿਆਨਿਕ ਸੰਗਠਨ ਹੈ ਜੋ ਰਾਸ਼ਟਰੀ ਭੂ-ਵਿਗਿਆਨਕ ਸੂਚਨਾ ਦੀ ਲਗਾਤਾਰ ਅੱਪਡੇਸ਼ਨ ਕਰਨ ਅਤੇ ਖਣਿਜ ਸੰਸਾਧਨਾਂ ਦੇ ਮੁੱਲਾਂਕਣ ਦੇ ਮਾਮਲੇ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸੰਗਠਨ ਹੈ। ਸੰਗਠਨ ਦੁਆਰਾ ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਜ਼ਮੀਨੀ ਸਰਵੇਖਣ, ਹਵਾਈ ਅਤੇ ਸਮੁੰਦਰੀ ਸਰਵੇਖਣ, ਖਣਿਜ ਸੰਭਾਵਨਾਵਾਂ ਅਤੇ ਜਾਂਚ, ਬਹੁ-ਅਨੁਸ਼ਾਸਨੀ ਭੂ-ਵਿਗਿਆਨਕ, ਭੂ-ਤਕਨੀਕੀ, ਭੂ-ਵਾਤਾਵਰਣਕ ਅਤੇ ਪ੍ਰਾਕ੍ਰਿਤਿਕ ਖ਼ਤਰਿਆਂ ਦੇ ਅਧਿਐਨ, ਗਲੇਸ਼ੀਓਲੋਜੀ (glaciology), ਭੁਚਾਲ ਸਬੰਧੀ ਅਧਿਐਨ ਅਤੇ ਮੌਲਿਕ ਖੋਜਾਂ ਦੁਆਰਾ ਕੀਤੀ ਜਾਂਦੀ ਹੈ।
ਫਿਨਲੈਂਡ ਦੇ ਭੂ-ਵਿਗਿਆਨਕ ਸਰਵੇਖਣ ਵਿਭਾਗ ਨੂੰ ਖਣਿਜ ਪੂਰਵ ਅਨੁਮਾਨ, ਆਪਦਾ ਪ੍ਰਬੰਧਨ, ਵਾਤਾਵਰਣਕ ਪ੍ਰਭਾਵ ਮੁੱਲਾਂਕਣ ਅਤੇ ਸਮਾਜਿਕ-ਆਰਥਿਕ ਮਹੱਤਵ ਦੇ ਹੋਰ ਖੇਤਰਾਂ ਲਈ 3 / 4D 'ਤੇ ਵਿਸ਼ੇਸ਼ ਜ਼ੋਰ ਦੇ ਕੇ ਸਥਾਨਕ ਮੰਚ ਦੀ ਵਰਤੋਂ ਕਰਦੇ ਹੋਏ ਬਹੁ-ਅਨੁਸ਼ਾਸਨੀ ਡੇਟਾ ਏਕੀਕਰਣ ਅਤੇ ਵਿਸ਼ਲੇਸ਼ਣ ਦੀ ਮੁਹਾਰਤ ਹਾਸਲ ਹੈ। ਨਾਲ ਹੀ ਉਸ ਨੂੰ ਜੀਆਈਐੱਸ ਅਧਾਰਿਤ ਮਾਡਲਿੰਗ ਦਾ ਨਿਊਨਤਮ ਗਿਆਨ ਰੱਖਣ ਵਾਲੇ ਉਪਯੋਗਕਰਤਾਵਾਂ ਦੁਆਰਾ ਇਸਤੇਮਾਲ ਕੀਤੀਆਂ ਜਾ ਸਕਣ ਵਾਲੀ ਫੈਸਲਾ ਸਮਰਥਨ ਪ੍ਰਣਾਲੀ ਵਿਕਸਿਤ ਕਰਨ ਵਿੱਚ ਵੀ ਦਕਸ਼ਤਾ ਹਾਸਲ ਹੈ।
***
ਵੀਆਰਆਰਕੇ/ਏਕੇਪੀ
(Release ID: 1650721)
Visitor Counter : 199
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam