ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ 65,081 ਵਿਅਕਤੀ ਸਿਹਤਯਾਬ ਹੋਏ ਜਦਕਿ 69,921 ਨਵੇਂ ਐਕਟਿਵ ਕੇਸ ਦਰਜ ਕੀਤੇ ਗਏ ਹਨ

ਪਿਛਲੇ 24 ਘੰਟਿਆਂ ਦੌਰਾਨ 819 ਮੌਤਾਂ ਦਰਜ ਕੀਤੀਆਂ ਗਈਆਂ

Posted On: 01 SEP 2020 1:43PM by PIB Chandigarh

ਪਿਛਲੇ ਪੰਜ ਦਿਨਾਂ ਤੋਂ ਲਗਾਤਾਰ 60,000 ਤੋਂ ਜਿ਼ਆਦਾ ਸਿਹਤਮੰਦ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਜਾਰੀ ਹੈ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 65,081 ਵਿਅਕਤੀ ਸਿਹਤਯਾਬ ਹੋਏ ਹਨ ਇਸ ਨਾਲ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 28,39,882 ਹੋ ਗਈ ਹੈ ਜਿਸ ਨਾਲ ਕੋਵਿਡ—19 ਦੀ ਸਿਹਤਯਾਬ ਦਰ 77% ਹੋ ਗਈ ਹੈ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਐਕਟਿਵ ਕੇਸਾਂ ਦੇ ਮੁਕਾਬਲੇ 3.61 ਗੁਣਾ ਹੋ ਗਈ ਹੈ ਅੱਜ ਤੱਕ ਭਾਰਤ ਵਿੱਚ 20.53 ਲੱਖ ਵਿਅਕਤੀ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ ਜੋ ਐਕਟਿਵ ਕੇਸਾਂ ਤੋਂ ਕਿਤੇ ਜਿ਼ਆਦਾ ਹਨ ਐਕਟਿਵ ਕੇਸਾਂ ਦੀ ਗਿਣਤੀ 7,85,996 ਹੈ

ਜੁਲਾਈ ਦੇ ਪਹਿਲੇ ਹਫ਼ਤੇ ਤੋਂ ਅਗਸਤ 2020 ਦੇ ਆਖ਼ਰੀ ਹਫ਼ਤੇ ਤੱਕ ਬਿਮਾਰੀ ਤੋਂ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ 4 ਗੁਣਾ ਵਾਧਾ ਹੋਇਆ ਹੈ

 

 

ਪਿਛਲੇ 24 ਘੰਟਿਆਂ ਵਿੱਚ ਪੰਜ ਸੂਬਿਆਂ ਵਿੱਚੋਂ ਜਿ਼ਆਦਾ ਨਵੇਂ ਕੇਸ ਆਏ ਹਨ ਇਹ ਸੂਬੇ ਹਨਮਹਾਰਾਸ਼ਟਰ (11,852) , ਆਂਧਰਾ ਪ੍ਰਦੇਸ਼ (10,004) , ਕਰਨਾਟਕ (6,495) , ਤਾਮਿਲਨਾਡੂ (5,956) ਅਤੇ ਉੱਤਰ ਪ੍ਰਦੇਸ਼ (4,782) ਇਹਨਾਂ ਸਾਰਿਆਂ ਦਾ ਇਕੱਠਾ ਜੋੜ , ਪਿਛਲੇ 24 ਘੰਟਿਆਂ ਵਿੱਚ ਆਏ ਨਵੇਂ ਮਾਮਲਿਆਂ ਦਾ 56% ਬਣਦਾ ਹੈ ਪਿਛਲੇ 24 ਘੰਟਿਆਂ ਦੌਰਾਨ ਇਹਨਾਂ ਪੰਜ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ ਹੈ, ਜੋ ਕੁੱਲ ਮਿਲਾ ਕੇ ਐਕਟਿਵ ਮਰੀਜ਼ਾਂ ਦੇ ਰਾਸ਼ਟਰੀ ਅੰਕੜੇ (65,081) ਦਾ 58.04% ਬਣਦਾ ਹੈ


ਮਹਾਰਾਸ਼ਟਰ ਵਿੱਚ 11,158 ਵਿਅਕਤੀਆਂ ਦੇ ਠੀਕ ਹੋਣ ਦੀ ਗਿਣਤੀ ਦਰਜ ਕੀਤੀ ਗਈ ਹੈ ਜਦਕਿ ਕ੍ਰਮਵਾਰ ਆਂਧਰਾ ਪ੍ਰਦੇਸ਼ ਤੇ ਕਰਨਾਟਕ ਵਿੱਚ ਇਹ ਗਿਣਤੀ 8,772 ਤੇ 7,238 ਹੈ ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 6,008 ਜਦਕਿ ਉੱਤਰ ਪ੍ਰਦੇਸ਼ ਵਿੱਚ 4,597 ਕੋਵਿਡ ਮਰੀਜ਼ ਠੀਕ ਹੋਏ ਹਨ


ਪਿਛਲੇ 24 ਘੰਟਿਆਂ ਵਿੱਚ 536 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਦੇਸ਼ ਦੇ ਮੌਤ ਅੰਕੜੇ 819 ਦਾ 65.4% ਬਣਦਾ ਹੈ ਮਹਾਰਾਸ਼ਟਰ ਵਿੱਚ 184, ਕਰਨਾਟਕ ਵਿੱਚ 113 ਤੇ ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 91, ਆਂਧਰਾ ਪ੍ਰਦੇਸ਼ ਵਿੱਚ 85 ਤੇ ਉੱਤਰ ਪ੍ਰਦੇਸ਼ ਵਿੱਚ 63 ਮੌਤਾਂ ਦਰਜ ਕੀਤੀਆਂ ਗਈਆਂ ਹਨ


ਕੋਵਿਡ—19 ਦੇ ਸਬੰਧ ਵਿੱਚ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਤੇ ਮਸ਼ਵਰੇ ਲਈ ਵਧੇਰੇ ਅਧਿਕਾਰਤ ਤੇ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਲਗਾਤਾਰ ਵੈੱਬਸਾਈਟ ਦੇਖਦੇ ਰਹੋ ਵੈੱਬਸਾਈਟ ਹੈ -https://www.mohfw.gov.in/and@Mohfw_india

ਐੱਮ ਵੀ / ਐੱਸ ਜੇ



(Release ID: 1650477) Visitor Counter : 167