ਗ੍ਰਹਿ ਮੰਤਰਾਲਾ

ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੀ ਯਾਦ ਵਿਚ ਸੱਤ ਦਿਨਾਂ ਰਾਸ਼ਟਰੀ ਸੋਗ ਮਨਾਇਆ ਜਾਵੇਗਾ

Posted On: 31 AUG 2020 7:27PM by PIB Chandigarh

ਭਾਰਤ ਸਰਕਾਰ 31 ਅਗਸਤ, 2020 ਨੂੰ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ, ਨਵੀਂ ਦਿੱਲੀ ਵਿਖੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀਪ੍ਰਣਬ ਮੁਖਰਜੀ ਦੇ ਦੇਹਾਂਤ ਦਾ ਡੂੰਘੇ ਦੁੱਖ ਨਾਲ ਐਲਾਨ ਕਰਦੀ ਹੈ ।

ਵਿਛੁੜ ਗਏ ਪ੍ਰਤਿਸ਼ਠਤ ਨੇਤਾ ਦੇ ਸਨਮਾਨ ਵਜੋਂ, ਸੱਤ ਦਿਨਾਂ ਰਾਸ਼ਟਰੀ ਸੋਗ ਸਮੁੱਚੇ ਭਾਰਤ ਵਿੱਚ 31.08.2020 ਤੋਂ 06.09.2020 ਤੱਕ ਮਨਾਇਆ ਜਾਏਗਾ, ਇਸ ਸੱਤ ਦਿਨਾਂ ਸੋਗ ਵਿੱਚ ਦੋਵੇਂ ਦਿਨ ਸ਼ਾਮਲ ਹਨ ਰਾਸ਼ਟਰੀ ਸੋਗ ਦੀ ਅਵਧੀ ਦੇ ਦੌਰਾਨ ਰਾਸ਼ਟਰੀ ਝੰਡਾ ਸਮੁੱਚੇ ਭਾਰਤ ਵਿੱਚ ਉਨਾਂ ਇਮਾਰਤਾਂ ਤੇ ਜਿੱਥੇ ਇਹ ਨਿਯਮਿਤ ਤੌਰ ਤੇ ਲਹਿਰਾਉਂਦਾ ਹੈ, ਅਧਾ ਝੁਕਿਆ ਰਹੇਗਾ ਅਤੇ ਇਸ ਦੋਰਾਨ ਕੋਈ ਵੀ ਸਰਕਾਰਰੀ ਮਨੋਰੰਜਨ ਨਹੀਂ ਹੋਵੇਗਾ I

ਰਾਸ਼ਟਰੀ ਸਨਮਾਨ ਨਾਲ ਅੰਤਮ ਸਸਕਾਰ ਦੀ ਮਿਤੀ, ਸਮੇਂ ਅਤੇ ਸਥਾਨ ਦੀ ਜਾਣਕਾਰੀ ਬਾਅਦ ਵਿਚ ਦਿੱਤੀ ਜਾਵੇਗੀ I

 

ਐਨ ਡਬਲਯੂ /ਆਰ ਕੇ/ਪੀ ਕੇ/ਏਡੀ/ਡੀਡੀਡੀ(Release ID: 1650188) Visitor Counter : 114