ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰੋਜ਼ਾਨਾ ਔਸਤ 8 ਲੱਖ ਤੋਂ ਵੱਧ ਟੈਸਟ ਕਰਕੇ ਭਾਰਤ ਨੇ ਕੋਵਿਡ-19 ਟੈਸਟਿੰਗ ਵਿੱਚ ਵਾਧਾ ਕੀਤਾ

10 ਲੱਖ ਲੋਕਾਂ ਪਿੱਛੇ ਟੈਸਟਾਂ ਦੀ ਗਿਣਤੀ 27 ਹਜ਼ਾਰ ਤੋਂ ਟੱਪੀ

Posted On: 26 AUG 2020 2:26PM by PIB Chandigarh

ਸਮੇਂ ਸਿਰ ਤੇ ਕਾਰਗਰ ਢੰਗ ਨਾਲ ਟੈਸਟਿੰਗ ਕੀਤੇ ਜਾਣ ਤੇ ਕੋਵਿਡ-19 ਦੀ ਬਿਮਾਰੀ ਦਾ ਛੇਤੀ ਪਤਾ ਲਗਾਏ ਜਾਣ ਨੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿੱਚ ਭਾਰਤ ਦੀ ਰਣਨੀਤੀ ਵਿੱਚ ਇੱਕ ਮਹੱਤਵਪੂਰਨਟ ਰੋਲ ਅਦਾ ਕੀਤਾ ਹੈ 'ਟੈਸਟ, ਟਰੈਕ ਤੇ ਟਰੀਟ' ਦੀ ਕੇਂਦਰ ਦੀ ਅਗਵਾਈ ਵਾਲੀ ਨੀਤੀ ਤੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੀਆਂ ਸਹਿਯੋਗੀ ਕੋਸ਼ਿਸ਼ਾਂ ਦੀ ਬਦੌਲਤ, ਭਾਰਤ ਨੇ ਆਪਣੇ ਟੈਸਟਿੰਗ ਬੁਨਿਆਦੀ ਢਾਂਚੇ ਨੂੰ ਲਗਾਤਾਰ ਵਧਾਉਂਦਿਆਂ ਰੋਜ਼ਾਨਾ 10 ਲੱਖ ਟੈਸਟ ਕਰਨ ਦੀ ਸਮਰੱਥਾ ਛੋਹ ਲਈ ਹੈ

 


ਰੋਜ਼ਾਨਾ ਟੈਸਟਾਂ ਦੀ ਲਗਾਤਾਰ ਵਧ ਰਹੀ 7 ਦਿਨਾਂ ਦੀ ਔਸਤ ਤੋਂ ਪਤਾ ਲੱਗਦਾ ਹੈ ਕਿ ਕੇਂਦਰ , ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਇਸ ਦਿਸ਼ਾ ਵੱਲ ਨਿਰੰਤਰ ਤਾਲਮੇਲ ਨਾਲ ਕੋਸ਼ਿਸ਼ਾਂ ਕਰ ਰਹੀਆਂ ਹਨ ਅੱਜ ਦੀ ਤਰੀਕ ਤੱਕ 3,76,51,512 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਪਿਛਲੇ 24 ਘੰਟਿਆਂ ਦੌਰਾਨ 8,23,992 ਟੈਸਟ ਕੀਤੇ ਗਏ ਟੈਸਟਾਂ ਦੀ ਲਗਾਤਾਰ ਵਧ ਰਹੀ ਗਿਣਤੀ ਨਾਲ ਰੋਗ ਦਾ ਛੇਤੀ ਪਤਾ ਲਗਾਉਣ ਵਿੱਚ ਸਹਾਇਤਾ ਮਿਲ ਰਹੀ ਹੈ ਰੋਗ ਦਾ ਛੇਤੀ ਪਤਾ ਲੱਗਣ ਨਾਲ ਰੋਗੀਆਂ ਨੂੰ ਏਕਾਂਤਵਾਸ ਦਾ ਮੌਕਾ ਦਿੱਤੇ ਜਾਣ ਤੇ ਕੋਰੋਨਾ ਦੀ ਪੁਸ਼ਟੀ ਹੋਣ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ ਅਜਿਹਾ ਕੀਤੇ ਜਾਣ ਨਾਲ ਮੌਤ ਦਰ ਹੇਠਾਂ ਰੱਖਣ ਵਿੱਚ ਮਦਦ ਮਿਲੀ ਹੈ
ਰੋਗ ਦਾ ਪਤਾ ਲਗਾਉਣ ਵਾਲੀਆਂ ਪ੍ਰਯੋਗਸ਼ਾਲਾਵਾਂ ਦਾ ਦੇਸ਼ ਭਰ ਵਿੱਚ ਵਿਸਥਾਰ ਕੀਤੇ ਜਾਣ ਸਦਕਾ ਟੈਸਟਿੰਗ ਸਹੂਲਤਾਂ ਸੁਖਾਲੀਆਂ ਹੋ ਗਈਆਂ ਨੇ ਇਸ ਪ੍ਰਾਪਤੀ ਦੇ ਸਿਰ ਤੇ 10 ਲੱਖ ਲੋਕਾਂ ਪਿੱਛੇ ਟੈਸਟਾਂ ਦੀ ਗਿਣਤੀ ਤੇਜੀ ਨਾਲ ਵਧ ਕੇ 27,284 ਤੱਕ ਪਹੁੰਚ ਗਈ ਹੈ ਤੇ ਇਹ ਲਗਾਤਾਰ ਉੱਪਰ ਨੂੰ ਵਧ ਰਹੀ ਹੈ ਦੇਸ਼ ਭਰ ਵਿੱਚ ਟੈਸਟ ਲੈਬਾਰਟਰੀਆਂ ਦੀ ਗਿਣਤੀ 1540 ਹੋ ਗਈ ਹੈ ਜਿਹਨਾਂ ਵਿੱਚੋਂ 952 ਸਰਕਾਰੀ ਤੇ 548 ਪ੍ਰਾਈਵੇਟ ਲੈਬਾਰਟਰੀਆਂ ਹਨ

ਐਮਵੀ/ਐਸਜੇ


(Release ID: 1648792) Visitor Counter : 226