PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 19 AUG 2020 6:21PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image002H1LT.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 • ਭਾਰਤ ਆਪਣੀ ਉੱਚ ਟੈਸਟਿੰਗ ਦੇ ਰਾਹ ਤੇ ਜਾਰੀ: ਲਗਾਤਾਰ ਦੂਜੇ ਦਿਨ 8 ਲੱਖ ਤੋਂ ਵੱਧ ਟੈਸਟ / ਪ੍ਰਤੀ ਦਿਨ
 • ਪ੍ਰਤੀ ਮਿਲੀਅਨ ਟੈਸਟ (ਟੀਪੀਐੱਮ) ਵਿੱਚ ਵਾਧਾ ਜਾਰੀ ਹੈ, 23,002 ਦੇ ਅੰਕੜੇ ਨੂੰ ਪਾਰ ਕੀਤਾ, ਜਦਕਿ ਪਾਜ਼ਿਟੀਵਿਟੀ 8% ਦੇ ਆਸ-ਪਾਸ ਸਥਿਰ ਹੈ
 • ਭਾਰਤ ਨੇ ਇੱਕ ਹੋਰ ਚੋਟੀ ਸਰ ਕੀਤੀ: ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 20 ਲੱਖ ਤੋਂ ਵਧੀ
 • ਪਿਛਲੇ 24 ਘੰਟਿਆਂ , ਹੁਣ ਤੱਕ ਇੱਕੋ ਦਿਨ ਵਿੱਚ ਠੀਕ ਹੋਣ ਵਾਲਿਆਂ ਦੀ ਸਭ ਤੋਂ ਵੱਧ ਸੰਖਿਆ 60,091; ਭਾਰਤ ਦੀ ਰਿਕਵਰੀ ਦਰ ਨੇ ਵੀ ਇੱਕ ਚੋਟੀ ਸਰ ਕੀਤੀ, 73% ਤੋਂ ਵਧੀ
 • ਸਿਹਤ ਮੰਤਰਾਲੇ ਦੀ ਈ-ਸੰਜੀਵਨੀਟੈਲੀ ਮੈਡੀਸਿਨ ਸੇਵਾ ਨੇ 2 ਲੱਖ ਟੈਲੀ ਸਲਾਹ-ਮਸ਼ਵਰੇ ਪੂਰੇ ਕੀਤੇ
 • ਕੈਬਨਿਟ ਨੇ ਕੋਵਿਡ-19 ਕਾਰਨ ਹੋਏ ਵਿੱਤੀ ਤਣਾਅ ਲਈ ਬਿਜਲੀ ਖੇਤਰ ਦੇ ਬਕਾਏ ਵਿੱਚ ਲਿਕਿਉਡਿਟੀ (ਤਰਲਤਾ-ਨਕਦੀ) ਪ੍ਰਦਾਨ ਕਰਨ ਦੇ ਉਪਾਵਾਂ ਨੂੰ ਪ੍ਰਵਾਨਗੀ ਦਿੱਤੀ

 

https://static.pib.gov.in/WriteReadData/userfiles/image/image005Y2RB.jpg

 

Image

 

ਭਾਰਤ ਆਪਣੀ ਉੱਚ ਟੈਸਟਿੰਗ ਦੇ ਰਾਹ ਤੇ ਜਾਰੀ: ਲਗਾਤਾਰ ਦੂਜੇ ਦਿਨ 8 ਲੱਖ ਤੋਂ ਵੱਧ ਟੈਸਟ / ਪ੍ਰਤੀ ਦਿਨ; ਪ੍ਰਤੀ ਮਿਲੀਅਨ ਟੈਸਟ (ਟੀਪੀਐੱਮ) ਵਿੱਚ ਵਾਧਾ ਜਾਰੀ ਹੈ, 23,002 ਦੇ ਅੰਕੜੇ ਨੂੰ ਪਾਰ ਕੀਤਾ, ਜਦਕਿ ਪਾਜ਼ਿਟੀਵਿਟੀ 8% ਦੇ ਆਸ-ਪਾਸ ਸਥਿਰ ਹੈ

ਭਾਰਤ ਨੇ ਲਗਾਤਾਰ ਦੂਜੇ ਦਿਨ 8 ਲੱਖ ਤੋਂ ਜ਼ਿਆਦਾ ਕੋਵਿਡ -19 ਦੇ ਸੈਂਪਲਾਂ ਦੀ ਜਾਂਚ ਕੀਤੀ ਹੈ। ਪ੍ਰਤੀ ਦਿਨ 10 ਲੱਖ ਦੀ ਟੈਸਟਿੰਗ ਸਮਰੱਥਾ ਨੂੰ ਛੂਹਣ ਲਈ ਕੀਤੇ ਗਏ ਟੈਸਟਾਂ ਦੀ ਤੇਜ਼ੀ ਨਾਲ ਗਿਣਤੀ ਵਧਾਉਣ ਦੇ ਸਖ਼ਤ ਸੰਕਲਪ ਨਾਲ, ਪਿਛਲੇ 24 ਘੰਟਿਆਂ ਦੌਰਾਨ 8,01,518 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। ਅੱਜ ਤੱਕ ਕੁੱਲ ਟੈਸਟਿੰਗ 3,17,42,782 ਤੱਕ ਪਹੁੰਚ ਗਈ ਹੈ 23,002 ਟੈਸਟ ਪ੍ਰਤੀ ਮਿਲੀਅਨ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤ ਨੇ ਇੱਕ ਗਰੇਡਡ ਅਤੇ ਵਿਕਸਿਤ ਰਣਨੀਤੀ ਦੀ ਰਾਹ ਤੇ ਚਲਦੇ ਹੋਏ ਜਨਤਕ ਅਤੇ ਨਿਜੀ ਖੇਤਰ ਵਿੱਚ ਆਪਣੇ ਦੇਸ਼ ਵਿਆਪੀ ਲੈਬਾਂ ਦੇ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ ਜਨਵਰੀ 2020 ਵਿੱਚ ਇੱਕ ਲੈਬ ਤੋਂ ਸ਼ੁਰੂ ਕਰਦਿਆਂ, ਅੱਜ ਦੇਸ਼ ਵਿੱਚ 1486 ਲੈਬਾਂ ਹਨ; ਸਰਕਾਰੀ ਖੇਤਰ ਵਿੱਚ 975 ਲੈਬਾਂ ਅਤੇ ਨਿਜੀ ਖੇਤਰ ਵਿੱਚ 511 ਲੈਬਾਂ ਹਨ।

https://pib.gov.in/PressReleseDetail.aspx?PRID=1646953

 

ਭਾਰਤ ਨੇ ਇੱਕ ਹੋਰ ਚੋਟੀ ਸਰ ਕੀਤੀ: ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 20 ਲੱਖ ਤੋਂ ਵਧੀ; ਪਿਛਲੇ 24 ਘੰਟਿਆਂ , ਹੁਣ ਤੱਕ ਇੱਕੋ ਦਿਨ ਵਿੱਚ ਠੀਕ ਹੋਣ ਵਾਲਿਆਂ ਦੀ ਸਭ ਤੋਂ ਵੱਧ ਸੰਖਿਆ 60,091; ਭਾਰਤ ਦੀ ਰਿਕਵਰੀ ਦਰ ਨੇ ਵੀ ਇੱਕ ਚੋਟੀ ਸਰ ਕੀਤੀ, 73% ਤੋਂ ਵਧੀ

 

ਤੇਜ਼ੀ ਨਾਲ ਕੁੱਲ 3 ਕਰੋੜ ਟੈਸਟਾਂ ਨੂੰ ਪਾਰ ਕਰਨ ਦੀਆਂ ਤਿਆਰੀਆਂਚ ਭਾਰਤ ਨੇ ਇੱਕ ਹੋਰ ਰਿਕਾਰਡ ਕਾਇਮ ਕਰ ਦਿੱਤਾ ਹੈ। ਠੀਕ ਹੋਣ ਵਾਲੇ ਕੁੱਲ ਵਿਅਕਤੀਆਂ ਦੀ ਸੰਖਿਆ ਅੱਜ 20 ਲੱਖ ਨੂੰ ਪਾਰ ਕਰ ਗਈ ਹੈ (20,37,870) ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ 60,091 ਵਿਅਕਤੀ ਠੀਕ ਹੋਏ ਹਨ, ਜੋ ਕਿ ਇੱਕੋ ਦਿਨ ਵਿੱਚ ਠੀਕ ਹੋਣ ਵਾਲਿਆਂ ਦੀ ਇੱਕ ਹੋਰ ਰਿਕਾਰਡ ਪ੍ਰਾਪਤੀ ਹੈ। ਇੰਝ ਹੁਣ ਕੋਵਿਡ–19 ਦੇ ਮਰੀਜ਼ ਵੱਧ ਸੰਖਿਆ ਵਿੱਚ ਠੀਕ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੇ ਘਰਾਂ ਵਿੱਚ ਏਕਾਂਤਵਾਸ (ਮਾਮੂਲੀ ਤੇ ਦਰਮਿਆਨੇ ਲੱਛਣਾਂ ਵਾਲੇ ਕੇਸਾਂ ਦੇ ਮਾਮਲੇ ਵਿੱਚ) ਤੋਂ ਛੁੱਟੀ ਦਿੱਤੀ ਜਾ ਰਹੀ ਹੈ, ਜਿਸ ਕਰਕੇ ਦੇਸ਼ ਦੀ ਰਿਕਵਰੀ ਦਰ 73% ਨੂੰ ਪਾਰ ਕਰ ਗਈ ਹੈ (73.64%)ਇਸੇ ਕਾਰਨ ਕੇਸ ਮੌਤ ਦਰ ਵੀ ਘਟ ਗਈ ਹੈ, ਜੋ ਅੱਜ ਹੋਰ ਵੀ ਘਟ ਕੇ 1.91% ’ਤੇ ਆ ਗਈ ਹੈ। ਰਿਕਾਰਡ ਪੱਧਰਤੇ ਵਧੇਰੇ ਲੋਕਾਂ ਦੇ ਠੀਕ ਹੋਣ ਨਾਲ ਦੇਸ਼ ਦਾ ਅਸਲ ਕੇਸ ਲੋਡ ਭਾਵ ਐਕਟਿਵ ਕੇਸਾਂ ਦੀ ਸੰਖਿਆ ਘਟੀ ਹੈ ਅਤੇ ਇਸ ਵੇਲੇ ਇਹ ਕੁੱਲ ਪਾਜ਼ਿਟਿਵ ਕੇਸਾਂ ਦੇ ¼ ਤੋਂ ਵੀ ਘੱਟ ਹੈ (ਸਿਰਫ਼ 24.45%)।  ਭਾਰਤ ਵਿੱਚ ਐਕਟਿਵ ਕੇਸਾਂ (6,76,514) ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਦੀ ਸੰਖਿਆ 13,61,356 ਵੱਧ ਹੈ। ਭਾਰਤ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਜਤਨਾਂ ਨਾਲ ਪੂਰੇ ਦੇਸ਼ ਵਿੱਚ ਹਸਪਤਾਲਾਂ ਵਿੱਚ ਦੇਖਭਾਲ਼ ਦੇ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਾਜ਼ਿਟਿਵ ਕੇਸਾਂ ਦੇ ਵਿਭਿੰਨ ਵਰਗਾਂ ਦੀ ਮੈਡੀਕਲ ਦੇਖਭਾਲ਼ ਸਮਰਪਿਤ ਕੋਵਿਡ ਕੇਅਰ ਸੈਂਟਰ (DCCC), ਸਮਰਪਿਤ ਕੋਵਿਡ ਸਿਹਤ ਕੇਂਦਰ (DCHC) ਅਤੇ ਸਮਰਪਿਤ ਕੋਵਿਡ ਹਸਪਤਾਲ (DCH) ਵਿੱਚ ਹੋ ਸਕੇ। ਉਨ੍ਹਾਂ ਦੀ ਸੰਖਿਆ ਵਿੱਚ ਵੀ ਚੋਖਾ ਵਾਧਾ ਹੋਇਆ ਹੈ। ਅੱਜ ਦੇਸ਼ ਵਿੱਚ 1,667 DCH, 3,455 DCHC ਅਤੇ 11,597 DCCC ਹਨ। ਉਹ ਸਾਰੇ ਕੁੱਲ ਮਿਲਾ ਕੇ 15,45,206 ਆਈਸੋਲੇਸ਼ਨ ਬਿਸਤਰੇ, ਆਕਸੀਜਨ ਦੀ ਸੁਵਿਧਾ ਵਾਲੇ 2,03,959 ਬਿਸਤਰੇ ਅਤੇ 53,040 ਆਈਸੀਯੂ (ICU) ਬਿਸਤਰੇ ਮੁਹੱਈਆ ਕਰਵਾਉਂਦੇ ਹਨ।

https://pib.gov.in/PressReleseDetail.aspx?PRID=1646881

 

ਡਿਜੀਟਲ ਇੰਡੀਆ ਦੀ ਵੱਡੀ ਜਿੱਤ: ਸਿਹਤ ਮੰਤਰਾਲੇ ਦੀ ਈ-ਸੰਜੀਵਨੀਟੈਲੀ ਮੈਡੀਸਿਨ ਸੇਵਾ ਨੇ 2 ਲੱਖ ਟੈਲੀ ਸਲਾਹ-ਮਸ਼ਵਰੇ ਪੂਰੇ ਕੀਤੇ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਈ ਸੰਜੀਵਨੀਡਿਜੀਟਲਪਲੈਟਫਾਰਮ ਨੇ 2 ਲੱਖ ਟੈਲੀ-ਸਲਾਹ-ਮਸ਼ਵਰੇ ਪੂਰੇ ਕਰ ਲਏ ਹਨ। ਇਹ ਮੀਲ ਪੱਥਰ ਸਿਰਫ 9 ਅਗਸਤ ਤੋਂ ਬਾਅਦ ਸਿਰਫ਼ ਦਸ ਦਿਨਾਂ ਦੀ ਛੋਟੀ ਮਿਆਦ ਵਿੱਚ ਹੀ ਹਾਸਲ ਕਰ ਲਿਆ ਗਿਆ ਹੈ 9 ਅਗਸਤ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ 1.5 ਲੱਖ ਟੈਲੀ ਸਲਾਹ-ਮਸ਼ਵਰੇ ਪੂਰੇ ਹੋਣ ਦੇ ਟੀਚੇ ਵਿੱਚ ਆਯੋਜਿਤ ਬੈਠਕ ਦੀ ਪ੍ਰਧਾਨਗੀ ਕੀਤੀ ਸੀ। ਇਸ ਨੂੰ ਪ੍ਰਧਾਨ ਮੰਤਰੀ ਦੀ ਡਿਜੀਟਲ ਇੰਡੀਆਪਹਿਲਕਦਮੀ ਦੀ ਇੱਕ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਸਕਦਾ ਹੈਈ-ਸੰਜੀਵਨੀਪਲੈਟਫਾਰਮ ਨੇ ਕੋਵਿਡ ਮਹਾਮਾਰੀ ਦੇ ਸਮੇਂ ਆਪਣੀ ਉਪਯੋਗਤਾ, ਸਿਹਤਕਰਮੀਆਂ, ਮੈਡੀਕਲ ਸਮੁਦਾਇ ਅਤੇ ਮੈਡੀਕਲ ਸੇਵਾਵਾਂ ਚਾਹੁਣ ਵਾਲਿਆਂ ਦੇ ਲਈ ਅਸਾਨ ਪਹੁੰਚ ਸਾਬਤ ਕਰ ਦਿੱਤੀ ਹੈ ਈ-ਸੰਜੀਵਨੀਪਲੈਟਫਾਰਮ ਨੇ ਦੋ ਕਿਸਮਾਂ ਦੀਆਂ ਟੈਲੀਮੈਡੀਸਿਨ ਸੇਵਾਵਾਂ ਮਤਲਬ ਡਾਕਟਰ-ਤੋਂ-ਡਾਕਟਰ (ਈ-ਸੰਜੀਵਨੀ) ਅਤੇ ਮਰੀਜ਼-ਤੋਂ-ਡਾਕਟਰ (ਈ-ਸੰਜੀਵਨੀ ਓਪੀਡੀ) ਟੈਲੀ-ਸਲਾਹ-ਮਸ਼ਵਰੇ ਨੂੰ ਸਮਰਰੱਥ ਬਣਾਇਆ ਹੈਈ-ਸੰਜੀਵਨੀਨੂੰ ਆਯੂਸ਼ਮਾਨ ਭਾਰਤ ਸਿਹਤ ਅਤੇ ਕਲਿਆਣ ਕੇਂਦਰ (ਏਬੀ-ਐੱਚਡਬਲਿਊਸੀ) ਦੇ ਤਹਿਤ ਲਾਗੂ ਕੀਤਾ ਜਾ ਰਿਹਾ ਹੈਇਸ ਦਾ ਉਦੇਸ਼ ਹੱਬ ਐਂਡ ਸਪੋਕਮਾਡਲ ਵਿੱਚ ਪਹਿਚਾਣ ਕੀਤੇ ਗਏ ਮੈਡੀਕਲ ਕਾਲਜ ਹਸਪਤਾਲਾਂ ਦੇ ਨਾਲ ਮਿਲ ਕੇ ਸਾਰੇ 1.5 ਲੱਖ ਸਿਹਤ ਅਤੇ ਕਲਿਆਣ ਕੇਂਦਰਾਂ ਵਿੱਚ ਟੈਲੀ-ਸਲਾਹ-ਮਸ਼ਵਰੇ ਲਾਗੂ ਕਰਨਾ ਹੈ ਸਿਹਤ ਮੰਤਰਾਲੇ ਨੇ ਅਪ੍ਰੈਲ, 2020 ਵਿੱਚ ਕੋਵਿਡ ਮਹਾਮਾਰੀ ਨੂੰ ਦੇਖਦੇ ਹੋਏ ਰੋਗੀ ਤੋਂ ਡਾਕਟਰ ਟੈਲੀ-ਮੈਡੀਸਿਨ ਨੂੰ ਸਮਰੱਥ ਬਣਾਉਣ ਵਾਲੀ ਦੂਜੀ ਟੈਲੀ ਸਲਾਹ-ਮਸ਼ਵਰਾ ਸੇਵਾ ਈ ਸੰਜੀਵਨੀ ਓਪੀਡੀਸ਼ੁਰੂ ਕੀਤੀਇਹ ਸੇਵਾ ਗ਼ੈਰ-ਕੋਵਿਡ ਲੋੜੀਂਦੀ ਸਿਹਤ ਦੇਖਭਾਲ ਦੇ ਲਈ ਵੀ ਲਗਾਤਾਰ ਸਹੂਲਤ ਦਿੰਦੇ ਹੋਏ ਕੋਵਿਡ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਵਿੱਚ ਵਰਦਾਨ ਸਾਬਤ ਹੋਈਈ-ਸੰਜੀਵਨੀਨੂੰ ਹੁਣ ਤੱਕ 23 ਰਾਜਾਂ ਦੁਆਰਾ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਹੋਰ ਰਾਜ ਇਸ ਨੂੰ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹਨ

https://www.pib.gov.in/PressReleseDetail.aspx?PRID=1646913

ਕੈਬਨਿਟ ਨੇ ਕੋਵਿਡ-19 ਕਾਰਨ ਹੋਏ ਵਿੱਤੀ ਤਣਾਅ ਲਈ ਬਿਜਲੀ ਖੇਤਰ ਦੇ ਬਕਾਏ ਵਿੱਚ ਲਿਕਿਉਡਿਟੀ (ਤਰਲਤਾ-ਨਕਦੀ) ਪ੍ਰਦਾਨ ਕਰਨ ਦੇ ਉਪਾਵਾਂ ਨੂੰ ਪ੍ਰਵਾਨਗੀ ਦਿੱਤੀ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਉੱਜਵਲ ਡਿਸਕੌਮ ਬੀਮਾ ਯੋਜਨਾ (ਯੂਡੀਏਵਾਈ-ਉਦੈ) ਤਹਿਤ ਬਿਜਲੀ ਵਿੱਤ ਕਾਰਪੋਰੇਸ਼ਨ (ਪੀਐੱਫਸੀ) ਅਤੇ ਗ੍ਰਾਮੀਣ ਬਿਜਲੀਕਰਨ ਕਾਰਪੋਰੇਸ਼ਨ (ਆਰਈਸੀ) ਨੂੰ ਬਿਜਲੀ ਵੰਡ ਕੰਪਨੀਆਂ (ਡਿਸਕੌਮਸ) ਨੂੰ ਪਿਛਲੇ ਸਾਲ ਪ੍ਰਾਪਤ ਮਾਲੀਏ ਦੇ 25% ਦੀ ਨਿਰਧਾਰਿਤ ਸੀਮਾ ਤੋਂ ਅਧਿਕ ਵਰਕਿੰਗ ਕੈਪੀਟਲ ਉਪਲੱਬਧ ਕਰਵਾਉਣ ਲਈ ਯਕਮੁਸ਼ਤ ਛੂਟ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇੱਕ ਸਮੇਂ ਦੀ ਛੂਟ ਨਾਲ ਬਿਜਲੀ ਸੈਕਟਰ ਨੂੰ ਲਿਕਿਉਡਿਟੀ (ਤਰਲਤਾ-ਨਕਦੀ) ਪ੍ਰਦਾਨ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਰਾਜ ਸਰਕਾਰਾਂ ਦੁਆਰਾ ਡਿਸਕੌਮ ਨੂੰ ਅਦਾਇਗੀ ਯਕੀਨੀ ਬਣਾਈ ਜਾ ਸਕੇਗੀ। ਦੇਸ਼ ਵਿੱਚ ਆਲਮੀ ਮਹਾਮਾਰੀ ਕੋਵਿਡ-19 ਦੇ ਫੈਲਣ ਅਤੇ ਇਸ ਦੇ ਨਤੀਜੇ ਵਜੋਂ ਦੇਸ਼ ਵਿਆਪੀ ਤਾਲਾਬੰਦੀ ਨੇ ਬਿਜਲੀ ਸੈਕਟਰ ਲਈ ਲਿਕਿਉਡਿਟੀ (ਤਰਲਤਾ-ਨਕਦੀ) ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਹੈ। ਬਿਜਲੀ ਵੰਡ ਕੰਪਨੀਆਂ ਦੇ ਮਾਲੀਆ ਵਿੱਚ ਕਮੀ ਆਈ ਹੈ ਕਿਉਂਕਿ ਬਿਜਲੀ ਦੀ ਸਪਲਾਈ ਦੌਰਾਨ ਲੋਕ ਬਿਜਲੀ ਦੀ ਖਪਤ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹਨ। ਇੱਕ ਲਾਜ਼ਮੀ ਸੇਵਾ ਹੋਣ ਦੇ ਨਾਤੇ, ਉਸ ਨੂੰ ਬਰਕਰਾਰ ਰੱਖਿਆ ਗਿਆ ਹੈ। ਬਿਜਲੀ ਦੀ ਖਪਤ ਵਿੱਚ ਕਾਫ਼ੀ ਕਮੀ ਆਈ ਹੈ। ਬਿਜਲੀ ਖੇਤਰ ਦੀ ਲਿਕਿਉਡਿਟੀ (ਤਰਲਤਾ-ਨਕਦੀ) ਵਿੱਚ ਥੋੜ੍ਹੇ ਸਮੇਂ ਵਿੱਚ ਸੁਧਾਰ ਹੋਣ ਦੀ ਉਮੀਦ ਨਹੀਂ ਹੈ, ਕਿਉਂਕਿ ਆਰਥਿਕ ਗਤੀਵਿਧੀਆਂ ਅਤੇ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਵਿੱਚ ਕੁਝ ਸਮਾਂ ਲੱਗੇਗਾ। ਇਸ ਤਰ੍ਹਾਂ ਬਿਜਲੀ ਸਪਲਾਈ ਨੂੰ ਜਾਰੀ ਰੱਖਣ ਲਈ ਬਿਜਲੀ ਖੇਤਰ ਵਿੱਚ ਤਰਲਤਾ ਪੈਦਾ ਕਰਨ ਦੀ ਤੁਰੰਤ ਲੋੜ ਹੈ।

https://www.pib.gov.in/PressReleseDetail.aspx?PRID=1646945

 

ਧਨਵੰਤਰੀ ਰਥਦਿੱਲੀ ਪੁਲਿਸ ਦੇ ਪਰਿਵਾਰਾਂ ਦੇ ਘਰਾਂ ਤੱਕ ਆਯੁਰਵੇਦ ਪਹੁੰਚਾਵੇਗਾ; ਏਆਈਆਈਏ ਅਤੇ ਦਿੱਲੀ ਪੁਲਿਸ ਦਰਮਿਆਨ ਸਮਝੌਤੇ ਤੇ ਹਸਤਾਖਰ

ਦਿੱਲੀ ਪੁਲਿਸ ਦੀਆਂ ਰਿਹਾਇਸ਼ੀ ਕਾਲੋਨੀਆਂ ਵਿੱਚ ਆਯੁਰਵੇਦ ਨਿਵਾਰਕ ਅਤੇ ਪ੍ਰੋਮੋਟਿਵ ਸਿਹਤ ਸੇਵਾਵਾਂ ਦੇ ਵਿਸਤਾਰ ਲਈ ਅੱਜ ਅਖਿਲ ਭਾਰਤੀ ਆਯੁਰਵੇਦ ਸੰਸਥਾਨ (ਏਆਈਆਈਏ) ਅਤੇ ਦਿੱਲੀ ਪੁਲਿਸ ਵਿਚਕਾਰ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਗਏ। ਇਹ ਸੇਵਾਵਾਂ ਧਨਵੰਤਰੀ ਰਥਅਤੇ ਪੁਲਿਸ ਵੈੱਲਨੈੱਸ ਸੈਂਟਰ ਨਾਮ ਦੀ ਇੱਕ ਮੋਬਾਈਲ ਇਕਾਈ ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਆਯੁਸ਼ ਮੰਤਰਾਲੇ ਦੁਆਰਾ ਸਮਰਥਿਤ ਏਆਈਆਈਏ ਵੱਲੋਂ ਇਨ੍ਹਾਂ ਨੂੰ ਪੂਰਾ ਕੀਤਾ ਜਾਣਾ ਹੈ। ਦਿੱਲੀ ਦੇ ਪੁਲਿਸ ਕਮਿਸ਼ਨਰ ਸ਼੍ਰੀ ਐੱਸ. ਐੱਨ. ਸ਼੍ਰੀਵਾਸਤਵ ਅਤੇ ਆਯੁਸ਼ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਮੋਦ ਕੁਮਾਰ ਪਾਠਕ ਦਰਮਿਆਨ ਹਸਤਾਖਰ ਕੀਤੇ ਸਮਝੌਤੇ ਦਾ ਆਦਾਨ ਪ੍ਰਦਾਨ ਹੋਇਆ। ਧਨਵੰਤਰੀ ਰਥ ਨੂੰ ਏਆਈਆਈਏ ਦੇ ਡਾਇਰੈਕਟਰ ਪ੍ਰੋ. ਤਨੁਜਾ ਨੇਸਾਰੀ ਦੀ ਮੌਜੂਦਗੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਆਯੁਰਕਸ਼, ਆਯੁਸ਼ ਮੰਤਰਾਲੇ ਅਤੇ ਦਿੱਲੀ ਪੁਲਿਸ ਅਧੀਨ ਖੁਦਮੁਖਤਿਆਰ ਸੰਸਥਾਨ ਏਆਈਆਈਏ ਦੇ ਇੱਕ ਸਾਂਝੇ ਉੱਦਮ ਦਾ ਉਦੇਸ਼ ਮੋਹਰੀ ਕਤਾਰ ਦੇ ਕੋਵਿਡ ਯੋਧਿਆਂ ਜਿਵੇਂ ਕਿ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਦੀ ਤੰਦਰੁਸਤੀ ਲਈ ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾ ਕੇ ਰੱਖਣਾ ਹੈ। ਪ੍ਰੋਜੈਕਟ ਦੀ ਨਿਰੰਤਰਤਾ ਵਿੱਚ ਆਯੁਰਵੇਦ ਨਿਵਾਰਕ ਅਤੇ ਪ੍ਰੋਮੋਟ ਸਿਹਤ ਦੇਖਭਾਲ਼ ਨੂੰ ਹੁਣ ਦਿੱਲੀ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਯੋਜਨਾ ਹੈ।

https://pib.gov.in/PressReleasePage.aspx?PRID=1646768

 

ਸਟ੍ਰੀਟ ਵੈਂਡਰਾਂ ਤੋਂ ਲੋਨ ਲਈ ਅਰਜ਼ੀਆਂ ਮੰਗਵਾਉਣ ਲਈ ਉਪਯੋਗਕਰਤਾਵਾਂ ਦੇ ਅਨੁਕੂਲ ਡਿਜੀਟਲ ਇੰਟਰਫੇਸ ਪ੍ਰਦਾਨ ਕਰਨ ਲਈ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਗਈ

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਸ਼ਹਿਰੀ ਵਿਕਾਸ ਮੰਤਰੀਆਂ, ਮੁੱਖ ਸਕੱਤਰਾਂ, ਯੂਡੀ ਸਕੱਤਰਾਂ/ਪ੍ਰਮੁੱਖ ਸਕੱਤਰਾਂ, ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ), ਕਲੈਕਟਰਾਂ/ਐੱਸਪੀ/ਐੱਸਐੱਸਪੀ/ਨਗਰ ਕਮਿਸ਼ਨਰਾਂ/125 ਸ਼ਹਿਰਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਸ ਆਤਮਨਿਰਭਰ ਫੰਡ (ਪੀਐੱਮ ਸਵਨਿਧੀ) ਯੋਜਨਾ ਦੇ ਸੰਦਰਭ ਵਿੱਚ ਗੱਲਬਾਤ ਕੀਤੀ। ਇਸ ਯੋਜਨਾ ਨੂੰ ਸਟ੍ਰੀਟ ਵੈਂਡਰਾਂ ਨੂੰ ਆਪਣੇ ਕੰਮ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਵਰਕਿੰਗ ਕੈਪੀਟਲ ਲਈ ਲੋਨ ਉਪਲੱਬਧ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ। ਇਹ ਯੋਜਨਾ ਵੈਂਡਰਾਂ ਨੂੰ ਲੋਨ ਸੁਵਿਧਾ ਪ੍ਰਦਾਨ ਕਰਦੀ ਹੈ, ਪਰ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਉਹ ਸ਼ੋਸ਼ਣ ਮੁਕਤ ਵਾਤਾਵਰਣ ਵਿੱਚ ਵਪਾਰ ਕਰਨ ਵਿੱਚ ਸਮਰੱਥ ਹੋ ਸਕਣ। ਮੀਟਿੰਗ ਵਿੱਚ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਵੀ ਮੌਜੂਦ ਸਨ।

https://www.pib.gov.in/PressReleseDetail.aspx?PRID=1646908

 

ਡਾ. ਹਰਸ਼ ਵਰਧਨ ਨੇ ਐੱਫਐੱਸਐੱਸਏਆਈਜ਼ ਦੀ ਈਟ ਰਾਈਟ ਚੈਲੰਜ ਓਰੀਐਂਟੇਸ਼ਨਵਰਕਸ਼ਾਪ ਨੂੰ ਡਿਜੀਟਲ ਰੂਪ ਵਿੱਚ ਸੰਬੋਧਨ ਕੀਤਾ

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ ਵਰਧਨ ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਦੁਆਰਾ ਆਪਣੇ ਈਟ ਰਾਈਟ ਚੈਲੰਜਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਇੱਕ ਔਨਲਾਈਨ ਓਰੀਐਂਟੇਸ਼ਨ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਦੇਸ਼ ਭਰ ਵਿੱਚ ਈਟ ਰਾਈਟ ਇੰਡੀਆਦੀ ਪਹਿਲ ਕਰਨ ਲਈ ਵਿਭਿੰਨ ਹਿਤਧਾਰਕਾਂ ਦੀ ਮਦਦ ਕਰਨ ਲਈ ਐੱਫਐੱਸਐੱਸਏਆਈ ਦੀ ਈਟ ਰਾਈਟ ਇੰਡੀਆਹੈਂਡਬੁੱਕ ਅਤੇ ਵੈੱਬਸਾਈਟ eatrightindia.gov.in ਵੀ ਲਾਂਚ ਕੀਤੀ। ਡਾ. ਹਰਸ਼ ਵਰਧਨ ਨੇ ਰੋਗਾਣੂਆਂ ਦਾ ਮੁਕਾਬਲਾ ਕਰਨ ਵਿੱਚ ਸਿਹਤਮੰਦ ਭੋਜਨ ਅਤੇ ਪੋਸ਼ਣ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭੋਜਨ ਵਿਭਿੰਨ ਪ੍ਰਕਾਰ ਦੇ ਰੋਗਾਂ ਪ੍ਰਤੀ ਇੱਕ ਲਚਕੀਲਾਪਣ ਅਤੇ ਪ੍ਰਤੀਰੋਧਕ ਸਮਰੱਥਾ ਬਣਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਗ਼ੈਰ ਸੰਚਾਰੀ ਰੋਗਾਂ ਜਿਵੇਂ ਸ਼ੂਗਰ, ਹਾਈਪਰਟੈਨਸ਼ਨ, ਦਿਲ ਸਬੰਧੀ ਮੁਸ਼ਕਿਲਾਂ ਆਦਿ ਨਾਲ 61.8 ਫੀਸਦੀ ਮੌਤਾਂ ਹੋਣ ਬਾਰੇ ਦੱਸਿਆ ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਦੋਸ਼ਪੂਰਨ ਭੋਜਨ ਨਾਲ ਸਬੰਧਿਤ ਹਨ। ਇੱਥੋਂ ਤੱਕ ਕੇ ਲਾਗ ਰੋਗ ਜਿਵੇਂ ਤਪਦਿਕ ਉਨ੍ਹਾਂ ਲੋਕਾਂ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਜੋ ਕੁਪੋਸ਼ਣ ਦਾ ਸ਼ਿਕਾਰ ਹਨ। ਇੱਕ ਹੀ ਘਰ ਦੇ ਲੋਕ ਪੋਸ਼ਣ ਰਾਹੀਂ ਹਾਸਲ ਕੀਤੀ ਗਈ ਪ੍ਰਤੀਰੋਧਕ ਸਮਰੱਥਾ ਦੇ ਅਧਾਰ ਤੇ ਕੋਵਿਡ ਲਈ ਅਲੱਗ-ਅਲੱਗ ਪ੍ਰਤੀਕਿਰਿਆਵਾਂ ਦਿਖਾ ਰਹੇ ਹਨ।’’

https://www.pib.gov.in/PressReleseDetail.aspx?PRID=1646991

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 • ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕਿਹਾ ਕਿ ਪ੍ਰਸ਼ਾਸਨ ਦਾ ਧਿਆਨ ਉਨ੍ਹਾਂ ਮਾਮਲਿਆਂ ਖ਼ਾਸਕਰ ਸਹਿ-ਰੋਗ ਵਾਲੇ ਮਰੀਜਾਂ ਦਾ ਛੇਤੀ ਪਤਾ ਲਗਾਉਣ ਵੱਲ ਹੋਣਾ ਚਾਹੀਦਾ ਹੈ ਤਾਂ ਜੋ ਮੌਤਾਂ ਨੂੰ ਘੱਟੋ-ਘੱਟ ਰੱਖਿਆ ਜਾ ਸਕੇ। ਉਨ੍ਹਾਂ ਜੀਐੱਮਐੱਸਐੱਚ-16 ਨੂੰ ਮੋਬਾਈਲ ਟੈਸਟਿੰਗ ਸੁਵਿਧਾਵਾਂ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਤਾਂ ਜੋ ਟੈਸਟਿੰਗ ਟੀਮਾਂ ਮੋਬਾਈਲ ਵੈਨਾਂ ਤੇ ਜਾ ਸਕਣ ਅਤੇ ਨਮੂਨੇ ਇਕੱਠੇ ਕਰ ਸਕਣ ਅਤੇ ਮੌਕੇ ਤੇ ਹੀ ਟੈਸਟ ਦੇ ਨਤੀਜੇ ਦੇ ਸਕਣ। ਇਹ ਬਜ਼ੁਰਗ ਨਾਗਰਿਕਾਂ ਲਈ ਮਦਦਗਾਰ ਹੋਵੇਗਾ, ਜੋ ਅਜਿਹੀ ਹਾਲਤ ਵਿੱਚ ਟੈਸਟਿੰਗ ਲਈ ਹਸਪਤਾਲ ਜਾਣ ਤੋਂ ਝਿਜਕਦੇ ਹਨ।
 • ਕੇਰਲ: ਕੋਵਿਡ ਦੇ ਮਰੀਜ਼ਾਂ ਦੀ ਸੀਡੀਆਰ ਇਕੱਤਰ ਕਰਨ ਦੇ ਮੁੱਦੇ ਦੇ ਸੰਬੰਧ ਵਿੱਚ ਰਾਜ ਸਰਕਾਰ ਨੇ ਕੇਰਲ ਹਾਈ ਕੋਰਟ ਨੂੰ ਕਿਹਾ ਕਿ ਇਸ ਲਈ ਕੋਵਿਡ ਪਾਜ਼ਿਟਿਵ ਮਰੀਜ਼ਾਂ ਦੀ ਟਾਵਰ ਲੋਕੇਸ਼ਨ ਦੀ ਜਰੂਰਤ ਹੈ ਨਾ ਕਿ ਵਧੇਰੇ ਨਿਜੀ ਕਾਲ ਵੇਰਵਿਆਂ ਦੀ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਫਿਲਹਾਲ ਸੀਡੀਆਰ ਇਕੱਠੀ ਨਹੀਂ ਕੀਤੀ ਜਾ ਰਹੀ ਹੈ। ਇਸ ਦੌਰਾਨ ਰਾਜ ਵਿੱਚ ਦੁਪਹਿਰ ਤੱਕ ਪੰਜ ਹੋਰ ਵਿਅਕਤੀਆਂ ਨੇ ਕੋਵਿਡ-19 ਕਰਨ ਦਮ ਤੋੜ ਦਿੱਤਾ, ਜਿਸ ਨਾਲ ਮੌਤਾਂ ਦੀ ਗਿਣਤੀ 174 ਹੋ ਗਈ। ਹਫ਼ਤਾਵਾਰ ਕੈਬਨਿਟ ਦੀ ਮੀਟਿੰਗ ਅੱਜ ਨਹੀਂ ਹੋਈ ਕਿਉਂਕਿ ਮੁੱਖ ਮੰਤਰੀ ਅਤੇ ਛੇ ਹੋਰ ਮੰਤਰੀ ਕੈਰੀਪੁਰ ਏਅਰ ਕਰੈਸ਼ ਸਾਈਟ ਦੀ ਯਾਤਰਾ ਤੋਂ ਬਾਅਦ ਸਵੈ-ਕੁਆਰਨਟੀਨ ਅਧੀਨ ਹਨ। ਕੇਰਲ ਵਿੱਚ ਕੱਲ ਕੋਵਿਡ -19 ਦੇ ਲਗਭਗ 1,758 ਨਵੇਂ ਐਕਟਿਵ ਮਾਮਲੇ ਸਾਹਮਣੇ ਆਏ। ਇਸ ਸਮੇਂ ਰਾਜ ਭਰ ਦੇ ਹਸਪਤਾਲਾਂ ਵਿੱਚ 16,274 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 1.65 ਲੱਖ ਲੋਕ ਨਿਰੀਖਣ ਅਧੀਨ ਹਨ।
 • ਤਮਿਲ ਨਾਡੂ: ਰਾਜ ਨੇ ਪਾਣੀ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਕੇਂਦਰ ਨੂੰ ਅਪੀਲ ਕੀਤੀ। ਰਾਜ ਵਿੱਚ ਸੋਧੇ ਹੋਈ ਈ-ਪਾਸ ਪ੍ਰਣਾਲੀ ਦੇ ਅਧੀਨ ਅਰਜ਼ੀਆਂ ਵਿੱਚ ਭਾਰੀ ਵਾਧਾ ਹੋਇਆ ਹੈ ਜਿਸ ਕਰਨ ਮੁੱਖ ਟੋਲ ਪਲਾਜ਼ਿਆਂ ਅਤੇ ਹਾਈਵੇਅ ਤੇ ਭਾਰੀ ਜਾਮ ਲੱਗ ਰਿਹਾ ਹੈ। ਚੇਨਈ ਵਿੱਚ ਤਸਮੇਕ ਦੁਕਾਨਾਂ ਮੁੜ ਖੁੱਲ੍ਹਣ ਨਾਲ ਸਿਹਤ ਮਾਹਰ ਸਾਵਧਾਨੀ ਵਰਤਣ ਦੀ ਗੱਲ ਕਰ ਰਹੇ ਹਨ। ਕੱਲ 5709 ਕੋਵਿਡ ਮਾਮਲੇ ਸਾਹਮਣੇ ਆਏ, 5850 ਠੀਕ ਹੋਏ ਅਤੇ 121 ਮੌਤਾਂ ਹੋਈਆਂ। ਚੇਨਈ ਤੋਂ 1182 ਕੇਸ ਆਏ। ਕੁੱਲ ਕੇਸ: 3,49,654, ਐਕਟਿਵ ਕੇਸ: 53,860; ਮੌਤਾਂ:6007; ਡਿਸਚਾਰਜ: 2,89,787;ਚੇਨਈ ਵਿੱਚ ਐਕਟਿਵ  ਮਾਮਲੇ: 12,103.
 • ਕਰਨਾਟਕ: ਰਾਜ ਸਰਕਾਰ ਨੇ ਗਣੇਸ਼ ਚਰਥਰਥੀ ਮਨਾਉਣ ਲਈ ਦਿਸ਼ਾ ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ, ਸਿਰਫ਼ ਇੱਕ ਜਨਤਕ ਉਤਸਵ ਪਰ ਵਾਰਡ ਜਾਂ ਪਿੰਡ ਦੀ ਇਜਾਜ਼ਤ ਹੈ ਅਤੇ ਤਿਉਹਾਰ ਨਾਲ ਸਬੰਧਤ ਜਲੂਸਾਂ ਅਤੇ ਸੱਭਿਆਚਾਰਕ ਸਮਾਗਮਾਂ ਤੇ ਪਾਬੰਦੀ ਹੈ। ਅੱਜ ਡਾਕਟਰੀ ਸਿੱਖਿਆ ਮੰਤਰੀ ਨੇ ਟੀਚੇ ਅਨੁਸਾਰ ਕੋਵਿਡ ਟੈਸਟ ਕਰਵਾਉਣ ਬਾਰੇ ਸਰਕਾਰੀ ਅਤੇ ਨਿਜੀ ਲੈਬ ਦੇ ਮੁਖੀਆਂ ਨਾਲ ਗੱਲਬਾਤ ਕੀਤੀ।
 • ਆਂਧਰ ਪ੍ਰਦੇਸ਼: 9 ਅਗਸਤ ਨੂੰ ਵਿਜੈਵਾੜਾ ਸਵਰਨਾ ਪੈਲੇਸ ਹੋਟਲ ਦੀ ਘਟਨਾ ਜਿਸ ਵਿੱਚ 10 ਕੋਵੀਡ ਮਰੀਜ਼ਾਂ ਦੀ ਮੌਤ ਹੋਈ, ਉਸ ਕਰਨ ਆਂਧਰ ਪ੍ਰਦੇਸ਼ ਸਰਕਾਰ ਨੇ ਰਾਜ ਭਰ ਦੇ ਕੋਵਿਡ ਕੇਅਰ ਸੈਂਟਰਾਂ 'ਤੇ ਖ਼ਾਸ ਧਿਆਨ ਦਿੱਤਾ ਹੈ। ਹਸਪਤਾਲਾਂ ਦੀ ਵਧ ਰਹੀ ਨਿਗਰਾਨੀ ਤੋਂ ਇਲਾਵਾ ਚੌਕਸੀ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਗਏ ਹਨ। ਕ੍ਰਿਸ਼ਨਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕੋਵਿਡ ਮੈਡੀਕਲ ਦੇਖਭਾਲ਼ ਮੁਹੱਈਆ ਕਰਵਾਉਣ ਵਾਲੇ 13 ਚੋਣਵੇਂ ਹਸਪਤਾਲਾਂ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਮੈਡੀਕਲ ਸਿਹਤ ਕਮਿਸ਼ਨਰ ਦੁਆਰਾ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜੰਗੀ ਪੱਧਰ ਤੇ ਕਾਰਵਾਈ ਕੀਤੀ। ਸਾਬਕਾ ਟੀਡੀਪੀ ਵਿਧਾਇਕ ਜੇ.ਸੀ. ਪ੍ਰਭਾਕਰ ਰੈੱਡੀ ਜੋ ਇਸ ਸਮੇਂ ਕੜਪਾ ਜੇਲ੍ਹ ਵਿੱਚ ਹਨ, ਦਾ ਟੈਸਟ ਪਾਜ਼ਿਟਿਵ ਆਇਆ ਹੈ; ਕੜਪਾ ਜੇਲ੍ਹ ਵਿੱਚ 317 ਕੈਦੀ ਪਾਜ਼ਿਟਿਵ ਆਏ ਹਨ। ਕੱਲ 9652 ਨਵੇਂ ਕੇਸ ਆਏ, 9211 ਡਿਸਚਾਰਜ ਹੋਏ ਅਤੇ 88 ਮੌਤਾਂ ਹੋਈਆਂ। ਰਾਜ ਵਿੱਚ ਕੁੱਲ ਕੇਸ: 3,06,261 ; ਐਕਟਿਵ ਕੇਸ: 85,130; ਮੌਤਾਂ:2820.
 • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1763 ਨਵੇਂ ਕੇਸ ਆਏ, 1789 ਰਿਕਵਰ ਹੋਏ ਅਤੇ 08 ਮੌਤਾਂ ਹੋਈਆਂ; 1763 ਮਾਮਲਿਆਂ ਵਿੱਚੋਂ, 484 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 95, 700; ਐਕਟਿਵ ਕੇਸ: 20,990; ਮੌਤਾਂ:719; ਡਿਸਚਾਰਜ: 73,991. ਨਵੇਂ ਨਿਯਮ ਦੇ ਅਨੁਸਾਰ ਰਾਜ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਬੈਂਚ ਵਿੱਚ ਸਿਰਫ ਇੱਕ ਮੈਂਬਰ ਬਿਰਾਜਮਾਨ ਹੋਵੇਗਾ, ਜੋ ਕੋਵਿਡ -19 ਮਹਾਮਾਰੀ ਦੌਰਾਨ 7ਸਤੰਬਰ ਨੂੰ ਸ਼ੁਰੂ ਹੋਣ ਵਾਲਾ ਹੈ।
 • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਇੱਕ ਦਿਨ ਵਿੱਚ ਸਭ ਤੋਂ ਵੱਧ 133 ਕੋਵਿਡ-19 ਮਾਮਲੇ ਸਾਹਮਣੇ ਆਏ ਜਿਸ ਵਿੱਚ ਉੱਪਰੀ ਸੁਬਾਨਸਿਰੀ ਵਿੱਚ ਸਭ ਤੋਂ ਵੱਧ 65 ਮਾਮਲੇ ਸਾਹਮਣੇ ਆਏ ਅਤੇ ਦੂਜੇ ਨੰਬਰ ਤੇ ਵੈਸਟ ਕਾਮੇਂਗ ਵਿੱਚ 22 ਮਾਮਲੇ ਸ਼ਾਮਲ ਹਨ।
 • ਅਸਾਮ: ਅਸਾਮ ਵਿੱਚ, 40 ਬਹਾਦਰ ਵਿਅਕਤੀਆਂ ਨੇ ਤੇਜਪੁਰ ਮੈਡੀਕਲ ਕਾਲਜ ਵਿੱਚ ਪਲਾਜ਼ਮਾ ਦਾਨ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਹਸਪਤਾਲ ਨੇ ਅਸਾਮ ਦੇ ਸਿਹਤ ਮੰਤਰੀ ਸ਼੍ਰੀ ਹਿਮਾਂਤਾ ਬਿਸਵਾ ਸਰਮਾ ਲਈ ਟਵੀਟ ਕੀਤਾ।
 • ਮਣੀਪੁਰ: 78 ਨਵੇਂ ਕੇਸਾਂ ਆਏ ਅਤੇ 55 ਠੀਕ ਹੋਏ ਕੇਸਾਂ ਨਾਲ ਮਣੀਪੁਰ ਵਿੱਚ  ਰਿਕਵਰੀ ਰੇਟ ਹੁਣ 58% ਹੋ ਗਈ ਹੈ। ਮਣੀਪੁਰ ਵਿੱਚ 1958 ਐਕਟਿਵ  ਮਾਮਲੇ ਹਨ। ਇੱਕ ਹੋਰ ਵਿਅਕਤੀ ਦੀ ਮੌਤ ਨਾਲ ਮਣੀਪੁਰ ਰਾਜ ਵਿੱਚ ਮੌਤਾਂ ਦੀ ਗਿਣਤੀ 18 ਹੋ ਗਈ ਹੈ।
 • ਮਿਜ਼ੋਰਮ: ਮਿਜ਼ੋਰਮ ਵਿੱਚ ਕੱਲ ਕੋਵਿਡ-19 ਦੇ 45 ਨਵੇਂ ਕੇਸ ਆਏ। ਰਾਜ ਵਿੱਚ  ਕੁੱਲ ਕੇਸ 860 ਹਨ ਅਤੇ ਐਕਟਿਵ ਮਾਮਲੇ 481 ਹਨ।
 • ਨਾਗਾਲੈਂਡ: ਨਾਗਾਲੈਂਡ ਵਿੱਚ, ਪੈਰੇਨ  ਜ਼ਿਲਾ ਪ੍ਰਸ਼ਾਸਨ ਅਥੀਬੰਗ ਸਬ-ਡਿਵੀਜ਼ਨ ਵਿੱਚ ਕੋਵਿਡ ਕੇਸ ਆਉਣ ਕਾਰਨ 5 ਘਰ ਸੀਲ ਕਰਨ ਦੇ ਹੁਕਮਦਿੱਤੇ ਹਨ। ਮੋਨ ਜ਼ਿਲ੍ਹੇ ਦੀ ਅਬੋਈ ਸਬ-ਡਿਵੀਜ਼ਨ ਵਿੱਚ ਪੂਰਨ ਲੌਕਡਾਊਨ  ਹਟਾਇਆ ਗਿਆ।
 • ਮਹਾਰਾਸ਼ਟਰ: ਭਾਰਤ ਵਿੱਚ ਸਭ ਤੋਂ ਵੱਧ ਕੋਵਿਡ ਟੈਸਟ ਪਾਜ਼ਿਟਿਵਿਟੀ  ਦਰ ਵਾਲੇ 10 ਜਿਲ੍ਹਿਆਂ ਵਿੱਚੋਂ ਸੱਤ ਮਹਾਰਾਸ਼ਟਰ ਵਿੱਚ ਹਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਰਾਜ ਵਿੱਚ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਟੈਸਟਾਂ ਨੂੰ ਵਧਾਉਣ ਦੀ ਜ਼ਰੂਰਤ ਹੈ। ਸੱਤ ਜ਼ਿਲ੍ਹੇ ਰਾਏਗੜ੍ਹ, ਠਾਣੇ, ਨਾਸਿਕ, ਧੂਲੇ, ਪੁਣੇ, ਜਲਗਾਓਂ ਅਤੇ ਸਤਾਰਾ ਹਨ। ਰਾਏਗੜ੍ਹ, 31.7% ਪਾਜ਼ੀਟਿਵਿਟੀ ਦਰ ਨਾਲ ਪਹਿਲੇ ਨੰਬਰ ਤੇ ਹੈ, ਜਦਕਿ 19.7% ਪਾਜ਼ਿਟਿਵਿਟੀ  ਦਰ ਅਨੁਸਾਰ ਮੁੰਬਈ ਟਾਪ-10 ਸੂਚੀ ਵਿੱਚ ਨਹੀ ਹੈ। ਹੋਰ ਤਿੰਨ ਜ਼ਿਲ੍ਹੇ ਬਿਹਾਰ ਵਿੱਚ ਸਥਿਤ ਹਨ। ਜਨਤਕ ਸਿਹਤ ਮਾਹਰ ਪਾਜ਼ਿਟਿਵਿਟੀ ਰੇਟ, ਜੋ ਕਿ ਪਾਜ਼ਿਟਿਵ ਨਤੀਜੇ ਨਾਲ ਟੈਸਟਾਂ ਦਾ ਅਨੁਪਾਤ ਹੈ, ਨੂੰ ਬਿਮਾਰੀ ਦੇ ਸੰਚਾਰ ਦਾ ਪਤਾ ਲਗਾਉਣ ਲਈ ਇੱਕ ਮਹੱਤਵਪੂਰਣ ਮਾਪਦੰਡ ਮੰਨਦੇ ਹਨ। ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਪੁੱਛਿਆ ਹੈ ਕਿ ਕੀ ਨਿਜੀ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਨੂੰ ਪੀਪੀਈ ਅਤੇ ਹੋਰ ਸਹਾਇੱਕ ਉਪਕਰਣਾਂ ਨੂੰ ਮਹਿੰਗਾ ਕਰਨ ਤੋਂ ਰੋਕਣ ਲਈ ਕੋਈ ਨਿਯਮਤ ਪ੍ਰਣਾਲੀ ਹੈ ਜਾਂ ਨਹੀਂ? ਮਹਾਰਾਸ਼ਟਰ ਸਰਕਾਰ ਨੇ ਜ਼ਿਲ੍ਹਾ ਕੁਲੈਕਟਰਾਂ ਨੂੰ ਮਹਾਤਮਾ ਜੋਤੀਬਾ ਫੂਲੇ ਜਨ ਸਿਹਤ ਯੋਜਨਾ ਤਹਿਤ ਕਵਰ ਕੀਤੇ ਗਏ ਉਨ੍ਹਾਂ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਕੋਵਿਡ -19 ਦੇ ਮਰੀਜ਼ਾਂ ਤੋਂ ਜ਼ਿਆਦਾ ਪੈਸੇ ਵਸੂਲ ਰਹੇ ਹਨ। ਭਾਰੀ ਜ਼ੁਰਮਾਨੇ ਲਾਉਣ ਤੋਂ ਇਲਾਵਾ, ਸਰਕਾਰ ਨੇ ਕੁਲੈਕਟਰਾਂ ਨੂੰ ਅਜਿਹੇ ਹਸਪਤਾਲਾਂ ਦੀ ਰਜਿਸਟਰੀ ਰੱਦ ਕਰਨ ਅਤੇ ਪੁਲਿਸ ਸ਼ਿਕਾਇਤਾਂ ਦਾਇਰ ਕਰਨ ਲਈ ਕਿਹਾ ਹੈ।
 • ਗੁਜਰਾਤ: ਗੁਜਰਾਤ ਵਿੱਚ ਕੱਲ ਕੋਵਿਡ-19 ਦੇ 1,126 ਨਵੇਂ ਕੇਸ ਆਏ। 1,126 ਨਵੇਂ ਕੇਸਾਂ ਵਿੱਚੋਂ, ਸਭ ਤੋਂ ਵੱਧ 175 ਕੇਸ ਸੂਰਤ ਤੋਂ ਸਾਹਮਣੇ ਆਏ ਹਨ। ਅਹਿਮਦਾਬਾਦ ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 149 ਨਵੇਂ ਕੇਸ ਆਏ ਹਨ। ਰਾਜ ਦੇ ਸਿਹਤ ਵਿਭਾਗ ਦੇ ਅਨੁਸਾਰ, ਠੀਕ ਹੋਣ ਦੀ ਦਰ ਵਿੱਚ ਹੋਰ ਸੁਧਾਰ ਹੋਇਆ ਹੈ ਅਤੇ 78.71 ਫ਼ੀਸਦੀ ਤੱਕ ਹੋ ਗਈ ਹੈ।
 • ਰਾਜਸਥਾਨ: ਰਾਜਸਥਾਨ ਸਰਕਾਰ ਨੇ ਮੈਡੀਕਲ ਕਾਲਜਾਂ ਨਾਲ ਜੁੜੇ ਸਾਰੇ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਆਕਸੀਜਨ ਦੀ ਸੁਵਿਧਾ ਵਾਲੇ ਬਿਸਤਰੇ ਵਧਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਨਰਸਿੰਗ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਦਾ ਵੀ ਫੈਸਲਾ ਲਿਆ ਹੈ। ਸਿਹਤ ਮੰਤਰੀ ਡਾ: ਰਘੂ ਸ਼ਰਮਾ ਨੇ ਕਿਹਾ ਹੈ ਕਿ ਸੁਪਰ ਫੈਲਾਅ ਵਾਲਿਆਂ ਕਾਰਨ ਰਾਜ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਕੁੱਝ ਥਾਵਾਂ ਤੇ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁੱਧ ਵਿਕਰੇਤਾਵਾਂ, ਸਬਜ਼ੀ ਵਿਕਰੇਤਾਵਾਂ ਅਤੇ ਦੁਕਾਨਦਾਰਾਂ ਦੀ ਰੈਂਡਮ ਸੈਂਪਲਿੰਗ ਕੀਤੀ ਜਾਂ ਰਹੀ ਹੈ ਤਾਂ ਜੋ ਲਾਗ ਦੇ ਫੈਲਣ ਨੂੰ ਕਾਬੂ ਕੀਤਾ ਜਾ ਸਕੇ।
 • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇਸ਼ ਵਿੱਚ ਐਕਟਿਵ ਮਰੀਜ਼ਾਂ ਦੀ ਤੁਲਨਾਤਮਕ ਸਥਿਤੀ ਦੇ ਅਨੁਸਾਰ 16ਵੇਂ ਨੰਬਰ ਤੇ ਹੈ। ਮੱਧ ਪ੍ਰਦੇਸ਼ ਵਿੱਚ, ਇੱਕ ਵਿਲੱਖਣ ਮੁਹਿੰਮ ਏਕ ਸੰਕਲਪ - ਬੁਜੂਰਗੋ ਕੇ ਨਾਮਭਾਵ ਬਜ਼ੁਰਗਾਂ ਪ੍ਰਤੀ ਪ੍ਰਤੀਬੱਧਤਾਛਤਰਪੁਰ ਪੁਲਿਸ ਦੁਆਰਾ ਰਾਜ ਵਿੱਚ ਕੋਰੋਨਾ ਸੰਕ੍ਰਮਣ ਦੌਰਾਨ ਚਲਾਈ ਜਾ ਰਹੀ ਹੈ। ਇਹ ਵਿਲੱਖਣ ਮੁਹਿੰਮ ਗਲੋਬਲ ਮਹਾਮਾਰੀ ਦੌਰਾਨ ਘਰਾਂ ਵਿੱਚ ਇਕੱਲੇ ਰਹਿ ਰਹੇ ਬਜ਼ੁਰਗ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਸ ਮੁਹਿੰਮ ਵਿੱਚ, ਪੁਲਿਸ ਬਜ਼ੁਰਗ ਲੋਕਾਂ ਦੀ ਖਾਣੇ ਤੋਂ ਲੈ ਕੇ ਉਨ੍ਹਾਂ ਦੀ ਸਿਹਤ ਤੱਕ ਦੀ ਦੇਖਭਾਲ਼ ਕਰ ਰਹੀ ਹੈ।

 

ਫੈਕਟਚੈੱਕ

https://static.pib.gov.in/WriteReadData/userfiles/image/image007O708.jpg

https://static.pib.gov.in/WriteReadData/userfiles/image/image0081JRO.jpg

 

******

ਵਾਈਬੀ
 (Release ID: 1647209) Visitor Counter : 10