ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਆਤਮਨਿਰਭਰ ਭਾਰਤ ਦੇ ਮਹੱਤਵ ’ਤੇ ਚਾਨਣਾ ਪਾਇਆ

ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਪ੍ਰੋਜੈਕਟ ਦੇਸ਼ ਨੂੰ ਕੋਵਿਡ 19 ਦੇ ਪ੍ਰਭਾਵ ਵਿੱਚੋਂ ਬਾਹਰ ਕੱਢਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਕਿਹਾ, “ਮੇਕ ਇਨ ਇੰਡੀਆ” ਦੇ ਨਾਲ “ਮੇਕ ਫ਼ਾਰ ਵਰਲਡ” ਹੋਣਾ ਚਾਹੀਦਾ ਹੈ

Posted On: 15 AUG 2020 3:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ 74ਵੇਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਅੱਜ ਲਾਲ ਕਿਲੇਤੇ ਤਿਰੰਗਾ ਲਹਿਰਾਇਆ। ਲਾਲ ਕਿਲੇ ਦੇ ਮੰਚ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੋਵਿਡ-19ਮਹਾਮਾਰੀ ਦੇ ਪ੍ਰਬੰਧਨ ਤੋਂ ਲੈ ਕੇ, ਆਤਮਨਿਰਭਰ ਭਾਰਤ ਮੁਹਿੰਮ ਦੇ ਤਹਿਤ ਘਰੇਲੂ ਨਿਰਮਾਣ ਨੂੰ ਵਧਾਵਾ ਦੇਣ ਦੇ ਉਪਾਵਾਂ, ਮੱਧਮ ਵਰਗ ਤੇ ਧਿਆਨ ਕੇਂਦਰਤ ਕਰਦੇ ਹੋਏ ਅਰਥਵਿਵਸਥਾ ਵਿੱਚ ਨਵੀਂ ਜਾਨ ਪਾਉਣ ਦੇ ਲਈ ਚੁੱਕੇ ਗਏ ਕਦਮਾਂ ਜਿਹੇ ਵਿਭਿੰਨ ਮੁੱਦਿਆਂ ਬਾਰੇ ਚਰਚਾ ਕੀਤੀ।

 

ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਦੇ ਮਹੱਤਵ ਨੂੰ ਦੁਹਰਾਇਆ ਅਤੇ ਲੋੜ ਪੈਣ ਤੇ ਭਾਰਤੀਆਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। 130 ਕਰੋੜ ਤੋਂ ਵੱਧ ਭਾਰਤੀਆਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਵਿੱਚ ਆਤਮਨਿਰਭਰਬਣਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ, “ਆਤਮਨਿਰਭਰ ਬਣਨਾ ਲਾਜ਼ਮੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤ ਇਸ ਸੁਪਨੇ ਨੂੰ ਸਾਕਾਰ ਕਰੇਗਾ। ਮੈਨੂੰ ਭਾਰਤੀਆਂ ਦੀ ਕਾਬਲੀਅਤ, ਆਤਮਵਿਸ਼ਵਾਸ ਅਤੇ ਸਮਰੱਥਾ ਤੇ ਭਰੋਸਾ ਹੈਜਦੋਂ ਅਸੀਂ ਇੱਕ ਵਾਰ ਕੁਝ ਕਰਨ ਦਾ ਫੈਸਲਾ ਕਰ ਲੈਂਦੇ ਹਾਂ, ਤਾਂ ਅਸੀਂ ਉਦੋਂ ਤੱਕ ਅਰਾਮ ਨਹੀਂ ਕਰਦੇ, ਜਦੋਂ ਤੱਕ ਅਸੀਂ ਉਸ ਟੀਚੇ ਨੂੰ ਪ੍ਰਾਪਤ ਨਹੀਂ ਕਰ ਲੈਂਦੇ

 

ਲਾਲ ਕਿਲੇ ਦੇ ਮੰਚ ਤੋਂ, ਪ੍ਰਧਾਨ ਮੰਤਰੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਬੁਨਿਆਦੀ ਢਾਂਚਾ ਖੇਤਰ ਨੂੰ ਇੱਕ ਵੱਡਾ ਹੁਲਾਰਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੈਸ਼ਨਲ ਇੰਫ੍ਰਾਸਟ੍ਰਕਚਰ ਪਾਈਪਲਾਈਨ ਪ੍ਰੋਜੈਕਟ (ਐੱਨਆਈਪੀ) ਦੀ ਮਦਦ ਨਾਲ ਤੇਜ਼ੀ ਨਾਲ ਵਿਕਾਸ ਦੇ ਲਈ ਸਮੁੱਚੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਨੂੰ ਤਰਜੀਹ ਦੇ ਰਹੀ ਹੈ ਅਤੇ ਐਲਾਨ ਕੀਤਾ ਕਿ ਐੱਨਆਈਪੀ ਵਿੱਚ 110 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਦੇ ਲਈ ਵੱਖ-ਵੱਖ ਖੇਤਰਾਂ ਵਿੱਚ 7,000 ਤੋਂ ਵੱਧ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈ ਹੈਨੈਸ਼ਨਲ ਇੰਫ੍ਰਾਸਟ੍ਰਕਚਰ ਪਾਈਪਲਾਈਨ ਪ੍ਰੋਜੈਕਟ ਦੇਸ਼ ਨੂੰ ਕੋਵਿਡ-19 ਦੇ ਪ੍ਰਭਾਵ ਵਿੱਚੋਂ ਬਾਹਰ ਕੱਢਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਐੱਨਆਈਪੀ ਇੱਕ ਅਜਿਹਾ ਪ੍ਰੋਜੈਕਟ ਹੈ ਜੋ ਭਾਰਤ ਦੇ ਬੁਨਿਆਦੀ ਢਾਂਚੇ ਨੂੰ ਸਿਰਜਣ ਦੇ ਯਤਨਾਂ ਵਿੱਚ ਕ੍ਰਾਂਤੀ ਲਿਆਵੇਗਾ। ਬਹੁਤ ਸਾਰੀਆਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਸਾਡੇ ਕਿਸਾਨਾਂ, ਨੌਜਵਾਨਾਂ, ਉੱਦਮੀਆਂ ਨੂੰ ਲਾਭ ਹੋਵੇਗਾ

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਮੇਕ ਇਨ ਇੰਡੀਆ ਦੇ ਨਾਲ-ਨਾਲ ਸਾਨੂੰ ਮੇਕ ਫਾਰ ਵਰਲਡ ਦੇ ਮੰਤਰ ਨਾਲ ਵੀ ਅੱਗੇ ਵਧਣਾ ਹੋਵੇਗਾ।

 

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਭਾਰਤ ਵਿੱਚ ਕੀਤੇ ਜਾ ਰਹੇ ਸੁਧਾਰਾਂ ਵੱਲ ਦੇਖ ਰਹੀ ਹੈ। ਨਤੀਜੇ ਵਜੋਂ, ਐੱਫ਼ਡੀਆਈ ਪ੍ਰਵਾਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨਭਾਰਤ ਵਿੱਚ ਕੋਵਿਡ ਮਹਾਮਾਰੀ ਦੇ ਦੌਰਾਨ ਵੀ ਐੱਫ਼ਡੀਆਈ ਵਿੱਚ 18% ਦਾ ਵਾਧਾ ਦੇਖਣ ਨੂੰ ਮਿਲਿਆ ਹੈ।

 

ਕੌਣ ਕਲਪਨਾ ਕਰ ਸਕਦਾ ਸੀ ਕਿ ਦੇਸ਼ ਦੇ ਗਰੀਬਾਂ ਦੇ ਜਨ-ਧਨ ਖਾਤਿਆਂ ਵਿੱਚ ਲੱਖਾਂ-ਕਰੋੜਾਂ ਰੁਪਏ ਸਿੱਧੇ ਟ੍ਰਾਂਸਫ਼ਰ ਕੀਤੇ ਜਾਣਗੇ? ਕਿਸਾਨਾਂ ਦੇ ਲਾਭ ਦੇ ਲਈ ਏਪੀਐੱਮਸੀ ਐਕਟ ਵਿੱਚ ਇੰਨਾ ਵੱਡਾ ਬਦਲਾਅ ਕਿਸਨੇ ਸੋਚਿਆ ਹੋਵੇਗਾ? ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਨ ਨੇਸ਼ਨ-ਵੰਨ ਰਾਸ਼ਨ ਕਾਰਡ, ਵੰਨ ਨੇਸ਼ਨ - ਵੰਨ ਟੈਕਸ, ਇਨਸੌਲਵੈਂਸੀ ਐਂਡ ਬੈਂਕਰਪਸੀ ਕੋਡ ਅਤੇ ਬੈਂਕਾਂ ਦਾ ਰਲੇਵਾਂ ਅੱਜ ਦੇਸ਼ ਦੀ ਹਕੀਕਤ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ 7 ਕਰੋੜ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਸਿਲੰਡਰ ਦਿੱਤੇ ਗਏ, 80 ਕਰੋੜ ਤੋਂ ਵੱਧ ਲੋਕਾਂ ਨੂੰ ਰਾਸ਼ਨ ਕਾਰਡਾਂ ਦੇ ਨਾਲ ਜਾਂ ਇਨ੍ਹਾਂ ਤੋਂ ਬਿਨਾ ਮੁਫ਼ਤ ਭੋਜਨ ਦਿੱਤਾ ਗਿਆ, ਲਗਭਗ 90 ਹਜ਼ਾਰ ਕਰੋੜ ਸਿੱਧੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੇ ਗਏ। ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਵੀ ਗ਼ਰੀਬ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਮ ਸੰਬੋਧਨ ਵਿੱਚ ਕਿਹਾ, ਇਹ ਵੀ ਪਹਿਲੀ ਵਾਰ ਹੈ ਜਦੋਂ ਘਰ ਦੇ ਲਈ ਹੋਮ ਲੋਨ ਦੀ ਈਐੱਮਆਈ ਭੁਗਤਾਨ ਮਿਆਦ ਦੇ ਦੌਰਾਨ 6 ਲੱਖ ਰੁਪਏ ਤੱਕ ਦੀ ਛੂਟ ਦਿੱਤੀ ਜਾ ਰਹੀ ਹੈਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਹੀ, ਹਜ਼ਾਰਾਂ ਅਧੂਰੇ ਘਰਾਂ ਨੂੰ ਪੂਰਾ ਕਰਨ ਲਈ 25 ਹਜ਼ਾਰ ਕਰੋੜ ਰੁਪਏ ਦਾ ਫ਼ੰਡ ਸਥਾਪਿਤ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 40 ਕਰੋੜ ਜਨ ਧਨ ਖਾਤੇ ਖੋਲ੍ਹੇ ਗਏ ਜਿਨ੍ਹਾਂ ਵਿੱਚੋਂ ਲਗਭਗ 22 ਕਰੋੜ ਖਾਤੇ ਸਿਰਫ਼ ਮਹਿਲਾਵਾਂ ਦੇ ਹਨ। ਕੋਰੋਨਾ ਦੇ ਸਮੇਂ, ਤਿੰਨ ਮਹੀਨਿਆਂ ਅਪ੍ਰੈਲ - ਮਈ - ਜੂਨ ਵਿੱਚ ਲਗਭਗ ਤੀਹ ਹਜ਼ਾਰ ਕਰੋੜ ਰੁਪਏ ਮਹਿਲਾਵਾਂ ਦੇ ਖਾਤਿਆਂ ਵਿੱਚ ਸਿੱਧੇ ਟ੍ਰਾਂਸਫ਼ਰ ਕੀਤੇ ਗਏ ਹਨ। ਕੋਰੋਨਾ ਦੇ ਸਮੇਂ ਵਿੱਚ, ਅਸੀਂ ਦੇਖਿਆ ਹੈ ਕਿ ਡਿਜੀਟਲ ਇੰਡੀਆ ਮੁਹਿੰਮ ਦੀ ਕੀ ਭੂਮਿਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਮਹੀਨੇ ਹੀ ਭੀਮ ਯੂਪੀਆਈ ਤੋਂ ਲਗਭਗ 3 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ।

 

 *****

 

ਆਰਐੱਮ / ਕੇਐੱਮਐੱਨ



(Release ID: 1646132) Visitor Counter : 189