ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਬਾਰੇ ‘ਰਾਸ਼ਟ੍ਰੀਯ ਸਵੱਛਤਾ ਕੇਂਦਰ – ਇੱਕ ਪਰਸਪਰ ਗੱਲਬਾਤ ਅਨੁਭਵ ਕੇਂਦਰ’ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਵੱਲੋਂ ਮਹਾਤਮਾ ਗਾਂਧੀ ਨੂੰ ਇੱਕ ਸਥਾਈ ਸ਼ਰਧਾਂਜਲੀ ਵਜੋਂ ‘ਰਾਸ਼ਟ੍ਰੀਯ ਸਵੱਛਤਾ ਕੇਂਦਰ’ ਸਮਰਪਿਤ

ਪ੍ਰਧਾਨ ਮੰਤਰੀ ਵੱਲੋਂ ਸਵੱਛਤਾ ਨੂੰ ਇੱਕ ਜਨ ਅੰਦੋਲਨ ਬਣਾਉਣ ਲਈ ਭਾਰਤ ਦੀ ਜਨਤਾ ਦੀ ਸ਼ਲਾਘਾ; ਭਵਿੱਖ ਵਿੱਚ ਇੰਝ ਕਰਨਾ ਜਾਰੀ ਰੱਖਣ ਦੀ ਬੇਨਤੀ

ਪ੍ਰਧਾਨ ਮੰਤਰੀ ਵੱਲੋਂ ਸੁਤੰਤਰਤਾ ਦਿਵਸ ਮੌਕੇ ਸਵੱਛਤਾ ਲਈ ਪੂਰਾ ਹਫ਼ਤਾ ਚਲਣ ਵਾਲੀ ਇੱਕ ਖ਼ਾਸ ਮੁਹਿੰਮ ‘ਗੰਦਗੀ ਮੁਕਤ ਭਾਰਤ’ ਲਾਂਚ

Posted On: 08 AUG 2020 5:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਰਾਜਘਾਟ ਵਿਖੇ ਗਾਂਧੀ ਸਮ੍ਰਿਤੀ ਤੇ ਦਰਸ਼ਨ ਸਮਿਤੀ’ ’ਸਵੱਛ ਭਾਰਤ ਮਿਸ਼ਨਬਾਰੇ ਇੱਕ ਅੰਤਰਕਾਰਜ ਅਨੁਭਵ ਕੇਂਦਰ’ (ਇੰਟਰਐਕਟਿਵ ਐਕਸਪੀਰੀਅੰਸ ਸੈਂਟਰ) ਰਾਸ਼ਟਰੀ ਸਵੱਛਤਾ ਕੇਂਦਰਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਵੱਲੋਂ ਮਹਾਤਮਾ ਗਾਂਧੀ ਨੂੰ ਇੱਕ ਸ਼ਰਧਾਂਜਲੀ ਰਾਸ਼ਟ੍ਰੀਯ ਸਵੱਛਤਾ ਕੇਂਦਰ’ (ਆਰਐੱਸਕੇ – RSK) ਦਾ ਪਹਿਲੀ ਵਾਰ ਐਲਾਨ 10 ਅਪ੍ਰੈਲ, 2017 ਨੂੰ ਗਾਂਧੀਜੀ ਦੇ ਚੰਪਾਰਨ ਸੱਤਿਆਗ੍ਰਹਿ ਦੇ ਸ਼ਤਾਬਦੀ ਜਸ਼ਨਾਂ ਮੌਕੇ ਕੀਤਾ ਗਿਆ ਸੀ। ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਜਲ ਸ਼ਕਤੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਇਸ ਮੌਕੇ ਮੌਜੂਦ ਸਨ।

 

ਰਾਸ਼ਟਰੀ ਸਵੱਛਤਾ ਕੇਂਦਰ ਦਾ ਟੂਰ

 

ਰਾਸ਼ਟਰੀ ਸਵੱਛਤਾ ਕੇਂਦਰਡਿਜੀਟਲ ਤੇ ਆਊਟਡੋਰ ਸਥਾਪਨਾਵਾਂ ਦਾ ਇੱਕ ਸੰਤੁਲਿਤ ਮਿਸ਼ਰਣ ਹੈ ਜੋ ਭਾਰਤ ਦੇ ਉਨ੍ਹਾਂ 50 ਕਰੋੜ ਲੋਕਾਂ ਦੇ ਕਾਇਆਕਲਪ ਉੱਤੇ ਪੂਰੀ ਨਜ਼ਰ ਰੱਖਦਾ ਹੈ ਜੋ ਸਾਲ 2014 ’ਚ ਖੁੱਲ੍ਹੇ ਆਕਾਸ਼ ਹੇਠਾਂ ਮਲਮੂਤਰ ਕਰਦੇ ਸਨ ਪਰ ਸਾਲ 2019 ਵਿੱਚ ਇਹ ਸਭ ਖ਼ਤਮ (ਓਡੀਐੱਫ਼ – ODF) ਹੋ ਗਿਆ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਵੱਛਤਾ ਕੇਂਦਰ ਦੇ ਤਿੰਨ ਵਿਲੱਖਣ ਸੈਕਸ਼ਨਾਂ ਨੂੰ ਵੇਖਿਆ। ਉਨ੍ਹਾਂ ਪਹਿਲਾਂ ਹਾਲ 1 ਵਿੱਚ ਇੱਕ ਵਿਲੱਖਣ 3600 ਆਡੀਓ ਵਿਜ਼ੂਅਲ ਇਮਰਸਿਵ ਸ਼ੋਅ ਵੇਖਿਆ ਜੋ ਸਵੱਛ ਭਾਰਤ ਦੀ ਯਾਤਰਾ ਉੱਤੇ ਇੱਕ ਝਾਤ ਪਵਾਉਂਦਾ ਹੈ। ਤਦ ਉਹ ਹਾੱਲ 2 ਵਿੱਚ ਗਏ, ਜਿਸ ਵਿੱਚ ਅੰਤਰਕਾਰਜੀ ਐੱਲਈਡੀ ਪੈਨਲਸ, ਹੋਲੋਗ੍ਰਾਮ ਬਾਕਸਜ਼, ਇੰਟਰਐਕਟਿਵ ਗੇਮਸ ਦੀ ਇੱਕ ਲੜੀ ਤੇ ਐੱਸਬੀਐੱਮ (SBM) ਉੱਤੇ ਹੋਰ ਬਹੁਤ ਕੁਝ ਮੌਜੂਦ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਵੱਛਤਾ ਕੇਂਦਰ ਲਗਦੇ ਵਿਹੜੇ ਵਿੱਚ ਲੱਗੀਆਂ ਤਿੰਨ ਸਥਾਪਨਾਵਾਂ ਨੂੰ ਵੀ ਵੇਖਿਆ, ਜੋ ਐੱਸਬੀਐੱਮ (SBM) ਦੇ ਸਮਾਨਾਰਥੀ ਹਨ ਲੋਕਾਂ ਨੂੰ ਸਵੱਛਤਾ ਦਾ ਸੰਕਲਪ ਦਿਵਾਉਂਦੇ ਮਹਾਤਮਾ ਗਾਂਧੀ, ਗ੍ਰਾਮੀਣ ਝਾਰਖੰਡ ਦੇ ਰਾਨੀ ਮਿਸਟ੍ਰਿਸ ਅਤੇ ਅਤੇ ਬਾਲ ਸਵੱਛਗ੍ਰਹੀ ਜੋ ਖ਼ੁਦ ਨੂੰ ਵਾਨਰ ਸੈਨਾ ਆਖਦੇ ਸਨ।

 

ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ

 

ਸਮੁੱਚੇ ਰਾਸ਼ਟਰੀ ਸਵੱਛਤਾ ਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਬਹੁਤ ਥੋੜ੍ਹੇ ਸਮੇਂ ਲਈ ਇਸ ਕੇਂਦਰ ਦੇ ਸੂਵੀਨਰ ਸੈਂਟਰ ਗਏ। ਤਦ ਉਨ੍ਹਾਂ ਰਾਸ਼ਟਰੀ ਸਵੱਛਤਾ ਕੇਂਦਰ ਦੇ ਐਂਫ਼ੀਥੀਏਟਰ ਵਿਖੇ ਭਾਰਤ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 36 ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਸਮਾਜਿਕ ਦੂਰੀ ਦੇ ਪ੍ਰੋਟੋਕੋਲਜ਼ ਦੀ ਪੂਰੀ ਪਾਲਣਾ ਕੀਤੀ ਗਈ। ਬੱਚਿਆਂ ਨੇ ਪ੍ਰਧਾਨ ਮੰਤਰੀ ਨਾਲ ਆਪੋਆਪਣੇ ਘਰਾਂ ਤੇ ਸਕੂਲਾਂ ਵਿੱਚ ਸਵੱਛਤਾ ਦੀਆਂ ਗਤੀਵਿਧੀਆਂ ਬਾਰੇ ਆਪਣੇ ਅਨੁਭਵ ਅਤੇ ਰਾਸ਼ਟਰੀ ਸਵੱਛਤਾ ਕੇਂਦਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਰਾਸ਼ਟਰੀ ਸਵੱਛਤਾ ਕੇਂਦਰ ਚ ਉਨ੍ਹਾਂ ਦਾ ਮਨਪਸੰਦ ਹਿੱਸਾ ਕਿਹੜਾ ਹੈ, ਤਾਂ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਉਸ ਹਿੱਸੇ ਵਿੱਚ ਜਾ ਕੇ ਸਭ ਤੋਂ ਵੱਧ ਆਨੰਦ ਆਇਆ,ਜੋ ਐੱਸਬੀਐੱਮ, ਮਹਾਤਮਾ ਗਾਂਧੀ ਦੀ ਪ੍ਰੇਰਣਾ ਨੂੰ ਸਮਰਪਿਤ ਹੈ।

 

ਰਾਸ਼ਟਰ ਨੂੰ ਸੰਬੋਧਨ

 

ਬੱਚਿਆਂ ਨਾਲ ਗੱਲਬਾਤ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਦੀ ਯਾਤਰਾ ਨੂੰ ਚੇਤੇ ਕਰਦਿਆਂ ਰਾਸ਼ਟਰੀ ਸਵੱਛਤਾ ਕੇਂਦਰ ਨੂੰ ਮਹਾਤਮਾ ਗਾਂਧੀ ਲਈ ਇੱਕ ਸਥਾਈ ਸ਼ਰਧਾਂਜਲੀ ਵਜੋਂ ਸਮਰਪਿਤ ਕੀਤਾ। ਉਨ੍ਹਾਂ ਸਵੱਛਤਾ ਨੁੰ ਇੱਕ ਜਨ ਅੰਦੋਲਨ ਬਣਾਉਣ ਲਈ ਭਾਰਤ ਦੀ ਜਨਤਾ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਹ ਸਭ ਜਾਰੀ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਆਪਣੇ ਰੋਜ਼ਮੱਰਾ ਦੇ ਜੀਵਨਾਂ ਵਿੱਚ, ਖ਼ਾਸ ਤੌਰ ਤੇ ਕੋਰੋਨਾਵਾਇਰਸ ਵਿਰੁੱਧ ਸਾਡੀ ਜੰਗ ਦੌਰਾਨ, ਸਵੱਛਤਾ ਦੇ ਮਹੱਤਵ ਨੂੰ ਦੁਹਰਾਇਆ।

 

ਅਤੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸਵੱਛਤਾ ਲਈ ਪੂਰਾ ਹਫ਼ਤਾ ਚਲਣ ਵਾਲੀ ਇੱਕ ਵਿਸ਼ੇਸ਼ ਮੁਹਿੰਮ ਗੰਦਗੀ ਮੁਕਤ ਭਾਰਤਦੀ ਸ਼ੁਰੂਆਤ ਕੀਤੀ, ਜਿਸ ਦੌਰਾਨ 15 ਅਗਸਤ ਤੱਕ ਹਰੇਕ ਦਿਨ ਸ਼ਹਿਰੀ ਤੇ ਗ੍ਰਾਮੀਣ ਭਾਰਤ ਵਿੱਚ ਖ਼ਾਸ ਸਵੱਛਤਾ ਪਹਿਲਾਂ ਹੋਣਗੀਆਂ, ਤਾਂ ਜੋ ਸਵੱਛਤਾ ਲਈ ਜਨ ਅੰਦੋਲਨ ਉੱਤੇ ਮੁੜ ਜ਼ੋਰ ਦਿੱਤਾ ਜਾ ਸਕੇ।

 

ਰਾਸ਼ਟਰੀ ਸਵੱਛਤਾ ਕੇਂਦਰ ਨੂੰ ਦੇਖਣਾ

 

ਰਾਸ਼ਟਰੀ ਸਵੱਛਤਾ ਕੇਂਦਰ ਸਮਾਜਿਕ ਦੂਰੀ ਤੇ ਸਫ਼ਾਈ ਲਈ ਨਿਰਧਾਰਿਤ ਦਿਸ਼ਾਨਿਰਦੇਸ਼ਾਂ ਮੁਤਾਬਕ 9 ਅਗਸਤ ਤੋਂ ਸਵੇਰੇ 8 ਵਜੇ ਤੋਂ ਸ਼ਾਮੀਂ 5 ਵਜੇ ਤੱਕ ਆਮ ਜਨਤਾ ਲਈ ਖੁੱਲ੍ਹਾ ਰਹੇਗਾ। ਰਾਸ਼ਟਰੀ ਸਵੱਛਤਾ ਕੇਂਦਰ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਇੱਕ ਵਾਰੀ ਵਿੱਚ ਸੀਮਤ ਹੀ ਹੋਵੇਗੀ, ਅਗਲੇ ਥੋੜ੍ਹੇ ਸਮੇਂ ਦੌਰਾਨ ਵਿਦਿਆਰਥੀਆਂ ਲਈ ਕੋਈ ਟੂਰ ਆਯੋਜਿਤ ਨਹੀਂ ਕੀਤੇ ਜਾਣਗੇ। ਉਂਝ ਰਾਸ਼ਟਰੀ ਸੁਰੱਖਿਆ ਕੇਂਦਰ ਦੇ ਵਰਚੁਅਲ ਟੂਰ ਉਦੋਂ ਤੱਕ ਆਯੋਜਿਤ ਕੀਤੇ ਜਾਣਗੇ, ਜਦੋਂ ਤੱਕ ਕਿ ਆਪ ਜਾ ਕੇ ਟੂਰ ਕਰਨਾ ਸੰਭਵ ਨਾ ਹੋਵੇ। ਪਹਿਲਾ ਅਜਿਹਾ ਵਰਚੁਅਲ ਟੂਰ 13 ਅਗਸਤ ਨੂੰ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਆਯੋਜਿਤ ਕੀਤਾ ਜਾਵੇਗਾ। ਰਾਸ਼ਟਰੀ ਸਵੱਛਤਾ ਕੇਂਦਰ ਲਈ ਟਿਕਟ ਬੁਕਿੰਗਜ਼ ਤੇ ਹੋਰ ਜਾਣਕਾਰੀ ਲਈ rsk.ddws.gov.in ਉੱਤੇ ਲੌਗ ਔਨ ਕੀਤਾ ਜਾ ਸਕਦਾ ਹੈ।

 

****

 

ਵੀਆਰਆਰਕੇ/ਕੇਪੀ



(Release ID: 1644496) Visitor Counter : 255