ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ ‘ਸ਼੍ਰੀ ਰਾਮ ਜਨਮਭੂਮੀ ਮੰਦਿਰ’ ਦਾ ਨੀਂਹ–ਪੱਥਰ ਰੱਖਣ ਵਾਲੇ ਜਨਤਕ ਸਮਾਰੋਹ ’ਚ ਹਿੱਸਾ ਲੈਣਗੇ

Posted On: 04 AUG 2020 6:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਅਯੁੱਧਿਆ ਸ਼੍ਰੀ ਰਾਮ ਜਨਮਭੂਮੀ ਮੰਦਿਰਦਾ ਨੀਂਹਪੱਥਰ ਰੱਖਣ ਨਾਲ ਸਬੰਧਿਤ ਜਨਤਕ ਸਮਾਰੋਹ ਵਿੱਚ ਸ਼ਾਮਲ ਹੋਣਗੇ।

 

ਇਸ ਸਮਾਰੋਹ ਤੋਂ ਪਹਿਲਾਂ, ਪ੍ਰਧਾਨ ਮੰਤਰੀ ਹਨੂਮਾਨਗੜ੍ਹੀ ਵਿਖੇ ਪੂਜਾ ਚ ਹਿੱਸਾ ਲੈਣਗੇ ਤੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਰਾਮ ਜਨਮਭੂਮੀ ਜਾਣਗੇ, ਜਿੱਥੇ ਉਹ ਭਗਵਾਨ ਸ਼੍ਰੀ ਰਾਮਲਲਾ ਵਿਰਾਜਮਾਨਦੀ ਪੂਜਾ ਵਿੱਚ ਹਿੱਸਾ ਲੈਣਗੇ ਤੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਉਹ ਪਾਰਿਜਾਤ ਦਾ ਬੂਟਾ ਲਾਉਣਗੇ ਤੇ ਫਿਰ ਭੂਮੀ ਪੂਜਨ ਕਰਨਗੇ।

 

ਪ੍ਰਧਾਨ ਮੰਤਰੀ ਨੀਂਹਪੱਥਰ ਰੱਖਣ ਲਈ ਇੱਕ ਯਾਦਗਾਰੀ ਚਿੰਨ੍ਹ ਤੋਂ ਪਰਦਾ ਹਟਾਉਣਗੇ ਤੇ ਸ਼੍ਰੀ ਰਾਮ ਜਨਮਭੂਮੀ ਮੰਦਿਰਦਾ ਇੱਕ ਯਾਦਗਾਰੀ ਡਾਕਟਿਕਟ ਵੀ ਜਾਰੀ ਕਰਨਗੇ।

 

****

 

ਵੀਆਰਆਰਕੇ/ਐੱਸਐੱਚ(Release ID: 1643387) Visitor Counter : 15