PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
29 JUL 2020 6:26PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
• ਕੋਵਿਡ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਦਸ ਲੱਖ ਦੇ ਕਰੀਬ ਪਹੁੰਚਣ ਵਾਲੀ ਹੈ ; ਪਿਛਲੇ 24 ਘੰਟਿਆਂ ਵਿੱਚ 35,000 ਤੋਂ ਅਧਿਕ ਲੋਕ ਠੀਕ ਹੋਏ ।
• ਪਿਛਲੇ 24 ਘੰਟਿਆਂ ਦੌਰਾਨ 4.08 ਲੱਖ ਸੈਂਪਲਾਂ ਦੀ ਜਾਂਚ ਕੀਤੀ ਗਈ ਹੈ ਜਿਸ ਨਾਲ ਪ੍ਰਤੀ ਦਸ ਲੱਖ ‘ਤੇ ਟੈਸਟਿੰਗ ( ਟੀਪੀਐੱਮ ) ਦੀ ਸੰਖਿਆ ਵਧ ਕੇ 12,858 ਤੱਕ ਪਹੁੰਚ ਗਈ ਹੈ ਅਤੇ ਕੁੱਲ ਟੈਸਟਿੰਗ ਦਾ ਅੰਕੜਾ 1.77 ਕਰੋੜ ਤੋਂ ਅਧਿਕ ਹੋ ਗਿਆ ।

ਭਾਰਤ ਦੀ ਕੋਵਿਡ ਨਾਲ ਸੰਬੰਧਤ ਮੌਤ ਦਰ (ਸੀਐਫਆਰ) 1 ਅਪ੍ਰੈਲ ਤੋਂ ਲੈ ਕੇ ਇਸ ਵੇਲੇ ਸਭ ਤੋਂ ਘੱਟ 2.23% ਤੇ ਪਹੁੰਚੀ; ਕੁੱਲ ਰਿਕਵਰੀਆਂ 1 ਮਿਲੀਅਨ ਦੇ ਨੇੜੇ ਪੁੱਜਣ ਲੱਗੀਆਂ; ਪਿਛਲੇ 24 ਘੰਟਿਆਂ ਵਿਚ 35,000 ਤੋਂ ਵੱਧ ਮਰੀਜ਼ ਠੀਕ ਹੋਏ
ਕੇਂਦਰ ਅਤੇ ਰਾਜਾਂ /ਕੇਂਦਰ ਸ਼ਾਸਿਤ ਸਰਕਾਰਾਂ ਵਲੋਂ "ਟੈਸਟ, ਟਰੈਕ ਅਤੇ ਟ੍ਰੀਟ" ਦੀ ਤਾਲਮੇਲ ਵਾਲੀ ਰਣਨੀਤੀ ਉੱਤੇ ਚੱਲਣ ਨਾਲ ਕੇਸ ਮੌਤ ਦਰ (ਸੀਐਫਆਰ) ਨੂੰ ਸਭ ਤੋਂ ਨੀਵੇਂ ਪੱਧਰ ਉੱਤੇ ਪ੍ਰਭਾਵੀ ਢੰਗ ਨਾਲ ਰੱਖਿਆ ਜਾ ਰਿਹਾ ਹੈ। ਅਜਿਹਾ ਵਿਸ਼ਵ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾ ਰਿਹਾ ਹੈ ਅਤੇ ਇਸ ਦਰ ਵਿਚ ਲਗਾਤਾਰ ਕਮੀ ਹੋ ਰਹੀ ਹੈ। ਅੱਜ ਕੇਸ ਮੌਤ ਦਰ 2.23% ਉੱਤੇ ਰਹੀ ਜੋ ਕਿ 1 ਅਪ੍ਰੈਲ, 2020 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਘੱਟ ਦਰ ਹੈ ।ਲਗਾਤਾਰ 6ਵੇਂ ਦਿਨ 30,000 ਰਿਕਵਰੀਆਂ ਰੋਜ਼ਾਨਾ ਦੇ ਹਿਸਾਬ ਨਾਲ ਹੋ ਰਹੀਆਂ ਹਨ। ਠੀਕ ਹੋਏ ਕੇਸਾਂ ਦੀ ਗਿਣਤੀ 1 ਮਿਲੀਅਨ ਦੇ ਨੇੜੇ ਤੇਜ਼ੀ ਨਾਲ ਪਹੁੰਚ ਰਹੀ ਹੈ। ਪਿਛਲੇ 24 ਘੰਟਿਆਂ ਵਿਚ 35,286 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਸ ਤਰ੍ਹਾਂ ਕੁਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ 9,88.029 ਤੇ ਪਹੁੰਚ ਗਈ ਹੈ। ਕੋਵਿਡ-19 ਮਰੀਜ਼ਾਂ ਦਾ ਰਿਕਵਰੀ ਰੇਟ ਵੀ ਇਕ ਨਵੀਂ ਉਚਾਈ 64.51% ਤੇ ਜਾ ਪਹੁਚਿਆ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਤੌਰ ਤੇ ਵਾਧਾ ਹੋਣ ਨਾਲ ਠੀਕ ਹੋਏ ਮਰੀਜ਼ਾਂ ਅਤੇ ਸਰਗਰਮ ਕੋਵਿ਼ਡ ਕੇਸਾਂ ਦਰਮਿਆਨ ਪਾੜਾ 4,78,582 ਉੱਤੇ ਰਹਿ ਗਿਆ ਹੈ। ਸਰਗਰਮ ਕੇਸ (5,09,447) ਇਸ ਵੇਲੇ ਮੈਡੀਕਲ ਨਿਗਰਾਨੀ ਹੇਠ ਹਨ।
For details: https://pib.gov.in/PressReleasePage.aspx?PRID=1642015
ਭਾਰਤ ਵਿੱਚ ਕੁੱਲ ਜਾਂਚ ਦਾ ਅੰਕੜਾ 1.77 ਕਰੋੜ ਤੋਂ ਅਧਿਕ ਹੋਇਆ ; ਪ੍ਰਤੀ ਦਸ ਲੱਖ ‘ਤੇ ਜਾਂਚ ਦੀ ਸੰਖਿਆ ਵਧ ਕੇ 12,858 ਹੋਈ
ਪਿਛਲੇ 24 ਘੰਟਿਆਂ ਦੌਰਾਨ 4,08,855 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ ਜਿਸ ਦੇ ਨਾਲ ਪ੍ਰਤੀ ਦਸ ਲੱਖ ਉੱਤੇ ਜਾਂਚ ( ਟੀਪੀਐੱਮ ) ਦੀ ਸੰਖਿਆ ਵਧ ਕੇ 12,858 ਤੱਕ ਪਹੁੰਚ ਗਈ ਹੈ ਅਤੇ ਕੁੱਲ ਜਾਂਚ ਦਾ ਅੰਕੜਾ 1.77 ਕਰੋੜ ਤੋਂ ਅਧਿਕ ਹੋ ਗਿਆ ਹੈ । ਦੇਸ਼ ਵਿੱਚ 1,316 ਲੈਬਾਂ ਨਾਲ ਟੈਸਟਿੰਗ ਲੈਬ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਰਕਾਰੀ ਖੇਤਰ ਦੀਆਂ 906 ਲੈਬਾਂ ਅਤੇ ਪ੍ਰਾਈਵੇਟ ਖੇਤਰ ਦੀਆਂ 410 ਲੈਬਾਂ ਸ਼ਾਮਿਲ ਹਨ । ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ “ਕੋਵਿਡ - 19 ਮਹਾਮਾਰੀ ਅਤੇ ਭਾਰਤ ਵਿੱਚ ਤੰਬਾਕੂ ਦਾ ਉਪਯੋਗ ” ਸਿਰਲੇਖ ਨਾਲ ਇੱਕ ਦਸਤਾਵੇਜ਼ ਜਾਰੀ ਕੀਤਾ ।
For details: https://pib.gov.in/PressReleasePage.aspx?PRID=1642015
ਡਾ. ਹਰਸ਼ ਵਰਧਨ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਉਪਜੇ ਵਿਕਾਰ ਅਤੇ ਵਿਵਹਾਰਗਤ ਸਮੱਸਿਆਵਾਂ ਲਈ ਮਾਨਕ ਉਪਚਾਰ ਦੇ ਦਿਸ਼ਾ - ਨਿਰਦੇਸ਼ਾਂ ਬਾਰੇ ਇੱਕ ਛੋਟੀ ਪੁਸਤਕ ਰਿਲੀਜ਼ ਕੀਤੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਸਟੈਂਡਰਡ ਟ੍ਰੀਟਮੈਂਟ ਗਾਈਡਲਾਇੰਸ ਫਾਰ ਦ ਮੈਨੇਜਮੇਂਟ ਆਵ੍ ਸਬਸਟੈਂਸ ਯੂਜ ਡਿਸਆਰਡਰ ਐਂਡ ਬਿਹੇਵੀਅਰਲ ਐਂਡੀਕਸ਼ੰਸ ਨਾਮਕ ਸਿਰਲੇਖ ਵਾਲੀ ਈ - ਛੋਟੀ ਪੁਸਤਕ ਰਿਲੀਜ਼ ਕੀਤੀ , ਜਿਸ ਦਾ ਉਦੇਸ਼ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਵਿਵਹਾਰਗਤ ਸਮੱਸਿਆਵਾਂ ਨਾਲ ਨਜਿੱਠਣਾ ਹੈ । ਕੋਵਿਡ - 19 ਦੌਰਾਨ ਨਸ਼ੇ ਦੀ ਲਤ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਮਹੱਤਵ ‘ਤੇ , ਡਾ. ਹਰਸ਼ ਵਰਧਨ ਨੇ ਤਾਕੀਦ ਕੀਤੀ ਕਿ ਵਿਸ਼ਵ ਡਰੱਗ ਰਿਪੋਰਟ 2020 ਦੱਸਦੀ ਹੈ ਕਿ ਕੋਵਿਡ - 19 ਦੇ ਕਾਰਨ ਇੱਕ ਹੋਰ ਗਿਰਾਵਟ ਦੇਖੀ ਜਾ ਸਕਦੀ ਹੈ ਜਿਵੇਂ ਕਿ ਪਹਿਲਾਂ ਆਰਥਿਕ ਸੰਕਟ ਦੇ ਕਾਰਨ ਹੋਇਆ ਸੀ - ਉਪਯੋਗਕਰਤਾ ਸਸਤੇ ਸਿੰਥੇਟਿਕ ਪਦਾਰਥਾਂ ਦੀ ਮੰਗ ਕਰ ਸਕਦੇ ਹਨ ; ਉਨ੍ਹਾਂ ਦਾ ਝੁਕਾਵ ਅਧਿਕ ਇਨਜੈਕਸ਼ਨ ਲਗਾਉਣ ਵੱਲ ਵੱਧ ਸਕਦਾ ; ਆਰਥਿਕ ਮੰਦੀ ਕਾਰਨ ਗ਼ਰੀਬ ਅਤੇ ਵੰਚਿਤ ਲੋਕ ਨਸ਼ੀਲੀਆਂ ਦਵਾਈਆਂ ਦੇ ਉਪਯੋਗ ਦੀ ਦਿਸ਼ਾ ਵਿੱਚ ਮੁੜ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਣਾ ਪੈ ਸਕਦਾ ਹੈ । ਉਨ੍ਹਾਂ ਨੇ ਇਸ ਸੰਦਰਭ ਵਿੱਚ ਵੀ ਵਿਸਤਾਰ ਨਾਲ ਦੱਸਿਆ ਕਿ ਸਿਗਰੇਟ ਪੀਣਾ ਨਾਲ ਕੋਵਿਡ - 19 ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਨਾਲ ਹੀ ਵਾਇਰਸ ਨਾਲ ਸਕ੍ਰੰਮਿਤ ਹੋਣ ਵਾਲੇ ਲੋਕਾਂ ਦੇ ਨਤੀਜੇ ਉੱਤੇ ਵੀ ਅਸਰ ਪੈਂਦਾ ਹੈ ।
For details: https://pib.gov.in/PressReleasePage.aspx?PRID=1642039
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਏਸ਼ੀਅਨ ਇਨਫ਼ਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਦੇ ਗਵਰਨਰ ਬੋਰਡ ਦੀ 5ਵੀਂ ਸਲਾਨਾ ਬੈਠਕ ਵਿੱਚ ਸ਼ਮੂਲੀਅਤ ਕੀਤੀ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਵੀਡੀਓ ਕਾਨਫ਼ਰੰਸ ਰਾਹੀਂ ਏਸ਼ੀਅਨ ਇਨਫ਼ਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਦੇ ਗਵਰਨਰ ਬੋਰਡ ਦੀ 5 ਵੀਂ ਸਲਾਨਾ ਮੀਟਿੰਗ ਵਿੱਚ ਸ਼ਿਰਕਤ ਕੀਤੀ। ਬੈਠਕ ਵਿੱਚ ਏਆਈਆਈਬੀ ਦੇ ਪ੍ਰਧਾਨ ਦੀ ਚੋਣ ਸੰਬੰਧੀ ਵਿਚਾਰ - ਵਟਾਂਦਰਾ ਹੋਇਆ ਅਤੇ ‘ਏਆਈਆਈਬੀ 2030- ਏਸ਼ੀਆ ਦੇ ਅਗਲੇ ਦਹਾਕੇ ਅੰਦਰ ਵਿਕਾਸ ਦਾ ਸਮਰਥਨ ਵਿਸ਼ੇ ’ਤੇ ਇੱਕ ਗੋਲ-ਮੇਜ਼ ਚਰਚਾ ਸਮੇਤ ਬਾਕੀ ਕੰਮ ਕਾਜਾਂ ਬਾਰੇ ਵਿਆਪਕ ਗੱਲਬਾਤ ਹੋਈ। ਉਹਨਾਂ ਆਪਣੀ ਗੱਲਬਾਤ ਦੌਰਾਨ ਕੋਵਿਡ -19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਸਮੇਤ ਮੈਂਬਰ ਦੇਸ਼ਾਂ ਨੂੰ ਤਕਰੀਬਨ 10 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੀ ਫਾਸਟ ਟਰੈਕਿੰਗ ਕਰਨ ਲਈ ਏਆਈਆਈਬੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸ਼੍ਰੀਮਤੀ ਸੀਤਾਰਮਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਾਰਕ ਦੇਸ਼ਾਂ ਲਈ ਕੋਵਿਡ -19 ਐਮਰਜੈਂਸੀ ਫੰਡ ਬਣਾਉਣ ਦੀ ਪਹਿਲਕਦਮੀ ਅਤੇ ਕੋਵਿਡ-19 ਨੂੰ ਨਜਿੱਠਣ ਲਈ ਮਹੱਤਵਪੂਰਨ ਮੈਡੀਕਲ ਸਿਹਤ ਕਿੱਟਾਂ ਦੀ ਪੂਰਤੀ ਲਈ ਭਾਰਤ ਦੇ ਯਤਨਾਂ ਅਤੇ ਹੁਣ ਕੋਵਿਡ-19 ਵੈਕਸੀਨ ਟਰਾਇਲਾਂ ਦੇ ਵਿਸ਼ਵਵਿਆਪੀ ਯਤਨਾਂ ਦਾ ਸਮਰਥਨ ਕਰਨ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ, ਵਿੱਤ ਮੰਤਰੀ ਨੇ ‘ਜੀ 20 ਡੈਬਟ ਸਰਵਿਸ ਸਸਪੈਂਸ਼ਨ ਇਨੀਸ਼ੀਏਟਿਵ’ ਵਿੱਚ ਭਾਰਤ ਦੀ ਹਿੱਸੇਦਾਰੀ ਬਾਰੇ ਚਾਨਣਾ ਪਾਇਆ। ਸ਼੍ਰੀਮਤੀ ਸੀਤਾਰਮਨ ਨੇ ਆਰਥਿਕਤਾ ਦੇ ਸਾਰੇ ਖੇਤਰਾਂ ਅਤੇ ਸਾਰੇ ਵਰਗਾਂ ਲਈ ਭਾਰਤ ਸਰਕਾਰ ਦੁਆਰਾ ਕੋਵਿਡ -19 ਨੂੰ ਰੋਕਣ ਲਈ ਚੁੱਕੇ ਵੱਖ-ਵੱਖ ਕਦਮਾਂ ਦੀ ਰੂਪ ਰੇਖਾ ਬਾਰੇ ਦੱਸਿਆ, ਜਿਨ੍ਹਾਂ ਵਿੱਚ 23 ਬਿਲੀਅਨ ਡਾਲਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (ਪੀਐੱਮਜੀਕੇਪੀ) ਅਤੇ 295 ਬਿਲੀਅਨ ਡਾਲਰ ਦਾ ਆਤਮ-ਨਿਰਭਰ ਭਾਰਤ ਪੈਕੇਜ (ਏਐੱਨਬੀਪੀ) ਸ਼ਾਮਲ ਹਨ।
For details: https://pib.gov.in/PressReleseDetail.aspx?PRID=1641841
ਆਯੁਸ਼ ਮੰਤਰੀ ਨੇ ਏਆਈਆਈਏ ਵਿੱਚ ਕੋਵਿਡ ਕੇਂਦਰ ਵਿੱਚ ਸਥਾਪਤਵਿਅਵਸਥਾਵਾਂਦੀ ਸਮੀਖਿਆ ਦੀ
ਆਯੁਸ਼ ਰਾਜ ਮੰਤਰੀ ( ਸੁਤੰਤਰ ਚਾਰਜ) , ਸ਼੍ਰੀਪਦ ਯੇੱਸੋ ਨਾਈਕ ਨੇ ਕੱਲ੍ਹ ਨਵੀਂ ਦਿੱਲੀ ਦੇ ਸਰਿਤਾ ਵਿਹਾਰ ਸਥਿਤ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ( ਏਆਈਆਈਏ ) ਵਿੱਚ ਕੋਵਿਡ - 19 ਸਿਹਤ ਕੇਂਦਰ ( ਸੀਐੱਚਸੀ ) ਦਾ ਦੌਰਾ ਕੀਤਾ। ਮੰਤਰੀ ਨੇ ਕੋਵਿਡ - 19 ਰੋਗੀਆਂ ਦੇ ਇਲਾਜ ਲਈ ਕੇਂਦਰ ਵਿੱਚ ਸਥਾਪਿਤ ਵਿਵਸਥਾਵਾਂ ਦੀ ਸਮੀਖਿਆ ਕੀਤੀ । ਉਨ੍ਹਾਂ ਨੇ ਡਾਕਟਰਾਂ ਦੀ ਟੀਮ ਨਾਲ ਗੱਲਬਾਤ ਕੀਤੀ ਅਤੇ ਕੇਂਦਰ ਵਿੱਚ ਰੋਗੀਆਂ ਦੀ ਸੁਖ - ਸੁਵਿਧਾ ਦੇ ਵਿਸ਼ਾ ਵਿੱਚ ਵੀ ਜਾਣਕਾਰੀ ਪ੍ਰਾਪਤ ਕੀਤੀ । ਉਨ੍ਹਾਂ ਨੇ ਕੋਵਿਡ - 19 ਸਿਹਤ ਕੇਂਦਰ ਵਿੱਚ ਉਪਲੱਬਧ ਸੁਵਿਧਾਵਾਂ ਅਤੇ ਆਯੁਰਵੈਦਿਕ ਦਵਾਈਆਂ ਰਾਹੀਂ ਹੋਣ ਵਾਲੇ ਇਲਾਜਾਂ ਦੇ ਨਤੀਜਿਆਂ ਦੇ ਸੰਦਰਭ ਵਿੱਚ ਵੀ ਉਨ੍ਹਾਂ ਨੂੰ ਪ੍ਰਤੀਕਿਰਿਆ ਮੰਗੀ । ਮੰਤਰੀ ਨੇ ਕੋਵਿਡ - 19 ਮਹਾਮਾਰੀ ਦੇ ਆਲੋਕ ਵਿੱਚ ਏਆਈਆਈਏ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਪ੍ਰਤੀ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਏਆਈਆਈਏ, ਪੂਰੇ ਭਾਰਤ ਵਿੱਚ ਕੋਵਿਡ - 19 ਦੇ ਰੋਗੀਆਂ ਲਈ , ਵਿਅਕਤੀਗਤ ਆਯੁਰਵੇਦ ਚਿਕਿਤਸਾ , ਆਹਾਰ, ਯੋਗ ਅਤੇ ਤਣਾਵਮੁਕਤ ਤਕਨੀਕਾਂ ਰਾਹੀਂ ਸੰਪੂਰਨ ਰੂਪ ਨਾਲ ਦੇਖਭਾਲ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਅਨੁਕਰਨੀਏ ਭੂਮਿਕਾ ਨਿਭਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪਾਰੰਪਰਿਕ ਪ੍ਰਣਾਲੀ - ਆਯੁਰਵੇਦ ਵਿੱਚ , ਇਸ ਮਹਾਮਾਰੀ ਦਾ ਨਿਦਾਨ ਕਰਨ ਅਤੇ ਉਪਚਾਰਾਤਮਕ ਸਿਹਤ ਦੇਖਭਾਲ ਪ੍ਰਦਾਨ ਕਰਨ ਦੀਆਂ ਬੇਹੱਦ ਸੰਭਾਵਨਾਵਾਂ ਮੌਜੂਦ ਹਨ । ਸੀਐੱਚਸੀ ਵਿੱਚ ਭਰਤੀ ਕੀਤੇ ਗਏ ਸਾਰਾ ਰੋਗੀਆਂ ਨੂੰ ਆਹਾਰ ਅਤੇ ਯੋਗ ਸਹਿਤ ਆਯੁਰਵੇਦ ਉਪਚਾਰ ਦੇ ਪ੍ਰੋਟੋਕਾਲ ਦਾ ਪਾਲਣ ਕਰਾਵਾਇਆ ਗਿਆ । ਮੰਤਰੀ ਨੇ ਏਆਈਆਈਏ ਵਿੱਚ ਮੁਫਤ ਕੋਵਿਡ - 19 ਟੈਸਟਿੰਗ ਕੇਂਦਰ ਦਾ ਵੀ ਦੌਰਾ ਕੀਤਾ । ਏਆਈਆਈਏ ਨੂੰ , ਦਿੱਲੀ ਸਰਕਾਰ ਦੁਆਰਾ ਕੋਵਿਡ - 19 ਟੈਸਟ ਕੇਂਦਰ ( ਆਰਟੀ - ਪੀਸੀਆਰ ਅਤੇ ਰੈਪਿਡ ਐਂਟੀਜਨ ਟੈਸਟ ) ਦੇ ਰੂਪ ਵਿੱਚ ਐਲਨਿਆ ਗਿਆ ਹੈ ।
For details: https://pib.gov.in/PressReleseDetail.aspx?PRID=1641854
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਇੰਡੀਆ ਰਿਪੋਰਟ- ਡਿਜੀਟਲ ਸਿੱਖਿਆ ਜੂਨ 2020 ਲਾਂਚ ਕੀਤੀ।
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਅੱਜ ਡਿਜੀਟਲ ਸਿੱਖਿਆ, 2020 'ਤੇ ਇੰਡੀਆ ਰਿਪੋਰਟ ਨੂੰ ਵਰਚੂਅਲ ਮਾਧਿਅਮ ਰਾਹੀਂ ਲਾਂਚ ਕੀਤਾ। ਸ੍ਰੀ ਪੋਖਰਿਆਲ ਨੇ ਕਿਹਾ ਕਿ ਇਹ ਰਿਪੋਰਟ ਵਿੱਚ ਮਾਨਵ ਸੰਸਾਧਨ ਮੰਤਰਾਲੇ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿੱਖਿਆ ਵਿਭਾਗਾਂ ਵਲੋਂ ਘਰ ਵਿੱਚ ਬੱਚਿਆਂ ਨੂੰ ਪਹੁੰਚਯੋਗ ਅਤੇ ਸਮੁੱਚੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ ਸਿੱਖਿਆ ਦੇ ਪਾੜੇ ਨੂੰ ਘਟਾਉਣ ਲਈ ਅਪਣਾਏ ਗਏ ਨਵੀਨਤਾਕਾਰੀ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨਾਲ ਮਿਲਕੇ ਅਧਿਆਪਕਾਂ, ਵਿਦਵਾਨਾਂ ਅਤੇ ਵਿਦਿਆਰਥੀਆਂ ਦੀ ਸਿਖਲਾਈ ਜਿਵੇਂ ਕਿ ਦੀਕਸ਼ਾ (ਡੀਆਈਕੇਐੱਸਐਚਏ)ਪਲੇਟਫਾਰਮ ,ਸਵੈਯਮ ਪ੍ਰਭਾ ਟੀਵੀ ਚੈਨਲ, ਔਨਲਾਈਨ ਐਮਓਓਸੀ ਕੋਰਸ, ਆਨ ਏਅਰ - ਸਿੱਖਿਆ ਵਾਣੀ ,ਐਨਆਈਓਐਸ ਵਲੋਂ ਅਪੰਗਾਂ ਲਈ ਡੇਜ਼ੀ (ਡੀਆਈਐਸਆਈ),ਈ-ਪਾਠਸ਼ਾਲਾ,ਈਕੰਟੇਂਟ ਬਣਾਉਣ ਅਤੇ ਉਤਸ਼ਾਹੀ ਕਿਤਾਬਾਂ ,ਟੀ ਵੀ ਚੈੱਨਲ ਰਾਹੀਂ ਪ੍ਰਸਾਰਨ ,ਈ-ਲਰਨਿੰਗ ਪੋਰਟਲ,ਵੈਬੇਨਾਰ ,ਗੱਲਬਾਤ ਸਮੂਹ,ਕਿਤਾਬਾਂ ਦੀ ਵੰਡ ਅਤੇ ਹੋਰ ਡਿਜੀਟਲ ਪਹਿਲਕਦਮੀਆਂ ਕੀਤੀਆਂ।
ਡਿਜੀਟਲ ਸਿੱਖਿਆ ਦੀਆਂ ਪਹਿਲਕਦਮੀਆਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਸਹਿਯੋਗੀ ਸਾਬਿਤ ਹੋ ਰਹੀਆਂ ਹਨ। ਗੋਆ ਨੇ ਰਾਜ ਵਿਚ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਸਿਖਲਾਈ, ਅਭਿਆਸ ਅਤੇ ਟੈਸਟਿੰਗ ਲਈ ਬਨਾਉਟੀ ਬੁੱਧੀ (ਆਰਟੀਫਿਸ਼ੀਅਲ ਇੰਟੈਲੀਜੈਂਸ ) ਰਾਹੀਂ ਸੰਚਾਲਿਤ ਔਨਲਾਈਨ ਪਲੇਟਫਾਰਮ ਐਮਬਾਇਬ ਨਾਲ ਸਾਂਝੇਦਾਰੀ ਕੀਤੀ ਹੈ।
For details: https://pib.gov.in/PressReleseDetail.aspx?PRID=1641850
ਪੀਐਮਜੀਕੇਏ -2 ਦੇ ਤਹਿਤ ਅਨਾਜ ਵੰਡ ਦੀ ਸ਼ੁਰੂਆਤ; ਹੁਣ ਤੱਕ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਕੁੱਲ 33.40 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ।
ਅਪ੍ਰੈਲ ਤੋਂ ਜੂਨ 2020 ਤੱਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੇ ਸਫਲਤਾਪੂਰਵਕ ਲਾਗੂ ਹੋਣ ਤੋਂ ਬਾਅਦ, ਭਾਰਤ ਸਰਕਾਰ ਨੇ ਜੁਲਾਈ ਤੋਂ ਨਵੰਬਰ 2020 ਤੱਕ ਇਸ ਯੋਜਨਾ ਨੂੰ ਹੋਰ 5 ਮਹੀਨਿਆਂ ਲਈ ਵਧਾ ਦਿੱਤੀ ਹੈ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨਐੱਫਐੱਸਏ) ਅਤੇ ਅੰਤਯੋਦਿਆ ਅੰਨ ਯੋਜਨਾ (ਏਏਵਾਈ )ਦੇ ਅਧੀਨ ਆਉਣ ਵਾਲੇ ਲਗਭਗ 81 ਕਰੋੜ ਲਾਭਪਾਤਰੀਆਂ ਨੂੰ ਇਸ ਸਕੀਮ ਤਹਿਤ 5 ਕਿੱਲੋ ਚਾਵਲ/ਕਣਕ ਮੁਫਤ ਦਿੱਤੀ ਜਾ ਰਹੀ ਹੈ। ਜੁਲਾਈ ਤੋਂ ਨਵੰਬਰ 2020 ਤੱਕ ਪੀਐਮਜੀਕੇਏ2 ਲਈ ਕੁੱਲ 200.19 ਲੱਖ ਮੀਟ੍ਰਿਕ ਟਨ (91.33 ਲੱਖ ਮੀਟ੍ਰਿਕ ਟਨ ਕਣਕ ਅਤੇ 109.96 ਲੱਖ ਮੀਟ੍ਰਿਕ ਟਨ ਚਾਵਲ)ਅਨਾਜ ਨੂੰ ਵੰਡਿਆ ਜਾਵੇਗਾ । ਇਹ ਯੋਜਨਾ 08.07.20 ਨੂੰ ਚਾਲੂ ਕੀਤੀ ਗਈ ਸੀ ਅਤੇ 27.07.20 ਤੱਕ,33.40 ਲੱਖ ਮੀਟ੍ਰਿਕ ਟਨ ਹੋਰ ਅਨਾਜ (13.42 ਲੱਖ ਮੀਟ੍ਰਿਕ ਟਨ ਕਣਕ ਅਤੇ 19.98 ਲੱਖ ਮੀਟ੍ਰਿਕ ਟਨ ਚਾਵਲ ) ਪਹਿਲਾਂ ਹੀ ਲਾਭਪਾਤਰੀਆਂ ਨੂੰ ਵੰਡਣ ਲਈ ਰਾਜ ਸਰਕਾਰਾਂ ਨੂੰ ਸੌਂਪ ਦਿੱਤਾ ਗਿਆ ਹੈ, ਜੋ ਕਿ ਜੁਲਾਈ 2020 ਦੇ ਮਹੀਨੇ ਲਈ ਵੰਡ ਦਾ ਲਗਭਗ 83 ਫ਼ੀਸਦ ਹੈ।ਪੀਐੱਮਜੀਕੇਏਵਾਈ2 ਦੇ ਲਈ 200.19 ਲੱਖ ਮੀਟ੍ਰਿਕ ਟਨ ਅਨਾਜ ਦੀ ਵਾਧੂ ਵੰਡ ਸ਼ਾਮਿਲ ਹੈ ,ਭਾਰਤ ਸਰਕਾਰ ਵਲੋਂ 5 ਮਹੀਨਿਆਂ ਦੌਰਾਨ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੰਡੇ ਜਾਣ ਵਾਲੇ ਅਨਾਜ ਦੀ ਕੁੱਲ ਮਾਤਰਾ ਦਾ ਲਗਭਗ 455 ਲੱਖ ਮੀਟ੍ਰਿਕ ਟਨ ਹੋਵੇਗਾ। ਐਫਸੀਆਈ ਨੇ ਮੌਜੂਦਾ ਸੀਜ਼ਨ ਲਈ ਖਰੀਦ ਕਾਰਜਾਂ ਨੂੰ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ ਅਤੇਕਣਕ ਅਤੇ ਝੋਨੇ ਦੀ ਖਰੀਦ ਵਿਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਾਲ ਹੀ ਵਿੱਚ ਮੁਕੰਮਲ ਹੋਏ ਸੀਜ਼ਨ ਦੌਰਾਨ ਕੁੱਲ 389.76 ਲੱਖ ਮੀਟ੍ਰਿਕ ਟਨ ਕਣਕ ਅਤੇ 504.91 ਲੱਖ ਮੀਟ੍ਰਿਕ ਟਨ ਚਾਵਲ ਦੀ ਖਰੀਦ ਕੀਤੀ ਗਈ ਹੈ ।
For details: https://pib.gov.in/PressReleseDetail.aspx?PRID=1641867
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਨਵੀਂ ਦਿੱਲੀ ਵਿੱਚ ਭਾਰਤੀ ਯੋਗ ਸੰਸਥਾਨ ਵੱਲੋਂ ਪੀਐੱਮ ਕੇਅਰਸ ਫੰਡ ਵਿੱਚ ਯੋਗਦਾਨ ਦੇ ਰੂਪ ਵਿੱਚ ਇੱਕ ਡਿਮਾਂਡ ਡਰਾਫਟ ਅਤੇ ਇੱਕ ਚੈੱਕ ਸੌਂਪਿਆ ਗਿਆ
ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਪੀਲ ’ਤੇ ਯੂਐੱਨਓ ਵਿੱਚ ‘ਅੰਤਰਰਾਸ਼ਟਰੀ ਯੋਗ ਦਿਵਸ’ ਦੇ ਐਲਾਨ ਦੇ ਬਾਅਦ ਯੋਗ ਨੇ ਪਹਿਲਾਂ ਹੀ ਦੁਨੀਆ ਭਰ ਵਿੱਚ ਹਰਮਨਪਿਆਰਤਾ ਹਾਸਲ ਕਰ ਲਈ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰ ਯੋਗ ਤੇਜ਼ੀ ਨਾਲ ਲੋਕਾਂ ਦੇ ਜੀਵਨ ਵਿੱਚ ਸਥਾਨ ਬਣਾਉਂਦਾ ਜਾ ਰਿਹਾ ਹੈ ਅਤੇ ਪਿਛਲੇ ਲਗਭਗ 12 ਹਫ਼ਤਿਆਂ ਦੌਰਾਨ ਸਿਹਤ ਬਾਰੇ ਜਾਗਰੂਕਤਾ ਅਚਾਨਕ ਕਈ ਗੁਣਾ ਵਧ ਗਈ ਹੈ। ਭਾਰਤੀ ਯੋਗ ਸੰਸਥਾਨ ਵੱਲੋਂ ਪੀਐੱਮ ਕੇਅਰਸ ਫੰਡ ਵਿੱਚ ਯੋਗਦਾਨ ਦੇ ਰੂਪ ਵਿੱਚ ਇੱਕ ਡਿਮਾਂਡ ਡਰਾਫਟ ਅਤੇ ਇੱਕ ਚੈੱਕ ਸਵੀਕਾਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸ਼ਬਦਾਂ ਨੂੰ ਯਾਦ ਕੀਤਾ ਕਿ ਹੌਲੀਵੁੱਡ ਤੋਂ ਲੈ ਕੇ ਹਰਿਦੁਆਰ ਤੱਕ ਲੋਕਾਂ ਨੇ ਕੋਰੋਨਾ ਸਿਹਤ ਸੰਕਟ ਦੌਰਾਨ ਯੋਗ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ।
.For details: https://pib.gov.in/PressReleseDetail.aspx?PRID=1641863
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਚੰਡੀਗੜ੍ਹ: ਚੰਡੀਗੜ ਯੂਟੀ ਪ੍ਰਸ਼ਾਸਕ ਨੇ ਇੱਕ ਐੱਲਈਡੀ ਸਕਰੀਨ ਲੱਗੀ ਹੋਈ “ਕੋਵਿਡ ਅਵੇਅਰਨੈਸ ਵੈਨ” ਦਾ ਉਦਘਾਟਨ ਕੀਤਾ। ਵਾਹਨ ਦੀ ਵਰਤੋਂ ਕੋਵਿਡ-19 ਸੰਬੰਧੀ ਜਨਤਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾਵੇਗੀ। ਸ਼ਹਿਰ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਬਾਰੇ ਚਿੰਤਾ ਜਤਾਉਂਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਦੇ ਲੋਕ ਸੰਪਰਕ ਵਿਭਾਗ ਨੇ ਆਈ.ਸੀ. ਦੀਆਂ ਗਤੀਵਿਧੀਆਂ ਤਹਿਤ ਚੰਡੀਗੜ੍ਹ ਦੇ ਵਸਨੀਕਾਂ ਨੂੰ ਕੋਵਿਡ -19 ਬਾਰੇ ਜਾਗਰੂਕ ਕਰਨ ਦੀ ਯੋਜਨਾ ਬਣਾਈ ਹੈ।
-
ਪੰਜਾਬ: ਰਾਜ ਵਿੱਚ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਵਿਚਕਾਰ, ਪੰਜਾਬ ਸਰਕਾਰ ਨੇ ਦੋ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੱਧ ਰਹੇ ਕੇਸਾਂ ਦੇ ਬੋਝ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਦੇ ਨਾਲ-ਨਾਲ ਪ੍ਰਾਈਵੇਟ ਖੇਤਰ ਦੇ ਹਸਪਤਾਲਾਂ ਜੋ ਤੀਜੇ ਦਰਜੇ ਦੀ ਕੋਵਿਡ ਦੇਖਭਾਲ ਵਿੱਚ ਲੱਗੇ ਹੋਏ ਹਨ, ਉਨ੍ਹਾਂ ਨਾਲ ਤਾਲਮੇਲ ਕਰਨ ਲਈ ਨੌਜਵਾਨ ਆਈਏਐੱਸ ਅਧਿਕਾਰੀਆਂ ਨੂੰ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ। ਮੁੱਖ ਸਕੱਤਰ ਨੇ ਸਾਰੇ ਡੀ.ਸੀਜ਼. ਨੂੰ ਹਦਾਇਤ ਦਿੱਤੀ ਹੈ ਕਿ ਉਹ ਹਰੇਕ ਕੋਵਿਡ ਮਰੀਜ਼ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਇਲਾਜ ਅਤੇ ਦੇਖਭਾਲ ਦਾ ਤਾਲਮੇਲ ਰੱਖਣ ਅਤੇ ਸਮੇਂ ਸਿਰ ਅਤੇ ਕੁਸ਼ਲ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਆਪਣੇ ਜ਼ਿਲ੍ਹਿਆਂ ਵਿੱਚ ਪ੍ਰਭਾਵਸ਼ਾਲੀ ਨੌਜਵਾਨ ਅਧਿਕਾਰੀਆਂ ਦੀ ਪਛਾਣ ਕਰਨ।
-
ਕੇਰਲ: ਰਾਜ ਵਿੱਚ ਅੱਜ ਤਿੰਨ ਕੋਵਿਡ -19 ਮੌਤਾਂ ਦੀ ਖ਼ਬਰ ਮਿਲੀ ਹੈ। ਇਨ੍ਹਾਂ ਮੌਤਾਂ ਵਿੱਚੋਂ ਦੋ ਮੌਤਾਂ ਕੋਜ਼ੀਕੋਡ ਤੋਂ ਅਤੇ ਇੱਕ ਮੌਤ ਮਾਲਾਪੁਰਮ ਵਿੱਚ ਹੋਈ ਹੈ। ਇਨ੍ਹਾਂ ਦੇ ਨਾਲ, ਰਾਜ ਵਿੱਚ ਹੁਣ ਤੱਕ 70 ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਦੌਰਾਨ, ਰਾਜ ਦੀ ਰਾਜਧਾਨੀ ਵਿੱਚ ਢਿੱਲ ਦੇ ਨਾਲ ਲੌਕਡਾਉਨ ਜਾਰੀ ਹੈ ਇਹ ਢਿੱਲ ਮਹੱਤਵਪੂਰਨ ਕੰਟੇਨਮੈਂਟ ਜ਼ੋਨਾਂ ਵਿੱਚ ਲਾਗੂ ਨਹੀਂ ਹੋਵੇਗੀ| ਕੋਵਿਡ ਦੇ ਅੰਕੜਿਆਂ ਦੇ ਅਨੁਸਾਰ, ਤਿਰੂਵਨੰਤਪੁਰਮ ਵਿੱਚ ਹਰ 18 ਟੈਸਟਾਂ ਵਿੱਚੋਂ ਇੱਕ ਪਾਜ਼ਿਟਿਵ ਕੇਸ ਪਾਇਆ ਜਾਂਦਾ ਹੈ| ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਪਏ ਭਾਰੀ ਮੀਂਹ ਨੇ ਕੋਵਿਡ ਕੰਟੇਨਮੈਂਟ ਦੀਆਂ ਗਤੀਵਿਧੀਆਂ ਵਿੱਚ ਰੁਕਾਵਟ ਪਾਈ ਹੈ। ਅੱਜ ਤੋਂ ਰਾਜ ਵਿੱਚ ਕੋਵਿਡ -19 ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਕੇ ’ਤੇ ਹੀ ਜੁਰਮਾਨਾ ਅਦਾ ਕਰਨਾ ਪਵੇਗਾ| ਇਸ ਵੇਲੇ ਕੋਵਿਡ -19 ਦੇ 10,093 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ ਅਤੇ 1.5 ਲੱਖ ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧੀਨ ਹਨ।
-
ਤਮਿਲ ਨਾਡੂ: ਪੁਦੂਚੇਰੀ ਵਿੱਚ ਸਭ ਤੋਂ ਵੱਧ 166 ਕੋਵਿਡ -19 ਕੇਸ ਸਾਹਮਣੇ ਆਏ ਹਨ; ਬਿਨਾਂ ਲੱਛਣ ਵਾਲੇ ਮਰੀਜ਼ਾਂ ਨੂੰ ਘਰਾਂ ਵਿੱਚ ਇਕਾਂਤਵਾਸ ਕਰਨ ਲਈ ਕਿਹਾ ਗਿਆ ਹੈ| ਤਮਿਲ ਨਾਡੂ ਰਾਜਪਾਲ ਨੇ ਰਾਜ ਭਵਨ ਵਿੱਚ 3 ਹੋਰ ਕੋਵਿਡ -19 ਪਾਜ਼ਿਟਿਵ ਕੇਸ ਪਾਏ ਜਾਣ ਤੋਂ ਬਾਅਦ ਆਪਣੇ ਆਪ ਨੂੰ ਇੱਕ ਹਫ਼ਤੇ ਲਈ ਕੁਆਰੰਟੀਨ ਕਰ ਲਿਆ ਹੈ| ਅਨੁਮਾਨਾਂ ਦੇ ਅਨੁਸਾਰ 4 ਅਗਸਤ ਤੱਕ ਜ਼ਿਲੇ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ 8,000 ਤੱਕ ਪਹੁੰਚ ਜਾਵੇਗੀ ਇਸ ਲਈ ਰਣੀਪੇਤ ਜ਼ਿਲ੍ਹਾ ਪ੍ਰਸ਼ਾਸਨ ਜੰਗੀ ਪੱਧਰ ’ਤੇ ਰੋਕਥਾਮ ਦੇ ਉਪਾਅ ਕਰ ਰਿਹਾ ਹੈ| ਕੱਲ 6972 ਨਵੇਂ ਕੇਸ ਆਏ, 4707 ਦੀ ਰਿਕਵਰੀ ਹੋਈ ਅਤੇ 88 ਮੌਤਾਂ ਹੋਈਆਂ। ਚੇਨਈ ਤੋਂ 1107 ਕੇਸ ਆਏ| ਕੁੱਲ ਕੇਸ: 2,27,688; ਐਕਟਿਵ ਕੇਸ: 57,073; ਮੌਤਾਂ: 3659; ਡਿਸਚਾਰਜ: 1,66,956; ਚੇਨਈ ਵਿੱਚ ਐਕਟਿਵ ਮਾਮਲੇ: 12,852|
-
ਕਰਨਾਟਕ: ਕਰਨਾਟਕ ਦੇ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸਰਕਾਰ ਕੋਵਿਡ -19 ਸੰਕਟ ਦੇ ਦੌਰਾਨ ਸੀਈਟੀ ਲਈ ਤਿਆਰ ਹੈ। ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਨੇ ਕਿਹਾ ਕਿ ਬਿਨਾਂ ਲੱਛਣ ਵਾਲੇ, ਲੱਛਣ ਵਾਲੇ ਅਤੇ ਹਲਕੇ ਜਿਹੇ ਲੱਛਣ ਵਾਲੇ ਵਿਅਕਤੀਆਂ ਦਾ ਵਰਗੀਕਰਨ ਕਰਨ ਲਈ ਅਤੇ ਕੇਸਾਂ ਦੀ ਗੰਭੀਰਤਾ ਦੇ ਅਧਾਰ ’ਤੇ ਇਲਾਜ਼ ਕਰਨ ਲਈ ਇੱਕ ਕੇਂਦਰੀਕਰਨ ਪ੍ਰਣਾਲੀ ਹੋਵੇਗੀ| ਉਨ੍ਹਾਂ ਨੇ ਅੱਗੇ ਕਿਹਾ ਕਿ ਕੋਵਿਡ ਨਾਲ ਜੁੜੇ ਵੱਖ-ਵੱਖ ਮੌਜੂਦਾ ਐਪਸ ਨੂੰ ਇੱਕ ਪਲੇਟਫਾਰਮ ਦੇ ਅਧੀਨ ਲਿਆਂਦਾ ਜਾਵੇਗਾ ਤਾਂ ਜੋ ਰੀਅਲ ਟਾਈਮ ਜਾਣਕਾਰੀ ਪ੍ਰਾਪਤ ਹੋ ਸਕੇ ਅਤੇ ਲੋੜਵੰਦਾਂ ਨੂੰ ਹਸਪਤਾਲਾਂ / ਬਿਸਤਰਿਆਂ ਦੀ ਵੰਡ ਲਈ ਰਣਨੀਤੀ ਬਣਾਉਣ ਵਿੱਚ ਸਹਾਇਤਾ ਮਿਲ ਸਕੇ| ਕੱਲ 5536 ਨਵੇਂ ਕੇਸ ਆਏ, 2819 ਡਿਸਚਾਰਜ ਹੋਏ ਅਤੇ 102 ਮੌਤਾਂ ਹੋਈਆਂ; ਬੰਗਲੌਰ ਸ਼ਹਿਰ ਵਿੱਚ 1898 ਕੇਸ ਆਏ। ਕੁੱਲ ਕੇਸ: 1,07,001; ਐਕਟਿਵ ਕੇਸ: 64,434; ਮੌਤਾਂ: 2055|
-
ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਦੇ ਮੈਡੀਕਲ ਅਤੇ ਸਿਹਤ ਮੰਤਰੀ ਨੇ ਕਿਹਾ ਕਿ ਰਾਜ ਮਹਾਂਮਾਰੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੋਰੋਨਾ ਪੀੜਤਾਂ ਦੀ ਮਾਲੀ ਹਾਲਤ ਜਾਣੇ ਬਿਨਾਂ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੇ ਰਿਹਾ ਹੈ ਅਤੇ ਰਾਜ ਮਹਾਂਮਾਰੀ ਦੀ ਰੋਕਥਾਮ ਲਈ ਹੋਰ ਜ਼ਿਆਦਾ ਫ਼ੰਡ ਅਲੋਕੇਟ ਕਰ ਰਿਹਾ ਹੈ। ਉਨ੍ਹਾਂ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਕੇ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ। ਰਾਜ ਸੰਕਟ ਨੂੰ ਦੂਰ ਕਰਨ ਲਈ ਡਾਕਟਰਾਂ ਸਮੇਤ 17 ਹਜ਼ਾਰ ਮੈਡੀਕਲ ਸਟਾਫ਼ ਦੀ ਭਰਤੀ ਕਰ ਰਿਹਾ ਹੈ। ਸਟੇਟ ਵਾਕਫ਼ ਬੋਰਡ ਨੇ ਐਲਾਨ ਕੀਤਾ ਹੈ ਕਿ ਵਾਕਫ਼ ਸੰਸਥਾਵਾਂ ਦੇ ਪ੍ਰਬੰਧਨ ਕੋਵਿਡ -19 ਦੇ ਕਾਰਨ ਕਿਸੇ ਵੀ ਮ੍ਰਿਤਕ ਮੁਸਲਮਾਨ ਨੂੰ ਮੁਸਲਿਮ ਕਬਰਾਂ ਵਿੱਚ ਦਫ਼ਨਾਉਣ ਤੋਂ ਰੋਕ ਨਹੀਂ ਸਕਦੇ| ਕੱਲ 7948 ਨਵੇਂ ਕੇਸ ਆਏ, 3064 ਡਿਸਚਾਰਜ ਹੋਏ ਅਤੇ 58 ਮੌਤਾਂ ਹੋਈਆਂ। ਕੁੱਲ ਕੇਸ: 1,10,297; ਐਕਟਿਵ ਕੇਸ: 56,527; ਮੌਤਾਂ: 1148; ਡਿਸਚਾਰਜ: 52,622|
-
ਤੇਲੰਗਾਨਾ: ਰਾਜ ਵਿੱਚ ਬੁੱਧਵਾਰ ਨੂੰ ਕੋਵਿਡ -19 ਦੇ 1,764 ਨਵੇਂ ਕੇਸ ਆਏ, ਇੱਕ ਦਿਨ ਵਿੱਚ 18,858 ਨਮੂਨਿਆਂ ਦੇ ਟੈਸਟ ਕੀਤੇ ਗਏ ਜੋ ਕਿ ਹੁਣ ਤੱਕ ਦੇ ਲਏ ਗਏ ਸਭ ਤੋਂ ਵੱਧ ਨਮੂਨੇ ਹਨ ਅਤੇ ਹੁਣ ਤੱਕ ਕੁੱਲ 4 ਲੱਖ ਨਮੂਨਿਆਂ ਦੀ ਟੈਸਟਿੰਗ ਕੀਤੀ ਜਾ ਚੁੱਕੀ ਹੈ। ਰਾਜ ਭਰ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਕੋਵਿਡ -19 ਦੇ ਕੇਸਾਂ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ – ਜ਼ਿਆਦਾਤਰ ਪਿਛਲੇ ਇੱਕ ਹਫ਼ਤੇ ਵਿੱਚ 50 ਤੋਂ ਵੱਧ ਕੇਸ ਦਰਜ ਕਰ ਰਹੇ ਹਨ - ਸਿਹਤ ਦਾ ਬੁਨਿਆਦੀ ਢਾਂਚਾ ਹੁਣ ਇੱਕ ਘਾਤਕ ਬਿੰਦੂ ’ਤੇ ਹੈ। ਪਿਛਲੇ 24 ਘੰਟਿਆਂ ਵਿੱਚ 1764 ਨਵੇਂ ਕੇਸ ਆਏ, 842 ਦੀ ਰਿਕਵਰੀ ਹੋਈ ਅਤੇ 12 ਮੌਤਾਂ ਹੋਈਆਂ ਹਨ। 1764 ਮਾਮਲਿਆਂ ਵਿੱਚੋਂ 509 ਕੇਸ ਜੀਐੱਚਐੱਮਸੀ ਤੋਂ ਆਏ ਹਨ। ਕੁੱਲ ਕੇਸ: 58,906; ਐਕਟਿਵ ਕੇਸ: 14,663; ਮੌਤਾਂ: 492; ਡਿਸਚਾਰਜ: 43,751|
-
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਰਾਜਧਾਨੀ ਈਟਾਨਗਰ ਸਮੇਤ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਰੈਪਿਡ ਰਿਸਪਾਂਸ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਇਟਾਨਗਰ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ 1664 ਅਜਿਹੇ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 26 ਪਾਜ਼ਿਟਿਵ ਕੇਸਾਂ ਦਾ ਪਤਾ ਲਗਾਇਆ ਗਿਆ ਹੈ।
-
ਮਣੀਪੁਰ: ਮਣੀਪੁਰ ਵਿੱਚ ਕੋਵਿਡ 19 ਨਾਲ ਸੰਬੰਧਤ ਮੌਤ ਦੀ ਪਹਿਲੀ ਖ਼ਬਰ ਮਿਲੀ ਹੈ| ਥੌਬਲ ਜ਼ਿਲੇ ਤੋਂ 56 ਸਾਲਾਂ ਮਰੀਜ਼ ਨੂੰ ਪੇਸ਼ਾਬ ਦੀ ਸਮੱਸਿਆ (ਡਾਇਲਾਸਿਸ) ਲਈ ਇੰਫਾਲ ਦੇ ਰਿਮਜ਼ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ|
-
ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਦੀਮਾਪੁਰ ਵਿੱਚ 29, ਕੋਹਿਮਾ ਵਿੱਚ 19 ਅਤੇ ਮੋਨ ਵਿੱਚ 5 ਕੇਸ ਸਾਹਮਣੇ ਆਏ|
-
ਮਹਾਰਾਸ਼ਟਰ: ਮੁੰਬਈ ਵਿੱਚ ਕਰਵਾਏ ਗਏ ਇੱਕ ਸਿਰੋ-ਸਰਵੇਖਣ ਵਿੱਚ ਦਿਖਾਇਆ ਗਿਆ ਕਿ ਰਿਹਾਇਸ਼ੀ ਸੁਸਾਇਟੀਆਂ ਵਿੱਚ ਟੈਸਟ ਕੀਤੇ ਗਏ ਸਿਰਫ਼ 16% ਲੋਕਾਂ ਦੀ ਤੁਲਨਾ ਵਿੱਚ ਝੁੱਗੀਆਂ-ਝੌਂਪੜੀਆਂ ਵਿੱਚ ਅੱਧੇ ਤੋਂ ਵੱਧ ਲੋਕ, ਜਾਂ 57% ਵਿਅਕਤੀਆਂ ਨੇ ਸਾਰਸ- ਸੀਓਵੀ 2 ਵਾਇਰਸ ਵਿਰੁੱਧ ਐਂਟੀਬਾਡੀਜ਼ ਦਾ ਸਾਹਮਣਾ ਕੀਤਾ ਅਤੇ ਐਂਟੀਬਾਡੀਜ਼ ਨੂੰ ਵਿਕਸਤ ਕੀਤਾ ਹੈ। ਰਹਿਣ ਵਾਲੀ ਜਗ੍ਹਾ ਦੀ ਤੰਗੀ ਕਾਰਨ, ਜਿਸ ਦੇ ਨਤੀਜੇ ਵਜੋਂ ਸਰੀਰਕ ਦੂਰੀਆਂ ਦਾ ਅਭਿਆਸ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਸਾਂਝੀਆਂ ਟਾਇਲਟ ਸਹੂਲਤਾਂ ਦੀ ਵਰਤੋਂ ਲਾਗ ਦੇ ਵੱਧ ਫੈਲਣ ਦੇ ਮੁੱਖ ਕਾਰਨ ਮੰਨੇ ਜਾਂਦੇ ਹਨ| ਮੰਗਲਵਾਰ ਨੂੰ 8,000 ਤੋਂ ਵੱਧ ਟੈਸਟ ਕੀਤੇ ਜਾਣ ਦੇ ਬਾਵਜੂਦ ਮੁੰਬਈ ਵਿੱਚ ਨਵੇਂ ਕੇਸਾਂ ਵਿੱਚ ਗਿਰਾਵਟ ਆਈ ਹੈ ਅਤੇ 717 ਦਾ ਕੇਸ ਹੀ ਆਏ ਹਨ। ਜੁਲਾਈ ਦੇ ਸ਼ੁਰੂ ਵਿੱਚ, ਜਦੋਂ ਸ਼ਹਿਰ ਵਿੱਚ ਰੋਜ਼ਾਨਾਂ 5,000 ਤੋਂ 6000 ਟੈਸਟ ਕੀਤੇ ਜਾਂਦੇ ਸੰ ਤਾਂ ਉਦੋਂ 1,500 ਤੋਂ ਵੱਧ ਕੇਸ ਆਉਂਦੇ ਸਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਿੱਤੀ ਰਾਜਧਾਨੀ ਵਿੱਚ ਕੋਵਿਡ 19 ਦਾ ਫੈਲਾਵ ਘੱਟ ਹੋ ਰਿਹਾ ਹੈ। ਮੰਗਲਵਾਰ ਨੂੰ ਪੂਰੇ ਮਹਾਰਾਸ਼ਟਰ ਵਿੱਚ 7,717 ਮਰੀਜ਼ ਕੋਵਿਡ ਲਈ ਪਾਜ਼ਿਟਿਵ ਪਾਏ ਗਏ ਹਨ| ਐਕਟਿਵ ਮਾਮਲਿਆਂ ਦੀ ਗਿਣਤੀ 1,44,696 ਹੈ|
-
ਗੁਜਰਾਤ: ਗੁਜਰਾਤ ਸਰਕਾਰ ਨੇ ਰਾਜ ਭਰ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ 19 ਦੇ ਇਲਾਜ ਲਈ ਖ਼ਰਚ ਸੀਮਾ ਤੈਅ ਕੀਤੀ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਕੋਵਿਡ ਦੇ ਮਰੀਜ਼ਾਂ ਤੋਂ ਜ਼ਿਆਦਾ ਚਾਰਜ ਵਸੂਲਣ ਦੀਆਂ ਸ਼ਿਕਾਇਤਾਂ ਆਈਆਂ ਹਨ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਨਵੀਂਆਂ ਦਰਾਂ ਸਾਰੇ ਰਾਜ ਵਿੱਚ ਕੋਵਿਡ ਇਲਾਜ਼ ਮੁਹੱਈਆ ਕਰਾਉਣ ਵਾਲੇ ਸਾਰੇ ਪ੍ਰਾਈਵੇਟ ਹਸਪਤਾਲਾਂ ਉੱਤੇ ਲਾਗੂ ਹੋਣਗੀਆਂ, ਇਹ ਦਰਾਂ ਅਹਿਮਦਾਬਾਦ, ਵਡੋਦਰਾ, ਰਾਜਕੋਟ, ਸੂਰਤ ਅਤੇ ਭਾਵਨਗਰ ਨਗਰ ਨਿਗਮ ਦੀਆਂ ਹੱਦਾਂ ਨੂੰ ਛੱਡ ਕੇ ਹਨ ਕਿਉਂਕਿ ਉੱਥੇ ਪਹਿਲਾਂ ਹੀ ਇਹ ਖ਼ਰਚੇ ਨਿਰਧਾਰਤ ਕੀਤੇ ਗਏ ਹਨ। ਗੈਰ ਆਈ.ਸੀ.ਯੂ. ਵਾਰਡਾਂ ਵਿੱਚ ਕੋਵਿਡ ਮਰੀਜ਼ਾਂ ਲਈ ਪ੍ਰਤੀ ਦਿਨ 5700 ਰੁਪਏ ਦੀ ਸੀਮਾ ਦਰ, ਜਦੋਂ ਕਿ ਆਈਸੀਯੂ ਸਹੂਲਤਾਂ ਵਿੱਚ ਦਾਖਲ ਮਰੀਜ਼ਾਂ ਤੋਂ 6000 ਰੁਪਏ ਪ੍ਰਤੀ ਦਿਨ ਤੋਂ ਵੱਧ ਨਹੀਂ ਵਸੂਲਿਆ ਜਾ ਸਕਦਾ। ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਵਿੱਚ 1,108 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਅਤੇ 24 ਮੌਤਾਂ ਹੋਈਆਂ ਹਨ। ਕੁੱਲ ਕੇਸ ਵਧ ਕੇ 57,982 ਹੋ ਗਏ ਹਨ। ਇਸ ਵਿੱਚ 13,198 ਐਕਟਿਵ ਕੇਸ, 42,412 ਰਿਕਵਰਡ ਕੇਸ ਅਤੇ 2,372 ਮੌਤਾਂ ਸ਼ਾਮਲ ਹਨ|
-
ਰਾਜਸਥਾਨ: ਅੱਜ ਸਵੇਰੇ 328 ਨਵੇਂ ਮਰੀਜ਼ ਸਾਹਮਣੇ ਆਏ ਹਨ। ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ 38,964 ਹੋ ਗਈ ਹੈ| ਰਾਜ ਭਰ ਵਿੱਚ 27,569 ਮਰੀਜ਼ਾਂ ਦੀ ਰਿਕਵਰੀ ਹੋ ਗਈ ਹੈ| ਸਭ ਤੋਂ ਵੱਧ 154 ਮਰੀਜ਼ ਅਲਵਰ ਜ਼ਿਲ੍ਹੇ ਤੋਂ ਹਨ, ਜਦੋਂ ਕਿ ਜੈਪੁਰ ਤੋਂ 61 ਮਰੀਜ਼ ਅਤੇ ਫਿਰ ਅਜਮੇਰ ਤੋਂ 47 ਮਰੀਜ਼ ਸਾਹਮਣੇ ਆਏ ਹਨ।
-
ਮੱਧ ਪ੍ਰਦੇਸ਼: ਮੰਗਲਵਾਰ ਨੂੰ ਮੱਧ ਪ੍ਰਦੇਸ਼ ਵਿੱਚ 628 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੋਵਿਡ 19 ਦੇ ਕੇਸਾਂ ਦੀ ਗਿਣਤੀ ਹੁਣ 29,217 ਹੋ ਗਈ ਹੈ| ਜਦੋਂ ਕਿ ਰਾਜ ਵਿੱਚ ਇਸ ਸਮੇਂ 8044 ਐਕਟਿਵ ਮਰੀਜ਼ ਹਨ; ਕੁੱਲ ਰਿਕਵਰਡ ਕੇਸ 20,343 ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 830 ਹੈ|


******
ਵਾਈਬੀ
(Release ID: 1642668)
Visitor Counter : 291