ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਥ ਨੇ ਸੰਯੁਕਤ ਤੌਰ ‘ਤੇ ਸੁਪ੍ਰੀਮ ਕੋਰਟ ਦੇ ਨਵੇਂ ਭਵਨ ਦਾ ਉਦਘਾਟਨ ਕੀਤਾ

Posted On: 30 JUL 2020 1:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਥ ਨੇ ਅੱਜ ਸੰਯੁਕਤ ਤੌਰ ਤੇ ਵੀਡੀਓ ਕਾਨਫਰੰਸ ਜ਼ਰੀਏ ਮਾਰੀਸ਼ਸ ਵਿੱਚ ਸੁਪ੍ਰੀਮ ਕੋਰਟ ਦੇ ਨਵੇਂ ਭਵਨ ਦਾ ਉਦਘਾਟਨ ਕੀਤਾ। ਇਹ ਭਵਨ ਮਾਰੀਸ਼ਸ ਦੀ ਰਾਜਧਾਨੀ ਪੋਰਟ ਪੋਰਟ ਲੂਈ ਦੇ ਅੰਦਰ ਭਾਰਤ ਦੀ ਸਹਾਇਤਾ ਪ੍ਰਾਪਤ ਪਹਿਲਾ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ ਜਿਸ ਦਾ ਉਦਘਾਟਨ ਕੋਵਿਡ ਮਹਾਮਾਰੀ ਤੋਂ ਬਾਅਦ ਕੀਤਾ ਗਿਆ ਹੈ। ਇਹ ਇਤਿਹਾਸਿਕ ਪ੍ਰੋਜੈਕਟ ਭਾਰਤ ਸਰਕਾਰ ਤੋਂ ਪ੍ਰਾਪਤ 28.12 ਮਿਲੀਅਨ ਅਮਰੀਕੀ ਡਾਲਰ ਦੀ ਅਨੁਦਾਨ ਸਹਾਇਤਾ ਨਾਲ ਪੂਰਾ ਕੀਤਾ ਗਿਆ ਹੈ।

 

ਇਸ ਅਵਸਰ ਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਦੇ ਵਿਕਾਸ ਸਹਿਯੋਗ ਦੇ ਬੁਨਿਆਦੀ ਦਰਸ਼ਨ ਦੇ ਰੂਪ ਵਿੱਚ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਅਤੇ ਮਾਰੀਸ਼ਸ ਦਰਮਿਆਨ ਨੇੜਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਲੋਕ-ਮੁਖੀ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਆਧੁਨਿਕ ਡਿਜ਼ਾਈਨ ਅਤੇ ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਨਵਾਂ ਸੁਪ੍ਰੀਮ ਕੋਰਟ ਭਵਨ ਮਾਰੀਸ਼ਸ ਨਿਆਂਪਾਲਿਕਾ ਲਈ ਇੱਕ ਉਪਯੁਕਤ ਸਥਾਨ (ਫਿਟਿੰਗ ਸੀਟ) ਅਤੇ ਸਹਿਯੋਗ ਦੇ ਨਾਲ-ਨਾਲ ਭਾਰਤ ਅਤੇ ਮਾਰੀਸ਼ਸ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਦਾ ਵੀ ਪ੍ਰਤੀਕ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰੋਜੈਕਟ ਨਿਰਧਾਰਿਤ ਸਮੇਂ 'ਤੇ ਅਤੇ ਸ਼ੁਰੂਆਤੀ ਅਨੁਮਾਨਾਂ ਨਾਲੋਂ ਘੱਟ ਕੀਮਤ 'ਤੇ ਹੀ ਪੂਰਾ ਹੋ ਗਿਆ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਮਾਰੀਸ਼ਸ ਦੇ ਨਾਲ ਵਿਕਾਸ ਸਹਿਯੋਗ ਦਰਅਸਲ ਵਿਕਾਸ ਸਾਂਝੇਦਾਰੀਆਂ ਨਾਲ ਜੁੜੇ ਭਾਰਤੀ ਦ੍ਰਿਸ਼ਟੀਕੋਣ ਦੇ ਕੇਂਦਰ ਵਿੱਚ ਹੈ। ਉਨ੍ਹਾਂ ਨੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਵਿਕਾਸ ਸਹਿਯੋਗ ਵਿੱਚ ਕੋਈ ਵੀ ਸ਼ਰਤ ਸ਼ਾਮਲ ਨਹੀਂ ਹੁੰਦੀ ਹੈ ਅਤੇ ਨਾ ਹੀ ਕੋਈ ਰਾਜਨੀਤਕ ਜਾਂ ਕਮਰਸ਼ੀਅਲ ਹਿਤ ਜੁੜਿਆ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਸਹਿਯੋਗ ਲਈ ਭਾਰਤ ਦਾ ਮੁੱਖ ਸਿਧਾਂਤ ਸਾਡੇ ਸਾਂਝੇਦਾਰਾਂ ਦਾ ਸਨਮਾਨ ਕਰਨਾ ਹੈ ਅਤੇ ਇਸ ਦੇ ਤਹਿਤ ਪ੍ਰਮੁੱਖ ਪ੍ਰੇਰਣਾ ਵਿਕਾਸ ਦੇ ਦੌਰਾਨ ਸਾਨੂੰ ਮਿਲੇ ਸਬਕਾਂ ਦਾ ਸਾਂਝੀਕਰਨ ਕਰਨਾ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਭਾਰਤੀ ਵਿਕਾਸ ਸਹਿਯੋਗ ਨੂੰ ਸਨਮਾਨ’, ‘ਵਿਵਿਧਤਾ’, ‘ਭਵਿੱਖ ਦੇ ਲਈ ਚਿੰਤਾਅਤੇ ਟਿਕਾਊ ਵਿਕਾਸਦੀਆਂ ਪ੍ਰਮੁੱਖ ਕਦਰਾਂ-ਕੀਮਤਾਂ ਦੇ ਰੂਪ ਵਿੱਚ ਵਿਸ਼ਿਸ਼ਟਤਾ ਪ੍ਰਦਾਨ ਕਰਦਾ ਹੈ।

 

ਇਹ ਰੇਖਾਂਕਿਤ ਕਰਦੇ ਹੋਏ ਕਿ ਭਾਰਤ ਮਾਰੀਸ਼ਸ ਦੇ ਲੋਕਾਂ ਦੀਆਂ ਉਪਲਬਧੀਆਂ 'ਤੇ ਮਾਣ ਮਹਿਸੂਸ ਕਰਦਾ ਹੈ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਿਸ਼ਵਾਸ ਜਤਾਇਆ ਕਿ ਭਾਰਤ-ਮਾਰੀਸ਼ਸ ਸਾਂਝੇਦਾਰੀ ਨਿਸ਼ਚਿਤ ਤੌਰ 'ਤੇ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਵੀ ਨਵੀਆਂ ਉਚਾਈਆਂ 'ਤੇ ਪਹੁੰਚ ਜਾਵੇਗੀ।

 

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਥ ਨੇ ਇਸ ਪ੍ਰੋਜੈਕਟ ਦੇ ਲਈ ਭਾਰਤ ਤੋਂ ਮਿਲੀ ਸਹਾਇਤਾ ਦੀ ਦਿਲੋਂ ਸ਼ਲਾਘਾ ਕੀਤੀ, ਕਿਉਂਕਿ ਇਹ ਦੋਹਾਂ ਦੇਸ਼ਾਂ ਦਰਮਿਆਨ ਮਿੱਤਰਤਾ ਅਤੇ ਸਹਿਯੋਗ ਦੇ ਗੂੜ੍ਹੇ ਸਬੰਧਾਂ ਨੂੰ ਪ੍ਰਤੀਬਿੰਬਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਹਾਇਤਾ ਨਾਲ ਬਣਾਇਆ ਗਿਆ ਨਵਾਂ ਸੁਪ੍ਰੀਮ ਕੋਰਟ ਭਵਨ ਮਾਰੀਸ਼ਸ ਵਿੱਚ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਦੀ ਦਿਸ਼ਾ ਵਿੱਚ ਇੱਕ ਨਵਾਂ ਮੀਲ ਦਾ ਪੱਥਰ ਹੈ ਅਤੇ ਇਸ ਨਾਲ ਮਾਰੀਸ਼ਸ ਦੀ ਨਿਆਂ ਪ੍ਰਣਾਲੀ ਨੂੰ ਹੋਰ ਵੀ ਅਧਿਕ ਪ੍ਰਭਾਵਕਾਰੀ, ਸੁਲਭ ਅਤੇ ਸਮਾਵੇਸ਼ੀ ਬਣਾਉਣ ਵਿੱਚ ਮਦਦ ਮਿਲੇਗੀ।

 

ਭਾਰਤ ਦੇ 'ਸਾਗਰ (ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ)' ਵਿਜ਼ਨ ਦੇ ਅਨੁਰੂਪ ਨਵਾਂ ਸੁਪ੍ਰੀਮ ਕੋਰਟ ਭਵਨ ਹਿੰਦ ਮਹਾਸਾਗਰ ਖੇਤਰ ਵਿੱਚ ਮਾਰੀਸ਼ਸ ਦੇ ਇੱਕ ਭਰੋਸੇਯੋਗ ਸਾਂਝੇਦਾਰ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਨੂੰ ਦਰਸਾਉਂਦਾ ਹੈ ਅਤੇ ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਦਰਮਿਆਨ ਭਵਿੱਖ-ਮੁਖੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਵੀ ਰੇਖਾਂਕਿਤ ਕਰਦਾ ਹੈ।

 

***

 

ਵੀਆਰਆਰਕੇ/ਏਪੀ/ਏਐੱਮ/ਏਕੇ



(Release ID: 1642492) Visitor Counter : 185